ato logo
Search Suggestion:

ਤੋਹਫੇ ਅਤੇ ਦਾਨ

Last updated 1 May 2019

ਵੱਖਰੀਆਂ ਕਾਪੀਆਂ ਡਾਊਨਲੋਡ ਕਰਨ ਲਈ ਹੇਠ ਲਿਖੇ ਸਿੱਧੇ ਲਿੰਕ ਵਰਤੋ: ਤੋਹਫੇ ਅਤੇ ਦਾਨ (PDF, 338 KB)This link will download a file.

ਮੈਂ ਕਦੋਂ ਕਲੇਮ ਕਰ ਸਕਦਾ ਹਾਂ?

ਤੁਸੀਂ ਇਕ ਸੰਸਥਾ ਨੂੰ ਦਿੱਤੇ ਗਏ ਦਾਨ ਵਾਸਤੇ ਕਟੌਤੀ ਕਲੇਮ ਕਰ ਸਕਦੇ ਹੋ ਜੇਕਰ ਦਾਨ ਚਾਰ ਸ਼ਰਤਾਂ ਪੂਰੀਆਂ ਕਰਦਾ ਹੈ:

  • ਤੁਸੀਂ ਇਸ ਨੂੰ ਕਟੌਤੀ ਵਾਲੇ ਤੋਹਫਾ ਪ੍ਰਾਪਤ ਕਰਤਾ (ਡੀ ਜੀ ਆਰ) ਨੂੰ ਦਾਨ ਦਿੱਤਾ ਹੈ
  • ਇਹ ਸੱਚ ਵਿੱਚ ਦਾਨ ਹੋਣਾ ਚਾਹੀਦਾ ਹੈ। ਦਾਨ ਸਵੈ-ਇੱਛਾ ਨਾਲ ਦਿੱਤੀ ਰਾਸ਼ੀ ਜਾਂ ਜਾਇਦਾਦ ਹੁੰਦਾ ਹੈ ਜਿੱਥੇ ਤੁਸੀਂ ਇਸ ਦਾ ਪਦਾਰਥਵਾਦੀ ਫਾਇਦਾ ਜਾਂ ਲਾਭ* ਪ੍ਰਾਪਤ ਨਹੀਂ ਕਰਦੇ ਹੋ
  • ਇਸ ਦਾ ਰਾਸ਼ੀ ਜਾਂ ਜਾਇਦਾਦ ਵਜੋਂ ਹੋਣਾ ਜ਼ਰੂਰੀ ਹੈ, ਜਿਸ ਵਿੱਚ ਵਿੱਤੀ ਸੰਪਤੀ ਜਿਵੇਂ ਕਿ ਸ਼ੇਅਰ ਸ਼ਾਮਲ ਹਨ
  • ਤੁਹਾਡੇ ਕੋਲ ਦਾਨ ਦਾ ਰਿਕਾਰਡ ਹੈ (ਉਦਾਹਰਣ ਰਸੀਦ)

ਜੇ ਤੁਸੀਂ ਪਦਾਰਥਵਾਦੀ ਫਾਇਦਾ ਪ੍ਰਾਪਤ ਕਰਦੇ ਹੋ – ਇਹ ਤਾਂ ਜੇ ਦਾਨੀ ਡੀ ਜੀ ਆਰ ਪਾਸੋਂ ਆਪਣੇ ਦਾਨ ਦੇ ਬਦਲੇ ਵਾਪਸੀ ਵਿੱਚ ਕੁਝ ਪ੍ਰਾਪਤ ਕਰਦਾ ਹੈ ਜਿਸਦੀ ਮਾਇਕ ਕੀਮਤ ਹੈ – ਇਸ ਨੂੰ ਯੋਗਦਾਨ ਮੰਨਿਆ ਜਾਂਦਾ ਹੈ, ਅਤੇ ਵਧੇਰੇ ਸ਼ਰਤਾਂ ਲਾਗੂ ਹੁੰਦੀਆਂ ਹਨ। ਜ਼ਿਆਦਾ ਜਾਣਕਾਰੀ ਲਈ ato.gov.au/gift-or-contribution ਉਪਰ ਜਾਓ।

ਡੀ ਜੀ ਆਰ ਕੀ ਹੈ?

ਕਟੌਤੀ ਵਾਲੇ ਤੋਹਫਾ ਪ੍ਰਾਪਤ ਕਰਤਾ (ਡੀ ਜੀ ਆਰ) ਇਕ ਸੰਸਥਾ ਜਾਂ ਫੰਡ ਹੈ ਜੋ ਟੈਕਸ ਦੀ ਕਟੌਤੀ ਵਾਲੇ ਤੋਹਫੇ ਪ੍ਰਾਪਤ ਕਰ ਸਕਦਾ ਹੈ।

ਸਾਰੀਆਂ ਪਰਉਪਕਾਰੀ ਸੰਸਥਾਵਾਂ ਡੀ ਜੀ ਆਰ ਨਹੀਂ ਹੁੰਦੀਆਂ। ਉਦਾਹਰਣ ਦੇ ਤੌਰ ਤੇ, ਪਿਛਲੇ ਕੁਝ ਸਮੇਂ ਤੋਂ ਰਲ ਕੇ ਧਨ ਇਕੱਠਾ ਕਰਨ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਚੱਲੀਆਂ ਹਨ। ਇਹਨਾਂ ਵਿੱਚੋਂ ਧਨ ਇਕੱਠਾ ਕਰਨ ਵਾਲੀਆਂ ਬਹੁਤੀਆਂ ਵੈਬਸਾਈਟਾਂ ਡੀ ਜੀ ਆਰ ਦੁਆਰਾ ਨਹੀਂ ਚਲਾਈਆਂ ਜਾਂਦੀਆਂ ਹਨ।

ਤੁਸੀਂ ਆਸਟ੍ਰੇਲੀਆ ਦੇ ਬਿਜ਼ਨੈਸ ਰਜਿਸਟਰ ਦੀ ਵੈਬਸਾਈਟ abn.business.gov.au/DgrListing.aspxExternal Link ਉਪਰੋਂ ਇਹ ਜਾਂਚ ਸਕਦੇ ਹੋ ਕਿ ਕੀ ਤੁਹਾਡਾ ਦਿੱਤਾ ਦਾਨ ਸਮਰਥਿਤ ਡੀ ਜੀ ਆਰ ਨੂੰ ਗਿਆ ਹੈ।

ਮੈਨੂੰ ਕਿਹੜੇ ਰਿਕਾਰਡਾਂ ਦੀ ਲੋੜ ਹੈ?

ਤੁਸੀਂ ਆਪਣੇ ਵੱਲੋਂ ਦਿੱਤੇ ਟੈਕਸ ਕਟੌਤੀ ਵਾਲੇ ਸਾਰੇ ਤੋਹਫਿਆਂ ਅਤੇ ਯੋਗਦਾਨਾਂ ਦਾ ਰਿਕਾਰਡ ਰੱਖੋ

ਜਦੋਂ ਤੁਸੀਂ ਦਾਨ ਦਿੰਦੇ ਹੋ, ਆਮ ਤੌਰ ਤੇ ਡੀ ਜੀ ਆਰ ਤੁਹਾਨੂੰ ਰਸੀਦ ਦਿੰਦਾ ਹੈ – ਪਰ ਉਹਨਾਂ ਨੂੰ ਇਹ ਦੇਣ ਦੀ ਲੋੜ ਨਹੀਂ ਹੈ। ਜੇਕਰ ਇਹ ਮਾਮਲਾ ਹੈ, ਕੁਝ ਹਾਲਾਤਾਂ ਵਿੱਚ, ਤੁਸੀਂ ਹਾਲੇ ਵੀ ਦੂਸਰੇ ਰਿਕਾਰਡ ਵਰਤ ਕੇ, ਜਿਵੇਂ ਬੈਂਕ ਸਟੇਟਮੈਂਟਾਂ ਨਾਲ ਟੈਕਸ ਕਟੌਤੀ ਪ੍ਰਾਪਤ ਕਰ ਸਕਦੇ ਹੋ।

ਜੇਕਰ ਡੀ ਜੀ ਆਰ ਕਟੌਤੀ ਵਾਲੇ ਤੋਹਫੇ ਵਾਸਤੇ ਰਸੀਦ ਜਾਰੀ ਕਰਦਾ ਹੈ, ਰਸੀਦ ਵਿੱਚ ਇਹ ਜ਼ਰੂਰ ਲਿਖਿਆ ਹੋਣਾ ਚਾਹੀਦਾ ਹੈ:

  • ਫੰਡ, ਅਧਿਕਾਰ ਜਾਂ ਸੰਸਥਾ ਦਾ ਨਾਮ ਜਿਸ ਨੂੰ ਇਹ ਦਾਨ ਦਿੱਤਾ ਗਿਆ ਹੈ
  • ਡੀ ਜੀ ਆਰ ਦਾ ਏ ਬੀ ਐਨ (ਜੇ ਹੋਵੇ – ਕੁਝ ਡੀ ਜੀ ਆਰ ਜਿਹੜੀਆਂ ਨਾਮ ਨਾਲ ਸੂਚੀਬੱਧ ਹੁੰਦੀਆਂ ਹਨ ਕੋਲ ਹੋ ਸਕਦਾ ਏ ਬੀ ਐਨ ਨਾ ਹੋਵੇ)
  • ਕਿ ਰਸੀਦ ਇਕ ਤੋਹਫੇ ਲਈ ਹੈ।

ਜੇਕਰ ਤੁਸੀਂ ਕੰਮ ਵਾਲੀ ਜਗ੍ਹਾ ਤੋਂ ਚਲਾਏ ਜਾ ਰਹੇ ਪ੍ਰੋਗਰਾਮ ਰਾਹੀਂ ਦਿੰਦੇ ਹੋ, ਤੁਹਾਡੇ ਰੋਜ਼ਗਾਰਦਾਤੇ ਵੱਲੋਂ ਦਿੱਤਾ ਭੁਗਤਾਨ ਸਾਰ ਜਾਂ ਲਿਖਤੀ ਰਿਕਾਰਡ ਸਬੂਤ ਲਈ ਕਾਫੀ ਹੈ।

ਡੱਬਿਆਂ ਵਿੱਚ ਦਾਨ ਪਾਉਣਾ

ਜੇਕਰ ਤੁਸੀਂ ਮਾਨਤਾ ਪ੍ਰਾਪਤ ਸੰਸਥਾ ਵੱਲੋਂ ਕੁਦਰਤੀ ਆਫਤ ਦੇ ਸ਼ਿਕਾਰ ਲੋਕਾਂ ਲਈ ਡੱਬਿਆਂ ਵਿੱਚ ਧਨ ਇਕੱਠਾ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਵਿੱਚ 2 ਡਾਲਰ ਜਾਂ ਵੱਧ ਦਾ ਦਾਨ ਕਰਦੇ ਹੋ, ਤੁਸੀਂ ਇਹਨਾਂ ਯੋਗਦਾਨਾਂ ਨੂੰ ਕੁਲ ਮਿਲਾ ਕੇ 10 ਡਾਲਰ ਤੱਕ ਦੀ ਟੈਕਸ ਕਟੌਤੀ ਦਾ ਕਲੇਮ ਬਿਨਾਂ ਰਸੀਦ ਦੇ ਲੈ ਸਕਦੇ ਹੋ। ਅਗਲੇਰੀ ਜਾਣਕਾਰੀ ਏ ਟੀ ਓ ਵੈਬਸਾਈਟ ਉਪਰ ਉਪਲਬਧ ਹੈ।

ਤੁਸੀਂ ਕਟੌਤੀ ਕਦੋਂ ਕਲੇਮ ਕਰ ਸਕਦੇ ਹੋ ਅਤੇ ਕਦੋਂ ਨਹੀਂ

ਤੁਸੀਂ ਕਟੌਤੀ ਕਲੇਮ ਕਰਨ ਦੇ ਯੋਗ ਹੋ ਸਕਦੇ ਹੋ ਜਦੋਂ:

  • ਤੋਹਫਾ ਜਾਂ ਦਾਨ 2 ਡਾਲਰ ਜਾਂ ਇਸ ਤੋਂ ਵੱਧ ਹੈ ਅਤੇ ਤੁਹਾਡੇ ਕੋਲ ਦਾਨ ਦੇਣ ਦਾ ਰਿਕਾਰਡ ਹੈ
  • ਤੁਸੀਂ ਜਾਇਦਾਦ ਜਾਂ ਸ਼ੇਅਰ ਦਾਨ ਕਰਦੇ ਹੋ, ਫਿਰ ਵੀ ਖਾਸ ਨਿਯਮ ਲਾਗੂ ਹੁੰਦੇ ਹਨ ato.gov.au/gifts-and-fundraising-rules
  • ਵਿਰਾਸਤ ਤੇ ਸਭਿਆਚਾਰਕ ਤੋਹਫਿਆਂ ਦੇ ਪ੍ਰੋਗਰਾਮ ਦੇ ਅਧੀਨ ਕੁਝ ਖਾਸ ਸਥਿੱਤੀਆਂ ਹਨ ਜਿੱਥੇ ਦਿੱਤਾ ਦਾਨ ਕਟੌਤੀ ਵਾਲਾ ਹੋ ਸਕਦਾ ਹੈ (ਹੋਰ ਵੇਰਵੇ ਲਈ ato.gov.au/cultural-gifts ਵੇਖੋ)

ਤੁਸੀਂ ਤੋਹਫਿਆਂ ਜਾਂ ਦਿੱਤੇ ਦਾਨਾਂ ਉਪਰ ਕਟੌਤੀ ਕਲੇਮ ਨਹੀਂ ਕਰ ਸਕਦੇ ਜਦੋਂ ਇਹ ਇਸ ਲਈ ਹੋਣ:

  • ਲਾਟਰੀ ਜਾਂ ਕਲਾ ਯੂਨੀਅਨ ਦੀਆਂ ਟਿਕਟਾਂ ਖਰੀਦਣ ਲਈ (ਉਦਾਹਰਣ ਆਰ ਐਸ ਐਲ ਆਰਟ ਯੂਨੀਅਨ ਪਰਾਈਜ਼ ਹੋਮ)
  • ਚੰਦਾ ਇਕੱਠਾ ਕਰਨ ਵਾਲੀਆਂ ਚੀਜਾਂ ਜਿਵੇਂ ਕਿ ਚੌਕਲੇਟ, ਬੈਜ ਤੇ ਪੈਨ ਖਰੀਦਣ ਲਈ
  • ਚੰਦਾ ਇਕੱਠਾ ਕਰਨ ਵਾਲੇ ਰਾਤ ਦੇ ਖਾਣੇ ਵਿੱਚ ਹਾਜ਼ਰ ਹੋਣ ਦੀ ਲਾਗਤ, ਭਾਂਵੇਂ ਕਿ ਇਹ ਲਾਗਤ ਰਾਤ ਦੇ ਖਾਣੇ ਦੀ ਕੀਮਤ ਨਾਲੋਂ ਜ਼ਿਆਦਾ ਵੀ ਹੋਵੇ
  • ਸਕੂਲ ਦੇ ਇਮਾਰਤੀ ਫੰਡ ਨੂੰ ਕੀਤਾ ਗਿਆ ਭੁਗਤਾਨ, ਉਦਾਹਰਣ ਵਜੋਂ, ਸਕੂਲ ਦੀ ਫੀਸ ਨਾ ਵਧਾਉਣ ਦਾ ਇਕ ਵਿਕਲਪ
  • ਪਰਵਾਰਾਂ ਅਤੇ ਦੋਸਤਾਂ ਨੂੰ ਤੋਹਫੇ, ਕਾਰਣ ਭਾਂਵੇਂ ਕੋਈ ਵੀ ਹੋਵੇ
  • ਤਨਖਾਹ ਕਟਵਾਉਣ ਦੇ ਪ੍ਰਬੰਧਾਂ ਦੇ ਅਧੀਨ ਦਿੱਤੇ ਗਏ ਦਾਨ
  • ਵਸੀਹਤ ਦੇ ਅਧੀਨ ਦਿੱਤੇ ਗਏ ਦਾਨ

ਰਾਜਨੀਤਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਤੇ ਮੈਂਬਰਾਂ ਨੂੰ ਤੋਹਫੇ ਅਤੇ ਦਿੱਤੇ ਗਏ ਦਾਨ

ਕੁਝ ਹਾਲਾਤਾਂ ਵਿੱਚ, ਤੁਹਾਡੇ ਦੁਆਰਾ ਰਾਜਨੀਤਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਦਿੱਤੇ ਗਏ ਤੋਹਫੇ ਤੇ ਦਾਨਾਂ ਨੂੰ ਕਟੌਤੀ ਵਜੋਂ ਕਲੇਮ ਕੀਤਾ ਜਾ ਸਕਦਾ ਹੈ।

ਤੁਹਾਡਾ ਤੋਹਫਾ ਜਾਂ ਦਾਨ ਜ਼ਰੂਰ 2 ਡਾਲਰ ਤੋਂ ਵੱਧ ਹੋਵੇ ਅਤੇ ਰਾਸ਼ੀ ਜਾਂ ਜਾਇਦਾਦ ਜੋ ਤੁਸੀਂ ਦਾਨ ਦੇਣ ਤੋਂ 12 ਮਹੀਨੇ ਪਹਿਲਾਂ ਖਰੀਦਿਆ ਹੋਵੇ। ਇਸ ਵਿੱਚ ਸ਼ਾਮਲ ਹੈ ਜੇਕਰ ਤੁਸੀਂ ਰਜਿਸਟਰਡ ਰਾਜਨੀਤਕ ਪਾਰਟੀ ਨੂੰ ਮੈਂਬਰ ਹੋਣ ਦਾ ਚੰਦਾ ਦਿੰਦੇ ਹੋ। ਤੁਸੀਂ ਤੋਹਫਾ ਜਾਂ ਦਾਨ ਜ਼ਰੂਰ ਵਿਅਕਤੀ ਵਜੋਂ ਦੇਣਾ ਹੈ, ਨਾ ਕਿ ਕਾਰੋਬਾਰ ਕਰਦਿਆਂ ਹੋਇਆਂ, ਅਤੇ ਇਹ ਵਸੀਹਤ ਵਾਲਾ ਦਾਨ ਨਹੀਂ ਹੋ ਸਕਦਾ।

ਇਕ ਆਮਦਨ ਸਾਲ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਕਲੇਮ ਕਰ ਸਕਦੇ ਹੋ:

  • ਰਾਜਨੀਤਕ ਪਾਰਟੀਆਂ ਨੂੰ 1500 ਡਾਲਰ ਯੋਗਦਾਨ ਤੇ ਤੋਹਫਿਆਂ ਵਾਸਤੇ, ਅਤੇ
  • ਆਜ਼ਾਦ ਉਮੀਦਵਾਰਾਂ ਤੇ ਮੈਂਬਰਾਂ ਨੂੰ 1500 ਡਾਲਰ ਯੋਗਦਾਨ ਤੇ ਤੋਹਫਿਆਂ ਵਾਸਤੇ।

ਕਟੌਤੀ ਕਲੇਮ ਕਰਨ ਵਾਸਤੇ ਤੁਹਾਨੂੰ ਆਪਣੇ ਦਿੱਤੇ ਦਾਨ ਦਾ ਰਿਕਾਰਡ ਜ਼ਰੂਰ ਰੱਖਣਾ ਚਾਹੀਦਾ ਹੈ।

ਇਹ ਪਤਾ ਲਗਾਉਣ ਲਈ ਕਿ ਕੌਣ ਰਜਿਸਟਰਡ ਹੈ, ਉਪਰ ਜਾਓ: ato.gov.au/political-gifts

ਇਹ ਸਾਧਾਰਣ ਸੰਖੇਪ ਸਾਰ ਹੈ। ਜ਼ਿਆਦਾ ਜਾਣਕਾਰੀ ਲਈ, ਆਪਣੇ ਟੈਕਸ ਦਲਾਲ ਨਾਲ ਗੱਲ ਕਰੋ ਜਾਂ ato.gov.au/giftsdonations ਉਪਰ ਜਾਓ

QC58729