Show download pdf controls
 • ਆਸਟ੍ਰੇਲੀਆ ਵਿਚ ਕੰਮ ਕਰਨਾ

  ਇਸ ਪੇਜ਼ 'ਤੇ:

  ਤੁਹਾਨੂੰ ਆਸਟ੍ਰੇਲੀਆ ਵਿਚ ਕੰਮ ਕਰਨ ਲਈ ਕਿਸ ਚੀਜ਼ ਦੀ ਲੋੜ ਹੈ

  ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਤੁਹਾਨੂੰ ਇੱਕ visa ਦੀ ਜ਼ਰੂਰਤ ਹੈ ਜੋ ਤੁਹਾਨੂੰ ਇੱਥੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ। ਤੁਹਾਡੇ ਕੋਲ tax file number (TFN) ਵੀ ਹੋਣਾ ਚਾਹੀਦਾ ਹੈ।

  Visas Department of Home Affairs ਦੁਆਰਾ ਜਾਰੀ ਕੀਤੇ ਜਾਂਦੇ ਹਨ। Department ਦੀ ਮੁਫ਼ਤ ਸੇਵਾ Visa Entitlement Verification Online (VEVO) service (External LinkExternal Link) ਦੀ ਵਰਤੋਂ ਕਰਕੇ ਤੁਸੀਂ ਇਹ ਪਤਾ ਕਰ ਸਕਦੇ ਹੋ ਕਿ ਕੀ ਤੁਹਾਡਾ visa ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।

  ਸਾਡੇ tax system ਵਿਚ ਤੁਹਾਡਾ TFN ਤੁਹਾਡਾ ਨਿੱਜੀ ਸੰਦਰਭ ਨੰਬਰ ਹੈ। ਇਕ ਵਾਰ ਜਦੋਂ ਤੁਸੀਂ ਆਪਣਾ ਵਰਕ visa ਪ੍ਰਾਪਤ ਕਰਦੇ ਹੋ ਅਤੇ ਆਸਟ੍ਰੇਲੀਆ ਪਹੁੰਚਦੇ ਹੋ ਤਾਂ ਤੁਸੀਂ ਇਕ TFN ਪ੍ਰਾਪਤ ਕਰਨ ਲਈ ਆਨਲਾਈਨ ਲਈ ਅਰਜ਼ੀ ਦੇ ਸਕਦੇ ਹੋ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਆਪਣੇ TFN ਲਈ ਅਰਜ਼ੀ ਦੇਣੀ ਚਾਹੀਦੀ ਹੈ।

  Apply for a TFNExternal Link

  ਤੁਹਾਡੇ ਕੋਲ TFN ਨਹੀਂ ਹੈ, ਜੇ ਤੁਹਾਡੇ ਨਹੀਂ ਹੈ ਤਾਂ ਤੁਸੀਂ ਵੱਧ tax ਦਾ ਭੁਗਤਾਨ ਕਰਦੇ ਹੋ। TFN ਪ੍ਰਾਪਤ ਕਰਨਾ ਮੁਫਤ ਹੈ।

  ਜੇ ਤੁਹਾਨੂੰ ਲੱਗਦਾ ਹੋ ਕਿ ਕਿਸੇ ਹੋਰ ਨੇ ਤੁਹਾਡੇ TFN ਨੂੰ ਵਰਤਿਆ ਹੈ ਜਾਂ ਚੋਰੀ ਹੋ ਗਿਆ ਹੈ, ਤਾਂ ਸਾਨੂੰ 1800 467 033 (within Australia), between 8.00am and 6.00pm, Monday to Friday ਫੋਨ ਕਰੋ।

  ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ

  Tax file number ਘੋਸ਼ਣਾ ਨੂੰ ਪੂਰਾ ਕਰੋ

  ਤੁਹਾਡਾ ਨਿਯੋਕਤਾ ਤੁਹਾਨੂੰ Tax file number ਘੋਸ਼ਣਾ ਪੂਰੀ ਕਰਨ ਲਈ ਕਹੇਗਾ, ਜੋ ਉਹਨਾਂ ਨੂੰ ਤੁਹਾਡਾ TFN ਦੱਸਦਾ ਹੈ ਅਤੇ ਕੀ ਤੁਸੀਂ tax ਉਦੇਸ਼ਾਂ ਲਈ ਇੱਕ ਆਸਟਰੇਲਿਆਈ ਜਾਂ ਵਿਦੇਸ਼ੀ ਨਿਵਾਸੀ ਹੋ।

  ਤੁਹਾਡੇ ਰੁਜ਼ਗਾਰਦਾਤਾ ਦੁਆਰਾ ਇਹ ਜਾਣਕਾਰੀ ਦਾ ਉਪਯੋਗ ਇਹ ਦੱਸਣ ਲਈ ਕੀਤਾ ਜਾਂਦਾ ਹੈ ਕਿ ਤੁਹਾਡੀ ਤਨਖ਼ਾਹ ਤੋਂ ਕਿੰਨੀ tax ਰੋਕੇਗਾ। ਉਹਨਾਂ ਨੂੰ ਤੁਹਾਡੇ superannuation fund ਨੂੰ ਵੀ ਤੁਹਾਡਾ TFN ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਇਹ ਤੁਹਾਡੇ superannuation ਦੇ ਯੋਗਦਾਨ ਨੂੰ ਸਵੀਕਾਰ ਕਰ ਸਕੇ ਅਤੇ ਉਨ੍ਹਾਂ 'ਤੇ ਸਹੀ tax ਦੇਵੇ।

  ਤੁਹਾਡੇ ਰੁਜ਼ਗਾਰਦਾਤਾ ਨੂੰ ਪੂਰਾ ਕੀਤਾ ਹੋਇਆ Tax file number ਘੋਸ਼ਣਾ ਲਈ ਤੁਹਾਡੇ ਕੋਲ 28 ਦਿਨ ਹਨ। ਜੇ ਤੁਸੀਂ ਇੰਜ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਤੁਹਾਡੀ ਤਨਖਾਹ ਵਿੱਚੋਂ ਵੱਧ ਤੋਂ ਵੱਧ tax ਕਟੌਤੀ ਕਰਨੀ ਚਾਹੀਦੀ ਹੈ।

  ਤੁਹਾਨੂੰ ਆਪਣੇ TFN ਨੂੰ ਆਪਣੇ ਮਾਲਕ ਨੂੰ ਉਦੋਂ ਦੇਣਾ ਚਾਹੀਦਾ ਹੈ ਜਦੋਂ ਤੁਸੀਂ ਉਨ੍ਹਾਂ ਲਈ ਕੰਮ ਸ਼ੁਰੂ ਕਰਦੇ ਹੋ। ਆਪਣੇ TFN ਨੂੰ ਕਦੇ ਵੀ ਨੌਕਰੀ ਦੀ ਅਰਜ਼ੀ ਵਿੱਚ ਜਾਂ ਇੰਟਰਨੈਟ ਤੇ ਨਾ ਦਿਉ।

  ਤੁਹਾਡੇ ਰੁਜ਼ਗਾਰਦਾਤਾ ਦੁਆਰਾ tax ਦੀ ਕਟੌਤੀ

  ਤੁਹਾਡਾ ਨਿਯੋਕਤਾ ਤੁਹਾਡੀ ਤਨਖ਼ਾਹ ਵਿੱਚੋਂ tax ਕੱਟੇਗਾ ਅਤੇ ਸਾਨੂੰ ਭੇਜ ਦੇਵੇਗਾ। ਇਸ ਨੂੰ 'pay as you go withholding' ਕਿਹਾ ਜਾਂਦਾ ਹੈ।

  ਤੁਸੀਂ ਆਪਣੀ ਤਨਖਾਹ ਤੋਂਕੱਟੇ ਜਾਉਣ ਵਾਲੇ tax ਦੀ ਮਾਤਰਾ ਬਾਰੇ ਪਤਾ ਲਗਾ ਸਕਦੇ ਹੋ

  Superannuation entitlements

  Superannuation (or 'super') ਆਸਟ੍ਰੇਲੀਆ ਦੀ ਰਿਟਾਇਰਮੈਂਟ ਬਚਤ ਪ੍ਰਣਾਲੀ ਹੈ। ਜੇ ਤੁਸੀਂ ਇੱਕ ਅਸਥਾਈ ਨਿਵਾਸੀ ਹੋ, ਤੁਹਾਡੇ ਮਾਲਕ ਨੂੰ ਤੁਹਾਡੇ ਲਈ super ਯੋਗਦਾਨ ਦੇਣਾ ਚਾਹੀਦਾ ਹੈ ਜਿਵੇਂ ਕਿ ਉਹ ਯੋਗ ਆਸਟਰੇਲਿਆਈ ਨਿਵਾਸੀਆਂ ਦੇ ਕਰਮਚਾਰੀਆਂ ਲਈ ਕਰਦੇ ਹਨ।

  ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਪੂਰੇ ਸਮੇਂ, ਅੰਸ਼ਕ-ਸਮੇਂ ਜਾਂ ਅਸਾਵੱਖੀ ਤੌਰ ਤੇ ਕੰਮ ਕਰਦੇ ਹੋ।

  ਜੇ ਤੁਹਾਨੂੰ ਇੱਕ ਮਹੀਨੇ ਵਿਚ A$450 (before tax) ਜਾਂ ਜ਼ਿਆਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ super ਯੋਗਦਾਨ super ਫੰਡ ਵਿਚ ਆਪਣੇ ਵੱਲੋਂ ਜਮ੍ਹਾਂ ਕਰਵਾਉਣਾ ਚਾਹੀਦਾ ਹੈ ਤੇ ਤੁਸੀਂ ਜਾਂ ਤਾਂ:

  • ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਜਾਂ
  • ਉਮਰ 18 ਸਾਲ ਤੋਂ ਘੱਟ ਹੈ ਅਤੇ ਹਰੇਕ ਹਫਤੇ 30 ਘੰਟੇ ਤੋ ਵੱਧ ਕੰਮ ਕਰਦੇ ਹੋ।

  ਜੇ ਤੁਸੀਂ ਹਰ ਹਫ਼ਤੇ 30 ਘੰਟੇ ਜਾਂ ਇਸ ਤੋਂ ਘੱਟ ਨਿਜੀ ਜਾਂ ਘਰੇਲੂ ਕਿਸਮ ਕੰਮ ਦੇ ਕਰਦੇ ਹੋ ਤਾਂ ਤੁਹਾਡੇ ਮਾਲਕ ਨੂੰ ਤੁਹਾਡੇ ਲਈ super ਅਦਾਇਗੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ - ਉਦਾਹਰਣ ਲਈ, ਜੇ ਤੁਸੀਂ ਦਾਈ ਦੇ ਤੌਰ ਤੇ ਨੌਕਰੀ ਕਰਦੇ ਹੋ।

  ਤਨਖਾਹ ਤੋਂ ਇਲਾਵਾ ਤੁਹਾਡੇ ਰੋਜ਼ਗਾਰਦਾਤਾ ਨੂੰ super ਯੋਗਦਾਨ ਲਾਜ਼ਮੀ ਹੈ। ਬਹੁਤੇ ਲੋਕ ਇਹ ਚੋਣ ਕਰ ਸਕਦੇ ਹਨ ਕਿ ਇਨ੍ਹਾਂ ਯੋਗਦਾਨਾਂ ਨੂੰ ਕਿਸ ਆਸਟਰੇਲਿਆਈ super fund ਵਿੱਚ ਅਦਾ ਕੀਤਾ ਜਾਂਦਾ ਹੈ।

  ਤੁਸੀਂ ਅਨੁਮਾਨ ਲਗਾਉਣ ਲਈ Estimate my super calculator (ਆਪਣੇ ਸੁਪਰ ਕੈਲਕੁਲੇਟਰ) ਦੀ ਵਰਤੋਂ ਕਰ ਸਕਦੇ ਹੋ ਕਿ ਕਿ ਤੁਸੀਂ super ਅਦਾਇਗੀਆਂ ਲਈ ਯੋਗ ਹੋ ਅਤੇ ਤੁਹਾਡੇ ਰੁਜ਼ਗਾਰਦਾਤਾ ਨੂੰ ਕਿੰਨਾ ਯੋਗਦਾਨ ਦੇਣਾ ਚਾਹੀਦਾ ਹੈ।

  ਇਹ ਵੀ ਵੇਖੋ:

  ਨਕਦ ਭੁਗਤਾਨ ਅਤੇ 'ਠੇਕੇਦਾਰ' ਦੁਆਰਾ ਭੁਗਤਾਨ

  ਕੁਝ ਰੁਜ਼ਗਾਰਦਾਤਾ ਬੈਂਕ ਖਾਤੇ ਦੀ ਬਜਾਇ ਨਕਦ ਭੁਗਤਾਨ ਕਰਨਾ ਪਸੰਦ ਕਰਦੇ ਹਨ। ਇਹ ਠੀਕ ਹੈ, ਫਿਰ ਵੀ ਉਹ:

  • ਉਹ ਤੁਹਾਨੂੰ ਪੈਸੇ ਦਾ ਭੁਗਤਾਨ ਕਰਨ ਤੇ tax ਕਟੌਤੀ ਕਰਦੇ ਹਨ
  • ਤੁਹਾਨੂੰ payslips ਦਿੰਦੇ ਹਨ ਜਿਸ ਵਿੱਚ ਵਿੱਚ ਦੱਸਿਆ ਜਾਂਦਾ ਹੈ ਕਿ ਕਿੰਨਾ tax ਕੱਟਿਆ ਗਿਆ ਹੈ
  • ਤੁਹਾਡੀ ਤਰਫ਼ੋਂ super ਯੋਗਦਾਨਾਂ ਦਾ ਭੁਗਤਾਨ ਕਰਨਾ (ਜੇ ਤੁਸੀਂ super ਦੇ ਹੱਕਦਾਰ ਹੋ)।

  ਜੇ ਉਹ ਇਹ ਕੰਮ ਨਹੀਂ ਕਰਦੇ, ਤਾਂ ਤੁਹਾਨੂੰ ਘੱਟ ਤਨਖ਼ਾਹ ਅਤੇ super ਨੂੰ ਪ੍ਰਾਪਤ ਹੋ ਸਕਦਾ ਹੈ ਜਿਸਦੇ ਤੁਸੀਂ।

  ਕੁਝ ਮਾਲਕ ਤੁਹਾਡੇ ਨਾਲ ਠੇਕੇਦਾਰ ਵਜੋਂ ਗਲਤ ਜਾਣਕਾਰੀ ਦੇ ਸਕਦੇ ਹਨ ਜਾਂ ਤੁਹਾਨੂੰ Australian business number (ABN) ਲੈਣ ਲਈ ਵੀ ਉਤਸ਼ਾਹਿਤ ਕਰ ਸਕਦੇ ਹਨ। ABN ਹੋਣ ਨਾਲ ਤੁਹਾਨੂੰ ਠੇਕੇਦਾਰ ਨਹੀਂ ਬਣਾ ਜਾਂਦੇ। ਕੇਵਲ ਉਹ ਲੋਕ ਜੋ ਕਿਸੇ ਕਾਰੋਬਾਰ ਨੂੰ ਚਲਾਉਂਦੇ ਹਨ, ABN ਰੱਖ ਸਕਦੇ ਹਨ।

  ਜੇ ਕੋਈ ਨਿਯੋਕਤਾ ਤੁਹਾਨੂੰ ਕੋਈ ਵੀ ਟੈਕਸ ਜਾਂ ਆਪਣੇ super fund ਵਿਚ ਯੋਗਦਾਨ ਦੇਣ ਤੋਂ ਬਿਨਾਂ ਨਕਦ ਭੁਗਤਾਨ ਕਰਨ ਦੀ ਪੇਸ਼ਕਸ਼ ਕਰਦਾ ਹੈ, ਤਾਂ 1800 060 062 (within Australia) between 8.00am and 6.00pm, Monday to Friday ਤੇ ਫੋਨ ਕਰਕੇ ਸਾਨੂੰ ਉਨ੍ਹਾਂ ਦੀ ਰਿਪੋਰਟ ਦਿਓ। ਤੁਹਾਨੂੰ ਸਾਨੂੰ ਆਪਣਾ ਨਾਂ ਦੱਸਣ ਦੀ ਜ਼ਰੂਰਤ ਨਹੀਂ ਹੈ।

  ਜਦੋਂ ਤੁਸੀਂ ਨੌਕਰੀ ਛੱਡਦੇ ਹੋ

  ਆਮਦਨੀ ਸਾਲ (30 ਜੂਨ) ਦੇ ਅੰਤ ਤੋਂ ਬਾਅਦ, ਤੁਹਾਡਾ ਨਿਯੋਕਤਾ ਤੁਹਾਨੂੰ ਇੱਕ payment summary ਦੇਵੇਗਾ। ਇਹ ਦਿਖਾਉਂਦਾ ਹੈ ਕਿ ਤੁਸੀਂ ਕਿੰਨੀ ਕਮਾਈ ਕੀਤੀ ਅਤੇ ਤੁਹਾਡੀ ਤਨਖਾਹ ਵਿੱਚੋਂ tax ਦੀ ਕਿੰਨੀ ਕਟੌਤੀ ਕੀਤੀ ਗਈ ਸੀ। ਜੇ ਤੁਸੀਂ ਸਾਲ ਦੇ ਦੌਰਾਨ ਨੌਕਰੀ ਛੱਡ ਦਿੰਦੇ ਹੋ, ਤਾਂ ਤੁਸੀਂ ਜਾਣ ਵੇਲੇ ਆਪਣੇ payment summary ਦੀ ਮੰਗ ਕਰ ਸਕਦੇ ਹੋ। ਤੁਹਾਡੇ ਰੁਜ਼ਗਾਰਦਾਤਾ ਨੂੰ 14 ਦਿਨਾਂ ਦੇ ਅੰਦਰ ਤੁਹਾਨੂੰ ਇਹ ਜ਼ਰੂਰ ਦੇਣਾ ਪਵੇਗਾ।

  30 ਜੂਨ ਤੋਂ ਬਾਅਦ ਤੁਸੀਂ ਸਾਨੂੰ ਇਹ ਦੱਸਣ ਲਈ annual tax return ਜਮ੍ਹਾਂ ਕਰਾਉਂਦੇ ਹੋ ਕਿ ਤੁਹਾਨੂੰ ਕਿੰਨੀ ਆਮਦਨ ਪ੍ਰਾਪਤ ਹੋਈ ਹੈ ਅਤੇ ਤੁਸੀਂ ਕਿੰਨੇ tax ਦਾ ਭੁਗਤਾਨ ਕੀਤਾ ਹੈ। ਇਹ ਜਾਣਕਾਰੀ ਤੁਹਾਡੇ payment summaries ਤੇ ਹੋਵੇਗੀ। ਫਿਰ ਅਸੀਂ ਤੁਹਾਨੂੰ notice of assessment ਅਤੇ ਤੁਹਾਡੇ tax refund ਭੇਜਦੇ ਹਾਂ ਜੇਕਰ ਤੁਸੀਂ ਕਿਸੇ ਲਈ ਹੱਕਦਾਰ ਹੋ।

  ਜੇ ਤੁਸੀਂ ਆਸਟ੍ਰੇਲੀਆ ਨੂੰ ਸਥਾਈ ਤੌਰ 'ਤੇ ਛੱਡ ਰਹੇ ਹੋ ਤਾਂ ਤੁਸੀਂ ਆਪਣੇ super ਨੂੰ ਦਾਅਵਾ ਕਰਨ ਦੇ ਯੋਗ ਹੋ ਸਕਦੇ ਹੋ।

  ਅਗਲਾ ਕਦਮ:

   Last modified: 03 Dec 2018QC 57471