Show download pdf controls
 • ਅਸੀਂ ਈਮਾਨਦਾਰ ਕਾਰੋਬਾਰਾਂ ਦੀ ਸੁਰੱਖਿਆ ਕਿਵੇਂ ਕਰਦੇ ਹਾਂ

  ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਕਾਰੋਬਾਰਾਂ ਦੇ ਮਾਲਕ ਈਮਾਨਦਾਰ ਹਨ ਅਤੇ ਇਹ ਵੀ ਕਿ ਕਾਰੋਬਾਰ ਚਲਾਉਣਾ ਮੁਸ਼ਕਿਲ ਹੋ ਸਕਦਾ ਹੈ।

  ਬਦਕਿਸਮਤੀ ਨਾਲ, ਅਜਿਹੇ ਕਾਰੋਬਾਰ ਵੀ ਹਨ ਜੋ ਉਹਨਾਂ ਦੇ ਸਾਰੇ ਟੈਕਸ ਅਤੇ ਸੇਵਾ-ਮੁਕਤੀ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਕੇ ਨਾਜਾਇਜ਼ ਫਾਇਦਾ ਪ੍ਰਾਪਤ ਕਰਦੇ ਹਨ। ਅਸੀਂ ਕਾਲੇ-ਅਰਥਚਾਰੇ ਦੀਆਂ ਸਰਗਰਮੀਆਂ ਨੂੰ ਠੀਕ ਕਰਕੇ ਬੇਲੋੜੇ ਮੁਕਾਬਲੇ ਤੋਂ ਇਮਾਨਦਾਰ ਕਾਰੋਬਾਰਾਂ ਨੂੰ ਬਚਾਉਣ ਦਾ ਸਾਡਾ ਉਦੇਸ਼ ਹੈ।

  ਕਾਲੇ ਅਰਥਚਾਰੇ ਦਾ ਮਤਲਬ ਹੈ ਬੇਈਮਾਨੀ ਅਤੇ ਅਪਰਾਧਕ ਗਤੀਵਿਧੀਆਂ ਜੋ ਟੈਕਸ ਅਤੇ ਨਿਆਂ ਪ੍ਰਣਾਲੀ ਦੇ ਬਾਹਰ ਹੁੰਦੀਆਂ ਹਨ, ਜਾਂ ਦੀ ਗ਼ਲਤਵਰਤੋਂ ਜਾਂ ਦੁਰਵਰਤੋਂ ਸ਼ਾਮਿਲ ਹੈ। ਕਾਲੀਆਂ ਆਰਥਿਕ ਸਰਗਰਮੀਆਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ:

  • ਸਾਰੀ ਆਮਦਨੀ ਦਾ ਐਲਾਨ ਨਹੀਂ ਕਰਨਾ
  • ਵੱਧ ਕਟੌਤੀਆਂ ਦਿਖਾਉਣਾ
  • ਕਰ-ਜ਼ਿੰਮੇਵਾਰੀਆਂ ਤੋਂ ਬਚਣ ਲਈ ਕੰਮ ਲਈ ਨਕਦੀ ਦੀ ਮੰਗ (ਜਾਂ ਭੁਗਤਾਨ ਕਰਨਾ)
  • ਹੋਰ ਗੈਰ-ਕਾਨੂੰਨੀ ਗਤੀਵਿਧੀਆਂ, ਜਿਵੇਂ ਕਿ ਨਾਜਾਇਜ਼ ਤੰਬਾਕੂ, ਧੋਖੇ ਦੀ ਠੇਕੇਦਾਰੀ ਅਤੇ ਆਸਟ੍ਰੇਲੀਆਈ ਕਾਰੋਬਾਰੀ ਨੰਬਰ (ਏਬੀਐਨ) ਧੋਖਾਧੜੀ।

  ਅਸੀਂ ਕਿਸੇ ਵੀ ਮੁੱਦੇ ਨੂੰ ਸਮਝਣ ਲਈ ਉਦਯੋਗ ਸੰਘਾਂ, ਟੈਕਸ ਪ੍ਰੈਕਟਿਸ਼ਨਰ ਅਤੇ ਕਾਰੋਬਾਰਾਂ ਨਾਲ ਕੰਮ ਕਰਦੇ ਹਾਂ। ਅਸੀਂ ਇਹ ਪਤਾ ਲਗਾਉਣ ਲਈ ਕਿ ਕੌਣ ਸਹੀ ਕੰਮ ਨਹੀਂ ਕਰ ਰਿਹਾ ਹੈ ਜਾਂ ਕਿਸਨੂੰ ਹੋਰ ਮਦਦ ਦੀ ਲੋੜ ਹੋ ਸਕਦੀ ਹੈ ਨਵੀਨ ਤੀਜੇ ਪੱਖ ਦਾ ਡੇਟਾ ਅਤੇ ਜੋਖਮ-ਵਿਸ਼ਲੇਸ਼ਣ ਦਾ ਉਪਯੋਗ ਕਰ ਸਕਦੇ ਹਾਂ। ਮੁਲਾਕਾਤ ਦੌਰਾਨ ਜੋ ਵੀ ਅਸੀਂ ਲੱਭਦੇ ਹਾਂ ਉਸ ਉੱਤੇ ਨਿਰਭਰ ਕਰਦੇ ਹੋਏ, ਅਸੀਂ ਫਾਲੋ-ਅੱਪ ਕਰਨ ਲਈ ਅਸੀਂ ਤੁਹਾਡੇ ਨਾਲ ਇਕ ਵਾਰ ਫਿਰ ਸੰਪਰਕ ਕਰ ਸਕਦੇ ਹਾਂ।

  ਸਾਡਾ ਭਾਈਚਾਰਾ ਗਲਤ ਆਦਤਾਂ ਨੂੰ ਬਰਦਾਸ਼ਤ ਨਹੀਂ ਕਰਦਾ। ਜੇ ਤੁਸੀਂ ਅਜਿਹਾ ਕੁਝ ਵੇਖਦੇ ਹੋ ਜੋ ਸਹੀ ਨਹੀਂ ਲੱਗਦਾ ਹੈ, ਤਾਂ ਸਾਨੂੰ ਦੱਸੋ ਅਸੀਂ ਇਸਦੀ ਪੈਰ੍ਹਵੀ ਕਰ ਸਕਦੇ ਹਾਂ।

  ਜਾਣਕਾਰੀ ਸੈਸ਼ਨ ਲਈ ਪੰਜੀਕ੍ਰਿਤ ਕਰੋ

  ਇਮਾਨਦਾਰ ਕਾਰੋਬਾਰਾਂ ਦੀ ਰੱਖਿਆ ਕਰਨ ਲਈ ਅਸੀਂ ਦੇਸ਼ ਭਰ ਵਿੱਚ ਜਾਣਕਾਰੀ ਸੈਸ਼ਨ ਚਲਾ ਰਹੇ ਹਾਂ ਅਤੇ ਕਾਰੋਬਾਰਾਂ ਦਾ ਦੌਰਾ ਕਰ ਰਹੇ ਹਾਂ।

  ਜਾਣਕਾਰੀ ਸੈਸ਼ਨ ਲਈ ਪੰਜੀਕ੍ਰਿਤ ਕਰਨ ਲਈ:

  ਸਾਡੇ ਕਾਰੋਬਾਰ ਦੇ ਦੌਰੇ

  ਜਦੋਂ ਅਸੀਂ ਦੌਰਾ ਕਰਦੇ ਹਾਂ, ਅਸੀਂ ਕਾਰੋਬਾਰਾਂ ਬਾਰੇ ਇਸ ਬਾਰੇ ਗੱਲ ਕਰਾਂਗੇ:

  • ਰਿਕਾਰਡ ਰੱਖਣ ਅਤੇ ਭੁਗਤਾਨ ਸੁਵਿਧਾਵਾਂ, ਰਜਿਸਟ੍ਰੇਸ਼ਨਾਂ, ਬਕਾਇਆ ਟੈਕਸਾਂ, ਟੈਕਸ ਕਰਜ਼ਿਆਂ ਅਤੇ ਰੁਜ਼ਗਾਰਦਾਤਾ ਜ਼ਿੰਮੇਵਾਰੀਆਂ ਜਿਵੇਂ ਕਿ ਸੁਪਰੈਨਿਊਸ਼ਨ ਬਾਰੇ
  • ਗ਼ਲਤੀਆਂ ਨੂੰ ਕਿਵੇਂ ਠੀਕ ਕਰਨਾ ਹੈ
  • ਇਲੈਕਟ੍ਰੌਨਿਕ ਰਿਕਾਰਡ ਰੱਖਣ ਅਤੇ ਭੁਗਤਾਨ ਤਰੀਕੇ ਦੇ ਲਾਭਾਂ ਬਾਰੇ ਵਿਚਾਰ ਕਰਨ
  • ATO ਟੂਲਜ਼ ਅਤੇ ਉਪਲੱਬਧ ਉਤਪਾਦ ਜੋ ਉਹਨਾਂ ਦੀ ਸਹਾਇਤਾ ਕਰ ਸਕਦੇ ਹਨ
  • ਹੋਰ ਕੋਈ ਮਦਦ ਜਿਸਦੀ ਉਹਨਾਂ ਨੂੰ ਲੋੜ ਹੋਵੇ ।

  ਮੁਲਾਕਾਤ ਦੌਰਾਨ ਜੋ ਵੀ ਅਸੀਂ ਲੱਭਦੇ ਹਾਂ ਉਸ ਉੱਤੇ ਨਿਰਭਰ ਕਰਦੇ ਹੋਏ, ਅਸੀਂ ਫਾਲੋ-ਅੱਪ ਕਰਨ ਲਈ ਅਸੀਂ ਤੁਹਾਡੇ ਨਾਲ ਇਕ ਵਾਰ ਫਿਰ ਸੰਪਰਕ ਕਰ ਸਕਦੇ ਹਾਂ। ਅਸੀਂ ਫੋਨ ਕਾਲ, ਚਿਠੀ-ਪੱਤਰ ਜਾਂ ਇੱਕ ਹੋਰ ਦੌਰੇ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਾਂ, ਜਿਸ ਦੇ ਨਤੀਜੇ ਵਜੋਂ ਸਮੀਖਿਆ ਜਾਂ ਆਡਿਟ ਹੋ ਸਕਦਾ ਹੈ ।

  ਜੇ ਅਸੀਂ ਕਿਸੇ ਵਪਾਰ ਨੂੰ ਜਾਣਬੁੱਝ ਕੇ ਕੋਈ ਗਲਤ ਕੰਮ ਕਰ ਰਹੇ ਵੇਖਦੇ ਹਾਂ, ਤਾਂ ਸਾਡੀ ਇਸ ਬਾਰੇ ਕੁਝ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ।

  ਜੇ ਤੁਸੀਂ ਕਾਰੋਬਾਰ ਕਰਦੇ ਹੋ ਅਤੇ ਤੁਸੀਂ ਸਹੀ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।

  ਜੇ ਤੁਸੀਂ ਕੋਈ ਗਲਤੀ ਕੀਤੀ ਹੈ

  ਜੇ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਕੋਈ ਗ਼ਲਤੀ ਕੀਤੀ ਹੈ ਜਾਂ ਕੁਝ ਛੱਡਿਆ ਹੈ, ਤਾਂ ਸਾਡੇ ਕੋਲ ਪਹਿਲਾਂ ਆਉਣਾ ਬਿਹਤਰ ਹੈ। ਕਿਸੇ ਵੀ ਜੁਰਮਾਨੇ ਨੂੰ ਘਟਾਇਆ ਜਾ ਸਕਦਾ ਹੈ, ਉਦਾਹਰਣ ਲਈ ਜੇ ਤੁਸੀਂ :

  • ਸਾਨੂੰ ਤੁਹਾਡੇ ਦੁਆਰਾ ਕੀਤੀ ਆਮਦਨੀ ਬਾਰੇ ਨਹੀਂ ਦੱਸਿਆ ਹੈ, ਨਕਦ ਭੁਗਤਾਨ ਸਮੇਤ
  • ਦਾਅਵਾ ਕੀਤੀਆਂ ਗਈਆਂ ਕਟੌਤੀਆਂ ਜਿਸਦੇ ਤੁਸੀਂ ਹੱਕਦਾਰ ਨਹੀਂ ਸੀ
  • ਸਾਨੂ ਕੋਈ ਹੋਰ ਬਿਆਨ ਦਿੱਤਾ ਹੈ ਜੋ ਗਲਤ ਜਾਂ ਗੁੰਮਰਾਹਕੁੰਨ ਸੀ।

  ਜੇ ਤੁਹਾਨੂੰ ਕਿਸੇ ਗਲਤੀ ਨੂੰ ਠੀਕ ਕਰਨ ਲਈ ਮਦਦ ਦੀ ਲੋੜ ਹੈ, ਤੁਸੀਂ ਜਾਂ ਤਾਂ:

  • ਆਪਣੇ ਰਜਿਸਟਰਡ ਟੈਕਸ ਜਾਂ BAS ਏਜੰਟ ਨਾਲ ਸੰਪਰਕ ਕਰੋ
  • ਸਾਡੀ ਮੁਫਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ ਫੋਨ ਕਰੋ 13 14 50

  ਕਾਰੋਬਾਰਾਂ ਨੂੰ ਕੀ ਕਰਨ ਦੀ ਲੋੜ ਹੈ

  ਸਾਰੇ ਕਾਰੋਬਾਰਾਂ ਨੂੰ ਲੋੜ ਹੈ:

  • ਨਕਦ, ਆਨਲਾਈਨ, EFTPOS ਅਤੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਵਿਕਰੀ ਸਮੇਤ ਸਾਰੀ ਆਮਦਨ ਦਾ ਐਲਾਨ ਕਰਨ ਦੀ
  • ਟੈਕਸ ਰਿਟਰਨ ਭਰਨ ਦੀ
  • GST ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੋ ਜੋ ਤੁਹਾਡੇ 'ਤੇ ਲਾਗੂ ਹੁੰਦੀਆਂ ਹਨ, ਜਿਵੇਂ ਕਿ GST ਲਈ ਰਜਿਸਟਰ ਹੋਣਾ ਅਤੇ ਕਾਰੋਬਾਰਾਂ ਦੀਆਂ ਗਤੀਵਿਧੀਆਂ ਦੇ ਬਿਆਨ
  • ਜੇ ਤੁਹਾਡੇ ਕੋਲ ਕਰਮਚਾਰੀ ਰੱਖੇ ਹੋਏ ਹਨ ਤਾਂ ਆਪਣੇ ਰੁਜ਼ਗਾਰਦਾਤਾ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੋ, ਜਿਵੇਂ ਕਿ ਉਨ੍ਹਾਂ ਨੂੰ ਘੱਟੋ-ਘੱਟ ਅਵਾਰਡ ਰੇਟ ਦੇਣਾ ਅਤੇ ਉਹਨਾਂ ਦੇ ਸੁਪਰ ਦਾ ਭੁਗਤਾਨ ਕਰਨਾ
  • ਰਿਕਾਰਡ ਚੰਗੀ ਤਰ੍ਹਾਂ ਰੱਖਣ ਦੀ ਆਦਤ ਪਾਓ - ਰਿਕਾਰਡ ਨੂੰ ਸਾਰੇ ਕਾਰੋਬਾਰੀ ਲੈਣ-ਦੇਣਾਂ ਨੂੰ ਦੱਸਦਾ ਹੋਣਾ ਚਾਹੀਦਾ ਹੈ, ਲਿਖਤੀ ਰੂਪ ਵਿਚ ਅਤੇ ਅੰਗਰੇਜ਼ੀ ਵਿੱਚ, ਅਤੇ ਘੱਟੋ-ਘੱਟ ਪੰਜ ਸਾਲ ਤੱਕ ਰੱਖੇ ਜਾਣ।

  ਸੂਹ ਦਿਓ

  ਜੇ ਕੋਈ ਅਜਿਹਾ ਵਿਅਕਤੀ ਹੈ ਜਿਸ ਬਾਰੇ ਤੁਸੀਂ ਸੋਚਦੇ ਹੋ ਕਿ ਉਹ ਜਾਣਬੁੱਝ ਕੇ ਗਲਤ ਗੱਲ ਕਰ ਰਿਹਾ ਹੈ, ਤਾਂ ਤੁਸੀਂ ਇਸ ਦੀ ਗੁਪਤ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ।

  ਜਿੰਨੇ ਵਧੇਰੇ ਤੋਂ ਵਧੇਰੇ ਵੇਰਵੇ ਤੁਸੀਂ ਦੇ ਸਕਦੇ ਹੋ ਦੇਣ ਦੀ ਕੋਸ਼ਿਸ਼ ਕਰੋ ਤਾਂ ਜੋ ਅਸੀਂ ਜਾਣਕਾਰੀ ਦਾ ਪੂਰਾ ਮੁਲਾਂਕਣ ਕਰ ਸਕੀਏ। ਤੁਸੀਂ ਸਾਡੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ ਫੋਨ ਕਰਕੇ ਸੂਹ ਦੇ ਸਕਦੇ ਹੋ 13 14 50

  ਵਧੇਰੀ ਜਾਣਕਾਰੀ ਅੰਗਰੇਜ਼ੀ 'ਚ ਉਪਲਬਧ ਹੈ –ਈਮਾਨਦਾਰ ਕਾਰੋਬਾਰ ਦੀ ਸੁਰੱਖਿਆ

   Last modified: 29 Jul 2019QC 59777