Show download pdf controls
 • ਸਾਂਝੀ ਅਰਥ ਵਿਵਸਥਾ ਅਤੇ ਟੈਕਸ – ਹੋਰ ਭਾਸ਼ਾਵਾਂ

  ਆਸਟ੍ਰੇਲੀਆ 'ਚ ਸਾਂਝੀ ਅਰਥ ਵਿਵਸਥਾ ਦੀਆਂ ਕਈ ਵੈੱਬਸਾਈਟਾਂ ਅਤੇ ਐਪਸ ਕੰਮ ਕਰ ਰਹੀਆਂ ਹਨ। ਜੇਕਰ ਤੁਸੀਂ ਉਨ੍ਹਾਂ 'ਚੋਂ ਕਿਸੇ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਮੁਹੱਈਆ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਿ GST ਅਤੇ ਇਨਕਮ ਟੈਕਸ ਤੁਹਾਡੀ ਕਮਾਈ 'ਤੇ ਕਿੰਝ ਲਾਗੂ ਹੁੰਦੇ ਹਨ।

  ਸਾਂਝੀ ਅਰਥ ਵਿਵਸਥਾ ਇਕ ਸਹੂਲਤ ਦੇਣ ਵਾਲੇ ਰਾਹੀਂ ਖਰੀਦਦਾਰਾਂ (ਵਰਤੋਂਕਾਰਾਂ) ਅਤੇ ਵਿਕਰੇਤਾਵਾਂ (ਪ੍ਰਦਾਤਾਵਾਂ) ਨੂੰ ਜੋੜਦੀ ਹੈ ਜੋ ਕੋਈ ਐਪ ਜਾਂ ਵੈੱਬਸਾਈਟ ਚਲਾਉਂਦਾ ਹੈ।

  ਮਸ਼ਹੂਰ ਸਾਂਝੀ ਅਰਥ ਵਿਵਸਥਾ ਸੇਵਾਵਾਂ 'ਚ ਸ਼ਾਮਲ ਹਨ:

  • ਥੋੜ੍ਹੇ-ਸਮੇਂ ਲਈ ਇਕ ਕਮਰਾ ਜਾਂ ਪੂਰਾ ਘਰ ਜਾਂ ਯੂਨਿਟ ਕਿਰਾਏ 'ਤੇ ਦੇਣਾ
  • ਕਿਰਾਏ ਲਈ ਟੈਕਸੀ ਰਾਹੀਂ ਸਫ਼ਰ ਦੀਆਂ ਸੇਵਾਵਾਂ (ਜਿਸਨੂੰ 'ਰਾਈਡ ਸੋਰਸਿੰਗ' ਕਿਹਾ ਜਾਂਦਾ ਹੈ) ਮੁਹੱਈਆ ਕਰਨਾ
  • ਵਿਅਕਤੀਗਤ ਸੇਵਾਵਾਂ, ਜਿਵੇਂ ਗ੍ਰਾਫ਼ਿਕ ਡਿਜ਼ਾਈਨ ਜਿਹੀਆਂ ਸਿਰਜਣਾਤਮਕ ਜਾਂ ਪੇਸ਼ੇਵਰ ਸੇਵਾਵਾਂ, ਮੁਹੱਈਆ ਕਰਨਾ, ਵੈੱਬਸਾਈਟਾਂ ਬਣਾਉਣਾ, ਜਾਂ ਡਿਲੀਵਰੀ ਅਤੇ ਫਰਨੀਚਰ ਅਸੈਂਬਲੀ ਜਿਹੇ ਨਿਰਾਲੇ ਕੰਮ ਕਰਨਾ
  • ਗੱਡੀ ਖੜ੍ਹੀ ਕਰਨ ਦੀ ਥਾਂ ਕਿਰਾਏ 'ਤੇ ਦੇਣਾ।

  ਤੁਹਾਨੂੰ ਕੀ ਕਰਨ ਦੀ ਲੋੜ ਹੈ

  ਤੁਸੀਂ ਕਿਹੜੀਆਂ ਚੀਜ਼ਾਂ ਜਾਂ ਸੇਵਾਵਾਂ ਮੁਹੱਈਆ ਕਰ ਰਹੇ ਹੋ ਇਸ 'ਤੇ ਨਿਰਭਰ ਕਰਦੇ ਹੋਏ ਵੱਖੋ-ਵੱਖ ਟੈਕਸ ਜ਼ਿੰਮੇਵਾਰੀਆਂ ਹੁੰਦੀਆਂ ਹਨ:

  • ਕੀ ਤੁਹਾਨੂੰ ਆਪਣੀ ਇਨਕਮ ਟੈਕਸ ਰਿਟਰਨ 'ਚ ਆਪਣੀ ਆਮਦਨੀ ਘੋਸ਼ਿਤ ਕਰਨ ਦੀ ਲੋੜ ਹੈ
  • ਕੀ ਤੁਸੀਂ ਉਦਯੋਗ ਚਲਾ ਰਹੇ ਹੋ
   • ਕੀ ਤੁਹਾਨੂੰ ABN ਦੀ ਲੋੜ ਹੈ
   • ਕੀ ਤੁਹਾਨੂੰ GST ਲਈ ਪੰਜੀਕਰਨ ਕਰਨ ਅਤੇ ਕਿਰਿਆਵਾਂ ਦੇ ਬਿਓਰੇ ਦਾਖਲ ਕਰਨ ਦੀ ਲੋੜ ਹੈ
    
  •  ਕੀ ਤੁਹਾਡੇ ਦੁਆਰਾ ਮੁਹੱਈਆ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਜਾਂ ਸੇਵਾਵਾਂ ਦੀ ਕੀਮਤ 'ਚ GST ਸ਼ਾਮਲ ਹੈ
  • ਕੀ ਅਤੇ ਕਦੋਂ ਤੁਹਾਨੂੰ ਆਪਣੀ ਵਿਕਰੀ ਲਈ ਟੈਕਸ ਇਨਵੌਇਸਾਂ ਮੁਹੱਈਆ ਕਰਨ ਦੀ ਲੋੜ ਹੈ
  • ਤੁਹਾਡੀ ਆਮਦਨੀ ਕਮਾਉਣ ਨਾਲ ਸਬੰਧਤ ਤੁਹਾਡੇ ਖਰਚਿਆਂ ਲਈ ਤੁਸੀਂ ਕਿਹੜੇ GST ਕ੍ਰੇਡਿਟਸ ਅਤੇ ਇਨਕਮ ਟੈਕਸ ਕਟੌਤੀਆਂ ਲਈ ਦਾਅਵਾ ਕਰ ਸਕਦੇ ਹੋ
  • ਸਾਂਝੀ ਅਰਥ ਵਿਵਸਥਾ ਦੀਆਂ ਤੁਹਾਡੀਆਂ ਸਾਰੀਆਂ ਕਿਰਿਆਵਾਂ ਰੱਲ ਕੇ ਤੁਹਾਡੀਆਂ GST ਅਤੇ ਇਨਕਮ ਟੈਕਸ ਜ਼ਿੰਮੇਵਾਰੀਆਂ 'ਤੇ ਕੀ ਅਸਰ ਕਰਦੀਆਂ ਹਨ।

  ਇਹ ਵੀ ਵੇਖੋ

  ਜੇਕਰ ਤੁਸੀਂ ਸਾਂਝੀ ਅਰਥ ਵਿਵਸਥਾ ਦੀ ਕੋਈ ਸੇਵਾ ਮੁਹੱਈਆ ਕਰ ਰਹੇ ਹੋ, ਜਾਂ ਉਸ ਬਾਰੇ ਸੋਚ ਰਹੇ ਹੋ, ਤਾਂ ਅੰਗਰੇਜ਼ੀ 'ਚ ਜ਼ਿਆਦਾ ਜਾਣਕਾਰੀ ਉਪਲਬਧ ਹੈ:

   Last modified: 03 Aug 2016QC 49780