Show download pdf controls
 • ਸਕੈਮ) ਘੋਟਾਲੇ( ਦੀ ਪੁਸ਼ਟੀ ਕਰੋ ਅਤੇ ਇਸਦੀ ਸੂਚਨਾ ਦਿਓ

  ਸਕੈਮ ਇਸਲਈ ਤਿਆਰ ਕੀਤੇ ਜਾਂਦੇ ਹਨ ਤਾਂਜੋ ਧੋਖਾਧੜੀ ਕਰਕੇ ਤੁਹਾਡੇ ਤੋਂ ਪੈਸੇ ਠੱਗੇ ਜਾ ਸਕਣ ਜਾਂ ਤੁਹਾਡੇ ਤੋਂ ਤੁਹਾਡੀ ਨਿੱਜੀ ਜਾਣਕਾਰੀ ਲਿੱਤੀ ਜਾ ਸਕੇ।

  ATO ਨਾਲ ਸੰਬੰਧਤ ਇਮਪਰਸਨੇਸ਼ਨ )ਨਕਲ ਕਰਨ ਸੰਬੰਧੀ( ਸਕੈਮਾਂ ਦੀ ਸੂਚਨਾ ਦੇਣਾ

  ਜੇਕਰ ਤੁਸੀਂ ATO ਨਾਲ ਸੰਬੰਧਿਤ ਇਮਪਰਸਨੇਸ਼ਨ ਸਕੈਮ ਤੋਂ ਪ੍ਰਭਾਵਿਤ ਹੋਏ ਹੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਇਸਦੀ ਸੂਚਨਾ ਸਾਨੂੰ ਦੇ ਸਕਦੇ ਹੋ।

  ਫੋਨ ਸਕੈਮ

  • ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਕਿਸੇ ਸਕੈਮਰ (ਧੋਖਾਧੜੀ ਕਰਨ ਵਾਲੇ ਵਿਅਕਤੀ) ਨੂੰ ਪੈਸੇ ਦਿੱਤੇ ਹਨ ਜਾਂ ਸੰਵੇਦਨਸ਼ੀਲ ਨਿੱਜੀ ਪਛਾਣ ਯੋਗ ਜਾਣਕਾਰੀ ਦਿੱਤੀ ਹੈ, ਤਾਂ ਇਸਦੀ ਸੂਚਨਾ ਦੇਣ ਲਈ ਸਾਨੂੰ 1800 008 540 ਤੇ ਫੋਨ ਕਰੋ।
  • ਜੇਕਰ ਤੁਹਾਨੂੰ ਕੋਈ ਸਕੈਮ ਫੋਨ ਕਾਲ ਜਾਂ ਟੈਕਸਟ ਮੈਸੇਜ ਆਉਂਦਾ ਹੈ, ਅਤੇ ਤੁਸੀਂ ਸਕੈਮਰ ਨੂੰ ਪੈਸੇ ਨਹੀਂ ਦਿੱਤੇ ਹਨ ਜਾਂ ਸੰਵੇਦਨਸ਼ੀਲ ਨਿੱਜੀ ਪਛਾਣ ਯੋਗ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ, ਤਾਂ ਤੁਸੀਂ ਆਨਲਾਇਨ ਫਾਰਮ ਸਕੈਮ ਦੀ ਸੂਚਨਾ ਦੇਣਾ ਦੀ ਵਰਤੋਂ ਕਰਕੇ ਸਕੈਮ ਦੀ ਸੂਚਨਾ ਦੇ ਸਕਦੇ ਹੋ।

  ਈਮੇਲ ਅਤੇ ਟੈਕਸਟ ਮੈਸੇਜ ਸਕੈਮ

  ਜੇਕਰ ਤੁਹਾਨੂੰ ਕੋਈ ਸ਼ੱਕੀ ਈਮੇਲ ਜਾਂ ਟੈਕਸਟ ਮੈਸੇਜ (SMS) ਆਉਂਦਾ ਹੈ ਜਿਸਦਾ ਦਾਵਾ ਕੀਤਾ ਜਾਂਦਾ ਹੈ ਕਿ ਇਹ ਸਾਡੇ ਵਲੋਂ ਕੀਤਾ ਗਿਆ ਹੈ:

  • ਤਾਂ ਪੂਰੀ ਈਮੇਲ ਇਸ ਪਤੇ ਤੇ ਅੱਗੇ ਭੇਜੋ ReportEmailFraud@ato.gov.au
  • ਟੈਕਸਟ ਦਾ ਸਕ੍ਰੀਨਸ਼ਾਟ ਲਓ ਅਤੇ ਇਸਨੂੰ ਇਸ ਪਤੇ ਤੇ ਈਮੇਲ ਕਰੋ ReportEmailFraud@ato.gov.au
  • ਈਮੇਲ ਜਾਂ ਟੈਕਸਟ ਡਿਲੀਟ ਕਰੋ।

  ਇਹ ਕੰਮ ਨਾ ਕਰੋ - ਲਿੰਕ ਤੇ ਕਲਿਕ ਕਰਨਾ, ਅਟੈਚਮੇਂਟ ਖੋਲਣਾ ਜਾਂ ਫਾਇਲ ਡਾਉਨਲੋਡ ਕਰਨਾ

  ATO ਸੰਪਰਕ ਦੀ ਪੁਸ਼ਟੀ ਕਰਨਾ

  ਜੇਕਰ ਕਦੇ ਵੀ ਤੁਸੀਂ ਇਸ ਗੱਲ ਨੂੰ ਲੈ ਕੇ ਅਨਿਸ਼ਚਿਤ ਹੋ ਕਿ ATO ਨਾਲ ਹੋਈ ਗੱਲ ਸੱਚੀ ਹੈ ਜਾਂ ਨਹੀਂ, ਤਾਂ ਰਿਪਲਾਈ ਨਾ ਕਰੋ। ਤੁਹਾਨੂੰ ਸਾਨੂੰ 1800 008 540 ਤੇ ਫੋਨ ਕਰਨਾ ਚਾਹੀਦਾ ਹੈ।

  ਇਸ ਪੇਜ਼ 'ਤੇ:

  ਹੋਰ ਕਿਸਨੂੰ ਸੂਚਨਾ ਦਿਓ

  ਜੇਕਰ ਤੁਸੀਂ ਕਿਸੇ ATO ਇਮਪਰਸਨੇਸ਼ਨ ਨੂੰ ਭੁਗਤਾਨ ਕੀਤਾ ਹੈ, ਤਾਂ ਆਪਣੀ ਸਥਾਨਕ ਪੁਲਿਸ ਨੂੰ ਅਧਿਕਾਰਕ ਰੂਪ ਨਾਲ ਸੂਚਨਾ ਦਿਓ।

  ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਆਪਣੇ ਕ੍ਰੇਡਿਟ ਕਾਰਡ ਜਾਂ ਬੈਂਕ ਦੇ ਵੇਰਵੇ ਦਿੱਤੇ ਹਨ ਜਿਨ੍ਹਾਂ ਕੋਲ ਉਹ ਨਹੀਂ ਹੋਣੇ ਚਾਹੀਦੇ ਹਨ, ਤਾਂ ਆਪਣੇ ਬੈਂਕ ਜਾਂ ਵਿੱਤੀ ਸੰਸਥਾ ਨਾਲ ਸੰਪਰਕ ਕਰੋ।

  ਜੇਕਰ ਤੁਸੀਂ ਆਪਣੇ ਸਕੈਮਰ ਦੁਆਰਾ ਦੱਸੇ ਬੈਂਕ ਅਕਾਉਂਟ ਵਿੱਚ ਪੈਸਿਆਂ ਦਾ ਭੁਗਤਾਨ ਕੀਤਾ ਹੈ ਤਾਂ ਬੈਂਕ ਨਾਲ ਸੰਪਰਕ ਕਰੋ ਅਤੇ ਧੋਖਾਧੜੀ ਦੀ ਸੂਚਨਾ ਦਿਓ।

  ਇਹ ਵੀ ਵੇਖੋ:

  ਸਕੈਮ ਕਰਨ ਦੇ ਤਰੀਕੇ

  ATO ਨਾਲ ਹੋਈ ਜਾਇਜ ਗੱਲਬਾਤ ਜਾਂ ਸਕੈਮਰਾਂ ਨਾਲ ਹੋਈ ਗੱਲਬਾਤ ਵਿੱਚ ਫਰਕ ਕਰਨਾ ਹੋਰ ਔਖਾ ਹੁੰਦਾ ਜਾ ਰਿਹਾ ਹੈ, ਪਰ ਹੇਠਾਂ ਕੁੱਝ ਮੁਖਬਿਰ ਸੰਕੇਤ ਦਿੱਤੇ ਗਏ ਹਨ ਜੋ ਇਹ ਪੁਸ਼ਟੀ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ ਕਿ ਤੁਸੀਂ ਜਾਇਜ ATO ਨਾਲ ਲੈਣ-ਦੈਣ ਕਰ ਰਹੇ ਹੋ।

  ਸਕੈਮ ਕਰਨ ਦੇ ਹੇਠਾਂ ਦਿੱਤੇ ਤਰੀਕੇ ਦੀ ਵਰਤੋਂ ATO ਦੀ ਨਕਲ ਕਰਨ ਅਤੇ ਤੁਹਾਡੀ ਨਿੱਜੀ ਪਛਾਣ ਯੋਗ ਜਾਣਕਾਰੀ (PII) ਜਾਂ ਪੈਸਿਆਂ ਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਲਈ ਕੀਤੀ ਜਾਂਦੀ ਹੈ।

  ਫੋਨ ਸਕੈਮ

  ਸਕੈਮਰਸ ਹੇਠਾਂ ਲਿੱਖੇ ਕਦਮ ਚੁੱਕ ਸਕਦੇ ਹਨ:

  • ਤੁਹਾਨੂੰ ਤੁਰੰਤ ਗਿਰਫਤਾਰ ਕਰਨ ਦੀ ਧਮਕੀ। ਉਹ ਇਸਲਈ ਅਜਿਹਾ ਕਰਦੇ ਹਨ ਤਾਂਜੋ ਤੌਖਲੇ ਦੀ ਭਾਵਨਾ ਦਾ ਨਿਰਮਣਾ ਕੀਤਾ ਜਾ ਸਕਦੇ ਅਤੇ ਤੁਸੀ ਡਰ ਕਰਕੇ ਪ੍ਰਤੀਕ੍ਰਿਆ ਕਰੋ।
   • ਅਸੀਂ ਕਦੇ ਵੀ ਤੁਹਾਨੂੰ ਤੁਰੰਤ ਗਿਰਫਤਾਰ ਕਰਨ ਦੀ ਧਮਕੀ ਨਹੀਂ ਦੇਵਾਂਗੇ
    
  • ਤੁਹਾਡੇ ਫੋਨ ਤੇ ਅਨਚਾਹੇ ਪਹਿਲਾਂ ਤੋਂ ਰਿਕਾਰਡ ਮੈਸੇਜ (ਰੋਬੋਕਾਲਸ) ਭੇਜਣਗੇ। ਜਦੋਂ ਤੁਸੀਂ ਫੋਨ ਦਾ ਜਵਾਬ ਦਿੰਦੇ ਹੋ ਤੁਹਾਨੂੰ ਤਦੋਂ ਇਹ ਮੈਸੇਜ ਮਿਲਣਗੇ ਜਾਂ ਇਹ ਤੁਹਾਡੇ ਫੋਨ ਤੇ ਵਾਇਸਮੇਲ ਦੇ ਤੌਰ ਤੇ ਛੱਡੇ ਜਾ ਸਕਦੇ ਹਨ। ਇਹ ਅਕਸਰ ਤੁਹਾਨੁੰ ਵਾਪਸ ਫੋਨ ਕਰਨ ਲਈ ਕਹਿੰਦੇ ਹਨ ਕਿਉਂਕਿ ਰੋਬੋਕਾਲਸ ਦਾ ਜਵਾਬ ਦੇਣ ਲਈ ਸਕੈਮਰਾਂ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰਨ ਦੀ ਨਿਸ਼ਚਤਤਾ ਮਿਲਦੀ ਹੈ ਜੋ ਮੈਸੇਜ ਤੇ ਯਕੀਨ ਕਰਦੇ ਹਨ।
   • ਅਸੀਂ ਕਦੇ ਵੀ ਤੁਹਾਨੂੰ ਫੋਨ ਤੇ ਅਨਚਾਹੇ ਪਹਿਲਾਂ ਤੋਂ ਰਿਕਾਰਡ ਮੈਸੇਜ ਨਹੀਂ ਭੇਜਾਂਗੇ।
   • ਹਮੇਸ਼ਾ ਸੁਤੰਤਰ ਰੂਪ ਨਾਲ ਸਰੋਤ ਨੰਬਰ ਤੇ ਹੀ ਵਾਪਸ ਕਾਲ ਕਰੋ, ਨਾ ਕਿ ਤੁਹਾਨੂੰ ਦਿੱਤੇ ਗਏ ਜਾਂ ਤੁਹਾਡੇ ਕਾਲ ਲਾਗ ਵਿੱਚ ਆਏ ਨੰਬਰ ਤੇ।
    
  • ਆਪਣੇ ਕਾਲ ਲਾਗ ਤੇ ਕਾਲਰ ਆਈ.ਡੀ. ਤੇ ਜਾਇਜ ਨੰਬਰਾਂ ਨੂੰ ਪ੍ਰਾਜੈਕਟ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕਰੋ, ਇਸ ਵਿੱਚ ATO ਦੇ ਜਾਇਜ ਨੰਬਰ ਸ਼ਾਮਿਲ ਹੋ ਸਕਦੇ ਹਨ। ਉਹ ਇਸਲਈ ਅਜਿਹਾ ਕਰਦੇ ਹਨ ਤਾਂਜੋ ਤੁਹਾਨੂੰ ਲੱਗੇ ਕਿ ਕਾਲ ਆਸਟ੍ਰੇਲੀਆ ਦੇ ਨੰਬਰ ਤੋਂ ਆਈ ਹੈ।
   • ਜੋ ਕਾਲ ਅਸੀਂ ਕੀਤੀ ਹੋਵੇ ਉਸ ਵਿੱਚ ਕਾਲਰ ਆਈ.ਡੀ. ਤੇ ਨੰਬਰ ਨਹੀਂ ਆਉਂਦਾ ਹੈ।
   • ਹਮੇਸ਼ਾ ਸੁਤੰਤਰ ਰੂਪ ਨਾਲ ਸਰੋਤ ਨੰਬਰ ਤੇ ਹੀ ਵਾਪਸ ਕਾਲ ਕਰੋ, ਨਾ ਕਿ ਕਾਲਰ ਆਈ.ਡੀ. ਵਿੱਚ ਦਿਖਾਏ ਗਏ ਜਾਂ ਤੁਹਾਡੇ ਕਾਲ ਲਾਗ ਵਿੱਚ ਆਏ ਨੰਬਰ ਤੇ।
    
  • ਤੁਰੰਤ ਭੁਗਤਾਨ ਕਰਨ ਦੀ ਮਾਂਗ ਕਰਣਗੇ ਅਤੇ ਜਦ ਤਕ ਤੁਸੀਂ ਭੁਗਤਾਨ ਨਾ ਕਰੋ ਤੁਹਾਨੂੰ ਲਾਇਨ ਤੇ ਬਣਾਏ ਰੱਖਣਗੇ। ਉਹ ਇਹ ਕਹਿ ਸਕਦੇ ਹਨ ਕਿ ਫੋਨ ਕੱਟਣ ਨਾਲ ਗਿਰਫਤਾਰੀ ਦਾ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। ਅਜਿਹਾ ਇਸਲਈ ਕਿਹਾ ਜਾਂਦਾ ਹੈ ਕਿ ਤਾਂਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਲ ਦੇ ਅਖੀਰ ਤਕ ਭੁਗਤਾਨ ਕਰ ਦਿੱਤਾ ਜਾਂਦਾ ਹੈ।
   • ਅਸੀਂ ਕਦੇ ਇਸ ਗੱਲ ਤੇ ਜ਼ੋਰ ਨਹੀਂ ਪਾਵਾਂਗੇ ਕਿ ਭੁਗਤਾਨ ਕੀਤੇ ਜਾਣ ਤਕ ਤੁਸੀਂ ਲਾਇਨ ਤੇ ਬਣੇ ਰਹੋ।
    
  • ਤੁਹਾਨੂੰ ਕਿਸੇ ਭਰੋਸੇਯੋਗ ਸਲਾਹਕਾਰ ਜਾਂ ਤੁਹਾਡੇ ਨੇਮੀ ਟੈਕਸ ਏਜੰਟ ਨਾਲ ਗੱਲਬਾਤ ਕਰਨ ਦੀ ਮਨਜ਼ੂਰੀ ਨਹੀਂ ਦਿੰਦੇ ਹਨ। ਉਹ ਅਜਿਹਾ ਇਸਲਈ ਕਰਦੇ ਹਨ ਤਾਂਜੋ ਕੋਈ ਤੁਹਾਨੂੰ ਇਹ ਨਾ ਦੱਸ ਸਕੇ ਕਿ ਇਹ ਇੱਕ ਸਕੈਮ ਹੈ ਅਤੇ ਭੁਗਤਾਨ ਕਰਨ ਵਿੱਚ ਰੁਕਾਵਟ ਆਏ।
   • ਅਸੀਂ ਕਦੇ ਵੀ ਤੁਹਾਨੂੰ ਆਪਣੇ ਟੈਕਸ ਮਾਮਲਿਆਂ ਦੀ ਚਰਚਾ ਆਪਣੇ ਏਜੰਟ ਜਾਂ ਭਰੋਸੇਯੋਗ ਸਲਾਹਕਾਰ ਨਾਲ ਕਰਨ ਤੋਂ ਨਹੀਂ ਰੋਕਾਂਗੇ।
    
  • ਕਿਸੇ ਜਾਲੀ ਟੈਕਸ ਪੇਸ਼ੇਵਰ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਾਂ ਹੋਰ ਅਧਿਕਾਰੀ ਤੋਂ ਕਾਂਫ੍ਰੇੰਸ ਕਾਲ ਕਰ ਸਕਦੇ ਹਨ। ਅਜਿਹਾ ਇਸਲਈ ਕੀਤਾ ਜਾਂਦਾ ਹੈ ਤਾਂਜੋ ਕਾਲ ਜਾਇਜ ਲੱਗੇ ਅਤੇ ਡਰ ਤੋਂ ਪ੍ਰਤੀਕ੍ਰਿਆ ਕਰਨ ਦੀ ਸੰਭਾਵਨਾ ਵੱਧੇ। ਜਿਸ ਦੂਜੇ ਵਿਅਕਤੀ ਨੂੰ ਫੋਨ ਕੀਤਾ ਜਾਂਦਾ ਹੈ, ਉਹ ਇੱਕ ਹੋਰ ਸਕੈਮਰ ਹੁੰਦਾ ਹੈ।
   • ਅਸੀਂ ਕਦੇ ਵੀ ਕਿਸੇ ਤੀਜੇ ਪੱਖ ਨੂੰ ਕਾਂਫ੍ਰੇਂਸ ਕਾਲ ਨਹੀਂ ਕਰਾਂਗੇ ਜਿਵੇਂ ਕਿ ਤੁਹਾਡਾ ਟੈਕਸ ਏਜੰਟ ਜਾਂ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ।
   • ਆਪਣੇ ਟੈਕਸ ਮਾਮਲਿਆਂ ਦੀ ਜਾਣਕਾਰੀ ਰੱਖੋ - ਤੁਸੀਂ myGov ਰਾਹੀ ATO ਦੀ ਆਨਲਾਇਨ ਸੇਵਾਵਾਂ ਵਿੱਚ ਲਾਗ ਆਨ ਕਰ ਸਕਦੇ ਹੋ ਤਾਂਜੋ ਤੁਸੀਂ ਕਿਸੇ ਵੀ ਸਮੇਂ ਆਪਣੇ ਟੈਕਸ ਮਾਮਲਿਆਂ ਦੀ ਜਾਂਚ ਕਰ ਸਕੋ, ਜਾਂ ਤੁਸੀਂ ਆਪਣੇ ਟੈਕਸ ਏਜੰਟ ਜਾਂ ATO ਨਾਲ ਸੰਪਰਕ ਕਰ ਸਕਦੇ ਹੋ।
    
  • iTunes, Google Play, STEAM ਜਾਂ ਹੋਰ ਵਾਉਚਰਾਂ ਰਾਹੀਂ ਭੁਗਤਾਨ ਲਈ ਬਿਨੈ ਕਰ ਸਕਦੇ ਹੋ। ਇਨ੍ਹਾਂ ਵਾਉਚਰਾਂ ਨੂੰ ਆਸਾਨੀ ਨਾਲ ਵਿਸ਼ਵ ਪੱਧਰ ਤੇ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ ਅਤੇ ਇਹ ਅਜਿਹੀ ਕਰੇਂਸੀ ਹੁੰਦੀ ਹੈ ਜਿਸਦਾ ਪਤਾ ਨਹੀਂ ਲਗਾਇਆ ਜਾ ਸਕਦਾ ਹੈ।
   • ਅਸੀਂ ਕਦੇ ਵੀ iTunes, Google Play ਕਾਰਡਸ ਜਾਂ ਹੋਰ ਵਾਉਚਰਾਂ ਰਾਹੀਂ ਕਰਜ਼ੇ ਲਈ ਭੁਗਤਾਨ ਦਾ ਬਿਨੈ ਨਹੀਂ ਕਰਾਂਗੇ।
   • ਆਪਣੇ ਟੈਕਸ ਦੇ ਕਰਜ਼ੇ ਦਾ ਭੁਗਤਾਨ ਕਰਨ ਦੇ ਜਾਇਜ ਤਰੀਕਿਆਂ ਲਈ, ਭੁਹਤਾਨ ਕਿਵੇਂ ਕਰੋ ਵੇਖੋ।
    
  • ਸਿੱਧੇ ਤੌਰ 'ਤੇ ਜਾਂ ATM ਵਿੱਚ ਜਮ੍ਹਾ ਕਰਾਉਣ ਲਈ ਕਹਿਕੇ Bitcoin ਜਾਂ ਹੋਰ ਕ੍ਰਿਪਟੋਕਰੇਂਸੀ ਦੁਆਰਾ ਭੁਗਤਾਨ ਕਰਨ ਦਾ ਬਿਨੈ ਕਰ ਸਕਦੇ ਹਨ। ਇਸ ਕਰੇਂਸੀ ਦਾ ਪਤਾ ਲਗਾਉਣਾ ਔਖਾ ਹੁੰਦਾ ਹੈ ਅਤੇ ਇਹ ਨਾਮੁਮਕਿਨਤਾ ਦੇ ਪੱਧਰ ਉਪਲਬਧ ਕਰਾਉਂਦੀ ਹੈ।
   • ਅਸੀਂ ਕ੍ਰਿਪਟੋਕਰੇਂਸ ਵਿੱਚ ਭੁਗਤਾਨ ਸਵੀਕਾਰ ਨਹੀਂ ਕਰਦੇ ਹਾਂ
    
  • ਤੁਹਾਡੇ ਤੋਂ ਕਿਸੇ ਨਿੱਜੀ ਬੈਂਕ ਅਕਾਉਂਟ ਵਿੱਚ ਪੈਸੇ ਜਮ੍ਹਾ ਕਰਾਉਣ ਲਈ ਕਹਿ ਸਕਦੇ ਹਨ। ਆਸਟ੍ਰੇਲੀਆਈੀ ਆਧਾਰਤ ਅਕਾਉਂਟ ਮਨੀ ਮਯੁਲਸ ਦੁਆਰਾ ਸਥਾਪਿਤ ਕੀਤੇ ਜਾਂਦੇ ਹਨ। ਪੈਸੇ ਇੱਕ ਅਕਾਉਂਟ ਤੋਂ ਦੂਜੇ ਅਕਾਉਂਟ ਵਿੱਚ ਜਾਂਦੇ ਹਨ ਜਦੋਂ ਤਕ ਕਿ ਇਹ ਵਿਦੇਸ਼ ਨਹੀਂ ਭੇਜੇ ਜਾਂਦੇ ਹਨ।
   • ਅਸੀਂ ਕਦੇ ਵੀ ਕਿਸੇ ਅਜਿਹੇ ਬੈਂਕ ਵਿੱਚ ਟੈਕਸ ਕਰਜ਼ ਦਾ ਭੁਗਤਾਨ ਕਰਨ ਲਈ ਤੁਹਾਨੂੰ ਨਹੀਂ ਕਹਾਂਗੇ ਜੋ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਤਹਿਤ ਨਾ ਆਉਂਦਾ ਹੋਵੇ। ਬੈਂਕ-ਸਟੇਟ-ਬ੍ਰਾਂਚ (BSB) ਦੀ ਜਾਂਚ ਕਰੋ।
    
  • ਆਫਸ਼ੋਰ ਵਾਇਰ ਟ੍ਰਾਂਸਫਰ ਰਾਹੀਂ ਤੁਹਾਨੂੰ ਪੈਸੇ ਦਾ ਭੁਗਤਾਨ ਕਰਨ ਦਾ ਬਿਨੈ ਕਰ ਸਕਦੇ ਹਨ (ਜਿੱਥੇ ਸਕੈਮਰ ਸਥਿਤ ਹੋਵੇ)।
   • ਅਸੀਂ ਆਫਸ਼ੋਰ ਵਾਇਰ ਟ੍ਰਾਂਸਫਰ ਰਾਹੀਂ ਕਰਜ਼ੇ ਦਾ ਭੁਗਤਾਨ ਕਰਨ ਲਈ ਬਿਨੈ ਕਦੇ ਨਹੀਂ ਕਰਾਂਗੇ।
    
  • ਤੁਹਾਡੇ ਤੋਂ ਸ਼ੁਲਕ ਦਾ ਭੁਗਤਾਨ ਕਰਨ ਦਾ ਬਿਨੈ ਕਰ ਸਕਦੇ ਹਨ ਤਾਂਜੋ ਤੁਸੀਂ ਆਮ-ਤੌਰ ਤੇ ਕ੍ਰੇਡਿਟ ਕਾਰਡ ਤੋਂ ਰਿਫੰਡ ਪ੍ਰਾਪਤ ਕਰ ਸਕੋ। ਕ੍ਰੇਡਿਟ ਕਾਰਡ ਸੰਬੰਧੀ ਸੂਚਨਾ ਦੀ ਅਕਸਰ ਚੋਰੀ ਕੀਤੀ ਜਾਂਦੀ ਹੈ।
   • ਅਸੀਂ ਕਦੇ ਵੀ ਤੁਹਾਨੂੰ ਰਿਫੰਡ ਪ੍ਰਾਪਤ ਕਰਨ ਲਈ ਕੋਈ ਸ਼ੁਲਕ ਦੇਣ ਲਈ ਨਹੀਂ ਕਹਾਂਗੇ।
   • ਕਦੇ ਵੀ ਕਿਸੇ ਨੂੰ ਆਪਣੇ ਕ੍ਰੇਡਿਟ ਕਾਰਡ ਦੇ ਵੇਰਵੇ ਨਾ ਦਿਓ ਬਸ਼ਰਤੇ ਕਿ ਤੁਸੀਂ ਜਿਸ ਵਿਅਕਤੀ ਨਾਲ ਲੈਣ-ਦੈਣ ਕਰ ਰਹੇ ਹੋ ਤੁਸੀਂ ਉਸਤੇ ਭਰੋਸਾ ਕਰਦੇ ਹੋ ਅਤੇ ਉਨ੍ਹਾਂ ਨੂੰ ਉਚਿਤ ਰੂਪ ਨਾਲ ਇਨ੍ਹਾਂ ਵੇਰਵਿਆਂ ਦੀ ਲੋੜ ਹੋਵੇ।
    
  • ਜੇਕਰ ਤੁਸੀਂ ਪੂਰੀ ਰਾਸ਼ੀ ਦਾ ਭੁਗਤਾਨ ਨਾ ਕਰ ਸਕੋ ਤਾਂ ਭੁਗਤਾਨ ਪ੍ਰਬੰਧਾਂ ਦੀ ਪੇਸ਼ਕਸ਼ ਕਰਣਗੇ। ਅਜਿਹਾ ਭੁਗਤਾਨ ਕਰਨ ਦੀਆਂ ਸੰਖਿਆਵਾਂ ਅਤੇ ਕੁਲ ਭੁਗਤਾਨ ਕੀਤੇ ਜਾਣ ਵਾਲੀ ਰਾਸ਼ੀ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ।
   • ਕਿਸੇ ਭੁਗਤਾਨ ਪ੍ਰਬੰਧ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੁਤੰਤਰ ਰੂਪ ਨਾਲ ਸਰੋਤ ਨੰਬਰ ਦੁਆਰਾ ਸਾਡੇ ਨਾਲ ਜਾਂ ਆਪਣੇ ਟੈਕਸ ਏਜੰਟ ਨਾਲ ਸੰਪਰਕ ਕਰਨਾ
    

  ਈਮੇਲ ਅਤੇ ਟੈਕਸਟ ਮੈਸੇਜ ਸਕੈਮ

  ਸਕੈਮਰਸ ਹੇਠਾਂ ਲਿੱਖੇ ਕਦਮ ਚੁੱਕ ਸਕਦੇ ਹਨ:

  • ਤੁਹਾਨੂੰ ਵਾਪਸ SMS ਜਾਂ ਈਮੇਲ ਕਰਕੇ ਆਪਣੀ ਨਿੱਜੀ ਪਛਾਣ ਅਤੇ ਵਿੱਤੀ ਸੰਸਥਾ ਦੇ ਵੇਰਵੇ ਦੇਣ ਲਈ ਬਿਨੈ ਕਰ ਸਕਦੇ ਹਨ ਤਾਂਜੋ ਤੁਸੀਂ ਰਿਫੰਡ ਪ੍ਰਾਪਤ ਕਰ ਸਕੋ।
   • ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਦਾ ਬਿਨੈ ਕਰਨ ਲਈ ਅਸੀਂ SMS ਜਾਂ ਈਮੇਲ ਦੀ ਵਰਤੋਂ ਕਰ ਸਕਦੇ ਹਾਂ ਪਰ ਅਸੀਂ ਰਿਫੰਡ ਪ੍ਰਾਪਤ ਕਰਨ ਲਈ ਕਦੇ ਵੀ ਇਨ੍ਹਾਂ ਤਰੀਕਿਆਂ ਰਾਹੀਂ ਤੁਹਾਨੂੰ ਨਿੱਜੀ ਪਛਾਣ ਜਾਣਕਾਰੀ ਦੇਣ ਲਈ ਨਹੀਂ ਕਹਾਂਗੇ।  
   • ਆਪਣਾ TFN, ਜਨਮ ਤਰੀਕ ਜਾਂ ਬੈਂਕ ਦੇ ਵੇਰਵੇ ਪ੍ਰਦਾਨ ਨਾ ਕਰੋ ਬਸ਼ਰਤੇ ਕਿ ਤੁਸੀਂ ਉਸ ਵਿਅਕਤੀ ਤੇ ਭਰੋਸਾ ਕਰਦੇ ਹੋ ਜਿਸਦੇ ਨਾਲ ਤੁਸੀਂ ਲੈਣ-ਦੈਣ ਕਰ ਰਹੇ ਹੋ ਅਤੇ ਉਨ੍ਹਾਂ ਨੂੰ ਉਚਿਤ ਤਰੀਕੇ ਨਾਲ ਇਨ੍ਹਾਂ ਵੇਰਵਿਆਂ ਦੀ ਲੋੜ ਹੋਵੇ।
    
  • ਤੁਹਾਡੇ ਤੋਂ ਕਿਸੇ ਟੈਕਸਟ ਮੈਸੇਜ ਜਾਂ ਈਮੇਲ ਵਿੱਚ ਦਿੱਤੇ ਹਾਇਪਰਲਿੰਕ ਤੇ ਕਲਿਕ ਕਰਨ ਦਾ ਬਿਨੈ ਕਰ ਸਕਦੇ ਹਨ ਤਾਂਜੋ ਕਿਸੀ ਆਨਲਾਇਨ ਸੇਵਾ ਵਿੱਚ ਲਾਗ ਆਨ ਕੀਤਾ ਜਾ ਸਕੇ। ਸਕੈਮਰਸ ਜਾਲੀ ਲਾਗ ਆਨ ਪੇਜ਼ ਬਣਾਉਂਦੇ ਹਨ ਜੋ ਜਾਇਜ ਲੱਗਦੇ ਹਨ। ਉਹ ਭਵਿੱਖ ਵਿੱਚ ਦੁਰਵਰਤੋਂ ਕਰਨ ਲਈ ਜਾਇਜ ਕ੍ਰੇਡੇਨਸ਼ਿਅਲਸ (ਯੁਜ਼ਰ ਨੇਮ ਅਤੇ ਪਾਸਵਰਡ) ਰੱਖਣ ਲਈ ਇਨ੍ਹਾਂ ਸਾਇਟਸ ਦੀ ਵਰਤੋਂ ਕਰਦੇ ਹਨ।
   • ਅਸੀਂ ਕਦੇ ਵੀ ਤੁਹਾਨੂੰ ਹਾਇਪਰਲਿੰਕ ਰਾਹੀਂ ਈਮੇਲ ਜਾਂ ਟੈਕਸਟ ਨਹੀਂ ਭੇਜਾਂਗੇ ਜਿਸ ਵਿੱਚ ਤੁਹਾਨੂੰ ਸਾਡੀ ਆਨਲਾਇਨ ਸੇਵਾਵਾਂ ਤੇ ਲਾਗ ਆਨ ਕਰਨ ਦੇ ਨਿਰਦੇਸ਼ ਦਿੱਤੇ ਜਾਣ।
    
  • ਫਾਰਮ ਜਾਂ ਅਟੈਚਮੇਂਟ ਡਾਉਨਲੋਡ ਕਰਨ ਲਈ ਟੈਕਸਟ ਮੈਸੇਜ ਜਾਂ ਈਮੇਲ ਵਿੱਚ ਲਿੰਕ ਤੇ ਕਲਿਕ ਕਰਨ ਦਾ ਬਿਨੈ ਕਰ ਸਕਦੇ ਹਨ। ਸਕੈਮਰਸ ਇਸਲਈ ਅਜਿਹਾ ਕਰਦੇ ਹਨ ਤਾਂਜੋ ਉਹ ਤੁਹਾਡੇ ਕੰਪਿਊਟਰ ਤੇ ਦੋਸ਼ਪੂਰਨ ਸਾਫਟਵੇਅਰ ਇੰਸਟਾਲ ਕਰ ਸਕਣ ਤਾਂਜੋ ਉਹ ਤੁਹਾਡੇ ਡਾਟਾ ਤਕ ਪਹੁੰਚ ਪ੍ਰਾਪਤ ਕਰ ਸਕਣ ਜਾਂ ਫਿਰ ਭਵਿੱਖ ਵਿੱਚ ਦੁਰਵਰਤੋਂ ਕਰਨ ਲਈ ਤੁਹਾਡੀ ਨਿੱਜੀ ਪਛਾਣ ਯੋਗ ਜਾਂ ਵਿੱਤੀ ਜਾਣਕਾਰੀ ਨੂੰ ਰੱਖ ਸਕਣ।
   • ਅਟੈਚਮੇਂਟ ਡਾਉਨਲੋਡ ਕਰਦੇ ਸਮੇਂ ਜਾਂ ਈਮੇਲ, ਟੈਕਸਟ ਮੈਸਜ ਜਾਂ ਸੋਸ਼ਲ ਮੀਡੀਆ ਪੋਸਟ ਵਿੱਚ ਲਿੰਕ ਤੇ ਕਲਿਕ ਕਰਦੇ ਸਮੇਂ ਹਮੇਸ਼ਾ ਸਾਵਧਾਨੀ ਬਰਤੋ, ਭਾਵੇਂ ਉਹ ਕਿਸੇ ਅਜਿਹੇ ਵਿਅਕਤੀ ਤੋਂ ਆਏ ਹੋਣ ਜਾਪਣ ਜਿਸਨੂੰ ਤੁਸੀਂ ਜਾਣਦੇ ਹੋ।
    
  • ਜਾਲੀ ਸੋਸ਼ਲ ਮੀਡੀਆ ਅਕਾਉਂਟਸ ਦਾ ਨਿਰਮਾਣ ਕਰ ਸਕਦੇ ਹਨ ਅਤੇ ਵਿਅਕਤੀਗਤ ਪਛਾਣ ਸੰਬੰਧੀ ਜਾਣਕਾਰੀ ਜਾਂ ਪੈਸਿਆਂ ਲਈ ਬਿਨੈ ਭੇਜ ਸਕਦੇ ਹਨ।
   • ਅਸੀਂ Facebook, Twitter, ਅਤੇ LinkedIn ਤੇ ਮੌਜੂਦ ਹਾਂ, ਪਰ ਅਸੀਂ ਕਦੇ ਵੀ ਤੁਹਾਡੇ ਤੋਂ ਭੁਗਤਾਨ ਜਾਂ ਨਿੱਜੀ ਪਛਾਣ ਸੰਬੰਧੀ ਜਾਣਕਾਰੀ ਦਾ ਬਿਨੈ ਕਰਨ ਲਈ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਨਹੀਂ ਕਰਾਂਗੇ।
   • ਅਸੀਂ ਕਦੇ ਵੀ Whatsapp ਰਾਹੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗੇ।
    

  ਨੋਟ: ਕਦੇ ਵੀ ਸੋਸ਼ਲ ਮੀਡੀਆ ਤੇ ਆਪਣੇ, ਜਾਂ ਬੈਂਕ ਅਕਾਉਂਟ ਦੇ ਵੇਰਵੇ ਜਾਂ ਹੋਰ ਸੰਵੇਦਨਸ਼ੀਲ ਨਿੱਜੀ ਪਛਾਣ ਯੋਗ ਜਾਣਕਾਰੀ ਸਾਂਝੀ ਨਾ ਕਰੋ।

  ਇਹ ਵੀ ਵੇਖੋ:

   Last modified: 12 Nov 2019QC 60582