ato logo
Search Suggestion:

ਕਿਸੇ ਘੁਟਾਲੇ (ਸਕੈਮ) ਦੀ ਪੁਸ਼ਟੀ ਜਾਂ ਰਿਪੋਰਟ ਕਰੋ

Last updated 6 August 2023

ATO ਬਣਕੇ ਘੁਟਾਲੇ ਕਰਨ ਬਾਰੇ ਜਾਣੋ ਜਾਂ ਸੂਚਿਤ ਕਰੋ ਅਤੇ ਫ਼ੋਨ, ਈਮੇਲ ਅਤੇ SMS ਰਾਹੀਂ ਟੈਕਸ ਸੰਬੰਧੀ ਘੁਟਾਲੇ ਕਰਨ ਦੇ ਕੁੱਝ ਚੇਤਾਵਨੀ ਸੰਕੇਤਾਂ ਬਾਰੇ ਜਾਣੋ।

ਇਸ ਪੰਨੇ 'ਤੇ

ਕਿਸੇ ਘੁਟਾਲੇ ਦੀ ਪੁਸ਼ਟੀ ਕਰੋ

ਘੁਟਾਲੇ ਧੋਖਾਧੜੀ ਰਾਹੀਂ ਤੁਹਾਡੇ ਤੋਂ ਪੈਸੇ ਜਾਂ ਤੁਹਾਡੀ ਨਿੱਜੀ ਜਾਣਕਾਰੀ ਲੈ ਲੈਂਦੇ ਹਨ।

ਘੁਟਾਲੇਬਾਜ਼ ਅਕਸਰ ATO ਵਰਗੀਆਂ ਭਰੋਸੇਯੋਗ ਸੰਸਥਾਵਾਂ ਤੋਂ ਹੋਣ ਦਾ ਦਿਖਾਵਾ ਕਰਦੇ ਹਨ।

ਅਸੀਂ ਕਈ ਵਾਰ ਤੁਹਾਡੇ ਨਾਲ ਫ਼ੋਨ, ਈਮੇਲ, SMS ਅਤੇ ਡਾਕ ਰਾਹੀਂ ਸੰਪਰਕ ਕਰਾਂਗੇ। ਜੇਕਰ ਤੁਸੀਂ ਪੂਰੀ ਤਰ੍ਹਾਂ ਯਕੀਨੀ ਨਹੀਂ ਹੋ ਕਿ ਇਹ ਅਸਲ ਵਿੱਚ ਅਸੀਂ ਹੀ ਹਾਂ, ਤਾਂ ਜਵਾਬ ਨਾ ਦਿਓ। ਤੁਹਾਨੂੰ ਇਸ ਬਾਰੇ ਜਾਂਚ ਕਰਨ ਲਈ ਸਾਨੂੰ 1800 008 540 'ਤੇ ਫ਼ੋਨ ਕਰਨਾ ਚਾਹੀਦਾ ਹੈ।

ਕਿਸੇ ਘੁਟਾਲੇ ਦੀ ਸੂਚਨਾ ਦਿਓ

ਜੇਕਰ ਤੁਸੀਂ ਨਕਲੀ ATO ਬਣਕੇ ਦਿਖਾਵਾ ਕਰਨ ਵਾਲੇ ਕਿਸੇ ਘੁਟਾਲੇ ਤੋਂ ਪ੍ਰਭਾਵਿਤ ਹੋਏ ਹੋ, ਤਾਂ ਤੁਸੀਂ ਸਾਨੂੰ ਇਸਦੀ ਸੂਚਨਾ ਦੇ ਸਕਦੇ ਹੋ।

ਇਸ ਜਾਣਕਾਰੀ ਵਿੱਚ ਇਸ ਬਾਰੇ ਹਦਾਇਤਾਂ ਸ਼ਾਮਲ ਹਨ ਕਿ ਸੂਚਨਾ ਕਿਵੇਂ ਦੇਣੀ ਹੈ:

'ਘੋਟਾਲੇ ਅਤੇ ਘੁਟਾਲਿਆਂ ਦੀ ਸੂਚਨਾ ਕਿਵੇਂ ਦੇਣੀ ਹੈ' ਇਸ ਬਾਰੇ ਜਾਣਕਾਰੀ ਈਜ਼ੀ ਰੀਡ ਫਾਰਮੈਟ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।

ਫ਼ੋਨ ਰਾਹੀਂ ਹੋਣ ਵਾਲੇ ਘੁਟਾਲੇ

ਜੇਕਰ ਤੁਹਾਨੂੰ ਕਿਸੇ ਘੁਟਾਲੇ ਕਰਨ ਵਾਲੇ ਦੀ ਫ਼ੋਨ ਕਾਲ ਆਈ ਹੈ ਅਤੇ ਤੁਸੀਂ ਉਸ ਘੁਟਾਲੇ ਕਰਨ ਵਾਲੇ ਨੂੰ ਪੈਸੇ ਦਾ ਭੁਗਤਾਨ ਕਰ ਦਿੱਤਾ ਹੈ ਜਾਂ ਆਪਣੀ ਸੰਵੇਦਨਸ਼ੀਲ ਨਿੱਜੀ ਪਛਾਣ ਜਾਣਕਾਰੀ ਦੇ ਦਿੱਤੀ ਹੈ, ਤਾਂ ਇਸਦੀ ਰਿਪੋਰਟ ਕਰਨ ਲਈ ਸਾਨੂੰ 1800 008 540 'ਤੇ ਫ਼ੋਨ ਕਰੋ।

ਤੁਹਾਨੂੰ ਇਹ ਵੀ ਕਰਨਾ ਚਾਹੀਦਾ ਹੈ:

  • ਆਪਣੀ ਸਥਾਨਕ ਪੁਲਿਸ ਨੂੰ ਅਧਿਕਾਰਤ ਤੌਰ 'ਤੇ ਇਤਲਾਹ ਦਰਜ ਕਰਵਾਓ
  • ਜੇਕਰ ਤੁਸੀਂ ਘੁਟਾਲੇ ਕਰਨ ਵਾਲੇ ਨੂੰ ਆਪਣਾ ਕ੍ਰੈਡਿਟ ਕਾਰਡ ਜਾਂ ਬੈਂਕ ਵੇਰਵੇ ਪ੍ਰਦਾਨ ਕੀਤੇ ਹਨ ਤਾਂ ਆਪਣੇ ਬੈਂਕ ਜਾਂ ਵਿੱਤੀ ਸੰਸਥਾ ਨਾਲ ਸੰਪਰਕ ਕਰੋ
  • ਉਸ ਬੈਂਕ ਨਾਲ ਸੰਪਰਕ ਕਰੋ ਜਿਸ ਨੂੰ ਤੁਸੀਂ ਭੁਗਤਾਨ ਕੀਤਾ ਹੈ ਅਤੇ ਧੋਖਾਧੜੀ ਦੀ ਰਿਪੋਰਟ ਦਰਜ ਕਰਨੀ ਚਾਹੀਦੀ ਹੈ।

ਜੇਕਰ ਤੁਹਾਨੂੰ ਕਿਸੇ ਘੁਟਾਲੇ ਕਰਨ ਵਾਲੇ ਦੀ ਫ਼ੋਨ ਕਾਲ ਆਈ ਹੈ ਅਤੇ ਤੁਸੀਂ ਉਸ ਘੁਟਾਲੇ ਕਰਨ ਵਾਲੇ ਨੂੰ ਪੈਸੇ ਦਾ ਭੁਗਤਾਨ ਨਹੀਂ ਕੀਤਾ ਹੈ ਜਾਂ ਆਪਣੀ ਸੰਵੇਦਨਸ਼ੀਲ ਨਿੱਜੀ ਪਛਾਣ ਜਾਣਕਾਰੀ ਨਹੀਂ ਦਿੱਤੀ ਹੈ, ਤਾਂ ਵੀ ਤੁਹਾਨੂੰ ਇਸ ਘੁਟਾਲੇ ਦੀ ਸੂਚਨਾ ਸਾਨੂੰ ਦੇਣੀ ਚਾਹੀਦੀ ਹੈ। ਤੁਸੀਂ ਸਾਡੇ ਔਨਲਾਈਨ ਕਿਸੇ ਘੁਟਾਲੇ ਦੀ ਸੂਚਨਾ ਦਿਓ ਫਾਰਮ ਦੀ ਵਰਤੋਂ ਕਰ ਸਕਦੇ ਹੋ।

ਈਮੇਲ ਅਤੇ SMS ਰਾਹੀਂ ਹੋਣ ਵਾਲੇ ਘੁਟਾਲੇ

ਜੇਕਰ ਤੁਹਾਨੂੰ ਕੋਈ ਘੁਟਾਲੇ ਕਰਨ ਸੰਬੰਧੀ ਈਮੇਲ ਜਾਂ SMS ਮਿਲਿਆ ਹੈ, ਤਾਂ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ, ਕੋਈ ਵੀ ਅਟੈਚਮੈਂਟ ਨਾ ਖੋਲ੍ਹੋ ਜਾਂ ਕੋਈ ਵੀ ਫ਼ਾਈਲਾਂ ਡਾਊਨਲੋਡ ਨਾ ਕਰੋ।

ਜੇਕਰ ਤੁਸੀਂ ਉਸ ਘੁਟਾਲੇ ਕਰਨ ਵਾਲੇ ਨੂੰ ਪੈਸੇ ਦਾ ਭੁਗਤਾਨ ਕਰ ਦਿੱਤਾ ਹੈ ਜਾਂ ਆਪਣੀ ਸੰਵੇਦਨਸ਼ੀਲ ਨਿੱਜੀ ਪਛਾਣ ਜਾਣਕਾਰੀ ਦੇ ਦਿੱਤੀ ਹੈ, ਤਾਂ ਇਸਦੀ ਰਿਪੋਰਟ ਕਰਨ ਲਈ ਸਾਨੂੰ 1800 008 540 'ਤੇ ਫ਼ੋਨ ਕਰੋ।

ਤੁਹਾਨੂੰ ਇਹ ਵੀ ਕਰਨਾ ਚਾਹੀਦਾ ਹੈ:

  • ਆਪਣੀ ਸਥਾਨਕ ਪੁਲਿਸ ਨੂੰ ਅਧਿਕਾਰਤ ਤੌਰ 'ਤੇ ਇਤਲਾਹ ਦਰਜ ਕਰਵਾਓ
  • ਜੇਕਰ ਤੁਸੀਂ ਘੁਟਾਲੇ ਕਰਨ ਵਾਲੇ ਨੂੰ ਆਪਣਾ ਕ੍ਰੈਡਿਟ ਕਾਰਡ ਜਾਂ ਬੈਂਕ ਵੇਰਵੇ ਪ੍ਰਦਾਨ ਕੀਤੇ ਹਨ ਤਾਂ ਆਪਣੇ ਬੈਂਕ ਜਾਂ ਵਿੱਤੀ ਸੰਸਥਾ ਨਾਲ ਸੰਪਰਕ ਕਰੋ
  • ਉਸ ਬੈਂਕ ਨਾਲ ਸੰਪਰਕ ਕਰੋ ਜਿਸ ਨੂੰ ਤੁਸੀਂ ਭੁਗਤਾਨ ਕੀਤਾ ਹੈ ਅਤੇ ਧੋਖਾਧੜੀ ਦੀ ਰਿਪੋਰਟ ਦਰਜ ਕਰਨੀ ਚਾਹੀਦੀ ਹੈ।

ਜੇਕਰ ਤੁਹਾਨੂੰ ਕਿਸੇ ਘੁਟਾਲੇ ਕਰਨ ਵਾਲੇ ਦੀ ਫ਼ੋਨ ਕਾਲ ਆਈ ਹੈ ਅਤੇ ਤੁਸੀਂ ਉਸ ਘੁਟਾਲੇ ਕਰਨ ਵਾਲੇ ਨੂੰ ਪੈਸੇ ਦਾ ਭੁਗਤਾਨ ਨਹੀਂ ਕੀਤਾ ਹੈ ਜਾਂ ਆਪਣੀ ਸੰਵੇਦਨਸ਼ੀਲ ਨਿੱਜੀ ਪਛਾਣ ਜਾਣਕਾਰੀ ਨਹੀਂ ਦਿੱਤੀ ਹੈ, ਤਾਂ ਵੀ ਤੁਹਾਨੂੰ ਇਸ ਘੁਟਾਲੇ ਦੀ ਸੂਚਨਾ ਸਾਨੂੰ ਦੇਣੀ ਚਾਹੀਦੀ ਹੈ। ਜੇ ਤੁਸੀਂ ਕਰ ਸਕਦੇ ਹੋ ਤਾਂ :

  • ਇਸ ਪੂਰੀ ਈਮੇਲ ਨੂੰ ReportScams@ato.gov.au ਨੂੰ ਭੇਜ ਦਿਓ
  • ਇਸ SMS ਦਾ ਸਕ੍ਰੀਨਸ਼ੌਟ ਲਓ ਅਤੇ ਇਸਨੂੰ ReportScams@ato.gov.au 'ਤੇ ਈਮੇਲ ਕਰੋ

ਸਾਨੂੰ ਸੂਚਿਤ ਕਰਨ ਤੋਂ ਬਾਅਦ ਈਮੇਲ ਜਾਂ SMS ਨੂੰ ਮਿਟਾ ਦਿਓ।

ਤੁਸੀਂ ਹੋਰ ਕਿਸਮ ਦੇ ਘੁਟਾਲਿਆਂ ਬਾਰੇ ScamwatchExternal Link ਨੂੰ ਸੂਚਿਤ ਕਰ ਸਕਦੇ ਹੋ, ਜਾਂ ਸਾਈਬਰ ਕ੍ਰਾਈਮ ਦੀ ਰਿਪੋਰਟ ਕਰਨ ਲਈ ਆਸਟ੍ਰੇਲੀਅਨ ਸਾਈਬਰ ਸੁਰੱਖਿਆ ਕੇਂਦਰ (Australian Cyber Security Centre)External Link ਨਾਲ ਸੰਪਰਕ ਕਰ ਸਕਦੇ ਹੋ।

ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਘੁਟਾਲੇ

ਹਾਲ ਹੀ ਵਿੱਚ ਕਈ ਸੋਸ਼ਲ ਮੀਡੀਆ ਖਾਤੇ ਸਾਡੀ ਨਜ਼ਰ ਵਿੱਚ ਆਏ ਹਨ ਜੋ ਸਾਡੇ ਖਾਤੇ ਹੋਣ ਦਾ ਦਿਖਾਵਾ ਕਰ ਰਹੇ ਹਨ।

ਜੇਕਰ ਤੁਹਾਨੂੰ ਕਿਸੇ ਅਜਿਹੇ ਸੋਸ਼ਲ ਮੀਡੀਆ ਖਾਤੇ ਦੁਆਰਾ ਸੰਪਰਕ ਕੀਤਾ ਜਾਂਦਾ ਹੈ ਜੋ ਅਸੀਂ ਹੋਣ ਦਾ ਦਿਖਾਵਾ ਕਰ ਰਿਹਾ ਹੈ, ਤਾਂ ਇਸ ਨਾਲ ਗੱਲਬਾਤ ਨਾ ਕਰੋ। ਇਸ ਖਾਤੇ ਜਾਂ ਪੋਸਟ ਦਾ ਸਕ੍ਰੀਨਸ਼ੌਟ ਲਓ ਅਤੇ ਇਸਨੂੰ ReportScams@ato.gov.au 'ਤੇ ਈਮੇਲ ਕਰੋ।

ਟੈਕਸ ਘੁਟਾਲਿਆਂ ਦੇ ਚੇਤਾਵਨੀ ਸੰਕੇਤ

ਘੁਟਾਲੇਬਾਜ਼ ਲੋਕਾਂ ਨਾਲ ਠੱਗੀ ਮਾਰਨ ਲਈ ਲਗਾਤਾਰ ਨਵੇਂ ਤਰੀਕੇ ਲੱਭ ਰਹੇ ਹਨ।

ਇਸ ਗੱਲ ਦਾ ਪਤਾ ਲਗਾਉਣ ਵਿੱਚ ਤੁਹਾਡੀ ਮੱਦਦ ਕਰਨ ਲਈ ਕੁੱਝ ਆਮ ਚੇਤਾਵਨੀ ਸੰਕੇਤ ਹਨ ਕਿ ਕੀ ਤੁਹਾਨੂੰ ਕਿਸੇ ਘੁਟਾਲੇਬਾਜ਼ ਦੁਆਰਾ ਜਾਂ ਸਾਡੇ ਦੁਆਰਾ ਸੰਪਰਕ ਕੀਤਾ ਗਿਆ ਹੈ:

ਤੁਸੀਂ ਇੱਥੇ ਮੌਜੂਦਾ ਘੁਟਾਲਿਆਂ ਬਾਰੇ ਵੀ ਪਤਾ ਲਗਾ ਸਕਦੇ ਹੋ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ।

ਫ਼ੋਨ ਰਾਹੀਂ ਹੋਣ ਵਾਲੇ ਘੁਟਾਲੇ

ਹੇਠਾਂ ਦਿੱਤੀ ਸਾਰਣੀ ਵਿੱਚ ਫ਼ੋਨ ਰਾਹੀਂ ਹੋਣ ਵਾਲੇ ਘੁਟਾਲਿਆਂ ਦੀਆਂ ਕੁੱਝ ਆਮ ਗੱਲਾਂ ਬਾਰੇ ਦੱਸਿਆ ਗਿਆ ਹੈ। ਇਸ ਜਾਣਕਾਰੀ ਦੀ ਵਰਤੋਂ ਨਾਲ ਇਹ ਪਛਾਣਨ ਵਿੱਚ ਆਪਣੀ ਮੱਦਦ ਕਰੋ ਕਿ ਕੀ ਸਾਡੇ ਵੱਲੋਂ ਹੋਣ ਦਾ ਦਾਅਵਾ ਕਰਨ ਵਾਲੀ ਫ਼ੋਨ ਕਾਲ ਕੋਈ ਘੁਟਾਲਾ ਹੈ।

ਫ਼ੋਨ ਰਾਹੀਂ ਹੋਣ ਵਾਲੇ ਘੁਟਾਲਿਆਂ ਦੀ ਪਛਾਣ ਕਿਵੇਂ ਕਰੀਏ

ਘੁਟਾਲੇਬਾਜ਼ ਕੀ ਕਰ ਸਕਦੇ ਹਨ

ਸਾਡੀ ਪਹੁੰਚ

ਘੁਟਾਲੇਬਾਜ਼ ਤੁਹਾਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਧਮਕੀ ਦੇ ਸਕਦੇ ਹਨ। ਉਹ ਅਜਿਹਾ ਤੁਹਾਨੂੰ ਡਰਾਉਣ ਜਾਂ ਘਬਰਾਹਟ ਵਿੱਚ ਪਾ ਕੇ ਸਪਸ਼ਟ ਤੌਰ 'ਤੇ ਸੋਚਣ ਤੋਂ ਰੋਕਣ ਲਈ ਕਰਦੇ ਹਨ।

ਅਸੀਂ ਤੁਹਾਨੂੰ ਕਦੇ ਵੀ ਤੁਰੰਤ ਗ੍ਰਿਫਤਾਰੀ ਦੀ ਧਮਕੀ ਨਹੀਂ ਦਿਆਂਗੇ।

ਘੁਟਾਲੇਬਾਜ਼ ਇਹ ਕਰ ਸਕਦੇ ਹਨ:

  • ਤੁਹਾਡੇ ਤੋਂ ਹੁਣੇ ਭੁਗਤਾਨ ਕੀਤੇ ਜਾਣ ਦੀ ਮੰਗ ਕਰਨਗੇ ਅਤੇ ਜਦੋਂ ਤੱਕ ਤੁਸੀਂ ਭੁਗਤਾਨ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਫ਼ੋਨ ਲਾਈਨ 'ਤੇ ਬਣੇ ਰਹਿਣ ਲਈ ਕਹਿਣਗੇ।
  • ਕਹਿ ਸਕਦੇ ਹਨ ਕਿ ਜੇਕਰ ਤੁਸੀਂ ਫ਼ੋਨ ਰੱਖ ਦਿੰਦੇ ਹੋ ਤਾਂ ਤੁਹਾਡੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਹੋਵੇਗਾ।

ਉਹ ਫ਼ੋਨ ਕਾਲ ਦੇ ਅੰਤ ਤੱਕ ਤੁਹਾਡੇ ਤੋਂ ਭੁਗਤਾਨ ਕਰਵਾਉਣ ਲਈ ਇਨ੍ਹਾਂ ਧਮਕੀਆਂ ਦੀ ਵਰਤੋਂ ਕਰਦੇ ਹਨ।

ਅਸੀਂ ਤੁਹਾਨੂੰ ਕਦੇ ਵੀ ਭੁਗਤਾਨ ਕਰਨ ਤੱਕ ਲਾਈਨ 'ਤੇ ਰਹਿਣ ਦੀ ਮੰਗ ਨਹੀਂ ਕਰਾਂਗੇ।

ਘੁਟਾਲੇਬਾਜ਼ ਇਹ ਕਰ ਸਕਦੇ ਹਨ:

  • ਤੁਹਾਡੇ ਫ਼ੋਨ 'ਤੇ ਅਣਚਾਹੇ ਪਹਿਲਾਂ-ਤੋਂ-ਰਿਕਾਰਡ ਕੀਤੇ ਸੁਨੇਹੇ (ਰੋਬੋਟ ਦੀ ਆਵਾਜ਼ ਵਿੱਚ) ਭੇਜ ਸਕਦੇ ਹਨ।
  • ਤੁਹਾਡੀ ਵੌਇਸਮੇਲ 'ਤੇ ਸੁਨੇਹੇ ਛੱਡ ਸਕਦੇ ਹਨ ਜੋ ਤੁਹਾਨੂੰ ਵਾਪਸ ਕਾਲ ਕਰਨ ਲਈ ਕਹਿੰਦੇ ਹੋ ਸਕਦੇ ਹਨ।

 

ਅਸੀਂ ਕਦੇ ਵੀ ਤੁਹਾਡੇ ਫ਼ੋਨ 'ਤੇ ਅਣਚਾਹੇ ਪਹਿਲਾਂ-ਤੋਂ-ਰਿਕਾਰਡ ਕੀਤੇ ਸੁਨੇਹੇ ਨਹੀਂ ਭੇਜਾਂਗੇ।

 

ਸਿਰਫ਼ ਸਾਨੂੰ ਫ਼ੋਨ ਕਰੋ 'ਤੇ ਉਸ ਨੰਬਰ 'ਤੇ ਜੋ ਤੁਸੀਂ ਆਪ ਖੁਦ ਦੇਖਿਆ ਹੈ। ਕਾਲ ਜਾਂ ਵੌਇਸਮੇਲ ਵਿੱਚ ਤੁਹਾਨੂੰ ਦਿੱਤੇ ਗਏ ਨੰਬਰ 'ਤੇ ਫ਼ੋਨ ਨਾ ਕਰੋ।

ਘੋਟਾਲੇਬਾਜ਼ ਕਾਲਰ ਆਈਡੀ ਜਾਂ ਕਾਲ ਲੌਗ ਵਿੱਚ ਅਸਲੀ ATO ਜਾਂ ਆਸਟ੍ਰੇਲੀਆਈ ਫ਼ੋਨ ਨੰਬਰ ਦਿਖਾਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਸਕਦੇ ਹਨ।

ATO ਦੀਆਂ ਫ਼ੋਨ ਕਾਲਾਂ 'ਤੇ ਕੋਈ ਨੰਬਰ ਨਹੀਂ ਆਉਂਦਾ ਹੈ। ਉਹ No Caller ID ਦੇ ਰੂਪ ਵਿੱਚ ਦਿਖਾਈ ਦੇਣਗੀਆਂ।

 

ਸਿਰਫ਼ ਸਾਨੂੰ ਫ਼ੋਨ ਕਰੋ 'ਤੇ ਉਸ ਨੰਬਰ 'ਤੇ ਜੋ ਤੁਸੀਂ ਆਪ ਖੁਦ ਦੇਖਿਆ ਹੈ। ਕਾਲਰ ਆਈਡੀ ਜਾਂ ਤੁਹਾਡੇ ਕਾਲ ਲੌਗ ਵਿੱਚ ਦਿਖਾਏ ਗਏ ਨੰਬਰ 'ਤੇ ਫ਼ੋਨ ਨਾ ਕਰੋ।

ਘੁਟਾਲੇਬਾਜ਼ ਤੁਹਾਨੂੰ ਇਹ ਵੀ ਕਹਿ ਸਕਦੇ ਹਨ ਕਿ ਤੁਹਾਡਾ ਟੈਕਸ ਫਾਈਲ ਨੰਬਰ (TFN) ਮਨੀ ਲਾਂਡਰਿੰਗ ਜਾਂ ਹੋਰ ਅਪਰਾਧਿਕ ਗਤੀਵਿਧੀਆਂ ਦੇ ਕਾਰਨ ਰੱਦ ਜਾਂ ਮੁਅੱਤਲ ਕਰ ਦਿੱਤਾ ਗਿਆ ਹੈ।

 

ਉਹ ਤੁਹਾਨੂੰ ਕਹਿਣਗੇ ਕਿ ਜਾਂ ਤਾਂ:

  • ਤੁਹਾਨੂੰ ਗ੍ਰਿਫਤਾਰ ਕੀਤੇ ਜਾਣ ਜਾਂ ਅਦਾਲਤ ਵਿੱਚ ਭੇਜ ਜਾਣ ਤੋਂ ਬਚਣ ਲਈ ਪੈਸੇ ਦੇਣ ਦੀ ਲੋੜ ਹੈ
  • ਤੁਹਾਨੂੰ ਭਵਿੱਖ ਵਿੱਚ ਆਪਣੇ TFN ਦੀ ਦੁਰਵਰਤੋਂ ਹੋਣ ਤੋਂ ਬਚਾਉਣ ਲਈ ਜਾਂ ਆਪਣੇ ਪੈਸੇ ਕਿਸੇ ਸੁਰੱਖਿਅਤ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਨ ਦੀ ਲੋੜ ਹੈ।

 

ਅਸੀਂ TFN ਨੂੰ ਰੱਦ ਨਹੀਂ ਕਰਦੇ ਹਾਂ।

 

ਕੋਈ ਵੀ ਜਾਣਕਾਰੀ ਪ੍ਰਦਾਨ ਕਰਨ ਤੋਂ ਪਹਿਲਾਂ ਹਮੇਸ਼ਾਂ ਜਾਂਚ ਕਰੋ ਕਿ ਤੁਸੀਂ ਕਿਸੇ ਜਾਇਜ਼ ਏਜੰਸੀ ਨਾਲ ਕੰਮ ਕਰ ਰਹੇ ਹੋ। ਜੇਕਰ ਤੁਸੀਂ ਯਕੀਨੀ ਨਹੀਂ ਹੋ, ਤਾਂ ਫ਼ੋਨ ਕਾਲ ਬੰਦ ਕਰ ਦਿਓ।

 

ਤੁਸੀਂ ਜਾਂਚ ਕਰਨ ਲਈ ਸਾਨੂੰ ਫ਼ੋਨ ਕਰ ਸਕਦੇ ਹੋ। ਸਿਰਫ਼ ਸਾਨੂੰ ਉਸ ਨੰਬਰ 'ਤੇ ਫ਼ੋਨ ਕਰੋ ਜੋ ਤੁਸੀਂ ਆਪ ਖੁਦ ਦੇਖਿਆ ਹੈ। ਕਾਲ ਜਾਂ ਵੌਇਸਮੇਲ ਵਿੱਚ ਤੁਹਾਨੂੰ ਦਿੱਤੇ ਗਏ ਨੰਬਰ 'ਤੇ ਫ਼ੋਨ ਨਾ ਕਰੋ।

ਘੁਟਾਲੇਬਾਜ਼ ਤੁਹਾਨੂੰ ਕਿਸੇ ਭਰੋਸੇਯੋਗ ਸਲਾਹਕਾਰ ਜਾਂ ਤੁਹਾਡੇ ਨਿਯਮਤ ਟੈਕਸ ਏਜੰਟ ਨਾਲ ਗੱਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਸਕਦੇ ਹਨ।

 

ਉਹ ਅਜਿਹਾ ਇਸ ਲਈ ਕਰਦੇ ਹਨ ਤਾਂ ਜੋ ਕੋਈ ਤੁਹਾਨੂੰ ਇਹ ਨਾ ਦੱਸ ਸਕੇ ਕਿ ਇਹ ਇੱਕ ਘੁਟਾਲਾ ਹੈ ਅਤੇ ਤੁਹਾਨੂੰ ਉਹਨਾਂ ਨੂੰ ਭੁਗਤਾਨ ਕਰਨ ਤੋਂ ਰੋਕ ਦੇਵੇ।

ਅਸੀਂ ਤੁਹਾਨੂੰ ਤੁਹਾਡੇ ਟੈਕਸ ਮਾਮਲਿਆਂ ਬਾਰੇ ਤੁਹਾਡੇ ਭਰੋਸੇਯੋਗ ਸਲਾਹਕਾਰ ਜਾਂ ਏਜੰਟ ਨਾਲ ਚਰਚਾ ਕਰਨ ਤੋਂ ਕਦੇ ਨਹੀਂ ਰੋਕਾਂਗੇ।

ਘੁਟਾਲੇਬਾਜ਼ ਕਿਸੇ ਜਾਅਲੀ ਟੈਕਸ ਪੇਸ਼ੇਵਰ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਾਂ ਕਿਸੇ ਹੋਰ ਅਧਿਕਾਰੀ ਨਾਲ ਕਾਨਫਰੰਸ ਕਾਲ ਕਰਨ ਦੀ ਦਿਖਾਵਾ ਕੋਸ਼ਿਸ਼ ਕਰ ਸਕਦੇ ਹਨ।

 

ਉਹ ਅਜਿਹਾ ਕਰਦੇ ਹਨ ਤਾਂ ਜੋ ਫ਼ੋਨ ਅਸਲੀ ਲੱਗੇ ਅਤੇ ਤੁਹਾਡੇ ਡਰ ਨੂੰ ਵਧਾਇਆ ਜਾ ਸਕੇ, ਪਰ ਇਹ ਦੂਜਾ ਵਿਅਕਤੀ ਇੱਕ ਹੋਰ ਘੁਟਾਲੇਬਾਜ਼ ਹੋਵੇਗਾ।

ਅਸੀਂ ਕਦੇ ਵੀ ਕਿਸੇ ਤੀਜੀ ਧਿਰ, ਜਿਵੇਂ ਕਿ ਤੁਹਾਡੇ ਟੈਕਸ ਏਜੰਟ ਜਾਂ ਕਨੂੰਨ ਲਾਗੂ ਕਰਨ ਵਾਲੇ ਨਾਲ ਕਾਨਫਰੰਸ ਕਾਲ ਨਹੀਂ ਕਰਾਂਗੇ।

 

ਆਪਣੇ ਟੈਕਸ ਮਾਮਲਿਆਂ ਬਾਰੇ ਜਾਣੋ – ਤੁਸੀਂ ਕਿਸੇ ਵੀ ਸਮੇਂ ਆਪਣੇ ਟੈਕਸ ਮਾਮਲਿਆਂ ਨੂੰ ਦੇਖਣ ਲਈ myGov ਰਾਹੀਂ ATO ਔਨਲਾਈਨ ਸੇਵਾਵਾਂ ਵਿੱਚ ਲੌਗਇਨ ਕਰ ਸਕਦੇ ਹੋ। ਤੁਸੀਂ ਆਪਣੇ ਟੈਕਸ ਏਜੰਟ ਜਾਂ ATO ਨਾਲ ਵੀ ਸੰਪਰਕ ਕਰ ਸਕਦੇ ਹੋ।

ਘੁਟਾਲੇਬਾਜ਼ iTunes, Google Play, STEAM ਜਾਂ ਹੋਰ ਵਾਊਚਰਾਂ ਰਾਹੀਂ ਭੁਗਤਾਨ ਕਰਨ ਦੀ ਬੇਨਤੀ ਕਰ ਸਕਦੇ ਹਨ।

 

ਇਹ ਵਾਊਚਰ ਵਿਸ਼ਵ ਪੱਧਰ 'ਤੇ ਆਸਾਨੀ ਨਾਲ ਖ਼ਰੀਦੇ ਅਤੇ ਵੇਚੇ ਜਾ ਸਕਦੇ ਹਨ। ਉਹ ਮੁਦਰਾ (ਪੈਸੇ) ਦਾ ਇੱਕ ਨਾ ਪਤਾ ਲਗਾਇਆ ਜਾ ਸਕਣ ਵਾਲਾ ਰੂਪ ਹਨ।

ਅਸੀਂ ਕਦੇ ਵੀ iTunes, Google Play, STEAM ਜਾਂ ਹੋਰ ਵਾਊਚਰਾਂ ਰਾਹੀਂ ਕਰਜ਼ੇ ਦੇ ਭੁਗਤਾਨ ਦੀ ਬੇਨਤੀ ਨਹੀਂ ਕਰਾਂਗੇ।

 

ਤੁਸੀਂ ATO ਨੂੰ ਭੁਗਤਾਨ ਕਰਨ ਦੇ ਜਾਇਜ਼ ਤਰੀਕਿਆਂ ਬਾਰੇ ਪਤਾ ਲਗਾ ਸਕਦੇ ਹੋ।

ਘੁਟਾਲੇਬਾਜ਼ JB hi-fi, Myer, Woolworths ਜਾਂ ਹੋਰ ਰਿਟੇਲ ਗਿਫ਼ਟ ਕਾਰਡਾਂ ਦੁਆਰਾ ਭੁਗਤਾਨ ਦੀ ਬੇਨਤੀ ਕਰ ਸਕਦੇ ਹਨ।

 

ਇਹ ਗਿਫ਼ਟ ਕਾਰਡ ਆਸਾਨੀ ਨਾਲ ਖ਼ਰੀਦੇ ਜਾ ਸਕਦੇ ਹਨ ਅਤੇ ਮੁਦਰਾ (ਪੈਸੇ) ਦਾ ਇੱਕ ਨਾ ਪਤਾ ਲਗਾਇਆ ਜਾ ਸਕਣ ਵਾਲਾ ਰੂਪ ਹਨ।

ਅਸੀਂ ਕਦੇ ਵੀ JB hi-fi, Myer, Woolworths ਜਾਂ ਹੋਰ ਰਿਟੇਲ ਗਿਫ਼ਟ ਕਾਰਡਾਂ ਦੁਆਰਾ ਭੁਗਤਾਨ ਦੀ ਬੇਨਤੀ ਨਹੀਂ ਕਰਾਂਗੇ।

 

ਤੁਸੀਂ ATO ਨੂੰ ਭੁਗਤਾਨ ਕਰਨ ਦੇ ਜਾਇਜ਼ ਤਰੀਕਿਆਂ ਬਾਰੇ ਪਤਾ ਲਗਾ ਸਕਦੇ ਹੋ।

ਘੁਟਾਲੇਬਾਜ਼ Bitcoin ਜਾਂ ਕਿਸੇ ਹੋਰ ਕ੍ਰਿਪਟੋਕਰੰਸੀ ਦੁਆਰਾ ਭੁਗਤਾਨ ਕਰਨ ਲਈ ਕਹਿ ਸਕਦੇ ਹਨ, ਜਾਂ ਤਾਂ ਸਿੱਧੇ ਤੌਰ 'ਤੇ ਜਾਂ ਕਿਸੇ ATM ਵਿੱਚ ਜਮ੍ਹਾ ਕਰਵਾਉਣ ਲਈ।

 

ਇਸ ਮੁਦਰਾ ਦਾ ਪਤਾ ਲਗਾਉਣਾ ਔਖਾ ਹੁੰਦਾ ਹੈ ਅਤੇ ਹੋਰ ਵੀ ਵੱਧ ਗੁੰਮਨਾਮਤਾ ਦੀ ਪੇਸ਼ਕਸ਼ ਕਰਦੀ ਹੈ।

ਅਸੀਂ ਕ੍ਰਿਪਟੋਕਰੰਸੀ ਵਿੱਚ ਭੁਗਤਾਨ ਸਵੀਕਾਰ ਨਹੀਂ ਕਰਦੇ ਹਾਂ

 

ਤੁਸੀਂ ATO ਨੂੰ ਭੁਗਤਾਨ ਕਰਨ ਦੇ ਜਾਇਜ਼ ਤਰੀਕਿਆਂ ਬਾਰੇ ਪਤਾ ਲਗਾ ਸਕਦੇ ਹੋ।

ਘੁਟਾਲੇਬਾਜ਼ ਤੁਹਾਨੂੰ ਇੱਕ ਨਿੱਜੀ ਬੈਂਕ ਖਾਤੇ ਵਿੱਚ ਪੈਸੇ ਦਾ ਭੁਗਤਾਨ ਕਰਨ ਲਈ ਕਹਿ ਸਕਦੇ ਹਨ। ਇਹ ਘੁਟਾਲੇਬਾਜ਼ਾਂ ਦੁਆਰਾ ਖੁਲ੍ਹਵਾਇਆ ਕੋਈ ਆਸਟਰੇਲੀਆਈ ਖਾਤਾ ਹੋ ਸਕਦਾ ਹੈ। ਪੈਸੇ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਜਾਂਦੇ ਰਹਿੰਦੇ ਹਨ ਜਦੋਂ ਤਕ ਕਿ ਇਹ ਵਿਦੇਸ਼ ਨਹੀਂ ਭੇਜੇ ਜਾਂਦੇ ਹਨ।

ਅਸੀਂ ਤੁਹਾਨੂੰ ਸਿਰਫ਼ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦੇ ਬੈਂਕ ਖਾਤੇ ਵਿੱਚ ਟੈਕਸ ਕਰਜ਼ੇ ਦਾ ਭੁਗਤਾਨ ਕਰਨ ਲਈ ਕਹਾਂਗੇ। ਇਹ ਦੇਖਣ ਲਈ ਔਨਲਾਈਨ ਪਤਾ ਕਰੋ ਕਿ ਬੈਂਕ-ਸਟੇਟ-ਬ੍ਰਾਂਚ (BSB) ਨੰਬਰ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦਾ ਹੈ।

 

ਤੁਸੀਂ ATO ਨੂੰ ਭੁਗਤਾਨ ਕਰਨ ਦੇ ਜਾਇਜ਼ ਤਰੀਕਿਆਂ ਬਾਰੇ ਪਤਾ ਲਗਾ ਸਕਦੇ ਹੋ।

ਘੁਟਾਲੇਬਾਜ਼ ਤੁਹਾਨੂੰ ATM ਰਾਹੀਂ ਕਾਰਡ ਰਹਿਤ ਨਕਦ ਨਿਕਾਸੀ ਰਾਹੀਂ ਭੁਗਤਾਨ ਕਰਨ ਲਈ ਕਹਿ ਸਕਦੇ ਹਨ।

ਅਸੀਂ ਤੁਹਾਨੂੰ ATM ਰਾਹੀਂ ਕਾਰਡ ਰਹਿਤ ਨਕਦ ਨਿਕਾਸੀ ਰਾਹੀਂ ਟੈਕਸ ਕਰਜ਼ੇ ਦਾ ਭੁਗਤਾਨ ਕਰਨ ਲਈ ਕਦੇ ਨਹੀਂ ਕਹਾਂਗੇ।

 

ਤੁਸੀਂ ATO ਨੂੰ ਭੁਗਤਾਨ ਕਰਨ ਦੇ ਜਾਇਜ਼ ਤਰੀਕਿਆਂ ਬਾਰੇ ਪਤਾ ਲਗਾ ਸਕਦੇ ਹੋ।

ਘੁਟਾਲੇਬਾਜ਼ ਤੁਹਾਨੂੰ ਵਿਦੇਸ਼ ਵਿੱਚ ਵਾਇਰ ਟ੍ਰਾਂਸਫਰ (ਜਿੱਥੇ ਸਕੈਮਰ ਸਥਿਤ ਹਨ) ਰਾਹੀਂ ਪੈਸੇ ਭੇਜਣ ਲਈ ਕਹਿ ਸਕਦੇ ਹਨ।

ਅਸੀਂ ਕਦੇ ਵੀ ਵਿਦੇਸ਼ ਵਿੱਚ ਵਾਇਰ ਟ੍ਰਾਂਸਫਰ ਰਾਹੀਂ ਕਰਜ਼ੇ ਦਾ ਭੁਗਤਾਨ ਕਰਨ ਲਈ ਨਹੀਂ ਕਹਾਂਗੇ।

 

ਤੁਸੀਂ ATO ਨੂੰ ਭੁਗਤਾਨ ਕਰਨ ਦੇ ਜਾਇਜ਼ ਤਰੀਕਿਆਂ ਬਾਰੇ ਪਤਾ ਲਗਾ ਸਕਦੇ ਹੋ।

ਘੁਟਾਲੇਬਾਜ਼ ਤੁਹਾਨੂੰ ਨਕਦ ਡਿਲੀਵਰੀ ਰਾਹੀਂ ਜਾਂ ਤਾਂ ਕਿਸੇ ਕੋਰੀਅਰ ਸੇਵਾ ਰਾਹੀਂ ਜਾਂ ਪਹਿਲਾਂ ਤੋਂ ਤੈਅ ਸ਼ੁਦਾ ਜਨਤਕ ਸਥਾਨ 'ਤੇ ਨਿੱਜੀ ਤੌਰ 'ਤੇ ਪੈਸੇ ਦਾ ਭੁਗਤਾਨ ਕਰਨ ਲਈ ਕਹਿ ਸਕਦੇ ਹਨ।

ਅਸੀਂ ਤੁਹਾਨੂੰ ਨਕਦ ਡਿਲੀਵਰੀ ਰਾਹੀਂ ਭੁਗਤਾਨ ਕਰਨ ਲਈ ਕਦੇ ਨਹੀਂ ਕਹਾਂਗੇ।

 

ਤੁਸੀਂ ATO ਨੂੰ ਭੁਗਤਾਨ ਕਰਨ ਦੇ ਜਾਇਜ਼ ਤਰੀਕਿਆਂ ਬਾਰੇ ਪਤਾ ਲਗਾ ਸਕਦੇ ਹੋ।

ਘੁਟਾਲੇਬਾਜ਼ ਕਹਿ ਸਕਦੇ ਹਨ ਕਿ ਤੁਸੀਂ ਟੈਕਸ ਰਿਫ਼ੰਡ ਪ੍ਰਾਪਤ ਕਰਨ ਲਈ ਫ਼ੀਸ ਦਾ ਭੁਗਤਾਨ ਕਰੋ। ਉਹ ਆਮ ਤੌਰ 'ਤੇ ਤੁਹਾਨੂੰ ਤੁਹਾਡੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਫ਼ੀਸ ਦਾ ਭੁਗਤਾਨ ਕਰਨ ਲਈ ਕਹਿਣਗੇ ਅਤੇ ਫਿਰ ਤੁਹਾਡੇ ਕ੍ਰੈਡਿਟ ਕਾਰਡ ਦੇ ਵੇਰਵੇ ਚੋਰੀ ਕਰਨ ਲੈਣਗੇ।

ਅਸੀਂ ਤੁਹਾਨੂੰ ਰਿਫ਼ੰਡ ਪ੍ਰਾਪਤ ਕਰਨ ਲਈ ਫ਼ੀਸ ਦਾ ਭੁਗਤਾਨ ਕਰਨ ਲਈ ਕਦੇ ਵੀ ਨਹੀਂਕਹਾਂਗੇ।

 

ਕਿਸੇ ਵੀ ਵਿਅਕਤੀ ਨੂੰ ਆਪਣੇ ਕ੍ਰੈਡਿਟ ਕਾਰਡ ਦੇ ਵੇਰਵੇ ਨਾ ਦਿਓ ਜਦੋਂ ਤੱਕ ਤੁਹਾਨੂੰ ਉਸ ਵਿਅਕਤੀ 'ਤੇ ਭਰੋਸਾ ਨਹੀਂ ਹੈ ਜਿਸ ਨਾਲ ਤੁਸੀਂ ਕੰਮ ਕਰ ਰਹੇ ਹੋ, ਅਤੇ ਉਹਨਾਂ ਨੂੰ ਸੱਚਮੁੱਚ ਵਿੱਚ ਇਹਨਾਂ ਵੇਰਵਿਆਂ ਦੀ ਲੋੜ ਨਹੀਂ ਹੈ।

ਜੇਕਰ ਤੁਸੀਂ ਪੂਰੀ ਰਕਮ ਦਾ ਭੁਗਤਾਨ ਨਹੀਂ ਕਰ ਸਕਦੇ ਹੋ ਤਾਂ ਹੋ ਸਕਦਾ ਹੈ ਕਿ ਘੋਟਾਲੇਬਾਜ਼ ਪੈਸੇ ਦਾ ਭੁਗਤਾਨ ਕਰਨ ਲਈ ਹੋਰ ਪ੍ਰਬੰਧਾਂ ਦੀ ਪੇਸ਼ਕਸ਼ ਕਰ ਸਕਦੇ ਹਨ।

 

ਅਜਿਹਾ ਭੁਗਤਾਨ ਕਰਨ ਦੀ ਸੰਖਿਆ ਅਤੇ ਭੁਗਤਾਨ ਦੀ ਕੁੱਲ ਰਕਮ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ।

ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਹੋਰ ਭੁਗਤਾਨ ਪ੍ਰਬੰਧ ਵਿੱਚ ਸ਼ਾਮਿਲ ਹੋਵੋ, ਸਾਡੇ ਨਾਲ ਸੰਪਰਕ ਕਰੋ ਜਾਂ ਆਪਣੇ ਟੈਕਸ ਏਜੰਟ ਨਾਲ ਉਸ ਨੰਬਰ ਦੀ ਵਰਤੋਂ ਕਰਦੇ ਹੋਏ ਸੰਪਰਕ ਕਰੋ ਜੋ ਤੁਸੀਂ ਖੁਦ ਖੋਜਿਆ ਹੈ।

ਈਮੇਲ ਅਤੇ SMS ਰਾਹੀਂ ਹੋਣ ਵਾਲੇ ਘੁਟਾਲੇ

ਹੇਠਾਂ ਦਿੱਤੀ ਸਾਰਣੀ ਵਿੱਚ ਈਮੇਲ ਅਤੇ SMS ਰਾਹੀਂ ਹੋਣ ਵਾਲੇ ਘੁਟਾਲਿਆਂ ਦੀਆਂ ਕੁੱਝ ਆਮ ਗੱਲਾਂ ਬਾਰੇ ਦੱਸਿਆ ਗਿਆ ਹੈ। ਇਸ ਜਾਣਕਾਰੀ ਦੀ ਵਰਤੋਂ ਘੁਟਾਲਿਆਂ ਦੀ ਪਛਾਣ ਕਰਨ ਅਤੇ ਜਵਾਬੀ ਕਾਰਵਾਈ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਕਰੋ।

ਈਮੇਲ ਜਾਂ SMS ਰਾਹੀਂ ਹੋਣ ਵਾਲੇ ਘੁਟਾਲਿਆਂ ਦੀ ਪਛਾਣ ਅਤੇ ਜਵਾਬੀ ਕਾਰਵਾਈ ਕਿਵੇਂ ਕਰਨੀ ਹੈ

ਘੁਟਾਲੇਬਾਜ਼ ਕੀ ਕਰ ਸਕਦੇ ਹਨ

ਸਾਡੀ ਪਹੁੰਚ

ਘੋਟਾਲੇਬਾਜ਼ ਤੁਹਾਨੂੰ ਰਿਫ਼ੰਡ ਪ੍ਰਾਪਤ ਕਰਨ ਲਈ SMS ਜਾਂ ਈਮੇਲ ਦਾ ਜਵਾਬ ਦੇਣ ਰਾਹੀਂ ਤੁਹਾਡੀ ਨਿੱਜੀ ਪਛਾਣ ਜਾਣਕਾਰੀ ਅਤੇ ਵਿੱਤੀ ਸੰਸਥਾ ਦੇ ਵੇਰਵੇ ਪ੍ਰਦਾਨ ਕਰਨ ਲਈ ਕਹਿ ਸਕਦੇ ਹਨ। 

ਅਸੀਂ ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਲਈ ਕਹਿਣ ਲਈ SMS ਜਾਂ ਈਮੇਲ ਦੀ ਵਰਤੋਂ ਕਰ ਸਕਦੇ ਹਾਂ, ਪਰ ਅਸੀਂ ਤੁਹਾਨੂੰ ਇਹਨਾਂ ਚੈਨਲਾਂ ਰਾਹੀਂ ਨਿੱਜੀ ਪਛਾਣ ਜਾਣਕਾਰੀ ਵਾਪਸ ਭੇਜਣ ਲਈ ਕਹੇ ਜਾਣ ਵਾਲਾ ਕੋਈ ਅਣਚਾਹੇ ਸੁਨੇਹਾਨਹੀਂ ਭੇਜਾਂਗੇ।

 

ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰੋ। ਆਪਣਾ TFN, ਜਨਮ ਮਿਤੀ ਜਾਂ ਬੈਂਕ ਵੇਰਵੇ ਨਾ ਦਿਓ ਜਦੋਂ ਤੱਕ ਤੁਸੀਂ ਉਸ ਵਿਅਕਤੀ 'ਤੇ ਭਰੋਸਾ ਨਹੀਂ ਕਰਦੇ ਹੋ ਜਿਸ ਨਾਲ ਤੁਸੀਂ ਕੰਮ ਕਰ ਰਹੇ ਹੋ, ਅਤੇ ਉਹਨਾਂ ਨੂੰ ਸੱਚਮੁੱਚ ਵਿੱਚ ਇਹਨਾਂ ਵੇਰਵਿਆਂ ਦੀ ਲੋੜ ਨਹੀਂ ਹੈ।

ਆਪਣੇ ਰਜਿਸਟਰਡ ਟੈਕਸ ਏਜੰਟ ਸਮੇਤ, ਆਪਣੇ myGov ਲੌਗਇਨ ਵੇਰਵਿਆਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ।

ਘੁਟਾਲੇਬਾਜ਼ ਤੁਹਾਨੂੰ ਕਿਸੇ SMS ਜਾਂ ਈਮੇਲ ਵਿੱਚ ਭੇਜੇ ਲਿੰਕ 'ਤੇ ਕਲਿੱਕ ਕਰਕੇ ਕਿਸੇ ਔਨਲਾਈਨ ਸੇਵਾ 'ਤੇ ਲੌਗਇਨ ਕਰਨ ਲਈ ਵੀ ਕਹਿ ਸਕਦੇ ਹਨ।

 

ਘੁਟਾਲੇਬਾਜ਼ ਉਹਨਾਂ ਪੰਨਿਆਂ 'ਤੇ ਜਾਅਲੀ ਲੌਗਇਨ ਬਣਾਉਂਦੇ ਹਨ ਜੋ ਅਸਲੀ ਵਾਂਗ ਦਿਖਾਈ ਦਿੰਦੇ ਹਨ। ਉਹ ਇਹਨਾਂ ਵੈੱਬਸਾਈਟਾਂ ਦੀ ਵਰਤੋਂ ਤੁਹਾਡੇ ਵੇਰਵਿਆਂ (ਯੂਜ਼ਰ ਨੇਮ ਅਤੇ ਪਾਸਵਰਡ) ਨੂੰ ਚੋਰੀ ਕਰਨ ਲਈ ਕਰਦੇ ਹਨ।

ਅਸੀਂ ਤੁਹਾਨੂੰ ਸਾਡੀਆਂ ਔਨਲਾਈਨ ਸੇਵਾਵਾਂ ਵਿੱਚ ਲੌਗ ਇਨ ਕਰਨ ਲਈ ਕਦੇ ਵੀ ਇੱਕ ਈਮੇਲ ਜਾਂ SMS ਰਾਹੀਂ ਲਿੰਕ ਨਹੀਂ ਭੇਜਾਂਗੇ।

ਘੁਟਾਲੇਬਾਜ਼ ਤੁਹਾਨੂੰ ਫਾਰਮ ਜਾਂ ਅਟੈਚਮੈਂਟਾਂ ਨੂੰ ਡਾਊਨਲੋਡ ਕਰਨ ਲਈ SMS ਜਾਂ ਈਮੇਲ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨ ਲਈ ਕਹਿ ਸਕਦੇ ਹਨ।

 

ਉਹ ਤੁਹਾਡੇ ਡੇਟਾ ਤੱਕ ਪਹੁੰਚ ਪ੍ਰਾਪਤ ਕਰਨ ਲਈ ਤੁਹਾਡੇ ਕੰਪਿਊਟਰ 'ਤੇ ਖ਼ਤਰਨਾਕ ਸੌਫਟਵੇਅਰ ਇੰਸਟਾਲ ਕਰਨ ਲਈ ਅਜਿਹਾ ਕਰ ਸਕਦੇ ਹਨ। ਜਾਂ ਉਹ ਭਵਿੱਖ ਵਿੱਚ ਦੁਰਵਰਤੋਂ ਕਰਨ ਲਈ ਵੀ ਤੁਹਾਡੀ ਨਿੱਜੀ ਪਛਾਣ ਜਾਂ ਵਿੱਤੀ ਜਾਣਕਾਰੀ ਰੱਖ ਸਕਦੇ ਹਨ।

ਅਟੈਚਮੈਂਟਾਂ ਨੂੰ ਡਾਊਨਲੋਡ ਕਰਨ ਜਾਂ ਲਿੰਕਾਂ 'ਤੇ ਕਲਿੱਕ ਕਰਨ ਵੇਲੇ ਸਾਵਧਾਨ ਰਹੋ, ਭਾਵੇਂ ਸੁਨੇਹਾ ਤੁਹਾਡੇ ਕਿਸੇ ਜਾਣਕਾਰ ਵੱਲੋਂ ਆਇਆ ਜਾਪਦਾ ਹੋਵੇ।

ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਘੁਟਾਲੇ

ਹੇਠਾਂ ਦਿੱਤੀ ਸਾਰਣੀ ਵਿੱਚ ਸੋਸ਼ਲ ਮੀਡੀਆ ਟੈਕਸ ਰਾਹੀਂ ਹੋਣ ਵਾਲੇ ਘੁਟਾਲਿਆਂ ਦੀਆਂ ਕੁੱਝ ਆਮ ਗੱਲਾਂ ਬਾਰੇ ਦੱਸਿਆ ਗਿਆ ਹੈ। ਇਸ ਜਾਣਕਾਰੀ ਦੀ ਵਰਤੋਂ ਘੁਟਾਲਿਆਂ ਦੀ ਪਛਾਣ ਕਰਨ ਅਤੇ ਜਵਾਬੀ ਕਾਰਵਾਈ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਕਰੋ।

ਸੋਸ਼ਲ ਮੀਡੀਆ ਘੁਟਾਲਿਆਂ ਦੀ ਪਛਾਣ ਅਤੇ ਜਵਾਬੀ ਕਾਰਵਾਈ ਕਿਵੇਂ ਕਰਨੀ ਹੈ

ਘੁਟਾਲੇਬਾਜ਼ ਕੀ ਕਰ ਸਕਦੇ ਹਨ

ਸਾਡੀ ਪਹੁੰਚ

ਘੁਟਾਲੇਬਾਜ਼ ਜਾਅਲੀ ਸੋਸ਼ਲ ਮੀਡੀਆ ਖਾਤੇ ਬਣਾ ਸਕਦੇ ਹਨ ਅਤੇ ਤੁਹਾਨੂੰ ਨਿੱਜੀ ਪਛਾਣ ਜਾਣਕਾਰੀ ਦੇਣ ਜਾਂ ਭੁਗਤਾਨ ਕਰਨ ਲਈ ਕਹਿ ਸਕਦੇ ਹਨ।

 

ਜਦੋਂ ਤੁਸੀਂ ਸਾਡੀਆਂ ਸੋਸ਼ਲ ਮੀਡੀਆ ਪੋਸਟਾਂ 'ਤੇ ਟਿੱਪਣੀ ਕਰਦੇ ਹੋ, ਤਾਂ ਉਹ ਉਸਦਾ ਜਵਾਬ ਦੇ ਸਕਦੇ ਹਨ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਪੇਸ਼ਕਸ਼ ਕਰ ਸਕਦੇ ਹਨ, ਤੁਹਾਨੂੰ ਉਹਨਾਂ ਨੂੰ ਸਿੱਧਾ ਸੁਨੇਹਾ ਭੇਜਣ ਲਈ ਕਹਿ ਸਕਦੇ ਹਨ।

 

ਅਸੀਂ ਇਹਨਾਂ ਘੁਟਾਲਿਆਂ ਦਾ ਪੈਦਾ ਹੁੰਦੇ ਸਾਰ ਹੀ ਮੁਕਾਬਲਾ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ।

ਅਸੀਂ FacebookExternal Link, TwitterExternal Link ਅਤੇ LinkedInExternal Link 'ਤੇ ਹਾਂ, ਪਰ ਅਸੀਂ ਤੁਹਾਨੂੰ ਨਿੱਜੀ ਜਾਣਕਾਰੀ ਜਾਂ ਦਸਤਾਵੇਜ਼ ਪ੍ਰਦਾਨ ਕਰਨ ਜਾਂ ਤੁਹਾਨੂੰ ਭੁਗਤਾਨ ਕਰਨ ਲਈ ਕਹਿਣ ਲਈ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਦੇ ਨਹੀਂ ਕਰਾਂਗੇ।

 

ਤੁਸੀਂ ਦੱਸ ਸਕਦੇ ਹੋ ਕਿ ਇਹ ਅਸਲ ਵਿੱਚ ਸਾਡਾ Facebook ਖਾਤਾ ਹੈ ਜਾਂ ਨਹੀਂ ਕਿਉਂਕਿ ਸਾਡੇ ਪੰਨੇ ਵਿੱਚ ਸਾਡੇ ਨਾਮ (ਆਸਟ੍ਰੇਲੀਅਨ ਟੈਕਸੇਸ਼ਨ ਦਫ਼ਤਰ) ਦੇ ਸੱਜੇ ਪਾਸੇ ਇੱਕ ਨੀਲੇ ਰੰਗ ਦਾ ਪੁਸ਼ਟੀਕਰਨ ਟਿੱਕ ਹੈ। ਸਾਡੇ ਟਵਿੱਟਰ ਖਾਤੇ ਵਿੱਚ ਸਾਡੇ ਯੂਜ਼ਰ ਨਾਮ (@ato_gov_au) ਦੇ ਅੱਗੇ ਇੱਕ ਸਲੇਟੀ ਟਿੱਕ ਹੈ।

 

ਤੁਸੀਂ ਇਹ ਯਕੀਨੀ ਬਣਾ ਕੇ LinkedIn 'ਤੇ ਸਾਡੀ ਪੁਸ਼ਟੀ ਕਰ ਸਕਦੇ ਹੋ ਕਿ ਤੁਸੀਂ ਜਿਸ ਖਾਤੇ ਨਾਲ ਜੁੜ ਰਹੇ ਹੋ ਉਹ:

  • ਸੁਨੇਹੇ ਦੇ ਅੱਗੇ ATO ਦਾ ਅਧਿਕਾਰਤ ਲੋਗੋ ਅਤੇ ਨਾਮ ਹੈ। ਸਾਡੇ ਨਾਮ ਵਿੱਚ ਮਾਮੂਲੀ ਭਿੰਨਤਾਵਾਂ ਹੋਣ ਤੋਂ ਸਾਵਧਾਨ ਰਹੋ, ਜਿਵੇਂ ਕਿ 'ਆਸਟ੍ਰੇਲੀਅਨ' ਟੈਕਸੇਸ਼ਨ ਦਫ਼ਤਰ ਦੀ ਬਜਾਏ 'ਆਸਟ੍ਰੇਲੀਆ'
  • ਲਿੰਕਡਇਨ 'ਤੇ ਸਰਗਰਮੀ ਨਾਲ ਪੋਸਟ ਕਰ ਰਿਹਾ ਹੈ, ਅਤੇ ਲੰਬੇ ਸਮੇਂ ਤੋਂ ਅਜਿਹਾ ਕਰ ਰਿਹਾ ਹੈ
  • ਤੁਹਾਨੂੰ ਸਿਰਫ਼ '.gov.au' ਨਾਲ ਖ਼ਤਮ ਹੋਣ ਵਾਲੇ ਈਮੇਲ ਪਤੇ ਪ੍ਰਦਾਨ ਕਰਦਾ ਹੈ
  • ਇਸ ਦੇ ਸੁਨੇਹਿਆਂ ਵਿੱਚ ਟਾਈਪੋ ਜਾਂ ਵਿਆਕਰਣ ਦੀਆਂ ਗਲਤੀਆਂ ਨਹੀਂ ਹੁੰਦੀਆਂ ਹਨ
  • ਖਾਤੇ ਦੇ ਵੱਡੀ ਗਿਣਤੀ ਵਿੱਚ ਫ਼ੋੱਲੋਰ ਹਨ।

 

ਅਸੀਂ ਕਦੇ ਵੀ Whatsapp ਰਾਹੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗੇ।

 

ਸੋਸ਼ਲ ਮੀਡੀਆ 'ਤੇ ਆਪਣੇ TFN, myGov ਜਾਂ ਬੈਂਕ ਖਾਤੇ ਦੇ ਵੇਰਵਿਆਂ ਵਰਗੀ ਜਾਣਕਾਰੀ ਕਦੇ ਵੀ ਸਾਂਝੀ ਨਾ ਕਰੋ , ਇਥੋਂ ਤੱਕ ਕਿ ਨਿੱਜੀ ਸੰਦੇਸ਼ ਰਾਹੀਂ ਵੀ ਨਹੀਂ।

 ਆਸਟ੍ਰੇਲੀਅਨ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ। 

QC60582