Show download pdf controls
 • ਭੁਗਤਾਨ ਕਰਨ ਵਿੱਚ ਸਹਾਇਤਾ

  ਜੇ ਤੁਸੀਂ ਸਮੇਂ ਸਿਰ ਭੁਗਤਾਨ ਨਹੀਂ ਕਰ ਸਕਦੇ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।

  ਤੁਹਾਨੂੰ ਸਮੇਂ ਸਿਰ ਆਪਣੀ ਕਾਰੋਬਾਰੀ ਸਰਗਰਮੀ ਦੀ ਸਟੇਟਮੈਂਟ ਅਤੇ ਟੈਕਸ ਰਿਟਰਨ ਦਰਜ ਕਰਨ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਤੁਸੀਂ ਨੀਯਤ ਮਿਤੀ ਤਕ ਭੁਗਤਾਨ ਨਹੀਂ ਕਰ ਸਕਦੇ। ਤੁਸੀਂ ਸਮੇਂ ਸਿਰ ਜਮ੍ਹਾਂ ਨਾ ਹੋਣ ਦੇ ਲਈ ਜੁਰਮਾਨੇ ਤੋਂ ਬਚੋਗੇ ਅਤੇ ਸਾਨੂੰ ਵਿਖਾਵੋਗੇ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ।

  ਇਸ ਬਾਰੇ ਪਤਾ ਕਰੋ:

  ਇਹ ਵੀ ਵੇਖੋ:

  ਭੁਗਤਾਨ ਯੋਜਨਾ

  ਜੇ ਤੁਸੀਂ ਨੀਯਤ ਮਿਤੀ ਤਕ ਭੁਗਤਾਨ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਕਿਸ਼ਤਾਂ ਵਿੱਚ ਆਪਣਾ ਟੈਕਸ ਬਿਲ ਭੁਗਤਾਨ ਕਰਨ ਲਈ ਇੱਕ ਭੁਗਤਾਨ ਯੋਜਨਾ ਤੈਅ ਕਰਨ ਦੇ ਯੋਗ ਹੋ ਸਕਦੇ ਹੋ। ਤੁਹਾਨੂੰ ਧਿਆਨ ਨਾਲ ਇਹ ਵਿਚਾਰ ਕਰਨ ਦੀ ਜ਼ਰੂਰਤ ਹੋਵੇਗੀ ਕਿ ਤੁਸੀਂ ਹਰੇਕ ਚਲੰਤ ਭੁਗਤਾਨ ਰਾਸ਼ੀ ਅਤੇ ਭਵਿੱਖ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਿੰਨੀ ਰਾਸ਼ੀ ਦਾ ਭੁਗਤਾਨ ਕਰ ਸਕਦੇ ਹੋ।

  ਤੁਸੀਂ ਸਾਡੇ ਭੁਗਤਾਨ ਯੋਜਨਾ ਅਨੁਮਾਨਕ ਦੀ ਵਰਤੋਂ ਤੁਹਾਡੇ ਹਾਲਾਤਾਂ ਅਨੁਸਾਰ ਢੁਕਵੀਂ ਯੋਜਨਾ ਬਣਾਉਣ ਲਈ ਕਰ ਸਕਦੇ ਹੋ, ਭੁਗਤਾਨ ਯੋਜਨਾ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਕਿੰਨੀ ਜਲਦੀ ਤੁਸੀਂ ਕਰਜ਼ੇ ਦਾ ਭੁਗਤਾਨ ਕਰ ਸਕਦੇ ਹੋ, ਤੁਹਾਨੂੰ ਕਿੰਨਾ ਵਿਆਜ ਲੱਗੇਗਾ।

  ਭੁਗਤਾਨ ਯੋਜਨਾ ਬਣਾਉਣਾ

  ਭੁਗਤਾਨ ਯੋਜਨਾ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਸਾਡੀ ਔਨਲਾਈਨ ਸੇਵਾਵਾਂ ਦਾ ਉਪਯੋਗ ਕਰਕੇ ਹੈ, ਜੋ ਦਿਨ ਵਿੱਚ 24 ਘੰਟੇ ਉਪਲਬਧ ਹੈ । ਸਾਡੀਆਂ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਹਾਨੂੰ ATO ਨਾਲ ਲਿੰਕ ਕੀਤੇ ਗਏ myGov ਖਾਤੇ ਦੀ ਲੋੜ ਹੋਵੇਗੀ।

  ਤੁਸੀਂ ਸਾਡੀ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਭੁਗਤਾਨ ਯੋਜਨਾ ਬਣਾਉਣ ਲਈ ਯੋਗ ਹੋ ਸਕਦੇ ਹੋ ਜੇ ਤੁਸੀਂ:

  • ਇਕ ਵਿਅਕਤੀ ਜਾਂ ਇਕੱਲੇ ਵਪਾਰੀ ਹੋ
  • ਆਮਦਨੀ ਕਰ ਬਿੱਲ ਜਾਂ ਕਾਰੋਬਾਰ ਦੀ ਸਰਗਰਮੀ ਸਟੇਟਮੈਂਟ ਦੀ ਰਕਮ $100,000 ਤੋਂ ਘੱਟ ਹੈ।

  ਤੁਸੀਂ ਦੇਰ ਨਾਲ ਭੁਗਤਾਨ ਕਰਨ ਲਈ ਜਾਂ ਕਿਸ਼ਤਾਂ ਦੁਆਰਾ ਭੁਗਤਾਨ ਕਰਨ ਲਈ ਸਾਡੀ ਸਵੈਚਾਲਤ ਫੋਨ ਸੇਵਾ ਦੀ ਵਰਤੋਂ ਕਰਨ ਦੇ ਯੋਗ ਵੀ ਹੋ ਸਕਦੇ ਹੋ। ਜੇ ਤੁਸੀਂ ਸਾਡੀ ਸਵੈਚਾਲਤ ਫੋਨ ਸੇਵਾ ਰਾਹੀਂ ਭੁਗਤਾਨ ਯੋਜਨਾ ਨਹੀਂ ਕਰ ਸਕਦੇ ਹੋ, ਤਾਂ ਤੁਹਾਨੂੰ ਉਸ ਵਿਅਕਤੀ ਨਾਲ ਜੋੜ ਦਿੱਤਾ ਜਾਵੇਗਾ ਜੋ ਤੁਹਾਡੀ ਮਦਦ ਕਰੇਗਾ।

  ਅਗਲੇ ਚਰਣ:

  • ਅਜਿਹੀ ਯੋਜਨਾ ਬਣਾਉਣ ਲਈ ਭੁਗਤਾਨ ਯੋਜਨਾ ਅਨੁਮਾਨਕ ਦੀ ਵਰਤੋਂ ਕਰੋ ਜਿਸਦਾ ਤੁਸੀਂ ਭੁਗਤਾਨ ਕਰ ਸਕਦੇ ਹੋ
  • myGovExternal Link ਖਾਤਾ ਬਣਾਉਣ ਅਤੇ ATO ਨਾਲ ਲਿੰਕ ਕਰਨ ਦੇ ਤਰੀਕੇ ਬਾਰੇ ਹੇਠਾਂ ਦਿੱਤਾ ਗਿਆ ਵੀਡਿਓ ਵੇਖੋ।
  • ਸਾਡੀ ਸਵੈਚਾਲਿਤ ਸੇਵਾ ਨੂੰ ਫੋਨ ਕਰੋ  
   • ਵਿਅਕਤੀਆਂ ਲਈ ਫੋਨ 13 28 65
   • ਕਾਰੋਬਾਰਾਂ ਲਈ ਫੋਨ 13 72 26
    

  ਕਿਸੇ ਪੰਜੀਕ੍ਰਿਤ ਟੈਕਸ ਏਜੰਟ ਕੋਲ

  ਪੰਜੀਕ੍ਰਿਤ ਟੈਕਸ ਜਾਂ BAS ਏਜੰਟ ਏਜੰਟਾਂ ਲਈ ਔਨਲਾਈਨ ਸੇਵਾਵਾਂ ਰਾਹੀਂ ਭੁਗਤਾਨ ਯੋਜਨਾ ਨੂੰ ਸਥਾਪਿਤ ਕਰ ਸਕਦੇ ਹਨ ਵਿਕਲਪਕ ਤੌਰ 'ਤੇ ਉਹ ਟੈਕਸ ਏਜੰਟ External Linkਜਾਂ BAS ਏਜੰਟ ਪੋਰਟਲ External Linkਡਾਕ ਦੁਆਰਾ ਭੁਗਤਾਨ ਯੋਜਨਾ ਲਈ ਬੇਨਤੀ ਕਰ ਸਕਦੇ ਹਨ।

  ਹੇਠਾਂ ਦਿੱਤੀ ਜਾਣਕਾਰੀ ਪੋਰਟਲ ਡਾਕ ਵਿੱਚ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ:

  • ਵਿਸ਼ਾ: ਕਰਜ਼ ਅਤੇ ਭਰਪਾਈ
  • ਵਿਸ਼ਾ: ਭੁਗਤਾਨ ਪ੍ਰਬੰਧਨ ਬੇਨਤੀ
  • ਗਾਹਕ ਦੇ ਭੁਗਤਾਨ ਯੋਜਨਾ ਦੀ ਪੇਸ਼ਕਸ਼, ਸਮੇਤ      
   • ਭੁਗਤਾਨ ਦੀ ਰਕਮ
   • ਭੁਗਤਾਨ ਦੀ ਬਾਰੰਬਾਰਤਾ
   • ਭੁਗਤਾਨ ਦੇ ਢੰਗ
   • ਬੇਨਤੀ ਦਾ ਕਾਰਨ
   • ਸਥਿਤੀ ਨੂੰ ਫਿਰ ਤੋਂ ਵਾਪਰਨ ਤੋਂ ਰੋਕਣ ਲਈ ਚੁੱਕੇ ਕਦਮ
    

  $ 100,000 ਤੋਂ ਵੱਧ ਦਾ ਕਰਜ਼ਾ

  ਜੇ ਤੁਹਾਡਾ ਟੈਕਸ ਦਾ ਕਰਜ਼ਾ 100,000 ਡਾਲਰ ਤੋਂ ਵੱਧ ਹੈ, ਤਾਂ ਆਪਣੇ ਵਿਕਲਪਾਂ ਬਾਰੇ ਵਿਚਾਰ ਕਰਨ ਲਈ ਕਾਰਜਕਾਰੀ ਘੰਟੇ ਦੌਰਾਨ 13 11 42 ਤੇ ਸਾਨੂੰ ਫ਼ੋਨ ਕਰੋ।

  ਜੇ ਤੁਸੀਂ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਅਸੀਂ ਤੁਹਾਡੀ ਸਥਿਤੀ ਨੂੰ ਸਮਝਣ ਅਤੇ ਜਿੱਥੇ ਸੰਭਵ ਹੋਵੇ ਤੁਹਾਡੀ ਮਦਦ ਕਰਨ ਲਈ ਵਚਨਬੱਧ ਹਾਂ।

  ਸਾਨੂੰ ਤੁਹਾਡੀ ਵਿੱਤੀ ਸਥਿਤੀ ਅਤੇ ਤੁਹਾਡੇ ਹਾਲਾਤ ਬਾਰੇ ਵਧੇਰੇ ਜਾਣਨ ਦੀ ਜ਼ਰੂਰਤ ਹੋ ਸਕਦੀ ਹੈ ਤਾਂ ਜੋ ਅਸੀਂ ਤੁਹਾਡੇ ਨਾਲ ਮਿਲਕੇ ਇੱਕ ਭੁਗਤਾਨ ਯੋਜਨਾ ਤਿਆਰ ਕਰ ਸਕੀਏ ਜੋ ਸਾਡੇ ਦੋਵਾਂ ਲਈ ਸੰਭਾਲਣਯੋਗ ਅਤੇ ਢੁਕਵੀਂ ਹੋਵੇ। ਕਾਰੋਬਾਰਾਂ ਨੂੰ ਇਹ ਦਿਖਾਉਣ ਦੀ ਲੋੜ ਹੋ ਸਕਦੀ ਹੈ ਕਿ ਉਹਨਾਂ ਦਾ ਕਾਰੋਬਾਰ ਚਲਦੇ ਰਹਿਣ ਸਮਰੱਥ ਹੈ

  ਭਾਵੇਂ ਤੁਸੀਂ ਦੇਰ ਜਾਂ ਕਿਸ਼ਤਾਂ ਰਾਹੀਂ ਭੁਗਤਾਨ ਕਰਨ ਲਈ ਇੱਕ ਭੁਗਤਾਨ ਯੋਜਨਾ ਬਣਾਈ ਹੈ, ਵਿਆਜ ਅਦਾਇਗੀਯੋਗ ਕਰਜ਼ੇ 'ਤੇ ਜਮ੍ਹਾਂ ਹੁੰਦਾ ਰਹੇਗਾ।

  ਨੋਟ: ਜੇ ਤੁਸੀਂ ਕਿਸੇ ਭੁਗਤਾਨ ਯੋਜਨਾ ਤੋਂ ਚੂਕ ਕਰਦੇ ਹੋ, ਤਾਂ ਅਸੀਂ ਨਵੀਂ ਯੋਜਨਾ ਲਈ ਸਹਿਮਤੀ ਤੋਂ ਪਹਿਲਾਂ ਸਖ਼ਤ ਸ਼ਰਤਾਂ ਲਾਗੂ ਕਰ ਸਕਦੇ ਹਾਂ। ਉਦਾਹਰਨ ਲਈ, ਅਸੀਂ ਵੱਧ ਪੇਸ਼ਗੀ ਭੁਗਤਾਨ ਲਈ ਮੰਗ ਕਰ ਸਕਦੇ ਹਾਂ ਜਾਂ ਭੁਗਤਾਨ ਸਿੱਧੇ ਡੈਬਿਟ ਦੁਆਰਾ ਕੀਤਾ ਜਾਣ ਲਈ ਕਹਿ ਸਕਦੇ ਹਾਂ, ਜਾਂ ਦੋਵੇਂ ਹੀ।

  ਇਹ ਵੀ ਵੇਖੋ:

  ਸੁਰੱਖਿਅਤ ਭੁਗਤਾਨ ਯੋਜਨਾ

  ਜੇ ਅਸੀਂ ਤੁਹਾਡੇ ਕਰਜ਼ੇ ਦਾ ਭੁਗਤਾਨ ਕਰਨ ਲਈ ਤੁਹਾਡੇ ਨਾਲ ਕਿਸੇ ਸਹਿਮਤੀ 'ਤੇ ਨਹੀਂ ਪੌਂਹਚਦੇ, ਤਾਂ ਅਸੀਂ ਸੁਰੱਖਿਆ ਦੀ ਪੇਸ਼ਕਸ਼ ਸਵੀਕਾਰ ਕਰਨ ਬਾਰੇ ਵਿਚਾਰ ਕਰ ਸਕਦੇ ਹਾਂ ਜਿੱਥੇ ਤੁਸੀਂ ਬੇਨਤੀ ਕਰਦੇ ਹੋ ਕਿ ਅਸੀਂ ਕਰਜ਼ੇ ਦੀ ਅਦਾਇਗੀ ਦਾ ਸਮਾਂ ਅੱਗੇ ਟਾਲ ਦੇਂਦੇ ਹਾਂ, ਜਾਂ ਜਿਥੇ ਤੁਸੀਂ ਕਿਸ਼ਤਾਂ ਦੁਆਰਾ ਕਰਜ਼ੇ ਦਾ ਭੁਗਤਾਨ ਕਰਨ ਦੀ ਮੰਗ ਕਰ ਰਹੇ ਹੋ।

  ਸਾਡੀ ਤਰਜੀਹੀ ਸੁਰੱਖਿਆਵਾਂ ਹਨ:

  • ਫ੍ਰੀਹੋਲਡ ਪ੍ਰਾਪਰਟੀ ਉੱਤੇ ਰਜਿਸਟਰਡ ਮੌਰਟਗੇਜ
  • ਕਿਸੇ ਆਸਟਰੇਲਿਆਈ ਬੈਂਕ ਤੋਂ ਬਿਨਾਂ ਸ਼ਰਤ ਬੈਂਕ ਗਾਰੰਟੀ

  ਇਹ ਵੀ ਵੇਖੋ:

  • ਪੀ.ਐਸ.ਏ. 2011/14 ਸਧਾਰਨ ਕਰਜ਼ੇ ਦੀ ਵਸੂਲੀ ਸ਼ਕਤੀਆਂ ਅਤੇ ਸਿਧਾਂਤ
  • ਸਾਨੂੰ 13 11 42 'ਤੇ ਕੰਮਕਾਜੀ ਸਮੇਂ ਦੇ ਦੌਰਾਨ ਕਾਲ ਕਰੋ।

  ਆਫ਼ਤਾਂ ਅਤੇ ਗੰਭੀਰ ਤੰਗੀ

  ਕੁਦਰਤੀ ਆਫ਼ਤਾਂ

  ਜੇ ਤੁਸੀਂ ਕਿਸੇ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਏ ਹੋ, ਜਿਵੇਂ ਕਿ ਇੱਕ ਬੁਸ਼-ਫਾਇਰ, ਤੂਫਾਨ ਜਾਂ ਹੜ੍ਹ, ਅਸੀਂ ਤੁਹਾਡੇ ਨਾਲ ਉਦੋਂ ਕੰਮ ਕਰਾਂਗੇ ਜਦੋਂ ਤੁਸੀਂ ਆਪਣੇ ਟੈਕਸ ਮਾਮਲੇ ਹੱਲ ਕਰਨ ਲਈ ਤਿਆਰ ਹੋਵੋਗੇ। ਆਫ਼ਤਾਂ ਨਾਲ ਨਿਜੱਠਣਾ ਦੇਖੋ ਜਾਂ ਸਾਨੂੰ 1800 806 218 'ਤੇ ਕਾਲ ਕਰੋ

  ਇਹ ਵੀ ਵੇਖੋ:

  ਗੰਭੀਰ ਤੰਗੀ

  ਅਸੀਂ ਤੁਹਾਨੂੰ ਕੁਝ ਜਾਂ ਸਾਰੇ ਕਰਜ਼ੇ ਤੋਂ ਮੁਕਤ ਕਰਨ ਦੇ ਯੋਗ ਹੋ ਸਕਦੇ ਹਾਂ। ਜੇ ਤੁਹਾਡੇ ਕਰਜ਼ੇ ਦਾ ਭੁਗਤਾਨ ਕਰਨਾ ਤੁਹਾਡੇ ਲਈ ਗੰਭੀਰ ਤੰਗੀ ਦਾ ਕਾਰਨ ਬਣਦਾ ਹੈ, ਉਦਾਹਰਣ ਲਈ, ਤੁਸੀਂ ਆਪਣੇ ਜਾਂ ਤੁਹਾਡੇ ਪਰਿਵਾਰ ਲਈ ਭੋਜਨ ਅਤੇ ਰਿਹਾਇਸ਼ ਪ੍ਰਦਾਨ ਕਰਨ ਦੇ ਯੋਗ ਨਹੀਂ ਹੋਵੋਗੇ, ਤਾਂ ਆਪਣੇ ਹਾਲਾਤਾਂ 'ਤੇ ਚਰਚਾ ਕਰਨ ਲਈ ਸਾਡੇ ਨਾਲ ਸੰਪਰਕ ਕਰੋ।

  ਇਹ ਵੀ ਵੇਖੋ:

  HELP ਅਤੇ SFSS

  ਜੇ ਤੁਹਾਡੇ ਟੈਕਸ ਨੋਟਿਸ ਦੇ ਮੁਲਾਂਕਣ ਵਿਚ ਇਕ ਲਾਜ਼ਮੀ ਉੱਚ ਸਿੱਖਿਆ ਲੋਨ ਪ੍ਰੋਗਰਾਮ (HELP) ਜਾਂ ਵਿਦਿਆਰਥੀ ਵਿੱਤੀ ਸਪਲੀਮੈਂਟ ਸਕੀਮ (SFSS) ਦੀ ਮੁੜ ਅਦਾਇਗੀ ਸ਼ਾਮਲ ਹੈ ਜੋ ਗੰਭੀਰ ਤੰਗੀ ਦਾ ਕਾਰਨ ਬਣ ਸਕਦੀ ਹੈ, ਤਾਂ ਤੁਸੀਂ ਇਸ ਨੂੰ ਮੁਲਤਵੀ ਕਰਨ ਲਈ ਅਰਜ਼ੀ ਦੇ ਸਕਦੇ ਹੋ। ਜੇ ਐਥੇ ਹੋਰ ਖਾਸ ਕਾਰਨ ਹਨ ਜਿਸ ਕਾਰਨ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਲਾਜ਼ਮੀ ਮੁੜ ਭੁਗਤਾਨ ਨਹੀਂ ਕਰਨਾ ਚਾਹੀਦਾ, ਤਾਂ ਤੁਸੀਂ ਇਸ ਨੂੰ ਮੁਲਤਵੀ ਕਰਨ ਲਈ ਅਰਜ਼ੀ ਦੇ ਸਕਦੇ ਹੋ।

  ਅਗਲਾ ਕਦਮ:

  ਕਾਰੋਬਾਰਾਂ ਲਈ ਮਦਦ

  ਤੁਹਾਡੇ ਕੋਲ ਤੁਹਾਡੀ ਟੈਕਸ ਹਾਲਤ ਨਾਲ ਨਿਜਠਣ ਲਈ ਬਹੁਤ ਸਾਰੇ ਔਨਲਾਈਨ ਸਰੋਤ ਅਤੇ ਸੇਵਾਵਾਂ ਹਨ ਜੋ ਤੁਸੀਂ ਵਰਤ ਸਕਦੇ ਹੋ:

  ਸਰਗਰਮੀ ਸਟੇਟਮੈਂਟ ਕਰਜ਼ੇ ਲਈ ਵਿਆਜ਼-ਮੁਕਤ ਭੁਗਤਾਨ ਯੋਜਨਾਵਾਂ

  ਜੇ ਤੁਸੀਂ ਕਿਸੇ ਸਰਗਰਮੀ ਸਟੇਟਮੈਂਟ ਦੇ ਕਰਜ਼ੇ ਗ੍ਰਸਤ ਇੱਕ ਛੋਟੇ ਕਾਰੋਬਾਰ ਹੋ, ਤਾਂ ਤੁਸੀਂ 12 ਮਹੀਨਿਆਂ ਤੋਂ ਵੱਧ ਵਿਆਜ-ਮੁਕਤ ਭੁਗਤਾਨ ਕਰਨ ਦੇ ਯੋਗ ਹੋ ਸਕਦੇ ਹੋ।

  ਯੋਗਤਾ

  ਤੁਸੀਂ ਵਿਆਜ-ਮੁਕਤ ਭੁਗਤਾਨ ਯੋਜਨਾ ਲਈ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ:

  • ਜਿਸਦਾ ਸਾਲਾਨਾ ਕਾਰੋਬਾਰ 2 ਬਿਲੀਅਨ ਤੋਂ ਘੱਟ ਹੈ
  • ਜਿਸ ਕੋਲ ਹਾਲ ਹੀ ਦੀ ਸਰਗਰਮੀ ਸਟੇਟਮੈਂਟ ਦਾ ਕਰਜ਼ਾ 50,000 ਡਾਲਰ ਜਾਂ ਇਸਤੋਂ ਘੱਟ ਦਾ ਹੈ, ਜੋ 12 ਮਹੀਨਿਆਂ ਤੋਂ ਵੱਧ ਸਮੇਂ ਲਈ ਬਕਾਇਆ ਨਹੀਂ ਹੈ
  • ਜਿਸਦਾ ਇੱਕ ਚੰਗੇ ਭੁਗਤਾਨ ਅਤੇ ਲੋਡਜਮੈਂਟ ਦਾ ਪਾਲਣ ਇਤਿਹਾਸ ਹੈ, ਸਮੇਤ    
   • ਪਿਛਲੇ 12 ਮਹੀਨਿਆਂ ਵਿੱਚ ਇਕ ਤੋਂ ਵੱਧ ਭੁਗਤਾਨ ਯੋਜਨਾ ਚੂਕ ਨਾ ਹੋਵੇ
   • ਕੋਈ ਬਕਾਇਆ ਸਰਗਰਮੀ ਸਟੇਟਮੈਂਟ ਨਾ ਹੋਵੇ
    
  • ਆਮ ਕਾਰੋਬਾਰੀ ਮਾਧਿਅਮਾਂ ਰਾਹੀਂ ਵਿੱਤ (ਜਿਵੇਂ ਕਿ ਕਰਜ਼ਾ) ਪ੍ਰਾਪਤ ਕਰਨ ਵਿੱਚ ਅਸਮਰਥ ਹੈ।
  • ਲਗਾਤਾਰ ਵਿਹਾਰਕਤਾ ਵਿਖਾਉਣ ਦੇ ਯੋਗ ਹੈ।

  ਇਹ ਕਿਸ ਤਰ੍ਹਾਂ ਕੰਮ ਕਰਦਾ ਹੈ

  ਤੁਹਾਨੂੰ ਇੱਕ ਅਦਾਇਗੀ ਯੋਜਨਾ ਲਈ ਸਹਿਮਤ ਹੋਣਾ ਪੈਂਦਾ ਹੈ, ਜੋ ਕਿ 12 ਮਹੀਨਿਆਂ ਦੇ ਅੰਦਰ ਸਿੱਧੇ ਡੈਬਿਟ ਦੁਆਰਾ ਕਰਜ਼ੇ ਦੀ ਅਦਾਇਗੀ ਕਰਨ ਦੀ ਇਜਾਜ਼ਤ ਦਿੰਦਾ ਹੈ। ਭਾਵੇ ਤੁਸੀਂ ਇੱਕ ਚਿੱਠੀ ਮਿਲਦੀ ਹੈ ਜੋ ਦੱਸਦੀ ਹੈ ਕਿ ਵਿਆਜ ਲਾਗੂ ਹੋਵੇਗਾ, ਇਸਨੂੰ ਮਾਫ਼ ਕਰ ਦਿੱਤਾ ਜਾਵੇਗਾ ਜਦੋਂ ਤੱਕ ਤੁਸੀਂ ਆਪਣੀ ਭੁਗਤਾਨ ਯੋਜਨਾ ਨੂੰ ਕਾਇਮ ਰੱਖਦੇ ਹੋ।

  ਜਦੋਂ ਤਕ ਤੁਸੀਂ ਕਰਜ਼ੇ ਦਾ ਭੁਗਤਾਨ ਕਰ ਰਹੇ ਹੋ:

  ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਸਾਰੇ ਹੋਰ ਟੈਕਸ ਭੁਗਤਾਨ ਅਤੇ ਲੋਡਜਮੈਂਟ ਫਰਜ਼ਾਂ ਨੂੰ ਪੂਰਾ ਕਰਨਾ ਚਾਹੀਦਾ ਹੈ।

  ਨੋਟ: ਜੇ ਤੁਸੀਂ ਯੋਜਨਾ 'ਤੇ ਚੂਕ ਕਰਦੇ ਹੋ, ਤਾਂ ਵਿਆਜ-ਮੁਕਤ ਸਮਾਂ ਤੁਰੰਤ ਖ਼ਤਮ ਹੋ ਜਾਵੇਗਾ ਅਤੇ ਭੁਗਤਾਨ ਯੋਜਨਾ ਵੀ ਰੱਦ ਕੀਤੀ ਜਾ ਸਕਦੀ ਹੈ।

  ਜੇ ਤੁਸੀਂ ਪਹਿਲਾਂ ਹੀ ਭੁਗਤਾਨ ਯੋਜਨਾ ਵਿੱਚ ਹੋ

  ਜੇ ਤੁਸੀਂ ਪਾਤਰਤਾ ਦੇ ਮਾਪਦੰਡ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਆਪਣੀ ਮੌਜੂਦਾ ਭੁਗਤਾਨ ਯੋਜਨਾ ਨੂੰ ਵਿਆਜ-ਮੁਕਤ ਭੁਗਤਾਨ ਯੋਜਨਾ ਵਿਚ ਬਦਲਣ ਲਈ ਕਹਿ ਸਕਦੇ ਹੋ।

  ਜੇਕਰ ਤੁਹਾਡੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ ਗਈ, ਤਾਂ ਅਸੀਂ ਤੁਹਾਡੀ ਪਿਛਲੀ ਯੋਜਨਾ ਰੱਦ ਕਰ ਦੇਵਾਂਗੇ। ਵਿਆਜ-ਮੁਕਤ ਸਮਾਂ ਤੁਹਾਡੇ ਦੁਆਰਾ ਨਵੀਂ ਯੋਜਨਾ ਵਿੱਚ ਦਾਖਲ ਹੋਣ ਦੀ ਮਿਤੀ ਤੋਂ ਸ਼ੁਰੂ ਹੋ ਜਾਵੇਗਾ।

  ਜੇ ਤੁਹਾਡਾ ਕਰਜ਼ ਇੱਕ ਬਾਹਰੀ ਕਲੈਕਸ਼ਨ ਏਜੰਸੀ ਦੇ ਨਾਲ ਹੈ, ਤਾਂ ਤੁਹਾਨੂੰ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕਰਨ ਦੀ ਜ਼ਰੂਰਤ ਹੋਏਗੀ।

  ਅਗਲੇ ਚਰਣ:

  • ਢੁਕਵੀਂ ਭੁਗਤਾਨ ਯੋਜਨਾ ਤਿਆਰ ਕਰਨ ਲਈ ਭੁਗਤਾਨ ਯੋਜਨਾ ਅਨੁਮਾਨਕ ਦੀ ਵਰਤੋਂ ਕਰੋ।
  • ਭੁਗਤਾਨ ਯੋਜਨਾ ਸਥਾਪਤ ਕਰਨ ਲਈ ਸਾਨੂੰ 13 28 66 (ਸਵੇਰੇ 8.00 ਤੋਂ ਸ਼ਾਮ 6.00 ਵਜੇ ਤੱਕ) ਫੋਨ ਕਰੋ।

  ਕਾਰੋਬਾਰੀ ਚਲਦਾ ਰਹਿਣਯੋਗਤਾ ਦਾ ਅਨੁਮਾਨ ਲਗਾਉਣਾ

  ਜੇ ਤੁਸੀਂ ਕਿਸੇ ਕਰਜ਼ੇ ਬਾਰੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਤਾਂ ਤੁਹਾਨੂੰ ਸਾਨੂੰ ਇਹ ਦਿਖਾਉਣ ਦੀ ਲੋੜ ਹੋ ਸਕਦੀ ਹੈ ਕਿ ਤੁਹਾਡਾ ਕਾਰੋਬਾਰ ਚਲਦਾ ਰਹਿਣ ਯੋਗ ਹੈ। ਕਿਸੇ ਵਪਾਰ ਦੀ ਚੱਲਣਯੋਗਤਾ ਦਾ ਮੁਲਾਂਕਣ ਕਰਦੇ ਸਮੇਂ, ਅਸੀਂ ਇਸਦੇ ਕਰਜ਼ ਅਦਾ ਕਰਨ ਅਤੇ ਮੌਜੂਦਾ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਵੇਖਦੇ ਹਾਂ। ਮੁਲਾਂਕਣ ਵਿੱਚ ਬਹੁਤ ਸਾਰੇ ਸੰਕੇਤ ਵਿਚਾਰੇ ਜਾਂਦੇ ਹਨ, ਜਿਸ ਵਿੱਚ ਸ਼ਾਮਲ ਹਨ:

  • ਕੁਲ ਗੁੰਜਾਇਸ਼
  • ਨਕਦੀ ਦਾ ਪਰਵਾਹ
  • ਸੰਪਤੀ / ਦੇਣਦਾਰੀ ਸਥਿਤੀ (ਕਾਰਜਕਾਰੀ ਪੂੰਜੀ ਸਮੇਤ)
  • ਤਰਲਤਾ
  • ਕਰਜ਼ਾ ਲੈਣ ਵਾਲਾ / ਲੈਣਦਾਰ ਦੀ ਸਥਿਤੀ
  • ਧਨ-ਰਾਸ਼ੀ ਦੀ ਉਪਲਬਧਤਾ.

  ਜੇ ਤੁਹਾਨੂੰ ਕਾਰੋਬਾਰ ਦੀ ਚੱਲਣ-ਯੋਗਤਾ ਦਿਖਾਉਣ ਲਈ ਕਿਹਾ ਗਿਆ ਹੈ, ਤਾਂ ਤੁਹਾਨੂੰ ਇੱਕ ਸਹਿਮਤੀ ਸਮਾਂ-ਅੰਤਰਾਲ ਦੇ ਅੰਦਰ ਹੇਠ ਦਿੱਤੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋਵੇਗੀ:

  • ਸਭ ਤੋਂ ਘੱਟ ਸੰਭਵ ਸਮਾਂ-ਸੀਮਾ ਵਿੱਚ ਸਾਨੂੰ ਬਕਾਇਆ ਸਾਰੀਆਂ ਰਕਮਾਂ ਦੇਣ ਦੀ ਪੇਸ਼ਕਸ਼, ਜਦੋਂ ਕਿ ਭਵਿੱਖੀ ਟੈਕਸਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਯਮਿਤ ਮਿਤੀ ਤਕ ਭਰਨ ਦੀ ਇਜ਼ਾਜਤ
  • ਵੇਰਵੇ ਕਿ ਕਰਜ਼ ਕਿਵੇਂ ਚੜ੍ਹਿਆ
  • ਕਰਜ਼ ਨੂੰ ਘਟਾਉਣ ਲਈ ਚੁੱਕੇ ਗਏ ਕਦਮ (ਉਦਾਹਰਣ ਲਈ, ਕਰਜ਼ਾ ਅਰਜ਼ੀਆਂ)
  • ਹਰੇਕ ਬੈਂਕ ਜਾਂ ਵਿੱਤੀ ਸੰਸਥਾ ਖਾਤੇ ਲਈ ਸਭ ਤੋਂ ਤਾਜ਼ਾ ਸਟੇਟਮੈਂਟ
  • ਮਾਲੀ ਸਾਲ ਤੋਂ ਲੈ ਕੇ ਹੁਣ ਤਕ ਦੀ ਤਾਰੀਕ ਅਤੇ ਪੁਰਾਣੇ ਦੋ ਵਿੱਤੀ ਸਾਲਾਂ ਦੇ ਹੇਠਾਂ ਦਿੱਤੇ ਦਸਤਾਵੇਜ਼    
   • ਵੇਰਵੇ ਸਹਿਤ ਲਾਭ ਅਤੇ ਘਾਟੇ ਦੀ ਸਟੇਟਮੈਂਟ ਜਾਂ ਵਿੱਤੀ ਕਾਰਗੁਜ਼ਾਰੀ ਦੀ ਸਟੇਟਮੈਂਟ
   • ਵੇਰਵੇਦਾਰ ਬਕਾਇਆ ਸ਼ੀਟ ਜਾਂ ਵਿੱਤੀ ਸਥਿਤੀ ਦੀ ਸਟੇਟਮੈਂਟ
    
  • ਮਿਆਦ ਦੇ ਕਰਜ਼ੇ, ਕਿਰਾਇਆ ਖਰੀਦਣ ਅਤੇ ਲੀਜ਼ਿੰਗ ਸੁਵਿਧਾਵਾਂ ਸਮੇਤ ਕਿਸੇ ਵੀ ਓਵਰਡ੍ਰਾਫਟ ਜਾਂ ਕਰਜ਼ਾ ਦੀਆਂ ਸੁਵਿਧਾਵਾਂ ਦੇ ਵੇਰਵੇ (ਹਰੇਕ ਬਕਾਇਆ ਕਰਜ਼ ਲਈ ਮਹੀਨੇਵਾਰ ਅਦਾਇਗੀ ਰਾਸ਼ੀ ਅਤੇ ਓਵਰਡ੍ਰਾਫਟ ਦੀ ਹੱਦ)
  • ਪੁਰਾਣੇ ਲੈਣਦਾਰਾਂ ਦੀ ਸੂਚੀ
  • ਪੁਰਾਣੇ ਰਿਣਦਾਤਾਵਾਂ ਦੀ ਸੂਚੀ
  • ਕਿਸੇ ਹੋਰ ਸਬੰਧਤ ਜਾਣਕਾਰੀ ਜੋ ਕਿ ਤੁਹਾਡੀ ਪੇਸ਼ਕਸ਼ ਦਾ ਜਾਇਜ਼ਾ ਲੈਣ ਵਿਚ ਸਾਡੀ ਮਦਦ ਕਰ ਸਕਦੀ ਹੈ।

  ਅਗਲੇ ਚਰਣ:

  ਪੰਜੀਕ੍ਰਿਤ ਏਜੰਟਾਂ ਲਈ ਮਦਦ

  ਪੰਜੀਕ੍ਰਿਤ ਏਜੰਟਾਂ ਲਈ ਸਾਡੇ ਕੋਲ ਹੇਠਾਂ ਦਿੱਤੇ ਔਨਲਾਈਨ ਸਰੋਤ ਹਨ:

  ਅਗਲਾ ਕਦਮ:

  • ਪੰਜੀਕ੍ਰਿਤ ਏਜੰਟ ਆਪਣੇ ਗਾਹਕ ਦੀ ਸਥਿਤੀ ਬਾਰੇ ਗੱਲਬਾਤ ਕਰਨ ਲਈ 13 72 86 'ਤੇ ਫੋਨ ਕਰ ਸਕਦੇ ਹਨ - ਸਹੀ ਜਗਹ ਦੇ ਨਾਲ ਸੰਪਰਕ ਕਰਨ ਲਈ ਸਾਡੀ ਫਾਸਟ ਕੀ ਕੋਡ ਗਾਈਡ ਦੀ ਵਰਤੋਂ ਕਰੋ।
   Last modified: 11 Jul 2019QC 59646