Show download pdf controls
 • ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀ

  ਵੱਖਰੀਆਂ ਕਾਪੀਆਂ ਡਾਊਨਲੋਡ ਕਰਨ ਲਈ ਹੇਠ ਲਿਖੇ ਸਿੱਧੇ ਲਿੰਕ ਵਰਤੋ: ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀ (PDF, 264KB)This link will download a file

  ਜੇ ਤੁਸੀਂ ਅਜਿਹੇ ਕਰਮਚਾਰੀ ਹੋ ਜੋ ਘਰੋਂ ਨਿਯਮਤ ਤੌਰ ਤੇ ਕੰਮ ਕਰਦੇ ਹੋ, ਤੁਸੀਂ ਉਸ ਕੰਮ ਨਾਲ ਸਬੰਧਤ ਖਰਚਿਆਂ ਲਈ ਕਟੌਤੀ ਦਾ ਕਲੇਮ ਕਰਨ ਦੇ ਯੋਗ ਹੋ ਸਕਦੇ ਹੋ।

  ਚਲਾਉਣ ਦੇ ਖਰਚੇ

  ਉਹ ਕਰਮਚਾਰੀ ਜੋ ਘਰ ਤੋਂ ਕੰਮ ਕਰਦੇ ਹਨ ਅਤੇ ਆਪਣੇ ਘਰ ਦੇ ਇਕ ਹਿੱਸੇ ਦੀ ਵਰਤੋਂ ਕਰਦੇ ਹਨ - ਮਿਸਾਲ ਦੇ ਤੌਰ ਤੇ ਅਧਿਐਨ ਵਾਲਾ ਕਮਰਾ - ਕੰਮ ਵਾਸਤੇ ਆਪਣੇ ਚਲਾਉਣ ਦੇ ਖਰਚਿਆਂ ਵਿਚੋਂ ਕੰਮ ਲਈ ਸਬੰਧਤ ਅਨੁਪਾਤ ਕਲੇਮ ਕਰ ਸਕਦੇ ਹਨ। ਇਹ ਖਰਚੇ ਕੰਮ ਲਈ ਤੁਹਾਡੇ ਘਰ ਦੇ ਸਾਜੋ-ਸਾਮਾਨ ਅਤੇ ਉਪਕਰਣਾਂ ਦੀ ਵਰਤੋਂ ਕਰਨ ਦੀ ਲਾਗਤ ਹਨ ਅਤੇ ਇਹਨਾਂ ਵਿੱਚ ਸ਼ਾਮਲ ਹਨ:

  • ਰੋਸ਼ਨੀ
  • ਨਿੱਘਾ ਅਤੇ ਠੰਢਾ ਕਰਨਾ
  • ਸਫਾਈ ਦੇ ਖਰਚੇ
  • ਉਸ ਖੇਤਰ ਵਿੱਚ ਉਪਕਰਣ, ਫ਼ਰਨੀਚਰ ਅਤੇ ਸਾਜੋ-ਸਮਾਨ ਦੀ ਕੀਮਤ ਵਿੱਚ ਘਟਾਅ ਜੋ ਤੁਸੀਂ ਕੰਮ ਲਈ ਵਰਤਦੇ ਹੋ, ਅਤੇ
  • ਇਸ ਵਿੱਚ, ਉਪਕਰਣ, ਫਰਨੀਚਰ ਅਤੇ ਸਾਜੋ-ਸਾਮਾਨ ਦੀ ਮੁਰੰਮਤ ਦੀ ਲਾਗਤ ਸ਼ਾਮਲ ਹੈ।

  ਰਹਿਣ ਦੇ ਖਰਚੇ

  ਕਰਮਚਾਰੀ ਹੋਣ ਦੇ ਨਾਤੇ, ਆਮ ਤੌਰ 'ਤੇ ਤੁਸੀਂ ਰਹਿਣ ਵਾਲੇ ਖਰਚਿਆਂ ਲਈ ਕਟੌਤੀ ਦਾ ਕਲੇਮ ਨਹੀਂ ਕਰ ਸਕਦੇ, ਇਸ ਵਿੱਚ ਕਿਰਾਇਆ, ਮੌਰਗੇਜ, ਵਿਆਜ, ਜਾਇਦਾਦ ਦਾ ਬੀਮਾ, ਜ਼ਮੀਨੀ ਟੈਕਸ ਅਤੇ ਰੇਟ ਸ਼ਾਮਲ ਹਨ। ਵਧੇਰੇ ਜਾਣਕਾਰੀ ਲਈ ato.gov.au/occupancyexpenses ਵੇਖੋ

  ਫੋਨ ਅਤੇ ਇੰਟਰਨੈਟ ਦੇ ਖਰਚੇ

  ਜੇ ਤੁਸੀਂ ਕੰਮ ਲਈ ਆਪਣੇ ਫ਼ੋਨ ਜਾਂ ਇੰਟਰਨੈਟ ਦੀ ਵਰਤੋਂ ਕਰਦੇ ਹੋ, ਤੁਸੀਂ ਆਪਣੇ ਖਰਚਿਆਂ ਦੀ ਕੰਮ ਨਾਲ ਸਬੰਧਤ ਪ੍ਰਤੀਸ਼ਤ ਲਈ ਕਟੌਤੀ ਕਲੇਮ ਕਰ ਸਕਦੇ ਹੋ, ਜੇ ਤੁਸੀਂ ਇਹਨਾਂ ਖ਼ਰਚਿਆਂ ਲਈ ਭੁਗਤਾਨ ਕਰਦੇ ਹੋ ਅਤੇ ਆਪਣੇ ਕਲੇਮਾਂ ਨੂੰ ਸਾਬਤ ਕਰਨ ਲਈ ਤੁਸੀਂ ਰਿਕਾਰਡ ਰੱਖਦੇ ਹੋ।

  ਤੁਹਾਨੂੰ 50 ਡਾਲਰ ਤੋਂ ਵੱਧ ਰਕਮ ਦਾ ਕਲੇਮ ਕਰਨ ਲਈ ਹਰੇਕ ਵਿੱਤੀ ਸਾਲ ਵਿੱਚ ਚਾਰ-ਹਫਤੇ ਦੇ ਨੁਮਾਇੰਦਗੀ ਸਮੇਂ ਲਈ ਰਿਕਾਰਡ ਰੱਖਣ ਦੀ ਜ਼ਰੂਰਤ ਹੁੰਦੀ ਹੈ। ਰਿਕਾਰਡ ਵਿੱਚ ਫੋਨ ਦੇ ਬਿੱਲ (ਕਾਗਜ਼ ਜਾਂ ਇਲੈਕਟ੍ਰੌਨਿਕ), ਅਤੇ ਡਾਇਰੀ ਦੇ ਇੰਦਰਾਜ਼ ਸ਼ਾਮਲ ਹੋ ਸਕਦੇ ਹਨ। ਇਹਨਾ ਸਬੂਤਾਂ ਬਾਰੇ ਤੁਹਾਡੇ ਰੋਜ਼ਗਾਰਦਾਤਾ ਨੂੰ ਪਤਾ ਹੈ ਕਿ ਤੁਸੀਂ ਘਰ ਵਿੱਚ ਕੰਮ ਕਰਦੇ ਹੋ ਜਾਂ ਕੰਮ ਨਾਲ ਸਬੰਧਤ ਫੋਨ ਕਰਦੇ ਹੋ, ਇਹ ਵਿਖਾਉਣ ਵਿੱਚ ਤੁਹਾਡੀ ਮਦਦ ਹੋਵੇਗੀ ਕਿ ਤੁਸੀਂ ਕਟੌਤੀ ਦੇ ਹੱਕਦਾਰ ਹੋ।

  ਚਲਾਉਣ ਦੇ ਖਰਚਿਆਂ ਦਾ ਹਿਸਾਬ ਲਗਾਉਣਾ

  ਆਪਣੇ ਚਲਾਉਣ ਦੇ ਖਰਚਿਆਂ ਦਾ ਹਿਸਾਬ ਲਗਾਉਣ ਦੇ ਦੋ ਤਰੀਕੇ ਹਨ:

  • ਤੁਸੀਂ ਪ੍ਰਤੀ ਘੰਟਾ 52 ਸੈਂਟ ਪੱਕੀ ਦਰ ਨਾਲ ਕਲੇਮ ਕਰ ਸਕਦੇ ਹੋ, ਜਾਂ
  • ਤੁਸੀਂ ਆਪਣੇ ਅਸਲ ਖਰਚਿਆਂ ਦਾ ਹਿਸਾਬ ਲਗਾ ਸਕਦੇ ਹੋ।

  ਪੱਕੀ ਦਰ

  ਤੁਸੀਂ ਘਰ ਤੋਂ ਕੰਮ ਕਰਨ ਵਾਲੇ ਹਰ ਘੰਟੇ ਲਈ 52 ਸੈਂਟ ਪ੍ਰਤੀ ਘੰਟੇ ਦੀ ਇਕ ਨਿਸ਼ਚਿਤ ਦਰ ਦੀ ਵਰਤੋਂ ਕਰ ਸਕਦੇ ਹੋ। ਇਸ ਵਿਧੀ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜੋ ਤੁਸੀਂ ਕਲੇਮ ਕਰਨ ਦੇ ਯੋਗ ਹੋ, ਦਫਤਰ ਦੇ ਫਰਨੀਚਰ ਅਤੇ ਸਾਜੋ-ਸਮਾਨ ਦੇ ਮੁੱਲ ਵਿੱਚ ਘਟਾਅ ਸਮੇਤ - ਮਿਸਾਲ ਵਜੋਂ ਮੇਜ਼ ਅਤੇ ਕੁਰਸੀ।

  ਤੁਸੀਂ ਇਕ ਡਾਇਰੀ ਰੱਖ ਸਕਦੇ ਹੋ ਜੋ ਇਕ ਵਿੱਤੀ ਸਾਲ ਵਿੱਚ ਘੱਟੋ-ਘੱਟ ਚਾਰ ਹਫਤਿਆਂ ਲਈ ਤੁਹਾਡੀ ਦਫਤਰੀ ਵਰਤੋਂ ਦੇ ਨਮੂਨੇ ਨੂੰ ਦਰਸਾ ਸਕਦੀ ਹੋਵੇ। ਡਾਇਰੀ ਚਾਰ-ਹਫ਼ਤਿਆਂ ਦੇ ਕੰਮਾਂ ਨਾਲ ਜੁੜੇ ਉਦੇਸ਼ਾਂ ਲਈ ਉਪਕਰਣ, ਘਰ ਦਫ਼ਤਰ ਅਤੇ ਫੋਨ ਦੀ ਵਰਤੋਂ ਦੀ ਰੂਪਰੇਖਾ ਦਰਸਾਉਂਦੀ ਹੋਵੇ। ਤੁਸੀਂ ਫਿਰ ਆਪਣੇ ਪੂਰੇ ਸਾਲ ਦੇ ਕਲੇਮ ਨੂੰ ਨਿਸ਼ਚਿਤ ਕਰਨ ਲਈ ਸਾਲ ਦੇ ਬਾਕੀ ਦੇ ਅਰਸੇ ਦੌਰਾਨ ਇਸ ਦੀ ਕੀਤੀ ਵਰਤੋਂ ਅਨੁਸਾਰ ਸਾਲ ਦੇ ਖਰਚੇ ਦਾ ਕਲੇਮ ਕਰ ਸਕਦੇ ਹੋ।

  ਅਸਲ ਖਰਚੇ

  ਅਸਲ ਖਰਚਿਆਂ ਦਾ ਹਿਸਾਬ ਕਰਨ ਲਈ:

  • ਆਪਣੇ ਘਰ ਦੇ ਪੂਰੇ ਸਾਲ ਦੇ ਰੋਸ਼ਨੀ, ਸਫਾਈ, ਨਿੱਘਾ ਅਤੇ ਠੰਢਾ ਰੱਖਣ ਦੇ ਖਰਚਿਆਂ ਦਾ ਪੂਰਾ ਰਿਕਾਰਡ ਰੱਖੋ
  • ਆਪਣੇ ਘਰ ਦੇ ਹਿੱਸੇ ਨੂੰ ਜੋ ਤੁਸੀਂ ਕੰਮ ਲਈ ਵਰਤਦੇ ਹੋ ਉਸ ਦੇ ਖੇਤਰਫਲ ਨੂੰ ਸਾਰੇ ਘਰ ਦੇ ਕੁਲ ਖੇਤਰਫਲ ਦੇ ਪ੍ਰਤੀਸ਼ਤ ਵਜੋਂ ਕੱਢ ਲਓ ਅਤੇ ਇਸ ਪ੍ਰਤੀਸ਼ਤ ਨੂੰ ਆਪਣੇ ਕੁਲ ਖਰਚਿਆਂ ਨਾਲ ਹਿਸਾਬ ਲਗਾਓ, ਫਿਰ
  • ਉਸ ਸਾਲ ਦੀ ਵਰਤੋਂ ਦੇ ਪ੍ਰਤੀਸ਼ਤ ਦਾ ਹਿਸਾਬ ਲਾਓ ਜੋ ਤੁਸੀਂ ਆਪਣੇ ਘਰ ਵਿੱਚੋਂ ਕੰਮ ਲਈ ਵਿਸ਼ੇਸ਼ ਤੌਰ ਤੇ ਵਰਤਿਆ ਸੀ - ਮਿਸਾਲ ਦੇ ਤੌਰ ਤੇ ਜੇ ਤੁਸੀਂ ਸਾਲ ਦੇ ਦੌਰਾਨ ਛੇ ਮਹੀਨਿਆਂ ਲਈ ਇਸ ਨੂੰ ਕੰਮ ਲਈ ਵਰਤਿਆ ਹੈ, ਤਾਂ ਪ੍ਰਤੀਸ਼ਤ 50% ਹੋਵੇਗੀ। ਇਸ ਨੂੰ ਦਰਸਾਉਣ ਲਈ ਉਪਰੋਕਤ ਆਪਣੇ ਜੋੜ ਵਿੱਚ ਇਸ ਪ੍ਰਤੀਸ਼ਤ ਨੂੰ ਲਾਗੂ ਕਰੋ ਜਿਸ ਦਾ ਤੁਸੀਂ ਕਲੇਮ ਕਰ ਸਕਦੇ ਹੋ।

  ਤੁਸੀਂ ਹਰੇਕ ਚੀਜ਼ ਦੀ ਕੀਮਤ ਵਿੱਚ ਸਲਾਨਾ ਘਟਾਅ ਕੱਢ ਕੇ ਕਟੌਤੀਆਂ ਦਾ ਹਿਸਾਬ ਲਗਾ ਸਕਦੇ ਹੋ, ਅਤੇ ਉਸ ਰਕਮ ਦੇ ਅਨੁਪਾਤ ਦਾ ਕਲੇਮ ਕਰਦੇ ਹੋ ਜੋ ਤੁਹਾਡੇ ਕੰਮ ਨਾਲ ਸਬੰਧਤ ਵਰਤੋਂ ਨੂੰ ਪ੍ਰਤੀਬਿੰਬਤ ਕਰਦੀ ਹੈ। ਏ ਟੀ ਓ ਕੋਲ ਤੁਹਾਡੀ ਸਹਾਇਤਾ ਵਾਸਤੇ ਹਿਸਾਬ ਲਾਉਣ ਲਈ ਘਟਾਅ ਵਾਲਾ ato.gov.au/depreciationtool ਟੂਲ ਹੈ।

  ਫੋਨ ਅਤੇ ਇੰਟਰਨੈਟ ਦੇ ਖਰਚਿਆਂ ਦਾ ਹਿਸਾਬ ਲਗਾਉਣਾ

  ਤੁਹਾਡੇ ਫੋਨ ਅਤੇ ਇੰਟਰਨੈਟ ਦੇ ਖਰਚਿਆਂ ਦਾ ਹਿਸਾਬ ਲਗਾਉਣ ਦੇ ਦੋ ਤਰੀਕੇ ਹਨ:

  • ਤੁਸੀਂ ਰਿਕਾਰਡ ਦੇ ਬਿਨਾਂ 50 ਡਾਲਰ ਦਾ ਕਲੇਮ ਕਰ ਸਕਦੇ ਹੋ, ਜਾਂ
  • ਤੁਸੀਂ ਆਪਣੇ ਅਸਲ ਖਰਚਿਆਂ ਦਾ ਹਿਸਾਬ ਲਗਾ ਸਕਦੇ ਹੋ

  50 ਡਾਲਰ ਤੱਕ ਦਾ ਕਲੇਮ ਕਰਨਾ

  ਜੇ ਤੁਹਾਡੇ ਕੰਮ ਦੀ ਵਰਤੋਂ ਇਤਫਾਕੀਆ ਹੈ ਅਤੇ ਤੁਸੀਂ ਕੁਲ 50 ਡਾਲਰ ਤੋਂ ਵੱਧ ਦੀ ਕਟੌਤੀ ਨਹੀਂ ਕਰ ਰਹੇ ਹੋ, ਤਾਂ ਤੁਸੀਂ ਆਪਣੇ ਬਿੱਲਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਿਨਾਂ ਹੇਠ ਲਿਖਿਆਂ ਤੇ ਅਧਾਰਤ ਕਲੇਮ ਕਰ ਸਕਦੇ ਹੋ:

  • ਤੁਹਾਡੀਆਂ ਲੈਂਡਲਾਈਨ ਤੋਂ ਕੀਤੀਆਂ ਗਈਆਂ ਕੰਮ ਦੀਆਂ ਕਾਲਾਂ ਲਈ 0.25 ਡਾਲਰ
  • ਤੁਹਾਡੇ ਮੋਬਾਈਲ ਤੋਂ ਕੀਤੀਆਂ ਗਈਆਂ ਕੰਮ ਦੀਆਂ ਕਾਲਾਂ ਲਈ 0.75 ਡਾਲਰ
  • ਤੁਹਾਡੇ ਮੋਬਾਈਲ ਤੋਂ ਭੇਜੇ ਗਏ ਸੁਨੇਹਿਆਂ ਲਈ 0.10 ਡਾਲਰ

  ਅਸਲ ਖਰਚੇ

  ਜੇ ਤੁਹਾਡੇ ਕੋਲ ਫੋਨ / ਇੰਟਰਨੈਟ ਯੋਜਨਾ ਹੈ ਜਿਸਦਾ ਤੁਹਾਨੂੰ ਹਰ ਚੀਜ਼ ਦਾ ਵੱਖ ਵੱਖ ਬਿੱਲ ਮਿਲਦਾ ਹੈ, ਤਾਂ ਤੁਹਾਨੂੰ ਚਾਰ-ਹਫਤੇ ਦੇ ਪ੍ਰਤਿਨਿਧੀ ਸਮੇਂ ਅਨੁਸਾਰ ਆਪਣੇ ਕੰਮ ਦਾ ਪ੍ਰਤੀਸ਼ਤ ਨਿਰਧਾਰਤ ਕਰਨ ਦੀ ਲੋੜ ਹੁੰਦੀ ਹੈ ਜੋ ਪੂਰੇ ਸਾਲ ਲਈ ਲਾਗੂ ਕੀਤੀ ਜਾ ਸਕਦੀ ਹੈ।

  ਤੁਹਾਨੂੰ ਉਚਿੱਤ ਆਧਾਰ ਦੀ ਵਰਤੋਂ ਕਰਦੇ ਹੋਏ ਪ੍ਰਤੀਸ਼ਤ ਦਾ ਪਤਾ ਕਰਨ ਦੀ ਲੋੜ ਹੈ। ਇਸ ਵਿੱਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ:

  • ਕੁੱਲ ਕਾਲਾਂ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਕੰਮ ਵਾਲੀਆਂ ਕਾਲਾਂ ਦੀ ਗਿਣਤੀ
  • ਜਿੰਨ੍ਹਾਂ ਸਮਾਂ ਤੁਸੀਂ ਕੰਮ ਵਾਲੀਆਂ ਕਾਲਾਂ ਤੇ ਖਰਚ ਕੀਤਾ ਉਸਦੀ ਕੁਲ ਕਾਲਾਂ ਵਿੱਚੋਂ ਪ੍ਰਤੀਸ਼ਤ ਦੀ ਮਾਤਰਾ
  • ਕੰਮ ਦੇ ਉਦੇਸ਼ਾਂ ਲਈ ਡਾਊਨਲੋਡ ਕੀਤੇ ਗਏ ਡੈਟੇ ਦੀ ਮਾਤਰਾ ਜੋ ਤੁਹਾਡੇ ਕੁੱਲ ਡਾਊਨਲੋਡ ਦੀ ਪ੍ਰਤੀਸ਼ਤ ਦੇ ਰੂਪ ਵਿੱਚ ਹੈ।

  ਜੇਕਰ ਤੁਹਾਡੇ ਕੋਲ ਬੰਡਲ ਜਾਂ ਗੈਰ-ਵਿਧੀਬੱਧ ਯੋਜਨਾ ਹੈ, ਤਾਂ ਤੁਹਾਨੂੰ ਆਮਦਨੀ ਸਾਲ ਦੇ ਦੌਰਾਨ, ਚਾਰ-ਹਫਤੇ ਦੇ ਨੁਮਾਇੰਦਗੀ ਸਮੇਂ ਦੀ ਹਰ ਸੇਵਾ ਲਈ ਆਪਣੇ ਕੰਮ ਦੇ ਇਸਤੇਮਾਲ ਦੀ ਪਛਾਣ ਕਰਾਉਣ ਦੀ ਜ਼ਰੂਰਤ ਹੁੰਦੀ ਹੈ, ਜੋ ਪੂਰੇ ਸਾਲ ਲਈ ਲਾਗੂ ਕੀਤੀ ਜਾ ਸਕਦੀ ਹੈ।

  ਹੋਰ ਜਾਣਕਾਰੀ ਵਾਸਤੇ ato.gov.au/phoneandinternetਵੇਖੋ।

  ਆਮ ਸਥਿੱਤੀਆਂ

  ਜੂਲੀਆ - ਕੰਮ ਲਈ ਇਕ ਸਮਰਪਿਤ ਕਮਰਾ ਹੈ

  ਜੂਲੀਆ ਇਕ ਵਕੀਲ ਹੈ ਜੋ ਵੱਡੇ ਸ਼ਹਿਰੀ ਕਾਰੋਬਾਰ ਲਈ ਕਰਮਚਾਰੀ ਦੇ ਤੌਰ ਤੇ ਕੰਮ ਕਰਦੀ ਹੈ। ਜੂਲੀਆ ਦੇ ਰੋਜ਼ਗਾਰਦਾਤੇ ਨੇ ਸਹਿਮਤੀ ਦਿੱਤੀ ਹੋਈ ਹੈ ਕਿ ਉਹ ਹਰ ਹਫ਼ਤੇ 2 ਦਿਨ ਘਰੋਂ ਕੰਮ ਕਰ ਸਕਦੀ ਹੈ। ਉਸ ਦਾ ਘਰ ਵਿੱਚ ਦਫ਼ਤਰ ਹੈ, ਜਿਸ ਦਿਨ ਉਹ ਸ਼ਹਿਰ ਨਹੀਂ ਜਾਂਦੀ ਉਸ ਦਿਨ ਉਹ ਘਰ ਦੇ ਦਫਤਰ ਵਿੱਚ ਕੰਮ ਕਰਦੀ ਹੈ। ਜੂਲੀਆ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਨਿੱਜੀ ਉਦੇਸ਼ਾਂ ਲਈ ਘਰੇਲੂ ਦਫਤਰ ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਕੰਪਿਊਟਰ ਦੀ ਨਿੱਜੀ ਵਰਤੋਂ ਅਤੇ ਪਰਿਵਾਰਕ ਵਸਤਾਂ ਦੀ ਸੰਭਾਲ ਸ਼ਾਮਲ ਹੈ ।

  • ਜੂਲੀਆ ਚਾਲੂ ਖਰਚੇ ਕਲੇਮ ਕਰ ਸਕਦੀ ਹੈ, ਪਰ ਖਰਚੇ ਦਾ ਸਿਰਫ਼ ਉਹ ਹਿੱਸਾ ਜੋ ਉਸਦੇ ਘਰ ਵਾਲੇ ਦਫ਼ਤਰ ਨੂੰ ਵਰਤਦਿਆਂ ਕੰਮ ਨਾਲ ਸੰਬਧਿਤ ਹੈ।

  ਜੇਮਜ਼ - ਕੰਮ ਕਰਨ ਵਾਲਾ ਖੇਤਰ ਪੱਕਾ ਨਹੀਂ ਹੈ

  ਜੇਮਜ਼ ਹਾਈ ਸਕੂਲ ਵਿੱਚ ਅਧਿਆਪਕ ਹੈ। ਸਮੇਂ ਸਮੇਂ, ਜੇਮਜ਼ ਘਰ ਅੰਦਰ ਬੈਠਕ ਵਿੱਚ ਕੰਮ ਕਰਦਾ ਹੈ - ਉਦਾਹਰਣ ਲਈ, ਪਰਚੇ ਦੇਖਣ ਵਾਸਤੇ ਅਤੇ ਸਾਲ ਦੇ ਅਖੀਰ ਤੇ ਰਿਪੋਰਟਾਂ ਤਿਆਰ ਕਰਨ ਲਈ। ਉਸ ਨੇ ਕੰਮ ਕਰਨ ਲਈ ਵਿਸ਼ੇਸ਼ ਤੌਰ 'ਤੇ ਕੋਈ ਕਮਰਾ ਨਹੀਂ ਰੱਖਿਆ ਹੋਇਆ।

  • ਜੇਮਜ਼ ਆਪਣੇ ਕੰਮ ਦੇ ਨਾਲ ਸੰਬੰਧਿਤ ਖਾਸ ਖਰਚਿਆਂ ਦਾ ਹੀ ਕਲੇਮ ਕਰ ਸਕਦਾ ਹੈ - ਜਿਵੇਂ ਉਹ ਕੰਮ ਕਰਨ ਵਾਲੇ ਲੈਪਟਾਪ ਦੀ ਕੀਮਤ ਦੇ ਵਿੱਚ ਘਟਾਅ ਦਾ ਅਨੁਪਾਤ ਜੋ ਰਿਪੋਰਟਾਂ ਤਿਆਰ ਕਰਨ ਲਈ ਵਰਤਿਆ ਗਿਆ ਹੈ।
  • ਉਹ ਦੂਜੀਆਂ ਲਾਗਤਾਂ ਦੇ ਅਨੁਪਾਤ ਦਾ ਕਲੇਮ ਨਹੀਂ ਕਰ ਸਕਦਾ ਹੈ, ਜਿਵੇਂ ਰੋਸ਼ਨੀ, ਸਫਾਈ, ਨਿੱਘਾ ਅਤੇ ਠੰਢਾ ਰੱਖਣਾ, ਕਿਉਂਕਿ ਉਸਦੀ ਬੈਠਕ ਬਹੁਤ ਕੰਮਾਂ ਲਈ ਵਰਤੀ ਜਾਂਦੀ ਹੈ ਅਤੇ ਉਹ ਕੰਮ ਲਈ ਰੱਖਿਆ ਗਿਆ ਇਕ ਵੱਖਰਾ ਖੇਤਰ ਨਹੀਂ ਹੈ।

  ਨੈਟਲੀ - ਘਰ ਤੋਂ ਕੰਮ ਕਰਨ ਦੀ ਚੋਣ ਕਰਦੀ ਹੈ

  ਨੈਟਲੀ ਇਕ ਵੱਡੀ ਕੰਪਨੀ ਲਈ ਵੈੱਬਸਾਈਟ ਤਿਆਰ ਕਰਤਾ ਹੈ ਅਤੇ ਆਮ ਤੌਰ ਤੇ ਉਹ ਆਪਣੇ ਸ਼ਹਿਰ ਵਿੱਚ ਕੰਪਨੀ ਦੇ ਦਫ਼ਤਰ ਤੋਂ ਕੰਮ ਕਰਦੀ ਹੈ। ਨੈਟਲੀ ਨੂੰ ਘਰ ਤੋਂ ਕੰਮ ਕਰਨ ਦੀ ਲੋੜ ਨਹੀਂ ਹੈ, ਪਰ ਉਸ ਦਾ ਰੋਜ਼ਗਾਰਦਾਤਾ ਇਸ ਦਾ ਸਮਰਥਨ ਕਰਦਾ ਹੈ। ਨੈਟਲੀ ਨੂੰ ਘਰ ਵਿੱਚ ਵਰਤਣ ਲਈ ਕੰਮ ਦਾ ਸਾਮਾਨ ਨਹੀਂ ਦਿੱਤਾ ਜਾਂਦਾ, ਇਸ ਲਈ ਉਹ ਆਪਣੇ ਖੁਦ ਦੇ ਲੈਪਟੌਪ, ਇੰਟਰਨੈਟ ਕੁਨੈਕਸ਼ਨ, ਮੋਬਾਈਲ ਫੋਨ ਅਤੇ ਥੰਬ ਡਰਾਈਵ ਵਰਤਦੀ ਹੈ। ਉਸ ਨੂੰ ਇਹਨਾਂ ਖ਼ਰਚਿਆਂ ਲਈ ਉਸ ਦੇ ਰੋਜ਼ਗਾਰਦਾਤੇ ਦੁਆਰਾ ਅਦਾਇਗੀ ਨਹੀਂ ਕੀਤੀ ਜਾਂਦੀ।

  • ਨੈਟਲੀ ਆਪਣੇ ਲੈਪਟੌਪ, ਉਸ ਦੇ ਘਰੇਲੂ ਦਫਤਰ ਦੇ ਮੇਜ਼ ਅਤੇ ਕੁਰਸੀ ਦਾ ਕੰਮ ਨਾਲ ਸਬੰਧਤ ਅਨੁਪਾਤ ਵਿੱਚ, ਅਤੇ ਰੋਸ਼ਨੀ, ਨਿੱਘਾ ਅਤੇ ਠੰਢਾ ਰੱਖਣ ਦੇ ਪ੍ਰਤੀਸ਼ਤ ਦੇ ਚਲਾਉਣ ਦੇ ਖਰਚਿਆਂ ਦਾ, ਜੋ ਉਸ ਦੇ ਕੰਮ ਨਾਲ ਸੰਬੰਧਿਤ ਕੰਮ ਨੂੰ ਦਰਸਾਉਂਦਾ ਹੈ, ਅਤੇ ਨਾਲ ਹੀ ਕੰਮ ਲਈ ਆਪਣੇ ਖੁਦ ਦੇ ਇੰਟਰਨੈਟ ਕਨੈਕਸ਼ਨ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਲਾਗਤ ਦਾ ਕਲੇਮ ਕਰਨ ਦੀ ਵੀ ਹੱਕਦਾਰ ਹੈ। ਨੈਟਲੀ ਨੂੰ ਉਨ੍ਹਾਂ ਦੀ ਨਿੱਜੀ ਵਰਤੋਂ ਨੂੰ ਧਿਆਨ ਵਿੱਚ ਰੱਖਣ ਲਈ ਇਨ੍ਹਾਂ ਖਰਚਿਆਂ ਨੂੰ ਵੰਡਣ ਦੀ ਜ਼ਰੂਰਤ ਹੈ।

  ਰਿਕਾਰਡ ਤੁਹਾਨੂੰ ਲਾਜ਼ਮੀ ਰੱਖਣੇ ਚਾਹੀਦੇ ਹਨ

  ਤੁਹਾਨੂੰ ਆਪਣੇ ਖਰਚਿਆਂ ਦਾ ਰਿਕਾਰਡ ਹਰ ਹਾਲ ਵਿੱਚ ਰੱਖਣਾ ਚਾਹੀਦਾ ਹੈ, ਜਿਵੇਂ ਕਿ:

  • ਰਸੀਦਾਂ ਜਾਂ ਹੋਰ ਲਿਖਤੀ ਸਬੂਤ ਜਿਨ੍ਹਾਂ ਵਿੱਚ ਤੁਹਾਡੀ ਖਰੀਦੀ ਹੋਈ ਜਾਇਦਾਦ ਦਾ ਘਟਾਅ ਸ਼ਾਮਲ ਹੈ
  • ਡਾਇਰੀ ਇੰਦਰਾਜ਼ ਤੁਹਾਡੇ ਛੋਟੇ ਖ਼ਰਚਿਆਂ (10 ਡਾਲਰ ਜਾਂ ਘੱਟ) ਨੂੰ ਰਿਕਾਰਡ ਕਰਨ ਲਈ ਅਤੇ ਇਹ ਕੁੱਲ 200 ਡਾਲਰ ਤੋਂ ਵੱਧ ਦੇ ਨਾ ਹੋਣ, ਜਾਂ ਜਿੰਨ੍ਹਾਂ ਖਰਚਿਆਂ ਦੇ ਤੁਸੀਂ ਕਿਸੇ ਕਿਸਮ ਦੇ ਸਬੂਤ ਨਹੀਂ ਲੈ ਸਕਦੇ,
  • ਹਰ ਚੀਜ਼ ਦੀ ਵੰਡ ਕੀਤੇ ਫੋਨ ਖਾਤੇ ਜਿਨ੍ਹਾਂ ਤੋਂ ਤੁਸੀਂ ਕੰਮ ਨਾਲ ਸਬੰਧਤ ਕਾਲਾਂ ਦੀ ਪਛਾਣ ਕਰ ਸਕਦੇ ਹੋ, ਜਾਂ
  • ਹੋਰ ਰਿਕਾਰਡ, ਜਿਵੇਂ ਡਾਇਰੀ ਇੰਦਰਾਜ਼, ਜੇਕਰ ਤੁਹਾਨੂੰ ਹਰ ਚੀਜ਼ ਦੀ ਵੰਡ ਕੀਤਾ ਬਿੱਲ ਨਹੀਂ ਮਿਲਦਾ।

  ਇਹ ਸਿਰਫ ਇਕ ਆਮ ਸਾਰ ਹੈ। ਵਧੇਰੇ ਜਾਣਕਾਰੀ ਲਈ, ਆਪਣੇ ਟੈਕਸ ਦਲਾਲ ਨਾਲ ਗੱਲ ਕਰੋ ਜਾਂ ato.gov.au/workingfromhome ਉਪਰ ਜਾਓ

   Last modified: 02 May 2019QC 58728