Show download pdf controls
 • ਆਪਣੀ ਟੈਕਸ ਰਿਟਰਨ ਕਿਵੇਂ ਦਰਜ ਕੀਤੀ ਜਾਵੇ

  ਤੁਸੀਂ ਰਜਿਸਟਰਡ ਟੈਕਸ ਏਜੰਟ ਦੁਆਰਾ myTax ਦੀ ਵਰਤੋਂ ਕਰਕੇ ਔਨਲਾਈਨ ਦਾਖਲ ਕਰ ਸਕਦੇ ਹੋ ਜਾਂ ਪੇਪਰ ਟੈਕਸ ਰਿਟਰਨ ਨੂੰ ਭਰ ਸਕਦੇ ਹੋ ꓲ ਤੁਹਾਡੀ ਟੈਕਸ ਰਿਟਰਨ 1 ਜੁਲਾਈ ਤੋਂ 30 ਜੂਨ ਤੱਕ ਦੇ ਆਮਦਨੀ ਸਾਲ ਦੇ ਸਮੇਂ ਤਕ ਹੁੰਦੀ ਹੈ ꓲ ਜੇ ਤੁਹਾਨੂੰ ਟੈਕਸ ਰਿਟਰਨ ਭਰਨ ਦੀ ਲੋੜ ਹੈ ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇਸਨੂੰ 31 ਅਕਤੂਬਰ ਤੱਕ ਜਮ੍ਹਾ ਕਰਨਾ ਪਏਗਾ ਜਾਂ ਕਿਸੇ ਟੈਕਸ ਏਜੰਟ ਨਾਲ ਜੁੜਨਾ ਹੋਵੇਗਾ ꓲ

  ਜਦੋਂ ਤੁਸੀਂ ਟੈਕਸ ਰਿਟਰਨ ਜਮ੍ਹਾ ਕਰਦੇ ਹੋ ਤਾਂ ਤੁਸੀਂ ਸ਼ਾਮਲ ਕਰ ਸਕਦੇ ਹੋ ਕਿ ਤੁਸੀਂ ਕਿੰਨੀ ਰਕਮ ਕਮਾਉਂਦੇ ਹੋ (ਆਮਦਨੀ) ਅਤੇ ਕੋਈ ਖਰਚਾ ਜਿਸਦਾ ਤੁਸੀਂ ਕਟੌਤੀ ਵਜੋਂ ਦਾਅਵਾ ਕਰ ਸਕਦੇ ਹੋ ꓲ

  ਇਸ ਪੇਜ 'ਤੇ:

  ਰਿਟਰਨ ਭਰਨ ਲਈ ਵਿਕਲਪ

  ਜੇ ਤੁਹਾਨੂੰ ਟੈਕਸ ਰਿਟਰਨ ਜਮ੍ਹਾਂ ਕਰਾਉਣ ਦੀ ਜ਼ਰੂਰਤ ਹੈ, ਤਾਂ ਤੁਸੀਂ ਆਪਣੇ ਹਾਲਾਤਾਂ ਦੇ ਅਧਾਰ 'ਤੇ ਹੇਠ ਲਿਖੀਆਂ ਚੋਣਾਂ ਵਿਚੋਂ ਚੋਣ ਕਰ ਸਕਦੇ ਹੋ ꓲ

  ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ ਕਿ ਕਿਵੇਂ:

  ਤੁਹਾਡੇ ਰਿਟਰਨ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਸੀਂ ਸਾਡੇ ਸਵੈ-ਸੇਵਾ ਵਿਕਲਪਾਂ ਦੀ ਵਰਤੋਂ ਕਰਕੇ ਆਪਣੀ ਟੈਕਸ ਰਿਟਰਨ ਦੀ ਪ੍ਰਗਤੀ ਦੀ ਜਾਂਚ ਕਰ ਸਕਦੇ ਹੋ

  ਜੇ ਤੁਹਾਨੂੰ ਆਪਣੀ ਟੈਕਸ ਰਿਟਰਨ ਜਮ੍ਹਾ ਕਰਾਉਣ ਵਿਚ ਮਦਦ ਦੀ ਲੋੜ ਹੈ, ਤਾਂ ਆਪਣੀ ਟੈਕਸ ਰਿਟਰਨ ਜਮ੍ਹਾ ਕਰਨ ਲਈ ਮੱਦਦ ਅਤੇ ਸਹਿਯੋਗ ਵੇਖੋ ꓲ

  ਰਿਟਰਨ ਭਰਨ ਲਈ ਤੁਹਾਨੂੰ ਜਿਸ ਜਾਣਕਾਰੀ ਦੀ ਜ਼ਰੂਰਤ ਹੋਵੇਗੀ

  ਰਿਟਰਨ ਭਰਨ ਤੋਂ ਪਹਿਲਾਂ, ਇਸ ਟੈਕਸ ਭਰਨ ਸਮੇਂ ਇਕੱਲੇ ਵਿਅਕਤੀਆਂ ਲਈ ਕੀ ਨਵਾਂ ਹੈ ਦਾ ਪਤਾ ਲਗਾਓ ꓲ

  ਆਪਣੀ ਟੈਕਸ ਰਿਟਰਨ ਜਮ੍ਹਾ ਕਰਾਉਣ ਲਈ, ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਹਾਡੇ ਕੋਲ ਹੇਠ ਲਿਖੀਆਂ ਸਾਰੀਆਂ ਜਾਣਕਾਰੀ ਉਪਲਬਧ ਹੋਣ ꓲ ਤੁਹਾਨੂੰ ਲੋੜ ਪਵੇਗੀ ਤੁਹਾਡੇ :

  • ਬੈਂਕ ਖਾਤੇ ਦੇ ਵੇਰਵਿਆਂ ਦੀ (BSB ਅਤੇ ਖਾਤਾ ਨੰਬਰ)
  • ਤੁਹਾਡੇ ਸਾਰੇ ਰੁਜ਼ਗਾਰਦਾਤਿਆਂ ਤੋਂ ਆਮਦਨੀ ਸਟੇਟਮੈਂਟ ਜਾਂ ਭੁਗਤਾਨ ਸੰਖੇਪ ਸੰਬੰਧੀ ਵੇਰਵੇ
  • Centrelink (Services Australia) ਤੋਂ ਭੁਗਤਾਨ ਸੰਖੇਪ ਸੰਬੰਧੀ ਵੇਰਵੇ
  • ਖਰਚਿਆਂ ਦੀਆ ਰਸੀਦਾਂ ਜਾਂ ਸਟੇਟਮੈਂਟਾਂ ਜਿੰਨ੍ਹਾਂ ਦਾ ਤੁਸੀਂ ਕਟੌਤੀਆਂ ਵਜੋਂ ਦਾਅਵਾ ਕਰ ਰਹੇ ਹੋ
  • ਤੁਹਾਡੇ ਪਤੀ/ਪਤਨੀ ਦੀ ਆਮਦਨੀ (ਜੇ ਹੈ ਤਾਂ)
  • ਨਿੱਜੀ ਸਿਹਤ ਬੀਮਾ ਜਾਣਕਾਰੀ (ਜੇ ਤੁਹਾਡੇ ਕੋਲ ਕਵਰ ਹੈ ਤਾਂ) ꓲ

  ਜੇ ਤੁਸੀਂ myTax ਦੀ ਵਰਤੋਂ ਕਰਦਿਆਂ ਆਪਣਾ ਟੈਕਸ ਰਿਟਰਨ ਔਨਲਾਈਨ ਜਮ੍ਹਾ ਕਰਦੇ ਹੋ, ਤਾਂ ਤੁਹਾਡੇ ਲਈ ਇਹ ਜਾਣਕਾਰੀ ਜ਼ਿਆਦਾਤਰ ਅਸੀਂ ਪਹਿਲਾ ਤੋਂ ਭਰਾਂਗੇ ꓲ ਔਨਲਾਈਨ ਰਿਟਰਨ ਭਰਨ ਲਈ ਤੁਹਾਨੂੰ ਆਪਣੇ myGov ਖਾਤੇ ਨੂੰ ATO ਨਾਲ ਜੋੜਨਾ ਪਏਗਾ ꓲ

  ਅਗਲਾ ਕਦਮ:

  ਤੁਹਾਡੇ ਟੈਕਸ ਰਿਟਰਨ ਭਰਨ ਲਈ ਆਖਰੀ ਨਿਰਧਾਰਤ ਮਿਤੀਆਂ

  ਜੇ ਤੁਸੀਂ ਆਪਣੀ ਟੈਕਸ ਰਿਟਰਨ ਆਪ ਜਮ੍ਹਾ ਕਰ ਰਹੇ ਹੋ, ਤਾਂ ਤੁਹਾਨੂੰ ਹਰ ਸਾਲ 31 ਅਕਤੂਬਰ ਤੱਕ ਇਸ ਨੂੰ ਜਮ੍ਹਾ ਕਰਨ ਦੀ ਜ਼ਰੂਰਤ ਹੈ ꓲ

  ਜੇ 31 ਅਕਤੂਬਰ ਹਫਤੇ ਦੇ ਅੰਤ 'ਤੇ ਆਉਂਦਾ ਹੈ, ਤਾਂ ਤੁਹਾਡੀ ਟੈਕਸ ਰਿਟਰਨ ਜਮ੍ਹਾ ਕਰਨ ਦੀ ਨਿਰਧਾਰਤ ਮਿਤੀ 31 ਅਕਤੂਬਰ ਤੋਂ ਬਾਅਦ ਦਾ ਅਗਲਾ ਕਾਰੋਬਾਰੀ ਦਿਨ ਹੈ ꓲ

  ਜੇ ਤੁਸੀਂ ਕਿਸੇ ਰਜਿਸਟਰਡ ਟੈਕਸ ਏਜੰਟ ਦੀਆਂ ਸੇਵਾਵਾਂ ਲੈਣ ਦਾ ਫ਼ੈਸਲਾ ਕਰਦੇ ਹੋ, ਤਾਂ ਉਨ੍ਹਾਂ ਕੋਲ ਆਮ ਤੌਰ 'ਤੇ ਵਿਸ਼ੇਸ਼ ਲੌਗਮੈਂਟ ਅਨੁਸੂਚੀਆਂ ਹੁੰਦੀਆਂ ਹਨ ਅਤੇ 31 ਅਕਤੂਬਰ ਤੋਂ ਬਾਅਦ ਵੀ ਗਾਹਕਾਂ ਲਈ ਰਿਟਰਨ ਜਮ੍ਹਾ ਕਰ ਸਕਦੇ ਹਨ ꓲ ਜੇ ਤੁਸੀਂ ਰਜਿਸਟਰਡ ਟੈਕਸ ਏਜੰਟ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ 31 ਅਕਤੂਬਰ ਤੋਂ ਪਹਿਲਾਂ ਨਿਯੁਕਤ ਕਰਨ ਦੀ ਜ਼ਰੂਰਤ ਹੈ ꓲ

  ਜੇ ਤੁਹਾਨੂੰ ਆਪਣੀਆਂ ਟੈਕਸ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ ਮੁਸ਼ਕਲ ਆ ਰਹੀ ਹੈ ਜਾਂ 31 ਅਕਤੂਬਰ ਤੱਕ ਦਾਖਲ ਕਰਨ ਵਿਚ ਅਸਮਰੱਥ ਹੋ,ਜਿੰਨੀ ਜਲਦੀ ਹੋ ਸਕੇ ਸਾਡੇ ਨਾਲ ਸੰਪਰਕ ਕਰੋ

  ਜੇ ਤੁਸੀਂ ਆਪਣਾ ਟੈਕਸ ਰਿਟਰਨ ਜਮ੍ਹਾ ਕਰਦੇ ਹੋ ਅਤੇ ਇਸਦੇ ਨਤੀਜੇ ਵਜੋਂ ਤੁਸੀਂ ਟੈਕਸ ਬਿੱਲ ਭਰਨਾ ਹੈ, ਤਾਂ ਭੁਗਤਾਨ ਦੀ ਅਦਾਇਗੀ 21 ਨਵੰਬਰ ਤਕ ਕਰਨੀ ਹੁੰਦੀ ਹੈ ਭਾਵੇਂ ਤੁਸੀਂ ਇਸਨੂੰ ਜਮ੍ਹਾ ਕਰਵਾਉਂਦੇ ਹੋ:

  • 1 ਜੁਲਾਈ ਤੋਂ 31 ਅਕਤੂਬਰ ਦੇ ਵਿਚਕਾਰ
  • 31 ਅਕਤੂਬਰ ਤੋਂ ਬਾਅਦ ꓲ

  ਜੇ ਤੁਸੀਂ ਅਦਾਇਗੀ ਤਾਰੀਖ਼ ਤੋਂ ਖੁੰਝ ਜਾਂਦੇ ਹੋ

  ਭਾਵੇਂ ਤੁਸੀਂ ਨਿਰਧਾਰਤ ਮਿਤੀ ਤੋਂ ਖੁੰਝ ਜਾਂਦੇ ਹੋ, ਇਹ ਜਿੰਨਾ ਜਲਦੀ ਹੋ ਸਕੇ ਦਰਜ ਕਰਵਾਉਣਾ ਮਹੱਤਵਪੂਰਨ ਹੈ ꓲ

  ਜੇ ਤੁਸੀਂ ਟੈਕਸ ਬਿੱਲ ਦੀ ਉਮੀਦ ਕਰਦੇ ਹੋ, ਤਾਂ ਦਰਜ ਕਰਨ ਵਿਚ ਦੇਰੀ ਨਾ ਕਰੋ ꓲ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਆਪ ਜਮ੍ਹਾ ਕਰਦੇ ਹੋ ਤਾਂ ਭੁਗਤਾਨ ਕਰਨ ਦੀ ਅਦਾਇਗੀ ਤਾਰੀਖ਼ 21 ਨਵੰਬਰ ਹੈ ਭਾਵੇਂ ਤੁਸੀਂ ਇਸਨੂੰ ਦੇਰੀ ਨਾਲ ਜਮਾਂ ਕਰਵਾਉਂਦੇ ਹੋ ꓲ 21 ਨਵੰਬਰ ਤੋਂ ਬਾਅਦ ਤੁਹਾਡੀ ਬਕਾਇਆ ਰਕਮ 'ਤੇ ਵਿਆਜ ਲੱਗੇਗਾ ꓲ

  ਜੇ ਤੁਹਾਨੂੰ ਸਮੇਂ ਸਿਰ ਅਦਾ ਕਰਨਾ ਮੁਸ਼ਕਲ ਆ ਰਹੀ ਹੈ, ਤਾਂ ਤੁਸੀਂ ਭੁਗਤਾਨ ਯੋਜਨਾ ਲੈਣ ਦੀ ਬੇਨਤੀ ਕਰ ਸਕਦੇ ਹੋ:

  • $100,000 ਜਾਂ ਇਸ ਤੋਂ ਘੱਟ ਦੇ ਕਰਜ਼ਿਆਂ ਲਈ ਔਨਲਾਈਨ - ਤੁਹਾਨੂੰ ATO ਨਾਲ ਜੁੜੇ myGov ਖਾਤੇ ਦੀ ਜ਼ਰੂਰਤ ਹੋਏਗੀ
  • $100,000 ਜਾਂ ਇਸ ਤੋਂ ਘੱਟ ਦੇ ਕਰਜ਼ਿਆਂ ਲਈ ਸਵੈਚਾਲਤ ਫ਼ੋਨ ਸੇਵਾ ਦੁਆਰਾ
  • $100,000 ਤੋਂ ਵੱਧ ਦੇ ਕਰਜ਼ਿਆਂ ਲਈ ਫੋਨ ਦੁਆਰਾ, ਸਾਡੇ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਤੁਹਾਡੇ ਹਾਲਤਾਂ ਮੁਤਾਬਿਕ ਭੁਗਤਾਨ ਯੋਜਨਾ ਨੂੰ ਤਿਆਰ ਕਰਨ ਲਈ ਤੁਹਾਡੇ ਨਾਲ ਮਿਲਕੇ ਕੰਮ ਕਰ ਸਕੀਏ ꓲ

  ਇਹ ਵੀ ਵੇਖੋ:

   Last modified: 10 Jan 2022QC 65991