Show download pdf controls
 • ਰਿਕਾਰਡ ਜਿਹੜੇ ਤੁਹਾਨੂੰ ਸਾਂਭ ਕੇ ਰੱਖਣ ਦੀ ਲੋੜ ਹੈ

  ਵਿੱਤੀ ਸਾਲ ਦੌਰਾਨ ਤੁਹਾਨੂੰ ਅਜਿਹੇ ਦਸਤਾਵੇਜ ਮਿਲਣਗੇ ਜੋ ਤੁਹਾਡਾ ਟੈਕਸ ਰਿਟਰਨ ਪੂਰਾ ਕਰਨ ਲਈ ਮਹਤਵਪੂਰਣ ਹੁੰਦੇ ਹਨ, ਜਿਵੇਂ ਕਿ ਪੇਮੇਂਟ ਸਮਰੀਜ਼, ਇਨਵਾਇਸ ਅਤੇ ਕਾਂਟ੍ਰੇਕਟ।

  ਪੋਸਟਰ ਫਾਰਮੇਟ ਵਿੱਚ ਇਸ ਜਾਣਕਾਰੀ ਦੇ ਸਾਰ ਲਈ, Records you need to keep – set the record straight ਵੇਖੋ

  ਇਸ ਪੇਜ਼ 'ਤੇ:

  ਆਪਣੇ ਰਿਕਾਰਡਸ ਸਾਂਭ ਕੇ ਰੱਖਣਾ

  ਰਿਕਾਰਡਸ ਆਮ-ਤੌਰ ਤੇ ਸਾਮਾਨ ਅਤੇ ਸੇਵਾਵਾਂ ਦੇ ਸਪਲਾਇਅਰ ਤੋਂ ਮਿਲੀ ਰਸੀਦ ਹੁੰਦੇ ਹਨ। ਰਸੀਦਾਂ ਵਿੱਚ ਹੇਠਾਂ ਲਿੱਖੀਆ ਦਰਸਾਇਆ ਜਾਣਾ ਚਾਹੀਦਾ ਹੈ:

  • ਸਪਲਾਇਅਰ ਦਾ ਨਾਮ
  • ਖਰਚੇ ਦੀ ਰਾਸ਼ੀ
  • ਸਾਮਾਨ ਜਾਂ ਸੇਵਾਵਾਂ ਦਾ ਪ੍ਰਕਾਰ
  • ਖਰਚ ਦਾ ਭੁਗਤਾਨ ਕੀਤੇ ਜਾਣ ਦੀ ਤਰੀਕ
  • ਦਸਤਾਵੇਜ਼ ਦੀ ਤਰੀਕ।

  ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਟੈਕਸ ਰਿਟਰਨ ਭਰਨ ਦੀ ਤਰੀਕ ਤੋਂ ਪੰਜ ਸਾਲ ਤਕ ਇਨ੍ਹਾਂ ਨੂੰ ਸਾਂਭ ਕੇ ਰੱਖੋ ਤਾਂਜੋ ਉਸ ਵੇਲ੍ਹੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ ਜਦੋਂ ਅਸੀਂ ਤੁਹਾਡੇ ਕਲੇਮਾਂ ਦੀ ਪੁਸ਼ਟੀ ਕਰਨ ਲਈ ਤੁਹਾਨੂੰ ਕਹਿਏ।

  ਰਿਕਾਰਡ ਜਿਹੜੇ ਤੁਹਾਨੂੰ ਸਾਂਭ ਕੇ ਰੱਖਣ ਦੀ ਲੋੜ ਹੈ, ਉਨ੍ਹਾਂ ਵਿੱਚ ਸ਼ਾਮਿਲ ਹਨ:

  • ਪੇਮੇਂਟ ਸਮਰੀਜ਼, ਤੁਹਾਡੇ ਰੋਜ਼ਗਾਰਦਾਤਾ ਅਤੇ ਮਾਨਵ ਵਿਭਾਗ ਸਮੇਤ
  • ਤੁਹਾਡੇ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਤੋਂ ਮਿਲੀਆਂ ਸਟੇਟਮੇਂਟਾਂ ਜਿਨ੍ਹਾਂ ਵਿੱਚ ਤੁਹਾਡੇ ਦੁਆਰਾ ਕਮਾਇਆ ਬਿਆਜ ਦਰਸਾਇਆ ਗਿਆ ਹੈ
  • ਡੀਵਿਡੇਂਟ ਸਟੇਟਮੇਂਟਸ
  • ਮੈਨੇਜਡ ਇਨਵੇਸਟਮੇਂਟ ਫੰਡਸ ਤੋਂ ਮਿਲੀ ਸਮਰੀਜ਼
  • ਉਪਕਰਨ ਜਾਂ ਸੰਪਤੀ ਦੀ ਖਰੀਦ ਜਾਂ ਵਿਕਰੀ ਲਈ ਰਸੀਦਾਂ ਜਾਂ ਇਨਵਾਇਸ
  • ਖਰਚਿਆਂ ਦੇ ਕਲੇਮ ਅਤੇ ਮੁਰੱਮਤ ਕੰਮ ਲਈ ਰਸੀਦਾਂ ਅਤੇ ਇਨਵਾਇਸ
  • ਕਾਂਟ੍ਰੇਕਟ
  • ਕਿਰਾਏਦਾਰੀ ਅਤੇ ਰੇਂਟਲ ਰਿਕਾਰਡਸ।

  ਜੇਕਰ ਕੰਮ ਸੰਬੰਧੀ ਖਰਚ ਲਈ ਤੁਹਾਡਾ ਕੁਲ ਕਲੇਮ $300 ਤੋਂ ਵੱਧ ਹੈ, ਤਾਂ ਤੁਹਾਡੇ ਕੋਲ ਆਪਣੇ ਕਲੇਮਾਂ ਨੂੰ ਸਾਬਿਤ ਕਰਨ ਲਈ ਲਿੱਖਤੀ ਸਬੂਤ ਹੋਣਾ ਚਾਹੀਦਾ ਹੈ।

  ਜੇਕਰ ਤੁਸੀਂ ਇੱਕ ਪੂੰਜੀਗਤ ਸੰਪਤੀ ਦੀ ਮਾਲਕੀਅਤ ਲੈਂਦੇ ਹੋ - ਜਿਵੇਂ ਕਿ ਕੋਈ ਇਨਵੇਸਟਮੇਂਟ ਪ੍ਰਾਪਟੀ, ਸ਼ੇਅਰ ਜਾਂ ਮੈਨੇਜਡ ਫੰਡ ਨਿਵੇਸ਼ - ਤਾਂ ਤੁਰੰਤ ਹੀ ਰਿਕਾਰਡਸ ਸਾਂਭ ਕੇ ਰੱਖਣੇ ਸ਼ੁਰੂ ਕਰੋ ਕਿਉਂਕਿ ਜੇਕਰ ਤੁਸੀਂ ਭਵਿੱਖ ਵਿੱਚ ਸੰਪਤੀ ਵੇਚਦੇ ਹੋ ਤਾਂ ਤੁਹਾਨੁੰ ਪੂੰਜੀਗਤ ਲਾਭ ਕਰ ਦਾ ਭੁਗਤਾਨ ਕਰਨਾ ਹੋਵੇਗਾ। ਸ਼ੁਰੂਆਤ ਤੋਂ ਹੀ ਰਿਕਾਰਡਸ ਸਾਂਭ ਕੇ ਰੱਖਣ ਨਾਲ ਇਹ ਯਕੀਨੀ ਬਣੇਗਾ ਕਿ ਤੁਹਾਨੂੰ ਲੋੜ ਤੋਂ ਵੱਧ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

  ਜੇਕਰ ਤੁਸੀਂ ਕਿਸੀ ਅਜਿਹੀ ਸੰਪਤੀ ਦੀ ਲਾਗਤ ਦਾ ਕਲੇਮ ਕਰ ਰਹੇ ਹੋ ਜਿਸਦਾ ਮੁੱਲ ਸਮੇਂ ਨਾਲ ਘੱਟ ਹੁੰਦਾ ਹੈ ਅਤੇ ਜਿਸਦੀ ਵਰਤੋਂ ਤੁਸੀਂ ਆਪਣੇ ਕੰਮ ਲਈ ਕੀਤੀ ਹੋਵੇ ਜਿਵੇਂ ਕਿ ਲੈਪਟਾਪ। ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਅਖੀਰਲੇ ਕਲੇਮ ਦੇ ਬਾਅਦ ਪੰਜਾਂ ਸਾਲਾਂ ਤਕ ਲਈ ਖਰੀਦ ਰਸੀਦਾਂ ਅਤੇ ਡੇਪ੍ਰੀਸ਼ੀਏਸ਼ਨ ਸ਼ੇਡਯੂਲ ਸਾਂਭ ਕੇ ਰੱਖੋ, ਜਾਂ ਇਹ ਵੇਰਵੇ ਸਾਂਭ ਕੇ ਰੱਖੌ ਕਿ ਤੁਹਾਡੇ ਮੁੱਲ ਵਿੱਚ ਗਿਰਾਵਟ ਲਈ ਤੁਸੀਂ ਆਪਣੇ ਕਲੇਮ ਦਾ ਹਿਸਾਬ ਕਿਵੇਂ ਲਗਾਇਆ ਹੈ। ਅਸੀਂ ਪੰਜ ਸਾਲ ਤਕ ਤੁਹਾਡੇ ਤੋਂ ਇਹ ਪੁੱਛ ਸਕਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਰਿਕਾਰਡਸ ਵਿਖਾਓ, ਇਹ ਮਹਤਵਪੂਰਣ ਹੈ ਕਿ ਤੁਹਾਡੇ ਕੋਲ ਆਪਣੇ ਕਲੇਮਾਂ ਦਾ ਸਮਰਥਨ ਕਰਨ ਲਈ ਜਾਇਜ ਸਬੂਤ ਹੋਣ।

  ਤੁਹਾਡੇ ਦਸਤਾਵੇਜ਼ ਅੰਗਰੇਜ਼ੀ ਵਿੱਚ ਹੋਣੇ ਚਾਹੀਦੇ ਹਨ ਬਸ਼ਰਤੇ ਕਿ ਖਰਚ ਆਸਟ੍ਰੇਲੀਆ ਦੇ ਬਾਹਰ ਹੋਇਆ ਹੋਵੇ।

  myDeductions

  ਜੋ ਰਿਕਾਰਡਸ ਤੁਸੀਂ ਸਾਂਭ ਕੇ ਰੱਖਦੇ ਹੋ, ਇਹ ਜ਼ਰੂਰੀ ਨਹੀਂ ਹੈ ਕਿ ਉਹ ਕਾਗਜ਼ੀ ਰੂਪ ਵਿੱਚ ਹੋਣ। myDeductions ਇੱਕ ਰਿਕਾਰਡ ਕੀਪਿੰਡ ਟੂਲ ਹੈ ਜੋ ਤੁਹਾਡੇ ਲਈ ਡਿਟੀਜਲ ਪ੍ਰਕਾਰ ਨਾਲ ਆਪਣੇ ਰਿਕਾਰਡਸ ਦਾ ਅਤਾ-ਪਤਾ ਰੱਖਣਾ ਸੌਖਾ ਬਣਾਉਂਦਾ ਹੈ।

  ਇਲੇਕਟ੍ਰਾਨਿਕ ਰੂਪ ਨਾਲ ਬਣਾਏ ਅਤੇ ਸਾਂਭ ਕੇ ਰੱਖੇ ਰਿਕਾਰਡਸ ਨੂੰ ਦਸਤਾਵੇਜ਼ਾਂ ਦੇ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ, ਇਸ ਵਿੱਚ ਤੁਹਾਡੀਆਂ ਰਸੀਦਾਂ ਦੀਆਂ ਤਸਵੀਰਾਂ ਸ਼ਾਮਿਲ ਹਨ।

  ਆਮ ਮਾਮਲਿਆਂ ਵਾਲੇ ਸੋਲ ਟ੍ਰੇਡਰਸ ਵੀ ਆਪਣੀ ਵਪਾਰਕ ਆਮਦਨ ਅਤੇ ਖਰਚ ਦਾ ਅਤਾ-ਪਤਾ ਰੱਖਣ ਵਿੱਚ ਮਦਦ ਲਈ ਇਸਦੀ ਵਰਤੋਂ ਕਰ ਸਕਦੇ ਹਨ।

  ਤੁਸੀਂ myDeductions ਟੂ਼ਲ ਤੋਂ ਆਪਣੇ ਪੂਰੇ ਕੀਤੇ ਰਿਕਾਰਡਸ ਅਪਲੋਡ ਕਰ ਸਕਦੇ ਹੋ ਅਤੇ ਆਪਣਾ myTax ਰਿਟਰਨ ਪ੍ਰੀ-ਫਿਲ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਰਜਿਸਟਰਡ ਟੈਕਸ ਏਜੰਟ ਹੋ, ਤਾਂ ਤੁਸੀਂ ਆਪਣੇ ਰਿਕਾਰਡਸ ਸਿੱਧੇ ਇਨ੍ਹਾਂ ਨੂੰ ਈਮੇਲ ਕਰ ਸਕਦੇ ਹੋ।

  myDeductions ਟੂਲ ਪੂਰੇ ਆਮਦਨ ਸਾਲ ਦੌਰਾਨ ਹੇਠਾਂ ਲਈ ਇੱਕ ਥਾਂ ਤੇ ਡਿਜੀਟਲ ਤੌਰ 'ਤੇ ਤੁਹਾਨੂੰ ਤੁਹਾਡੇ ਰਿਕਾਰਡਸ ਰੱਖਣ ਦੀ ਸਮਰਥਾ ਦਿੰਦਾ ਹੈ:

  • ਕੰਮ-ਸੰਬੰਧੀ ਸਾਰੇ ਖਰਚੇ (ਇਸ ਵਿੱਚ ਕਾਰ ਤੋਂ ਆਉਣ-ਜਾਉਣ ਦੇ ਖਰਚੇ ਸ਼ਾਮਿਲ ਹਨ)
  • ਵਿਆਜ ਅਤੇ ਡਿਵੀਡੇਂਡ ਸੰਬੰਧੀ ਕਟੌਤੀਆਂ
  • ਤੋਹਫੇ ਜਾਂ ਦਾਨ
  • ਟੈਕਸ ਸੰਬੰਧੀ ਮਾਮਲਿਆਂ ਦਾ ਪ੍ਰਬੰਧ ਕਰਨ ਦੇ ਖਰਚੇ
  • ਸੋਲ ਟ੍ਰੇਡਰ ਖਰਚ ਅਤੇ ਵਪਾਰਕ ਆਮਦਨ
  • ਹੋਰ ਕਟੌਤੀਆਂ।

  ਇਹ ਵੇਖੋ:

  ਇਹ ਵੀਡਿਓ ਦਿਖਾਉਂਦਾ ਹੈ ਕਿ myDeductions ਮਾਈਡਿਡਕਸ਼ਨਜ਼ ਦਾ ਇੱਕ ਤੇਜ਼ ਪ੍ਰਦਰਸ਼ਨ

  ਮੀਡੀਆ: [ਇਹ ਵੀਡਿਓ ਦਿਖਾਉਂਦਾ ਹੈ ਕਿ myDeductions ਮਾਈਡਿਡਕਸ਼ਨਜ਼ ਦਾ ਇੱਕ ਤੇਜ਼ ਪ੍ਰਦਰਸ਼ਨ]
  http://tv.ato.gov.au/ato-tv/media?v=bd1bdiubgosm84External Link (ਮਿਆਦਾ: 1:22)

  ਇਹ ਵੀ ਵੇਖੋ:

  ਰਿਕਾਰਡ ਕੀਪਿੰਗ ਸੰਬੰਧੀ ਅਪਵਾਦ

  ਰਿਕਾਰਡ ਕੀਪਿੰਗ ਸੰਬੰਧੀ ਅਪਵਾਦ ਕੰਮ ਸੌਖਾ ਕਰਨ ਲਈ ਉਪਲਬਧ ਹਨ - ਉਹ ਤੁਹਾਨੂੰ ਆਪੇ ਕੋਈ ਕਟੌਤੀ ਲਈ ਕਲੇਮ ਕਰਨ ਦੀ ਸਮਰਥਾ ਨਹੀਂ ਦਿੰਦੇ ਹਨ।

  ਕੁੱਝ ਪਰਿਸਥਿਤੀਆਂ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਰਸੀਦਾਂ ਦੀ ਲੋੜ ਨਾ ਹੋਵੇ, ਪਰ ਤੁਹਾਨੂੰ ਫਿਰ ਵੀ ਇਹ ਦਰਸਾਉਣ ਦੀ ਲੋੜ ਹੋ ਸਕਦੀ ਹੈ ਕਿ ਤੁਸੀਂ ਪੈਸੇ ਖਰਚ ਕੀਤੇ ਹਨ ਅਤੇ ਤੁਸੀਂ ਕਲੇਮ ਦਾ ਹਿਸਾਬ ਕਿਵੇਂ ਲਗਾਇਆ ਹੈ।

  ਜੇਕਰ ਤੁਸੀਂ ਸਪਲਾਇਅਰ ਤੋਂ ਰਸੀਦ ਪ੍ਰਾਪਤ ਕਰਨ ਵਿੱਚ ਅਸਮਰਥ ਹੋ, ਤਾਂ ਵੀ ਤੁਸੀਂ ਕਟੌਤੀ ਲਈ ਕਲੇਮ ਕਰ ਸਕਦੇ ਹੋ। ਤੁਹਾਡੇ ਖਰਚ ਦੇ ਸਬੂਤ ਵਿੱਚ ਬੈਂਕ ਜਾਂ ਕ੍ਰੇਡਿਟ ਕਾਰਡ ਦੀ ਸਟੇਟਮੇਂਟ ਸ਼ਾਮਿਲ ਹੋ ਸਕਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਸੀ, ਅਤੇ ਇਸਦਾ ਭੁਗਤਾਨ ਕਿਵੇਂ ਕੀਤਾ ਗਿਆ ਸੀ ਅਤੇ ਨਾਲ ਹੀ ਹੋਰ ਦਸਤਾਵੇਜ਼ ਜੋ ਪ੍ਰਦਾਨ ਕੀਤੇ ਗਏ ਸਾਮਾਨ ਅਤੇ ਸੇਵਾਵਾਂ ਦੇ ਪ੍ਰਕਾਰ ਨੂੰ ਦਰਸਾਉਂਦੇ ਹੋਣ।

  ਜੇਕਰ ਤੁਸੀਂ ਸਪਲਾਇਅਰ ਨੂੰ ਨਕਦੀ ਦਿੰਦੇ ਹੋ ਅਤੇ ਤੁਹਾਡੇ ਕੋਲ ਆਪਣੇ ਕਲੇਮ ਦਾ ਸਮਰਥਨ ਕਰਨ ਲਈ ਕੋਈ ਹੋਰ ਦਸਤਾਵੇਜ਼ ਨਹੀਂ ਹਨ, ਤਾਂ ਤੁਹਾਡੇ ਕੋਲ ਕਟੌਤੀ ਦਾ ਕਲੇਮ ਕਰਨ ਲਈ ਜਾਇਜ ਸਬੂਤ ਨਹੀਂ ਹੋਵੇਗਾ।

  ਕੰਮ-ਸੰਬੰਧੀ ਖਰਚ ਲਈ ਰਿਕਾਰਡ ਕੀਪਿੰਗ ਦੇ ਨਿਯਮ

  ਜੇਕਰ ਤੁਸੀਂ ਕੰਮ-ਸੰਬੰਧੀ ਕਟੌਤੀਆਂ ਲਈ ਕਲੇਮ ਕਰਦੇ ਹੋ ਤਾਂ ਤੁਹਾਡੇ ਕੋਲ ਰਿਕਾਰਡ ਹੋਣੇ ਚਾਹੀਦੇ ਹਨ ਜਾਂ ਤੁਸੀਂ ਇਹ ਦਰਸਾਉਣ ਲਈ ਸਮਰਥ ਹੋਣੇ ਚਾਹੀਦੇ ਹੋ ਕਿ ਤੁਸੀਂ ਕਲੇਮਾਂ ਦਾ ਹਿਸਾਬ ਕਿਵੇਂ ਲਗਾਇਆ ਹੈ।

  ਕੰਮ-ਸੰਬੰਧੀ ਕੁੱਝ ਖਰਚਿਆਂ ਲਈ ਰਿਕਾਰਡ ਕੀਪਿੰਗ ਨਾਲ ਸੰਬੰਧਿਤ ਖਾਸੇ ਨਿਯਮ ਲਾਗੂ ਹੁੰਦੇ ਹਨ। ਇਨ੍ਹਾਂ ਖਰਚਿਆਂ ਵਿੱਚ ਸ਼ਾਮਿਲ ਹਨ:

  ਕਾਰ ਨਾਲ ਸੰਬੰਧਿਤ ਖਰਚਿਆਂ ਦੇ ਰਿਕਾਰਡਸ

  ਰਿਕਾਰਡਸ ਜਿਹੜੇ ਤੁਹਾਨੂੰ ਰੱਖਣ ਦੀ ਲੋੜ ਹੈ, ਤੁਹਾਡੇ ਦੁਆਰਾ ਕਲੇਮ ਦਾ ਹਿਸਾਬ ਲਗਾਉਣ ਲਈ ਵਰਤੋਂ ਕੀਤੇ ਤਰੀਕੇ ਤੇ ਨਿਰਭਰ ਕਰਦੇ ਹਨ।

  ਜੇਕਰ ਤੁਸੀਂ ਸੇਂਟਸ ਪ੍ਰਤੀ ਕਿਲੋਮੀਟਰ ਤਰੀਕੇ ਦੀ ਵਰਤੋਂ ਕਰਦੇ ਹੋ, ਤੁਹਾਨੂੰ ਰਸੀਦਾਂ ਦੀ ਲੋੜ ਨਹੀਂ ਹੈ ਪਰ ਤੁਸੀਂ ਇਹ ਦਰਸਾਉਣ ਵਿੱਚ ਸਮਰਥ ਹੋਣੇ ਚਾਹੀਦੇ ਹੋ ਕਿ ਤੁਸੀਂ ਆਪਣੇ ਵਪਾਰਕ ਕਿਲੋਮੀਟਰ ਦਾ ਹਿਸਾਬ ਕਿਵੇਂ ਲਗਾਇਆ ਹੈ।

  ਜੇਕਰ ਤੁਸੀਂ ਲਾਗ-ਬੁੱਕ ਤਰੀਕੇ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਕਲੇਮ ਤੁਹਾਡੀ ਕਾਰ ਦੇ ਕੰਮ-ਸੰਬੰਧੀ ਵਰਤੋਂ ਦੇ ਪ੍ਰਤੀਸ਼ਤ ਤੇ ਆਧਾਰਤ ਹੋਣਾ ਚਾਹੀਦਾ ਹੈ। ਤੁਹਾਨੂੰ ਹੇਠਾਂ ਵੀ ਸਾਂਭ ਕੇ ਰੱਖਣੇ ਚਾਹੀਦੇ ਹਨ:

  • ਕਾਰ ਦੇ ਹੋਰ ਸਾਰੇ ਖਰਚਿਆਂ ਲਈ ਅਸਲੀ ਰਸੀਦਾਂ
  • ਇਹ ਵੇਰਵੇ ਕਿ ਤੁਸੀਂ ਆਪਣੀ ਕਾਰ ਦੇ ਮੁੱਲ ਵਿੱਚ ਗਿਰਾਵਟ ਲਈ ਆਪਣੇ ਕਲੇਮ ਦਾ ਹਿਸਾਬ ਕਿਵੇਂ ਲਗਾਇਆ, ਇਸ ਵਿੱਚ ਪ੍ਰਭਾਵੀ ਜੀਵਨ ਅਤੇ ਵਰਤੋਂ ਕੀਤਾ ਗਿਆ ਤਰੀਕਾ ਸ਼ਾਮਿਲ ਹੈ।

  ਜੇਕਰ ਤੁਹਾਡਾ ਕਲੇਮ ਭਾਰੀ-ਭਰਕਮ ਟੂਲਸ ਅਤੇ ਉਪਕਰਨ ਦੀ ਆਵਾਜਾਈ ਨਾਲ ਸੰਬੰਧਿਤ ਹੈ, ਤਾਂ ਤੁਹਾਨੂੰ ਹੇਠਾਂ ਲਿੱਖੇ ਨਾਲ ਸੰਬੰਧਿਤ ਰਿਕਾਰਡਸ ਸਾਂਭ ਕੇ ਰੱਖਣੇ ਹੋਣਗੇ:

  • ਆਵਾਜਾਈ ਕੀਤੀਆਂ ਗਈਆਂ ਕੰਮ ਸੰਬੰਧੀ ਸਾਰੀਆਂ ਚੀਜ਼ਾਂ
  • ਕੰਮ ਦੀਆਂ ਸਾਰੀਆਂ ਚੀਜ਼ਾਂ ਦਾ ਆਕਾਰ ਅਤੇ ਭਾਰ
  • ਇਹ ਸਬੂਤ ਕਿ ਆਵਾਜਾਈ ਕੀਤੀਆਂ ਗਈਆਂ ਚੀਜ਼ਾਂ ਤੁਹਾਡੇ ਕੰਮ ਲਈ ਕਿੰਨੀਆਂ ਲਾਜ਼ਮੀ ਹਨ
  • ਇਹ ਸਬੂਤ ਕਿ ਤੁਹਾਡੇ ਰੋਜ਼ਗਾਰਦਾਤਾ ਨੇ ਕੰਮ ਦੀ ਥਾਂ ਤੇ ਕੋਈ ਸੁਰੱਖਿਅਤ ਸਟੋਰੇਜ ਪ੍ਰਦਾਨ ਨਹੀਂ ਕੀਤੀ ਸੀ।

  ਤੁਹਾਡੇ ਦੁਆਰਾ ਰੱਖੀ ਜਾਣ ਵਾਲੀ ਹਰ ਲੌਗਬੁੱਕ ਪੰਜ ਸਾਲਾਂ ਲਈ ਜਾਇਜ਼ ਹੁੰਦੀ ਹੈ, ਪਰ ਤੁਸੀਂ ਕਿਸੇ ਵੀ ਸਮੇਂ ਨਵੀਂ ਲੌਗਬੁੱਕ ਸ਼ੁਰੂ ਕਰ ਸਕਦੇ ਹੋ। ਜੇਕਰ ਕੰਮ ਲਈ ਤੁਹਾਡੇ ਕਾਰ ਦੀ ਵਰਤੋਂ ਵਿੱਚ ਤਬਦੀਲੀ ਹੁੰਦੀ ਹੈ, ਤਾਂ ਤੁਹਾਨੂੰ ਇੱਕ ਨਵੀਂ ਲਾਗ ਬੁੱਕ ਪੂਰੀ ਕਰਨ ਦੀ ਲੋੜ ਹੈ।

  ਤੁਸੀਂ ਆਪਣੀ ਅਸਲੀ ਰਸੀਦਾਂ ਦੇ ਆਧਾਰ ਤੇ ਇੰਧਨ ਅਤੇ ਤੇਲ ਦੇ ਖਰਚ ਦਾ ਕਲੇਮ ਕਰ ਸਕਦੇ ਹੋ, ਜਾਂ ਤੁਸੀਂ ਉਸ ਮਿਆਦ ਦੀ ਸ਼ੁਰੂਆਤ ਅਤੇ ਅੰਤ ਤੋਂ ਲੈ ਕੇ ਔਡੋਮੀਟਰ ਰੀਡਿੰਗਸ ਦੇ ਆਧਾਰ ਤੇ ਖਰਚ ਦਾ ਅੰਦਾਜਾ ਲਗਾ ਸਕਦੇ ਹੋ ਜਿਸ ਵਿੱਚ ਤੁਸੀਂ ਸਾਲ ਦੌਰਾਨ ਕਾਰ ਦੀ ਵਰਤੋਂ ਕੀਤੀ ਸੀ।

  ਇਹ ਵੀ ਵੇਖੋ:

  ਯਾਤਰਾ ਸੰਬੰਧੀ ਖਰਚ ਦੇ ਰਿਕਾਰਡਸ

  ਕੰਮ-ਸੰਬੰਧੀ ਯਾਤਰਾ ਦੇ ਖਰਚ ਜਿਨ੍ਹਾਂ ਦੇ ਰਿਕਾਰਡ ਤੁਹਾਨੂੰ ਸਾਂਭ ਕੇ ਰੱਖਣ ਦੀ ਲੋੜ ਹੈ, ਉਹ ਹੇਠਾਂ ਤੇ ਨਿਰਭਰ ਕਰਦੇ ਹਨ:

  • ਇਹ ਕਿ ਕੀ ਤੁਹਾਡਾ ਯਾਤਰਾ ਭੱਤਾ ਤੁਹਾਡੀ ਪੇਮੇਂਟ ਸਮਰੀ ਵਿੱਚ ਵਿਖਾਇਆ ਗਿਆ ਹੈ ਕਿ ਨਹੀਂ
  • ਇਹ ਕਿ ਕੀ ਤੁਹਾਡੀ ਯਾਤਰਾ ਆਪਣੇ ਦੇਸ਼ ਵਿੱਚ ਸੀ ਕਿ ਵਿਦੇਸ਼ ਵਿੱਚ
  • ਯਾਤਰਾ ਦੀ ਮਿਆਦ ਅਤੇ ਪੇਸ਼ਾ।

  ਯਾਤਰਾ ਸੰਬੰਧੀ ਰਿਕਾਰਡਸ ਜੋ ਤੁਹਾਨੂੰ ਸਾਂਭ ਕੇ ਰੱਖਣੇ ਚਾਹੀਦੇ ਹਨ, ਉਨ੍ਹਾਂ ਵਿੱਚ ਸ਼ਾਮਿਲ ਹਨ:

  • ਯਾਤਰਾ ਡੇਅਰੀ ਜਾਂ ਆਈਟਨਰੀ, ਜੇਕਰ ਤੁਹਾਡੀ ਯਾਤਰਤ ਛੇ ਰਾਤਾਂ ਜਾਂ ਇਸਤੋਂ ਵੱਧ ਦੇ ਲਈ ਸੀ
  • ਸਾਰੇ ਭੋਜਨ, ਹਵਾਈ ਜਹਾਜ ਦੀਆਂ ਟਿਕਟਾਂ, ਰਿਹਾਇਸ਼, ਪਾਰਕਿੰਗ ਅਤੇ ਟੋਲਸ ਲਈ ਰਸੀਦ
  • ਇਹ ਵਿਆਖਿਆ ਕਿ ਯਾਤਰਾ ਕਿਸ ਤਰ੍ਹਾਂ ਦੇ ਕੰਮ ਨਾਲ ਸੰਬੰਧਤ ਸੀ, ਤੁਸੀਂ ਕਿੰਨੀਆਂ ਰਾਤਾਂ ਘਰੋਂ ਦੂਰ ਸੀ ਅਤੇ ਉਹ ਥਾਂ ਕਿਹੜੀ ਸੀ।

  ਜੇਕਰ ਤੁਹਾਡਾ ਯਾਤਰਾ ਭੱਤਾ ਤੁਹਾਡੀ ਪੇਮੇਂਟ ਸਮਰੀ ਜਾਂ ਇਨਕਮ ਸਟੇਟਮੇਂਟ ਵਿੱਚ ਦਿਖਾਇਆ ਜਾਂਦਾ ਹੈ ਅਤੇ ਤੁਸੀਂ ਇਸਦੇ ਲਈ ਕਲੇਮ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਪੂਰੀ ਰਾਸ਼ੀ ਲਈ ਲਿੱਖਤੀ ਸਬੂਤ ਹੋਣਾ ਚਾਹੀਦਾ ਹੈ, ਨਾ ਕਿ ਉਚਿਤ ਰਾਸ਼ੀ ਤੋਂ ਵੱਧ ਰਾਸ਼ੀ ਲਈ।

  ਇਹ ਵੀ ਵੇਖੋ:

  ਕਪੜ੍ਹਿਆਂ, ਲਾਂਡ੍ਰੀ ਅਤੇ ਡ੍ਰਾਈ-ਕਲੀਨਿੰਗ ਖਰਚ ਦੇ ਰਿਕਾਰਡਸ

  ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪੇਸ਼ੇ ਲਈ ਖਾਸ ਕਪੜ੍ਹਿਆਂ, ਪ੍ਰੋਟੇਕਟਿਵ ਕਲੋਥਿੰਗ ਜਾਂ ਖਾਸ ਵਰਦੀਆਂ ਦੀ ਖਰੀਦ ਦੇ ਕਲੇਮ ਲਈ ਰਸੀਦਾਂ ਸਾਂਭ ਕੇ ਰੱਖੋ।

  ਪੇਸ਼ੇ ਲਈ ਖਾਸ ਕਪੜ੍ਹਿਆਂ, ਪ੍ਰੋਟੇਕਟਿਵ ਕਲੋਥਿੰਗ ਜਾਂ ਖਾਸ ਵਰਦੀਆਂ ਦੀ ਲਾਂਡ੍ਰੀ ਲਈ ਕਟੌਤੀ ਦਾ ਕਲੇਮ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਕਲੇਮ ਦਾ ਹਿਸਾਬ ਲਗਾਉਣ ਦੇ ਸਾਰੇ ਵੇਰਵੇ ਸਾਂਭ ਕੇ ਰੱਖੋ।

  ਜੇਕਰ ਤੁਸੀਂ ਕਪੜਿਆਂ ਲਈ ਡ੍ਰਾਈ-ਕਲੀਨਿੰਗ ਸੇਵਾ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਰਸੀਦਾਂ ਸਾਂਭ ਕੇ ਰੱਖਣ ਦੀ ਲੋੜ ਹੈ।

  ਜੇਕਰ ਲਾਂਡ੍ਰੀ ਲਈ ਤੁਹਾਡਾ ਕਲੇਮ $150 ਤੋਂ ਘੱਟ ਹੈ ਤਾਂ ਤੁਹਾਨੂੰ ਰਸੀਦਾਂ ਸਾਂਭ ਕੇ ਰੱਖਦ ਦੀ ਲੋੜ ਨਹੀਂ ਹੈ। ਪਰ, ਤੁਹਾਡੇ ਲਈ ਫਿਰ ਵੀ ਇਹ ਦਿਖਾਉਣਾ ਜ਼ਰੂਰੀ ਹੋਵੇਗਾ ਕਿ ਤੁਸੀਂ ਕਲੇਮ ਦਾ ਹਿਸਾਬ ਕਿਵੇਂ ਲਗਾਇਆ ਹੈ।

  ਇਹ ਵੀ ਵੇਖੋ:

  ਫੋਨ ਅਤੇ ਇੰਟਰਨੇਟ ਖਰਚਿਆਂ ਦੇ ਰਿਕਾਰਡਸ

  $50 ਤੋਂ ਵੱਧ ਦੀ ਕਟੌਤੀ ਦਾ ਕਲੇਮ ਕਰਨ ਲਈ ਤੁਹਾਡੇ ਲਈ ਇਹ ਲਾਜ਼ਮੀ ਹੈ ਕਿ ਤੁਸੀਂ:

  • ਹਰੇਕ ਆਮਦਾਨ ਸਾਲ ਵਿੱਚ ਚਾਰ ਹਫਤਿਆਂ ਦੀ ਪ੍ਰਤੀਨਿਧੀ ਮਿਆਦਾ ਲਈ ਆਪਣੇ ਫੋਨ ਅਤੇ ਇੰਟਰਨੇਟ ਬਿਲ ਨੂੰ ਸਾਂਭ ਕੇ ਰੱਖੋ
  • ਇਹ ਵਿਖਾਓ ਕਿ ਕਿੰਨਾ ਕੰਮ ਨਾਲ ਸੰਬੰਧਤ ਸੀ।

  ਤਾਂ ਚਾਰ ਹਫਤਿਆਂ ਦੀ ਪ੍ਰਤੀਨਿਧੀ ਮਿਆਦ ਵਿੱਚ ਕੰਮ ਨਾਲ ਸੰਬੰਧਿਤ ਆਪਣੀਆਂ ਸਾਰੀਆਂ ਕਾਲਾਂ ਨੂੰ ਖਾਸ ਤਰੀਕੇ ਨਾਲ ਦਰਸਾਓ, ਫਿਰ ਇਸਨੂੰ ਪੂਰੀ ਮਿਆਦ ਲਈ ਲਾਗੂ ਕੀਤਾ ਜਾ ਸਕਦਾ ਹੈ।

  ਜੇਕਰ ਫੋਨ ਅਤੇ ਇੰਟਰਨੇਟ ਦੀ ਤੁਹਾਡੀ ਵਰਤੋਂ ਨਿੱਜੀ ਅਤੇ ਕੰਮ ਦੋਹਾਂ ਲਈ ਹੈ, ਤਾਂ ਤੁਹਾਡੇ ਲਈ ਇਹ ਲਾਜ਼ਮੀ ਹੋਵੇਗਾ ਕਿ ਤੁਸੀਂ ਆਪਣੇ ਖਰਵ ਦੇ ਕੰਮ ਨਾਲ ਸੰਬੰਧਤ ਭਾਗ ਦਾ ਨਿਰਧਾਰਨ ਕਰੋ। ਤੁਸੀਂ ਸਿਰਫ ਕੰਮ-ਸੰਬੰਧਿਤ ਭਾਗ ਲਈ ਕਟੌਤੀ ਦਾ ਕਲੇਮ ਕਰ ਸਕਦੇ ਹੋ।

  ਜੇਕਰ ਤੁਹਾਡੇ ਕੋਲ ਬੰਡਲਡ ਪਲੇਨ ਹੈ, ਤਾਂ ਚਾਰ ਹਫਤਿਆਂ ਦੀ ਪ੍ਰਤੀਨਿਧੀ ਮਿਆਦ ਨੂੰ ਸ਼ਾਮਿਲ ਕਰਨ ਲਈ ਤੁਸੀਂ ਇੱਕ ਡੇਅਰੀ ਰੱਖ ਸਕਦੇ ਹੋ ਜਿਸ ਵਿੱਚ ਇਹ ਦਰਸਾਇਆ ਜਾਵੇ ਕਿ ਤੁਸੀਂ ਕੰਮ ਲਈ ਹਰੇਕ ਸੇਵਾ ਦੀ ਵਰਤੋਂ ਕਦ-ਕਦ ਕਰਦੇ ਹੋ। ਕੰਮ ਦੇ ਇਸ ਪੈਟਰਨ ਦੀ ਵਰਤੋਂ ਫਿਰ ਕੰਮ ਕਰਨ ਦੀ ਪੂਰੀ ਮਿਆਦ ਤੇ ਲਾਗੂ ਕੀਤੀ ਜਾ ਸਕਦੀ ਹੈ।

  ਕੰਮ ਦੀ ਆਪਣੀ ਵਰਤੋਂ ਦਾ ਨਿਰਧਾਰਨ ਕਰਨ ਲਈ, ਤੁਸੀ ਇਹ ਰਿਕਾਰਡ ਕਰ ਸਕਦੇ ਹੋ:

  • ਇੰਟਰਨੇਟ ਦੀ ਵਰਤੋਂ - ਤੁਹਾਡੀ ਨਿੱਜੀ ਵਰਤੋਂ ਅਤੇ ਤੁਹਾਡੇ ਘਰ ਵਿੱਚ ਰਹਿਣ ਵਾਲੇ ਹੋਰ ਮੈਂਬਰਾਂ ਦੀ ਨਿੱਜੀ ਵਰਤੋਂ ਦੇ ਮੁਕਾਬਲੇ ਵਿੱਚ ਕੰਮ ਦੇ ਉਦੇਸ਼ਾਂ ਲਈ ਤੁਹਾਡੇ ਦੁਆਰਾ ਬਿਤਾਇਆ ਸਮਾਂ ਜਾਂ ਵਰਤੋਂ ਕੀਤਾ ਡਾਟਾ
  • ਫੋਨ ਦੀ ਵਰਤੋਂ - ਕੀਤੀਆਂ ਗਈਆਂ ਕੁਲ ਕਾਲਾਂ ਦੇ ਪ੍ਰਤੀਸ਼ਤ ਦੇ ਤੌਰ 'ਤੇ ਕੰਮ ਲਈ ਕੀਤੀਆਂ ਕਾਲਾਂ ਦੀ ਸੰਖਿਆ ਜਾਂ ਤੁਹਾਡੀਆਂ ਕੁੱਲ ਕਾਲਾਂ ਦੇ ਪ੍ਰਤੀਸ਼ਤ ਦੇ ਤੌਰ 'ਤੇ ਕੰਮ ਲਈ ਕੀਤੀਆਂ ਕਾਲਾਂ ਤੇ ਬਿਤਾਇਆ ਸਮਾਂ।

  ਇਹ ਵੀ ਵੇਖੋ:

  ਘਰ ਤੋਂ ਕੰਮ ਕਰਨ ਨਾਲ ਸੰਬੰਧਿਤ ਖਰਚਿਆਂ ਦੇ ਰਿਕਾਰਡਸ

  ਆਪਣੇ ਹੋਮ ਆਫਿਸ ਦੇ ਸੰਚਾਲਨ ਦੇ ਖਰਚ ਲਈ ਕਲੇਮ ਕਰਨ ਸਮੇਂ (ਜਿਵੇਂ ਕਿ ਬਿਜਲੀ ਅਤੇ ਹੋਮ ਆਫਿਸ ਉਪਕਰਨ), ਤੁਹਾਨੂੰ ਜਿਸ ਤਰ੍ਹਾਂ ਦੇ ਰਿਕਾਰਡਸ ਰੱਖਣ ਦੀ ਲੋੜ ਹੈ, ਉਹ ਘਰ ਤੋਂ ਕੰਮ ਕਰਨ ਦੀ ਤੁਹਾਡੀਆਂ ਸ਼ਰਤਾਂ ਅਤੇ ਇਸ ਗੱਲ ਤੇ ਨਿਰਭਰ ਕਰਣਗੇ ਕਿ ਤੁਸੀਂ ਆਪਣੇ ਕਲੇਮ ਦਾ ਨਿਰਧਾਰਨ ਕਰਨ ਲਈ ਕਿਸ ਤਰੀਕੇ ਦੀ ਵਰਤੋਂ ਕੀਤੀ ਹੈ।

  ਜੇਕਰ ਤੁਸੀਂ ਫਿਕਸਡ ਰੇਟ ਤਰੀਕੇ ਦੀ ਵਰਤੋਂ ਕਰ ਰਹੇ ਹੋ (1 ਜੁਲਾਈ 2018 ਤੋਂ 52c ਪ੍ਰਤੀ ਘੰਟਾ), ਤਾਂ ਜਾਂ ਤਾਂ ਸਾਲ ਭਰ ਲਈ ਘਰ ਤੋਂ ਕੰਮ ਕਰਨ ਦੇ ਆਪਣੇ ਅਸਲੀ ਘੰਟਿਆਂ ਦੇ ਰਿਕਾਰਡ ਸਾਂਭ ਕੇ ਰੱਖੋ, ਜਾਂ ਚਾਰ-ਹਫਤਿਆਂ ਦੀ ਪ੍ਰਤੀਨਿਧੀ ਮਿਆਦ ਲਈ ਇੱਕ ਡੇਅਰੀ ਰੱਖੋ ਤਾਂਜੋ ਇਹ ਦਰਸਾਇਆ ਜਾ ਸਕੇ ਕਿ ਘਰ ਤੋਂ ਕੰਮ ਕਰਨ ਦਾ ਤੁਹਾਡਾ ਕੀ ਆਮ ਪੈਟਰਨ ਹੈ।

  ਜੇਕਰ ਤੁਸੀਂ ਅਸਲੀ ਖਰਚ ਲਈ ਕਲੇਮ ਕਰ ਰਹੇ ਹੋ ਜੋ ਤੁਸੀਂ ਖਰਚਿਆ ਹੈ, ਤਾਂ ਉਨ੍ਹਾਂ ਚੀਜ਼ਾਂ ਲਈ ਆਪਣੀਆਂ ਰਸੀਦਾਂ ਸਾਂਭ ਕੇ ਰੱਖੋ ਜਿਨਹਾਂ ਲਈ ਤੁਸੀਂ ਸਿੱਧਾ ਕਲੇਮ ਕਰੋਗੇ (ਜਿਵੇਂ ਕਿ, ਸ਼ਟੇਸ਼ਨਰੀ ਲਈ ਰਸੀਦਾਂ ਜਾਂ ਬਿਜਲੀ ਜਾਂ ਗੈਸ ਲਈ ਸਟੇਟਮੇਂਟਸ)।

  ਇਹ ਵੀ ਵੇਖੋ:

  ਆਪਣੀ ਪੜ੍ਹਾਈ ਨਾਲ ਸੰਬੰਧਤ ਖਰਚਿਆਂ ਦੇ ਰਿਕਾਰਡਸ

  ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਪੜ੍ਹਾਈ ਨਾਲ ਸੰਬੰਧਿਤ ਖਰਚ ਲਈ ਰਸੀਦਾਂ ਸਾਂਭ ਕੇ ਰੱਖੋ, ਇਨ੍ਹਾਂ ਵਿੱਚ ਕੋਰਸ ਦੀ ਫੀਸ, ਟੈਕਸਟ ਬੁੱਕ, ਸਟੇਸ਼ਨਰੀ ਅਤੇ ਯਾਤਰਾ ਸੰਬੰਧੀ ਖਰਚ ਸ਼ਾਮਿਲ ਹਨ।

  ਤੁਸੀਂ ਇਹ ਵੇਰਵੇ ਦੇਣ ਵਿੱਚ ਵੀ ਸਮਰਥ ਹੋ ਸਕਦੇ ਹੋ ਕਿ ਪੜ੍ਹਾਈ ਕਰਨ ਸਮੇਂ ਉਹ ਕੋਰਸ ਤੁਹਾਡੇ ਰੋਜ਼ਗਾਰ ਨਾਲ ਸਿੱਧਾ ਕਿਵੇਂ ਸੰਬੰਧਿਤ ਸੀ।

  ਜੇਕਰ ਤੁਸੀਂ ਕਿਸੇ ਅਜਿਹੀ ਸੰਪਤੀ ਦੇ ਕਿਸੇ ਭਾਗ ਲਈ ਕਲੇਮ ਕਰ ਰਹੇ ਹੋ ਜਿਸਦੇ ਮੁੱਲ ਵਿੱਚ ਗਿਰਾਵਟ ਹੁੰਦੀ ਹੈ ਅਤੇ ਜਿਸਦੀ ਵਰਤੋਂ ਤੁਸੀਂ ਆਪਣੀ ਪੜ੍ਹਾਈ ਲਈ ਕੀਤੀ ਹੈ - ਜਿਵੇਂ ਕਿ ਲੈਪਟਾਪ, ਤਾਂ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਰਸੀਦਾਂ ਅਤੇ ਡੇਪ੍ਰੀਸ਼ੀਏਸ਼ਨ ਸ਼ੇਡਯੂਲ ਸਾਂਭ ਕੇ ਰੱਖੌ, ਜਾਂ ਇਹ ਵੇਰਵੇ ਰੱਖੋ ਕਿ ਤੁਸੀਂ ਮੁੱਲ ਵਿੱਚ ਗਿਰਾਵਰਟ ਲਈ ਆਪਣੇ ਕਲੇਮ ਦਾ ਹਿਸਾਬ ਕਿਵੇਂ ਲਗਾਇਆ ਹੈ।

  ਇਹ ਵੀ ਵੇਖੋ:

  ਸੰਪਤੀ ਦੇ ਮੁੱਲ ਵਿੱਚ ਗਿਰਾਵਟ ਲਈ ਜ਼ਰੂਰੀ ਰਿਕਾਰਡਸ

  ਕੁੱਝ ਚੀਜ਼ਾਂ, ਜਿਵੇਂ ਕਿ ਕੰਪਿਊਟਰ ਜਾਂ ਕਾਰ, ਦੀ ਸੀਮਿਤ ਜੀਵਨ ਸੰਭਾਵਨਾ ਹੁੰਦੀ ਹੈ (ਪ੍ਰਭਾਵੀ ਜੀਵਨ) ਅਤੇ ਸਮੇਂ ਦੇ ਨਾਲ-ਨਾਲ ਇਨ੍ਹਾਂ ਦੇ ਮੁੱਲ ਵਿੱਚ ਗਿਰਾਵਟ ਹੋਣ ਦੀ ਉਮੀਦ ਹੁੰਦੀ ਹੈ।

  ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਰਸੀਦਾਂ ਸਾਂਭ ਕੇ ਰੱਖੋ ਅਤੇ ਤੁਹਾਡੇ ਲਈ ਇਹ ਦਰਸਾਉਣਾ ਵੀ ਜ਼ਰੂਰੀ ਹੈ:

  • ਉਹ ਤਰੀਕ ਜਦੋਂ ਤੁਸੀਂ ਸਭ ਤੋਂ ਪਹਿਲਾਂ ਕੰਮ ਨਾਲ ਸੰਬੰਧਿਤ ਉਦੇਸ਼ਾਂ ਲਈ ਸੰਪਤੀ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ
  • ਸੰਪਤੀ ਦਾ ਪ੍ਰਭਾਵੀ ਜੀਵਨ (ਸੰਪਤੀ ਦੀ ਵਰਤੋਂ ਕਿੰਨੀ ਦੇਰ ਲਈ ਕੀਤੀ ਜਾ ਸਕਦੀ ਹੈ)। ਜੇਕਰ ਤੁਸੀਂ ਸਾਡੇ ਦੁਆਰਾ ਨਿਰਧਾਰਤ ਪ੍ਰਭਾਵੀ ਜੀਵਨ ਦੀ ਵਰਤੋਂ ਨਹੀਂ ਕੀਤੀ ਹੈ, ਤਾਂ ਤੁਹਾਨੂੰ ਇਹ ਵਿਖਾਉਣ ਦੀ ਲੋੜ ਹੋਵੇਗੀ ਕਿ ਤੁਸੀਂ ਸਾਡੇ ਪ੍ਰਭਾਵੀ ਜੀਵਨ ਦੀ ਵਰਤੋਂ ਕਿਵੇਂ ਕੀਤੀ ਹੈ।
  • ਮੁੱਲ ਵਿੱਚ ਗਿਰਾਵਟ ਦਾ ਨਿਰਧਾਰਨ ਕਰਨ ਲਈ ਵਰਤੋਂ ਕੀਤਾ ਜਾਣ ਵਾਲਾ ਤਰੀਕਾ
  • ਆਪਣੇ ਕੰਮ ਦੀ ਵਰਤੋਂ ਦੇ ਪ੍ਰਤੀਸ਼ਤ ਦਾ ਹਿਸਾਬ ਕਿਵੇਂ ਲਗਾਇਆ ਜਾਂਦਾ ਹੈ।

  ਇਹ ਵੀ ਵੇਖੋ:

   Last modified: 15 Aug 2019QC 59904