Show download pdf controls
 • ਟੈਕਸ ਫ਼ਾਈਲ ਨੰਬਰ (TFN) ਲਈ ਅਰਜ਼ੀ ਦਿਓ

  ਤੁਹਾਡਾ ਟੈਕਸ ਫਾਈਲ ਨੰਬਰ (TFN) ਇਹ ਹੈ:

  • ਟੈਕਸ ਅਤੇ ਸੁਪਰ ਪ੍ਰਣਾਲੀਆਂ ਵਿਚ ਤੁਹਾਡਾ ਨਿੱਜੀ ਸੰਦਰਭ ਨੰਬਰ
  • ਤੁਹਾਡੇ ਟੈਕਸ ਅਤੇ ਸੁਪਰ ਰਿਕਾਰਡਾਂ ਦੇ ਨਾਲ-ਨਾਲ ਤੁਹਾਡੀ ਪਹਿਚਾਣ ਦਾ ਇੱਕ ਅਹਿਮ ਹਿੱਸਾ - ਇਸ ਲਈ ਇਸਨੂੰ ਸੁਰੱਖਿਅਤ ਰੱਖੋ
  • ਇਹ ਤੁਹਾਡੇ ਜੀਵਨ ਭਰ ਲਈ ਹੈ- ਤੁਸੀਂ ਇਕੋ TFN ਰੱਖਦੇ ਹੋ ਭਾਵੇਂ ਤੁਸੀਂ ਆਪਣਾ ਨਾਂ ਬਦਲਦੇ ਹੋ, ਨੌਕਰੀਆਂ ਬਦਲਦੇ ਹੋ, ਅੰਤਰਰਾਜੀ ਚਲੇ ਜਾਂਦੇ ਹੋ ਜਾਂ ਵਿਦੇਸ਼ ਜਾਓ

  ਤੁਹਾਡੇ ਕੋਲ TFN ਹੋਣਾ ਕੋਈ ਜ਼ਰੂਰੀ ਨਹੀਂ ਹੈ, ਪਰ ਇਸਦੇ ਬਿਨਾਂ ਤੁਹਾਨੂੰ ਵੱਧ ਟੈਕਸ ਦਾ ਭੁਗਤਾਨ ਕਰਨਾ ਪਵੇਗਾ ਤੁਸੀਂ ਸਰਕਾਰੀ ਲਾਭਾਂ ਲਈ ਵੀ ਅਰਜ਼ੀ ਦੇਣ ਦੇ ਯੋਗ ਨਹੀਂ ਹੋਵੋਗੇ, ਆਪਣੀ ਟੈਕਸ ਰਿਟਰਨ ਇਲੈਕਟ੍ਰੋਨਿਕ ਤਰੀਕੇ ਨਾਲ ਦਰਜ ਨਹੀਂ ਕਰ ਸਕੋਗੇ ਜਾਂ ਆਸਟ੍ਰੇਲੀਅਨ ਕਾਰੋਬਾਰੀ ਨੰਬਰ (ਏਬੀਐਨ) ਨਹੀਂ ਪ੍ਰਾਪਤ ਕਰ ਸਕੋਗੇ।

  TFN ਲਈ ਅਰਜ਼ੀ ਦਿਓ

  TFN ਲਈ ਤੁਸੀਂ ਕਿਵੇਂ ਅਰਜ਼ੀ ਦਿੰਦੇ ਹੋ ਇਹ ਤੁਹਾਡੇ ਹਾਲਾਤਾਂ 'ਤੇ ਨਿਰਭਰ ਕਰੇਗਾ:

  ਵਿਦੇਸ਼ੀ ਪਾਸਪੋਰਟ ਧਾਰਕ, ਸਥਾਈ ਪ੍ਰਵਾਸੀ ਅਤੇ ਆਰਜ਼ੀ ਯਾਤਰੀ

  ਜੇ ਤੁਸੀਂ ਇਹਨਾਂ ਤਿੰਨ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਆਨਲਾਈਨ ਟੈਕਸ ਫਾਈਲ ਨੰਬਰ ਲਈ ਅਰਜ਼ੀ ਦੇ ਸਕਦੇ ਹੋ:

  1. ਤੁਸੀਂ ਇੱਕ ਵਿਦੇਸ਼ੀ ਪਾਸਪੋਰਟ ਧਾਰਕ, ਸਥਾਈ ਪ੍ਰਵਾਸੀ ਜਾਂ ਆਰਜ਼ੀ ਯਾਤਰੀ ਹੋ
  2. ਤੁਸੀਂ ਪਹਿਲਾਂ ਤੋਂ ਹੀ ਆਸਟਰੇਲੀਆ ਵਿੱਚ ਹੋ
  3. ਤੁਹਾਡਾ ਵੀਜ਼ਾ ਇਹਨਾਂ ਵਿੱਚੋਂ ਇੱਕ ਹੈ:
   • ਸਥਾਈ ਨਿਵਾਸੀ ਵੀਜ਼ਾ
   • ਕੰਮ ਦੇ ਅਧਿਕਾਰਾਂ ਵਾਲਾ ਵੀਜ਼ਾ
   • ਵਿਦੇਸ਼ੀ ਵਿਦਿਆਰਥੀ ਵੀਜ਼ਾ
   • ਅਜਿਹਾ ਵੀਜ਼ਾ ਜੋ ਤੁਹਾਨੂੰ ਆੱਸਟ੍ਰੇਲੀਆ ਵਿੱਚ ਰਹਿਣ ਲਈ ਅਣਮਿੱਥੇ ਸਮੇਂ ਲਈ (ਨਿਊਜ਼ੀਲੈਂਡ ਵਾਸੀਆਂ ਸਮੇਤ ਜਿੰਨ੍ਹਾਂ ਨੂੰ ਆਗਮਨ 'ਤੇ ਵੀਜ਼ਾ ਦਿੱਤਾ ਗਿਆ ਹੈ) 
  TFN ਲਈ ਆਨਲਾਈਨ ਅਰਜ਼ੀ ਦਿਓ

  ਆਨਲਾਈਨ ਅਰਜ਼ੀ ਦੇਣ ਲਈ ਤੁਹਾਡੇ ਕੋਲ ਇੱਕ ਜਾਇਜ਼ ਪਾਸਪੋਰਟ ਜਾਂ ਸੰਬੰਧਿਤ ਯਾਤਰਾ ਦਸਤਾਵੇਜ਼ ਹੋਣੇ ਚਾਹੀਦੇ ਹਨ।

  ਆਪਣਾ ਪਾਸਪੋਰਟ ਜਾਂ ਸ਼ਨਾਖਤੀ ਦਸਤਾਵੇਜ਼ ਸਾਨੂੰ ਨਾ ਭੇਜੋ - ਅਸੀਂ ਗ੍ਰਹਿ ਵਿਭਾਗ ਦੇ ਰਿਕਾਰਡਾਂ ਨਾਲ ਤੁਹਾਡੀ ਪਛਾਣ ਦੀ ਪੁਸ਼ਟੀ ਕਰਾਂਗੇ।

  28 ਦਿਨਾਂ ਦੇ ਅੰਦਰ, ਅਸੀਂ ਤੁਹਾਡੇ TFN ਨੂੰ ਤੁਹਾਡੇ ਆਸਟ੍ਰੇਲੀਆਈ ਐਡਰੈੱਸ 'ਤੇ ਭੇਜਾਂਗੇ ਜੋ ਤੁਸੀਂ ਸਾਨੂੰ ਆਪਣੀ ਅਰਜ਼ੀ 'ਤੇ ਭਰਕੇ ਦਿੰਦੇ ਹੋ।

  ਜਦੋਂ ਤੁਹਾਨੂੰ ਆਪਣਾ ਟੀ.ਐੱਫ.ਐੱਨ. ਮਿਲ ਜਾਂਦਾ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸਨੂੰ ਅਤੇ ਆਪਣੀ ਸਾਰੀ ਨਿੱਜੀ ਜਾਣਕਾਰੀ ਨੂੰ ਪਛਾਣ ਦੀ ਚੋਰੀ ਤੋਂ ਬਚਾਉਣ ਲਈ ਸੁਰੱਖਿਅਤ ਰੱਖੋ।

  ਕੰਮਕਾਜੀ ਵੀਜ਼ੇ

  ਜਾਇਜ਼ ਕੰਮਕਾਜੀ ਵੀਜ਼ੇ ਵਿੱਚ ਸ਼ਾਮਲ ਹੈ:

  • ਕਾਰਜਕਾਰੀ ਛੁੱਟੀਆਂ ਬਣਾਉਣ ਵਾਲੇ (ਉਪ-ਸ਼੍ਰੇਣੀ 417)
  • ਮਨੋਰੰਜਨ (ਉਪ-ਸ਼੍ਰੇਣੀ 420)
  • ਸਪੋਰਟ (ਉਪ-ਸ਼੍ਰੇਣੀ 421)
  • ਕੰਮ ਅਤੇ ਛੁੱਟੀ ਵਾਲੇ (ਉਪ-ਸ਼੍ਰੇਣੀ 462)

  ਪਨਾਹ ਮੰਗਣ ਵਾਲੇ

  ਸ਼ਰਨ ਮੰਗਣ ਵਾਲੇ ਬ੍ਰਿਜਿੰਗ ਵੀਜ਼ੇ ਅਤੇ ਉਨ੍ਹਾਂ ਦੇ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਨੰਬਰ ਜੋ ਉਨ੍ਹਾਂ ਦਾ IMMI ਕਾਰਡ ਨੰਬਰ ਹੋਵੇਗਾ ਦੀ ਵਰਤੋਂ ਕਰ ਸਕਦੇ ਹਨ ਹਾਲਾਂਕਿ, ਪਿਛਲੇ ਪਛਾਣ ਕਾਰਡ ਲਈ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਨੰਬਰ PLO56 ਜਾਂ PL56 ਹੋਵੇਗਾ।

  ਆਸਟਰੇਲੀਆ ਦੇ ਨਾਗਰਿਕ ਜਾਂ ਜੋ ਆਸਟ੍ਰੇਲੀਆ ਵਿਚ ਪੈਦਾ ਹੋਏ ਹਨ

  ਜੇ ਤੁਸੀਂ ਆਸਟ੍ਰੇਲੀਆ ਵਿਚ ਪੈਦਾ ਹੋਏ ਹੋ ਜਾਂ ਆਸਟ੍ਰੇਲੀਆ ਦੀ ਨਾਗਰਿਕਤਾ ਲੈ ਲਈ ਹੈ, ਤਾਂ ਤੁਸੀਂ ਇਸ ਸੇਵਾ ਦੀ ਵਰਤੋਂ ਨਹੀਂ ਕਰ ਸਕਦੇ ਆਸਟ੍ਰੇਲੀਆਈ ਨਿਵਾਸੀਆਂ 'ਤੇ ਜਾਓ - TFN ਅਰਜ਼ੀ

  ਇਹ ਵੀ ਵੇਖੋ:

  ਆਸਟ੍ਰੇਲੀਆਈ ਵਸਨੀਕ

  ਜੇ ਤੁਸੀਂ ਆਸਟ੍ਰੇਲੀਅਨ ਨਿਵਾਸੀ ਹੋ, ਤਾਂ ਤੁਸੀਂ ਆਪਣੇ ਹਾਲਾਤਾਂ ਦੇ ਆਧਾਰ 'ਤੇ ਟੈਕਸ ਫਾਈਲ ਨੰਬਰ (TFN) ਲਈ ਵੱਖ-ਵੱਖ ਤਰੀਕਿਆਂ ਨਾਲ ਅਰਜ਼ੀ ਦੇ ਸਕਦੇ ਹੋ।

  ਤੁਸੀਂ TFN ਲਈ ਅਰਜ਼ੀ ਦੇ ਸਕਦੇ ਹੋ:

  ਆਸਟਰੇਲੀਆ ਪੋਸਟ ਵਿਚ ਅਰਜ਼ੀ ਦੇਣਾ

  ਜੇ ਤੁਸੀਂ ਆਸਟਰੇਲਿਆਈ ਨਿਵਾਸੀ ਹੋ ਅਤੇ ਇੰਟਰਵਿਊ ਦੇ ਸਕਦੇ ਹੋ ਤਾਂ ਤੁਸੀਂ ਹਿੱਸਾ ਲੈ ਰਹੇ ਆਸਟ੍ਰੇਲੀਆ ਪੋਸਟ ਰੀਟੇਲ ਆਊਟਲੈੱਟ ਵਿੱਚ TFN ਲਈ ਅਰਜ਼ੀ ਦੇ ਸਕਦੇ ਹੋ External Link TFN ਲਈ ਅਰਜ਼ੀ ਦੇਣ ਲਈ ਕੋਈ ਫੀਸ ਨਹੀਂ ਹੈ।

  ਜੇ ਤੁਸੀਂ ਆਸਟਰੇਲਿਆਈ ਨਿਵਾਸੀ ਹੋ ਤਾਂ TFN ਲਈ ਅਰਜ਼ੀ ਦੇਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ:

  1. ਔਨਲਾਈਨ ਫਾਰਮ ਭਰੋExternal Link External Link
  2. ਸਮਰੀ ਨੂੰ ਪ੍ਰਿੰਟ ਕਰੋ, ਜਿਸ ਵਿੱਚ ਤੁਹਾਡਾ ਅਰਜ਼ੀ ਸੰਦਰਭ ਨੰਬਰ ਸ਼ਾਮਲ ਹੋਵੇਗਾ, ਅਤੇ ਇਸਨੂੰ ਆਪਣੀ ਆਸਟ੍ਰੇਲੀਆ ਪੋਸਟ ਇੰਟਰਵਿਊ ਵਿੱਚ ਲੈ ਜਾਓ।
  3. ਆਪਣੇ ਔਨਲਾਈਨ ਫਾਰਮ ਨੂੰ ਪੂਰਾ ਕਰਨ ਦੇ 30 ਦਿਨਾਂ ਦੇ ਅੰਦਰ ਭਾਗੀਦਾਰ ਆੱਸਟ੍ਰੇਲੀਆ ਪੋਸਟ ਆਊਟਲੈਟ ਵਿੱਚ ਇੰਟਰਵਿਊ ਲਈ ਜਾਓ ਤੁਹਾਨੂੰ ਇੰਟਰਵਿਊ ਲਈ ਆਪਣੀ ਪ੍ਰਿੰਟਡ ਸਮਰੀ ਅਤੇ ਪਛਾਣ ਦਸਤਾਵੇਜ਼ਾਂ ਦੇ ਸਬੂਤ ਦੀ ਜ਼ਰੂਰਤ ਹੈ External Link ਜਦੋਂ ਤੁਸੀਂ ਆਪਣਾ ਇੰਟਰਵਿਊ ਪੂਰਾ ਕਰਦੇ ਹੋ ਤਾਂ ਤੁਹਾਨੂੰ ਆਸਟਰੇਲੀਆ ਪੋਸਟ 'ਤੇ ਜਾਕੇ ਆਪਣੀ ਅਰਜ਼ੀ' ਤੇ ਦਸਤਖਤ ਕਰਨ ਦੀ ਜ਼ਰੂਰਤ ਹੋਏਗੀ।

  ਅਗਲਾ ਕਦਮ:

  ਅੰਗਰੇਜ਼ੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਵਿੱਚ ਦਸਤਾਵੇਜ਼

  ਤੁਹਾਡੀ ਅਰਜ਼ੀ ਦੇ ਸਮਰਥਨ ਲਈ ਪ੍ਰਦਾਨ ਕੀਤੇ ਗਏ ਪਛਾਣ ਦਸਤਾਵੇਜ਼ਾਂ ਦੇ ਸਬੂਤ ਦੀ ਕਾਪੀ ਅਸਲੀ ਦਸਤਾਵੇਜ਼ ਦੀਆਂ ਜਾਇਜ਼ ਅਤੇ ਸਹੀ ਕਾਪੀਆਂ ਵਜੋਂ ਤਸਦੀਕ ਹੋਣੀ ਚਾਹੀਦੀਆ ਹਨ।

  ਜੇ ਤੁਸੀਂ ਉਹ ਦਸਤਾਵੇਜ਼ ਮੁਹੱਈਆ ਕਰਦੇ ਹੋ ਜੋ ਅੰਗ੍ਰੇਜ਼ੀ ਵਿਚ ਨਹੀਂ ਹਨ, ਤਾਂ ਤੁਹਾਨੂੰ ਕਿਸੇ ਮੰਨਜੂਰਸੁਦਾ ਅਨੁਵਾਦ ਸੇਵਾ ਦੁਆਰਾ ਤਿਆਰ ਅੰਗਰੇਜ਼ੀ ਅਨੁਵਾਦ ਵੀ ਪ੍ਰਦਾਨ ਕਰਨਾ ਲਾਜ਼ਮੀ ਹੈ।

  ਸਾਰੇ ਅਨੁਵਾਦਾਂ ਵਿਚ ਅਧਿਕਾਰਤ ਅਨੁਵਾਦਕ ਤੋਂ ਇਕ ਬਿਆਨ ਸ਼ਾਮਲ ਹੋਣਾ ਚਾਹੀਦਾ ਹੈ ਕਿ ਇਹ 'ਨਜ਼ਰਸਾਨੀ ਕੀਤੇ ਦਸਤਾਵੇਜ਼ ਤੋਂ ਬਣਾਇਆ ਜਾਇਜ਼ ਅਤੇ ਸਹੀ ਅਨੁਵਾਦ' ਹੈ।

  ਅਨੁਵਾਦ ਉੱਤੇ ਪ੍ਰਮਾਣਕਾਰਤਾ ਦੀ ਮਾਨਤਾ ਦਿਖਾਉਂਦੀ, ਦਫ਼ਤਰੀ ਮੋਹਰ ਜਾਂ ਬਰਾਬਰੀ ਦੀ ਕੋਈ ਚੀਜ਼ ਹੋਣੀ ਚਾਹੀਦੀ ਹੈ।

  ਅਨੁਵਾਦ ਦੇ ਨਾਲ-ਨਾਲ ਮੂਲ ਭਾਸ਼ਾ ਵਿਚ ਵੀ ਅਸਲੀ ਦਸਤਾਵੇਜ ਦੀ ਪ੍ਰਮਾਣਿਤ ਨਕਲ ਵੀ ਹੋਣੀ ਚਾਹੀਦੀ ਹੈ, ਜਿਸਨੂੰ ਮਨਜ਼ੂਰਸ਼ੁਦਾ ਪ੍ਰਮਾਣਕਰਤਾ ਵਲੋਂ ਜਾਇਜ਼ ਅਤੇ ਸਹੀ ਕਾਪੀ ਦੇ ਤੌਰ ਤੇ ਮੋਹਰ ਲਗਾਈ ਅਤੇ ਹਸਤਾਖਰ ਕੀਤਾ ਗਿਆ ਹੋਵੇ।

  ਸਰਵਿਸਿਜ਼ ਆਸਟਰੇਲੀਆ (ਸੈਂਟਰਲਿੰਕ) ਕੇਂਦਰ 'ਤੇ ਅਰਜ਼ੀ ਦਿਓ

  ਜੇ ਤੁਸੀਂ ਸਰਵਿਸਿਜ਼ ਆਸਟਰੇਲੀਆ (ਸੈਂਟਰਲਿੰਕ) ਦੇ ਗਾਹਕ ਹੋ, ਤਾਂ ਤੁਸੀਂ ਟੀ ਐਫ ਐਨ ਲਈ ਆਸਟਰੇਲੀਆ ਪੋਸਟ 'ਤੇ ਅਰਜ਼ੀ ਦੇ ਸਕਦੇ ਹੋ ਜੇ ਤੁਸੀਂ ਆਸਟਰੇਲੀਆਈ ਨਿਵਾਸੀ ਹੋ ਅਤੇ ਇੰਟਰਵਿਊ ਕਰ ਸਕਦੇ ਹੋ।

  ਜੇ ਤੁਸੀਂ ਆਸਟਰੇਲੀਆ ਪੋਸਟ ਸਰਵਿਸ ਦੀ ਵਰਤੋਂ ਕਰਨ ਵਿੱਚ ਅਸਮਰੱਥ ਹੋ ਅਤੇ ਤੁਸੀਂ ਸਰਵਿਸਿਜ਼ ਆਸਟ੍ਰੇਲੀਆ (ਸੈਂਟਰਲਿੰਕ) ਦੇ ਗਾਹਕ ਹੋ, ਤਾਂ ਤੁਸੀਂ ਸਰਵਿਸਿਜ਼ ਆਸਟ੍ਰੇਲੀਆ (ਸੈਂਟਰਲਿੰਕ) External Link ਕੇਂਦਰ ਵਿੱਚ ਕਾਗਜ਼ੀ ਰੂਪ ਵਿਚ ਟੈਕਸ ਫਾਈਲ ਨੰਬਰ - ਵਿਅਕਤੀਆਂ ਲਈ ਅਰਜ਼ੀ ਜਾਂ ਪੁੱਛਗਿੱਛ (NAT 1432) ਫਾਰਮ ਭਰਕੇ ਵਿਅਕਤੀਗਤ ਰੂਪ ਵਿੱਚ ਅਰਜ਼ੀ ਦੇ ਸਕਦੇ ਹੋ।

  ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਸ਼ਨਾਖ਼ਤੀ ਦਸਤਾਵੇਜ਼ਾਂ ਦੇ ਅਸਲੀ ਸਬੂਤ ਹਨ - ਤੁਹਾਡੇ ਦੁਆਰਾ ਲੋੜੀਂਦੇ ਦਸਤਾਵੇਜ਼ਾਂ ਦੇ ਵੇਰਵਿਆਂ ਲਈ ਫਾਰਮ 'ਤੇ ਨਿਰਦੇਸ਼ ਵੇਖੋ।

  ਜੇ ਤੁਸੀਂ ਸੈਂਟਰਲਿੰਕ ਨੂੰ ATO ਤੋਂ ਆਪਣਾ TFN ਲੈਣ ਦਾ ਅਧਿਕਾਰ ਦਿੱਤਾ ਹੈ:

  • TFN ਦੀ ਜ਼ਰੂਰਤ ਦੇ ਆਪਣੇ ਕਾਰਨ ਵਜੋਂ 'ਸੈਂਟਰਲਿੰਕ ਨੂੰ ਦੇਣ ਲਈ' ਦੀ ਚੋਣ ਕਰੋ।

  ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਅਸੀਂ ਤੁਹਾਡਾ TFN ਸੈਂਟਰਲਿੰਕ ਨੂੰ ਭੇਜਾਂਗੇ।

  ਡਾਕ ਦੁਆਰਾ ਅਰਜ਼ੀ ਦਿਓ

  ਜੇ ਤੁਸੀਂ ਹਿੱਸਾ ਲੈਣ ਵਾਲੇ ਆਸਟਰੇਲੀਆ ਪੋਸਟ ਦੇ ਰਿਟੇਲ ਆਉਟਲੈਟ 'ਤੇ ਇੰਟਰਵਿਊ ਲਈ ਨਹੀਂ ਜਾ ਸਕਦੇ ਜਾਂ ਤੁਸੀਂ ਸਰਵਿਸਿਜ਼ ਆਸਟ੍ਰੇਲੀਆ (ਸੈਂਟਰਲਿੰਕ) ਦੇ ਗਾਹਕ ਨਹੀਂ ਹੋ, ਤਾਂ ਤੁਹਾਨੂੰ ਕਾਗਜ਼ੀ ਰੂਪ ਵਿਚ ਟੈਕਸ ਫਾਈਲ ਨੰਬਰ - ਵਿਅਕਤੀਆਂ ਲਈ ਅਰਜ਼ੀ ਜਾਂ ਪੁੱਛਗਿੱਛ ਫਾਰਮ ਭਰਨ ਦੀ ਜ਼ਰੂਰਤ ਹੋਏਗੀ।

  ਤੁਸੀਂ ਇਸ ਫਾਰਮ ਦੀ ਕਾਪੀ ਇਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ:

  • ਔਨਲਾਈਨ ਆਰਡਰ ਕਰਕੇExternal Link
  • 1300 720 092 ਫ਼ੋਨ ਕਰਕੇ , ਦਿਨ ਵਿਚ 24 ਘੰਟੇ, ਹਫ਼ਤੇ ਵਿਚ 7 ਦਿਨ, ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਕਾਲ ਵਿਚ ਮਦਦ ਲਈ ਅਨੁਵਾਦ ਅਤੇ ਦੁਭਾਸ਼ੀਆ ਸੇਵਾ 13 14 50 'ਤੇ ਕਾਲ ਕਰ ਸਕਦੇ ਹੋ

  ਆਪਣੀ ਭਰੀ ਹੋਈ TFN ਦੀ ਅਰਜ਼ੀ ਅਤੇ ਆਪਣੇ ਸ਼ਨਾਖ਼ਤੀ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਨਕਲਾਂ ਫਾਰਮ 'ਤੇ ਦਿੱਤੇ ਪਤੇ 'ਤੇ ਭੇਜੋ।

  ਨੋਟ: ਆਪਣੇ ਅਸਲ ਸ਼ਨਾਖ਼ਤੀ ਦਸਤਾਵੇਜ਼ ਸਾਨੂੰ ਨਾ ਭੇਜੋ - ਉਹ ਤੁਹਾਨੂੰ ਵਾਪਸ ਨਹੀਂ ਕੀਤੇ ਜਾ ਸਕਦੇ ਹਨ।

  ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਲੋਕ

  ਜੇ ਤੁਸੀਂ ਟੈਕਸ ਉਦੇਸ਼ਾਂ ਲਈ ਆਸਟ੍ਰੇਲੀਆ ਵਿਚ ਵਿਦੇਸ਼ੀ ਨਿਵਾਸੀ ਹੋ, ਤਾਂ ਤੁਹਾਨੂੰ TFN ਦੀ ਜ਼ਰੂਰਤ ਨਹੀਂ ਹੁੰਦੀ ਜੇਕਰ ਤੁਹਾਨੂੰ ਕਿਸੇ ਆਸਟ੍ਰੇਲੀਆਈ ਸਰੋਤ ਤੋਂ ਕੇਵਲ ਵਿਆਜ, ਲਾਭਅੰਸ਼ ਜਾਂ ਰਾਇਲਟੀ ਭੁਗਤਾਨ ਮਿਲਦਾ ਹੈ।

  ਆਸਟ੍ਰੇਲੀਆਈ ਟੈਕਸ ਰਿਟਰਨ ਵਿੱਚ ਤੁਹਾਨੂੰ ਇਸ ਆਮਦਨ ਨੂੰ ਘੋਸ਼ਿਤ ਕਰਨ ਦੀ ਜ਼ਰੂਰਤ ਨਹੀਂ ਹੈ। ਅਦਾਇਗੀ ਦੇ ਸਮੇਂ ਆਸਟ੍ਰੇਲੀਆਈ ਵਿੱਤੀ ਸੰਸਥਾ (ਤੁਹਾਡੇ ਭੁਗਤਾਨਕਰਤਾ) ਦੁਆਰਾ ਅੰਤਿਮ ਰੋਕਧਾਰ ਟੈਕਸ ਕੱਟਿਆ ਜਾਵੇਗਾ।

  ਅਗਲਾ ਕਦਮ:

  ਹਾਲਾਂਕਿ, ਜੇ ਤੁਸੀਂ ਕਿਸੇ ਆਸਟ੍ਰੇਲੀਆਈ ਬੈਂਕ ਖਾਤੇ ਤੋਂ ਜਾਂ ਆਸਟ੍ਰੇਲੀਅਨ ਸ਼ੇਅਰਾਂ ਤੋਂ ਪ੍ਰਾਪਤ ਲਾਭਅੰਸ਼ਾਂ 'ਤੇ ਰੋਕੇ ਗਏ ਟੈਕਸ ਦੀ ਵਾਪਿਸ-ਅਦਾਇਗੀ ਲੈਣ ਲਈ ਆਸਟ੍ਰੇਲੀਆਈ ਆਮਦਨ ਟੈਕਸ ਰਿਟਰਨ ਨੂੰ ਦਾਖਿਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ TFN ਦੀ ਜ਼ਰੂਰਤ ਹੋਏਗੀ।

  ਤੁਸੀਂ TFN ਲਈ ਅਰਜ਼ੀ ਦੇ ਸਕਦੇ ਹੋ ਜੇ ਤੁਸੀਂ:

  • ਵਿਆਜ, ਲਾਭ-ਅੰਸ਼ਾਂ ਜਾਂ ਰਾਇਲਟੀ ਭੁਗਤਾਨਾਂ ਤੋਂ ਇਲਾਵਾ ਕਿਸੇ ਆਸਟ੍ਰੇਲੀਆਈ ਸ੍ਰੋਤ ਤੋਂ ਆਮਦਨੀ ਪ੍ਰਾਪਤ ਕਰ ਰਹੇ ਹੋ
  • ਇਕ ਜੀਵਨ-ਸਾਥੀ ਹੈ ਜੋ ਇੱਕ ਆਸਟਰੇਲਿਆਈ ਵਾਸੀ ਹੈ ਅਤੇ ਪਰਿਵਾਰਕ ਟੈਕਸ ਲਾਭ ਲਈ ਅਰਜ਼ੀ ਦੇ ਰਿਹਾ ਹੈ
  • ਆਸਟ੍ਰੇਲੀਆਈ ਸੁਪਰਐਨੂਏਸ਼ਨ ਫੰਡ ਦੇ ਮੈਂਬਰ ਹੋ ਅਤੇ  
   • ਤੁਸੀਂ ਇਸ ਤੋਂ ਲਾਭ ਪ੍ਰਾਪਤ ਕਰਨ ਦੀ ਉਮੀਦ ਕਰਦੇ ਹੋ
   • ਤੁਸੀਂ ਇਸ ਵਿਚ ਨਿੱਜੀ ਯੋਗਦਾਨ ਪਾਉਣ ਦਾ ਇਰਾਦਾ ਰੱਖਦੇ ਹੋ, ਜਾਂ
   • ਇਸ ਵਿਚ ਤੁਹਾਡੀ ਤਰਫ਼ੋਂ ਯੋਗਦਾਨ ਪਾਏ ਜਾਂਦੇ ਹਨ
    
  • ਕਿਸੇ ਆਸਟ੍ਰੇਲੀਆਈ ਟੈਕਸ ਰਿਟਰਨ ਨੂੰ ਦਾਖ਼ਿਲ ਕਰਨ ਜਾਂ ਆਸਟ੍ਰੇਲੀਅਨ ਕਾਰੋਬਾਰੀ ਨੰਬਰ (ਏਬੀਐਨ) ਲਈ ਅਰਜ਼ੀ ਦੇਣ ਦੀ ਲੋੜ ਹੈ।

  ਅਗਲਾ ਕਦਮ:

  ਇਹ ਵੀ ਵੇਖੋ:

   Last modified: 08 May 2020QC 60023