Show download pdf controls
 • ਤੁਸੀਂ ਕਿਸ ਆਮਦਨ 'ਤੇ ਟੈਕਸ ਅਦਾ ਕਰਦੇ ਹੋ

  ਇਸ ਪੇਜ਼ 'ਤੇ:

  ਜੇ ਤੁਸੀਂ ਪਹਿਲਾਂ ਤੋਂ ਇਹ ਨਹੀਂ ਕੀਤਾ ਹੈ, ਤਾਂ ਤੁਹਾਨੂੰ ਪਹਿਲਾਂ ਆਪਣੇ ਵਸਨੀਕ ਹੋਣ ਦਾ ਪਤਾ ਕਰਨ ਦੀ ਲੋੜਹੈ।

  ਆਸਟਰੇਲੀਆ ਦੇ ਵਸਨੀਕ

  ਆਸਟਰੇਲਿਆ ਦੇ ਨਿਵਾਸੀ ਹੋਣ ਦੇ ਨਾਤੇ:

  • ਤੁਹਾਨੂੰ ਦੁਨੀਆਂ ਦੀ ਕਿਸੇ ਵੀ ਥਾਂ ਤੇ ਹੋਈ ਆਮਦਨੀ ਆਪਣੀ tax return 'ਵਿੱਚ ਦੱਸਣੀ ਚਾਹੀਦੀ ਹੈ।
  • ਤੁਸੀਂ tax-free threshold ਦੇ ਹੱਕਦਾਰ ਹੋ – ਇਸਦਾ ਮਤਲਬ ਇਹ ਹੈ ਕਿ ਤੁਹਾਡੀ ਇੱਕ ਖਾਸ ਆਮਦਨ 'ਤਕ ਕੋਈ tax ਨਹੀਂ ਹੈ।
  • ਤੁਸੀਂ ਆਮ ਤੌਰ 'ਤੇ Medicare levy ਦਾ ਭੁਗਤਾਨ ਕਰੋਗੇ।

  ਇੱਕ tax file number ਵਾਲੇ ਆਸਟਰੇਲਿਆਈ ਨਿਵਾਸੀ ਆਮ ਤੌਰ 'ਤੇ ਵਿਦੇਸ਼ੀ ਨਿਵਾਸੀਆਂ ਤੋਂ tax ਦੀ ਘੱਟ ਦਰ ਅਦਾ ਕਰਦੇ ਹਨ।

  ਜੇ ਤੁਸੀਂ tax ਉਦੇਸ਼ਾਂ ਲਈ ਆਸਟਰੇਲਿਆਈ ਨਿਵਾਸੀ ਹੋ ਤੇ ਤੁਹਾਡੇ ਕੋਲ:

  • ਇੱਕ temporary resident visa ਹੈ: ਤੁਹਾਡੀ ਜ਼ਿਆਦਾਤਰ ਵਿਦੇਸ਼ੀ ਆਮਦਨ ਤੇ ਆਸਟ੍ਰੇਲੀਆ ਵਿੱਚ taxed ਨਹੀਂ ਹੈ। ਪਰ ਜਦੋਂ ਤੁਸੀਂ ਆਰਜ਼ੀ ਆਸਟਰੇਲਿਆਈ ਨਿਵਾਸੀ ਹੋ ਤਾਂ ਅਸੀਂ ਤੁਹਾਡੀ ਵਿਦੇਸ਼ਾਂ ਵਿੱਚ ਹੋਈ ਆਮਦਨੀ ਤੇ tax ਲਗਾਉਂਦੇ ਹਾਂ। (ਦੇਖੋ ਅਸਥਾਈ ਨਿਵਾਸੀਆਂ ਲਈ ਵਿਦੇਸ਼ੀ ਆਮਦਨ ਟੈਕਸ ਤੋਂ ਛੂਟ)
  • ਵਿਦੇਸ਼ਾ ਤੋ ਪ੍ਰਾਪਤ ਆਮਦਨੀ: ਇਸ ਆਮਦਨੀ 'ਤੇ ਆਸਟਰੇਲੀਆ ਅਤੇ ਉਸ ਦੇਸ਼ ' ਦੁਆਰਾ ਟੈਕਸ ਲਗਾਇਆ ਜਾ ਸਕਦਾ ਹੈ ਜਿਸ ਤੋਂ ਤੁਸੀਂ ਇਸ ਨੂੰ ਪ੍ਰਾਪਤ ਕੀਤਾ ਹੈ। ਜੇ ਤੁਸੀਂ ਆਪਣੀ ਵਿਦੇਸ਼ੀ ਆਮਦਨ ਤੇ ਕਿਸੇ ਹੋਰ ਦੇਸ਼ ਵਿੱਚ tax ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਆਸਟਰੇਲਿਆਈ ਵਿਦੇਸ਼ੀ ਆਮਦਨੀ ਟੈਕਸ ਆਫਸੈੱਟ ਦੇ ਹੱਕਦਾਰ ਹੋ ਸਕਦੇ ਹੋ
  • ਕਿਸੇ ਅਜਿਹੇ ਦੇਸ਼ ਤੋਂ ਆਮਦਨ ਪ੍ਰਾਪਤ ਕਰੋ ਜਿਸ ਨਾਲ ਆਸਟ੍ਰੇਲੀਆ ਦੀ ਟੈਕਸ ਸੰਧੀ ਹੋਵੇ: ਤੁਸੀਂ ਉਸ ਦੇਸ਼ ਦੇ tax ਅਥਾਰਟੀ ਨੂੰ ਉਨ੍ਹਾਂ ਦੇ ਵਿਦਹੋਲ੍ਡਿੰਗ tax ਘਟਾਉਣ ਜਾਂ ਤੁਹਾਨੂੰ ਉਸ ਦੇਸ਼ ਵਿੱਚ tax ਤੋਂ ਛੋਟ ਦੇਣ ਲਈ ਕਹਿ ਸਕਦੇ ਹੋ। ਤੁਸੀਂ ਇਹ tax ਰਿਲੀਫ ਫਾਰਮ ਜਾਂ ਰਿਹਾਇਸ਼ੀ ਜਾਂ certificate of residency or status ਦੇ ਕੇ ਕਰ ਸਕਦੇ ਹੋ।

  ਵਿਦੇਸ਼ੀ ਵਸਨੀਕ

  ਜੇ ਤੁਸੀਂ ਆਸਟਰੇਲੀਆ ਵਿਚ ਕੰਮ ਕਰ ਰਹੇ ਵਿਦੇਸ਼ੀ ਨਿਵਾਸੀ ਹੋ:

  • ਆਸਟ੍ਰੇਲੀਆ ਵਿਚ ਆਮਦਨ ਜਿਸਦਾ ਵੇਰਵਾ ਤੁਸੀਂ ਆਪਣੀtax return ਵਿੱਚ ਦਿੱਤਾ, ਜਿਸ ਵਿੱਚ ਸ਼ਾਮਿਲ ਹੈ    
   • ਕੰਮ ਤੋਂ ਆਮਦਨ
   • ਕਿਰਾਏ ਤੋਂ ਪ੍ਰਾਪਤ ਆਮਦਨ
   • ਆਸਟ੍ਰੇਲੀਆਈ ਪੈਨਸ਼ਨ ਅਤੇ ਐਨੂਅਟੀ, ਜਦੋਂ ਤੱਕ ਆਸਟਰੇਲਿਆਈ ਟੈਕਸ ਕਾਨੂੰਨ ਜਾਂ ਟੈਕਸ ਸੰਧੀ ਅਧੀਨ ਕੋਈ ਛੋਟ ਉਪਲਬਧ ਨਹੀਂ ਹੁੰਦੀ
   • ਆਸਟਰੇਲਿਆਈ ਸੰਪਤੀ ਦੇ ਪੂੰਜੀ ਲਾਭ।
    
  • ਤੁਸੀਂ tax-free threshold ਦੇ ਹੱਕਦਾਰ ਨਹੀਂ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਆਸਟ੍ਰੇਲੀਆ ਵਿਚ ਕਮਾਏ ਆਮਦਨ ਦੇ ਹਰ ਡਾਲਰ 'ਤੇ tax ਦਾ ਭੁਗਤਾਨ ਕਰਦੇ ਹੋ।
  • ਤੁਸੀਂ Medicare levy ਦਾ ਭੁਗਤਾਨ ਨਹੀਂ ਕਰਦੇ (ਅਤੇ ਤੁਸੀਂMedicare health benefits ਦੇ ਹੱਕਦਾਰ ਨਹੀਂ ਹੋ)।
  • ਜੇਕਰ ਤੁਸੀਂ ਵਿਦੇਸ਼ੀ ਨਿਵਾਸੀ ਹੋ ਤਾਂ ਤੁਸੀਂ ਕਿਸੇ Australian-sourced ਬਰਾਂਚ, ਲਾਭਅੰਸ਼ ਜਾਂ ਰਾਇਲਟੀਆਂ ਨੂੰ ਘੋਸ਼ਿਤ ਨਹੀਂ ਕਰਦੇ ਹੋ, ਜੇਕਰ ਆਸਟਰੇਲਿਆਈ ਵਿੱਤੀ ਸੰਸਥਾ ਜਾਂ ਕੰਪਨੀ ਦੁਆਰਾ ਭੁਗਤਾਨ ਕੀਤਾ ਗਿਆ ਹੈ ਤਾਂ ਤੁਹਾਡੇ ਕੋਲ ਪਹਿਲਾਂ ਤੋਂ ਹੀ tax ਕੱਟ ਲਿਆ ਜਾਵੇਗਾ। ਉਹ ਅਜਿਹਾ ਕਰਨਗੇ ਜੇ ਤੁਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਵਿਦੇਸ਼ੀ ਨਿਵਾਸੀ ਹੋ।

  – ਵਿਦੇਸ਼ੀ ਨਿਵਾਸੀ ਲਈ ਨਿਮਨਲਿਖਤ ਭੁਗਤਾਨ ਰੋਕਧਾਰਕ tax ਦੇ ਅਧੀਨ ਹਨ:

  • ਕੈਸਿਨੋ ਗੇਮਿੰਗ ਜੰਕੇਟ ਪ੍ਰਬੰਧਾਂ ਦਾ ਪ੍ਰਚਾਰ ਅਤੇ ਪ੍ਰਬੰਧਨ
  • ਮਨੋਰੰਜਨ ਅਤੇ ਖੇਡ ਦੀਆਂ ਗਤੀਵਿਧੀਆਂ
  • ਇਮਾਰਤਾਂ ਦੀ ਉਸਾਰੀ, ਸਥਾਪਨਾ ਅਤੇ ਅਪਗ੍ਰੇਡ ਕਰਨ ਲਈ ਪਲਾਂਟ ਅਤੇ ਫਿਕਸਚਰ ਅਤੇ ਸਬੰਧਿਤ ਗਤੀਵਿਧੀਆਂ ਲਈ ਕੰਟਰੈਕਟ।

  ਤੁਹਾਡਾ ਭੁਗਤਾਨ ਕਰਤਾ ਇਸ tax ਨੂੰ ਰੋਕ ਦੇਵੇਗਾ। ਤੁਸੀਂ ਆਪਣੇ Australian tax return ਵਿੱਚ ਭੁਗਤਾਨ ਦੀ ਰਿਪੋਰਟ ਕਰਦੇ ਹੋ ਅਤੇ tax ਮੁਲਾਂਕਣ ਦੇ ਵਿੱਚ ਕਰੈਡਿਟ ਲਈ ਦਾਅਵਾ ਕਰੋ।

  ਜੇ ਤੁਹਾਡੇ ਕੋਲ ਉੱਚ ਸਿੱਖਿਆ ਲੋਨ ਪ੍ਰੋਗਰਾਮ ਜਾਂ ਟਰੇਡ ਸਪੋਰਟ ਲੋਨ ਦੀ ਲੋਨ ਹੈ ਅਤੇ ਤੁਸੀਂ ਇਕ ਸਾਲ ਦਾ ਜਾਂ ਪੂਰੇ ਸਾਲ ਦੇ ਟੈਕਸ ਦੇ ਉਦੇਸ਼ਾਂ ਲਈ ਗੈਰ-ਨਿਵਾਸੀ ਹੋ, ਤਾਂ ਤੁਹਾਨੂੰ ਆਪਣੀਆਂ ਵਿਸ਼ਵਵਿਆਪੀ ਆਮਦਨ ਦਾ ਐਲਾਨ ਕਰਨਾ ਜਾਂ ਸਾਡੀਆਂ ਆਨਲਾਈਨ ਸੇਵਾਵਾਂ myGov ਰਾਹੀਂ ਗ਼ੈਰ-ਰੱਖ-ਰਖਾਅ ਦੀ ਸੇਵਾ ਕਰਨ ਦੀ ਜ਼ਰੂਰਤ ਹੈ। ਓਵਰਸੀਜ਼ ਫਰਜ਼ ਬਾਰੇ ਹੋਰ ਪੜ੍ਹੋ।

  ਇਹ ਵੀ ਵੇਖੋ:

  ਜੇ ਤੁਹਾਡੀ ਵਸਨੀਕ ਹੋਣ ਦੀ ਸਥਿਤੀ ਸਾਲ ਦੌਰਾਨ ਬਦਲਦੀ ਹੈ

  ਜੇ ਸਾਲ ਦੇ ਦੌਰਾਨ ਤੁਹਾਡੀ ਸਥਿਤੀ ਵਿਦੇਸ਼ੀ ਵਸਨੀਕ ਤੋਂ ਆਸਟ੍ਰੇਲੀਅਨ ਵਸਨੀਕ ਵਿੱਚ ਬਦਲ ਗਈ ਹੈ, ਤਾਂ ਆਪਣੀ ਟੈਕਸ ਰਿਟਰਨ 'ਹਾਂ' ਦਾ ਜਵਾਬ ਦਿਓ ਕੀ ਤੁਸੀਂ ਆਸਟ੍ਰੇਲੀਆ ਦੇ ਨਿਵਾਸੀ ਹੋ? ਇਸ ਤਰ੍ਹਾਂ ਤੁਹਾਨੂੰ tax ਸਾਲ ਵਿੱਚ ਆਸਟ੍ਰੇਲੀਅਨ ਨਿਵਾਸੀ ਵਾਲੀ ਦਰਾਂ 'ਤੇ ਟੈਕਸ ਲਗਾਇਆ ਜਾ ਸਕਦਾ ਹੈ। ਕਿਉਂਕਿ ਤੁਸੀਂ ਸਾਲ ਵਿੱਚ ਕੁਜ ਸਮੇਂ ਲਈ ਇੱਕ ਵਿਦੇਸ਼ੀ ਨਿਵਾਸੀ ਹੋ, ਤੁਹਾਡੇ ਟੈਕਸ-ਮੁਕਤ ਥ੍ਰੈਸ਼ਹੋਲਡ ਨੂੰ ਘਟਾ ਦਿੱਤਾ ਜਾਵੇਗਾ।

  ਆਸਟਰੇਲਿਆਈ ਨਿਵਾਸੀ ਹੋਣ ਵੇਲੇ ਤੁਹਾਡੇ ਦੁਆਰਾ ਪ੍ਰਾਪਤ ਕੀਤੀ ਕੋਈ ਵੀ ਵਿਦੇਸ਼ੀ ਸਰੋਤ ਤੋਂ ਆਮਦਨੀ ਨੂੰ ਤੁਹਾਨੂੰ ਆਪਣੇ tax return ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਆਸਟਰੇਲਿਆਈ ਨਿਵਾਸੀ ਨਹੀਂ ਸੀ Australian-sourced ਵਿਆਜ, ਲਾਭਅੰਸ਼ ਅਤੇ ਰਾਇਲਟੀਆਂ ਵਿਦਹੋਲ੍ਡਿੰਗ tax ਪ੍ਰਬੰਧਾਂ ਦੇ ਅਧੀਨ ਹੁੰਦੇ ਹਨ ਅਤੇ ਇਹ ਤੁਹਾਡੇ tax return ਵਿੱਚ ਸ਼ਾਮਲ ਨਹੀਂ ਕੀਤੇ ਜਾਣੇ ਚਾਹੀਦੇ।

  ਵਿਦੇਸ਼ੀ ਵਸਨੀਕਾਂ ਨੂੰ Medicare levy ਦਾ ਭੁਗਤਾਨ ਨਹੀਂ ਕਰਨਾ ਪੈਂਦਾ। ਤੁਹਾਡੀ tax return ਵਿੱਚ ਤੁਸੀਂ ਆਮਦਨੀ ਸਾਲ ਵਿੱਚ ਉਹਨਾਂ ਦਿਨਾਂ ਦੀ ਛੋਟ ਦਾ ਦਾਅਵਾ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਆਸਟਰੇਲਿਆਈ ਨਿਵਾਸੀ ਨਹੀਂ ਸੀ।

  ਇਹ ਵੀ ਵੇਖੋ:

   Last modified: 03 Dec 2018QC 57429