• ਮੀਡਿਆ ਲੇਖ

  ਅਪ੍ਰੈਲ

  ATO ਦਾ ਗੋਲਡ ਕੋਸਟ ਦੌਰਾ

  ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਗੋਲਡ ਕੋਸਟ 'ਚ ਹੇਅਰ ਸੈਲੂਨਸ ਅਤੇ ਨੇਲ ਬਾਰਸ ਦੇ ਨਾਲ-ਨਾਲ ਰੈਸਟੋਰੈਂਟਾਂ, ਕੈਫੇਜ਼ ਅਤੇ ਟੇਕਅਵੇਜ਼ ਦਾ ਦੌਰਾ ਕਰੇਗਾ ਜੋ ਇਨ੍ਹਾਂ ਉਦਯੋਗਾਂ ਨਾਲ ਕੰਮ ਕਰਨ ਲਈ ਉਸਦੇ ਮੌਜੂਦਾ, ਆਸਟ੍ਰੇਲੀਆ-ਵਿਆਪੀ ਕਾਰਜਕ੍ਰਮ ਦਾ ਹਿੱਸਾ ਹੈ।

  ਅਸਿਸਟੈਂਟ ਕਮਿਸ਼ਨਰ ਮੈਥਿਊ ਬੈਮਬ੍ਰਿਕ ਨੇ ਕਿਹਾ ਕਿ ਇਸ ਕਾਰਜਕ੍ਰਮ ਦਾ ਮਕਸਦ ਇਮਾਨਦਾਰ ਵਪਾਰਾਂ ਨੂੰ ਨਾਜਾਇਜ਼ ਮੁਕਾਬਲੇ ਤੋਂ ਬਚਾਉਣਾ ਹੈ।

  “ਇਮਾਨਦਾਰ ਵਪਾਰ ਓਦੋਂ ਨਾਜਾਇਜ਼ ਟੈਕਸ ਮੁਕਾਬਲੇ ਦਾ ਸਾਮ੍ਹਣਾ ਕਰ ਸਕਦੇ ਹਨ ਜਦੋਂ ਮੁਕਾਬਲਾਕਾਰ ਆਪਣੀ ਸੰਪੂਰਨ ਆਮਦਨੀ ਦਾ ਖੁਲਾਸਾ ਨਹੀਂ ਕਰਦੇ, ਉਸਦੀ ਜਾਣਕਾਰੀ ਨਹੀਂ ਦਿੰਦੇ, ਸਹੀ ਤਰੀਕੇ ਨਾਲ ਹਿਸਾਬ ਰੱਖਦੇ ਹੋਏ ਨਕਦ 'ਚ ਤਨਖਾਹ ਦਿੰਦੇ ਹਨ ਜਾਂ ਆਪਣੇ ਕਰਮਚਾਰੀਆਂ ਲਈ ਸੇਵਾਮੁਕਤੀ 'ਚ ਯੋਗਦਾਨ ਨਹੀਂ ਦਿੰਦੇ।”

  “ਕੁੱਲ ਮਿਲਾ ਕੇ, ਅਸੀਂ ਵੱਖੋ-ਵੱਖ ਵਿਸ਼ੇਆਂ ਬਾਰੇ ਗੱਲ ਕਰਨ ਲਈ ਗੋਲਡ ਕੋਸਟ 'ਚ ਤਕਰੀਬਨ 250 ਦਾ ਦੌਰਾ ਕਰਾਂਗੇ ਜਿਨ੍ਹਾਂ 'ਚ ਵਪਾਰ ਦਾ ਪੰਜੀਕਰਨ, ਹਿਸਾਬ-ਕਿਤਾਬ ਰੱਖਣਾ, ਸੇਵਾਮੁਕਤੀ ਅਤੇ ਜਮ੍ਹਾਂ ਕਰਨਾ ਸ਼ਾਮਲ ਹਨ,” ਸ਼੍ਰੀ ਬੈਮਬ੍ਰਿਕ ਨੇ ਕਿਹਾ।

  ਸ਼੍ਰੀ ਬੈਮਬ੍ਰਿਕ ਨੇ ਕਿਹਾ ਕਿ ਇਹ ਕਾਰਜਕ੍ਰਮ ਸਮੁਦਾਏ ਨੂੰ ਇਮਾਨਦਾਰ ਵਪਾਰਾਂ ਨੂੰ ਬਚਾਉਣ ਲਈ ATO ਦੁਆਰਾ ਕੀਤਾ ਜਾ ਰਿਹਾ ਕੰਮ ਵਿਖਾਉਣ ਦਾ ਬਿਹਤਰੀਨ ਤਰੀਕਾ ਸੀ।

  “ਹੁਣ ਤਕ ਅਸੀਂ ਸਿਡਨੀ, ਮੇਲਬਰਨ ਅਤੇ ਐਡੇਲੇਡ 'ਚ ਸਥਾਨਕ ਸਮੁਦਾਇਕ ਕਿਰਿਆਵਾਂ 'ਚ 650 ਤੋਂ ਵੱਧ ਵਪਾਰਾਂ ਨਾਲ ਮੁਲਾਕਾਤ ਕਰ ਚੁੱਕੇ ਹਾਂ,” ਸ਼੍ਰੀ ਬੈਮਬ੍ਰਿਕ ਨੇ ਕਿਹਾ।

  “ਇਨ੍ਹਾਂ ਦੌਰੇਆਂ ਬਾਰੇ ਸਾਨੂੰ ਮਿਲਿਆ ਫ਼ੀਡਬੈਕ ਸਕਾਰਾਤਮਕ ਰਿਹਾ ਹੈ ਅਤੇ ਕਈ ਮਾਮਲਿਆਂ 'ਚ ਵਪਾਰਾਂ ਦੀਆਂ ਟੈਕਸ ਅਤੇ ਸੇਵਾਮੁਕਤੀ ਸਬੰਧੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ 'ਚ ਅਸੀਂ ਉਨ੍ਹਾਂ ਦੀ ਮਦਦ ਕਰਨ 'ਚ ਕਾਮਯਾਬ ਰਹੇ ਹਾਂ।

  “ਜਿੱਥੇ ਕਰਦਾਤਾ ਸਾਡੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਹਨ ਜਾਂ ਲਗਾਤਾਰ ਸਾਡੇ ਲਈ ਸਮੱਸਿਆ ਦਾ ਕਾਰਨ ਬਣ ਰਹੇ ਹਨ, ਅਸੀਂ ਵਧੇਰੀ ਪੜਚੋਲ ਕਰਾਂਗੇ। ਉਦਾਹਰਨ ਲਈ, ਸਿਡਨੀ ਅਤੇ ਮੇਲਬਰਨ 'ਚ ਹੁਣ ਅਸੀਂ ਉਨ੍ਹਾਂ ਵਪਾਰਾਂ ਦਾ ਆਡਿਟ ਕਰਨਾ ਸ਼ੁਰੂ ਕਰ ਚੁੱਕੇ ਹਾਂ ਜੋ ਸਾਡੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਸੀ।”

  ਨਕਦੀ ਅਤੇ ਲੁਕਵੀਂ ਅਰਥ ਵਿਵਸਥਾ ਇਮਾਨਦਾਰ ਵਪਾਰਾਂ ਦੁਆਰਾ ਨਾਜਾਇਜ਼ ਟੈਕਸ ਮੁਕਾਬਲੇ ਦਾ ਸਾਮ੍ਹਣਾ ਕਰਨ ਨਾਲ ਸਬੰਧਤ ਹੈ। ATO ਇਮਾਨਦਾਰ ਵਪਾਰਾਂ ਨੂੰ ਬਚਾਉਣ ਲਈ ਮਦਦ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਉਨ੍ਹਾਂ ਵਪਾਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰ ਸਕੇ ਜੋ ਲਗਾਤਾਰ ਨਾਜਾਇਜ਼ ਵਤੀਰਾ ਕਰਨ 'ਚ ਲੱਗੇ ਰਹਿੰਦੇ ਹਨ। ਜਿੱਥੇ ਕਿਸੇ ਵਪਾਰ ਨੂੰ ਇਹ ਲੱਗਦਾ ਹੈ ਕਿ ਉਹ ਨਾਜਾਇਜ਼ ਮੁਕਾਬਲੇ ਦਾ ਸਾਮ੍ਹਣਾ ਕਰ ਰਹੇ ਹਨ, ਉਹ ਆਪਣੀਆਂ ਸਮੱਸਿਆਵਾਂ ਦੀ ਜਾਣਕਾਰੀ ਦੇ ਸਕਦੇ ਹਨ।  

  ਦੌਰੇਆਂ ਦੇ ਕਾਰਜਕ੍ਰਮ ਬਾਰੇ ਵਧੇਰੀ ਜਾਣਕਾਰੀ ਲਈ, ato.gov.au/workingwithindustry ਵੇਖੋ।

   

   Last modified: 14 Apr 2016QC 48721