Show download pdf controls
 • ਆਪਣੀ ਭੁਗਤਾਨ ਸਮਰੀ ਲੈਣ ਲਈ ਜਾਂ ਆਮਦਨੀ ਬਿਆਨ

  ਤੁਸੀਂ ਆਪਣੇ ਰੁਜ਼ਗਾਰਦਾਤਾ ਤੋਂ ਤੁਹਾਡੀ ਸਾਲ ਭਰ ਦੀ ਤੁਹਾਡੀ ਕਮਾਈ ਦਿਖਾਉਣ ਵਾਲੀ ਵਿੱਤੀ ਵਰ੍ਹੇ ਦੇ ਆਖ਼ਿਰੀ ਜਾਣਕਾਰੀ ਨੂੰ ਕਿਵੇਂ ਪ੍ਰਾਪਤ ਕਰੋਗੇ (ਨੂੰ ਭੁਗਤਾਨ ਸਮਰੀ ਜਾਂ ਆਮਦਨੀ ਸਟੇਟਮੈਂਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ) ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਰੁਜ਼ਗਾਰਦਾਤਾ ਸਾਨੂੰ ਤੁਹਾਡੀ ਆਮਦਨ, ਟੈਕਸ ਅਤੇ ਸੁਪਰ ਜਾਣਕਾਰੀ ਕਿਵੇਂ ਦਿੰਦਾ ਹੈ। ਤੁਹਾਨੂੰ ਪ੍ਰਦਾਨ ਕੀਤਾ ਜਾਏਗਾ ਜਾਂ ਤਾਂ:

  • ਆਮਦਨੀ ਸਟੇਟਮੈਂਟ - ਜੇਕਰ ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਆਮਦਨ, ਟੈਕਸ ਅਤੇ ਸੁਪਰ ਜਾਣਕਾਰੀ ਨੂੰ ਸਿੰਗਲ ਟੱਚ ਪੇਅਰੋਲ (STP) ਰਾਹੀਂ ਸਾਨੂੰ ਸੂਚਿਤ ਕਰਦਾ ਹੈ ਤਾਂ ਉਸ ਵਲੋਂ ਤੁਹਾਨੂੰ ਕੋਈ ਭੁਗਤਾਨ ਸਮਰੀ ਦੇਣਾ ਜ਼ਰੂਰੀ ਨਹੀਂ ਹੈ, ਇਹ ਜਾਣਕਾਰੀ ਤੁਹਾਡੇ ਲਈ ATO ਆਨਲਾਈਨ ਸੇਵਾਵਾਂ ਰਾਹੀਂ ਉਪਲਬਧ ਹੋਵੇਗੀ ਅਤੇ 31 ਜੁਲਾਈ ਤੱਕ ਅੰਤਿਮ ਰੂਪ ਦਿੱਤਾ ਜਾਵੇਗਾ।
  • ਭੁਗਤਾਨ ਸਮਰੀ - ਜੇ ਤੁਹਾਡਾ ਰੁਜ਼ਗਾਰਦਾਤਾ ਅਜੇ ਤੱਕ STP ਦੁਆਰਾ ਰਿਪੋਰਟ ਨਹੀਂ ਕਰ ਰਿਹਾ ਤਾਂ ਉਹ ਤੁਹਾਨੂੰ 14 ਜੁਲਾਈ ਤਕ ਭੁਗਤਾਨ ਸਮਰੀ ਦੇਣਾ ਜਾਰੀ ਰੱਖੇਗਾ (ਜਿਵੇਂ ਉਹ ਹੁਣ ਕਰਦੇ ਹਨ)।

  ਤੁਹਾਡੇ ਮਾਲਕ ਤੁਹਾਨੂੰ ਦੱਸ ਦੇਣਗੇ ਕਿ ਜੇਕਰ ਉਹ ਤੁਹਾਨੂੰ ਇਸ ਸਾਲ ਭੁਗਤਾਨ ਸਮਰੀ ਨਹੀਂ ਦੇਣਗੇ। ਤੁਹਾਨੂੰ ਆਪਣੇ ਮਾਲਕ ਨਾਲ ਗੱਲ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਉਹ ਇਹ ਜਾਣਕਾਰੀ ਕਿਵੇਂ ਦੇਣਗੇ।

  ਜੇ ਤੁਹਾਡੇ ਇਕ ਤੋਂ ਜ਼ਿਆਦਾ ਰੁਜ਼ਗਾਰਦਾਤਾ ਹਨ, ਤਾਂ ਤੁਸੀਂ ਭੁਗਤਾਨ ਸਮਰੀ ਅਤੇ ਆਮਦਨ ਸਟੇਟਮੈਂਟ ਦੋਵੇਂ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਇਹ ਪਤਾ ਕਰਨ ਦੀ ਜ਼ਰੂਰਤ ਹੋਵੇਗੀ ਕਿ ਤੁਹਾਡੀਆਂ ਭੁਗਤਾਨ ਸਮਰੀਆ ਦੀ ਆਮਦਨ ਤੁਹਾਡੀ ਰਿਟਰਨ ਵਿੱਚ ਸ਼ਾਮਲ ਕੀਤੀ ਗਈ ਹੈ। ਇਹ ਜਾਣਕਾਰੀ ਨੂੰ ਤੁਹਾਡੇ ਲਈ ਪਹਿਲਾਂ ਤੋਂ ਹੀ ਭਰਿਆ ਜਾ ਸਕਦਾ ਹੈ ਜਾਂ ਤੁਹਾਨੂੰ ਇਸਨੂੰ ਖੁਦ ਆਪਣੇ ਹੱਥੀਂ ਭਰਨ ਦੀ ਲੋੜ ਹੋ ਸਕਦੀ ਹੈ।

  ਆਪਣੀ ਭੁਗਤਾਨ ਸਮਰੀ ਦੀ ਵਰਤੋਂ ਕਰਨ ਲਈ ਹੋਇਆ ਤਬਦੀਲੀਆਂ ਦੀ ਇੱਕ ਸੰਖੇਪ ਫੈਕਟਸ਼ੀਟ ਨੂੰ ਲੈਣ ਲਈ, ਦੇਖੋ ਕਰਮਚਾਰੀਆਂ ਲਈ ਸਿੰਗਲ ਟਚ ਪੇਅਰੋਲ

  ਖਤਮ ਹੋਏ ਵਿੱਤੀ ਵਰ੍ਹੇ ਦੀ ਜਾਣਕਾਰੀ ਲੈਣ ਬਾਰੇ ਇਹਨਾਂ ਤੋਂ ਹੋਰ ਜਾਣੋ:

  ਤੁਹਾਡਾ ਪੰਜੀਕ੍ਰਿਤ ਟੈਕਸ ਏਜੰਟ

  ਤੁਹਾਡਾ ਟੈਕਸ ਏਜੰਟ ਤੁਹਾਡੀ ਭੁਗਤਾਨ ਸਮਰੀ ਜਾਂ ਆਮਦਨੀ ਸਟੇਟਮੈਂਟ ਨੂੰ ਆਪਣੇ ਸਾਫਟਵੇਅਰ ਜਾਂ ਟੈਕਸ ਏਜੰਟ ਪੋਰਟਲ ਰਾਹੀਂ ਦੇਖ ਸਕੇਗਾ, ਇਹ ਬਦਲਿਆ ਨਹੀਂ ਗਿਆ ਹੈ।

  ਜੇ ਤੁਹਾਡਾ ਰੁਜ਼ਗਾਰਦਾਤਾ STP ਦੁਆਰਾ ਰਿਪੋਰਟ ਕਰ ਰਿਹਾ ਹੈ, ਤਾਂ ਤੁਹਾਡੇ ਏਜੰਟ ਨੂੰ ਤੁਹਾਡੀ ਰਿਟਰਨ ਤਿਆਰ ਕਰਨ ਅਤੇ ਜਮ੍ਹਾਂ ਕਰਾਉਣ ਲਈ ਤੁਹਾਡੀ ਆਮਦਨ ਸਟੇਟਮੈਂਟ ਨੂੰ ‘ਟੈਕਸ ਭਰਨ ਲਈ ਤਿਆਰ ਹੈ’ ਵਜੋਂ ਚਿੰਨ੍ਹਿਤ ਹੋਣ ਤੱਕ ਉਡੀਕ ਕਰਨ ਦੀ ਜ਼ਰੂਰਤ ਹੋਏਗੀ। ਬਹੁਤੇ ਮਾਲਕਾਂ ਕੋਲ ਆਪਣੇ ਡੇਟਾ ਨੂੰ ਅੰਤਿਮ ਰੂਪ ਦੇਣ ਲਈ 31 ਜੁਲਾਈ ਤੱਕ ਦਾ ਸਮਾਂ ਹੈ।

  ਅਸੀਂ ਤੁਹਾਡੇ MyGov ਇਨਬੌਕਸ ਵਿੱਚ ਸੰਦੇਸ਼ ਭੇਜਾਂਗੇ ਜਦੋਂ ਤੁਹਾਡੀ ਆਮਦਨੀ ਸਟੇਟਮੈਂਟ 'ਟੈਕਸ ਭਰਨ ਲਈ ਤਿਆਰ ਹੈ'।

  myGov ਦੁਆਰਾ ATO ਆਨਲਾਈਨ ਸੇਵਾਵਾਂ ਦੁਆਰਾ

  ਜੇ ਤੁਹਾਡੇ ਮਾਲਕ STP ਦੁਆਰਾ ਰਿਪੋਰਟ ਕਰਦਾ ਹੈ, ਤਾਂ ਉਨ੍ਹਾਂ ਨੂੰ ਤੁਹਾਨੂੰ ਭੁਗਤਾਨ ਸਮਰੀ ਦੇਣ ਦੀ ਲੋੜ ਨਹੀਂ ਹੈ। ਇਸਦੀ ਬਜਾਏ ਤੁਹਾਨੂੰ ਆਮਦਨੀ ਸਟੇਟਮੈਂਟ ਮਿਲੇਗੀ । ਤੁਸੀਂ ਇਸ ਜਾਣਕਾਰੀ ਨੂੰ myGov ਰਾਹੀਂ ATO ਆਨਲਾਈਨ ਸੇਵਾਵਾਂ ਰਾਹੀਂ ਪ੍ਰਾਪਤ ਕਰਨ ਦੇ ਯੋਗ ਹੋਵੋਗੇ।

  ਤੁਹਾਡੀ ਆਮਦਨੀ ਸਟੇਟਮੈਂਟ ਤੁਹਾਡੇ ਵਿੱਤੀ ਵਰ੍ਹੇ ਦੇ ਸ਼ੁਰੂ ਤੋਂ ਲੈਕੇ ਹੁਣ ਤਕ ਦੀ ਤਾਰੀਖ ਤਕ ਦੀ ਤਨਖਾਹ ਅਤੇ ਵੇਤਨ, ਉਹ ਟੈਕਸ ਜਿਸ ਨੂੰ ਰੋਕਿਆ ਗਿਆ ਹੈ ਅਤੇ ਤੁਹਾਡੇ ਮਾਲਕ ਦੁਆਰਾ ਪਾਈ ਗਈ ਰਾਸ਼ੀ ਸੁਪਰ ਨੂੰ ਦਿਖਾਵੇਗੀ।

  ਤੁਹਾਡੀ ਆਮਦਨੀ ਸਟੇਟਮੈਂਟ ਤੁਹਾਡੀ ਟੈਕਸ ਰਿਟਰਨ ਭਰਨ ਲਈ ਵਰਤਣ ਲਈ ਤਿਆਰ ਹੋ ਜਾਵੇਗੀ ਜਦੋਂ ਤੁਹਾਡਾ ਰੁਜ਼ਗਾਰਦਾਤਾ ਇਸਨੂੰ 'ਟੈਕਸ ਭਰਨ ਲਈ ਤਿਆਰ ਹੈ’ ਦੇ ਵਜੋਂ ਚਿੰਨ੍ਹਿਤ ਕਰਦਾ ਹੈ। ਉਨ੍ਹਾਂ ਕੋਲ ਇਹ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਹੁੰਦਾ ਹੈ ਪਰ ਅਕਸਰ ਇਹ ਪਹਿਲਾਂ ਹੀ ਕਰ ਦਿੱਤਾ ਜਾਵੇਗਾ। ਇਹ ਜ਼ਰੂਰੀ ਹੈ ਕਿ ਤੁਸੀਂ ਅਜਿਹੀ ਕੋਈ ਜਾਣਕਾਰੀ ਨਾ ਵਰਤੋ ਜੋ 'ਟੈਕਸ ਲਈ ਤਿਆਰ ਹੈ' ਨਾ ਦਰਸਾਈ ਗਈ ਹੋਵੇ ਕਿਉਂਕਿ ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਆਮਦਨ ਸਟੇਟਮੈਂਟ ਨੂੰ ਵੱਖਰੀ ਰਕਮ ਦੇ ਨਾਲ ਅੰਤਿਮ ਰੂਪ ਦੇ ਸਕਦਾ ਹੈ, ਜਿਸਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਟੈਕਸ ਰਿਟਰਨ ਵਿੱਚ ਸੋਧ ਕਰਨੀ ਪੈ ਸਕਦੀ ਹੈ।

  ਅਸੀਂ ਤੁਹਾਡੇ myGov ਇਨਬੌਕਸ ਵਿੱਚ ਸੰਦੇਸ਼ ਭੇਜਾਂਗੇ ਜਦੋਂ ਤੁਹਾਡੀ ਆਮਦਨੀ ਸਟੇਟਮੈਂਟ 'ਟੈਕਸ ਭਰਨ ਲਈ ਤਿਆਰ ਹੈ'।

  ਤੁਹਾਡੀ ਆਮਦਨ ਸਟੇਟਮੈਂਟ ਨੂੰ ਕਿਵੇਂ ਵਰਤਣਾ ਹੈ

  ਜੇ ਤੁਹਾਡਾ myGov ਖਾਤਾ ਬਣ ਗਿਆ ਹੈ ਅਤੇ ATO ਆਨਲਾਈਨ ਸੇਵਾਵਾਂ ਨਾਲ ਜੁੜਿਆ ਹੋਇਆ ਹੈ, ਤਾਂ ਤੁਹਾਨੂੰ ਇਹ ਕਰਨ ਦੀ ਲੋੜ ਹੈ:

  • ਆਪਣੇ ਈਮੇਲ ਐਡਰੈੱਸ ਜਾਂ ਮੋਬਾਈਲ ਫੋਨ ਨੰਬਰ ਦੀ ਵਰਤੋਂ ਕਰਕੇ myGov ਵਿੱਚ ਲੋਗ-ਇਨ ਕਰੋ।
  • ATO ਆਨਲਾਈਨ ਸੇਵਾਵਾਂ ਨੂੰ ਚੁਣੋ
  • ਰੁਜ਼ਗਾਰ ਦੀ ਚੋਣ ਕਰੋ ਅਤੇ ਫਿਰ ਮੇਰੀ ਆਮਦਨੀ ਸਟੇਟਮੈਂਟ ਦੇਖੋ

  ਸਕ੍ਰੀਨ 'ਤੇ ਤੁਸੀਂ ਆਪਣੀ ਆਮਦਨੀ ਜੋ ਤੁਸੀਂ ਆਪਣੇ ਰੁਜ਼ਗਾਰਦਾਤਾ ਜਾਂ ਨੌਕਰੀਦਾਤਾ ਦੁਆਰਾ ਇਸ ਵਿੱਤੀ ਸਾਲ ਲਈ ਕਮਾਈ ਕੀਤੀ ਹੈ, ਅਤੇ ਜੋ ਟੈਕਸ ਰੋਕਿਆ ਗਿਆ ਹੈ, ਨੂੰ ਦੇਖੋ।

  ਜੇ ਤੁਸੀਂ myGov ਰਾਹੀਂ ਆਪਣੀ ਜਾਣਕਾਰੀ ਤੱਕ ਨਹੀਂ ਪਹੁੰਚ ਸਕਦੇ ਤਾਂ ਤੁਸੀਂ ਸਾਡੇ ਨਾਲ ਆਮਦਨ ਸਟੇਟਮੈਂਟ ਦੀ ਕਾਪੀ ਲਈ 13 28 61 'ਤੇ ਸੰਪਰਕ ਕਰ ਸਕਦੇ ਹੋ।

  ਅਗਲੇ ਪੜਾਅ:

   Last modified: 28 Aug 2019QC 60030