ਟੈਕਸ ਦੇਣ ਵਾਲਿਆਂ ਦੀ ਸਨਦ – ਤੁਹਾਨੂੰ ਕੀ ਜਾਨਣ ਦੀ ਲੋੜ ਹੈ?
ਮੁਖਬੰਧ
ਆਸਟ੍ਰੇਲੀਆ ਦੀਆਂ ਟੈਕਸ ਅਤੇ ਪਦਮੁਕਤ ਰਾਸ਼ੀ ਦੀਆਂ ਪ੍ਰਣਾਲੀਆਂ ਭਾਈਚਾਰੇ ਦੀ ਜਾਇਦਾਦ ਹਨ ਜੋ ਕਿ ਆਸਟ੍ਰੇਲੀਆ ਵਿੱਚ ਜਿਸ ਜਿੰਦਗੀ ਦਾ ਅਸੀਂ ਅਨੰਦ ਲੈਂਦੇ ਹਾਂ ਉਸ ਨੂੰ ਸਹਿਯੋਗ ਦਿੰਦੀਆਂ ਹਨ। ਇਹਨਾਂ ਦੀ ਸੰਭਾਲ ਅਤੇ ਦੇਖਭਾਲ ਵਿੱਚ ਸਾਨੂੰ ਸਾਰਿਆਂ ਨੂੰ ਭੂਮਿਕਾ ਨਿਭਾਉਣ ਦੀ ਲੋੜ ਹੈ।
Australian Taxation Office (ATO) ਇੱਛਾ ਨਾਲ ਟੈਕਸ ਅਤੇ ਪਦਮੁਕਤ ਰਾਸ਼ੀ ਦੀਆਂ ਪ੍ਰਣਾਲੀਆਂ ਵਿੱਚ ਸ਼ਾਮਲ ਹੋਣ ਦੀ ਪਾਲਣਾ ਕਰਵਾ ਕੇ ਆਸਟ੍ਰੇਲੀਆ ਦੇ ਵਾਸੀਆਂ ਦੇ ਅਰਥਚਾਰੇ ਅਤੇ ਸਮਾਜਿਕ ਭਲਾਈ ਵਿੱਚ ਹਿੱਸਾ ਪਾਉਂਦਾ ਹੈ, ਜਿਸ ਵਿੱਚ ਲਾਭਾਂ ਤੱਕ ਪਹੁੰਚ ਸ਼ਾਮਲ ਹੈ।
ਆਸਟ੍ਰੇਲੀਆ ਦੇ ਵਾਸੀ ਕਾਨੂੰਨ ਦੇ ਅਧੀਨ ਆਪਣੀਆਂ ਜਿੰਮੇਵਾਰੀਆਂ ਨਿਭਾ ਕੇ ਆਪਣਾ ਹਿੱਸਾ ਪਾਉਂਦੇ ਹਨ।
ਤੁਹਾਡੇ ਨਾਲ ਸਾਡਾ ਸਬੰਧ ਭਰੋਸੇ ਅਤੇ ਸਨਮਾਨ ਉਪਰ ਅਧਾਰਿਤ ਹੈ। ਉਸ ਸਬੰਧ ਦੀ ਪਰਵਰਿਸ਼ ਅਸੀਂ ਇਸ ਤਰ੍ਹਾਂ ਕਰਦੇ ਹਾਂ:
- ਤੁਹਾਨੂੰ ਪੇਸ਼ੇਵਰ, ਸਨਮਾਨ ਵਾਲੀ ਅਤੇ ਸਮੇਂ ਸਿਰ ਸੇਵਾ ਦੇ ਕੇ
- ਤੁਹਾਡੇ ਨਾਲ ਨਿਰਪੱਖ ਅਤੇ ਸਨਮਾਨ ਵਾਲਾ ਵਰਤਾਓ ਕਰਕੇ
- ਤੁਹਾਡੇ ਹਾਲਾਤਾਂ ਅਤੇ ਪਹਿਲੇ ਰਵੱਈਏ ਦੀ ਰਹਿਤ ਉਪਰ ਆਧਾਰਿਤ ਤੁਹਾਡੇ ਨਾਲ ਵਰਤਾਓ ਕਰਕੇ
- ਤੁਹਾਡੇ ਦੁਆਰਾ ਚੀਜਾਂ ਨੂੰ ਠੀਕ ਕਰਨ ਲਈ ਜਿੰਨ੍ਹਾਂ ਸੰਭਵ ਹੋ ਸਕੇ ਸੌਖਿਆਂ ਬਣਾ ਕੇ
- ਜੋ ਇਹਨਾਂ ਪ੍ਰਣਾਲੀਆਂ ਵਿੱਚ ਸਿੱਧੇ ਤਰੀਕੇ ਨਾਲ ਹਿੱਸਾ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਸਹਿਯੋਗ ਦੇ ਕੇ
- ਤੁਹਾਡੇ ਅਤੇ ਭਾਈਚਾਰੇ ਦੇ ਨਾਲ ਸਾਡੇ ਵਰਤਾਓ ਦੌਰਾਨ ਖੁੱਲ੍ਹਾ, ਪਾਰਦਰਸ਼ੀ ਅਤੇ ਜਵਾਬਦੇਹੀ ਵਾਲਾ ਵਰਤਾਓ ਕਰਕੇ
- ਸਾਡੀਆਂ ਸੇਵਾਵਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਅਤੇ ਕੁਸ਼ਲ ਤਰੀਕੇ ਨਾਲ ਪ੍ਰਦਾਨ ਕਰਕੇ।
ਟੈਕਸ ਦੇਣ ਵਾਲਿਆਂ ਦੀ ਸਨਦ (ਸਨਦ) ਤੁਹਾਡੇ ਹੱਕਾਂ ਦੀ ਰੂਪ-ਰੇਖਾ ਖਿੱਚਦੀ ਹੈ। ਇਹ ਟੈਕਸ ਅਤੇ ਪਦਮੁਕਤ ਰਾਸ਼ੀ ਦੀਆਂ ਪ੍ਰਣਾਲੀਆਂ ਦਾ ਪ੍ਰਬੰਧ ਕਰਦਿਆਂ ਤੁਸੀਂ ਸਾਥੋਂ ਕੀ ਉਮੀਦ ਕਰ ਸਕਦੇ ਹੋ ਇਹ ਉਸ ਦੀ ਵਿਆਖਿਆ ਕਰਦਾ ਹੈ। ਤੁਹਾਡੇ ਨਾਲ ਹੋਣ ਵਾਲੇ ਸਾਰੇ ਵਰਤਾਵਾਂ ਦੌਰਾਨ ਅਸੀਂ ਇਸ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ।
ਭੂਮਿਕਾ
ਤੁਹਾਡੇ ਜਾਂ ਤੁਹਾਡੀ ਚੋਣ ਦੇ ਨੁਮਾਇੰਦੇ ਨਾਲ ਵਰਤਾਓ ਦੇ ਦੌਰਾਨ ਅਸੀਂ ਆਪਣੇ ਆਪ ਦੇ ਵਤੀਰੇ ਨੂੰ ਕਿਸ ਤਰ੍ਹਾਂ ਰੱਖਾਂਗੇ, ਸਨਦ ਉਸ ਦੀ ਰੂਪ-ਰੇਖਾ ਖਿੱਚਦੀ ਹੈ।
ਇਹ ਉਹਨਾਂ ਸਭ ਲਈ ਹੈ ਜੋ ਟੈਕਸ, ਪਦਮੁਕਤ ਰਾਸ਼ੀ, ਆਬਕਾਰੀ ਅਤੇ ਹੋਰ ਕਾਨੂੰਨ ਜੋ ਅਸੀਂ ਲਾਗੂ ਕਰਦੇ ਹਾਂ ਵਾਸਤੇ ਸਾਡੇ ਨਾਲ ਵਰਤਦਾ ਹੈ।
ਇਹ ਤੁਹਾਨੂੰ ਸਮਝਣ ਵਿੱਚ ਮਦਦ ਕਰੇਗਾ:
- ਤੁਹਾਡੇ ਅਧਿਕਾਰ ਅਤੇ ਫਰਜ਼
- ਤੁਸੀਂ ਸਾਥੋਂ ਕੀ ਉਮੀਦ ਕਰ ਸਕਦੇ ਹੋ।
- ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ
ਜਦੋਂ ਅਸੀਂ ‘ਤੁਸੀਂ’ ਅਤੇ ‘ਤੁਹਾਡਾ’ ਸ਼ਬਦ ਵਰਤਦੇ ਹਾਂ ਤਾਂ ਇਹ ਤੁਹਾਡੇ ਲਈ ਵਿਅਕਤੀ ਤੌਰ ਤੇ ਹੈ, ਅਤੇ ਕਿਸੇ ਹੋਰ ਲਈ ਜਿਸ ਨੂੰ ਤੁਸੀਂ ਆਪਣੇ ਨੁਮਾਇੰਦੇ ਵਜੋਂ ਮਨੋਨੀਤ ਕੀਤਾ ਹੈ।
‘ਹਰੇਕ’ ਸ਼ਬਦ ‘ਸਾਡੇ’ ਅਤੇ ‘ਤੁਹਾਡੇ’ ਲਈ ਹੈ।
ਤੁਹਾਡੇ ਅਧਿਕਾਰ
ਤੁਸੀਂ ਸਾਥੋਂ ਇਸ ਦੀ ਉਮੀਦ ਕਰ ਸਕਦੇ ਹੋ:
ਤੁਹਾਡੇ ਨਾਲ ਨਿਰਪੱਖ ਅਤੇ ਵਾਜਬ ਤਰੀਕੇ ਨਾਲ ਵਰਤਾਓ ਕਰਨਾ
ਅਸੀਂ ਕਰਾਂਗੇ:
- ਤੁਹਾਡੇ ਨਾਲ ਨਿਮਰਤਾ, ਧਿਆਨ ਅਤੇ ਸਨਮਾਨ ਨਾਲ ਪੇਸ਼ ਆਵਾਂਗੇ
- ਦਿਆਨਤਦਾਰੀ ਅਤੇ ਇਮਾਨਦਾਰੀ ਵਾਲਾ ਰਵੱਈਆ ਰੱਖਾਂਗੇ
- ਨਿਰਪੱਖ ਹੋ ਕੇ ਕੰਮ ਕਰਾਂਗੇ
- ਆਸਟ੍ਰੇਲੀਆ ਦੇ ਭਾਈਚਾਰੇ ਦੀ ਵਿਭਿੰਨਤਾ ਦਾ ਸਨਮਾਨ ਅਤੇ ਇਸ ਪ੍ਰਤੀ ਸੰਵੇਦਨਸ਼ੀਲ ਰਹਾਂਗੇ
- ਕਾਨੂੰਨ ਦੇ ਅਨੁਸਾਰ ਨਿਰਪੱਖ ਅਤੇ ਮੁਨਾਸਿਬ ਫੈਸਲੇ ਲਵਾਂਗੇ
- ਤੁਹਾਡੀਆਂ ਚਿੰਤਾਵਾਂ, ਮੁਸ਼ਕਿਲਾਂ ਜਾਂ ਸ਼ਿਕਾਇਤਾਂ ਨੂੰ ਨਿਰਪੱਖ ਅਤੇ ਜਿੰਨ੍ਹੀ ਛੇਤੀ ਹੋ ਸਕੇ ਹੱਲ ਕਰਾਂਗੇ।
- ਨਿਰਪੱਖ ਅਤੇ ਮੁਨਾਸਿਬ ਫੈਸਲੇ ਲਵਾਂਗੇ
- ਜਿਵੇਂ ਕਾਨੂੰਨ ਸਾਨੂੰ ਆਗਿਆ ਦਿੰਦਾ ਹੈ, ਤੁਹਾਨੂੰ ਸੁਣਨਾ ਅਤੇ ਤੁਹਾਡੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਾਂਗੇ।
ਹੋਰ ਵੇਖੋ:
ਤੁਹਾਨੂੰ ਇਮਾਨਦਾਰ ਮੰਨ ਕੇ ਚੱਲਣਾ ਜਦ ਤੱਕ ਕਿ ਤੁਸੀਂ ਕੁਝ ਗਲਤ ਨਹੀਂ ਕਰਦੇ
ਅਸੀਂ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਪੂਰੀ ਅਤੇ ਸਹੀ ਮੰਨਦੇ ਹਾਂ ਜਦ ਤੱਕ ਕਿ ਸਾਡੇ ਕੋਲ ਦੂਸਰੇ ਤਰੀਕੇ ਨਾਲ ਸੋਚਣ ਦਾ ਕੋਈ ਕਾਰਣ ਹੋਵੇ।
ਆਮ ਤੌਰ ਤੇ, ਅਸੀਂ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਉਸੇ ਤਰ੍ਹਾਂ ਹੀ ਸਵੀਕਾਰ ਕਰ ਲੈਂਦੇ ਹਾਂ, ਅਤੇ ਇਸ ਜਾਣਕਾਰੀ ਦੇ ਆਧਾਰ ਤੇ ਅਸੀਂ ਤੁਹਾਡੀ ਕਰ ਦੀ ਦੇਣਦਾਰੀ ਤਹਿ ਕਰਦੇ ਹਾਂ।
ਅਸੀਂ ਮੰਨਦੇ ਹਾਂ ਕਿ ਲੋਕ ਕਈ ਵਾਰੀ ਗਲਤੀਆਂ ਕਰਦੇ ਹਨ। ਅਸੀਂ ਤੁਹਾਨੂੰ ਵਿਆਖਿਆ ਕਰਨ ਦਾ ਮੌਕਾ ਦੇ ਕੇ, ਗਲਤੀਆਂ ਅਤੇ ਜਾਣ ਬੁੱਝ ਕੇ ਕੀਤੀਆਂ ਗਈਆਂ ਗਤੀਵਿਧੀਆਂ ਵਿੱਚ ਅੰਤਰ ਕਰਦੇ ਹਾਂ। ਅਸੀਂ ਤੁਹਾਡੀ ਗੱਲ ਸੁਣਦੇ ਹਾਂ ਅਤੇ ਤੁਹਾਡੀ ਵਿਆਖਿਆ ਨੂੰ ਧਿਆਨ ਵਿੱਚ ਰੱਖਦੇ ਹਾਂ।
ਅਸੀਂ ਇਹ ਯਕੀਨੀ ਬਨਾਉਣ ਲਈ ਜਿੰਮੇਵਾਰ ਹਾਂ ਕਿ ਹਰ ਕੋਈ ਸਾਡੇ ਦੁਆਰਾ ਲਾਗੂ ਕੀਤੇ ਕਾਨੂੰਨਾਂ ਦੀ ਰਹਿਤ ਦੇ ਨਾਲ ਚੱਲੇ। ਤੁਹਾਡੀ ਜਾਣਕਾਰੀ ਦੀ ਸਮੀਖਿਆ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਤੁਹਾਨੂੰ ਬੇਈਮਾਨ ਮੰਨਦੇ ਹਾਂ, ਪਰ ਜੇਕਰ ਸਾਨੂੰ ਫਰਕ ਲੱਭਦੇ ਹਨ, ਅਸੀਂ ਹੋਰ ਅੱਗੇ ਕਾਰਵਾਈ ਕਰ ਸਕਦੇ ਹਾਂ।
ਹੋਰ ਵੇਖੋ:
ਤੁਹਾਨੂੰ ਪੇਸ਼ੇਵਰ ਸੇਵਾ ਅਤੇ ਸਹਾਇਤਾ ਪੇਸ਼ ਕਰਨੀ
ਤੁਸੀਂ ਸਾਡੇ ਨਾਲ ਰਚਨਾਤਮਕ ਅਤੇ ਪੇਸ਼ੇਵਰ ਕੰਮਕਾਜ ਵਾਲੇ ਰਿਸ਼ਤੇ ਦੀ ਆਸ ਰੱਖ ਸਕਦੇ ਹੋ, ਕਿਉਂਕਿ ਅਸੀਂ:
- ਤੁਹਾਨੂੰ ਅਧਿਕਾਰਾਂ ਅਤੇ ਦੇਣਦਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਾਂ
- ਤੁਹਾਨੂੰ ਪੇਸ਼ੇਵਰ ਸੇਵਾ ਦਿੰਦੇ ਹਾਂ, ਆਪਣੇ ਆਪ ਦੀ ਪਛਾਣ ਕਰਵਾਉਂਦੇ ਸਮੇਂ ਆਪਣੇ ਨਾਮ ਦੱਸਦੇ ਹਾਂ, ਹਾਲਾਂਕਿ ਕੁਝ ਹਾਲਾਤਾਂ ਵਿੱਚ ਅਸੀਂ ਤੁਹਾਨੂੰ ਕਿਸੇ ਹੋਰ ਤਰ੍ਹਾਂ ਦੀ ਪਛਾਣ ਦੇ ਸਕਦੇ ਹਾਂ।
- ਤੁਹਾਨੂੰ ਸੰਪਰਕ ਦੇ ਵੇਰਵੇ ਦਿੰਦੇ ਹਾਂ ਤਾਂ ਜੋ ਲੋੜ ਹੋਵੇ ਤਾਂ ਤੁਸੀਂ ਵਧੇਰੇ ਜਾਣਕਾਰੀ ਲੈ ਸਕੋ
- ਜੇਕਰ ਤੁਹਾਡਾ ਸਵਾਲ ਗੁੰਝਲਦਾਰ ਹੋਵੇ ਤਾਂ ਤੁਹਾਡਾ ਕਿਸੇ ਨਾਲ ਸੰਪਰਕ ਕਰਵਾਉਂਦੇ ਹਾਂ ਜੋ ਤੁਹਾਡੀ ਸਹਾਇਤਾ ਕਰ ਸਕਦਾ ਹੋਵੇ
- ਜਦੋਂ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਸੰਪਰਕ ਕਰਾਂਗੇ ਤਾਂ ਅਸੀਂ ਕਰਦੇ ਹਾਂ
- ਜੇਕਰ ਤੁਹਾਡੇ ਸਵਾਲ ਦਾ ਉਸੇ ਵੇਲੇ ਜਵਾਬ ਨਾ ਦਿੱਤਾ ਜਾ ਸਕੇ, ਤਾਂ ਤੁਹਾਡੇ ਸੰਪਰਕ ਦੇ ਵੇਰਵੇ ਲੈ ਲੈਂਦੇ ਹਾਂ ਅਤੇ ਜਿੰਨ੍ਹਾਂ ਛੇਤੀ ਹੋ ਸਕੇ ਜਵਾਬ ਦਿੰਦੇ ਹਾਂ
- ਤੁਹਾਡੀਆਂ ਪੁੱਛਾਂ-ਗਿੱਛਾਂ ਅਤੇ ਬੇਨਤੀਆਂ ਦੇ ਜਵਾਬ ਸਮੇਂ ਸਿਰ ਦੇਣ ਦਾ ਕੋਸ਼ਿਸ਼ ਕਰਦੇ ਹਾਂ
- ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹਾਂ, ਮੁਆਫੀ ਮੰਗਦੇ ਹਾਂ ਅਤੇ ਜਿੰਨ੍ਹਾਂ ਛੇਤੀ ਹੋ ਸਕੇ ਉਹਨਾਂ ਨੂੰ ਠੀਕ ਕਰਦੇ ਹਾਂ
- ਆਪਣੀ ਪ੍ਰਕਾਸ਼ਿਤ ਜਾਣਕਾਰੀ ਵਿੱਚ ਅਤੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਜਾਂ ਤੁਹਾਨੂੰ ਲਿਖਦੇ ਹਾਂ ਤਾਂ ਸਾਦੀ ਅਤੇ ਸਪਸ਼ਟ ਭਾਸ਼ਾ ਦੀ ਵਰਤੋਂ ਕਰਦੇ ਹਾਂ
- ਸਾਡੀ ਕੁਝ ਜਾਣਕਾਰੀ ਨੂੰ ਆਪਣੀ ਵੈਬਸਾਈਟ ਉਪਰ ਅੰਗਰੇਜ਼ੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਵਿੱਚ ਪ੍ਰਦਾਨ ਕਰਦੇ ਹਾਂ (ਨੂੰਦੂਸਰੀਆਂ ਭਾਸ਼ਾਵਾਂ ਵਿੱਚ ਜਾਣਕਾਰੀ ਵੇਖੋ)
- ਤੁਹਾਨੂੰ ਸਲਾਹ ਅਤੇ ਜਾਣਕਾਰੀ ਡਿਜ਼ਿਟਲ ਰੂਪ ਵਿੱਚ ਦਿੰਦੇ ਹਾਂ ਸਿਵਾਏ ਇਸ ਤੋਂ ਕਿ ਜਿੱਥੇ ਬਿਨਾਂ-ਡਿਜ਼ਿਟਲ ਵਾਲਾ ਰੂਪ ਜ਼ਿਆਦਾ ਉਚਿੱਤ ਹੋਵੇ
- ਰਾਹੀਂ ਸਲਾਹ ਅਤੇ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਦੇ ਹਾਂ
ਤੁਹਾਡੇ ਦੁਆਰਾ ਚੁਣੇ ਹੋਏ ਵਿਅਕਤੀ ਨੂੰ ਨੁਮਾਇੰਦੇ ਵਜੋਂ ਅਤੇ ਸਲਾਹ ਲੈਣ ਲਈ ਸਵੀਕਾਰ ਕਰਨਾ
ਤੁਸੀਂ ਆਪਣੇ ਮਾਮਲਿਆਂ ਲਈ ਅਤੇ ਸਾਡੇ ਨਾਲ ਵਰਤਣ ਵਾਸਤੇ ਸਹਾਇਤਾ ਲੈ ਸਕਦੇ ਹੋ। ਵੱਖ ਵੱਖ ਮੁੱਦਿਆਂ ਵਾਸਤੇ ਤੁਸੀਂ ਵੱਖ ਵੱਖ ਵਿਅਕਤੀਆਂ ਨੂੰ ਨੁਮਾਇੰਦਾ ਬਣਾ ਸਕਦੇ ਹੋ। ਸਹਾਇਤਾ ਦੇ ਵਿੱਚ ਟੈਕਸ ਰਿਟਰਨਾਂ, ਐਕਟਿਵਟੀ ਸਟੇਟਮੈਂਟਾਂ ਬਨਾਉਣੀਆਂ, ਮੁਲਾਂਕਣ ਦੇ ਖਿਲਾਫ ਇਤਰਾਜ਼ ਅਤੇ ਆਪਣੇ ਮਾਮਲਿਆਂ ਵਾਸਤੇ ਸਲਾਹ ਲੈਣੀ ਸ਼ਾਮਲ ਹੈ।
ਰਜਿਸਟਰਡ ਏਜੰਟ ਦੇ ਸਮੇਤ ਭਾਂਵੇਂ ਕਿ ਕੋਈ ਹੋਰ, ਟੈਕਸ ਰਿਟਰਨ ਜਾਂ ਟੈਕਸ ਦੇ ਹੋਰ ਦਸਤਾਵੇਜ਼ ਬਨਾਉਣ ਵਿੱਚ ਸਹਾਇਤਾ ਕਰਦਾ ਹੈ, ਤੁਸੀਂ ਫਿਰ ਵੀ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਦੀ ਸ਼ੁੱਧਤਾ ਲਈ ਜਿੰਮੇਵਾਰ ਹੋਵੋਗੇ।
ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਆਪਣੇ ਥਾਂਵੇਂ ਜਾਂ ਤੁਹਾਡੇ ਮਾਮਲਿਆਂ ਨੂੰ ਸਾਡੇ ਨਾਲ ਵਿਚਾਰਨ ਲਈ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਹ ਜ਼ਰੂਰ ਦੱਸੋ।
ਬਹੁਤੇ ਹਾਲਾਤਾਂ ਵਿੱਚ, ਤੁਸੀਂ ਕਿਸੇ ਵੀ ਵਿਅਕਤੀ ਨੂੰ ਆਪਣੀ ਸਹਾਇਤਾ ਲਈ ਚੁਣ ਸਕਦੇ ਹੋ ਪਰ ਕਾਨੂੰਨ ਦੱਸਦਾ ਹੈ ਕਿ ਇਸ ਸਹਾਇਤਾ ਵਾਸਤੇ ਕੌਣ ਫੀਸ ਲੈ ਸਕਦਾ ਹੈ। ਆਮ ਤੌਰ ਤੇ, ਸਿਰਫ ਰਜਿਸਟਰਡ ਟੈਕਸ ਏਜੰਟ ਜਾਂ BAS ਏਜੰਟ ਹੀ (ਰਜਿਸਟਰਡ ਏਜੰਟ) ਟੈਕਸ ਦੇ ਏਜੰਟ ਵਾਲੀਆਂ ਸੇਵਾਵਾਂ ਦੇਣ ਵਾਸਤੇ ਫੀਸ ਲੈ ਸਕਦੇ ਹਨ।
Tax Practitioners Board ਟੈਕਸ ਦੇ ਏਜੰਟ ਵਾਲੀਆਂ ਸੇਵਾਵਾਂ ਦੇ ਬੰਦੋਬਸਤ ਦੀ ਪਾਲਨਾ ਕਰਵਾਉਣ ਵਾਸਤੇ ਜਿੰਮੇਵਾਰ ਹੈ।
ਜੇਕਰ ਤੁਸੀਂ ਨੁਮਾਇੰਦਾ ਚੁਣਦੇ ਹੋ, ਉਹਨਾਂ ਦੇ ਵੀ ਸਨਦ ਦੇ ਅਧੀਨ ਤੁਹਾਡੇ ਵਾਂਗ ਹੀ ਇਕੋ ਜਿਹੇ ਅਧਿਕਾਰ ਅਤੇ ਫਰਜ਼ ਹੋਣਗੇ।
ਹੋਰ ਵੇਖੋ:
ਤੁਹਾਡੀ ਗੋਪਨੀਯਤਾ ਦਾ ਸਨਮਾਨ
ਟੈਕਸ ਅਤੇ ਪਦਮੁਕਤ ਰਾਸ਼ੀ ਦੇ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਅਸੀਂ ਤੁਹਾਡੀ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ। ਅਸੀਂ ਇਹ ਜਾਣਕਾਰੀ ਤੁਹਾਡੇ ਕੋਲੋਂ ਜਾਂ ਹੋਰ ਧਿਰਾਂ ਜਿਵੇਂ ਤੁਹਾਡਾ ਨੁਮਾਇੰਦਾ, ਦੂਸਰੀਆਂ ਸਰਕਾਰੀ ਏਜੰਸੀਆਂ ਅਤੇ ਬੈਂਕਾਂ ਤੋਂ ਲੈ ਸਕਦੇ ਹਾਂ। ਅਸੀਂ ਤੁਹਾਡੀ ਗੋਪਨੀਯਤਾ ਦਾ ਸਨਮਾਨ ਕਰਦੇ ਹਾਂ ਅਤੇ ਤੁਹਾਡੀ ਜਾਣਕਾਰੀ ਨੂੰ ਗੁਪਤ ਰੱਕਦੇ ਹਾਂ। ਕੁਝ ਖਾਸ ਹਾਲਾਤਾਂ ਵਿੱਚ, ਕਾਨੂੰਨ ਤੁਹਾਡੀ ਜਾਣਕਾਰੀ ਨੂੰ ਹੋਰਨਾਂ ਨੂੰ ਦੱਸਣ ਦੀ ਆਗਿਆ ਦਿੰਦਾ ਹੈ। ਉਦਾਹਰਣ ਵਜੋਂ, ਸਾਡੇ ਕੋਲ ਅੰਕੜਿਆਂ ਨੂੰ ਮਿਲਾਉਣ ਵਾਲਾ ਪ੍ਰੋਗਰਾਮ ਹੈ ਜੋ ਕਿ ਸਾਰੇ ਸਰਕਾਰੀ ਅੰਕੜੇ ਮਿਲਾਉਣ ਵਾਲੇ ਨਿਰਦੇਸ਼ਾਂExternal Link ਦੀ ਪਾਲਣਾ ਕਰਦਾ ਹੈ।
ਜੇ ਤੁਸੀਂ ਸੋਚਦੇ ਹੋ ਕਿ ਤੁਹਾਡੀ ਗੋਪਨੀਯਤਾ, ਜਾਂ ਤੁਹਾਡੇ ਟੈਕਸ ਰਿਟਰਨ ਦੀ ਜਾਣਕਾਰੀ ਦੀ ਗੁਪਤਤਾ, ਸਾਡੀਆਂ ਕਾਰਵਾਈਆਂ ਕਰਕੇ ਖਤਰੇ ਵਿੱਚ ਪਈ ਹੈ, ਤੁਹਾਡਾ ਪਹਿਲਾ ਕਦਮ ਉਸ ਟੈਕਸ ਅਫਸਰ ਨਾਲ ਹੱਲ ਕਰਨ ਦੀ ਕੋਸ਼ਿਸ਼ ਹੋਣਾ ਚਾਹੀਦਾ ਹੈ, ਜਿਸ ਦੇ ਨਾਲ ਤੁਸੀਂ ਵਰਤ ਰਹੇ ਸੀ (ਜਾਂ ਉਸ ਨੰਬਰ ਉਪਰ ਫੋਨ ਕਰਕੇ ਜੋ ਤੁਹਾਨੂੰ ਦਿੱਤਾ ਗਿਆ ਹੈ)।
ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ, ਟੈਕਸ ਅਫਸਰ ਦੇ ਮੈਨੇਜਰ ਨਾਲ ਗੱਲ ਕਰੋ। ਜੇਕਰ ਤੁਸੀਂ ਫਿਰ ਵੀ ਸੰਤੁਸ਼ਟ ਨਹੀਂ ਹੋ, ਤੁਸੀਂ ਸ਼ਿਕਾਇਤ ਫਾਰਮ ਵਰਤ ਕੇ ਜਾਂ 1800 199 010 ਉਪਰ ਫੋਨ ਕਰਕੇ ਸ਼ਿਕਾਇਤ ਕਰ ਸਕਦੇ ਹੋ।
ਗੋਪਨੀਯਤਾ ਵਾਲਾ ਕਮਿਸ਼ਨਰ
ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ ਕਿ ਅਸੀਂ ਤੁਹਾਡੀ ਸ਼ਿਕਾਇਤ ਨੂੰ ਕਿਵੇਂ ਨਿਪਟਾਇਆ ਹੈ, Privacy Commissioner ਸ਼ਾਇਦ ਤੁਹਾਡੀ ਸਹਾਇਤਾ ਕਰ ਸਕਦਾ ਹੈ। Privacy Commissioner ਸਬੰਧੀ ਹੋਰ ਜਾਣਕਾਰੀ ਉਹਨਾਂ ਦੀ ਵੈਬਸਾਈਟ oaic.gov.auExternal Link ਉਪਰ ਉਪਲਬਧ ਹੈ ਜਾਂ ਤੁਸੀਂ 1300 363 992 ਉਪਰ ਫੋਨ ਕਰ ਸਕਦੇ ਹੋ।
ਹੋਰ ਵੇਖੋ:
ਤੁਹਾਡੀ ਜਾਣਕਾਰੀ ਜੋ ਅਸੀਂ ਰੱਖਦੇ ਹਾਂ ਨੂੰ ਗੁਪਤ ਰੱਖਣਾ
ਸਾਡੇ ਲਈ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਅਤੇ ਗੁਪਤ ਰੱਖਣਾ ਜ਼ਰੂਰੀ ਹੈ। ਅਸੀਂ ਇਸ ਨਾਲ ਬੰਨ੍ਹੇ ਹੋਏ ਹਾਂ:
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਅਤੇ ਗੋਪਨੀਯਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਤੁਹਾਡੇ ਅੰਕੜੇ ਅਤੇ ਸਾਡੇ ਨਾਲ ਹੋਏ ਲੈਣ ਦੇਣ ਸੁਰੱਖਿਅਤ ਤੇ ਸੰਭਾਲ ਕੇ ਰੱਖਣ ਨੂੰ ਯਕੀਨੀ ਬਨਾਉਣ ਲਈ ਸਾਡੇ ਕੋਲ ਤਰੀਕੇ ਹਨ।
ਅਸੀਂ ਤੁਹਾਡੀ ਜਾਣਕਾਰੀ ਨੂੰ ਸਿਰਫ ਉਦੋਂ ਹੀ ਵੇਖਦੇ, ਰਿਕਾਰਡ ਕਰਦੇ, ਵਿਚਾਰਦੇ ਜਾਂ ਦੂਸਰਿਆਂ ਨੂੰ ਦੱਸਦੇ ਹਾਂ ਜਦੋਂ ਇਹ ਸਾਡੇ ਕੰਮ ਦੇ ਹਿੱਸੇ ਵਜੋਂ ਜ਼ਰੂਰੀ ਹੋਵੇ ਜਾਂ ਜਿੱਥੇ ਕਾਨੂੰਨ ਸਾਨੂੰ ਆਗਿਆ ਦਿੰਦਾ ਹੈ। ਸਾਡੇ ਵੱਲੋਂ ਦਿੱਤੀ ਜਾਂਦੀ ਸੇਵਾ ਦੀ ਗੁਣਵੱਤਾ ਦੀ ਨਿਗਰਾਨੀ ਲਈ ਜਾਂ ਜਿੱਥੇ ਇਹ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਜ਼ਰੂਰੀ ਹੋਵੇ, ਅਸੀਂ ਫੋਨ ਕਾਲਾਂ ਨੂੰ ਰਿਕਾਰਡ ਕਰਦੇ ਹਾਂ। ਤੁਹਾਡੀ ਜਾਣਕਾਰੀ ਨੂੰ ਦੂਸਰਿਆਂ ਨੂੰ ਦੱਸਣ ਦੇ ਆਮ ਕਾਰਣਾਂ ਵਿੱਚ ਸਰਕਾਰ ਦੇ ਲਾਭਾਂ ਵਾਸਤੇ ਯੋਗਤਾ ਨੂੰ ਜਾਂਚਣਾ ਅਤੇ ਕਾਨੂੰਨ ਨੂੰ ਲਾਗੂ ਕਰਨਾ ਹੈ।
ਜੇਕਰ ਤੁਸੀਂ ਆਪਣੇ ਮਾਮਲਿਆਂ ਨੂੰ ਸਾਡੇ ਨਾਲ ਵਿਚਾਰਨ ਵਾਸਤੇ ਸੰਪਰਕ ਕਰਦੇ ਹੋ, ਤੁਹਾਡੇ ਕੋਲ ਤੁਹਾਡੀ ਪਛਾਣ ਦਾ ਸਬੂਤ ਹੋਣਾ ਜ਼ਰੂਰੀ ਹੈ। ਇਹ ਯਕੀਨੀ ਬਨਾਉਣ ਲਈ ਹੈ ਕਿ ਤੁਹਾਡੀ ਜਾਣਕਾਰੀ ਨੂੰ ਸਿਰਫ ਤੁਹਾਨੂੰ ਹੀ ਦਿੱਤਾ ਜਾਵੇ, ਜਾਂ ਕਿਸੇ ਹੋਰ ਨੂੰ ਜੋ ਇਹ ਵਿਖਾ ਸਕਦਾ ਹੋਵੇ ਕਿ ਉਹਨਾਂ ਕੋਲ ਤੁਹਾਡੀ ਥਾਂਵੇਂ ਗੱਲ ਕਰਨ ਲਈ ਅਧਿਕਾਰ ਹੈ। ਜੇਕਰ ਤੁਸੀਂ ਸਾਨੂੰ ਫੋਨ ਕਰਦੇ ਹੋ, ਉਦਾਹਰਣ ਵਜੋਂ, ਤੁਸੀਂ ਆਪਣੀ ਪਛਾਣ ਤੁਹਾਡੀ ਜਨਮ ਦੀ ਤਰੀਕ, ਤੁਹਾਡਾ ਪਤਾ (ਜੋ ਕਿ ਤੁਸੀਂ ਸਾਨੂੰ ਪਹਿਲਾਂ ਦੱਸਿਆ ਸੀ) ਅਤੇ ATO ਦੁਆਰਾ ਜਾਰੀ ਨੋਟਿਸ ਦੇ ਵੇਰਵੇ ਦੱਸ ਕੇ ਕਰ ਸਕਦੇ ਹੋ। ਤੁਹਾਡੇ ਹਾਲਾਤਾਂ ਦੇ ਅਨੁਸਾਰ ਹੋਰ ਜਾਣਕਾਰੀ ਨੂੰ ਵੀ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ।
ਹੋਰ ਵੇਖੋ:
ਤੁਹਾਡੇ ਨਾਲ ਸਬੰਧਿਤ ਸਾਡੇ ਕੋਲ ਰੱਖੀ ਜਾਣਕਾਰੀ ਤੱਕ ਤੁਹਾਨੂੰ ਪਹੁੰਚ ਦੇਣੀ
ਜਾਣਕਾਰੀ ਦਾ ਅਜ਼ਾਦੀ ਕਾਨੂੰਨ 1982 (ਐਫ ਓ ਆਈ ਕਾਨੂੰਨ) ਤੁਹਾਨੂੰ ਜਾਣਕਾਰੀ ਤੱਕ ਪਹੁੰਚ ਦਾ ਹੱਕ ਦਿੰਦਾ ਹੈ ਜੋ ਸਾਡੇ ਕੋਲ ਦਸਤਾਵੇਜ਼ਾਂ ਵਿੱਚ ਰੱਖੀ ਹੈ। ਤੁਸੀਂ ਦਸਤਾਵੇਜ਼ਾਂ ਤੱਕ ਵੀ ਪਹੁੰਚ ਕਰ ਸਕਦੇ ਹੋ ਜੋ ਤੁਹਾਨੂੰ ਫੈਸਲੇ ਲੈਣ ਵਿੱਚ ਸਹਾਇਤਾ ਕਰਦੇ ਹਨ, ਜਿਵੇਂ ਜਨਤਕ ਆਦੇਸ਼, ATO ਦੀਆਂ ਵਿਧੀਆਂ ਅਤੇ ਨਿਰਦੇਸ਼।
ਜੇਕਰ ਤੁਸੀਂ ਸਾਡੇ ਕਿਸੇ ਦਸਤਾਵੇਜ਼ ਤੱਕ ਪਹੁੰਚ ਕਰਨਾ ਚਾਹੁੰਦੇ ਹੋ ਜੋ ਕਿ ਔਨਲਾਈਨ ਰਸਤੇ ਰਾਹੀਂ ਤੁਹਾਨੂੰ ਉਪਲਬਧ ਨਹੀਂ ਹੈ, ਪਹਿਲਾਂ ਸਾਨੂੰ ਸੰਪਰਕ ਕਰੋ। ਜ਼ਿਆਦਾ ਬੇਨਤੀ ਕੀਤੇ ਜਾਂਦੇ ਆਮ ਦਸਤਾਵੇਜ਼ਾਂ ਦੀਆਂ ਨਕਲਾਂ ਅਸੀਂ ਜਾਣਕਾਰੀ ਵਾਲੀ ਬੇਨਤੀ ਤੋਂ ਬਿਨਾਂ ਦੇ ਸਕਦੇ ਹਾਂ। ਉਦਾਹਰਣ ਵਜੋਂ, ਹਾਲੀਆ ਮੁਲਾਂਕਣ ਦੇ ਕਿਸੇ ਵੀ ਨੋਟਿਸ ਦੀ ਨਕਲ ਬਿਨਾਂ ਕਿਸੇ ਲਾਗਤ ਦੇ। ਅਸੀਂ ਕਿਸੇ ਵੀ ਹਾਲੀਆ ਟੈਕਸ ਰਿਟਰਨਾਂ ਦੀਆਂ ਨਕਲਾਂ ਵੀ ਦੇ ਸਕਦੇ ਹਾਂ, ਭਾਂਵੇਂ ਕਿ ਇਹਨਾਂ ਵਾਸਤੇ ਥੋੜ੍ਹੀ ਜਿਹੀ ਫੀਸ ਲੱਗ ਸਕਦੀ ਹੈ।
ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਜਾਣਕਾਰੀ ਅਧੂਰੀ, ਗਲਤ, ਪੁਰਾਣੀ ਜਾਂ ਗੁਮਰਾਹ ਕਰਨ ਵਾਲੀ ਹੈ ਤਾਂ ਸਾਡੇ ਕੋਲ ਪਈ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਾਡੇ ਦੁਆਰਾ ਬਦਲੇ ਜਾਣ ਵਾਸਤੇ ਕਹਿਣ ਦਾ ਹੱਕ ਤੁਹਾਡੇ ਕੋਲ ਹੈ।
ਅਸੀਂ ਕੁਝ ਦਸਤਾਵੇਜ਼ਾਂ ਤੱਕ ਤੁਹਾਨੂੰ ਪਹੁੰਚ ਨਹੀਂ ਦੇ ਸਕਦੇ ਕਿਉਂਕਿ ਉਹ ਐਫ ਓ ਆਈ ਕਾਨੂੰਨ ਤੋਂ ਮੁਕਤ ਹਨ – ਉਦਾਹਰਣ ਵਜੋਂ, ਜੇਕਰ ਦੱਸਣ ਨਾਲ ਪੜਤਾਲ ਨੂੰ ਪੱਖਪਾਤੀ ਹੋਣ ਦੀ ਵਾਜਬ ਉਮੀਦ ਹੈ ਜਾਂ ਕਾਨੂੰਨ ਦੇ ਸਹੀ ਤਰੀਕੇ ਨਾਲ ਲਾਗੂ ਕਰਨ ਵਿੱਚ ਰੋਕ ਪੈਂਦੀ ਹੈ।
ਜਾਣਕਾਰੀ ਦੀ ਅਜ਼ਾਦੀ ਦੀ ਬੇਨਤੀਆਂ ਦੀ ਲਾਗਤ ਕਾਨੂੰਨ ਦੁਆਰਾ ਤਹਿ ਹੁੰਦੀ ਹੈ।
ਹੋਰ ਵੇਖੋ:
ਚੀਜ਼ਾਂ ਨੂੰ ਠੀਕ ਕਰਨ ਵਿੱਚ ਤੁਹਾਡੀ ਸਹਾਇਤਾ ਕਰਨੀ
ਤੁਹਾਨੂੰ ਤੁਹਾਡੇ ਹੱਕਾਂ ਨੂੰ ਸਮਝਣ ਅਤੇ ਆਪਣੇ ਫਰਜ਼ਾਂ ਦੀ ਪੂਰਤੀ ਵਿੱਚ ਸਹਾਇਤਾ ਕਰਨ ਲਈ ਅਸੀਂ ਸਹੀ, ਇਕਸਾਰ ਅਤੇ ਸਪਸ਼ਟ ਜਾਣਕਾਰੀ ਦੇਣ ਦਾ ਇਰਾਦਾ ਰੱਖਦੇ ਹਾਂ।
ਸਾਡੀ ਜਾਣਕਾਰੀ ਵਿੱਚ ਪਰਕਾਸ਼ਿਤ ਜਾਣਕਾਰੀ ਕਿ ਕਾਨੂੰਨ ਕਿਵੇਂ ਲਾਗੂ ਹੁੰਦਾ ਹੈ ਤੋਂ ਲੈ ਕੇ ਤੁਹਾਡੇ ਨਿੱਜੀ ਹਾਲਾਤਾਂ ਦੇ ਹਿਸਾਬ ਨਾਲ ਤਿਆਰ ਕੀਤੀ ਸਲਾਹ ਤੱਕ ਸ਼ਾਮਲ ਹੈ।
ਜੇਕਰ ਤੁਸੀਂ ਸੋਚਦੇ ਹੋ ਕਿ ਪਰਕਾਸ਼ਿਤ ਜਾਣਕਾਰੀ ਤੁਹਾਡੇ ਹਾਲਾਤਾਂ ਨਾਲ ਚੰਗੀ ਤਰ੍ਹਾਂ ਮੇਲ ਨਹੀਂ ਖਾਂਦੀ, ਜਾਂ ਤੁਹਾਨੂੰ ਯਕੀਨ ਨਹੀਂ ਹੈ ਕਿ ਇਹ ਤੁਹਾਡੇ ਉਪਰ ਕਿਵੇਂ ਲਾਗੂ ਹੁੰਦੀ ਹੈ, ਇਹ ਪਤਾ ਕਰਨ ਵਿੱਚ ਸਹਾਇਤਾ ਕਰਨ ਲਈ ਕਿ ਕਿਹੜੀ ਜਾਣਕਾਰੀ ਤੁਹਾਡੀਆਂ ਲੋੜਾਂ ਵਾਸਤੇ ਤੁਹਾਡੇ ਲਈ ਸਭ ਤੋਂ ਵੱਧ ਵਾਜਬ ਹੈ, ਸਾਨੂੰ, ਜਾਂ ਪੇਸ਼ੇਵਰ ਸਲਾਹਕਾਰ ਨਾਲ ਸੰਪਰਕ ਕਰੋ।
ਜੇਕਰ ਸਾਡੀ ਜਾਣਕਾਰੀ ਗਲਤ ਜਾਂ ਗੁਮਰਾਹ ਕਰਨ ਵਾਲੀ ਹੈ
ਜੇਕਰ ਤੁਸੀਂ ਸਾਡੀ ਜਾਣਕਾਰੀ ਦੀ ਪਾਲਣਾ ਕਰਦੇ ਹੋ ਅਤੇ ਇਹ ਗਲਤ ਜਾਂ ਗੁਮਰਾਹ ਕਰਨ ਵਾਲੀ ਨਿਕਲਦੀ ਹੈ, ਅਤੇ ਇਸ ਦੇ ਨਤੀਜੇ ਵਜੋਂ ਤੁਸੀਂ ਗਲਤੀ ਕਰਦੇ ਹੋ, ਜੇਕਰ ਲੋੜੀਂਦੀ ਹੋਵੇ ਤਾਂ ਕਿਸੇ ਵੀ ਕਾਰਵਾਈ ਨੂੰ, ਜੇ ਕੋਈ ਹੋਵੇ, ਕਰਨ ਸਮੇਂ ਅਸੀਂ ਇਸ ਨੂੰ ਧਿਆਨ ਵਿੱਚ ਰੱਖਦੇ ਹਾਂ।
ਸਾਡੀ ਜਾਣਕਾਰੀ ਤੱਕ ਕਿਵੇਂ ਪਹੁੰਚ ਕਰਨੀ ਹੈ
ਤੁਸੀਂ ਸਾਡੀ ਵੈਬਸਾਈਟ ਤੋਂ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ, ਜਾਂ ਸਾਡੀਆਂ ਛਪੀਆਂ ਪ੍ਰਕਾਸ਼ਨਾਵਾਂ ਨੂੰ ਤੁਹਾਨੂੰ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ। ਸਾਡੀ ਜਾਣਕਾਰੀ ਤੱਕ ਪਹੁੰਚ ਨੂੰ ਅਸੀਂ ਜਿੰਨ੍ਹਾਂ ਸੰਭਵ ਹੋ ਸਕੇ ਸੌਖਾ ਕਰਾਂਗੇ ਅਤੇ ਸਾਨੂੰ ਸੰਪਰਕ ਕਰਨ ਦੇ ਆਧੁਨਿਕ ਤਰੀਕੇ ਤੁਹਾਨੂੰ ਪੇਸ਼ ਕਰਾਂਗੇ। ਤੁਸੀਂ ਕਰ ਸਕਦੇ ਹੋ:
ਹੋਰ ਵੇਖੋ:
ਤੁਹਾਡੇ ਲਈ ਲਏ ਗਏ ਫੈਸਲਿਆਂ ਦੀ ਵਿਆਖਿਆ ਕਰਨਾ
ਅਸੀਂ ਤੁਹਾਡੇ ਮਾਮਲਿਆਂ ਸਬੰਧੀ ਲਏ ਗਏ ਫੈਸਲਿਆਂ ਦੀ ਵਿਆਖਿਆ ਤੁਹਾਨੂੰ ਕਰਦੇ ਹਾਂ ਅਤੇ ਤੁਹਾਨੂੰ ATO ਦੇ ਉਸ ਖੇਤਰ ਦਾ ਇਕ ਸੰਪਰਕ ਨੰਬਰ ਜਾਂ ਈਮੇਲ ਐਡਰੈਸ ਦਿੰਦੇ ਹਾਂ ਜੋ ਤੁਹਾਡੇ ਮਾਮਲੇ ਦਾ ਪ੍ਰਬੰਧ ਕਰ ਰਿਹਾ ਹੈ। ਅਸੀਂ ਆਪਣੇ ਫੈਸਲਿਆਂ ਦੀ ਸਪਸ਼ਟ ਵਿਆਖਿਆ ਕਰਾਂਗੇ। ਜੇਕਰ ਤੁਹਾਡੇ ਕੋਈ ਸਵਾਲ ਹਨ, ਸੋਚਦੇ ਹੋ ਕਿ ਅਸੀਂ ਗਲਤੀ ਕੀਤੀ ਹੈ, ਜਾਂ ਸਾਡੇ ਫੈਸਲੇ ਦੇ ਮੁਨਾਸਿਬ ਕਾਰਣ ਨਹੀਂ ਦਿੱਤੇ ਗਏ, ਤੁਸੀਂ ਜਾਂ ਤੁਹਾਡਾ ਮਨੋਨੀਤ ਨੁਮਾਇੰਦਾ ਦਿੱਤੇ ਵੇਰਵੇ ਵਰਤ ਕੇ ਸਾਨੂੰ ਸੰਪਰਕ ਕਰੇ।
ਆਮ ਤੌਰ ਤੇ, ਅਸੀਂ ਆਪਣੇ ਫੈਸਲਿਆਂ ਦੀ ਲਿਖਤੀ ਰੂਪ ਵਿੱਚ ਵਿਆਖਿਆ ਕਰਦੇ ਹਾਂ। ਜੇਕਰ ਅਸੀਂ ਤੁਹਾਨੂੰ ਆਪਣਾ ਫੈਸਲਾ ਜ਼ੁਬਾਨੀ ਦੱਸਿਆ ਹੈ, ਉਸੇ ਸਮੇਂ ਹੀ ਅਸੀਂ ਤੁਹਾਨੂੰ ਉਸ ਦੀ ਵਿਆਖਿਆ ਵੀ ਦੇਵਾਂਗੇ। ਕੁਝ ਬਹੁਤ ਹੀ ਸੀਮਤ ਹਾਲਾਤਾਂ ਵਿੱਚ, ਅਸੀਂ ਆਪਣੇ ਫੈਸਲਿਆਂ ਦੀ ਪੂਰੀ ਤਰ੍ਹਾਂ ਨਾਲ ਵਿਆਖਿਆ ਕਰਨ ਦੇ ਯੋਗ ਨਹੀਂ ਹੋਵਾਂਗੇ, ਫਿਰ ਵੀ ਜਿੰਨ੍ਹੀ ਹੋ ਸਕੇ ਅਸੀਂ ਜਾਣਕਾਰੀ ਦੇਵਾਂਗੇ। ਉਦਾਹਰਣ ਵਜੋਂ, ਜੇਕਰ:
- ਕੋਈ ਹੋਰ ਵਿਅਕਤੀ ਸ਼ਾਮਲ ਹੈ, ਸਾਡੇ ਫੈਸਲੇ ਬਾਰੇ ਜਾਣਕਾਰੀ ਨੂੰ ਜਾਰੀ ਕਰਨ ਨਾਲ ਟੈਕਸ ਦੇ ਕਾਨੂੰਨ ਦੇ ਅਧੀਨ ਉਹਨਾਂ ਦੀ ਗੋਪਨੀਯਤਾ ਜਾਂ ਪਰਦੇ ਦੇ ਪ੍ਰਬੰਧਾਂ ਦਾ ਉਲੰਘਣ ਹੋ ਸਕਦਾ ਹੈ।
- ਸਾਨੂੰ ਘੁਟਾਲੇ ਦਾ ਸ਼ੱਕ ਹੈ, ਅਸੀਂ ਜਾਣਕਾਰੀ ਨੂੰ ਸ਼ਾਇਦ ਜਾਰੀ ਨਹੀਂ ਕਰਾਂਗੇ ਕਿਉਂਕਿ ਇਸ ਨਾਲ ਸਾਡੀਆਂ ਪੜਤਾਲਾਂ ਵਿੱਚ ਵਿਘਨ ਪੈ ਸਕਦਾ ਹੈ।
ਪ੍ਰਬੰਧਕੀ ਫੈਸਲਿਆਂ (ਅਦਾਲਤੀ ਸਮੀਖਿਆ) ਦਾ ਕਾਨੂੰਨ 1977 (ਏ ਡੀ ਜੇ ਆਰ), ਦੇ ਅਧੀਨ ਸਾਡੇ ਵੱਲੋਂ ਲਏ ਗਏ ਕੁਝ ਫੈਸਲਿਆਂ ਦੇ ਕਾਰਣਾਂ ਦਾ ਮੁਫਤ ਲਿਖਤੀ ਬਿਆਨ ਲੈਣ ਦਾ ਹੱਕ ਤੁਹਾਡਾ ਹੈ। ਕਾਨੂੰਨ ਸਾਰੇ ਫੈਸਲਿਆਂ ਉਪਰ ਲਾਗੂ ਨਹੀਂ ਹੁੰਦਾ ਅਤੇ ਕੁਝ ਮਹੱਤਵਪੂਰਣ ਛੋਟਾਂ ਹਨ – ਉਦਾਹਰਣ ਵਜੋਂ, ਮੁਲਾਂਕਣਾਂ ਸਬੰਧੀ ਫੈਸਲੇ।
ਹੋਰ ਵੇਖੋ:
ਸਮੀਖਿਆ ਬਾਰੇ ਤੁਹਾਡੇ ਹੱਕ ਦਾ ਸਨਮਾਨ
ਜਦੋਂ ਅਸੀਂ ਤੁਹਾਡੇ ਮਾਮਲਿਆਂ ਬਾਰੇ ਤੁਹਾਨੂੰ ਫੈਸਲਾ ਦਿੰਦੇ ਹਾਂ, ਅਸੀਂ ਵਿਆਖਿਆ ਕਰਦੇ ਹਾਂ ਕਿ ਤੁਸੀਂ ਫੈਸਲੇ ਦੀ ਸਮੀਖਿਆ ਕਿਵੇਂ ਕਰਵਾ ਸਕਦੇ ਹੋ ਅਤੇ ਜੇਕਰ ਸਮੀਖਿਆ ਦੀ ਬੇਨਤੀ ਕਰਨ ਵਾਸਤੇ ਸਮੇਂ ਦੀ ਕੋਈ ਸੀਮਾਵਾਂ ਹਨ।
ਜੇਕਰ ਸਮੀਖਿਆ ਦੇ ਇਕ ਤੋਂ ਜ਼ਿਆਦਾ ਵਿਕਲਪ ਹਨ, ਅਸੀਂ ਵਿਆਖਿਆ ਕਰਾਂਗੇ ਕਿ ਇਹ ਕਿਵੇਂ ਵੱਖਰੇ ਹਨ। ਕੁਝ ਸਮੀਖਿਆਵਾਂ ਕਾਨੂੰਨ ਦੇ ਸਵਾਲਾਂ ਉਪਰ ਨਜ਼ਰ ਮਾਰਦੀਆਂ ਹਨ ਅਤੇ ਦੂਸਰੀਆਂ ਵਿੱਚ ਜੇਕਰ ਅਸੀਂ ਫੈਸਲਾ ਲੈਣ ਲੱਗਿਆਂ ਠੀਕ ਵਿਧੀ ਦਾ ਪਾਲਣ ਕੀਤਾ ਹੈ ਨੂੰ ਪੱਕਾ ਕਰਦੀਆਂ ਹਨ, ਸ਼ਾਮਲ ਹੋ ਸਕਦਾ ਹੈ।
ਮੁਸ਼ਕਿਲਾਂ ਨੂੰ ਜਿੰਨ੍ਹੀ ਛੇਤੀ ਹੋ ਸਕੇ ਦੂਰ ਕਰਨ ਲਈ ਅਸੀਂ ਤੁਹਾਡੇ ਨਾਲ ਰਲ ਕੇ ਕੰਮ ਕਰਾਂਗੇ। ਜੇਕਰ ਅਸੀਂ ਗਲਤੀ ਕੀਤੀ ਹੈ, ਅਸੀਂ ਇਸ ਨੂੰ ਦੋਵਾਂ ਧਿਰਾਂ ਵਾਸਤੇ ਘੱਟ ਤੋਂ ਘੱਟ ਲਾਗਤ ਨਾਲ ਠੀਕ ਕਰਨਾ ਚਾਹੁੰਦੇ ਹਾਂ।
ਜੇਕਰ ਤੁਸੀਂ ਸਾਥੋਂ ਫੈਸਲੇ ਦੀ ਸਮੀਖਿਆ ਕਰਵਾਉਣਾ ਚਾਹੁੰਦੇ ਹੋ, ਸਾਡੇ ਵੱਲੋਂ ਦਿੱਤੇ ਸੰਪਰਕ ਦੇ ਵੇਰਵਿਆਂ ਨੂੰ ਵਰਤੋ।
ਇਕ ਸੁਤੰਤਰ ਅਫਸਰ ਜੋ ਕਿ ਅਸਲ ਫੈਸਲੇ ਵਿੱਚ ਸ਼ਾਮਲ ਨਹੀਂ ਸੀ, ਸਮੀਖਿਆ ਕਰੇਗਾ।
ਜੇਕਰ ਤੁਸੀਂ ਸਾਡੀ ਸਮੀਖਿਆ ਦੇ ਫੇਸਲੇ ਨਾਲ ਸਹਿਮਤ ਨਹੀਂ ਹੋ, ਤੁਸੀਂ ਇਕ ਸੁਤੰਤਰ, ਬਾਹਰਲੀ ਸਮੀਖਿਆ ਲਈ ਕਹਿ ਸਕਦੇ ਹੋ। ਕੁਝ ਫੈਸਲਿਆਂ ਵਿੱਚ, ਤੁਹਾਡੇ ਕੋਲ ਪ੍ਰਬੰਧਕੀ ਅਪੀਲ ਟ੍ਰਿਬਊਨਲ ਕੋਲ ਅਰਜ਼ੀ ਦੇਣ ਦੀ ਜਾਂ ਕੇਂਦਰੀ (ਫੈਡਰਲ) ਅਦਾਲਤ ਵਿੱਚ ਅਪੀਲ ਕਰਨ ਦੀ ਚੋਣ ਹੋਵੇਗੀ। ਅਸੀਂ ਆਪਣੀਆਂ ਆਦਰਸ਼ ਵਿਵਾਦੀ ਫਰਜ਼ਾਂ ਦੀ ਪੂਰਤੀ ਕਰਾਂਗੇ ਜਿਸ ਵਿੱਚ ਅਦਾਲਤਾਂ, ਟ੍ਰਿਬਊਨਲਾਂ, ਇਨਕੁਆਰੀਆਂ ਦੇ ਸਾਹਮਣੇ ਪੇਸ਼ ਹੋਣਾ, ਸਾਲਸੀ ਅਤੇ ਝਗੜਿਆਂ ਨੂੰ ਹੱਲ ਕਰਨ ਦੀਆਂ ਦੂਸਰੀਆਂ ਬਦਲਵੀਆਂ ਕਾਰਵਾਈਆਂ ਵਾਸਤੇ ਤਿਆਰੀ ਅਤੇ ਕਾਰਵਾਈ ਵਿੱਚ ਸ਼ਾਮਲ ਹੋਣਾ ਹੈ।
ਹੋਰ ਵੇਖੋ:
ਮੁਆਵਜ਼ਾ
ਕੁਝ ਹਾਲਾਤਾਂ ਵਿੱਚ, ਤੁਸੀਂ ਮੁਆਵਜ਼ੇ ਦੇ ਹੱਕਦਾਰ ਹੋ ਸਕਦੇ ਹੋ। ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੀਆਂ ਕਾਰਵਾਈਆਂ ਕਰਕੇ ਤੁਹਾਨੂੰ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ, ਤੁਸੀਂ ਸਾਡੀ ਵੈਬਸਾਈਟ ਉਪਰੋਂ ਜਾਂ ਸਾਡੀ ਮੁਆਵਜ਼ੇ ਦੀ ਮੁਫਤ ਸਹਾਇਤਾ ਲਾਈਨ ਨੂੰ 1800 005 172 ਉਪਰ ਫੋਨ ਕਰਕੇ ਮੁਆਵਜ਼ੇ ਲਈ ਅਰਜ਼ੀ ਕਿਵੇਂ ਦੇਣੀ ਹੈ ਬਾਰੇ ਜਾਣਕਾਰੀ ਲੈ ਸਕਦੇ ਹੋ।
ਹੋਰ ਵੇਖੋ:
ਤੁਹਾਡੇ ਸ਼ਿਕਾਇਤ ਕਰਨ ਦੇ ਹੱਕ ਦਾ ਸਨਮਾਨ ਕਰਨਾ
ਜੇਕਰ ਤੁਸੀਂ ਸਾਡੇ ਫੈਸਲਿਆਂ, ਸੇਵਾ ਜਾਂ ਕਾਰਵਾਈਆਂ ਨਾਲ ਸੰਤੁਸ਼ਟ ਨਹੀਂ ਹੋ ਜਾਂ ਮਹਿਸੂਸ ਕਰਦੇ ਹੋ ਕਿ ਅਸੀਂ ਸਨਦ ਦੀ ਪਾਲਣਾ ਨਹੀਂ ਕੀਤੀ ਹੈ, ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ।
ਅਸੀਂ ਸਿਫਾਰਿਸ਼ ਕਰਦੇ ਹਾਂ ਕਿ:
- ਤੁਸੀਂ ਪਹਿਲਾਂ ਉਸ ਟੈਕਸ ਅਫਸਰ ਨਾਲ ਆਪਣੀ ਮੁਸ਼ਕਿਲ ਹੱਲ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਤੁਸੀਂ ਵਰਤ ਰਹੇ ਸੀ (ਜਾਂ ਦਿੱਤੇ ਗਏ ਫੋਨ ਨੰਬਰ ਉਪਰ ਫੋਨ ਕਰੋ)
- ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ, ਜਾਂ ਟੈਕਸ ਅਫਸਰ ਨਾਲ ਮੁੱਦਾ ਉਠਾਉਣ ਵਿੱਚ ਤੁਹਾਨੂੰ ਮੁਸ਼ਕਿਲ ਹੋ ਰਹੀ ਹੈ, ਟੈਕਸ ਅਫਸਰ ਦੇ ਮੈਨੇਜਰ ਨਾਲ ਗੱਲ ਕਰੋ।
- ਜੇਕਰ ਤੁਸੀਂ ਇਸ ਗੱਲ ਤੋਂ ਸੁੰਤੁਸ਼ਟ ਨਹੀਂ ਹੋ ਕਿ ਤੁਹਾਡੀ ਸ਼ਿਕਾਇਤ ਦਾ ਪ੍ਰਬੰਧ ਠੀਕ ਤਰ੍ਹਾਂ ਨਾਲ ਨਹੀਂ ਕੀਤਾ ਗਿਆ, ਸਾਡੀ ਸ਼ਿਕਾਇਤਾਂ ਵਾਲੀ ਲਾਈਨ ਨੂੰ 1800 199 010 ਉਪਰ ਫੋਨ ਕਰੋ।
ਤੁਸੀਂ ਸ਼ਿਕਾਇਤ ਇਸ ਤਰ੍ਹਾਂ ਕਰ ਸਕਦੇ ਹੋ:
- ਸ਼ਿਕਾਇਤ ਫਾਰਮ ਨੂੰ ਔਨਲਾਈਨ ਦਰਜ ਕਰਕੇ
- ਸਾਨੂੰ 1800 060 063 ਉਪਰ Freefax ਭੇਜ ਕੇ
ਅਸੀਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਜੇਕਰ ਤੁਸੀਂ ਸਾਡੇ ਕੋਲ ਕੋਈ ਮੁਸ਼ਕਿਲਾਂ ਜਾਂ ਸ਼ਿਕਾਇਤਾਂ ਲੈ ਕੇ ਆਉਂਦੇ ਹੋ, ਅਸੀਂ ਉਹਨਾਂ ਨੂੰ ਜਿੰਨ੍ਹੀ ਛੇਤੀ ਹੋ ਸਕੇ ਅਤੇ ਨਿਰਪੱਖ ਤੌਰ ਤੇ ਹੱਲ ਕਰਦੇ ਹਾਂ। ਸ਼ਿਕਾਇਤਾਂ ਸਾਨੂੰ ਮਹੱਤਵਪੂਰਣ ਵਾਪਸੀ ਸਲਾਹ ਵੀ ਪ੍ਰਦਾਨ ਕਰਦੀਆਂ ਹਨ ਅਤੇ ਅਸੀਂ ਆਪਣੀ ਸੇਵਾ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ ਵਿੱਚ ਸਹਾਇਤਾ ਕਰਦੀਆਂ ਹਨ।
ਹੋਰ ਵੇਖੋ:
Inspector-General of Taxation
ਜੇਕਰ ਤੁਹਾਡੀ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਪਹਿਲਾਂ ਸਾਡੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਕਰਨ ਦੇ ਯੋਗ ਨਹੀਂ, ਜਾਂ ਤੁਸੀਂ ਇਸ ਨਾਲ ਸੰਤੁਸ਼ਟ ਨਹੀਂ ਹੋ ਕਿ ਅਸੀਂ ਤੁਹਾਡੀ ਸ਼ਿਕਾਇਤ ਨੂੰ ਕਿਵੇਂ ਨਜਿੱਠਿਆ ਹੈ,
Inspector-General of Taxation ਤੁਹਾਡੀ ਸਹਾਇਤਾ ਕਰਨ ਦੇ ਯੋਗ ਹੋ ਸਕਦਾ ਹੈ।
ਅਗਲੇ ਕਦਮ:
ਤੁਹਾਡੇ ਦੁਆਰਾ ਪਾਲਣ ਕਰਨ ਨੂੰ ਸੌਖਾ ਬਨਾਉਣਾ
ਅਸੀਂ ਸਾਡੇ ਨਾਲ ਤੁਹਾਡੇ ਵਰਤਾਵਾਂ ਨੂੰ ਜਿੰਨ੍ਹਾਂ ਸਾਫ ਤੇ ਸਿੱਧਾ ਹੋ ਸਕੇ ਅਤੇ ਜਿੰਨ੍ਹਾਂ ਸੰਭਵ ਹੋ ਸਕੇ ਸੌਖਾ ਬਨਾਉਣ ਦੀ ਇਸ ਤਰ੍ਹਾਂ ਕੋਸ਼ਿਸ਼ ਕਰਾਂਗੇ:
- ਤੁਹਾਡੇ ਫਰਜ਼ਾਂ ਨੂੰ ਤੁਹਾਨੂੰ ਸਮਝਣ ਵਿੱਚ ਸੌਖਾ ਬਣਾ ਕੇ ਅਤੇ ਇਹਨਾਂ ਦੀ ਪਾਲਣਾ ਕਿਵੇਂ ਕਰਨੀ ਹੈ
- ਕੰਮ ਦਾ ਜ਼ੋਰ, ਸਮਾਂ ਅਤੇ ਚਾਹੀਦੀ ਮਿਹਨਤ ਨੂੰ ਘਟਾ ਕੇ ਤੁਹਾਡੇ ਲਈ ਪਾਲਣਾ ਨੂੰ ਸਸਤਾ ਬਣਾ ਕੇ
- ਉਤਪਾਦ ਅਤੇ ਸੇਵਾਵਾਂ ਪੈਦਾ ਕਰਕੇ ਜੋ ਤੁਹਾਨੂੰ ਸਮਝ ਆਉਂਦੀਆਂ ਹੋਣ ਅਤੇ ਤੁਹਾਡੇ ਦੁਆਰਾ ਰੋਜ਼ਾਨਾ ਵਰਤੀਆਂ ਜਾਂਦੀਆਂ ਪ੍ਰਣਾਲੀਆਂ ਦੇ ਲਾਇਕ ਹੋਣ
- ਸਬੰਧਿਤ ਅਤੇ ਸਮੇਂ ਸਿਰ ਸੇਵਾਵਾਂ ਵਾਸਤੇ ਡਿਜ਼ਿਟਲ ਉਤਪਾਦਾਂ ਅਤੇ ਆਧੁਨਿਕ ਤਕਨੀਕ ਨੂੰ ਸੁਧਾਰ ਕੇ।
ਇਹਨਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਲਈ ਅਸੀਂ:
- ਭਾਈਚਾਰੇ ਨਾਲ ਨਿਯਮਤ ਸਲਾਹ ਕਰਦੇ ਹਾਂ
- ਭਾਈਚਾਰੇ ਨੂੰ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੀ ਬਣਾਵਟ ਵਿੱਚ ਸ਼ਾਮਲ ਕਰਦੇ ਹਾਂ
- ਡਿਜ਼ਿਟਲ ਸਮੇਤ ਉਤਪਾਦਾਂ ਨੂੰ ਉਹਨਾਂ ਲੋਕਾਂ ਦੀ ਜ਼ਰੂਰਤ ਵਾਸਤੇ ਹਿਸਾਬ ਨਾਲ ਬਣਾਉਂਦੇ ਹਾਂ ਜੋ ਇਸ ਨੂੰ ਵਰਤਦੇ ਹਨ
- ਉਤਪਾਦਾਂ ਦੇ ਨਮੂਨਿਆਂ ਅਤੇ ਸੇਵਾਵਾਂ ਨੂੰ ਉਹਨਾਂ ਲੋਕਾਂ ਨਾਲ ਜਾਂਚਣਾ ਜੋ ਇਸ ਨੂੰ ਵਰਤਦੇ ਹਨ
ਜਵਾਬਦੇਹ ਹੋਣਾ
ਸਾਡੇ ਜਵਾਬਦੇਹ ਹੋਣ ਦੀ ਲੋੜ ਅਤੇ ਇਸ ਸਨਦ ਵਿੱਚ ਕੀਤੇ ਇਕਰਾਰਾਂ ਨੂੰ ਪੂਰਾ ਕਰਨ ਦੀ ਲੋੜ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।
ਜਦੋਂ ਅਸੀਂ ਤੁਹਾਡੇ ਮਾਮਲਿਆਂ ਬਾਰੇ ਫੈਸਲਾ ਲੈਂਦੇ ਹਾਂ, ਅਸੀਂ ਉਸ ਫੈਸਲੇ ਦੀ ਵਿਆਖਿਆ ਕਰਾਂਗੇ ਅਤੇ ਇਸ ਸਬੰਧ ਵਿੱਚ ਤੁਹਾਡੇ ਹੱਕਾਂ ਤੇ ਫਰਜ਼ਾਂ ਬਾਰੇ ਤੁਹਾਨੂੰ ਦੱਸਾਂਗੇ। ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਹੋਰ ਜਾਣਕਾਰੀ ਦੀ ਲੋੜ ਹੈ, ਅਸੀਂ ਤੁਹਾਨੂੰ ਸੰਪਰਕ ਦੇ ਵੇਰਵੇ ਦੇਵਾਂਗੇ।
ਜੇਕਰ ਅਸੀਂ ਮਸਲੇ ਨੂੰ ਜਲਦੀ ਹੱਲ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਸ ਦੀ ਪ੍ਰਗਤੀ ਬਾਰੇ ਦੱਸਦੇ ਰਹਾਂਗੇ। ਅਸੀਂ ਮਸਲਿਆਂ ਨੂੰ ਹੱਲ ਕਰਨ ਲਈ ਸਾਰੇ ਵਾਜਬ ਕਦਮ ਚੁੱਕਾਂਗੇ।
ਆਪਣੀ ਵੈਬਸਾਈਟ ਉਪਰ ਅਸੀਂ ਸੇਵਾਵਾਂ (ਸਮੇਂਬੱਧਤਾ) ਦੇ ਮਿਆਰਾਂ ਦੇ ਹਿਸਾਬ ਨਾਲ ਆਪਣੀ ਕਾਰਗੁਜ਼ਾਰੀ ਨੂੰ ਪਰਕਾਸ਼ਿਤ ਕਰਦੇ ਹਾਂ।
ਹੋਰ ਵੇਖੋ:
ਜਿਹੜੇ ਮਸਲਿਆਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਅਤੇ ਸਾਡੇ ਦੁਆਰਾ ਕੀਤੀਆਂ ਕਾਰਵਾਈਆਂ ਦੇ ਨਤੀਜਿਆਂ ਬਾਰੇ ਵੇਰਵੇ ਅਸੀਂ ਜਨਤਾ ਨਾਲ ਸਾਂਝੇ ਕਰਦੇ ਹਾਂ।
ਆਪਣੇ ਪੇਸ਼ੇਵਰ ਅੰਦਾਜ਼ ਅਤੇ ਸਨਦ ਦੀਆਂ ਪ੍ਰਤੀਬੱਧਤਾਵਾਂ ਦੇ ਹਿਸਾਬ ਨਾਲ ਸਾਡੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਅਸੀਂ ਭਾਈਚਾਰੇ ਦਾ ਸਰਵੇਖਣ ਕਰਦੇ ਹਾਂ।
ਅਸੀਂ ਸੰਸਦ ਅਤੇ ਆਸਟ੍ਰੇਲੀਆ ਦੇ ਭਾਈਚਾਰੇ ਨੂੰ ਜਵਾਬਦੇਹ ਹਾਂ।
ਹੋਰ ਵੇਖੋ:
ਤੁਹਾਡੇ ਫਰਜ਼
ਅਸੀਂ ਤੁਹਾਥੋਂ ਉਮੀਦ ਕਰਦੇ ਹਾਂ:
ਇਮਾਨਦਾਰ ਰਹੋ
ਟੈਕਸ ਅਤੇ ਪਦਮੁਕਤ ਰਾਸ਼ੀ ਦੀਆਂ ਪ੍ਰਣਾਲੀਆਂ ਤੁਹਾਡੇ ਵੱਲੋਂ ਦਿੱਤੀ ਜਾਂਦੀ ਪੂਰੀ ਅਤੇ ਸਹੀ ਜਾਣਕਾਰੀ ਉਪਰ ਆਧਾਰਿਤ ਹਨ। ਇਸ ਵਿੱਚ ਸ਼ਾਮਲ ਹੈ:
- ਆਪਣੀਆਂ ਟੈਕਸ ਰਿਟਰਨਾਂ, ਐਕਟਿਵਟੀ ਸਟੇਟਮੈਂਟਾਂ ਅਤੇ ਹੋਰ ਦਸਤਾਵੇਜ਼ਾਂ ਉਪਰ ਠੀਕ ਜਾਣਕਾਰੀ ਦੇਣੀ
- ਜਦੋਂ ਤੁਸੀਂ ਸਲਾਹ ਮੰਗਦੇ ਹੋ ਤਾਂ ਸਾਰੇ ਤੱਥਾਂ ਅਤੇ ਹਾਲਾਤਾਂ ਬਾਰੇ ਦੱਸਣਾ
- ਸਵਾਲਾਂ ਦੇ ਜਵਾਬ ਪੂਰੇ, ਸਹੀ ਅਤੇ ਇਮਾਨਦਾਰੀ ਨਾਲ ਦੇਣੇ।
ਹੋਰ ਵੇਖੋ:
ਲੋੜੀਂਦੇ ਰਿਕਾਰਡ ਰੱਖਣਾ
ਕਾਨੂੰਨ ਦੱਸਦਾ ਹੈ ਕਿ ਕਿਹੜੇ ਰਿਕਾਰਡ ਤੁਸੀਂ ਜ਼ਰੂਰੀ ਰੱਖਣੇ ਹਨ।
ਵਧੀਆ ਰਿਕਾਰਡ ਰੱਖਣ ਨਾਲ ਤੁਹਾਨੂੰ ਸਹੀ ਟੈਕਸ ਰਿਟਰਨਾਂ, ਐਕਟਿਵਟੀ ਸਟੇਟਮੈਂਟਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਬਨਾਉਣ ਵਿੱਚ ਮਦਦ ਮਿਲਦੀ ਹੈ, ਅਤੇ ਨਾਲ ਦੀ ਨਾਲ ਤੁਹਾਡੇ ਵਿੱਤੀ ਮਾਮਲਿਆਂ ਦਾ ਪਤਾ ਰੱਖਣ ਵਿਚ ਵੀ ਸਹਾਇਤਾ ਮਿਲਦੀ ਹੈ। ਆਮ ਤੌਰ ਤੇ, ਤੁਹਾਡੇ ਰਿਕਾਰਡਾਂ ਨੂੰ ਜ਼ਰੂਰ ਅੰਗਰੇਜ਼ੀ ਵਿੱਚ ਹੋਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਪੰਜ ਸਾਲਾਂ ਤੱਕ ਰੱਖਿਆ ਜਾਣਾ ਚਾਹੀਦਾ ਹੈ।
ਵੱਖ ਵੱਖ ਹਾਲਾਤਾਂ ਵਿੱਚ ਰਿਕਾਰਡ ਰੱਖਣ ਵਾਸਤੇ ਅਸੀਂ ਕਈ ਤਰ੍ਹਾਂ ਦੀ ਜਾਣਕਾਰੀ ਪਰਕਾਸ਼ਿਤ ਕਰਦੇ ਹਾਂ। ਜੇਕਰ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ, ਸਾਡੀ ਵੈਬਸਾਈਟ ਉਪਰ ਜਾਓ ਜਾਂ ਸਾਨੂੰ ਸੰਪਰਕ ਕਰੋ।
ਹੋਰ ਵੇਖੋ:
ਵਾਜਬ ਧਿਆਨ ਰੱਖਣਾ
ਟੈਕਸ ਰਿਟਰਨਾਂ, ਐਕਟਿਵਟੀ ਸਟੇਟਮੈਂਟਾਂ ਅਤੇ ਹੋਰ ਦਸਤਾਵੇਜ਼ ਜੋ ਤੁਸੀਂ ਸਾਨੂੰ ਦਿੰਦੇ ਹੋ, ਵਿੱਚ ਪੂਰੀ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਦਾ ਵਾਜਬ ਧਿਆਨ ਜ਼ਰੂਰ ਰੱਖੋ। ਇਸ ਦਾ ਅਰਥ ਕਿ ਤੁਸੀਂ ਉਹ ਹਰ ਤਰ੍ਹਾਂ ਦਾ ਧਿਆਨ ਰੱਖੋ ਜੋ ਕਿ ਤੁਹਾਡੇ ਹਾਲਾਤਾਂ ਵਿੱਚ ਕੋਈ ਵੀ ਵਾਜਬ ਵਿਅਕਤੀ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਲਈ ਕਰੇਗਾ।
ਤੁਸੀਂ ਆਪਣੇ ਮਾਮਲਿਆਂ ਦੇ ਖੁਦ ਜਿੰਮੇਵਾਰ ਹੋ ਭਾਂਵੇਂ ਕਿ ਕੋਈ ਹੋਰ, ਰਜਿਸਟਰਡ ਏਜੰਟ ਸਮੇਤ, ਤੁਹਾਡੀ ਸਹਾਇਤਾ ਕਰਦਾ ਹੈ।
ਹੋਰ ਵੇਖੋ:
ਮਿਥੀ ਤਰੀਕ ਤੱਕ ਜਮ੍ਹਾਂ ਕਰਵਾਉਣਾ
ਟੈਕਸ ਰਿਟਰਨਾਂ, ਐਕਟਿਵਟੀ ਸਟੇਟਮੈਂਟਾਂ, ਹੋਰ ਦਸਤਾਵੇਜ਼ਾਂ ਅਤੇ ਜਾਣਕਾਰੀ ਨੂੰ ਖਾਸ ਤਰੀਕਾਂ ਤੱਕ ਜਮ੍ਹਾਂ ਕਰਵਾਉਣਾ ਜਾਂ ਵਾਪਸ ਜ਼ਰੂਰ ਮੋੜਨਾ ਹੁੰਦਾ ਹੈ। ਜੇਕਰ ਤੁਹਾਨੂੰ ਇਹਨਾਂ ਤਰੀਕਾਂ ਦੀ ਪਾਲਣਾ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ, ਤਾਂ ਸਾਨੂੰ ਦਸਤਾਵੇਜ਼ ਜਾਂ ਜਾਣਕਾਰੀ ਦੀ ਮਿਥੀ ਤਰੀਕ ਤੋਂ ਪਹਿਲਾਂ ਸੰਪਰਕ ਕਰੋ। ਤੁਹਾਡੇ ਹਾਲਾਤਾਂ ਦੇ ਆਧਾਰ ਤੇ, ਅਸੀਂ ਤੁਹਾਨੂੰ ਜਮ੍ਹਾਂ ਕਰਵਾਉਣ ਵਾਸਤੇ ਵਾਧੂ ਸਮਾਂ ਦੇਣ ਦੇ ਕਾਬਲ ਹੋ ਸਕਦੇ ਹਾਂ।
ਭਾਂਵੇਂ ਤੁਸੀਂ ਬਕਾਇਆ ਰਾਸ਼ੀ ਨਹੀਂ ਦੇ ਸਕਦੇ, ਫਿਰ ਵੀ ਤੁਸੀਂ ਆਪਣੀ ਟੈਕਸ ਰਿਟਰਨ ਜਾਂ ਐਕਟਿਵਟੀ ਸਟੇਟਮੈਂਟ ਨੂੰ ਸਮੇਂ ਸਿਰ ਜਮ੍ਹਾਂ ਕਰਵਾਓ। ਭੁਗਤਾਨ ਕਰਨ ਲਈ ਅਸੀਂ ਤੁਹਾਨੂੰ ਵਾਧੂ ਸਮੇਂ ਦੀ ਆਗਿਆ ਦੇਣ ਦੇ ਕਾਬਲ ਹੋ ਸਕਦੇ ਹਾਂ (‘ਮਿਥੀ ਤਰੀਕ ਤੱਕ ਭੁਗਤਾਨ ਕਰਨਾ’ ਵੇਖੋ)।
ਜੇਕਰ ਤੁਸੀਂ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਉਂਦੇ, ਜੁਰਮਾਨੇ ਲੱਗ ਸਕਦੇ ਹਨ।
ਹੋਰ ਵੇਖੋ:
ਮਿਥੀ ਤਰੀਕ ਤੱਕ ਭੁਗਤਾਨ ਕਰਨਾ
ਤੁਸੀਂ ਟੈਕਸ ਅਤੇ ਹੋਰ ਬਕਾਇਆ ਰਾਸ਼ੀਆਂ ਦਾ ਭੁਗਤਾਨ ਮਿਥੀ ਤਰੀਕ ਤੱਕ ਜ਼ਰੂਰ ਕਰੋ। ਜੇਕਰ ਤੁਹਾਨੂੰ ਮੁਸ਼ਕਿਲ ਹੈ, ਆਪਣੇ ਹਾਲਾਤ ਨੂੰ ਵਿਚਾਰਨ ਵਾਸਤੇ ਜਿੰਨ੍ਹਾਂ ਜਲਦੀ ਹੋ ਸਕੇ, ਤਰਜੀਹੀ ਤੌਰ ਤੇ ਮਿਥੀ ਤਰੀਕ ਤੌਰ ਤੋਂ ਪਹਿਲਾਂ ਸਾਨੂੰ ਸੰਪਰਕ ਕਰੋ। ਬਿਨਾਂ ਵਿਆਜ ਲਗਾਏ ਤੁਹਾਡੇ ਭੁਗਤਾਨ ਦੇ ਸਮੇਂ ਨੂੰ ਵਧਾਉਣਾ ਸੰਭਵ ਹੋ ਸਕਦਾ ਹੈ, ਜਾਂ ਕਿਸ਼ਤਾਂ ਰਾਹੀਂ ਭੁਗਤਾਨ ਲਈ ਗੱਲਬਾਤ ਕੀਤੀ ਜਾ ਸਕਦੀ ਹੈ। ਭਾਂਵੇਂ ਕਿ ਤੁਸੀਂ ਵਧੇ ਹੋਏ ਸਮੇਂ ਦੇ ਭੁਗਤਾਨਾਂ ਦਾ ਪ੍ਰਬੰਧ ਕਰ ਲਿਆ ਹੈ, ਫਿਰ ਵੀ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਵੀ ਦੇਰੀ ਵਾਲੇ ਭੁਗਤਾਨ ਉਪਰ ਜੋ ਕਿ ਪਹਿਲਾਂ ਤੋਂ ਇਕੱਠਾ ਹੋਇਆ ਹੈ ਵਾਸਤੇ ਵਿਆਜ ਦੇਣਾ ਪਵੇਗਾ।
ਹੋਰ ਵੇਖੋ:
ਸਹਿਯੋਗੀ ਰਹਿਣਾ
ਅਸੀਂ ਤੁਹਾਡੇ ਨਾਲ ਰਲ ਕੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਾਂ, ਜੇਕਰ ਤੁਸੀਂ ਆਪਣੇ ਫਰਜ਼ਾਂ ਨੂੰ ਆਪਣੀ ਮਰਜ਼ੀ ਨਾਲ ਪੂਰਾ ਕਰਨ ਵਿੱਚ ਸਹਾਇਤਾ ਕਰਦੇ ਹੋ। ਜੇਕਰ ਤੁਸੀਂ ਸਹਿਯੋਗ ਨਹੀਂ ਦਿੰਦੇ ਜਾਂ ਵਿਘਨ ਪਾਉਂਦੇ ਹੋ, ਸਾਨੂੰ ਸਖਤ ਕਾਰਵਾਈ ਕਰਨ ਦੀ ਲੋੜ ਪੈ ਸਕਦੀ ਹੈ। ਉਦਾਹਰਣ ਵਜੋਂ, ਸਾਨੂੰ ਬਾਕਾਇਦਾ ਪਹੁੰਚ ਅਤੇ ਜਾਣਕਾਰੀ ਇਕੱਠੀ ਕਰਨ ਦੇ ਅਧਿਕਾਰ ਹਨ, ਜੋ ਜੇ ਜ਼ਰੂਰੀ ਹੋਵੇ ਤਾਂ ਅਸੀਂ ਵਰਤਦੇ ਹਾਂ। ਜ਼ੁਰਮਾਨੇ ਲੱਗ ਸਕਦੇ ਹਨ ਅਤੇ ਜਿਹੜੇ ਲੋਕ ਵਿਘਨ ਪਾਉਂਦੇ ਹਨ ਉਹਨਾਂ ਉਪਰ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਉਸੇ ਨਿਮਰਤਾ, ਆਦਰ ਅਤੇ ਸਨਮਾਨ ਨਾਲ ਪੇਸ਼ ਆਓ ਜਿਸ ਦੀ ਉਮੀਦ ਤੁਸੀਂ ਸਾਡੇ ਕੋਲੋਂ ਰੱਖਦੇ ਹੋ ਅਤੇ ਲੈਣਾ ਚਾਹੁੰਦੇ ਹੋ। ਜੇਕਰ ਅਸੀਂ ਰੁੱਖੇ ਜਾਂ ਬਦਸਲੂਕੀ ਵਾਲੇ ਵਿਵਹਾਰ ਦਾ ਸਾਹਮਣਾ ਕਰਦੇ ਹਾਂ, ਆਪਣੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਹੋ ਸਕਦਾ ਹੈ ਕਿ ਅਸੀਂ ਮੁਲਾਕਾਤ ਜਾਂ ਫੋਨ ਕਾਲ ਨੂੰ ਬੰਦ ਕਰ ਦਈਏ।
The Taxpayers' Charter outlines your rights and responsibilities as a taxpayer when dealing with the ATO. It details dealings between the taxpayer and the ATO.