ਤੁਹਾਡੇ ਸੁਪਰਐਨੂਏਸ਼ਨ ਬਾਰੇ ਬੁਨਿਯਾਦੀ ਤੱਥ
ਹੇਠਾਂ ਬਾਰੇ ਇੱਕ ਬੁਨਿਯਾਦੀ ਗਾਈਡ:
- ਸੁਪਰਐਨੂਏਸ਼ਨ ਕੀ ਹੈ
- ਇਸਦੀ ਬਚਤ ਕਿਵੇਂ ਕਰਨੀ ਚਾਹੀਦੀ ਹੈ
- ਇਸਨੂੰ ਵਧਾਉਣ ਲਈ ਤੁਸੀਂ ਕੀ ਕਰ ਸਕਦੇ ਹੋ।
ਸੁਪਰਐਨੂਏਸ਼ਨ ਕੀ ਹੈ?
ਸੁਪਰਐਨੂਏਸ਼ਨ, ਜਾਂ 'ਸੁਪਰ', ਤੁਹਾਡੇ ਕੰਮਕਾਜੀ ਜੀਵਨ ਦੌਰਾਨ ਤੁਹਾਡੇ ਰੋਜ਼ਗਾਰਦਾਤਾ ਦੁਆਰਾ ਤੁਹਾਡੇ ਲਈ ਜਮ੍ਹਾ ਕਰਾਇਆ ਜਾਣ ਵਾਲਾ ਪੈਸਾ ਹੈ ਤਾਂਜੋ ਤੁਸੀਂ ਕੰਮਕਾਜੀ ਜੀਵਨ ਤੋਂ ਰਿਟਾਇਰ ਹੋਣ ਬਾਅਦ ਇਸਦੀ ਵਰਤੋਂ ਕਰਕੇ ਜੀਵਨ ਬਤੀਤ ਕਰ ਸਕੋ।
ਸੁਪਰ ਤੁਹਾਡੇ ਲਈ ਮਹਤਵਪੂਰਣ ਹੈ, ਕਿਉਂਕਿ ਤੁਸੀਂ ਜਿੰਨੀ ਬਚਤ ਕਰਦੇ ਹੋ, ਉੰਨੇ ਪੈਸੇ ਤੁਹਾਡੇ ਰਿਟਾਇਰਮੇਂਟ ਵਿੱਚ ਤੁਹਾਡੇ ਕੋਲ ਹੋਣਗੇ।
ਤੁਸੀਂ ਸਿਰਫ ਕੁੱਝ ਪਰਿਸਥਿਤੀਆਂ ਵਿੱਚ ਹੀ ਸੁਪਰ ਵਿੱਚ ਜਮ੍ਹਾ ਆਪਣੇ ਪੈਸੇ ਕੱਢਾ ਸਕਦੇ ਹੋ - ਜਿਵੇਂ ਕਿ, ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਜਾਂ ਤੁਹਾਡੀ ਉਮਰ 65 ਸਾਲ ਦੀ ਹੋ ਜਾਂਦੀ ਹੈ।
ਮੈਂ ਸੁਪਰ ਦੀ ਬਚਤ ਕਿਵੇਂ ਕਰ ਸਕਦਾ ਹਾਂ?
ਜਿਆਦਾਤਰ ਲੋਕਾਂ ਲਈ, ਤੁਹਾਡਾ ਰੋਜ਼ਗਾਰਦਾਤਾ ਤੁਹਾਡੇ ਲਈ ਇੱਕ ਸੁਪਰ ਅਕਾਉਂਟ ਵਿੱਚ ਪੈਸਿਆਂ ਦਾ ਭੁਗਤਾਨ ਕਰਦਾ ਹੈ - ਜਿਸਨੂੰ 'ਕੰਟ੍ਰੀਬਯੂਸ਼ਨਸ (ਯੋਗਦਾਨ)' ਕਹਿੰਦੇ ਹਨ। ਇਸਨੂੰ 'ਸੁਪਰ ਗਾਰੰਟੀ' ਕਿਹਾ ਜਾਂਦਾ ਹੈ। ਉਹ ਤੁਹਾਡੇ ਵੇਤਨ ਅਤੇ ਆਮਦਨੀ ਤੋਂ ਇਲਾਵਾ ਇਨ੍ਹਾਂ ਯੋਗਦਾਨਾਂ ਦਾ ਭੁਗਤਾਨ ਕਰਦੇ ਹਨ। ਤੁਹਾਡੇ ਰੋਜ਼ਗਾਰਦਾਤਾ ਨੂੰ ਕਿੰਨੇ ਸੁਪਰ ਦਾ ਭੁਗਤਾਨ ਕਰਨਾ ਚਾਹੀਦਾ ਹੈ, ਇਸ ਸੰਬੰਧੀ ਕਾਨੂੰਨ ਹਨ।
ਆਮ ਤੌਰ 'ਤੇ, ਤੁਹਾਡੇ ਰੋਜ਼ਗਾਰਦਾਤਾ ਨੂੰ ਤੁਹਾਡੇ ਲਈ ਸੁਪਰ ਦਾ ਭੁਗਤਾਨ ਕਰਨਾ ਚਾਹੀਦਾ ਹੈ ਜੇਕਰ ਤੁਹਾਡੀ:
- ਉਮਰ 18 ਸਾਲ ਜਾਂ ਇਸਤੋਂ ਵੱਧ ਹੈ, ਅਤੇ ਤੁਹਾਨੂੰ ਇੱਕ ਕੈਲੇਂਡਰ ਮਹੀਨੇ ਵਿੱਚ $450 ਜਾਂ ਇਸਤੋਂ ਵੱਧ (ਟੈਕਸ ਤੋਂ ਪਹਿਲਾਂ) ਦਾ ਭੁਗਤਾਨ ਕੀਤਾ ਜਾਂਦਾ ਹੈ
- ਉਮਰ 18 ਸਾਲ ਤੋਂ ਘੱਟ ਹੈ, ਅਤੇ ਤੁਹਾਨੂੰ ਇੱਕ ਕੈਲੇਂਡਰ ਮਹੀਨੇ ਵਿੱਚ $450 ਜਾਂ ਇਸਤੋਂ ਵੱਧ (ਟੈਕਸ ਤੋਂ ਪਹਿਲਾਂ) ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਤੁਸੀਂ ਇੱਕ ਹਫਤੇ ਵਿੱਚ 30 ਘੰਟਿਆਂ ਤੋਂ ਵੱਧ ਕੰਮ ਕਰਦੇ ਹੋ।
ਇਹ ਲਾਗੂ ਹੁੰਦਾ ਹੈ ਭਾਵੇਂ ਤੁਸੀਂ ਕੈਜੁਅਲ, ਪਾਰਟ-ਟਾਇਮ ਜਾਂ ਫੁੱਲ-ਟਾਇਮ ਘੰਟੇ ਕੰਮ ਕਰਦੇ ਹੋ, ਅਤੇ ਜੇਕਰ ਤੁਸੀਂ ਇੱਕ ਟੈਮਪਰਰੀ ਨਿਵਾਸੀ ਹੋ। ਜੇਕਰ ਤੁਸੀਂ ਇੱਕ ਅਜਿਹੇ ਕਾਂਟ੍ਰੇਕਟਰ ਹੋ ਜਿਸਨੂੰ ਮੁੱਖ ਤੌਰ 'ਤੇ ਸਿਰਫ ਲੇਬਰ (ਕਿਰਤ) ਲਈ ਪੈਸੇ ਦਿੱਤੇ ਜਾਂਦੇ ਹਨ, ਤਾਂ ਵੀ ਤੁਸੀਂ ਪਾਤਰ ਹੋ ਸਕਦੇ ਹੋ, ਭਾਵੇਂ ਤੁਹਾਡੇ ਕੋਲ ਆਸਟ੍ਰੇਲੀਆਨ ਬਿਜਨੇਸ ਨੰਬਰ (ABN) ਹੈ।
ਪੈਸੇ ਦਾ ਭੁਗਤਾਨ ਮੇਰੇ ਸੁਪਰ ਵਿੱਚ ਕਿਵੇਂ ਕੀਤਾ ਜਾਂਦਾ ਹੈ?
1 ਜੁਲਾਈ 2014 ਤੋਂ, ਤੁਹਾਡੇ ਰੋਜ਼ਗਾਰਦਾਤਾ ਲਈ ਇਹ ਲਾਜ਼ਮੀ ਹੈ ਕਿ ਉਹ ਤੁਹਾਡੇ ਕੰਮ ਕਰਨ ਦੇ ਆਮ ਵੇਤਨ ਦੇ ਘੱਟੋ ਘੱਟ 9.5% ਦਾ ਭੁਗਤਾਨ ਤੁਹਾਡੇ ਸੁਪਰ ਵਿੱਚ ਕਰੇ। ਇਸ ਵਿੱਚ ਆਉਣ ਵਾਲੇ ਵਰ੍ਹਿਆਂ ਵਿੱਚ ਹੋਲੇ-ਹੋਲੇ ਵਾਧਾ ਹੋਣਾ ਹੈ।
ਆਸ ਸਮੇਂ ਦਾ ਵੇਤਨ ਉਹ ਹੁੰਦਾ ਹੈ ਜਿਹੜਾ ਆਮ ਤੌਰ 'ਤੇ ਤੁਸੀਂ ਕੰਮ ਕਰਨ ਦੇ ਆਮ ਘੰਟਿਆਂ ਦੌਰਾਨ ਕਮਾਉਂਦੇ ਹੋ, ਇਸ ਵਿੱਚ ਅਵਾਰਡ ਤੋਂ ਵੱਧ ਦੇ ਭੁਗਤਾਨ, ਕੁੱਝ ਖਾਸ ਬੋਨਸ, ਭੱਤੇ, ਅਤੇ ਕੁੱਝ ਭੁਗਤਾਨ ਕੀਤੀ ਛੁੱਟੀ ਸ਼ਾਮਿਲ ਹੈ। ਔਵਰਟਾਇਮ ਘੰਟਿਆਂ ਲਈ ਕੀਤਾ ਭੁਗਤਾਨ ਆਮ ਤੌਰ 'ਤੇ ਆਮ ਸਮੇਂ ਦੇ ਵੇਤਨ ਵਿੱਚ ਸ਼ਾਮਿਲ ਨਹੀਂ ਹੁੰਦਾ ਹੈ।
ਤੁਸੀਂ ਆਪਣੇ ਪੈਸੇ ਵੀ ਆਪਣੀ ਸੁਪਰ ਸੇਵਿੰਗਸ ਵਿੱਚ ਜਮ੍ਹਾ ਕਰ ਸਕਦੇ ਹੋ, ਅਤੇ ਕਦੇ-ਕਦਾਈ ਆਸਟ੍ਰੇਲੀਆਈ ਸਰਕਾਰ ਵੀ ਇਸ ਵਿੱਚ ਪੈਸੇ ਜਮ੍ਹਾ ਕਰਦੀ ਹੈ।
ਜੇਕਰ ਮੇਰਾ ਰੋਜ਼ਗਾਰਦਾਤਾ ਸਹੀ ਸੁਪਰ ਦਾ ਭੁਗਤਾਨ ਨਾ ਕਰ ਰਿਹਾ ਹੋਵੇ ਤਾਂ ਕੀ ਹੁੰਦਾ ਹੈ?
ਆਪਣੇ ਰੋਜ਼ਗਾਰਦਾਤਾ ਨਾਲ ਗੱਲਬਾਤ ਕਰੋ। ਉਨ੍ਹਾਂ ਨੂੰ ਪੁੱਛੋ ਕਿ ਉਹ ਕਿੰਨੀ ਵਾਰ ਤੁਹਾਡੇ ਸੁਪਰ ਦਾ ਭੁਗਤਾਨ ਕਰ ਰਹੇ ਹਨ, ਉਹ ਕਿਸ ਫੰਡ ਵਿੱਚ ਇਸਦਾ ਭੁਗਤਾਨ ਕਰ ਰਹੇ ਹਨ, ਅਤੇ ਉਹ ਕਿੰਨਾ ਭੁਗਤਾਨ ਕਰ ਰਹੇ ਹਨ।
ਤੁਸੀਂ ਆਪਣੇ ਸੁਪਰ ਅਕਾਉਂਟ ਤੋਂ ਆਪਣੀ ਪਿੱਛਲੀ ਮੈਂਬਰ ਸਟੇਟਮੇਂਟ ਦੀ ਜਾਂਚ ਕਰ ਸਕਦੇ ਹੋ ਜਾਂ ਇਹ ਪੁਸ਼ਟੀ ਕਰਨ ਲਈ ਆਪਣੇ ਫੰਡ ਨਾਲ ਸੰਪਰਕ ਕਰੋ ਕਿ ਕੀ ਤੁਹਾਡੇ ਰੋਜ਼ਗਾਰਦਾਤਾ ਨੇ ਤੁਹਾਡੇ ਸੁਪਰ ਦਾ ਭੁਗਤਾਨ ਕਰ ਦਿੱਤਾ ਹੈ ਜਾਂ ਨਹੀਂ।
ਜੇਕਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਰੋਜ਼ਗਾਰਦਾਤਾ ਤੁਹਾਨੂੰ ਉਸ ਸੁਪਰ ਦਾ ਭੁਗਤਾਨ ਨਹੀਂ ਕਰ ਰਿਹਾ ਹੈ ਜਿਸਦੇ ਤੁਸੀਂ ਪਾਤਰ ਹੋ, ਤਾਂ ਤੁਸੀਂ ਸਾਨੂੰ 13 10 20 ਤੇ ਫੋਨ ਕਰ ਸਕਦੇ ਹੋ।
ਕੀ ਮੈਨੂੰ ਸੁਪਰ ਤਕ ਸਮੇਂ ਤੋਂ ਪਹਿਲਾਂ ਪਹੁੰਚ ਪ੍ਰਦਾਨ ਕਰਾਉਣ ਵਾਲੇ ਪ੍ਰੋਮੋਟਰਾਂ ਤੋਂ ਸਚੇਤ ਰਹਿਣ ਚਾਹੀਦਾ ਹੈ?
ਉਨ੍ਹਾਂ ਪ੍ਰੋਮੋਟਰਾਂ ਤੋਂ ਸਾਵਧਾਨ ਰਹੋ ਜੋ ਤੁਹਾਡੇ ਰਿਟਾਇਰ ਹੋਣ ਤੋਂ ਪਹਿਲਾਂ ਤੁਹਾਡੇ ਸੁਪਰ ਸੇਵਿੰਗਸ ਤਕ ਸਮੇਂ ਤੋਂ ਪਹਿਲਾਂ ਪਹੁੰਚ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਸਕੀਮਾਂ ਦੀ ਪੇਸ਼ਕਸ਼ ਕਰਦੇ ਹਨ। ਇਨ੍ਹਾਂ ਯੋਜਨਾਵਾਂ ਦੇ ਪ੍ਰੋਮੋਟਰ ਤੁਹਾਨੂੰ ਇਹ ਦੱਸਣਗੇ ਕਿ ਉਹ ਕਰਜ਼ੇ ਚੁਕਾਉਣਾ, ਘਰ ਜਾਂ ਕਾਰ ਖਰੀਦਣਾ, ਜਾਂ ਇੱਥੇ ਤਕ ਕਿ ਛੁੱਟੀ ਤੇ ਘੁੱਮਣ ਜਾਣ ਦੇ ਕਾਰਨਾਂ ਵਰਗੇ ਕਾਰਨਾਂ ਲਈ ਤੁਹਾਡੇ ਸੁਪਰ ਸੇਵਿੰਗਸ ਤਕ ਪਹੁੰਣ ਪ੍ਰਦਾਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਇਹ ਸਕੀਮਾਂ ਗੈਰ-ਕਾਨੂੰਨੀ ਹਨ ਅਤੇ ਜੇਕਰ ਤੁਸੀਂ ਇਨ੍ਹਾਂ ਵਿੱਚ ਭਾਗ ਲੈਂਦੇ ਹੋ ਤਾਂ ਭਾਰੀ ਜੁਰਮਾਨੇ ਲਾਗੂ ਹਨ।
ਉਦਾਹਰਨ-ਫਿਲ ਧੋਖਾਧੜੀ ਦੇ ਜਾਲ ਤੋਂ ਬਚਦਾ ਹੈ
ਪਿੱਛਲੇ ਕੁੱਝ ਮਹੀਨਿਆਂ ਤੋਂ ਮੈਂ ਇੱਕ ਗੱਡੀ ਖਰੀਦਣ ਲਈ ਪੈਸਿਆਂ ਦੀ ਬਚਤ ਕਰ ਰਿਹਾ ਹਾਂ। ਮੇਰੇ ਇੱਕ ਸਹਿਕਰਮੀ ਨੇ ਮੈਨੂੰ ਆਪਣੇ ਇੱਕ ਦੋਸਤ ਬਾਰੇ ਦੱਸਿਆ, ਜੋ ਮੇਰੇ ਸੁਪਰ ਦੇ ਪੈਸਿਆਂ ਵਿੱਚੋਂ ਕੁੱਝ ਪੈਸੇ ਕੱਢਾਉਣ ਵਿੱਚ ਮੇਰੀ ਮਦਦ ਕਰ ਸਕਦਾ ਹੈ ਤਾਂਜੋ ਮੈਨੂੰ ਗੱਡੀ ਖਰੀਦਣ ਵਿੱਚ ਮਦਦ ਮਿਲ ਸਕੇ।
ਖੁਸ਼ਕਿਸਮਤੀ ਨਾਲ, ਮੈਂ ATO ਦੀ ਵੈੱਬਸਾਈਟ ਦੀ ਜਾਂਚ ਕੀਤੀ ਅਤੇ ਮੈਨੂੰ ਇਹ ਪਤਾ ਲੱਗਾ ਕਿ ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਜੇਕਰ ਮੈਂ ਪੈਸੇ ਕੱਢਾਉਂਦਾ ਹਾਂ ਤਾਂ ਉਸਤੇ 45% ਟੈਕਸ ਲੱਗਣਾ ਸੀ। ਮੇਰੇ ਉੱਤੇ ਜੁਰਮਾਨੇ ਵੀ ਲੱਗਦੇ ਅਤੇ ਸ਼ਾਇਦ ਇਸਤੋਂ ਇਲਾਵਾ ਮੈਨੂੰ ਜੇਲ ਦੀ ਸਜਾ ਵੀ ਹੁੰਦੀ - ਬਹੁਤ ਵੱਡੀ ਗਲਤੀ।
End of example
ਇਹ ਵੈੱਬਸਾਈਟ ਵੀ ਵੇਖੋ:
ਮੈਂ ਕਿਸੇ ਸੁਪਰ ਫੰਡ ਦੀ ਚੋਣ ਕਿਵੇਂ ਕਰਾਂ?
ਜਿਆਦਾਤਰ ਲੋਕ ਉਸ ਸੁਪਰ ਫੰਡ ਦੀ ਚੋਣ ਕਰ ਸਕਦੇ ਹਨ ਜਿਸ ਵਿੱਚ ਉਹ ਆਪਣੇ ਯੋਗਦਾਨਾਂ ਦਾ ਭੁਗਤਾਨ ਕੀਤੇ ਜਾਣਾ ਚਾਹੁੰਦੇ ਹਨ। ਜੇਕਰ ਤੁਸੀਂ ਇਸਲਈ ਪਾਤਰ ਹੋ, ਤਾਂ ਤੁਹਾਡੇ ਰੋਜ਼ਗਾਰਦਾਤਾ ਨੂੰ ਤੁਹਾਡੇ ਦੁਆਰਾ ਉਨ੍ਹਾਂ ਲਈ ਕੰਮ ਕਰਨਾ ਸ਼ੁਰੂ ਕਰਨ ਦੇ 28 ਦਿਨਾਂ ਵਿੱਚ ਇੱਕ Standard choice ਫਾਰਮ ਦੇਣਾ ਚਾਹੀਦਾ ਹੈ, ਤਾਂਜੋ ਤੁਸੀਂ ਲਿਖਤੀ ਤੌਰ 'ਤੇ ਉਹ ਵਿਕਲਪ ਲੈ ਸਕੋ। ਜੇਕਰ ਤੁਸੀਂ ਕਿਸੇ ਫੰਡ ਦੀ ਚੋਣ ਨਹੀਂ ਕਰਦੇ ਹੋ, ਤਾਂ ਤੁਹਾਡਾ ਰੋਜ਼ਗਾਰਦਾਤਾ ਤੁਹਾਡੇ ਲਈ ਇੱਕ ਫੰਡ ਦੀ ਚੋਣ ਕਰੇਗਾ।
ਸਾਰੇ ਰੋਜ਼ਗਾਰਦਾਤਾਵਾਂ ਦਾ ਇੱਕ ਮਨੋਨੀਤ ਸੁਪਰ ਫੰਡ, ਜਾਂ 'ਡਿਫਾਲਟ ਫੰਡ' ਹੁੰਦਾ ਹੈ, ਜਿਸ ਵਿੱਚ ਉਹ ਆਪਣੇ ਉਨ੍ਹਾਂ ਕਰਮਚਾਰੀਆਂ ਲਈ ਸੁਪਰ ਗਾਰੰਟੀ ਭੁਗਤਾਨ ਕਰਦੇ ਹਨ ਜਿਨ੍ਹਾਂ ਦਾ ਕੋਈ ਪਸੰਦੀਦਾ ਫੰਡ ਨਹੀਂ ਹੁੰਦਾ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਯੋਗਦਾਨਾਂ ਦਾ ਭੁਗਤਾਨ ਕਿਸੇ ਮੌਜੂਦਾ ਸੁਪਰ ਅਕਾਉਂਟ ਵਿੱਚ ਕੀਤਾ ਜਾਵੇ ਪਰ ਤੁਹਾਨੂੰ ਆਪਣੇ ਸੁਪਰ ਅਕਾਉਂਟ ਦੇ ਵੇਰਵੇ ਯਾਦ ਨਹੀਂ ਹਨ, ਤਾਂ ਤੁਸੀਂ ਆਪਣੇ ਸਾਰੇ ਸੁਪਰ ਅਕਾਉਂਟ ਵੇਖਣ ਲਈ myGov ਦੀ ਵਰਤੋਂ ਕਰ ਸਕਦੇ ਹੋ।
ਮੈਂ ਆਪਣੀ ਸੁਪਰ ਬਚਤਾਂ (ਸੇਵਿੰਗਸ) ਤੇ ਨਜ਼ਰ ਕਿਵੇਂ ਰੱਖਾਂ?
ਇਹ ਯਕੀਨੀ ਬਣਾਓਣ ਨਾਲ ਕਿ ਤੁਹਾਡੇ ਸੁਪਰ ਫੰਡ ਕੋਲ ਤੁਹਾਡਾ ਟੈਕਸ ਫਾਇਲ ਨੰਬਰ (TFN) ਹੈ, ਆਪਣੇ ਸੁਪਰ ਤੇ ਨਜ਼ਰ ਰੱਖਣੀ, ਇੱਕ ਅਕਾਉਂਟ ਤੋਂ ਦੂਜੇ ਅਕਾਉਂਟ ਤਬਦੀਲੀ ਕਰਨੀ, ਅਤੇ ਆਪਣੇ ਰੋਜ਼ਗਾਰਦਾਤਾ ਜਾਂ ਸਰਕਾਰ ਤੋਂ ਸੁਪਰ ਭੁਗਤਾਨ ਪ੍ਰਾਪਤ ਕਰਨੇ ਸੌਖੇ ਹੋ ਜਾਣਗੇ।
ਤੁਸੀਂ ਆਪਣੇ ਫੰਡ ਦੁਆਰਾ ਤੁਹਾਨੂੰ ਭੇਜਿਆਂ ਜਾਣ ਵਾਲੀਆਂ ਸਟੇਟਮੇਂਟਾਂ ਵੇਖ ਕੇ ਇਹ ਜਾਂਚ ਕਰ ਸਕਦੇ ਹੋ ਕਿ ਕੀ ਤੁਹਾਡੇ ਫੰਡ ਕੋਲ ਤੁਹਾਡਾ TFN ਹੈ ਜਾਂ ਨਹੀਂ।
myGov ਦੀ ਵਰਤੋਂ ਕਰਕੇ ਆਪਣੇ ਸੁਪਰ ਤੇ ਨਜ਼ਰ ਰੱਖੋ
ਤੁਸੀਂ myGov ਅਕਾਉਂਟ ਬਣਾ ਸਕਦੇ ਹੋ ਅਤੇ ਇਸਨੂੰ ATO ਨਾਲ ਜੋੜ ਸਕਦੇ ਹੋ ਤਾਂਜੋ ਤੁਸੀਂ ਇਹ ਕੰਮ ਕਰ ਸਕੋ:
- ਆਪਣੇ ਸਾਰੇ ਸੁਪਰ ਅਕਾਉਂਟਸ ਦੇ ਵੇਰਵੇ ਦੇਖਣਾ, ਇਸ ਵਿੱਚ ਉਹ ਸੁਪਰ ਅਕਾਉਂਟਸ ਸ਼ਾਮਿਲ ਹਨ ਜਿਨ੍ਹਾਂ ਦੇ ਵੇਰਵੇ ਤੁਹਾਨੂੰ ਯਾਦ ਨਹੀਂ ਹਨ ਜਾਂ ਜੋ ਤੁਸੀਂ ਭੁੱਲ ਚੁੱਕੇ ਹੋ
- ATO ਦੁਆਰਾ ਸਾਂਭੇ ਰੱਖੇ ਸੁਪਰ ਦਾ ਪਤਾ ਲਗਾਓ। ਜੇਕਰ ਸਰਕਾਰ, ਤੁਹਾਡੇ ਸੁਪਰ ਫੰਡ ਜਾਂ ਤੁਹਾਡੇ ਰੋਜ਼ਗਾਰਦਾਤਾ ਨੂੰ ਅਜਿਹੇ ਅਕਾਉਂਟ ਦਾ ਪਤਾ ਨਹੀਂ ਲੱਗਦਾ ਹੈ ਜਿਸ ਵਿੱਚ ਤੁਹਾਡੇ ਸੁਪਰ ਨੂੰ ਟ੍ਰਾਂਸਫਰ ਕਰਨਾ ਹੈ, ਤਾਂ ਅਸੀਂ ਤੁਹਾਡੇ ਵਲੋਂ ਇਸਨੂੰ ਸਾਂਭ ਕੇ ਰੱਖਦੇ ਹਾਂ
- ਆਪਣੇ ਸੁਪਰ ਨੂੰ ਆਪਣੇ ਪਸੰਦੀਦਾ ਸੁਪਰ ਅਕਾਉਂਟ ਵਿੱਚ ਟ੍ਰਾਂਸਫਰ ਕਰਕੇ ਇੱਕ ਤੋਂ ਵੱਧ ਸੁਪਰ ਅਕਾਉਂਟ ਇੱਕਠੇ ਕਰੋ। ਜੇਕਰ ਇਹ ਇੱਕ ਫੰਡ ਤੋਂ ਦੂਜੇ ਫੰਡ ਵਿੱਚਕਾਰ ਟ੍ਰਾਂਸਫਰ ਹੈ, ਤਾਂ ਇਹ ਤਿੰਨ ਕੰਮਕਾਜੀ ਦਿਨਾਂ ਵਿੱਚਕਾਰ ਪੂਰਾ ਹੋਵੇਗਾ।
ਅਗਲੇ ਪੜਾਅ:
ਮੈਂ ਆਪਣੇ ਸੁਪਰ ਨੂੰ ਕਿਵੇਂ ਵਧਾਵਾਂ?
ਤੁਹਾਡੇ ਰੋਜ਼ਗਾਰਦਾਤਾ ਦੁਆਰਾ ਭੁਗਤਾਨ ਕੀਤੇ ਜਾਣ ਵਾਲੇ ਯੋਗਦਾਨਾਂ ਦੇ ਨਾਲ-ਨਾਲ, ਤੁਸੀਂ ਆਪਣੇ ਯੋਗਦਾਨ ਦੇ ਕੇ ਆਪਣੇ ਸੁਪਰ ਵਿੱਚ ਵਾਧਾ ਕਰ ਸਕਦੇ ਹੋ। ਹੋ ਸਕਦਾ ਹੈ ਕਿ ਤੁਸੀਂ ਆਪਣੀ ਟੈਕਸ ਤੋਂ ਪਹਿਲਾਂ ਦੀ ਆਮਦਨੀ ਵਿਚੋਂ ਸੁਪਰ ਵਿੱਚ 'ਸੈਲਰੀ ਸੇਕਰੀਫਾਇਸ' ਕਰਨ ਯੋਗ ਹੋਵੋ, ਜਾਂ ਆਪਣੀ ਟੈਕਸ ਦੇ ਬਾਅਦ ਦੀ ਆਮਦਨੀ ਵਿੱਚੋਂ ਸੁਪਰ ਵਿੱਚ ਯੋਗਦਾਨ ਦੇਣ ਯੋਗ ਹੋਵੋ।
ਜੇਕਰ ਤੁਸੀਂ ਸੈਲਰੀ ਸੇਕਰੀਫਾਇਸ ਕਰਕੇ ਯੋਗਦਾਨ ਦੇਣ ਦੀ ਚੋਣ ਕਰਦੇ ਹੋ, ਤਾਂ ਤੁਹਾਡਾ ਰੋਜ਼ਗਾਰਦਾਤਾ ਤੁਹਾਡੀ ਨਵੀਂ ਘੱਟ ਆਮਦਨੀ ਤੇ ਆਧਾਰ ਤੇ ਸੁਪਰ ਗਾਰੰਟੀ ਯੋਗਦਾਨ ਦੇ ਸਕਦਾ ਹੈ।
ਹਰ ਵਿੱਤੀ ਸਾਲ ਵਿੱਚ ਅਤਿਰਿਕਤ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਤੁਸੀਂ ਆਪਣੇ ਸੁਪਰ ਵਿੱਚ ਕਿੰਨੀ ਰਾਸ਼ੀ ਦਾ ਧੋਗਦਾਨ ਦੇ ਸਕਦੇ ਹੋ, ਇਸ ਸੰਬੰਧੀ ਸੀਮਾਵਾਂ ਹੁੰਦੀਆਂ ਹਨ ਜਿੰਨਾਂ ਨੂੰ 'ਕੈਪਸ' ਕਹਿੰਦੇ ਹਨ। ਜੇਕਰ ਤੁਸੀਂ ਇਨ੍ਹਾਂ ਕੈਪਸ ਤੋਂ ਵੱਧ ਦਾ ਧੋਗਦਾਨ ਦਿੰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਅਤਿਰਿਕਤ ਟੈਕਸ ਦਾ ਭੁਗਤਾਨ ਕਰਨਾ ਪਵੇ। ਜੇਕਰ ਤੁਸੀਂ ਆਪਣੇ ਸੁਪਰ ਵਿੱਚ $25,000 ਤੋਂ ਵੱਧ ਦਾ ਯੋਗਦਾਨ ਦੇਣ ਦੀ ਯੋਜਨਾ ਬਣਾ ਰਹੇ ਹੋ (ਰੋਜ਼ਗਾਰਦਾਤਾ ਦੇ ਯੋਗਦਾਨਾਂ ਸਮੇਤ), ਤਾਂ ਇੱਕ ਉਚਿਤ ਯੋਗਤਾ ਪ੍ਰਾਪਤ ਪੇਸ਼ੇਵਰ ਤੋਂ ਸਲਾਹ ਲਓ।
ਸਰਕਾਰ ਦੀਆਂ ਸੁਪਰ ਕੰਟ੍ਰੀਬਯੁਸ਼ਨਸ (ਯੋਗਦਾਨ)
ਜੇਕਰ ਤੁਸ ਘੱਟ ਆਮਦਨੀ ਜਾਂ ਔਸਤਨ-ਆਮਦਨੀ ਕਮਾਉਣ ਵਾਲੇ ਸਮੂਹ ਵਿੱਚ ਆਉਂਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਆਸਟ੍ਰੇਲੀਆ ਦੀ ਸਰਕਾਰ ਵਲੋਂ ਸੁਪਰ ਯੋਗਦਾਨ ਦਿੱਤੇ ਜਾਣ ਲਈ ਪਾਤਰ ਹੋਵੇ।
ਇਹ ਵੀ ਵੇਖੋ:
ਮੈਂ ਆਪਣੇ ਸੁਪਰ ਬੇਨੇਫਿਸਟ ਤਕ ਪਹੁੰਚ ਕਿਵੇਂ ਪ੍ਰਾਪਤ ਕਰਾਂ?
ਆਮ ਤੌਰ 'ਤੇ, ਤੁਸੀਂ ਰਿਟਾਇਰ ਹੋਣ ਤੇ ਆਪਣੇ ਸੁਪਰ ਦੇ ਪੈਸਿਆਂ ਤਕ ਪਹੁੰਚ ਪ੍ਰਾਪਤ ਕਰ ਸਕਦੇ ਹੋ। ਪਰ, ਕੁੱਝ ਪਰਿਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਤੁਸੀਂ ਆਪਣੇ ਸੁਪਰ ਸੇਵਿੰਗਸ ਤਕ ਸਮੇਂ ਤੋਂ ਪਹਿਲਾਂ ਪਹੁੰਚ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ ਗੰਭੀਰ ਮਾਲੀ ਮੁਸ਼ਕਲਾਂ ਅਤੇ ਖਾਸੀਆਂ ਡਾਕਟਰੀ ਹਾਲਾਤਾਂ।
ਜੇਕਰ ਤੁਹਾਨੂੰ ਜ਼ਾਇਜ ਤੌਰ 'ਤੇ ਸਮੇਂ ਤੋਂ ਪਹਿਲਾਂ ਆਪਣੇ ਸਾਂਭੇ ਰੱਖੇ ਕੁੱਝ ਸੁਪਰ ਦੀ ਲੋੜ ਹੈ, ਤਾਂ ਆਪਣੇ ਸੁਪਰ ਫੰਡ ਤੋਂ ਇਹ ਪੁੱਛੋ ਕਿ ਕੀ ਅਰਜ਼ੀ ਪਾਉਣ ਤੋਂ ਪਹਿਲਾਂ ਤੁਸੀਂ ਇਸ ਤਕ ਪਹੁੰਚ ਪ੍ਰਾਪਤ ਕਰ ਸਕਦੇ ਹੋ ਜਾਂ ਨਹੀਂ।
ਆਸਟ੍ਰੇਲੀਆ ਛੱਡ ਕੇ ਜਾਣ ਵਾਲੇ ਅਸਥਾਈ ਨਿਵਾਸੀ
ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੇ ਇੱਕ ਅਸਥਾਈ ਨਿਵਾਸੀ ਹੋ ਅਤੇ ਤੁਸੀਂ ਸੁਪਰ ਲਈ ਪਾਤਰ ਹੋ, ਤਾਂ ਤੁਹਾਡੇ ਰੋਜ਼ਗਾਰਦਾਤਾ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਲਈ ਸੁਪਰ ਗਾਰੰਟੀ ਯੋਗਦਾਨ ਦੇਣ। ਆਸਟ੍ਰੇਲੀਆ ਛੱਡ ਕੇ ਜਾਣ ਤੇ ਤੁਹਾਨੂੰ ਤੁਹਾਡੇ ਸੁਪਰ ਦੇ ਪੈਸਿਆਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਭੁਗਤਾਨ ਨੂੰ ਡਿਪਾਰਟਿੰਡ ਆਸਟ੍ਰੇਲੀਆ ਸੁਪਰ ਪੇਮੇਂਟ (DASP) ਕਿਹਾ ਜਾਂਦਾ ਹੈ।
ਨਿਊਜ਼ੀਲੈਂਡ ਦੇ ਨਾਗਰਿਕ ਅਤੇ ਆਸਟ੍ਰੇਲੀਆ ਦੇ ਪਰਮਾਨੇਂਟ ਰੇਜ਼ੀਡੇਂਟ ਇਸ ਭੁਗਤਾਨ ਲਈ ਪਾਤਰ ਨਹੀਂ ਹਨ।
ਇਹ ਦੇਖਣ ਲਈ ਕਿ ਕੀ ਤੁਸੀਂ ਪਾਤਰ ਹੋ ਜਾਂ ਨਹੀਂ, ਅਤੇ ਆਨਲਾਇਨ ਤਰੀਕੇ ਨਾਲ DASP ਲਈ ਅਰਜ਼ੀ ਪਾਉਣ ਲਈ ਜਾਂ ਕਾਗਜ਼ੀ ਅਰਜ਼ੀ ਫਾਰਮ ਡਾਉਨਲੋਡ ਕਰਨ ਲਈ, ato.gov.au/departaustraliaਵੇਖੋ।
ਵਿਦੇਸ਼ ਤੋਂ ਲਿਆਉਂਦੀ ਜਾਣ ਵਾਲੀ ਸੁਪਰ ਮਨੀ
ਜੇਕਰ ਤੁਸੀਂ ਵਿਦੇਸ਼ ਤੋਂ ਆਪਣੇ ਪੈਸੇ ਜਾਂ ਪੇਂਸ਼ਨ ਲਿਆ ਰਹੇ ਹੋ, ਤਾਂ ਅਜਿਹੇ ਖਾਸੇ ਟੈਕਸ ਨਿਯਮ ਹੋ ਸਕਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਜਾਣਨ ਦੀ ਲੋੜ ਹੈ। ਆਪਣੀ ਵਿੱਤੀ ਸਲਾਹਕਾਰ ਜਾਂ ਮਾਈਗ੍ਰੇਸ਼ਨ ਏਜੰਟ ਨਾਲ ਗੱਲਬਾਤ ਕਰੋ।
ਵਧੇਰੀ ਜਾਣਕਾਰੀ
ਜੇਕਰ ਤੁਸੀਂ ਸੁਪਰ ਬਾਰੇ ਹੋਣ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ato.gov.au/superਵੇਖੋ ਜਾਂ ਸਾਨੂੰ 13 10 20 ਤੇ ਫੋਨ ਕਰੋ।
ਜੇਕਰ ਤੁਸੀਂ ਠੀਕ-ਠਾਕ ਅੰਗਰੇਜ਼ੀ ਨਹੀਂ ਬੋਲਦੇ ਹੋ ਅਤੇ ਕਿਸੇ ਟੈਕਸ ਅਫਸਰ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਆਪਣੀ ਫੋਨ ਕਾਲ ਵਿੱਚ ਮਦਦ ਲਈ ਅਨੁਵਾਦ ਅਤੇ ਦੋਭਾਸ਼ੀਆ ਸੇਵਾ ਨੂੰ 13 14 50 ਤੇ ਫੋਨ ਕਰੋ।
A basic guide about what superannuation is, how to save it and what you can do to grow it.