Show download pdf controls
 • ਜੇਕਰ ਤੁਸੀਂ ਸਫਾਈ ਕਰਨ ਵਾਲੇ ਹੋ

  ਵੱਖਰੀਆਂ ਕਾਪੀਆਂ ਡਾਊਨਲੋਡ ਕਰਨ ਲਈ ਹੇਠ ਲਿਖੇ ਸਿੱਧੇ ਲਿੰਕ ਵਰਤੋ: ਜੇਕਰ ਤੁਸੀਂ ਸਫਾਈ ਕਰਨ ਵਾਲੇ ਹੋ (PDF, 269KB)This link will download a file

  ਜੇਕਰ ਤੁਸੀਂ ਸਫਾਈ ਕਰਨ ਵਾਲੇ ਹੋ, ਤੁਸੀਂ ਟੈਕਸ ਦੇ ਸਮੇਂ ਕੀ ਕਲੇਮ ਕਰ ਸਕਦੇ ਹੋ ਬਾਰੇ ਸਿੱਖਣਾ ਫਾਇਦਾ ਦਿੰਦਾ ਹੈ

  ਕੰਮ ਨਾਲ ਸਬੰਧਿਤ ਖਰਚਿਆਂ ਦੀ ਕਟੌਤੀ ਕਲੇਮ ਕਰਨਾ

  • ਤੁਸੀਂ ਰਕਮ ਜ਼ਰੂਰੀ ਤੌਰ ਤੇ ਖੁਦ ਖਰਚ ਕੀਤੀ ਸੀ ਅਤੇ ਇਸ ਦੀ ਵਾਪਸੀ ਅਦਾਇਗੀ ਨਹੀਂ ਹੋਈ
  • ਇਹ ਜ਼ਰੂਰ ਤੁਹਾਡੀ ਆਮਦਨ ਦੀ ਕਮਾਈ ਨਾਲ ਸਿੱਧੇ ਤੌਰ ਤੇ ਸਬੰਧਿਤ ਹੋਣੀ ਚਾਹੀਦੀ ਹੈ
  • ਇਸ ਨੂੰ ਸਾਬਤ ਕਰਨ ਲਈ ਤੁਹਾਡੇ ਕੋਲ ਰਿਕਾਰਡ ਜ਼ਰੂਰ ਹੋਣੇ ਚਾਹੀਦੇ ਹਨ।

  ਤੁਸੀਂ ਸਿਰਫ ਕੰਮ ਨਾਲ ਸਬੰਧਿਤ ਖਰਚੇ ਕਲੇਮ ਕਰ ਸਕਦੇ ਹੋ। ਤੁਸੀਂ ਆਪਣੇ ਨਿੱਜੀ ਵਰਤੋਂ ਨਾਲ ਸਬੰਧਿਤ ਖਰਚੇ ਦੇ ਕਿਸੇ ਵੀ ਹਿੱਸੇ ਦੀ ਕਟੌਤੀ ਨੂੰ ਕਲੇਮ ਨਹੀਂ ਕਰ ਸਕਦੇ।

  ਤੁਸੀਂ ਏ ਟੀ ਓ ਦੀ ਐਪ ਦੇ myDeductions ਟੂਲ ਨੂੰ ਆਪਣੇ ਸਾਰੇ ਸਾਲ ਦੇ ਖਰਚਿਆਂ ਅਤੇ ਰਸੀਦਾਂ ਦਾ ਟਰੈਕ ਰੱਖਣ ਲਈ ਵਰਤ ਸਕਦੇ ਹੋ।

  ਕੱਪੜਿਆਂ ਦੇ ਖਰਚੇ

  ਤੁਸੀਂ ਉਹਨਾਂ ਖਾਸ ਵਰਦੀਆਂ ਨੂੰ ਖਰੀਦਣ, ਕਿਰਾਏ ਤੇ ਲੈਣ, ਮੁਰੰਮਤ ਜਾਂ ਸਾਫ ਕਰਨ ਦੀ ਕਟੌਤੀ ਕਲੇਮ ਕਰ ਸਕਦੇ ਹੋ ਜੋ ਤੁਹਾਡੀ ਨੌਕਰੀ ਲਈ ਵੱਖਰੀਆਂ ਤੇ ਵਿਲੱਖਣ ਹਨ, ਜਾਂ ਬਚਾਅ ਵਾਲੇ ਕੱਪੜੇ ਜੋ ਤੁਹਾਡਾ ਰੋਜ਼ਗਾਰਦਾਤਾ ਪਹਿਨਣ ਨੂੰ ਕਹਿੰਦਾ ਹੈ। ਇਸ ਵਿੱਚ ਆਪਣੇ ਸਾਧਾਰਣ ਕੱਪੜਿਆਂ ਨੂੰ ਗੰਦੇ ਜਾਂ ਖਰਾਬ ਹੋਣ ਤੋਂ ਬਚਾਉਣ ਲਈ ਐਪਰਨ ਜਾਂ ਉਪਰਲੀਆਂ ਪੋਸ਼ਾਕਾਂ, ਜਾਂ ਰਸਾਇਣਾਂ ਤੋਂ ਬਚਾਅ ਲਈ ਦਸਤਾਨੇ ਜਾਂ ਸਾਹ ਲੈਣ ਵਾਲੇ ਮੁਖੌਟੇ ਸ਼ਾਮਲ ਹਨ।

  ਤੁਸੀਂ ਕੰਮ ਉਪਰ ਪਾਉਣ ਵਾਲੇ ਆਮ ਕੱਪੜਿਆਂ ਨੂੰ ਖਰੀਦਣ ਜਾਂ ਸਾਫ ਕਰਨ ਦੀ ਲਾਗਤ ਦੀ ਕਟੌਤੀ ਕਲੇਮ ਨਹੀਂ ਕਰ ਸਕਦੇ, ਭਾਂਵੇਂ ਤੁਹਾਡਾ ਰੋਜ਼ਗਾਰਦਾਤਾ ਇਹਨਾਂ ਨੂੰ ਪਹਿਨਣ ਲਈ ਕਹਿੰਦਾ ਹੈ, ਅਤੇ ਭਾਂਵੇਂ ਤੁਸੀਂ ਇਸ ਨੂੰ ਸਿਰਫ ਕੰਮ ਲਈ ਹੀ ਪਹਿਨਦੇ ਹੋ - ਉਦਾਹਰਣ ਜੀਨਾਂ ਜਾਂ ਜੁੱਤੇ।

  ਕਾਰ ਦੇ ਖਰਚੇ

  ਤੁਸੀਂ ਕਟੌਤੀ ਕਲੇਮ ਕਰ ਸਕਦੇ ਹੋ ਜਦੋਂ ਤੁਸੀਂ:

  • ਇਕੋ ਦਿਨ ਵਿੱਚ ਦੋ ਨੌਕਰੀਆਂ ਦੇ ਵਿਚਕਾਰ ਗੱਡੀ ਚਲਾਉਂਦੇ ਹੋ – ਉਦਾਹਰਣ ਵਜੋਂ ਆਪਣੀ ਦੂਸਰੀ ਬਹਿਰੇ ਦੀ ਨੌਕਰੀ ਤੱਕ ਸਫਰ ਕਰਦੇ ਹੋ।
  • ਇਕੋ ਰੋਜ਼ਗਾਰਦਾਤੇ ਵਾਸਤੇ ਇਕੋ ਦਿਨ ਵਿੱਚ ਦੋ ਵੱਖ ਵੱਖ ਕੰਮ ਦੀਆਂ ਜਗ੍ਹਾਵਾਂ ਉਪਰ ਜਾਂਦੇ ਤੇ ਵਾਪਸ ਆਉਂਦੇ ਹੋ – ਉਦਾਹਰਣ ਵਜੋਂ ਦੋ ਵੱਖ ਵੱਖ ਘਰਾਂ ਤੱਕ ਸਫਰ ਜਿੰਨ੍ਹਾਂ ਨੂੰ ਤੁਸੀਂ ਸਾਫ ਕਰਦੇ ਹੋ।

  ਤੁਸੀਂ ਆਮ ਤੌਰ ਤੇ ਘਰ ਅਤੇ ਕੰਮ ਦੇ ਵਿਚਕਾਰ ਦੀਆਂ ਯਾਤਰਾਵਾਂ ਦੀ ਲਾਗਤ ਨੂੰ ਕਲੇਮ ਨਹੀਂ ਕਰ ਸਕਦੇ, ਭਾਂਵੇਂ ਕਿ ਤੁਸੀਂ ਆਪਣੀ ਕੰਮ ਵਾਲੀ ਆਮ ਜਗ੍ਹਾ ਤੋਂ ਬਹੁਤ ਦੂਰ ਰਹਿੰਦੇ ਹੋ ਜਾਂ ਤੁਹਾਨੂੰ ਵਪਾਰ ਦੇ ਆਮ ਘੰਟਿਆਂ ਤੋਂ ਬਾਹਰ ਕੰਮ ਕਰਨਾ ਪੈਂਦਾ ਹੈ – ਉਦਾਹਰਣ ਰਾਤ ਦੀਆਂ ਸਫਾਈ ਵਾਲੀਆਂ ਸ਼ਿਫਟਾਂ।

  ਬਹੁਤ ਘੱਟ ਸਥਿੱਤੀਆਂ ਹਨ ਜਿੱਥੇ ਤੁਸੀਂ ਘਰ ਤੇ ਕੰਮ ਦੇ ਵਿਚਕਾਰ ਦੀ ਯਾਤਰਾ ਦੀ ਲਾਗਤ ਨੂੰ ਕਲੇਮ ਕਰ ਸਕਦੇ ਹੋ, ਜਿਵੇਂ ਕਿ ਜਿੱਥੇ ਤੁਸੀਂ ਵੱਡੇ ਔਜ਼ਾਰ ਜਾਂ ਉਪਕਰਣ ਕੰਮ ਵਾਸਤੇ ਲੈ ਕੇ ਜਾਂਦੇ ਹੋ – ਉਦਾਹਰਣ ਖਿੜਕੀਆਂ ਸਾਫ ਕਰਨ ਲਈ ਵਧਾਈ ਜਾ ਸਕਣ ਵਾਲੀ ਪੌੜੀ। ਇਹਨਾਂ ਯਾਤਰਾਵਾਂ ਦੀ ਲਾਗਤ ਕਟੌਤੀਯੋਗ ਹੈ ਸਿਰਫ ਜੇਕਰ:

  • ਤੁਹਾਡਾ ਰੋਜ਼ਗਾਰਦਾਤਾ ਤੁਹਾਨੂੰ ਇਹ ਉਪਕਰਣ ਲਿਆਉਣ ਲਈ ਕਹਿੰਦਾ ਹੈ
  • ਉਪਕਰਣ ਤੁਹਾਡੀ ਆਮਦਨ ਦੀ ਕਮਾਈ ਲਈ ਜ਼ਰੂਰੀ ਸਨ
  • ਕੰਮ ਦੀ ਜਗ੍ਹਾ ਉਪਰ ਉਪਕਰਣਾਂ ਨੂੰ ਸੰਭਾਲ ਕੇ ਰੱਖਣ ਲਈ ਕੋਈ ਸੁਰੱਖਿਅਤ ਜਗ੍ਹਾ ਨਹੀਂ ਹੈ।
  • ਉਪਕਰਣ ਵੱਡਾ ਹੈ – ਘੱਟੋ ਘੱਟ 20 ਕਿਲੋ ਦਾ ਜਾਂ ਲੈ ਕੇ ਜਾਣਾ ਮੁਸ਼ਕਿਲ ਹੈ।

  ਜੇਕਰ ਤੁਸੀਂ ਕਾਰ ਦੇ ਖਰਚੇ ਕਲੇਮ ਕਰਦੇ ਹੋ, ਤੁਹਾਨੂੰ ਕੰਮ ਨਾਲ ਸਬੰਧਿਤ ਪ੍ਰਤੀਸ਼ਤ ਕੱਢਣ ਲਈ ਲੌਗਬੁੱਕ ਰੱਖਣ ਦੀ ਜ਼ਰੂਰਤ ਪਵੇਗੀ, ਜਾਂ ਜੇ ਤੁਸੀਂ ਕਲੇਮ ਕਰਨ ਲਈ ਸੈਂਟਸ ਪ੍ਰਤੀ ਕਿਲੋਮੀਟਰ ਵਾਲਾ ਤਰੀਕਾ ਵਰਤਦੇ ਹੋ, ਤੁਹਾਨੂੰ ਏ ਟੀ ਓ ਨੂੰ ਉਚਿੱਤ ਹਿਸਾਬ ਵਿਖਾਉਣ ਦੇ ਯੋਗ ਹੋਣਾ ਪਵੇਗਾ।

  ਖਾਣੇ ਦੇ ਖਰਚੇ

  ਤੁਸੀਂ ਉਹਨਾਂ ਮੌਕਿਆਂ ਉਪਰ ਵਾਧੂ ਸਮਾਂ ਕੰਮ ਕਰਨ ਵੇਲੇ ਖਾਣੇ ਦੀ ਲਾਗਤ ਦੀ ਕਟੌਤੀ ਕਲੇਮ ਕਰ ਸਕਦੇ ਹੋ, ਜਿੱਥੇ:

  • ਤੁਸੀਂ ਵਾਧੂ ਸਮੇਂ ਲਈ ਕੰਮ ਕੀਤਾ ਅਤੇ ਵਾਧੂ ਸਮੇਂ ਦੀ ਖਾਣੇ ਦੀ ਛੁੱਟੀ ਲਈ, ਅਤੇ
  • ਤੁਹਾਡਾ ਰੋਜ਼ਗਾਰਦਾਤਾ ਉਦਯੋਗਿਕ ਕਨੂੰਨ, ਸਮਝੌਤੇ ਜਾਂ ਇਕਰਾਰਨਾਮੇ ਦੀ ਅਧੀਨ ਤੁਹਾਨੂੰ ਵਾਧੂ ਸਮੇਂ ਦੇ ਖਾਣੇ ਦੇ ਭੱਤੇ ਦਾ ਭੁਗਤਾਨ ਕਰਦਾ ਹੈ।

  ਤੁਸੀਂ ਆਮ ਕੰਮ ਦੇ ਦਿਨ ਨੂੰ ਖਾਧੇ ਖਾਣੇ ਦੀ ਲਾਗਤ ਦੀ ਕਟੌਤੀ ਕਲੇਮ ਨਹੀਂ ਕਰ ਸਕਦੇ ਕਿਉਂਕਿ ਇਹ ਨਿੱਜੀ ਖਰਚਾ ਹੈ, ਭਾਂਵੇਂ ਕਿ ਤੁਸੀਂ ਇਸ ਖਾਣੇ ਦੇ ਖਰਚੇ ਨੂੰ ਪੂਰਾ ਕਰਨ ਲਈ ਭੱਤਾ ਪ੍ਰਾਪਤ ਕਰ ਰਹੇ ਹੋ।

  ਔਜ਼ਾਰਾਂ ਅਤੇ ਉਪਕਰਣਾਂ ਦੇ ਖਰਚੇ

  ਤੁਸੀਂ ਔਜ਼ਾਰਾਂ ਅਤੇ ਉਪਕਰਣਾਂ ਨੂੰ ਜੋ ਤੁਹਾਨੂੰ ਕੰਮ ਲਈ ਖਰੀਦਣੇ ਪੈਂਦੇ ਹਨ ਦੀ ਕਟੌਤੀ ਕਲੇਮ ਕਰ ਸਕਦੇ ਹੋ।

  ਤੁਸੀਂ ਉਪਕਰਣਾਂ ਦੀ ਕਿਸੇ ਵੀ ਨਿੱਜੀ ਵਰਤੋਂ ਨਾਲ ਸਬੰਧਿਤ ਜਾਂ ਜੇਕਰ ਔਜ਼ਾਰ ਤੇ ਉਪਕਰਣ (ਉਦਾਹਰਣ, ਜੇ ਤੁਹਾਡੇ ਕੋਲ ਇਕ ਵੈਕੂਯਮ ਕਲੀਨਰ ਹੈ ਜਿਹੜਾ ਅੱਧੇ ਸਮੇਂ ਲਈ ਨਿੱਜੀ ਕੰਮਾਂ ਲਈ ਵਰਤਿਆ ਜਾਂਦਾ ਹੈ ਤੁਸੀਂ ਲਾਗਤ ਦੀ ਸਿਰਫ 50% ਕਟੌਤੀ ਕਰ ਸਕਦੇ ਹੋ) ਤੁਹਾਡੇ ਰੋਜ਼ਗਾਰਦਾਤੇ ਜਾਂ ਕਿਸੇ ਹੋਰ ਵਿਅਕਤੀ ਨੇ ਦਿੱਤੇ ਹਨ ਤਾਂ ਕਟੌਤੀ ਨੂੰ ਕਲੇਮ ਨਹੀਂ ਕਰ ਸਕਦੇ।

  ਜੇਕਰ ਔਜ਼ਾਰ ਜਾਂ ਕੰਮ ਵਾਲੇ ਉਪਕਰਣ ਦੀ ਚੀਜ਼ ਕੰਮ ਲਈ ਵਰਤੀ ਜਾਂਦੀ ਹੈ:

  • 300 ਡਾਲਰ ਤੋਂ ਜ਼ਿਆਦਾ ਲਾਗਤ ਦੀ ਹੈ – ਤੁਸੀਂ ਲਾਗਤ ਦੀ ਕਟੌਤੀ ਨੂੰ ਕਈ ਸਾਲਾਂ ਦੇ ਦੌਰਾਨ ਕਲੇਮ ਕਰ ਸਕਦੇ ਹੋ (ਘਟਾਅ)
  • 300 ਡਾਲਰ ਜਾਂ ਇਸ ਤੋਂ ਘੱਟ ਲਾਗਤ ਦੀ ਹੈ – ਤੁਸੀਂ ਸਾਰੀ ਲਾਗਤ ਦੀ ਕਟੌਤੀ ਨੂੰ ਤੁਰੰਤ ਕਲੇਮ ਕਰ ਸਕਦੇ ਹੋ।

  ਕੰਮ ਸਬੰਧੀ ਖਰਚਿਆਂ ਦੀਆਂ ਹੋਰ ਆਮ ਕਟੌਤੀਆਂ

  ਹੋਰ ਖਰਚੇ ਜਿੰਨ੍ਹਾਂ ਦੀ ਕਟੌਤੀ ਤੁਸੀਂ ਕਲੇਮ ਕਰ ਸਕਦੇ ਹੋ ਵਿੱਚ ਸ਼ਾਮਲ ਹਨ:

  • ਯੂਨੀਅਨ ਫੀਸ
  • ਫੋਨ ਦੇ ਖਰਚਿਆਂ ਦਾ ਕੰਮ ਨਾਲ ਸਬੰਧਿਤ ਹਿੱਸਾ ਜੇਕਰ ਤੁਹਾਨੂੰ ਕੰਮ ਵਾਸਤੇ ਫੋਨ ਕਾਲਾਂ ਕਰਨੀਆਂ ਪੈਂਦੀਆਂ ਹਨ ਜਾਂ ਟੈਕਸਟ ਭੇਜਣੇ ਪੈਂਦੇ ਹਨ

  ਇਹ ਸਿਰਫ ਸੰਖੇਪ ਸਾਰ ਹੈ। ਹੋਰ ਜ਼ਿਆਦਾ ਜਾਣਕਾਰੀ ਲਈ, ato.gov.au/cleaners

  ਉਪਰ ਜਾਓ

   Last modified: 02 May 2019QC 58726