ato logo
Search Suggestion:

ਰਾਈਡ-ਸੋਰਸਿੰਗ – ਮੂਲ ਗੱਲਾਂ

Last updated 18 June 2017

ਸਾਂਝਾਕਰਨ ਅਰਥ ਵਿਵਸਥਾ ਰਾਹੀਂ ਇਕ ਕਿਰਾਏ ਲਈ ਯਾਤਰੀਆਂ ਦੀ ਆਵਾਜਾਈ ਨੂੰ ਰਾਈਡ-ਸੋਰਸਿੰਗ ਕਿਹਾ ਜਾਂਦਾ ਹੈ।

Uber ਜਾਂ GoCatch ਵਾਂਗ ਸਹੂਲਤ ਪ੍ਰਦਾਤਾ, ਆਮ ਤੌਰ 'ਤੇ ਐਪ ਜਾਂ ਵੈੱਬਸਾਈਟ ਦੁਆਰਾ, ਡਰਾਈਵਰਾਂ ਅਤੇ ਯਾਤਰੀਆਂ ਨੂੰ ਜੋੜਦਾ ਹੈ। ਆਮ ਤੌਰ 'ਤੇ ਦੋ ਪੱਖਾਂ ਨੂੰ ਜੋੜਨ ਦੀ ਆਪਣੀ ਭੂਮਿਕਾ ਲਈ ਉਹ ਫੀਸ ਜਾਂ ਕਮਿਸ਼ਨ ਵਸੂਲਦੇ ਹਨ।

ਮੂਲ ਗੱਲਾਂ

ਇਹ ਮੂਲ ਗੱਲਾਂ ਹਨ ਜੋ ਟੈਕਸ ਦੇ ਮਕਸਦ ਲਈ ਤੁਹਾਨੂੰ ਪਤਾ ਹੋਣੀਆਂ ਅਤੇ ਤੁਹਾਨੂ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ 'ਚ ਸ਼ਾਮਲ ਹਨ:

  • ਤੁਹਾਡੇ ਸਾਰੇ ਖਰਚਿਆਂ ਅਤੇ ਆਮਦਨੀ ਦੇ ਰਿਕਾਰਡ ਰੱਖਣਾ (ਤੁਸੀਂ ਸਾਡੀ ਐਪ 'ਚ ਮੌਜੂਦ myDeductions ਟੂਲ ਦੀ ਵਰਤੋਂ ਕਰ ਸਕਦੇ ਹੋ)
  • ਉਸ ਸਮੇਂ ਲਈ ਖਰਚਿਆਂ ਨੂੰ ਵੰਡਦੇ ਹੋਏ ਜਦੋਂ ਤੁਸੀਂ ਰਾਈਡ-ਸੋਰਸਿੰਗ ਸੇਵਾ ਮੁਹੱਈਆ ਕਰਦੇ ਹੋ।

ਇਨਕਮ ਟੈਕਸ

GST – ਜੇਕਰ ਤੁਹਾਡਾ ਰਾਈਡ-ਸੋਰਸਿੰਗ ਉੱਦਮ ਹੈ

  • ਤੁਹਾਡੀ ਟੈਕਸ ਰਿਟਰਨ 'ਚ ਤੁਹਾਡੀ ਕਮਾਈ ਗਈ ਆਮਦਨੀ ਨੂੰ ਸ਼ਾਮਲ ਕਰੋ
  • ਸਿਰਫ਼ ਇਕ ਕਿਰਾਏ ਲਈ ਯਾਤਰੀਆਂ ਦੀ ਆਵਾਜਾਈ ਨਾਲ ਸਬੰਧਤ ਕਟੌਤੀਆਂ ਲਈ ਦਾਅਵਾ ਕਰੋ
 
  • ਇਕ ਆਸਟ੍ਰੇਲੀਆਈ ਕਾਰੋਬਾਰ ਸੰਖਿਆ ਹਾਸਲ ਕਰੋ
  • GST ਲਈ ਪੰਜੀਕਰਨ ਕਰੋ ਭਾਂਵੇ ਤੁਹਾਡੀ ਕਮਾਈ ਜੋ ਵੀ ਹੋਵੇ (GST ਦੇ ਮਕਸਦ ਲਈ ਰਾਈਡ-ਸੋਰਸਿੰਗ ਟੈਕਸੀ ਰਾਹੀਂ ਸਫ਼ਰ ਕਰਨਾ ਹੁੰਦਾ ਹੈ)
  • ਪੂਰੇ ਕਿਰਾਏ 'ਤੇ GST ਦਾ ਭੁਗਤਾਨ ਕਰੋ
  • ਸਿਰਫ਼ ਇਕ ਕਿਰਾਏ ਲਈ ਯਾਤਰੀਆਂ ਦੀ ਆਵਾਜਾਈ ਨਾਲ ਸਬੰਧਤ GST ਕ੍ਰੈਡਿਟਸ ਲਈ ਦਾਅਵਾ ਕਰੋ
  • ਕਾਰੋਬਾਰੀ ਕਿਰਿਆ ਦਾ ਵੇਰਵਾ ਦਰਜ ਕਰੋ
  • ਟੈਕਸ ਇਨਵੌਇਸ ਜਾਰੀ ਕਰਨ ਦਾ ਤਰੀਕਾ ਜਾਣੋ (ਜੇਕਰ ਉਹ ਮੰਗੀ ਜਾਂਦੀ ਹੈ ਤਾਂ ਤੁਹਾਨੂੰ $82.50 ਤੋਂ ਵੱਧ ਕਿਰਾਏ ਲਈ ਉਹ ਮੁਹੱਈਆ ਕਰਨੀ ਪਵੇਗੀ)
 

ਕਿਰਾਏ 'ਤੇ ਭੁਗਤਾਨ ਯੋਗ ਟੈਕਸ ਦਾ ਹਿਸਾਬ ਲਗਾਉਣਾ

ਜੇਕਰ ਕੋਈ ਯਾਤਰੀ $55 (ਸੰਪੂਰਨ ਕਿਰਾਇਆ) ਦਾ ਭੁਗਤਾਨ ਕਰਦਾ ਹੈ, ਤਾਂ ਤੁਹਾਨੂੰ:

  • $5 GST ਦਾ ਭੁਗਤਾਨ ਕਰਨਾ ਪਵੇਗਾ
  • ਤੁਹਾਡੀ ਇਨਕਮ ਟੈਕਸ ਰਿਟਰਨ 'ਚ $50 ਘੋਸ਼ਤ ਕਰਨੇ ਪੈਣਗੇ।

ਇੱਥੇ ਉਸਦਾ ਹਿਸਾਬ ਲਗਾਉਣ ਦਾ ਤਰੀਕਾ ਦੱਸਿਆ ਗਿਆ ਹੈ

GST

$55 ਦੇ ਸੰਪੂਰਨ ਕਿਰਾਏ 'ਤੇ GST ਦਾ ਹਿਸਾਬ ਲਗਾਓ (ਯਾਤਰੀਆਂ ਤੋਂ ਪ੍ਰਾਪਤ ਕਿਰਾਏ 'ਚ GST ਸ਼ਾਮਲ ਹੁੰਦਾ ਹੈ ਤੁਹਾਨੂੰ ਜਿਸਦਾ ਭੁਗਤਾਨ ਕਰਨਾ ਪਵੇਗਾ);

  • ਤੁਹਾਨੂੰ ਜੋ GST ਘੋਸ਼ਤ ਅਤੇ ਭੁਗਤਾਨ ਕਰਨ ਦੀ ਲੋੜ ਹੈ ਉਹ $5 ਹੈ।
  • ਸਹੂਲਤ ਪ੍ਰਦਾਤਾ ਦੁਆਰਾ $55 ਦੇ ਕਿਰਾਏ 'ਚੋਂ ਉਸਦੀ $11 ਦੀ ਫੀਸ ਕੱਟਣ ਤੋਂ ਬਾਅਦ ਤੁਹਾਨੂੰ ਉਸਤੋਂ $44 ਪ੍ਰਾਪਤ ਹੁੰਦੇ ਹਨ।
  • ਕੁਝ ਸਹੂਲਤ ਪ੍ਰਦਾਤਾ ਉਨ੍ਹਾਂਨੂੰ ਹੋਣ ਵਾਲੀ $11 ਦੀ ਆਮਦਨੀ 'ਤੇ GST ਦਾ ਭੁਗਤਾਨ ਕਰਦੇ ਹਨ – $1।

ਇਨਕਮ ਟੈਕਸ

  • ਤੁਹਾਨੂੰ ਆਪਣੀ ਇਨਕਮ ਟੈਕਸ ਰਿਟਰਨ 'ਚ $50 ਦੀ ਆਮਦਨੀ ਨੂੰ ਸ਼ਾਮਲ ਕਰਨਾ ਪਵੇਗਾ – ਇਹ $55 'ਚੋਂ $5 GST, ਤੁਹਾਨੂੰ ਜਿਸਦਾ ਭੁਗਤਾਨ ਕਰਨਾ ਪਵੇਗਾ, ਨੂੰ ਘੱਟਾ ਕੇ ਹਾਸਲ ਹੋਈ ਰਕਮ ਹੈ। $11 ਦੀ ਸਹੂਲਤ ਪ੍ਰਦਾਤਾ ਫੀਸ 'ਚੋਂ $1 ਦੇ GST ਕ੍ਰੈਡਿਟਸ (ਸਹੂਲਤ ਪ੍ਰਦਾਤਾ ਭੁਗਤਾਨ ਕੀਤਾ ਗਿਆ GST) ਘਟਾਏ ਜਾਂਦੇ ਹਨ ਤਾਂ ਜੋ ਤੁਸੀਂ ਟੈਕਸ ਕਟੌਤੀ ਦੇ ਰੂਪ 'ਚ $10 ਲਈ ਦਾਅਵਾ ਕਰ ਸਕੋ।

ਖਰਚਿਆਂ ਲਈ ਦਾਅਵਾ ਕਰਨਾ

ਤੁਸੀਂ ਖਰਚਿਆਂ ਲਈ ਦਾਅਵਾ ਕਰ ਸਕਦੇ ਹੋ ਜਦੋਂ ਤਕ:

  • ਉਹ ਸਿੱਧੇ ਤੌਰ 'ਤੇ ਤੁਹਾਡੇ ਰਾਈਡ-ਸੋਰਸਿੰਗ ਕਾਰੋਬਾਰ ਨੂੰ ਚਲਾਉਣ ਨਾਲ ਸਬੰਧਤ ਹਨ
  • ਤੁਸੀਂ ਖਰਚਿਆਂ ਨੂੰ ਵੰਡਦੇ ਹੋ ਜੇਕਰ ਉਹ ਵਿਅਕਤੀਗਤ ਅਤੇ ਕਾਰੋਬਾਰੀ ਵਰਤੋਂ, ਦੋਵਾਂ ਲਈ ਹਨ
  • ਤੁਸੀਂ, ਆਪਣੇ ਦਾਅਵਿਆਂ ਦੇ ਸਮਰਥਨ 'ਚ, ਰਿਕਾਰਡ (ਜਿਵੇਂ ਰਸੀਦਾਂ) ਰੱਖਦੇ ਹੋ।

ਗੱਡੀ-ਸਬੰਧੀ ਖਰਚਿਆਂ ਲਈ ਦਾਅਵਾ ਕਰਨਾ

ਸ਼ਾਇਦ ਤੁਸੀਂ ਵਿਅਕਤੀਗਤ ਅਤੇ ਕੰਮ-ਸਬੰਧੀ ਵਰਤੋਂ, ਦੋਵਾਂ ਲਈ ਆਪਣੀ ਗੱਡੀ ਦੀ ਵਰਤੋਂ ਕਰੋਗੇ। ਇਸਦਾ ਮਤਲਬ ਹੈ ਕਿ ਤੁਹਾਨੂੰ ਵਿਅਕਤੀਗਤ ਅਤੇ ਕੰਮ-ਸਬੰਧੀ ਵਰਤੋਂ ਦੇ ਦਰਮਿਆਨ ਗੱਡੀ-ਸਬੰਧੀ ਕਿਸੇ ਵੀ ਖਰਚਿਆਂ ਨੂੰ ਵੰਡਨਾ ਪਵੇਗਾ।

ਜੇਕਰ ਤੁਹਾਡਾ ਪਤੀ/ਪਤਨੀ ਜਾਂ ਅਸਲੀ ਸਾਂਝੀਵਾਲ ਗੱਡੀ ਦੀ/ਦਾ ਮਾਲਕ ਹੈ, ਤਾਂ ਗੱਡੀ ਨੂੰ ਸਾਂਝੀ ਸੰਪੱਤੀ ਮੰਨਿਆ ਜਾਵੇਗਾ। ਇਨ੍ਹਾਂ ਹਾਲਾਤ ਹੇਠ ਤੁਸੀਂ ਗੱਡੀ ਲਈ ਕਟੌਤੀ ਲਈ ਦਾਅਵਾ ਕਰ ਸਕਦੇ ਹੋ।

ਗੱਡੀ-ਸਬੰਧੀ ਖਰਚਿਆਂ ਲਈ ਦਾਅਵਾ ਕਰਨ ਦੇ ਦੋ ਤਰੀਕੇ ਹਨ:

  • ਯਾਤਰਾ ਕੀਤੇ ਪ੍ਰਤੀ ਕਿਲੋਮੀਟਰ ਲਈ ਸੈਂਟਸ
  • ਦਾਅਵਾ ਕਰਨ ਲਈ ਗੱਡੀ-ਸਬੰਧੀ ਖਰਚਿਆਂ ਦਾ ਹਿਸਾਬ ਲਗਾਉਣ ਲਈ ਲੌਗਬੁੱਕ ਰੱਖਣਾ।

ਤੁਹਾਡੇ ਗੱਡੀ-ਸਬੰਧੀ ਖਰਚਿਆਂ ਨੂੰ ਰਿਕਾਰਡ ਕਰਨ ਦਾ ਸੌਖਾ ਤਰੀਕਾ ATO myDeductions ਟੂਲ ਦੀ ਵਰਤੋਂ ਕਰਨਾ ਹੈ।

ਇਹ ਵੀ ਵੇਖੋ

  • myDeductions – ਵਾਹਨ ਨੂੰ ਸ਼ਾਮਲ ਕਰਨ ਅਤੇ ਗੱਡੀ ਦੇ ਸਫ਼ਰ ਦਾ ਪ੍ਰਬੰਧ ਕਰਨ ਦਾ ਤਰੀਕਾ

ਯਾਤਰਾ ਕੀਤੇ ਪ੍ਰਤੀ ਕਿਲੋਮੀਟਰ ਲਈ ਸੈਂਟਸ ਦੀ ਵਿਧੀ (ਇਕ ਥਾਂ ਤੋਂ ਦੂਜੀ ਥਾਂ ਤਕ)

ਤੁਹਾਡਾ ਦਾਅਵਾ ਹਰ ਕਾਰੋਬਾਰੀ ਕਿਲੋਮੀਟਰ ਲਈ ਨਿਰਧਾਰਤ ਦਰ 'ਤੇ ਅਧਾਰਤ ਹੁੰਦਾ ਹੈ। ਤੁਸੀਂ ਇਕ ਗੱਡੀ ਲਈ ਅਧਿਕਤਮ 5,000 ਕਾਰੋਬਾਰੀ ਕਿਲੋਮੀਟਰ ਲਈ ਦਾਅਵਾ ਕਰ ਸਕਦੇ ਹੋ। ਹਰ ਕਾਰੋਬਾਰੀ ਕਿਲੋਮੀਟਰ ਲਈ ਨਿਰਧਾਰਤ ਦਰ 'ਚ, ਕੀਮਤ 'ਚ ਕਮੀ ਸਮੇਤ, ਤੁਹਾਡੀ ਗੱਡੀ ਨੂੰ ਚਲਾਉਣ ਦੇ ਆਮ ਖਰਚੇ ਸ਼ਾਮਲ ਹਨ।

ਜੇਕਰ ਤੁਸੀਂ ਯਾਤਰਾ ਕੀਤੇ ਪ੍ਰਤੀ ਕਿਲੋਮੀਟਰ ਲਈ ਸੈਂਟਸ ਦੀ ਵਿਧੀ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਹ ਵਿਖਾਉਣ ਲਈ ਲਿਖਤੀ ਸਬੂਤ ਦੀ ਲੋੜ ਹੋਵੇਗੀ ਕਿ ਤੁਸੀਂ ਕਿੰਨੇ ਕਿਲੋਮੀਟਰ ਸਫ਼ਰ ਕਰ ਚੁੱਕੇ ਹੋ – ਪਰ ਅਸੀਂ ਤੁਹਾਨੂੰ ਇਹ ਵਿਖਾਉਣ ਲਈ ਕਹਿ ਸਕਦੇ ਹਾਂ ਕਿ ਤੁਸੀਂ ਉਸਦਾ ਹਿਸਾਬ ਕਿੰਝ ਲਗਾਇਆ (ਅਸੀਂ ਤੁਹਾਡੇ ਤੋਂ ਕੰਮ-ਸਬੰਧੀ ਸਫ਼ਰ ਦੇ ਡਾਇਰੀ ਰਿਕਾਰਡ ਮੰਗ ਸਕਦੇ ਹਾਂ)।

ਲੌਗ ਬੁੱਕ ਵਿਧੀ

ਲੌਗ ਬੁੱਕ ਵਿਧੀ ਦੀ ਵਰਤੋਂ ਕਰ ਕੇ ਤੁਸੀਂ ਗੱਡੀ-ਸਬੰਧੀ ਖਰਚਿਆਂ ਲਈ ਕਾਰੋਬਾਰੀ-ਵਰਤੋਂ ਫੀਸਦੀ ਲਈ ਦਾਅਵਾ ਕਰ ਸਕਦੇ ਹੋ।

ਖਰਚਿਆਂ 'ਚ ਇਹ ਸ਼ਾਮਲ ਹਨ:

  • ਗੱਡੀ ਚਲਾਉਣ ਦੇ ਖਰਚੇ
  • ਕੀਮਤ 'ਚ ਕਮੀ ਪਰ ਪੂੰਜੀ ਦੀ ਲਾਗਤ 'ਚ ਨਹੀਂ (ਤੁਸੀਂ ਆਪਣੀ ਗੱਡੀ ਦੇ ਖਰੀਦ ਮੁੱਲ ਲਈ ਦਾਅਵਾ ਨਹੀਂ ਕਰ ਸਕਦੇ)
  • ਵਿਆਜ ਜਾਂ ਤੁਹਾਡੀ ਗੱਡੀ ਖਰੀਦਣ ਲਈ ਉਧਾਰ ਲਈ ਰਕਮ
  • ਕੋਈ ਵੀ ਮੁਰੰਮਤ।

ਖਰਚਿਆਂ 'ਚ ਪੂੰਜੀ ਦੀ ਲਾਗਤ, ਜਿਵੇਂ ਤੁਹਾਡੀ ਗੱਡੀ ਦਾ ਖਰੀਦ ਮੁੱਲ, ਤੁਹਾਡੀ ਗੱਡੀ ਖਰੀਦਣ ਲਈ ਉਧਾਰ ਲਈ ਰਕਮ 'ਤੇ ਅਸਲ ਜਾਂ ਕੋਈ ਸੁਧਾਰ ਕਰਨ ਸਬੰਧੀ ਖਰਚ, ਸ਼ਾਮਲ ਨਹੀਂ ਹੈ

ਤੁਹਾਡੀ ਕਾਰੋਬਾਰੀ-ਵਰਤੋਂ ਦਾ ਹਿਸਾਬ ਲਗਾਉਣ ਲਈ, ਤੁਹਾਨੂੰ ਲੌਗਬੁੱਕ ਅਤੇ ਓਡੋਮੀਟਰ ਰੀਡਿੰਗਸ ਰੱਖਣੀਆਂ ਪੈਣਗੀਆਂ। ਇਹ ਲੌਗਬੁੱਕ ਘੱਟੋ-ਘੱਟ ਲਗਾਤਾਰ 12 ਹਫ਼ਤਿਆਂ ਦੀ ਮਿਆਦ ਲਈ ਹੋਣੀ ਚਾਹੀਦੀ ਹੈ। ਤੁਹਾਡੇ ਦੁਆਰਾ ਰੱਖੀ ਜਾਣ ਵਾਲੀ ਹਰ ਲੌਗਬੁੱਕ ਪੰਜ ਸਾਲਾਂ ਲਈ ਜਾਇਜ਼ ਹੁੰਦੀ ਹੈ, ਪਰ ਤੁਸੀਂ ਕਿਸੇ ਵੀ ਸਮੇਂ ਨਵੀਂ ਲੌਗਬੁੱਕ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਪਿਛਲੇ ਸਾਲ ਦੀ ਲੌਗਬੁੱਕ ਦੀ ਵਰਤੋਂ ਕਰ ਕੇ ਆਪਣੀ ਕਾਰੋਬਾਰੀ-ਵਰਤੋਂ ਫੀਸਦੀ ਸਥਾਪਤ ਕਰਦੇ ਹੋ, ਤਾਂ ਤੁਹਾਨੂੰ ਉਹ ਲੌਗਬੁੱਕ ਰੱਖਣੀ ਪਵੇਗੀ ਅਤੇ ਆਉਣ ਵਾਲੇ ਸਾਲਾਂ ਲਈ ਓਡੋਮੀਟਰ ਰੀਡਿੰਗਸ ਕਾਇਮ ਰੱਖਣੀਆਂ ਪੈਣਗੀਆਂ। ਤੁਸੀਂ ਇਨ੍ਹਾਂ 'ਚੋਂ ਕਿਸੇ ਦੇ ਅਧਾਰ 'ਤੇ ਈਂਧਣ ਅਤੇ ਤੇਲ ਸਬੰਧੀ ਲਾਗਤ ਲਈ ਦਾਅਵਾ ਕਰ ਸਕਦੇ ਹੋ:

  • ਤੁਹਾਡਾ ਅਸਲ ਖਰਚਾ
  • ਸਾਲ ਦੇ ਦੌਰਾਨ ਤੁਹਾਡੇ ਕੋਲ ਗੱਡੀ ਮੌਜੂਦ ਹੋਣ ਦੀ ਮਿਆਦ ਦੀ ਸ਼ੁਰੂਆਤ ਤੋਂ ਅੰਤ ਤਕ ਰੀਡਿੰਗਸ ਵਿਖਾਉਣ ਵਾਲੇ ਓਡੋਮੀਟਰ ਰਿਕਾਰਡਸ 'ਤੇ ਅਧਾਰਤ ਖਰਚਿਆਂ ਦਾ ਅਨੁਮਾਨ।

ਤੁਹਾਨੂੰ ਗੱਡੀ ਦੇ ਹੋਰ ਸਾਰੇ ਖਰਚਿਆਂ ਲਈ ਲਿਖਤੀ ਸਬੂਤ ਦੀ ਲੋੜ ਹੈ।

Example

ਉਦਾਹਰਨ: ਵਿਅਕਤੀਗਤ ਸਫ਼ਰ ਅਤੇ ਰਾਈਡ-ਸੋਰਸਿੰਗ

ਜੀਨਾ ਸ਼ਰਿਹ 'ਚ ਨੌਕਰੀ ਕਰਦੀ ਹੈ ਅਤੇ ਵਾਧੂ ਆਮਦਨੀ ਕਮਾਉਣ ਲਈ ਉਸਨੇ ਰਾਈਡ-ਸੋਰਸਿੰਗ ਡਰਾਈਵਰ ਲਈ ਕਰਾਰ ਕੀਤਾ ਹੈ।

ਜੀਨਾ ਰੋਜ਼ਾਨਾ ਸਵੇਰੇ ਗੱਡੀ ਚਲਾ ਕੇ ਕੰਮ 'ਤੇ ਜਾਣ ਵੇਲੇ ਆਪਣੀ ਐਪਲੀਕੇਸ਼ਨ ਨੂੰ ਚਾਲੂ ਕਰਦੀ ਹੈ। ਕੁਝ ਦਿਨਾਂ 'ਤੇ ਉਸਨੂੰ ਕੰਮਾਂ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਅਤੇ ਕੰਮ 'ਤੇ ਜਾਣ ਤੋਂ ਪਹਿਲਾਂ ਯਾਤਰੀਆਂ ਨੂੰ ਲੈ ਕੇ ਉਨ੍ਹਾਂਨੂੰ ਛੱਡਦੀ ਹੈ। ਦੂਜੇ ਦਿਨਾਂ 'ਤੇ ਜੀਨਾ ਨੂੰ ਕੋਈ ਕੰਮ ਨਹੀਂ ਮਿਲਦਾ ਜਾਂ ਉਹ ਉਨ੍ਹਾਂਨੂੰ ਨਾਮਨਜ਼ੂਰ ਕਰ ਦਿੰਦੀ ਹੈ ਕਿਉਂਕਿ ਉਸ ਕੋਲ ਸਮਾਂ ਨਹੀਂ ਹੁੰਦਾ।

ਜਿਹੜੇ ਦਿਨ ਜੀਨਾ ਨੂੰ ਕੰਮ ਨਹੀਂ ਮਿਲਦਾ, ਉਹ ਯਾਤਰਾ ਕੀਤੇ ਕਿਲੋਮੀਟਰਸ ਦੀ ਗਿਣਤੀ ਕੰਮ-ਸਬੰਧੀ ਦੇ ਤੌਰ 'ਤੇ ਨਹੀਂ ਕਰ ਸਕਦੀ ਭਾਵੇਂ ਐਪ ਚਾਲੂ ਕੀਤੀ ਗਈ ਸੀ। ਜੀਨਾ ਲਈ ਸਫ਼ਰ ਕਰਨ ਦਾ ਮੁੱਖ ਮੰਤਵ ਉਸਦੇ ਮੁੱਖ ਕੰਮ 'ਤੇ ਪਹੁੰਚਣਾ ਹੈ, ਜੋ ਨਿੱਜੀ ਮੰਤਵ ਲਈ ਹੈ।

ਜਿਹੜੇ ਦਿਨ ਜੀਨਾ ਨੂੰ ਕੰਮ ਬਾਰੇ ਸੂਚਨਾ ਪ੍ਰਾਪਤ ਹੁੰਦੀ ਹੈ ਅਤੇ ਉਹ ਉਸਨੂੰ ਸਵੀਕਾਰ ਕਰਨ ਦਾ ਫੈਸਲਾ ਕਰਦੀ ਹੈ, ਕੰਮ ਸਵੀਕਾਰ ਕਰਦੇ ਸਮੇਂ ਅਤੇ ਉਸਦਾ ਰਾਈਡ-ਸੋਰਸਿੰਗ ਕੰਮ ਖ਼ਤਮ ਹੋਣ ਦੇ ਸਮੇਂ ਉਸਨੂੰ ਇਕ ਓਡੋਮੀਟਰ ਰੀਡਿੰਗ ਲੈਣੀ ਪਵੇਗੀ। ਉਹ ਸਿਰਫ਼ ਓਦੋਂ ਯਾਤਰਾ ਕੀਤੇ ਕਿਲੋਮੀਟਰਸ ਦੀ ਗਿਣਤੀ ਕੰਮ-ਸਬੰਧੀ ਦੇ ਤੌਰ 'ਤੇ ਕਰ ਸਕਦੀ ਹੈ ਜਦੋਂ ਉਹ ਕਿਸੇ ਯਾਤਰੀ ਨੂੰ ਲੈਣ ਅਤੇ ਉਸਨੂੰ ਉਸਦੀ ਮੰਜ਼ਿਲ 'ਤੇ ਲੈ ਜਾਣ ਲਈ ਗੱਡੀ ਚਲਾਉਂਦੀ ਹੈ – ਇਹ ਰਾਈਡ-ਸੋਰਸਿੰਗ ਸੇਵਾ ਮੁਹੱਈਆ ਕਰਨ ਅਤੇ ਆਮਦਨੀ ਕਮਾਉਣ ਨਾਲ ਜੋੜੇ ਕਿਲੋਮੀਟਰਸ ਹਨ।

ਜੀਨਾ ਕਲਾਇੰਟ ਨੂੰ ਛੱਡਣ ਤੋਂ ਬਾਅਦ ਅਤੇ ਆਪਣੇ ਮੁੱਖ ਕੰਮ 'ਤੇ ਜਾਂਦੇ ਹੋਏ ਯਾਤਰਾ ਕੀਤੇ ਕਿਲੋਮੀਟਰਸ ਦੀ ਗਿਣਤੀ ਕੰਮ-ਸਬੰਧੀ ਦੇ ਤੌਰ 'ਤੇ ਨਹੀਂ ਕਰ ਸਕਦੀ – ਉਹ ਕੰਮ ਦੀਆਂ ਥਾਂਵਾਂ ਦੇ ਦਰਮਿਆਨ ਸਫ਼ਰ ਨਹੀਂ ਕਰਦੀ ਅਤੇ ਸਫ਼ਰ ਕਰਨ ਦਾ ਮੁੱਖ ਮੰਤਵ ਉਸਦੇ ਮੁੱਖ ਕੰਮ 'ਤੇ ਪਹੁੰਚਣਾ ਹੈ, ਜੋ ਇਕ ਨਿੱਜੀ ਖਰਚਾ ਹੈ।

ਉਦਾਹਰਨ: ਆਮਦਨੀ ਪੈਦਾ ਕਰਨ ਵਾਲਾ ਮਕਸਦ ਇਕ ਵਿਅਕਤੀਗਤ ਸਫ਼ਰ ਬਣ ਜਾਂਦਾ ਹੈ

ਸ਼ਨਿੱਚਰਵਾਰ ਦੀ ਰਾਤ ਹੈ ਅਤੇ ਜੀਨਾ ਨੇ ਇਹ ਸੁਣਿਆ ਹੈ ਕਿ ਜੇਕਰ ਰਾਈਡ-ਸੋਰਸਿੰਗ ਡਰਾਈਵਰ ਉਪਲਬਧ ਹੁੰਦੇ ਹਨ ਤਾਂ ਉਨ੍ਹਾਂਨੂੰ ਬਹੁਤ ਸਾਰਾ ਕੰਮ ਮਿਲਦਾ ਹੈ। ਘਰ ਤੋਂ ਚੱਲਣ ਤੋਂ ਪਹਿਲਾਂ ਉਹ ਆਪਣੀ ਐਪ ਚਾਲੂ ਕਰਦੀ ਹੈ ਅਤੇ ਤਿੰਨ ਘੰਟੇ ਸ਼ਹਿਰ 'ਚ ਗੱਡੀ ਚਲਾਉਂਦੀ ਹੈ ਅਤੇ ਫੇਰ ਘਰ ਚਲੀ ਜਾਂਦੀ ਹੈ। ਕਿਉਂਕਿ ਸਫ਼ਰ ਲਈ ਜੀਨਾ ਦਾ ਇਰਾਦਾ ਸਿਰਫ਼ ਰਾਈਡ-ਸੋਰਸਿੰਗ ਆਮਦਨੀ ਕਮਾਉਣਾ ਸੀ, ਉਹ ਆਪਣੇ ਘਰ ਤੋਂ ਚੱਲਣ ਤੋਂ ਲੈ ਕੇ ਤਿੰਨ ਘੰਟੇ ਬਾਅਦ ਘਰ ਵਾਪਸ ਆਉਣ ਤਕ ਸਾਰੇ ਕਿਲੋਮੀਟਰਸ ਦੀ ਗਿਣਤੀ ਕੰਮ-ਸਬੰਧੀ ਦੇ ਤੌਰ 'ਤੇ ਕਰ ਸਕਦੀ ਹੈ।

ਜੇਕਰ ਇਸ ਸਮੇਂ ਦੇ ਦੌਰਾਨ ਉਸਨੇ ਇਹ ਫੈਸਲਾ ਕੀਤਾ ਸੀ ਕਿ ਕੰਮ ਮੰਦਾ ਹੈ ਅਤੇ ਉਸਦੇ ਬਜਾਏ ਦੋਸਤਾਂ ਨੂੰ ਮਿਲਿਆ ਜਾਵੇ, ਤਾਂ ਉਹ ਉਸਤੋਂ ਬਾਅਦ ਦੇ ਕਿਸੇ ਵੀ ਸਫ਼ਰ ਦੀ ਗਿਣਤੀ ਕੰਮ-ਸਬੰਧੀ ਦੇ ਤੌਰ 'ਤੇ ਨਹੀਂ ਕਰ ਸਕਦੀ।

End of example

 

ਤੁਸੀਂ ਕਿਸ ਲਈ ਦਾਅਵਾ ਕਰਨ ਲਈ ਯੋਗ ਹੋ ਸਕਦੇ ਹੋ

ਤੁਸੀਂ ਕਿਸ ਲਈ ਦਾਅਵਾ ਨਹੀਂ ਕਰ ਸਕਦੇ

  • ਰਾਈਡ-ਸੋਰਸਿੰਗ ਡਰਾਈਵਰ ਦੇ ਤੌਰ 'ਤੇ ਅਨੁਕੂਲ ਹੋਣ ਦੀ ਲਾਗਤ
    • ਤੁਹਾਡੇ ਸੂਬੇ ਦੀ ਟ੍ਰਾਂਸਪੋਰਟ ਅਥਾਰਟੀ ਲਈ ਅਰਜ਼ੀ ਦੀ ਫੀਸ
    • ਡਾਕਟਰੀ ਅਤੇ ਪੁਲਸ ਦੀਆਂ ਜਾਂਚਾਂ
    • ਵਿਸ਼ੇਸ਼ ਲਸੰਸ ਫੀਸ (ਤੁਹਾਡਾ ਆਮ ਡਰਾਈਵਰ ਲਸੰਸ ਨਹੀਂ)
    • ਹੋਰ ਖਰਚੇ – ਉਸ ਹੱਦ ਤਕ ਕਿ ਉਹ ਕੰਮ-ਸਬੰਧੀ ਸਫ਼ਰ ਨਾਲ ਜੁੜੇ ਹੋਣ।
     
  • ਪਾਰਕਿੰਗ ਫੀਸ
  • ਸੜਕ ਟੋਲ
  • ਮੋਬਾਈਲ ਫੋਨ ਦਾ ਖਰਚ
  • ਸਹੂਲਤ ਪ੍ਰਦਾਤਾ ਦੁਆਰਾ ਵਸੂਲੀ ਜਾਣ ਵਾਲੀ ਫੀਸ ਜਾਂ ਕਮਿਸ਼ਨ

ਗੱਡੀ-ਸਬੰਧੀ ਖਰਚੇ ਲੌਗਬੁੱਕ ਵਿਧੀ ਹੇਠ ਤੁਸੀਂ ਜਿਨ੍ਹਾਂ ਲਈ ਦਾਅਵਾ ਕਰ ਸਕਦੇ ਹੋ

  • ਪਟਰੋਲ
  • ਤੁਹਾਡੀ ਗੱਡੀ ਦੀ ਕੀਮਤ 'ਚ ਕਮੀ
  • ਗੱਡੀ ਚਲਾਉਣ ਦੇ ਆਮ ਖਰਚੇ ਜਿਵੇਂ
    • ਬੀਮਾ
    • ਗੱਡੀ ਦਾ ਪੰਜੀਕਰਨ
    • ਮੁਰੰਮਤ
    • ਰੱਖਰਖਾਵ।
     
 
  • ਜੁਰਮਾਨਾ, ਜਿਵੇਂ ਪਾਰਕਿੰਗ ਅਤੇ ਤੇਜ਼ ਚਲਾਉਣ ਲਈ ਜੁਰਮਾਨਾ
  • ਈਂਧਣ ਟੈਕਸ ਲਈ ਕ੍ਰੈਡਿਟਸ
  • ਨਿੱਜੀ ਖਰਚੇ
 

GST ਕ੍ਰੈਡਿਟਸ ਲਈ ਦਾਅਵਾ ਕਰਨਾ

ਤੁਹਾਡੀਆਂ ਕਾਰੋਬਾਰੀ ਖਰੀਦਦਾਰੀਆਂ 'ਤੇ GST ਕ੍ਰੈਡਿਟਸ ਲਈ ਦਾਅਵਾ ਕੀਤਾ ਜਾ ਸਕਦਾ ਹੈ, ਪਰ ਉਸਨੂੰ ਤੁਹਾਡੀ ਕਾਰੋਬਾਰੀ ਅਤੇ ਨਿੱਜੀ ਵਰਤੋਂ ਦੇ ਦਰਮਿਆਨ ਵੰਡਿਆ ਜਾਣਾ ਚਾਹੀਦਾ ਹੈ।

ਜੇਕਰ ਤੁਸੀਂ ਆਪਣੀ ਗੱਡੀ ਦੀ ਵਰਤੋਂ ਰਾਈਡ-ਸੋਰਸਿੰਗ ਲਈ 10% ਅਤੇ ਨਿੱਜੀ ਮੰਤਵ ਲਈ 90% ਕਰਦੇ ਹੋ, ਅਤੇ ਤੁਸੀਂ:

  • ਆਪਣੀ ਰਾਈਡ-ਸੋਰਸਿੰਗ ਕਿਰਿਆ 'ਚ ਵਰਤਣ ਲਈ $33,000 'ਚ($3,000 GST ਸਮੇਤ) ਇਕ ਨਵੀਂ ਗੱਡੀ ਖਰੀਦਦੇ ਹੋ – ਤਾਂ ਤੁਸੀਂ $300 ਦੇ GST ਕ੍ਰੈਡਿਟ ਲਈ ਦਾਅਵਾ ਕਰ ਸਕਦੇ ਹੋ
  • ਈਂਧਣ ਲਈ $110 ($10 GST ਸਮੇਤ) ਦਾ ਭੁਗਤਾਨ ਕਰਦੇ ਹੋ – ਤਾਂ ਤੁਸੀਂ $1 ਦੇ GST ਕ੍ਰੈਡਿਟ ਲਈ ਦਾਅਵਾ ਕਰ ਸਕਦੇ ਹੋ
  • ਸਰਵਿਸ ਲਈ $220 ($20 GST ਸਮੇਤ) ਦਾ ਭੁਗਤਾਨ ਕਰਦੇ ਹੋ – ਤਾਂ ਤੁਸੀਂ $2 ਦੇ GST ਕ੍ਰੈਡਿਟ ਲਈ ਦਾਅਵਾ ਕਰ ਸਕਦੇ ਹੋ।

ਤੁਸੀਂ ਆਪਣੀਆਂ ਦੂਜੀਆਂ ਕਾਰੋਬਾਰੀ ਖਰੀਦਦਾਰੀਆਂ ਲਈ GST ਕ੍ਰੈਡਿਟਸ ਦੀ ਰਕਮ ਲਈ ਦਾਅਵਾ ਕਰਨ ਲਈ ਯੋਗ ਹੋ ਸਕਦੇ ਹੋ।

ਵਧੇਰੀ ਜਾਣਕਾਰੀ

ਵਧੇਰੀ ਜਾਣਕਾਰੀ ਅੰਗਰੇਜ਼ੀ 'ਚ ਉਪਲਬਧ ਹੈ – ato.gov.au/ridesourcing ਵੇਖੋ

ਜੇਕਰ ਤੁਹਾਨੂੰ ਵਧੇਰੀ ਮਦਦ ਦੀ ਲੋੜ ਹੈ ਤਾਂ ਤੁਸੀਂ ਕਿਸੇ ਰਜਿਸਟਰਡ ਟੈਕਸ ਪ੍ਰੈਕਟੀਸ਼ਨਰ ਨਾਲ ਵੀ ਸੰਪਰਕ ਕਰ ਸਕਦੇ ਹੋ।

QC52579