Show download pdf controls
 • ਕਟੌਤੀਆਂ ਜਿੰਨ੍ਹਾਂ ਦਾ ਤੁਸੀਂ ਦਾਅਵਾ ਕਰ ਸਕਦੇ ਹੋ

  ਆਪਣੀ ਟੈਕਸ ਰਿਟਰਨ ਨੂੰ ਭਰਦੇ ਸਮੇਂ, ਤੁਸੀਂ ਕੁਝ ਖਰਚਿਆਂ ਲਈ ਕਟੌਤੀ ਦਾਅਵਾ ਕਰਨ ਦੇ ਹੱਕਦਾਰ ਹੋ, ਜਿਸ ਵਿਚੋਂ ਜ਼ਿਆਦਾਤਰ ਤੁਹਾਡੀ ਆਮਦਨੀ ਕਮਾਉਣ ਨਾਲ ਸਿੱਧੇ ਤੌਰ 'ਤੇ ਸਬੰਧਿਤ ਹੁੰਦੇ ਹਨ।

  ਕੰਮ ਨਾਲ ਸਬੰਧਤ ਖ਼ਰਚੇ

  ਕਿਸੇ ਕੰਮ ਨਾਲ ਸੰਬੰਧਤ ਕਟੌਤੀ ਦਾ ਦਾਅਵਾ ਕਰਨ ਲਈ:

  • ਤੁਸੀਂ ਲਾਜ਼ਮੀ ਤੌਰ 'ਤੇ ਪੈਸਾ ਆਪਣੇ-ਆਪ ਖਰਚ ਕੀਤਾ ਹੋਵੇ ਅਤੇ ਵਾਪਸ ਅਦਾਇਗੀ ਨਾ ਕੀਤੀ ਗਈ ਹੋਵੇ
  • ਇਸ ਨੂੰ ਸਿੱਧੇ ਤੌਰ 'ਤੇ ਤੁਹਾਡੀ ਆਮਦਨੀ ਕਮਾਉਣ ਨਾਲ ਸੰਬੰਧਤ ਹੋਣਾ ਚਾਹੀਦਾ ਹੈ
  • ਇਸ ਨੂੰ ਸਾਬਤ ਕਰਨ ਲਈ ਤੁਹਾਡੇ ਕੋਲ ਕੋਈ ਰਿਕਾਰਡ ਹੋਣਾ ਚਾਹੀਦਾ ਹੈ।

  ਜੇਕਰ ਖ਼ਰਚਾ ਕੰਮ ਅਤੇ ਨਿੱਜੀ ਉਦੇਸ਼ ਦੋਵਾਂ ਲਈ ਸੀ, ਤਾਂ ਤੁਸੀਂ ਸਿਰਫ ਕੰਮ ਨਾਲ ਸੰਬੰਧਤ ਹਿੱਸੇ ਲਈ ਕਟੌਤੀ ਦਾ ਦਾਅਵਾ ਕਰ ਸਕਦੇ ਹੋ। ਤੁਹਾਡੇ ਰੁਜ਼ਗਾਰਦਾਤਾ ਦੁਆਰਾ ਤੁਹਾਡੇ ਲਈ ਅਦਾ ਕੀਤੇ ਗਏ ਕੰਮ ਦੇ ਖਰਚੇ ਕਟੌਤੀਯੋਗ ਨਹੀਂ ਹਨ।

  ਅਸੀਂ ਤੁਹਾਡੇ ਮਾਲਕ ਤੋਂ ਜਾਣਕਾਰੀ ਲੈ ਸਕਦੇ ਹਾਂ ਜੇਕਰ ਸਾਨੂੰ ਲੱਗਦਾ ਹਾਂ ਕਿ ਤੁਸੀਂ ਕਿਸੇ ਖ਼ਰਚੇ ਲਈ ਕਟੌਤੀ ਦਾ ਦਾਅਵਾ ਕੀਤਾ ਹੈ ਜਿਸ ਲਈ ਤੁਹਾਨੂੰ ਪਹਿਲਾਂ ਹੀ ਅਦਾਇਗੀ ਮਿਲ ਚੁੱਕੀ ਹੈ।

  ਤੁਸੀਂ ਉਨ੍ਹਾਂ ਖਰਚਿਆਂ ਲਈ ਕਟੌਤੀ ਦਾ ਦਾਅਵਾ ਕਰਨ ਯੋਗ ਹੋ ਸਕਦੇ ਹੋ ਜੋ ਸਿੱਧੇ ਤੌਰ 'ਤੇ ਤੁਹਾਡੇ ਕੰਮ ਨਾਲ ਸਬੰਧਤ ਹਨ, ਜਿਸ ਵਿੱਚ ਸ਼ਾਮਲ ਹਨ:

  ਕਰਮਚਾਰੀ (ਕੈਸ਼਼ੂਅਲਾਂ ਸਮੇਤ) ਉਸੇ ਵਿੱਤੀ ਵਰ੍ਹੇ ਵਿਚ ਕੰਮ ਨਾਲ ਸੰਬੰਧਿਤ ਖ਼ਰਚਿਆਂ ਦਾ ਦਾਅਵਾ ਕਰ ਸਕਦੇ ਹਨ ਜਿਸ ਵਿੱਚ ਉਹ ਖ਼ਰਚੇ ਹੋਏ ਹਨ। ਇਹ ਇਵੇ ਹੀ ਲਾਗੂ ਹੋਵੇਗਾ ਭਾਵੇਂ ਜੇ ਤੁਸੀਂ ਜੂਨ ਵਿਚ ਰੁਜ਼ਗਾਰ ਸ਼ੁਰੂ ਕਰਦੇ ਹੋ ਪਰ ਅਗਲੇ ਵਿੱਤੀ ਵਰ੍ਹੇ ਤਕ ਆਮਦਨੀ ਪ੍ਰਾਪਤ ਨਹੀਂ ਕਰਦੇ, ਤੁਸੀਂ ਜੂਨ ਵਿਚ ਹੋਏ ਕੰਮ ਨਾਲ ਸੰਬੰਧਿਤ ਖਰਚਿਆਂ ਲਈ ਕਟੌਤੀਆਂ ਦਾ ਦਾਅਵਾ ਕਰ ਸਕਦੇ ਹੋ।

  ਜੇਕਰ ਤੁਸੀਂ ਕਿਸੇ ਨੂੰ ਰੁਜ਼ਗਾਰ ਵਿਚ ਤੁਹਾਡੀ ਸਹਾਇਤਾ ਲਈ ਨੌਕਰੀ ਦਿੰਦੇ ਹੋ, ਤਾਂ ਤੁਸੀਂ ਉਸ ਵਿਅਕਤੀ ਨੂੰ ਨੌਕਰੀ ਦੇਣ ਲਈ ਕਟੌਤੀ ਦਾ ਦਾਅਵਾ ਨਹੀਂ ਕਰ ਸਕਦੇ ਹੋ।

  ਹੋਰ ਕਟੌਤੀਆਂ

  ਤੁਸੀਂ ਇਸ ਲਈ ਵੀ ਕਟੌਤੀ ਦਾ ਦਾਅਵਾ ਕਰਨ ਯੋਗ ਹੋ ਸਕਦੇ ਹੋ:

  ਕਿੱਤਾ ਅਤੇ ਉਦਯੋਗ ਵਿਸ਼ੇਸ਼ ਨਿਰਦੇਸ਼

  ਆਪਣੇ ਉਦਯੋਗ ਜਾਂ ਕਿੱਤੇ ਵਿੱਚ ਆਮਦਨੀ, ਭੱਤੇ ਅਤੇ ਕਟੌਤੀਆਂ ਜੋ ਤੁਸੀਂ ਕੰਮ ਨਾਲ ਸੰਬੰਧਿਤ ਖ਼ਰਚਿਆਂ ਲਈ ਦਾਅਵਾ ਕਰ ਸਕਦੇ ਹੋ, ਬਾਰੇ ਵਧੇਰੇ ਜਾਣਕਾਰੀ ਲੈਣ ਲਈ ਵੇਖੋ ਕਿੱਤਾ ਅਤੇ ਉਦਯੋਗ ਵਿਸ਼ੇਸ਼ ਨਿਰਦੇਸ਼

  ਦੇਖੋ:

  ਇਹ ਵੀਡੀਓ ਦਿਖਾਉਂਦਾ ਹੈ ਕਿ ਆਪਣੀ ਕਟੌਤੀਆਂ ਨੂੰ ਸਹੀ ਕਿਵੇਂ ਕਰਨਾ ਹੈ

  ਮੀਡੀਆ: [ਆਪਣੀਆਂ ਕਟੌਤੀਆਂ ਦਾ ਸਹੀ ਦਾਅਵਾ ਕਰੋ]
  http://tv.ato.gov.au/ato-tv/media?v=bd1bdiubgwof44External Link (ਮਿਆਦ: 1:08)

  ਆਪਣੀਆਂ ਕਟੌਤੀਆਂ ਦਾ ਪ੍ਰਬੰਧਨ ਕਰਨਾ

  ਕੀ ਤੁਸੀਂ ਹਮੇਸ਼ਾ ਰੁੱਝੇ ਰਹਿੰਦੇ ਹੋ? ਸਮੇਂ ਦੀ ਬੱਚਤ ਕਰੋ ਅਤੇ ATO ਦੀ ਐਪmy Deductions ਟੂਲ ਦੇ ਨਾਲ ਆਪਣੇ ਟੈਕਸ ਨੂੰ ਸੰਗਠਿਤ ਰੱਖੋ।

  myDeductions ਇਕ ਰਿਕਾਰਡ ਰੱਖਣ ਵਾਲਾ ਟੂਲ ਸੰਦ ਹੈ ਜੋ ਇਕ ਜਗ੍ਹਾ 'ਤੇ ਆਪਣੇ ਰਿਕਾਰਡ ਨੂੰ ਰੱਖਣਾ ਤੁਹਾਡੇ ਲਈ ਅਸਾਨ ਅਤੇ ਸੌਖਾ ਬਣਾਉਂਦਾ ਹੈ।

  ਤੁਸੀਂ ਆਪਣੇ ਪੂਰੇ ਕੀਤੇ ਰਿਕਾਰਡਾਂ ਨੂੰ myDeductions ਟੂਲ ਰਾਹੀਂ ATO ਨੂੰ ਅਪਲੋਡ ਕਰ ਸਕਦੇ ਹੋ ਅਤੇ ਆਪਣੇ myTax ਰਿਟਰਨ ਵਿੱਚ ਪਹਿਲਾਂ ਤੋਂ ਭਰਨ ਸਕਦੇ ਹੋ ਜੇ ਤੁਸੀਂ ਕਿਸੇ ਰਜਿਸਟਰਡ ਟੈਕਸ ਏਜੰਟ ਦੀ ਸੇਵਾ ਲੈਂਦੇ ਹੋ, ਤਾਂ ਤੁਸੀਂ ਆਪਣੇ ਰਿਕਾਰਡ ਈ-ਮੇਲ ਰਾਹੀਂ ਸਿੱਧੇ ਰੂਪ ਵਿੱਚ ਉਹਨਾਂ ਨਾਲ ਸਾਂਝੇ ਕਰ ਸਕਦੇ ਹੋ।

  ATO ਦੇ myDeductions ਐਪ ਦੇ ਰਿਕਾਰਡ ਰੱਖਣ ਵਾਲੇ ਟੂਲ ਤੁਹਾਡੀ ਰਿਕਾਰਡ ਰੱਖਣ ਵਿੱਚ ਸਹਾਇਤਾ ਕਰਨਗੇ:

  • ਸਾਰੇ ਕੰਮ ਨਾਲ ਸਬੰਧਤ ਖ਼ਰਚੇ ਦੀ (ਕਾਰ ਟਰਿਪਾਂ ਸਮੇਤ)
  • ਵਿਆਜ ਅਤੇ ਲਾਭਅੰਸ਼ ਕਟੌਤੀਆਂ ਦੀ
  • ਤੋਹਫ਼ੇ ਜਾਂ ਦਾਨ ਦੀ
  • ਟੈਕਸ ਦੀ ਦੇਖ-ਰੇਖ ਕਰਨ ਲਈ ਹੋਏ ਖ਼ਰਚੇ ਦੀ
  • ਇੱਕਲੇ ਵਪਾਰੀ ਵਜੋਂ ਹੋਏ ਖ਼ਰਚੇ ਅਤੇ ਵਪਾਰ ਆਮਦਨ ਦੀ
  • ਹੋਰ ਕਟੌਤੀਆਂ

  ਦੇਖੋ:

  ਇਹ ਵੀਡੀਓ ਦਿਖਾਉਂਦਾ ਹੈ ਕਿ ਤੁਹਾਡੇ ਰਿਕਾਰਡਾਂ ਨੂੰmy Deductionsਦਾ ਉਪਯੋਗ ਕਰਕੇ ਸਾਂਭਣਾ ਕਿੰਨਾ ਸੌਖਾ ਹੈ

  ਮੀਡੀਆ: [myTax ਵਿੱਚ ਕਟੌਤੀਆਂ ਨੂੰ ਕਿਵੇਂ ਸ਼ਾਮਿਲ਼ ਕਰਨਾ ਅਤੇ ਮੁੜ-ਵੇਖਣਾ ਹੈ]
  http://tv.ato.gov.au/ato-tv/media?v=bd1bdiuboi3ynb External Link(ਮਿਆਦ: 2:53)

  ਇਹ ਵੀ ਵੇਖੋ:

  .

   Last modified: 12 Sep 2019QC 60104