Show download pdf controls
 • ਆਸਟ੍ਰੇਲੀਆ ਵਿੱਚ ਟੈਕਸ: ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ

   ਤੁਸੀਂ ਇੱਕ ਕਾਪੀ ਡਾਊਨਲੋਡ ਕਰ ਸਕਦੇ ਹੋ - ਆਸਟ੍ਰੇਲੀਆ ਵਿੱਚ ਟੈਕਸ: ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ (PDF 781 KB)

   ਅਸੀਂ ਟੈਕਸ ਕਿਉਂ ਦਿੰਦੇ ਹਾਂ

  ਟੈਕਸ ਉਹ ਪੈਸਾ ਹੁੰਦਾ ਹੈ ਜਿਸਦਾ ਭੁਗਤਾਨ ਲੋਕਾਂ ਅਤੇ ਕਾਰੋਬਾਰੀਆਂ ਸਮੇਤ ਆਸਟਰੇਲੀਆ ਦੀ ਸਰਕਾਰ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਕੀਤਾ ਜਾਂਦਾ ਹੈ ਜਿਸਦੇ ਵਿੱਚ ਸ਼ਾਮਿਲ ਹਨ:

  • ਸਿਹਤ
  • ਸਿੱਖਿਆ
  • ਰੱਖਿਆ
  • ਸੜਕਾਂ ਅਤੇ ਰੇਲਵੇ
  • ਸਮਾਜਿਕ ਸੁਰੱਖਿਆ ਅਤੇ ਸੈਂਟਰਲਿੰਕ ਤੋਂ ਹੋਰ ਦਾ ਭੁਗਤਾਨ।

  ਆਸਟ੍ਰੇਲੀਆਈ ਹੋਣ ਦੇ ਨਾਤੇ ਅਸੀਂ ਵਧੀਆ ਸਿਹਤ ਪ੍ਰਣਾਲੀ, ਗੁਣਵੱਤਾ ਭਰਪੂਰ ਸਿਖਿਆ ਅਤੇ ਵੱਖ-ਵੱਖ ਕਮਿਊਨਿਟੀ ਸਹੂਲਤਾਂ (ਉਦਾਹਰਣ ਵਜੋਂ, ਪਾਰਕਾਂ ਅਤੇ ਖੇਡ ਦੇ ਮੈਦਾਨ) ਦਾ ਆਨੰਦ ਮਾਣਦੇ ਹਾਂ, ਜੋ ਕਿ ਇਕੱਠੇ ਕੀਤੇ ਟੈਕਸ ਦੁਆਰਾ ਚਲਾਏ ਜਾਂਦੇ ਹਨ ।

  ਆਸਟ੍ਰੇਲੀਆ ਵਿੱਚ ਕੰਮ ਕਰਨ ਦੀ ਆਗਿਆ

  ਜੇ ਤੁਸੀਂ ਵਿਦੇਸ਼ੀ ਨਿਵਾਸੀ ਹੋ, ਤਾਂ ਤੁਹਾਨੂੰ ਆਸਟ੍ਰੇਲੀਆ ਵਿਚ ਕੰਮ ਸ਼ੁਰੂ ਕਰਨ ਤੋਂ Department of Home Affairs ਤੋਂ ਆਗਿਆ ਪ੍ਰਾਪਤ ਕਰਨੀ ਚਾਹੀਦੀ ਹੈ। Home Affairs ਤੁਹਾਨੂੰ ਲਾਭਦਾਇਕ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਕਿ ਕਿਸ ਵੀਜ਼ਾ ਰਾਹੀਂ ਤੁਹਾਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਆਗਿਆ ਮਿਲ ਸਕਦੀ ਹੈ।

  ਆਸਟ੍ਰੇਲੀਆ ਵਿੱਚ ਕੰਮ ਕਰਨ ਦੀ ਇਜਾਜ਼ਤ ਬਾਰੇ ਵਧੇਰੇ ਜਾਣਕਾਰੀ ਲਈ Home Affairs ਨਾਲ ਸੰਪਰਕ ਕਰੋ।

  ਅਗਲਾ ਕਦਮ:

  ਤੁਸੀਂ ਕਿੰਨੇ ਟੈਕਸ ਦਾ ਭੁਗਤਾਨ ਕਰੋਗੇ

  ਤੁਹਾਡੇ ਦੁਆਰਾ ਅਦਾ ਕੀਤੇ ਗਏ ਟੈਕਸ ਦੀ ਮਾਤਰਾ ਹੇਠਾਂ ਦਿੱਤੀ ਗੱਲਾਂ ਤੇ ਨਿਰਭਰ ਕਰਦਾ ਹੈ:

  • ਕੀ ਤੁਸੀਂ ਟੈਕਸ ਦੇ ਮਾਮਲੇ ਵਿੱਚ ਆਸਟਰੇਲੀਆ ਦੇ ਵਾਸੀ ਹੋ
  • ਤੁਹਾਡੀ ਆਮਦਨੀ ਕਿੰਨੀ ਹੈ
  • ਜੇਕਰ ਤੁਹਾਡੇ ਕੋਲ ਟੈਕਸ ਫਾਈਲ ਨੰਬਰ (ਟੀਐਫਐਨ) ਹੈ - ਜੋ ਇੱਕ ਨਿੱਜੀ ਪਛਾਣ ਨੰਬਰ ਹੈ ਜਿਸਨੂੰ ਤੁਹਾਨੂੰ ਆਪਣੇ ਮਾਲਕ ਨੂੰ ਦੱਸਣਾ ਚਾਹੀਦਾ ਹੈ ।

  ਜੇ ਤੁਸੀਂ TFN ਹੋਣ ਤੋਂ ਪਹਿਲਾਂ ਕੰਮ ਸ਼ੁਰੂ ਕਰਦੇ ਹੋ, ਤਾਂ ਤੁਹਾਡੇ ਕੋਲ ਇਸਨੂੰ ਲੈਣ ਅਤੇ ਆਪਣੇ ਮਾਲਕ ਨੂੰ ਦੇਣ ਲਈ 28 ਦਿਨ ਹੁੰਦੇ ਹਨ । ਜੇ ਤੁਸੀਂ ਇੰਜ ਨਹੀਂ ਕਰਦੇ, ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੀ ਤਨਖਾਹ ਵਿੱਚ ਤੋਂ ਉੱਚੇ ਦਰ ਤੇ ਟੈਕਸ ਲੈਣਾ ਚਾਹੀਦਾ ਹੈ।

  ਇਹ ਵੀ ਵੇਖੋ:

  TFN ਲੈਣਾ

  ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ TFN ਲੈਣ ਦੀ ਸਿਫਾਰਸ਼ ਕਰਦੇ ਹਾਂ ਨਹੀਂ ਤਾਂ ਤੁਸੀਂ ਵੱਧ ਟੈਕਸ ਦਾ ਭੁਗਤਾਨ ਕਰੋਗੇ । ਅਸੀਂ ਵਿਅਕਤੀਆਂ, ਕਾਰੋਬਾਰਾਂ ਅਤੇ ਹੋਰ ਸੰਸਥਾਵਾਂ ਨੂੰ ਪਛਾਣ ਕਰਨ ਅਤੇ ਰਿਕਾਰਡ ਰੱਖਣ ਦੇ ਉਦੇਸ਼ਾਂ ਲਈ TFN ਜਾਰੀ ਕਰਦੇ ਹਾਂ ।

  TFN ਲਈ ਅਰਜ਼ੀ ਦੇਣਾ

  TFN ਲਈ ਅਰਜ਼ੀ ਦੇਣ ਦੇ ਕਈ ਤਰੀਕੇ ਹਨ । ਤੁਸੀਂ ਕਿਵੇਂ ਅਰਜ਼ੀ ਦੇਣੀ ਹੈ ਇਹ ਤੁਹਾਡੇ ਆਪਣੇ ਹਾਲਾਤਾਂ 'ਤੇ ਨਿਰਭਰ ਕਰਦਾ ਹੈ ।

  ਕਿਵੇਂ ਅਰਜ਼ੀ ਦੇਣੀ ਹੈ ਇਸ ਬਾਰੇ ਹੋਰ ਜਾਣਨ ਲਈ, ਇੱਥੇ ਜਾਓ:

  • ਟੀ.ਐੱਫ.ਐੱਨ. ਲਈ ਅਰਜ਼ੀ ਦਿਓ

  ਜੇ ਤੁਸੀਂ ਆਸਟ੍ਰੇਲੀਆ ਵਿਚ ਪ੍ਰਵਾਸ ਕਰਕੇ ਆ ਰਹੇ ਹੋ ਜਾਂ ਅਸਥਾਈ ਨਿਵਾਸੀ ਵੀਜ਼ਾ ਰੱਖਦੇ ਹੋ ਜੋ ਤੁਹਾਨੂੰ ਆਸਟਰੇਲੀਆ ਵਿਚ ਕੰਮ ਕਰਨ ਦੀ ਆਗਿਆ ਦਿੰਦਾ ਹੈ, ਤੁਸੀਂ TFN ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ ।

  ਆਨਲਾਈਨ ਅਰਜ਼ੀ ਦੇਣ ਲਈ, ਇੱਥੇ ਜਾਓ:

  ਆਪਣੀ ਅਰਜ਼ੀ ਨੂੰ ਭਰਦੇ ਸਮੇਂ, ਤੁਹਾਨੂੰ ਆਪਣੇ ਸ਼ਨਾਖ਼ਤੀ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ।

  ਤੁਹਾਡੀ TFN ਅਰਜ਼ੀ ਦੀ ਪ੍ਰਕਿਰਿਆ ਵਿੱਚ 28 ਦਿਨ ਲੱਗ ਸਕਦੇ ਹਨ, ਅਤੇ ਤੁਹਾਡੇ TFN ਨੂੰ ਤੁਹਾਡੇ ਪਤੇ 'ਤੇ ਭੇਜ ਦਿੱਤਾ ਜਾਵੇਗਾ ।

  ਆਪਣੇ TFN ਨੂੰ ਸੁਰੱਖਿਅਤ ਰੱਖਣਾ

  ਤੁਹਾਡਾ TFN ਤੁਹਾਡੇ ਕੋਲ ਜੀਵਨਭਰ ਲਈ ਹੈ, ਇਸ ਲਈ ਇਸਨੂੰ ਸੁਰੱਖਿਅਤ ਰੱਖੋ । ਤੁਹਾਡਾ TFN ਉਹੀ ਰਹੇਗਾ ਭਾਵੇਂ ਤੁਸੀਂ ਆਪਣਾ ਨਾਮ ਜਾਂ ਪਤਾ ਬਦਲਦੇ ਹੋ, ਨੌਕਰੀਆਂ ਬਦਲਦੇ ਹੋ, ਦੂਸਰੇ ਸੂਬੇ ਵਿੱਚ ਚਲੇ ਜਾਂਦੇ ਹੋ ਜਾਂ ਵਿਦੇਸ਼ੀ ਜਾਂਦੇ ਹੋ ।

  ਕਿਸੇ ਹੋਰ ਨੂੰ ਆਪਣਾ TFN ਨਾ ਵਰਤਣ ਦਿਓ, ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਵੀ ਨਹੀਂ । ਕਿਸੇ ਹੋਰ ਨੂੰ ਇਸਦੀ ਵਰਤੋਂ ਕਰਨ ਦੇਣਾ, ਇਸ ਨੂੰ ਅੱਗੇ ਦੇ ਦੇਣਾ ਜਾਂ ਵੇਚਣਾ ਇੱਕ ਜੁਰਮ ਹੈ ।

  ਆਪਣੇ TFN ਨੂੰ ਕੇਵਲ ਇਹਨਾਂ ਕੰਮਾਂ ਲਈ ਦਿਓ:

  • ਸਾਡੇ ਨਾਲ ਟੈਕਸ ਰਿਕਾਰਡ ਬਾਰੇ ਚਰਚਾ ਕਰਨ ਵੇਲੇ
  • ਕੰਮ ਸ਼ੁਰੂ ਕਰਨ ਤੋਂ ਬਾਅਦ ਤੁਹਾਡੇ ਰੁਜ਼ਗਾਰਦਾਤਾ ਨੂੰ, ਪਰ ਇਸ ਨੂੰ ਨੌਕਰੀ ਲਈ ਅਰਜ਼ੀਆਂ 'ਤੇ ਮੁਹੱਈਆ ਨਾ ਕਰੋ
  • ਤੁਹਾਡੇ ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਨੂੰ
  • ਸੈਂਟਰਲਿੰਕ ਨੂੰ
  • ਤੁਹਾਡੇ ਪੰਜੀਕ੍ਰਿਤ ਟੈਕਸ ਏਜੰਟ ਨੂੰ
  • ਤੁਹਾਡੇ ਸੁਪਰਐਨੂਏਸ਼ਨ (ਸੁਪਰ) ਫੰਡ

  ਕਿਸੇ ਵੀ ਨੁਕਸਾਨ, ਚੋਰੀ ਜਾਂ ਤੁਹਾਡੇ TFN ਦੀ ਦੁਰਵਰਤੋਂ ਹੋਣ 'ਤੇ ਸਾਨੂੰ 1800 467 033'ਤੇ ਫ਼ੋਨ ਕਰਕੇ ਤੁਰੰਤ ਸੂਚਿਤ ਕਰੋ ।

  ਆਪਣੇ TFN ਅਤੇ ਹੋਰ ਨਿੱਜੀ ਪਛਾਣ ਦੇ ਵੇਰਵੇ ਸੁਰੱਖਿਅਤ ਰੱਖਣ ਨਾਲ ਪਛਾਣ ਅਪਰਾਧ ਰੋਕਣ ਵਿੱਚ ਮਦਦ ਮਿਲਦੀ ਹੈ । ਪਛਾਣ ਅਪਰਾਧ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਅਕਤੀਆਂ ਦੇ ਪਛਾਣ ਦੇ ਵੇਰਵਿਆਂ ਨੂੰ ਜੁਰਮ ਕਰਨ ਲਈ ਵਰਤਿਆ ਜਾਂਦਾ ਹੈ ।

  ਸਕੈਮ ਈਮੇਲਾਂ, ਫੈਕਸ, SMS ਅਤੇ ਫ਼ੋਨ ਬਹੁਤ ਹੀ ਪ੍ਰਭਾਵੀ ਲੱਗ ਸਕਦੇ ਹਨ । ਸਾਵਧਾਨ ਰਹੋ ਅਤੇ ਜੇ ਤੁਸੀਂ ਕਿਸੇ ਸੰਚਾਰ ਬਾਰੇ ਯਕੀਨੀ ਨਹੀਂ ਹੋ ਤਾਂ ਸਾਡੀ ਘੋਟਾਲਾ ਹਾੱਟਲਾਈਨ 1800 008 540 ਨੂੰ 'ਤੇ ਫ਼ੋਨ ਕਰੋ ।

  ਇਹ ਵੀ ਵੇਖੋ:

  ਆਸਟ੍ਰੇਲੀਆਈ ਕਾਰੋਬਾਰ ਨੰਬਰ (ਏਬੀਐਨ) ਕਾਰੋਬਾਰਾਂ ਲਈ ਹਨ

  ਆਸਟ੍ਰੇਲੀਆ ਵਿਚ ਕੰਮ ਕਰਨ ਲਈ ਹਰ ਕੋਈ ABN ਲਈ ਹੱਕਦਾਰ ਨਹੀਂ ਜਾਂ ਉਸਨੂੰ ਇਸਦੀ ਲੋੜ ਨਹੀਂ ਹੈ । ABN ਹੋਣ ਦਾ ਮਤਲਬ ਹੈ ਕਿ ਤੁਸੀਂ:

  • ਤੁਹਾਡੇ ਆਪਣੇ ਕਾਰੋਬਾਰ ਨੂੰ ਚਲਾ ਰਹੇ ਹੋ
  • ਸਾਡੇ ਲਈ ਆਪਣੇ ਆਪ ਦਾ ਟੈਕਸ ਆਪ ਅਦਾ ਕਰਨਾ ਪਵੇਗਾ
  • ਤੁਹਾਡੇ ਆਪਣੇ ਸੁਪਰ ਲਈ ਤੁਹਾਨੂੰ ਆਪ ਭੁਗਤਾਨ ਕਰਨ ਦੀ ਲੋੜ ਹੋ ਸਕਦੀ ਹੈ
  • ਜੇ ਤੁਸੀਂ ਜ਼ਖ਼ਮੀ ਹੋ ਜਾਂਦੇ ਹੋ ਤਾਂ ਹੋ ਸਕਦਾ ਹੈ ਉਸ ਦਾ ਬੀਮਾ-ਸੁਰੱਖਿਅਤ ਨਾ ਹੋਵੋ ।

  ਇਹ ਵੀ ਵੇਖੋ:

  ਟੈਕਸ ਰਿਟਰਨ ਜਮ੍ਹਾ ਕਰਨਾ

  ਸਾਨੂੰ ਇਹ ਦੱਸਣ ਲਈ ਤੁਹਾਨੂੰ ਟੈਕਸ ਰਿਟਰਨ ਜਮ੍ਹਾ ਕਰਨ ਦੀ ਜ਼ਰੂਰਤ ਹੈ:

  • ਤੁਸੀਂ ਕੰਮ ਜਾਂ ਬੈਂਕ ਖਾਤਿਆਂ ਜਾਂ ਨਿਵੇਸ਼ਾਂ ਦੇ ਵਿਆਜ਼ ਤੋਂ ਕਿੰਨੀ ਆਮਦਨੀ ਪ੍ਰਾਪਤ ਕੀਤੀ ਹੈ
  • ਕਿੰਨੀ ਟੈਕਸ ਨੂੰ ਰੋਕਿਆ ਗਿਆ ਹੈ, ਇਸ ਲਈ ਤੁਹਾਡੇ ਨਿਯੋਕਤਾ ਦੁਆਰਾ ਤੁਹਾਡੀ ਤਨਖ਼ਾਹ ਵਿੱਚੋਂ ਕਿੰਨਾ ਪੈਸਾ ਕੱਢਿਆ ਜਾਂਦਾ ਹੈ ਅਤੇ ਸਾਨੂੰ ਭੇਜਿਆ ਗਿਆ ਹੈ
  • ਜਿਨ੍ਹਾਂ ਕਟੌਤੀਆਂ ਅਤੇ ਟੈਕਸ ਔਫਸੈਟ ਦਾ ਤੁਸੀਂ ਦਾਅਵਾ ਕਰ ਰਹੇ ਹੋ ।

  ਇੱਕ ਇਕੱਲੇ ਵਿਅਕਤੀ ਦੇ ਰੂਪ ਵਿੱਚ ਤੁਹਾਨੂੰ ਟੈਕਸ ਰਿਟਰਨ ਭਰਨੀ ਚਾਹੀਦੀ ਹੈ ਜੇ:

  • ਤੁਸੀਂ ਟੈਕਸ ਸਾਲ (1 ਜੁਲਾਈ ਤੋਂ 30 ਜੂਨ) ਦੌਰਾਨ ਟੈਕਸ ਅਦਾ ਕੀਤਾ ਹੈ
  • ਤੁਹਾਡੀ ਟੈਕਸਯੋਗ ਆਮਦਨ (ਸੈਂਟਰਲਿੰਕ ਭੱਤੇ ਜਾਂ ਅਦਾਇਗੀਆਂ ਸਮੇਤ) ਨਿਵਾਸੀਆਂ ਲਈ ਮਿਥੀ ਹੱਦ ਤੋਂ ਵੱਧ ਹੁੰਦੀ ਹੈ - ਵੇਖੋ ਕੀ ਤੁਹਾਨੂੰ ਟੈਕਸ ਰਿਟਰਨ ਦਰਜ ਕਰਨ ਦੀ ਜ਼ਰੂਰਤ ਹੈ ਜਾਂ ਥਰੈਸ਼ਹੋਲਡ 'ਤੇ ਹੋਰ ਜਾਣਕਾਰੀ ਲਈ, ਸਾਨੂੰ 13 28 61'ਤੇ ਫੋਨ ਕਰੋ
  • ਜੇ ਤੁਸੀਂ ਇੱਕ ਵਿਦੇਸ਼ੀ ਨਿਵਾਸੀ ਹੋ ਅਤੇ ਟੈਕਸ ਸਾਲ ਦੇ ਦੌਰਾਨ ਆਸਟ੍ਰੇਲੀਆ ਵਿੱਚ $1 ਜਾਂ ਵੱਧ ਦੀ ਕਮਾਈ ਕੀਤੀ ਹੈ (ਗੈਰ-ਨਿਵਾਸੀ ਰੋਕ ਵਾਲੇ ਟੈਕਸ ਦੀ ਆਮਦਨ ਨੂੰ ਛੱਡ ਕੇ)
  • ਜੇ ਤੁਸੀਂ ਆਸਟ੍ਰੇਲੀਆ ਨੂੰ ਪੱਕੇ ਤੌਰ 'ਤੇ ਜਾਂ ਇਕ ਤੋਂ ਵੱਧ ਟੈਕਸ ਵਰ੍ਹੇ ਲਈ ਛੱਡ ਰਹੇ ਹੋ ਤਾਂ ਤੁਹਾਨੂੰ ਟੈਕਸ ਰਿਟਰਨ ਨੂੰ ਪੂਰਾ ਕਰਨਾ ਅਤੇ ਭਰਨਾ ਵੀ ਲਾਜ਼ਮੀ ਹੈ।

  ਆਪਣੀ ਰਿਟਰਨ ਦਰਜ ਕਰਨ ਲਈ, ਤੁਹਾਨੂੰ ਇੱਕ ਆਮਦਨ ਸਟੇਟਮੈਂਟ ਜਾਂ ਭੁਗਤਾਨ ਸਮਰੀ ਦੀ ਲੋੜ ਹੋਵੇਗੀ ।

  ਆਮਦਨ ਸਟੇਟਮੈਂਟ

  ਜੇ ਤੁਹਾਡੇ ਰੁਜ਼ਗਾਰਦਾਤਾ ਨੇ ਸਿੰਗਲ ਟੱਚ ਪੇਰੋਲ (STP) ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਤੁਹਾਡੀ ਭੁਗਤਾਨ ਸਮਰੀ ਦੀ ਜਾਣਕਾਰੀ ਨੂੰ myGov ਵਿੱਚ 'ਆਮਦਨ ਸਟੇਟਮੈਂਟ' ਕਿਹਾ ਜਾਵੇਗਾ । ਇਹ ਤੁਹਾਡੇ ਭੁਗਤਾਨ ਸਮਰੀ ਦੇ ਬਰਾਬਰ ਹੈ (ਕੁਝ ਲੋਕ ਅਜੇ ਵੀ ਇਸ ਨੂੰ ਗਰੁੱਪ ਸਰਟੀਫਿਕੇਟ ਵਜੋਂ ਜਾਣਦੇ ਹਨ) ।

  ਤੁਹਾਡੇ ਰੁਜ਼ਗਾਰਦਾਤਾ ਦੁਆਰਾ STP ਰਾਹੀਂ ਰਿਪੋਰਟ ਕੀਤੀ ਜਾਣ ਵਾਲੀ ਜਾਣਕਾਰੀ ਲਈ ਸਾਲ ਦੇ ਅਖੀਰ ਦੀ ਭੁਗਤਾਨ ਸਮਰੀ ਦੇਣਾ ਜ਼ਰੂਰੀ ਨਹੀਂ ਹੈ (ਕਾਨੂੰਨ ਬਦਲ ਦਿੱਤਾ ਗਿਆ ਹੈ) । ਤੁਹਾਡੀ ਭੁਗਤਾਨ ਸਮਰੀ ਦੀ ਜਾਣਕਾਰੀ ਹੁਣ MyGov ਵਿੱਚ ਆਨਲਾਈਨ ਉਪਲਬਧ ਹੋਵੇਗੀ । ਅਸੀਂ ਤੁਹਾਡੇ MyGov ਇਨਬੌਕਸ ਵਿੱਚ ਸੰਦੇਸ਼ ਭੇਜਾਂਗੇ ਜਦੋਂ ਤੁਹਾਡੀ ਆਮਦਨੀ ਸਟੇਟਮੈਂਟ 'ਟੈਕਸ ਭਰਨ ਲਈ ਤਿਆਰ ਹੈ' ਤਾਂ ਜੋ ਤੁਸੀਂ ਆਪਣੀ ਟੈਕਸ ਰਿਟਰਨ ਨੂੰ ਭਰ ਸਕੋ । ਜੇ ਤੁਸੀਂ ਕਿਸੇ ਟੈਕਸ ਏਜੰਟ ਦੀ ਵਰਤੋਂ ਕਰਦੇ ਹੋ ਤਾਂ ਉਹ ਤੁਹਾਡੀ ਟੈਕਸ ਰਿਟਰਨ ਨੂੰ ਪੂਰਾ ਕਰਨ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨਗੇ । ਇਹ ਬਦਲਿਆ ਨਹੀਂ ਹੈ ।

  ਜੇ ਤੁਸੀਂ myGov ਖਾਤੇ ਦੀ ਵਰਤੋਂ ਨਹੀਂ ਕਰਦੇ ਹੋ ਤਾਂ ਤੁਸੀਂ ਆਪਣੀ ਆਮਦਨ ਦੀ ਸਟੇਟਮੈਂਟ ਦੀ ਕਾਪੀ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕੋਗੇ । ਤੁਸੀਂ ਆਪਣੀ ਟੈਕਸ ਰਿਟਰਨ ਨੂੰ ਉਸੇ ਤਰ੍ਹਾਂ ਭਰ ਸਕਦੇ ਹੋ ਜਿਵੇਂ ਤੁਸੀਂ ਹੁਣ ਕਰਦੇ ਹੋ ।

  ਭੁਗਤਾਨ ਸਮਰੀ

  ਜੇ ਤੁਹਾਡਾ ਰੁਜ਼ਗਾਰਦਾਤਾ ਅਜੇ ਵੀ STP ਦੁਆਰਾ ਰਿਪੋਰਟ ਨਹੀਂ ਕਰ ਰਿਹਾ ਹੈ ਤਾਂ ਵੀ ਉਹ ਤੁਹਾਨੂੰ ਭੁਗਤਾਨ ਸਮਰੀ ਦੇ ਸਕਦੇ ਹਨ:

  • ਟੈਕਸ ਸਾਲ ਦੇ ਅੰਤ ਦੇ ਦੋ ਹਫਤਿਆਂ ਦੇ ਅੰਦਰ (30 ਜੂਨ)
  • ਜਦੋਂ ਤੁਸੀਂ ਕੰਮ ਕਰਨਾ ਛੱਡਦੇ ਹੋ ।

  ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹੋ ਕਿ ਤੁਸੀਂ ਆਪਣੇ ਸਾਰੇ ਮਾਲਕਾਂ ਨੂੰ ਤੁਹਾਡੇ ਡਾਕ ਜਾਂ ਈਮੇਲ ਪਤੇ ਦੇ ਕੇ ਸਾਰੀਆਂ ਭੁਗਤਾਨ ਸਮਰੀਆਂ ਲੈ ਲਵੋ ।

  ਅਗਲਾ ਕਦਮ:

  • ਕੀ ਮੈਨੂੰ ਟੈਕਸ ਰਿਟਰਨ ਜਮ੍ਹਾ ਕਰਾਉਣ ਦੀ ਲੋੜ ਹੈ?

  ਆਪਣੀ ਟੈਕਸ ਰਿਟਰਨ ਪੂਰਾ ਕਰੋ ਅਤੇ ਜਮ੍ਹਾਂ ਕਰੋ

  myTax ਦੀ ਵਰਤੋਂ ਕਰਕੇ ਆਨਲਾਇਨ ਜਮ੍ਹਾਂ ਕਰੋ

  ਤੁਸੀਂ myTax ਦੀ ਵਰਤੋਂ ਕਰਕੇ ਔਨਲਾਈਨ ਜਮ੍ਹਾਂ ਕਰ ਸਕਦੇ ਹੋ । ਇਹ ਆਨਲਾਈਨ ਜਮ੍ਹਾਂ ਕਰਵਾਉਣ ਦਾ ਤੇਜ਼, ਆਸਾਨ, ਸੁਰੱਖਿਅਤ ਅਤੇ ਪੱਕਾ ਤਰੀਕਾ ਹੈ ।

  ਅਗਲਾ ਕਦਮ:

  ਪੰਜੀਕ੍ਰਿਤ ਟੈਕਸ ਏਜੰਟ ਦੀ ਸੇਵਾ ਲੈ ਕੇ ਭਰਨਾ

  ਤੁਸੀਂ ਆਪਣੀ ਟੈਕਸ ਰਿਟਰਨ ਤਿਆਰ ਕਰਨ ਅਤੇ ਦਰਜ ਕਰਨ ਲਈ ਕਿਸੇ ਪੰਜੀਕ੍ਰਿਤ ਟੈਕਸ ਏਜੰਟ ਦੀ ਸੇਵਾ ਲੈ ਸਕਦੇ ਹੋ । ਤੁਸੀਂ ਇੱਕ ਪੰਜੀਕ੍ਰਿਤ ਟੈਕਸ ਏਜੰਟ ਨੂੰ ਲੱਭ ਸਕਦੇ ਹੋ, ਜਾਂ ਟੈਕਸ ਪ੍ਰੈਕਟੀਸ਼ਨਰ ਬੋਰਡExternal Link (ਇੱਕ ਬਾਹਰੀ ਵੈੱਬਸਾਈਟ ਨਾਲ ਲਿੰਕ) 'ਤੇ ਜਾਕੇ ਪਤਾ ਕਰ ਸਕਦੇ ਹੋ ਕਿ ਵਿਅਕਤੀ ਰਜਿਸਟਰਡ ਟੈਕਸ ਏਜੰਟ ਹੈ ਜਾਂ ਨਹੀਂ ।

  ਭਰਨ ਲਈ ਵਾਧੂ ਮਦਦ

  ਜੇ ਤੁਹਾਨੂੰ ਆਪਣੀ ਟੈਕਸ ਰਿਟਰਨ ਭਰਨ ਲਈ ਮਦਦ ਦੀ ਲੋੜ ਹੈ, ਤਾਂ ਤੁਸੀਂ ਟੈਕਸ ਹੈਲਪ ਪ੍ਰੋਗਰਾਮ ਨੂੰ ਵਰਤ ਸਕਦੇ ਹੋ ।

  ਟੈਕਸ ਹੈਲਪ ATO- ਦੁਆਰਾ ਸਿਖਲਾਈ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਕਮਿਊਨਿਟੀ ਵਲੰਟੀਅਰਾਂ ਦਾ ਇੱਕ ਸਮੂਹ ਹੈ ਜੋ myTax ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਆਪਣੀਆਂ ਟੈਕਸ ਰਿਟਰਨਾਂ ਨੂੰ ਭਰਨ ਵਿੱਚ ਮੁਫਤ ਅਤੇ ਗੁਪਤ ਸੇਵਾ ਪ੍ਰਦਾਨ ਕਰਦੇ ਹਨ । ਇਹ ਜੁਲਾਈ ਤੋਂ ਅਕਤੂਬਰ ਤਕ, ਸਾਰੇ ਰਾਜਧਾਨੀ ਸ਼ਹਿਰਾਂ ਅਤੇ ਪੂਰੇ ਆਸਟਰੇਲੀਆ ਵਿੱਚ ਬਹੁਤ ਸਾਰੇ ਖੇਤਰੀ ਇਲਾਕਿਆਂ ਵਿੱਚ ਉਪਲਬਧ ਹੈ ।

  ਅਗਲਾ ਕਦਮ:

  ਦਾਖ਼ਿਲ ਕਦੋਂ ਕਰਨੀ ਹੈ

  ਜੇ ਤੁਸੀਂ ਆਪਣੀ ਟੈਕਸ ਰਿਟਰਨ ਆਪ ਤਿਆਰ ਕਰ ਰਹੇ ਹੋ ਅਤੇ ਦਾਖ਼ਿਲ ਕਰ ਰਹੇ ਹੋ, ਤਾਂ ਤੁਹਾਨੂੰ 31 ਅਕਤੂਬਰ ਤਕ ਇਸ ਨੂੰ ਦਰਜ ਕਰਨਾ ਚਾਹੀਦਾ ਹੈ। ਜੇ ਤੁਸੀਂ ਪਹਿਲੀ ਵਾਰ ਕਿਸੇ ਟੈਕਸ ਏਜੰਟ ਦੀ ਸੇਵਾ ਲੈ ਰਹੇ ਹੋ ਜਾਂ ਪਿਛਲੇ ਸਾਲ ਨਾਲੋਂ ਵੱਖਰੇ ਏਜੰਟ ਦੀ ਸੇਵਾ ਲੈ ਰਹੇ ਹੋ, ਤਾਂ ਤੁਹਾਨੂੰ 31 ਅਕਤੂਬਰ ਤਕ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

  ਜੇ ਤੁਸੀਂ lodge your tax return ਨਹੀਂ ਕਰਦੇ ਅਤੇ ਅਦਾ ਕਰਨ ਵਾਲੀ ਕੋਈ ਵੀ ਰਕਮ ਨਹੀਂ ਕਰਦੇ ਭਰਦੇ, ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ

  ਕੰਮ ਨਾਲ ਸਬੰਧਤ ਖ਼ਰਚੇ

  ਜੇ ਤੁਸੀਂ ਆਪਣੀ ਆਮਦਨੀ ਕਮਾਉਣ ਵਾਸਤੇ ਕਿਸੇ ਚੀਜ਼ 'ਤੇ ਪੈਸਾ ਖਰਚ ਕੀਤਾ ਹੈ ਤਾਂ ਕੰਮ ਨਾਲ ਸਬੰਧਤ ਖ਼ਰਚੇ ਟੈਕਸ ਕਟੌਤੀਯੋਗ ਹੋ ਸਕਦੇ ਹਨ। ਤੁਹਾਨੂੰ ਇਹ ਦਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ ਕਿ:

  • ਖ਼ਰਚੇ ਸਿੱਧੇ ਤੌਰ 'ਤੇ ਕਮਾਈ ਆਮਦਨੀ ਨਾਲ ਸਬੰਧਤ ਹਨ
  • ਖ਼ਰਚੇ ਨਿੱਜੀ ਨਹੀਂ ਹਨ
  • ਤੁਹਾਡੇ ਖਰਚੇ ਨੂੰ ਸਾਬਤ ਕਰਨ ਲਈ ਤੁਹਾਡੇ ਕੋਲ ਇਕ ਰਿਕਾਰਡ ਹੈ।

  ਇਹ ਵੀ ਵੇਖੋ:

  ਰਿਕਾਰਡ ਦੀ ਸਾੰਭ

  ਜਦੋਂ ਤੁਸੀਂ lodge your tax return ਹੋ, ਅਸੀਂ ਇਸ 'ਤੇ ਕਾਰਵਾਈ ਕਰਦੇ ਹਾਂ ਅਤੇ ਇਹ ਪਤਾ ਲਗਾਉਂਦੇ ਹਾਂ ਕਿ ਕੀ ਤੁਸੀਂ tax ਦੀ ਸਹੀ ਰਕਮ ਦਾ ਭੁਗਤਾਨ ਕੀਤਾ ਹੈ। ਅਸੀਂ ਤੁਹਾਨੂੰ notice of assessment ਭੇਜ ਕੇ ਨਤੀਜਾ ਦੱਸਾਣਗੇ। ਆਮ ਤੌਰ 'ਤੇ, ਤੁਹਾਨੂੰ ਆਪਣਾ tax return ਭਰਨ ਦੀ ਮਿਤੀ ਤੋਂ ਲੈ ਕੇ ਘੱਟੋ ਘੱਟ ਪੰਜ ਸਾਲ ਤਕ ਤੁਹਾਡੇ ਦੁਆਰਾ ਕਲੇਮ ਕਰਨ ਵਾਲੀਆਂ ਕਟੌਤੀਆਂ ਲਈ ਰਸੀਦਾਂ ਦਾ ਰਿਕਾਰਡ ਰੱਖਣਾ ਚਾਹੀਦਾ ਹੈ।

  ਇਹ ਵੀ ਵੇਖੋ:

  ਸੁਪਰਐਨੂਏਸ਼ਨ

  ਸੁਪਰ ਆਸਟ੍ਰੇਲੀਆ ਦੀ ਰਿਟਾਇਰਮੈਂਟ ਲਈ ਬਚਤ ਪ੍ਰਣਾਲੀ ਹੈ । ਇਹ ਤੁਹਾਨੂੰ ਰਿਟਾਇਰਮੈਂਟ ਸਮੇਂ ਦੇਣ ਲਈ ਤੁਹਾਡੇ ਕੰਮਕਾਜੀ ਜੀਵਨ ਦੌਰਾਨ ਪੈਸੇ ਨੂੰ ਅੱਡ ਕਰਦਾ ਹੈ ।

  ਨਵੀਂ ਨੌਕਰੀ ਸ਼ੁਰੂ ਕਰਦੇ ਸਮੇਂ, ਤੁਹਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਸੁਪਰ ਕਿਵੇਂ ਕੰਮ ਕਰਦਾ ਹੈ ਅਤੇ ਤੁਹਾਡੇ ਅਧਿਕਾਰਾਂ ਅਤੇ ਹੱਕਾਂ ਬਾਰੇ ਜਾਨਣਾ। ਤੁਹਾਡੇ ਦੁਆਰਾ ਹੁਣ ਅਤੇ ਭਵਿੱਖ ਵਿੱਚ ਕੀਤੇ ਗਏ ਫੈਸਲੇ ਤੁਹਾਡੀ ਜੀਵਨ ਸ਼ੈਲੀ 'ਤੇ ਅਸਰ ਪਾਉਂਦੇ ਹੋ, ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ ।

  ਤਨਖਾਹ ਤੋਂ ਇਲਾਵਾ ਤੁਹਾਡੇ ਰੋਜ਼ਗਾਰਦਾਤਾ ਨੂੰ ਸੁਪਰ ਯੋਗਦਾਨ ਲਾਜ਼ਮੀ ਹੈ। ਬਹੁਤੇ ਲੋਕ ਇਹ ਚੋਣ ਕਰ ਸਕਦੇ ਹਨ ਕਿ ਇਨ੍ਹਾਂ ਯੋਗਦਾਨਾਂ ਨੂੰ ਕਿਸ ਆਸਟਰੇਲਿਆਈ ਸੁਪਰ ਫੰਡ ਵਿੱਚ ਅਦਾ ਕੀਤਾ ਜਾਂਦਾ ਹੈ।

  ਆਮ ਤੌਰ 'ਤੇ, ਜੇਕਰ ਤੁਹਾਨੂੰ ਇੱਕ ਕੈਲੰਡਰ ਮਹੀਨੇ ਵਿੱਚ $450 ਜਾਂ ਵੱਧ ਦਾ ਭੁਗਤਾਨ ਕੀਤਾ ਜਾਂਦਾ ਹੈ, ਤਾਂ ਤੁਹਾਡੇ ਮਾਲਕ ਨੂੰ ਤੁਹਾਡੇ ਲਈ ਇੱਕ ਸੁਪਰ ਅਕਾਉਂਟ ਵਿੱਚ ਤੁਹਾਡੀ ਕਮਾਈ ਦੇ ਕੁਝ ਪ੍ਰਤੀਸ਼ਤ ਹਿੱਸੇ ਦਾ ਯੋਗਦਾਨ ਦੇਣਾ ਚਾਹੀਦਾ ਹੈ ।

  ਇਹ ਵੀ ਵੇਖੋ:

   Last modified: 03 Oct 2019QC 57427