Show download pdf controls
 • ਕਾਰ ਦੇ ਖਰਚੇ

  ਵੱਖਰੀਆਂ ਕਾਪੀਆਂ ਡਾਊਨਲੋਡ ਕਰਨ ਲਈ ਹੇਠ ਲਿਖੇ ਸਿੱਧੇ ਲਿੰਕ ਵਰਤੋ: ਕਾਰ ਦੇ ਖਰਚੇ (PDF, 526KB)This link will download a file

  ਜੇ ਤੁਸੀਂ ਆਪਣੀ ਨਿੱਜੀ ਕਾਰ ਨੂੰ ਕੰਮ ਵਾਸਤੇ ਵਰਤਦੇ ਹੋ, ਤੁਸੀਂ ਸੈਂਟਸ ਪ੍ਰਤੀ ਕਿਲੋਮੀਟਰ ਵਾਲਾ ਤਰੀਕਾ ਜਾਂ ਲੌਗਬੁੱਕ ਵਾਲਾ ਤਰੀਕਾ ਵਰਤ ਕੇ ਕਟੌਤੀ ਕਲੇਮ ਕਰ ਸਕਦੇ ਹੋ। ਜੇ ਤੁਸੀਂ ਕਿਸੇ ਹੋਰ ਦੀ ਕਾਰ ਨੂੰ ਕੰਮ ਵਾਸਤੇ ਵਰਤਦੇ ਹੋ, ਤੁਸੀਂ ਸਿਰਫ ਸਿੱਧੀਆਂ ਲਾਗਤਾਂ ਜਿਸ ਦਾ ਤੁਸੀਂ ਭੁਗਤਾਨ ਕਰਦੇ ਹੋ, ਉਹ ਹੀ ਕਲੇਮ ਕਰ ਸਕਦੇ ਹੋ – ਜਿਵੇਂ ਕਿ ਈਂਧਣ (ਪੈਟਰੋਲ)।

  ਤੁਸੀਂ ਕਾਰ ਦੇ ਖਰਚਿਆਂ ਦੀ ਕਟੌਤੀ ਕਲੇਮ ਕਰ ਸਕਦੇ ਹੋ, ਜੇਕਰ:

  • ਤੁਸੀਂ ਕੰਮ ਦੇ ਫਰਜ਼ਾਂ ਨੂੰ ਨਿਭਾਉਣ ਲਈ ਆਪਣੀ ਕਾਰ ਵਰਤਦੇ ਹੋ
  • ਤੁਸੀਂ ਆਪਣੀ ਸੁਭਾਵਿਕ ਕੰਮ ਵਾਲੀ ਜਗ੍ਹਾ ਤੋਂ ਦੂਰ ਕੰਮ ਨਾਲ ਸਬੰਧਿਤ ਕਾਨਫਰੰਸਾਂ ਜਾਂ ਮੁਲਾਕਾਤਾਂ ਵਿੱਚ ਸ਼ਾਮਲ ਹੁੰਦੇ ਹੋ
  • ਤੁਸੀਂ ਨੌਕਰੀ ਦੀਆਂ ਦੋ ਵੱਖਰੀਆਂ ਜਗ੍ਹਾਵਾਂ ਦੇ ਵਿਚਕਾਰ ਸਿੱਧਾ ਸਫਰ ਕਰਦੇ ਹੋ ਅਤੇ ਇਹਨਾਂ ਵਿੱਚੋਂ ਇਕ ਜਗ੍ਹਾ ਤੁਹਾਡਾ ਘਰ ਨਹੀਂ ਹੈ
  • ਤੁਸੀਂ ਆਪਣੀ ਸੁਭਾਵਿਕ ਕੰਮ ਵਾਲੀ ਜਗ੍ਹਾ ਤੋਂ ਦੂਸਰੀ ਕੰਮ ਵਾਲੀ ਜਗ੍ਹਾ ਨੂੰ ਸਫਰ ਕਰਦੇ ਹੋ ਅਤੇ ਫਿਰ ਸੁਭਾਵਿਕ ਕੰਮ ਵਾਲੀ ਜਗ੍ਹਾ ਉਪਰ ਵਾਪਸ ਆਉਂਦੇ ਹੋ
  • ਤੁਸੀਂ ਆਪਣੇ ਘਰੋਂ ਦੂਸਰੀ ਕੰਮ ਵਾਲੀ ਜਗ੍ਹਾ ਨੂੰ ਸਫਰ ਕਰਦੇ ਹੋ ਅਤੇ ਫਿਰ ਸੁਭਾਵਿਕ ਕੰਮ ਵਾਲੀ ਜਗ੍ਹਾ ਉਪਰ ਜਾਂਦੇ ਹੋ
  • ਤੁਸੀਂ ਵੱਖ ਵੱਖ ਥਾਵਾਂ ਉਪਰ ਕੰਮ ਕਰਦੇ ਹੋ।

  ਯਾਦ ਰੱਖੋ

  • ਤੁਸੀਂ ਘਰ ਅਤੇ ਕੰਮ ਦੇ ਵਿਚਕਾਰ ਦੀਆਂ ਆਮ ਰੋਜ਼ਾਨਾ ਯਾਤਰਾਵਾਂ ਦੀ ਕਟੌਤੀ ਨੂੰ ਕਲੇਮ ਨਹੀਂ ਕਰ ਸਕਦੇ ਬਿਨਾਂ ਉਹਨਾਂ ਹਾਲਾਤਾਂ ਵਿੱਚ ਜਿੱਥੇ ਤੁਸੀਂ ਵੱਡੇ ਔਜ਼ਾਰ ਜਾਂ ਉਪਕਰਣ ਲੈ ਕੇ ਜਾਂਦੇ ਹੋ (ਜਿਵੇਂ ਕਿ ਵੱਡੀ ਕੀਤੀ ਜਾ ਸਕਣ ਵਾਲੀ ਪੌੜੀ ਜਾਂ ਵੱਡੀ ਵਾਇਲਨ) ਜੋ:
   • ਤੁਹਾਡਾ ਰੋਜ਼ਗਾਰਦਾਤਾ ਤੁਹਾਨੂੰ ਕੰਮ ਵਾਸਤੇ ਵਰਤਣ ਲਈ ਕਹਿੰਦਾ ਹੈ
   • ਤੁਸੀਂ ਇਸ ਨੂੰ ਕੰਮ ਵਾਲੀ ਜਗ੍ਹਾ ਉਪਰ ਨਹੀਂ ਛੱਡ ਸਕਦੇ।
    
  • ਜੇਕਰ ਯਾਤਰਾ ਕੁਝ ਹੱਦ ਤੱਕ ਨਿੱਜੀ ਹੈ, ਤੁਸੀਂ ਸਿਰਫ ਕੰਮ ਨਾਲ ਸਬੰਧਿਤ ਹਿੱਸਾ ਹੀ ਕਲੇਮ ਕਰ ਸਕਦੇ ਹੋ।
  • ਤੁਸੀਂ ਉਹਨਾਂ ਕਾਰ ਦੇ ਖਰਚਿਆਂ ਦੀ ਕਟੌਤੀ ਕਲੇਮ ਨਹੀਂ ਕਰ ਸਕਦੇ ਜੋ ਤੁਸੀਂ ਤਨਖਾਹ ਕਟਵਾ ਕੇ ਲਈ ਹੈ।
  • ਤੁਸੀਂ ਕਟੌਤੀ ਕਲੇਮ ਨਹੀਂ ਕਰ ਸਕਦੇ ਜੇ ਤੁਹਾਨੂੰ ਇਸ ਦੀ ਵਾਪਸੀ ਅਦਾਇਗੀ ਹੋਈ ਹੈ।

  ਤੁਸੀਂ ਆਪਣੀ ਕਾਰ ਦੇ ਖਰਚਿਆਂ ਦਾ ਦੋ ਤਰੀਕਿਆਂ ਨਾਲ ਹਿਸਾਬ ਲਗਾ ਸਕਦੇ ਹੋ

  ਸੈਂਟਸ ਪ੍ਰਤੀ ਕਿਲੋਮੀਟਰ ਵਾਲਾ ਤਰੀਕਾ

  • ਇਹ ਤਰੀਕਾ ਵਰਤ ਕੇ ਤੁਸੀਂ ਵੱਧ ਤੋਂ ਵੱਧ 5,000 ਵਪਾਰਕ ਕਿਲੋਮੀਟਰ ਪ੍ਰਤੀ ਕਾਰ ਕਲੇਮ ਕਰ ਸਕਦੇ ਹੋ।
  • ਤੁਹਾਡਾ ਕਲੇਮ 68 ਸੈਂਟ ਪ੍ਰਤੀ ਕਿਲੋਮੀਟਰ ਉਪਰ ਆਧਾਰਿਤ ਹੈ।
  • ਤੁਹਾਨੂੰ ਲਿਖਤੀ ਸਬੂਤਾਂ ਦੀ ਲੋੜ ਨਹੀਂ ਹੈ ਪਰ ਤੁਸੀਂ ਇਹ ਵਿਖਾਉਣ ਦੇ ਯੋਗ ਹੋਣੇ ਚਾਹੀਦੇ ਹੋ ਕਿ ਤੁਸੀਂ ਆਪਣੇ ਵਪਾਰਕ ਕਿਲੋਮੀਟਰਾਂ ਦਾ ਕਿਵੇਂ ਹਿਸਾਬ ਲਾਇਆ ਹੈ (ਉਦਾਹਰਣ ਵਜੋਂ, ਕੰਮ ਨਾਲ ਸਬੰਧਿਤ ਯਾਤਰਾਵਾਂ ਦਾ ਡਾਇਰੀ ਰਿਕਾਰਡ ਵਿਖਾ ਕੇ)।

  ਲੌਗਬੁੱਕ ਵਾਲਾ ਤਰੀਕਾ

  • ਤੁਹਾਡਾ ਕਲੇਮ ਕਾਰ ਦੇ ਖਰਚਿਆਂ ਵਿੱਚੋਂ ਕਾਰੋਬਾਰ ਵਾਸਤੇ ਵਰਤੋਂ ਦੀ ਪ੍ਰਤੀਸ਼ਤ ਉਪਰ ਆਧਾਰਿਤ ਹੈ।
  • ਖਰਚਿਆਂ ਵਿੱਚ ਚਲਾਉਣ ਦੀ ਲਾਗਤ ਅਤੇ ਮੁੱਲ ਵਿੱਚ ਘਟਾਅ ਸ਼ਾਮਲ ਹੈ। ਤੁਸੀਂ ਪੂੰਜੀ ਲਾਗਤ ਕਲੇਮ ਨਹੀਂ ਕਰ ਸਕਦੇ, ਜਿਵੇਂ ਕਿ ਤੁਹਾਡੀ ਕਾਰ ਖਰੀਦਣ ਦੀ ਕੀਮਤ, ਇਸ ਨੂੰ ਖਰੀਦਣ ਵਾਸਤੇ ਉਧਾਰ ਲਈ ਰਕਮ ਵਿੱਚੋਂ ਮੂਲ ਧਨ ਅਤੇ ਕੋਈ ਸੁਧਾਰ ਕਰਨ ਦੀਆਂ ਲਾਗਤਾਂ (ਉਦਾਹਰਣ: ਰੰਗ ਦੀ ਸੁਰੱਖਿਆਅਤੇ ਖਿੜਕੀਆਂ ਦੇ ਸ਼ੀਸ਼ੇ ਨੂੰ ਕਾਲਾ ਕਰਨ ਵਿੱਚ ਆਈ ਲਾਗਤ)।
  • ਕਾਰੋਬਾਰ ਦੀ ਵਰਤੋਂ ਦੀ ਪ੍ਰਤੀਸ਼ਤ ਦਾ ਹਿਸਾਬ ਲਾਉਣ ਲਈ, ਤੁਹਾਨੂੰ ਲੌਗਬੁੱਕ ਅਤੇ ਲੌਗਬੁੱਕ ਦੇ ਸਮੇਂ ਵਾਸਤੇ ਓਡੋਮੀਟਰ ਤੋਂ ਕਿਲੋਮੀਟਰਾਂ ਦੀ ਗਿਣਤੀ ਦੀ ਲੋੜ ਹੈ। ਲੌਗਬੁੱਕ ਦਾ ਸਮਾਂ ਘੱਟੋ ਘੱਟ ਲਗਾਤਾਰ 12 ਹਫਤਿਆਂ ਦਾ ਹੋਣਾ ਚਾਹੀਦਾ ਹੈ।
  • ਤੁਸੀਂ ਈਂਧਣ ਅਤੇ ਤੇਲ ਦੀਆਂ ਲਾਗਤਾਂ ਨੂੰ ਤੁਹਾਡੀਆਂ ਅਸਲੀ ਰਸੀਦਾਂ ਉਪਰ ਕਲੇਮ ਕਰ ਸਕਦੇ ਹੋ, ਜਾਂ ਓਡੋਮੀਟਰ ਦੇ ਰਿਕਾਰਡਾਂ ਨੂੰ ਆਧਾਰ ਬਣਾ ਕੇ ਅਨੁਮਾਨ ਲਗਾ ਸਕਦੇ ਹੋ ਜੋ ਤੁਹਾਡੇ ਦੁਆਰਾ ਸਾਲ ਦੇ ਦੌਰਾਨ ਕਾਰ ਦੀ ਵਰਤੋਂ ਦੇ ਆਰੰਭ ਅਤੇ ਖਤਮ ਹੋਣ ਦੇ ਸਮੇਂ ਨੂੰ ਵਿਖਾਉਂਦਾ ਹੈ।
  • ਤੁਹਾਨੂੰ ਕਾਰ ਦੇ ਹੋਰ ਸਾਰੇ ਖਰਚਿਆਂ ਦੇ ਲਿਖਤੀ ਸਬੂਤ ਚਾਹੀਦੇ ਹੋਣਗੇ।

  ਤੁਹਾਡੀ ਗੱਡੀ ਨੂੰ ਕਾਰ ਨਹੀਂ ਗਿਣਿਆ ਜਾਵੇਗਾ ਜੇ ਇਹ ਇਕ ਮੋਟਰਸਾਈਕਲ ਹੈ ਜਾਂ ਇਸ ਗੱਡੀ ਦੀ ਖਿੱਚਣ ਦੀ ਸਮਰੱਥਾ:

  • ਇਕ ਟਨ ਜਾਂ ਇਸ ਤੋਂ ਵੱਧ ਹੈ, ਜਿਵੇਂ ਕਿ ਯੂਟਿਲਟੀ ਟਰੱਕ ਜਾਂ ਪੈਨਲ ਵੈਨ
  • ਨੌਂ ਸਵਾਰੀਆਂ ਜਾਂ ਜ਼ਿਆਦਾ ਜਿਵੇਂ ਕਿ ਮਿੱਨੀ ਵੈਨ।

  ਤੁਸੀਂ ਇਹਨਾਂ ਗੱਡੀਆਂ ਦੇ ਸਿਰਫ ਅਸਲੀ ਖਰਚੇ ਹੀ ਕਲੇਮ ਕਰ ਸਕਦੇ ਹੋ। ਤੁਸੀਂ ਸੈਂਟਸ ਪ੍ਰਤੀ ਕਿਲੋਮੀਟਰ ਵਾਲਾ ਤਰੀਕਾ ਨਹੀਂ ਵਰਤ ਸਕਦੇ ਅਤੇ ਕੰਮ ਸਬੰਧੀ ਵਰਤੋਂ ਵਿਖਾਉਣ ਵਾਸਤੇ ਲੌਗਬੁੱਕ ਜ਼ਰੂਰ ਵਰਤੋ।

  ਲੌਗਬੁੱਕ ਰੱਖਣੀ

  ਤੁਹਾਡੀ ਲੌਗਬੁੱਕ ਨੂੰ ਘੱਟੋ ਘੱਟ ਲਗਾਤਾਰ 12 ਹਫਤਿਆਂ ਵਾਸਤੇ ਪੂਰੀ ਹੋਣਾ ਚਾਹੀਦਾ ਹੈ। ਜੇ ਤੁਸੀਂ ਆਪਣੀ ਕਾਰ ਨੂੰ ਕੰਮ ਨਾਲ ਸਬੰਧਿਤ ਉਦੇਸ਼ਾਂ ਲਈ ਸਾਲ ਖਤਮ ਹੋਣ ਤੋਂ ਪਹਿਲਾਂ 12 ਹਫਤਿਆਂ ਤੋਂ ਘੱਟ ਵਰਤਿਆ ਹੈ, ਤੁਸੀਂ ਇਹਨਾਂ 12 ਹਫਤਿਆਂ ਦੇ ਸਮੇਂ ਨੂੰ ਅਗਲੇ ਵਿੱਤੀ ਸਾਲ ਵਿੱਚ ਲਿਜਾ ਸਕਦੇ ਹੋ।

  ਜੇਕਰ ਤੁਸੀਂ ਲੌਗਬੁੱਕ ਵਾਲਾ ਤਰੀਕਾ ਦੋ ਜਾਂ ਜ਼ਿਆਦਾ ਕਾਰਾਂ ਲਈ ਵਰਤ ਰਹੇ ਹੋ, ਹਰੇਕ ਕਾਰ ਲਈ ਲੌਗਬੁੱਕ ਰੱਖੋ ਅਤੇ ਯਕੀਨੀ ਬਣਾਓ ਕਿ ਇਹਨਾਂ ਨੇ ਇਕੋ ਹੀ ਸਮਾਂ ਵਰਤਿਆ ਹੈ।

  ਤੁਹਾਡੀ 12 ਹਫਤਿਆਂ ਵਾਲੀ ਲੌਗਬੁੱਕ 5 ਸਾਲ ਤੱਕ ਵੈਧ ਹੈ। ਫਿਰ ਵੀ, ਜੇ ਤੁਹਾਡੇ ਹਾਲਾਤ ਬਦਲ ਜਾਂਦੇ ਹਨ (ਉਦਾਹਰਣ, ਤੁਸੀਂ ਨੌਕਰੀ ਬਦਲ ਲੈਂਦੇ ਹੋ) ਅਤੇ ਲੌਗਬੁੱਕ ਹੋਰ ਜ਼ਿਆਦਾ ਠੀਕ ਨਹੀਂ ਦਰਸਾਉਂਦੀ, ਤੁਹਾਨੂੰ ਇਕ ਨਵੀਂ 12 ਹਫਤਿਆਂ ਦੀ ਲੌਗਬੁੱਕ ਪੂਰੀ ਕਰਨੀ ਪਵੇਗੀ।

  ਤੁਹਾਡੀ ਲੌਗਬੁੱਕ ਇਲੈਕਟ੍ਰੋਨਿਕ ਜਾਂ ਕਾਗਜ਼ ਵਾਲੀ ਹੋ ਸਕਦੀ ਹੈ। ਹੇਠ ਲਿਖੀ ਉਦਾਹਰਣ ਵਿਚ ਵਿਸਥਾਰ ਹੈ ਜੋ ਤੁਹਾਨੂੰ ਰੱਖਣ ਦੀ ਲੋੜ ਹੈ।

  Example of car details you need to keep

  ਬਨਾਉਣ ਵਾਲਾ:

  Holden

  ਮਾਡਲ:

  Barina

  ਇੰਜਣ ਦੀ ਸਮਰੱਥਾ:

  2.4L

  ਰਜਿਸਟ੍ਰੇਸ਼ਨ ਨੰਬਰ:

  ABC 123

   

  End of example

   

  Example of logbook details you need to keep

  ਯਾਤਰਾ ਆਰੰਭ ਕਰਨ ਦੀ ਤਰੀਕ

  ਯਾਤਰਾ ਆਰੰਭ ਕਰਨ ਸਮੇਂ ਓਡੋਮੀਟਰ ਤੇ ਕਿਲੋਮੀਟਰਾਂ ਦੀ ਗਿਣਤੀ

  ਯਾਤਰਾ ਖਤਮ ਕਰਨ ਦੀ ਤਰੀਕ

  ਯਾਤਰਾ ਖਤਮ ਕਰਨ ਸਮੇਂ ਓਡੋਮੀਟਰ ਤੇ ਕਿਲੋਮੀਟਰਾਂ ਦੀ ਗਿਣਤੀ

  ਯਾਤਰਾ ਦਾ ਕਾਰਣ

  ਯਾਤਰਾ ਦੇ ਕੁਲ ਕਿਲੋਮੀਟਰ

  27 August 2017

  10,200km

  27 August 2017

  10,210km

  Private - take kids to school

  10km

  27 August 2017

  10,210km

  27 August 2017

  10230km

  Private - travel to work

  20km

  27 August 2017

  10,230km

  27 August 2017

  10245km

  Business - travel to offsite client meeting

  15km

  27 August 2017

  10,245km

  27 August 2017

  10260km

  Business - return to office

  15km

  27 August 2017

  10,260km

  27 August 2017

  10280km

  Private - travel from office to home

  20km

   

  End of example

  ਆਪਣੀ ਕਾਰ ਦੇ ਕੰਮ ਨਾਲ ਸਬੰਧਿਤ ਵਰਤੋਂ ਦਾ ਹਿਸਾਬ ਲਾਉਣਾ

  (ਇਸ ਸੈਕਸ਼ਨ ਨੂੰ ਲੌਗਬੁੱਕ ਨੂੰ ਲਗਾਤਾਰ 12 ਹਫਤੇ ਵਰਤਣ ਤੋਂ ਬਾਅਦ ਪੂਰਾ ਕਰੋ)

  ਲੌਗਬੁੱਕ ਦਾ ਸਮਾਂ (ਤਰੀਕ/ਮਹੀਨਾ/ਸਾਲ ਤੋਂ ਤਰੀਕ/ਮਹੀਨਾ/ਸਾਲ)

  ੳ) ਲੌਗਬੁੱਕ ਦੇ ਸਮੇਂ ਦੌਰਾਨ ਯਾਤਰਾ ਕੀਤੇ ਕੁਲ ਕਿਲੋਮੀਟਰਾਂ ਦਾ ਹਿਸਾਬ ਲਗਾਓ.

  ਅ) ਲੌਗਬੁੱਕ ਦੇ ਸਮੇਂ ਦੇ ਦੌਰਾਨ ਯਾਤਰਾ ਕੀਤੇ ਕਿਲੋਮੀਟਰਾਂ ਦਾ ਹਿਸਾਬ ਲਗਾਓ ਜੋ ਤੁਸੀਂ ਆਪਣੀ ਆਮਦਨ ਕਮਾਉਣ ਲਈ ਕੀਤੇ ਹਨ

  ੲ) (ਅ) ਦੀ ਮਾਤਰਾ ਨੂੰ (ੳ) ਦੀ ਮਾਤਰਾ ਨਾਲ ਭਾਗ ਦੇ ਕੇ ਕੰਮ ਨਾਲ ਸਬੰਧਿਤ ਵਰਤੋਂ ਦਾ ਹਿਸਾਬ ਲਗਾਓ। ਇਸ ਸੰਖਿਆ ਨੂੰ 100 ਨਾਲ ਗੁਣਾ ਕਰੋ। ਲਭਣ ਲਈ ਤੁਹਾਡੀ ਕਾਰੋਬਾਰ ਦੀ ਪ੍ਰਤੀਸ਼ਤ ਵਰਤੋਂ ਹੈ.

  ਇਕ ਵਾਰ ਤੁਸੀਂ ਕਾਰੋਬਾਰ ਲਈ ਵਰਤੋਂ ਦੀ ਪ੍ਰਤੀਸ਼ਤ ਕੱਢ ਲਈ ਹੈ, ਇਸ ਨੂੰ ਕਾਰ ਦੇ ਖਰਚਿਆਂ ਨਾਲ ਗੁਣਾ ਕਰਕੇ ਆਪਣੇ ਕਲੇਮ ਦਾ ਹਿਸਾਬ ਲਗਾਓ।

  ਕਾਰ ਦੇ ਖਰਚਿਆਂ ਵਿੱਚ ਚਲਾਉਣ ਦੀ ਲਾਗਤ ਜਿਵੇਂ ਕਿ ਈਂਧਣ, ਤੇਲ, ਅਤੇ ਸਰਵਿਸਿੰਗ, ਰਜਿਸਟ੍ਰੇਸ਼ਨ, ਬੀਮਾ ਅਤੇ ਗੱਡੀ ਦੀ ਕੀਮਤ ਵਿੱਚ ਘਟਾਅ ਸ਼ਾਮਲ ਹੋ ਸਕਦੇ ਹਨ। ਤੁਸੀਂ ਈਂਧਣ ਅਤੇ ਤੇਲ ਦੀਆਂ ਲਾਗਤਾਂ ਨੂੰ ਤੁਹਾਡੀਆਂ ਅਸਲੀ ਰਸੀਦਾਂ ਉਪਰ ਕਲੇਮ ਕਰ ਸਕਦੇ ਹੋ, ਜਾਂ ਓਡੋਮੀਟਰ ਉਤੇ ਕਿਲੋਮੀਟਰਾਂ ਦੀ ਗਿਣਤੀ ਦੇ ਰਿਕਾਰਡਾਂ ਨੂੰ ਆਧਾਰ ਬਣਾ ਕੇ ਅਨੁਮਾਨ ਲਗਾ ਸਕਦੇ ਹੋ ਜੋ ਤੁਹਾਡੇ ਦੁਆਰਾ ਸਾਲ ਦੇ ਦੌਰਾਨ ਕਾਰ ਦੀ ਵਰਤੋਂ ਦੇ ਆਰੰਭ ਅਤੇ ਖਤਮ ਹੋਣ ਦੇ ਸਮੇਂ ਨੂੰ ਵਿਖਾਉਂਦਾ ਹੈ।

  ਤੁਹਾਨੂੰ ਕਾਰ ਦੇ ਹੋਰ ਸਾਰੇ ਖਰਚਿਆਂ ਦੇ ਲਿਖਤੀ ਸਬੂਤ ਚਾਹੀਦੇ ਹੋਣਗੇ।

  ਏ ਟੀ ਓ ਦੀ ਐਪ ਦੇ myDeductions ਟੂਲ ਨੂੰ ਕੰਮ ਨਾਲ ਸਬੰਧਿਤ ਯਾਤਰਾਵਾਂ ਅਤੇ ਕਾਰ ਦੇ ਕਿਸੇ ਖਰਚੇ ਦਾ ਰਿਕਾਰਡ ਰੱਖਣ ਲਈ ਵੀ ਵਰਤਿਆ ਜਾ ਸਕਦਾ ਹੈ। ਤੁਸੀਂ ਟੈਕਸ ਦੇ ਸਮੇਂ ਆਪਣੇ myDeductions ਰਿਕਾਰਡਾਂ ਨੂੰ ਸਿੱਧਾ ਆਪਣੇ ਟੈਕਸ ਦਲਾਲ ਨੂੰ ਭੇਜ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ, ato.gov.au/mydeductions ਉਪਰ ਜਾਓ।

  ਜ਼ਿਆਦਾ ਜਾਣਕਾਰੀ ਲਈ, ਆਪਣੇ ਟੈਕਸ ਦਲਾਲ ਨਾਲ ਗੱਲ ਕਰੋ ਜਾਂ ato.gov.au/carexpenses ਉਪਰ ਜਾਓ।

   Last modified: 02 May 2019QC 58725