Show download pdf controls
 • ਤੁਹਾਡੀ ਟੈਕਸ ਰਿਟਰਨ ਦਾਖਲ ਕਰਨਾ

  ਟੈਕਸ ਰਿਟਰਨ 1 ਤੋਂ 30 ਜੂਨ ਤਕ ਦੇ ਵਿੱਤੀ ਵਰ੍ਹੇ ਨੂੰ ਸ਼ਾਮਿਲ਼ ਕਰਦੀ ਹੈ ਜੇ ਤੁਸੀਂ ਆਪਣੀ ਟੈਕਸ ਰਿਟਰਨ ਆਪ ਭਰ ਰਹੇ ਹੋ ਤਾਂ ਇਹ 31 ਅਕਤੂਬਰ ਤਕ ਬਕਾਇਆ ਹੁੰਦੀ ਹੈ।

  myTax ਦੇ ਨਾਲ ਭਰਨਾ

  MyTax ਤੁਹਾਡੀ ਟੈਕਸ ਰਿਟਰਨ ਨੂੰ ਆਨਲਾਈਨ ਭਰਨ ਦਾ ਤੇਜ਼, ਅਸਾਨ, ਸੁਰੱਖਿਅਤ ਅਤੇ ਪੱਕਾ ਤਰੀਕਾ ਹੈ। ਇਹ ਵੈੱਬ-ਅਧਾਰਤ ਹੈ, ਇਸ ਲਈ ਤੁਹਾਨੂੰ ਕੁਝ ਵੀ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ। ਤੁਸੀਂ ਇਸਨੂੰ ਕਈ ਤਰ੍ਹਾਂ ਦੇ ਉਪਕਰਨਾਂ - ਕੰਪਿਊਟਰ, ਸਮਾਰਟ ਜਾਂ ਟੈਬਲੇਟ - 'ਤੇ ਭਰ ਸਕਦੇ ਹੋ - ਸਿਰਫ ਇਹ ਯਕੀਨੀ ਬਣਾਓ ਕਿ 31 ਅਕਤੂਬਰ ਦੀ ਅੰਤਿਮ ਮਿਤੀ ਤੋਂ ਪਹਿਲਾਂ ਭਰ ਦਿਉ।

  ਆਨਲਾਈਨ ਭਰਨ ਲਈ ਤੁਹਾਨੂੰ ATO ਨਾਲ ਜੁੜੇ myGov ਖਾਤੇ ਦੀ ਜ਼ਰੂਰਤ ਹੈ MyTax ਆਪਣੀ ਰਿਟਰਨ ਨੂੰ ਆਪ ਪੂਰਾ ਕਰਨ ਵਾਲੇ ਸਾਰੇ ਵਿਅਕਤੀਆਂ (ਸਮੇਤ ਇਕੱਲੇ ਵਪਾਰੀਆਂ)ਲਈ ਉਪਲਬਧ ਹੈ।

  MyTax ਨੂੰ myGov ਦੁਆਰਾ ਵਰਤਿਆ ਜਾ ਸਕਦਾ ਹੈ ਇਸ ਲਿੰਕ 'ਤੇ ਕਲਿੱਕ ਤੁਹਾਨੂੰ ato.gov.au ਤੋਂ ਦੂਰ ਲੈ ਜਾਵੇਗਾ ਇੱਕ ਵਾਰ ਲਾਗ-ਇਨ ਕਰਨ 'ਤੇ, ਹੇਠਲੇ ਮੇਨੂ ਵਿਕਲਪਾਂ ਦਾ ਪਾਲਣ ਕਰੋ: ਟੈਕਸ> ​​ਲਾਜਮੈਂਟ > ਇਨਕਮ ਟੈਕਸ

  MyTax ਨਾਲ ਆਪਣੀ ਟੈਕਸ ਰਿਟਰਨ ਸ਼ੁਰੂ ਕਰੋ

  ਇਹ ਵੀ ਵੇਖੋ:

  ਦੇਖੋ:

  ਇਹ ਵੀਡੀਓ ਦਿਖਾਉਂਦਾ ਹੈ ਕਿ myGov ਖਾਤਾ ਕਿਵੇਂ ਬਣਾਉਣਾ ਹੈ ਅਤੇ ਏਟੀਓ ਨਾਲ ਕਿਵੇਂ ਜੋੜਨਾ ਹੈ

  ਮੀਡੀਆ: \ [myGov ਖਾਤਾ ਕਿਵੇਂ ਬਣਾਉਣਾ ਹੈ ਅਤੇ ਏਟੀਓ ਨਾਲ ਕਿਵੇਂ ਜੋੜਨਾ ਹੈ]
  http://tv.ato.gov.au/ato-tv/media?v=bd1bdiubfo8e4mExternal Link (ਮਿਆਦ: 03:56)

  ਅੰਤਿਮ ਮਿਤੀ

  ਤੁਹਾਨੂੰ 31 ਅਕਤੂਬਰ ਤਕ ਆਪਣੀ ਟੈਕਸ ਰਿਟਰਨ ਦਾਖ਼ਲ ਕਰਨ ਦੀ ਲੋੜ ਹੈ।

  ਜੇ ਤੁਸੀਂ ਆਪਣੀ ਖੁਦ ਦੀ ਟੈਕਸ ਰਿਟਰਨ ਨੂੰ ਭਰ ਰਹੇ ਹੋ ਅਤੇ 31 ਅਕਤੂਬਰ ਤਕ ਦਾਖ਼ਲ ਨਹੀਂ ਕਰ ਸਕਦੇ, ਤਾਂ ਜਿੰਨੀ ਜਲਦੀ ਸੰਭਵ ਹੋ ਸਕੇ ਸਾਡੇ ਨਾਲ ਸੰਪਰਕ ਕਰੋ।

  ਜ਼ਿਆਦਾਤਰ ਪੰਜੀਕ੍ਰਿਤ ਏਜੰਟਾਂ ਕੋਲ ਖ਼ਾਸ ਦਾਖ਼ਲ ਕਰਨ ਦੀ ਸਮਾਂ-ਸਾਰਣੀ ਹੁੰਦੀ ਹੈ ਅਤੇ 31 ਅਕਤੂਬਰ ਦੀ ਅੰਤਿਮ ਤਾਰੀਖ ਤੋਂ ਬਾਅਦ ਵੀ ਗਾਹਕਾਂ ਲਈ ਰਿਟਰਨ ਨੂੰ ਦਾਖ਼ਲ ਕਰ ਸਕਦੇ ਹਨ। ਜੇ ਤੁਸੀਂ ਕਿਸੇ ਪੰਜੀਕ੍ਰਿਤ ਏਜੰਟ ਦੀ ਸੇਵਾ ਲੈ ਰਹੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਉਨ੍ਹਾਂ ਨਾਲ 31 ਅਕਤੂਬਰ ਤੋਂ ਪਹਿਲਾਂ ਸੰਪਰਕ ਕਰੋ।

  ਜੇ ਤੁਹਾਨੂੰ ਆਪਣੇ ਟੈਕਸ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਆ ਰਹੀ ਹੈ, ਤਾਂ ਜਿੰਨੀ ਜਲਦੀ ਹੋ ਸਕੇ ਸਾਨੂੰ ਸੰਪਰਕ ਕਰੋ

  ਜੇ ਤੁਸੀਂ ਅੰਤਿਮ ਮਿਤੀ ਨੂੰ ਖੁੰਝਾ ਦਿੱਤਾ ਹੈ

  ਭਾਵੇਂ ਅੰਤਿਮ ਮਿਤੀ ਲੰਘ ਗਈ ਹੋਵੇ, ਜਿੰਨੀ ਜਲਦੀ ਹੋ ਸਕੇ ਦਾਖ਼ਲ ਕਰਨਾ ਲਾਜ਼ਮੀ ਹੈ।

  ਜੇ ਤੁਸੀਂ ਟੈਕਸ ਬਿੱਲ ਆਉਣ ਦੀ ਉਮੀਦ ਕਰਦੇ ਹੋ, ਤਾਂ ਦਾਖ਼ਲ ਕਰਨ ਲਈ ਦੇਰੀ ਨਾ ਕਰੋ। ਜੇ ਤੁਹਾਨੂੰ ਸਮੇਂ ਸਿਰ ਅਦਾਇਗੀ ਕਰਨ ਵਿੱਚ ਸਮੱਸਿਆ ਆ ਰਹੀ ਹੈ, ਤਾਂ ਸਾਡੇ ਨਾਲ ਜਲਦੀ ਸੰਪਰਕ ਕਰਨਾ ਜ਼ਰੂਰੀ ਹੈ ਤਾਂ ਜੋ ਅਸੀਂ ਤੁਹਾਡੇ ਹਾਲਾਤ ਅਨੁਸਾਰ ਤੁਹਾਡੇ ਨਾਲ ਭੁਗਤਾਨ ਕਰਨ ਲਈ ਯੋਜਨਾ ਬਣਾ ਸਕੀਏ।

  ਇਹ ਵੀ ਵੇਖੋ:

   Last modified: 16 Sep 2019QC 60119