ato logo
Search Suggestion:

ਛੋਟੇ ਕਾਰੋਬਾਰਾਂ ਲਈ ਜੀਐਸਟੀ ਅਤੇ ਭੋਜਨ

Last updated 9 July 2019

ਸ਼ੁਰੂ ਕਰਨਾ

ਜੀਐਸਟੀ ਕੀ ਹੈ?

ਸਾਮਾਨ ਅਤੇ ਸੇਵਾਵਾਂ ਟੈਕਸ (ਜੀਐਸਟੀ) ਆਸਟ੍ਰੇਲੀਆ ਵਿਚ ਵੇਚੇ ਜਾਂ ਖਰੀਦੇ ਜ਼ਿਆਦਾਤਰ ਸਾਮਾਨ ਅਤੇ ਸੇਵਾਵਾਂ 'ਤੇ 10% ਦਾ ਟੈਕਸ ਹੈ। ਜੇ ਤੁਸੀਂ ਕੋਈ ਕਾਰੋਬਾਰ ਚਲਾਉਂਦੇ ਹੋ, ਤਾਂ ਤੁਹਾਨੂੰ ਜੀਐਸਟੀ ਬਾਰੇ ਜਾਣਨ ਦੀ ਲੋੜ ਹੈ।

ਜੇ ਤੁਸੀਂ ਰਜਿਸਟਰ ਹੋ ਗਏ ਹੋ, ਜਾਂ ਜੀਐਸਟੀ ਲਈ ਰਜਿਸਟਰ ਹੋਣ ਦੀ ਜ਼ਰੂਰਤ ਹੈ:

 • ਤੁਹਾਡੇ ਗਾਹਕਾਂ ਨੂੰ ਟੈਕਸਯੋਗ ਵਿਕਰੀ ਦੀ ਕੀਮਤ ਵਿੱਚ ਜੀਐਸਟੀ ਸ਼ਾਮਲ ਕਰੋ।
 • ਜੇ ਤੁਹਾਡੀ ਵਿਕਰੀ 'ਜੀਐਸਟੀ-ਮੁਕਤ' ਜਾਂ 'ਇਨਪੁਟ ਟੈਕਸ' ਹੈ ਤਾਂ ਕੀਮਤ ਵਿੱਚ ਜੀਐਸਟੀ ਨੂੰ ਸ਼ਾਮਲ ਨਾ ਕਰੋ।
 • ਆਮ ਤੌਰ 'ਤੇ, ਤੁਸੀਂ ਆਪਣੇ ਕਾਰੋਬਾਰ ਲਈ ਖਰੀਦਦਾਰੀ ਦੀ ਕੀਮਤ ਵਿੱਚ ਜੀਐਸਟੀ ਲਈ ਕ੍ਰੈਡਿਟ ਦਾ ਦਾਅਵਾ ਕਰ ਸਕਦੇ ਹੋ, ਜੇ ਖਰੀਦਾਂ ਜੀਐਸਟੀ- ਮੁਕਤ ਜਾਂ ਟੈਕਸਯੋਗ ਵਿਕਰੀ ਕਰਨ ਲਈ ਹਨ।

ਜੀਐਸਟੀ ਅਤੇ ਭੋਜਨ

ਜੇ ਤੁਸੀਂ ਆਪਣੇ ਕਾਰੋਬਾਰ ਵਿੱਚ ਭੋਜਨ ਵੇਚਦੇ ਹੋ, ਤੁਹਾਨੂੰ ਇਹ ਪਤਾ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਕਿਹੜੀ ਚੀਜ਼ 'ਤੇ ਜੀਐਸਟੀ ਨੂੰ ਲਗਾਉਣਾ ਹੈ।

ਸਾਰੇ ਕਿਸਮ ਦੇ ਭੋਜਨ ਦੀ ਵਿਕਰੀ ਟੈਕਸਯੋਗ ਵਿਕਰੀ ਨਹੀਂ ਹੈ। ਕੁਝ ਭੋਜਨ ਵਿਕਰੀ ਜੀਐਸਟੀ-ਮੁਕਤ ਹੈ। ਜਿਹੜੇ ਭੋਜਨ ਜੀਐਸਟੀ-ਮੁਕਤ ਹਨ ਤੁਸੀਂ ਉੰਨਾਂ ਭੋਜਨਾਂ ਦੀ ਵਿਕਰੀ ਕੀਮਤ ਵਿੱਚ GST ਨੂੰ ਸ਼ਾਮਲ ਨਹੀਂ ਕਰ ਸਕਦੇ ਹੋ ।

'ਜੀਐਸਟੀ-ਮੁਕਤ' ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਉਦਾਹਰਨਾਂ ਇਹ ਹਨ:

 • ਬ੍ਰੈਡ ਅਤੇ ਬ੍ਰੈਡ-ਰੋਲ ਬਿਨਾਂ ਮਿੱਠੇ ਦੀ ਪਰਤ ਜਾਂ ਭਰਾਈ ਤੋਂ
 • ਭੋਜਨ ਪਕਾਉਣ ਦੀ ਸਮੱਗਰੀ ਜਿਵੇਂ ਕਿ ਆਟਾ, ਖੰਡ ਅਤੇ ਕੇਕ ਮਿਸ਼ਰਨ
 • ਖਾਣਾ ਪਕਾਉਣ ਲਈ ਚਰਬੀ ਅਤੇ ਤੇਲ
 • ਬਿਨ੍ਹਾਂ ਸਵਾਦ ਦੇ ਦੁੱਧ, ਕ੍ਰੀਮ, ਪਨੀਰ ਅਤੇ ਆਂਡੇ
 • ਮਸਾਲੇ ਅਤੇ ਚਟਨੀਆਂ
 • ਫਲਾਂ ਜਾਂ ਸਬਜ਼ੀਆਂ ਦੇ ਜੂਸ ਜਿਸ ਵਿਚ ਮਾਤਰਾ ਅਨੁਸਾਰ ਘੱਟੋ-ਘੱਟ 90% ਫਲ ਜਾਂ ਸਬਜ਼ੀਆਂ ਦਾ ਜੂਸ ਹੋਵੇ
 • ਬੋਤਲਬੰਦ ਪੀਣ ਵਾਲੇ ਪਾਣੀ
 • ਚਾਹ ਅਤੇ ਕੌਫੀ (ਜਦੋਂ ਤੱਕ ਇਹ ਪੀਣ ਲਈ ਤਿਆਰ ਨਹੀਂ ਹੁੰਦਾ)
 • ਬੱਚਿਆਂ ਦਾ ਭੋਜਨ ਅਤੇ ਬਾਲ ਫਾਰਮੂਲਾ (12 ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਲਈ)
 • ਲੋਕਾਂ ਦੇ ਖਾਣ ਲਈ ਮੀਟ (ਬਣੇ-ਬਣਾਏ ਖਾਣੇ ਜਾਂ ਸਨੈਕ ਤੋਂ ਇਲਾਵਾ)
 • ਫਲ, ਸਬਜ਼ੀਆਂ, ਮੱਛੀ ਅਤੇ ਸੂਪ (ਪਰ ਗਰਮ ਸੂਪ ਨਹੀਂ)
 • ਸਪ੍ਰੇਅਡ, ਜਿਵੇਂ ਕਿ ਸ਼ਹਿਦ, ਜੈਮ ਅਤੇ ਮੂੰਗਫਲੀ ਵਾਲਾ ਮੱਖਣ
 • ਬ੍ਰੇਕਫਾਸਟ ਸੀਰੀਅਲਜ (ਨਾਸ਼ਤੇ ਦੇ ਅਨਾਜ)

ਹਾਲਾਂਕਿ ਤੁਹਾਡੀ ਚੀਜ਼ GST ਮੁਕਤ ਹੋ ਸਕਦੀ ਹੈ, ਪਰੰਤੂ ਕੁਝ ਹਾਲਤਾਂ ਵਿੱਚ ਇਹ ਅਜੇ ਵੀ ਟੈਕਸਯੋਗ ਹੋ ਸਕਦੀ ਹੈ । ਉਦਾਹਰਨ ਲਈ, ਬ੍ਰੈਡ ਰੋਲ GST- ਮੁਕਤ ਹੁੰਦੇ ਹਨ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਕਿਸੇ ਰੈਸਟੋਰੈਂਟ ਵਿੱਚ ਨਹੀਂ ਵੇਚਦੇ ਅਤੇ ਤੁਹਾਡੇ ਗਾਹਕ ਰੈਸਤਰਾਂ ਵਿੱਚ ਉਨ੍ਹਾਂ ਨੂੰ ਨਹੀਂ ਖਾਂਦੇ ਹਨ ।

'ਟੈਕਸਯੋਗ ਭੋਜਨ ਅਤੇ ਪੀਣ ਵਾਲੇ' ਦੀਆਂ ਉਦਾਹਰਨਾਂ ਹਨ:

 • ਬੇਕਰੀ ਉਤਪਾਦ ਜਿਵੇਂ ਕਿ ਕੇਕ, ਪੇਸਟਰੀ ਅਤੇ ਪਾਈਜ਼
 • ਬਿਸਕੁਟ, ਕ੍ਰਿਸਪਬ੍ਰੈਡ, ਕਰੈਕਰਜ਼, ਪ੍ਰੈਟਜਲਜ਼, ਕੋਨ ਅਤੇ ਵੇਫਰ
 • ਆਲੂ ਦੇ ਚਿਪਸ ਵਰਗੇ ਨਮਕੀਨ ਸਨੈਕਸ
 • ਚਾਕਲੇਟ, ਟੌਫੀਆਂ ਅਤੇ ਮੁਸਲੀ ਬਾਰ ਸਮੇਤ ਮਿਠਾਈਆਂ
 • ਆਈਸਕ੍ਰੀਮ ਅਤੇ ਓਹੋ-ਜਿਹੇ ਉਤਪਾਦ
 • ਸਾਫਟ ਡਰਿੰਕਸ ਅਤੇ ਸੁਆਦ ਵਾਲੇ ਦੁੱਧ ਜਿਵੇਂ ਚਾਕਲੇਟ ਵਾਲਾ ਦੁੱਧ
 • ਭੋਜਨ ਦੀਆ ਪਲੇਟਾਂ
 • ਖਾਣੇ ਜਿਨ੍ਹਾਂ ਨੂੰ ਤਿਆਰ ਕੀਤਾ ਗਏ ਭੋਜਨ ਦੇ ਤੌਰ 'ਤੇ ਬੇਚਿਆ ਜਾਂਦਾ ਹੈ ਜਿਵੇਂ ਕਿ ਸੁਸ਼ੀ, ਕਰੀ ਅਤੇ ਚੌਲਾਂ ਦੇ ਪਕਵਾਨ
 • ਸਾਰੇ ਭੋਜਨ ਅਤੇ ਪੀਣ ਵਾਲੇ ਪਦਾਰਥ ਜਿਹੜੇ ਉਥੇ ਹੀ ਖਾਂਦੇ ਜਾਂਦੇ ਹਨ ਜਿੱਥੇ ਉਹ ਵੇਚੇ ਜਾਂਦੇ ਹਨ, ਉਦਾਹਰਣ ਲਈ, ਰੈਸਟੋਰੈਂਟ ਅਤੇ ਕੈਫੇ
 • ਸਾਰਾ ਗਰਮ ਭੋਜਨ ਜੋ ਟੇਕ-ਅਵੇ ਦੇ ਤੌਰ 'ਤੇ ਵੇਚਿਆ ਜਾਂਦਾ ਹੈ
 • ਭੋਜਨ ਜੋ ਮਨੁੱਖੀ ਖਪਤ ਲਈ ਨਹੀਂ ਹੈ, ਉਦਾਹਰਣ ਵਜੋਂ ਪਾਲਤੂ ਜਾਨਵਰਾਂ ਲਈ ਭੋਜਨ
 • ਉਹ ਭੋਜਨ ਜਿਹੜਾ ਖਾਸ ਤੌਰ 'ਤੇ ਜੀਐਸਟੀ ਕਾਨੂੰਨ ਵਿਚ ਟੈਕਸਯੋਗ ਹੋਣ ਲਈ ਸੂਚੀਬੱਧ ਹੈ ਜਾਂ ਉਸ ਖਾਣੇ ਦੇ ਸਮਾਨ ਹੈ
 • ਪੀਣ ਵਾਲੇ ਪਦਾਰਥ ਅਤੇ ਪੀਣ ਵਾਲੇ ਪਦਾਰਥ ਦੀ ਸਮੱਗਰੀ ਜੋ ਜੀਐਸਟੀ ਕਾਨੂੰਨ ਵਿਚ ਸੂਚੀਬੱਧ ਨਹੀਂ ਹਨ, ਜਿਵੇਂ ਕਿ ਜੀਐਸਟੀ-ਮੁਕਤ
 • ਉਤਪਾਦਾਂ ਜਿੰਨ੍ਹਾਂ ਨੂੰ ਜੀਐਸਟੀ ਕਾਨੂੰਨ ਦੇ ਅਧੀਨ ਭੋਜਨ ਨਹੀਂ ਮੰਨਿਆ ਜਾਂਦਾ ਹੈ ਜਦੋਂ ਤੱਕ ਇਹਨਾਂ 'ਨੂੰ ਬਣਾਇਆ ਜਾਂ ਤਿਆਰ ਨਹੀਂ ਕੀਤਾ ਜਾਂਦਾ। ਇਹਨਾਂ 'ਚ ਇਹ ਸ਼ਾਮਲ ਹਨ:
  • ਕ੍ਰਸਟਸੈਸਨਜ਼ ਜਾਂ ਮੋਲੁਸੇਕਸ ਤੋਂ ਇਲਾਵਾ ਹੋਰ ਜੀਵਤ ਜਾਨਵਰ
  • ਬਿਨ੍ਹਾਂ ਤਿਆਰ ਕੀਤੇ ਅਤੇ ਬਿਨ੍ਹਾਂ ਬਣਾਏ ਹੋਏ ਅਨਾਜ, ਸੀਰੀਅਲ ਜਾਂ ਗੰਨਾ
  • ਜੀਵਤ ਪੌਦੇ (ਉਦਾਹਰਨ ਲਈ ਸਲਾਦ ਜਾਂ ਗਮਲੇ ਚ ਲੱਗੀ ਜੜ੍ਹੀ-ਬੂਟੀ )
   

ਇਹ ਵੀ ਵੇਖੋ:

ਜੀਐਸਟੀ ਅਤੇ ਭੋਜਨ ਸਪਲਾਈ ਲੜੀ

ਭੋਜਨ ਸਪਲਾਈ ਲੜੀ ਵਿਚ ਜੀਐਸਟੀ ਕੁਝ ਪੜਾਵਾਂ 'ਤੇ ਲਾਗੂ ਹੁੰਦੀ ਹੈ. ਜੀਐਸਟੀ ਉਥੇ ਲਾਗੂ ਕੀਤੀ ਜਾਂਦੀ ਹੈ, ਜਿੱਥੇ ਜਾਂ ਤਾਂ ਸਪਲਾਈ ਦੇ ਸਮੇਂ ਉਤਪਾਦ ਹੁੰਦਾ ਹੈ:

 • ਸਪਲਾਈ ਲੜੀ ਵਿਚ ਉਸ ਖ਼ਾਸ ਪੜਾਅ 'ਤੇ ਮਨੁੱਖੀ ਖਪਤ ਲਈ ਨਹੀਂ ਹੁੰਦਾ, ਜਾਂ
 • ਜੀਐਸਟੀ ਕਾਨੂੰਨ ਦੇ ਅਧੀਨ ਟੈਕਸਯੋਗ

ਜੇ ਤੁਸੀਂ ਜੀਐਸਟੀ-ਰਜਿਸਟਰਡ ਕਾਰੋਬਾਰ ਹੋ, ਤਾਂ ਤੁਸੀਂ ਆਪਣੇ ਕਾਰੋਬਾਰ ਲਈ ਖਰੀਦੇ ਹੋਏ ਭੋਜਨ ਦੀ ਕੀਮਤ ਵਿਚ ਭੁਗਤਾਨ ਕੀਤੀ ਕਿਸੇ ਵੀ ਜੀਐਸਟੀ ਲਈ 'ਜੀਐਸਟੀ ਕ੍ਰੈਡਿਟ' ਦਾ ਦਾਅਵਾ ਕਰ ਸਕਦੇ ਹੋ

ਤੁਸੀਂ 'ਮਨੋਰੰਜਨ ਖਰਚੇ' ਦੇ ਰੂਪ ਵਿਚ ਦਿੱਤੇ ਗਏ ਭੋਜਨ ਲਈ ਜੀਐਸਟੀ ਕ੍ਰੈਡਿਟ ਦਾ ਦਾਅਵਾ ਨਹੀਂ ਕਰ ਸਕਦੇ ਜੇ ਤੁਸੀਂ ਇਸ ਲਈ ਇਨਕਮ ਟੈਕਸ ਕਟੌਤੀ ਦਾ ਦਾਅਵਾ ਨਹੀਂ ਕਰ ਸਕਦੇ ਹੋ ਤਾਂ

ਉਦਾਹਰਨ: ਜੀਐਸਟੀ ਭੋਜਨ ਸਪਲਾਈ ਲੜੀ 'ਚ ਕਦੋਂ ਲਾਗੂ ਹੁੰਦੀ ਹੈ?

ਇੱਕ ਪੌਦਿਆਂ ਦੀ ਨਰਸਰੀ ਜਦੋਂ ਜੀਐਸਟੀ ਰਜਿਸਟਰਡ ਮਾਰਕੀਟ ਮਾਲਿਕ ਨੂੰ ਲੈਟਸ ਸਬਜ਼ੀਆਂ ਵੇਚਦੀ ਹੈ। ਪੌਦੇ ਉਗਾਉਣੇ ਟੈਕਸਯੋਗ ਹਨ ਕਿਉਂਕਿ ਉਹ ਖੇਤੀਬਾੜੀ ਹੇਠ ਪੌਦੇ ਹਨ।

ਪੌਦਾ ਨਰਸਰੀ ਗਾਹਕਾਂ ਤੋਂ ਜੀਐਸਟੀ ਲੈਂਦੀ ਹੈ ਅਤੇ ਸਾਨੂੰ ਭੁਗਤਾਨ ਕਰਦੀ ਹੈ।

ਬਾਜ਼ਾਰੀ ਤੌਰ 'ਤੇ ਬਾਗਬਾਨੀ ਕਰਨ ਵਾਲਾ ਉਸ ਜੀਐਸਟੀ ਲਈ ਜੀਐਸਟੀ ਕ੍ਰੈਡਿਟ ਦਾ ਦਾਅਵਾ ਕਰ ਸਕਦਾ ਹੈ, ਜੋ ਕਿ ਬੀਜਾਂ ਉਗਾਉਣ ਲਈ ਭੁਗਤਾਨ ਕੀਤੀ ਕੀਮਤ ਵਿੱਚ ਸ਼ਾਮਲ ਹੈ।

ਬਾਜ਼ਾਰੀ ਤੌਰ 'ਤੇ ਬਾਗਬਾਨੀ ਕਰਨ ਵਾਲਾ ਸਲਾਦ ਉਗਾਉਂਦਾ ਹੈ, ਇਸ ਨੂੰ ਤੋੜਦਾ ਹੈ ਅਤੇ ਸਬਜ਼ੀਆਂ ਦੇ ਥੋਕ ਵਪਾਰੀ ਨੂੰ ਵੇਚਦਾ ਹੈ। ਬਾਜ਼ਾਰੀ ਤੌਰ 'ਤੇ ਬਾਗਬਾਨੀ ਕਰਨ ਵਾਲੇ ਦੁਆਰਾ ਲੈਟਸ ਦੀ ਵਿਕਰੀ ਜੀਐਸਟੀ-ਮੁਕਤ ਹੈ ਕਿਉਂਕਿ ਇਹ ਹੁਣ ਮਨੁੱਖੀ ਖਪਤ ਲਈ ਭੋਜਨ ਹੈ ਅਤੇ ਵਿਕਰੀ ਟੈਕਸਯੋਗ ਨਹੀਂ ਹੈ।

ਸਬਜ਼ੀਆਂ ਦਾ ਥੋਕ ਵਪਾਰੀ ਜੀਐਸਟੀ-ਮੁਕਤ ਲੈਟਸ ਦੀ ਵਿਕਰੀ ਇੱਕ ਸੁਪਰ ਮਾਰਕੀਟ ਨੂੰ ਕਰਦਾ ਹੈ ।

ਸੁਪਰ ਮਾਰਕੀਟ ਗਾਹਕਾਂ ਨੂੰ ਜੀਐਸਟੀ-ਮੁਫ਼ਤ ਲੈਟਸ ਵੇਚਦਾ ਹੈ

End of example

ਜਿੱਥੇ ਭੋਜਨ ਵੇਚਿਆ ਜਾਂਦਾ ਹੈ ਅਤੇ ਖਪਤ ਹੁੰਦੀ ਹੈ ਜੀਐਸਟੀ ਨੂੰ ਪ੍ਰਭਾਵਿਤ ਕਰਦਾ ਹੈ

ਜਿਸ ਸਥਾਨ 'ਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਖਪਤ ਲਈ ਵਿਕਰੀ ਕੀਤੀ ਜਾਂਦੀ ਹੈ ਉਹ ਸਾਰੇ ਟੈਕਸਯੋਗ ਵਿਕਰੀਆਂ ਹਨ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਗਾਹਕਾਂ ਲਈ ਭੋਜਨ ਅਤੇ ਪੀਣ ਵਾਲੀਆਂ ਚੀਜ਼ਾਂ ਲਈ ਜਿਹੜੀ ਕੀਮਤ ਲੈਂਦੇ ਹੋ, ਉਨ੍ਹਾਂ ਵਿਚ ਜੀਐਸਟੀ ਵੀ ਸ਼ਾਮਲ ਹੈ, ਅਤੇ ਜੇ ਤੁਸੀਂ ਇਹਨਾਂ ਥਾਵਾਂ 'ਤੇ ਭੋਜਨ ਅਤੇ ਪੀਣ ਵਾਲੇ ਪਦਾਰਥ ਵੇਚਦੇ ਹੋ ਤਾਂ ਤੁਹਾਨੂੰ ਜ਼ਰੂਰ ਇਸਦਾ ਭੁਗਤਾਨ ਸਾਨੂੰ ਦੇਣਾ ਚਾਹੀਦਾ ਹੈ:

 • ਰੈਸਟੋਰੈਂਟ ਜਾਂ ਕੈਫ਼ੇ, ਸਨੈਕ ਬਾਰ ਜਾਂ ਸਟੈਂਡਾਂ, ਹੋਟਲ, ਕਲੱਬਾਂ, ਕਿਸ਼ਤੀਆਂ, ਕੇਟਰਡ ਫੰਕਸ਼ਨ ਅਤੇ ਖੇਡ-ਮੈਦਾਨ ਦੇ ਆਲੇ ਦੁਆਲੇ ਦੇ ਅਜਿਹੇ ਸਥਾਨ
 • ਅਰਾਮ, ਖੇਡ ਜਾਂ ਮਨੋਰੰਜਨ ਦੇ ਨਾਲ ਜੁੜੀਆਂ ਥਾਵਾਂ, ਜਿਵੇਂ ਕਿ
  • ਖੇਡ ਮੈਦਾਨ
  • ਗੋਲਫ ਕੋਰਸ
  • ਜਿਮ
  • ਰੇਸਕੋਰੇਸ
  • ਥਿਏਟਰਜ਼
  • ਅਜਾਇਬ ਘਰ
  • ਗੈਲਰੀਆਂ
  • ਸਿਨੇਮਾ-ਘਰ
  • ਮਨੋਰੰਜਨ ਪਾਰਕ
   

ਕੁਝ ਮਾਮਲਿਆਂ ਵਿੱਚ ਚੈਰੀਟੇਬਲ ਸੰਸਥਾਵਾਂ, ਚੈਰੀਟੇਬਲ ਫੰਡ, ਤੋਹਫ਼ੇ ਕਟੌਤੀ ਵਾਲੀਆਂ ਸੰਸਥਾਵਾਂ ਅਤੇ ਸਰਕਾਰੀ ਸਕੂਲਾਂ (ਉਦਾਹਰਣ ਲਈ, ਟੱਕਸ਼ੋਪਸ) ਜੋ ਕਿ ਫੰਡ ਇਕੱਠੇ ਕਰਨ ਲਈ ਭੋਜਨ ਵੇਚਦੇ ਹਨ ਜਾਂ ਕੁਝ ਅਜਿਹਾ ਹੀ 'ਇਨਪੁਟ ਟੈਕਸ' ਵਜੋਂ ਭੋਜਨ ਦੀ ਸਪਲਾਈ ਕਰ ਸਕਦੇ ਹਨ ਅਤੇ ਜੀਐਸਟੀ ਨਹੀਂ ਲੈ ਸਕਦੇ।

ਉਦਾਹਰਨ:

ਐਨਾਹ ਦੀ ਬੇਕਰੀ

ਐਨਾਹ ਉਸਦੀ ਬੇਕਰੀ ਵਿਚ ਬ੍ਰੈਡ ਅਤੇ ਸਧਾਰਨ ਬ੍ਰੈਡ ਰੋਲ ਵੇਚਦੀ ਹੈ, ਬਿਨਾਂ ਮਿੱਠੇ ਦੀ ਭਰਾਈ ਜਾਂ ਪਰਤ ਦੇ । ਉਹ ਆਪਣੇ ਗਾਹਕਾਂ ਨੂੰ ਬ੍ਰੈਡ ਇਸ ਇਰਾਦੇ ਦੇ ਨਾਲ ਵੇਚਦੀ ਹੈ ਕਿ ਉਹ ਇਸਨੂੰ ਹੋਰ ਕਿਤੇ ਖਾਣਗੇ ।

ਉਸਨੂੰ ਆਪਣੇ ਗਾਹਕਾਂ GST ਲਗਾਉਣ ਦੀ ਜ਼ਰੂਰਤ ਨਹੀਂ ਹੈ ।

ਇਮਾਨ ਦਾ ਰੈਸਤਰਾਂ

ਇਮਾਨ ਉਸ ਦੇ ਰੈਸਟੋਰੈਂਟ 'ਤੇ ਸਧਾਰਨ ਬ੍ਰੈਡ ਰੋਲ ਵੇਚਦਾ ਹੈ । ਇਹਨਾਂ ਨੂੰ ਰੈਸਤਰਾਂ ਵਿੱਚ ਪਰੋਸਿਆ ਜਾਂਦਾ ਹੈ ਅਤੇ ਤਾ ਕਿ ਉੰਨਾ ਨੂੰ ਉਥੇ ਖਾਧਾ ਜਾ ਸਕੇ ।

ਇਮਾਨ ਆਪਣੇ ਗਾਹਕਾਂ ਤੋਂ ਜੀਐਸਟੀ ਲੈਂਦਾ ਹੈ ਅਤੇ ਉਹ ਸਾਨੂੰ ਇਸ ਜੀਐਸਟੀ ਦਾ ਭੁਗਤਾਨ ਕਰੇਗਾ ।

ਅਲੀ ਦੀ ਕੌਫੀ ਵੈਨ

ਅਲੀ ਇੱਕ ਮੋਬਾਈਲ ਕੌਫੀ ਕਾਰੋਬਾਰ ਚਲਾਉਂਦਾ ਹੈ। ਉਹ ਆਪਣੀ ਵੈਨ ਨੂੰ ਕਈ ਤਿਉਹਾਰਾਂ ਅਤੇ ਸਮਾਗਮਾਂ ਵਿਚ ਲਿਜਾਂਦਾ ਹੈ । ਉਹ ਚਾਹ, ਕੌਫੀ ਅਤੇ ਗਰਮ ਚਾਕਲੇਟ ਵਰਗੇ ਪੀਣਯੋਗ ਪਦਾਰਥ ਵੇਚਦਾ ਹੈ । ਉਹ ਬੋਤਲਬੰਦ ਪਾਣੀ ਵੇਚਦਾ ਹੈ । ਚਾਹ, ਕੌਫੀ ਅਤੇ ਗਰਮ ਚਾਕਲੇਟ ਟੈਕਸਯੋਗ ਹੁੰਦੇ ਹਨ ਕਿਉਂਕਿ ਇਹ 'ਪੀਣ ਲਈ ਤਿਆਰ' ਹਨ । ਬੋਤਲਬੰਦ ਪਾਣੀ ਵੀ ਟੈਕਸ ਯੋਗ ਹੈ ਕਿਉਂਕਿ ਇਹ ਇਸ ਇਰਾਦਾ ਨਾਲ ਵੇਚਿਆ ਜਾ ਰਿਹਾ ਹੈ ਕਿ ਗਾਹਕ ਇਸਨੂੰ ਪ੍ਰੋਗ੍ਰਾਮ ਵਿੱਚ ਪੀ ਲਵੇਗਾ

ਅਲੀ ਆਪਣੇ ਗਾਹਕਾਂ ਤੋਂ ਜੀਐਸਟੀ ਵਸੂਲਦਾ ਹੈ ਅਤੇ ਉਹ ਇਸ ਜੀਐਸਟੀ ਦਾ ਭੁਗਤਾਨ ਸਾਨੂੰ ਕਰੇਗਾ

ਹਾਰੁਕਾ ਦਾ ਜੂਸ ਬਾਰ

ਹਾਰੁਕਾ ਫੂਡ ਕੋਰਟ ਵਿਚ ਜੂਸ ਬਾਰ ਚਲਾਉਂਦੀ ਹੈ ਉਹ 100% ਫਲਾਂ ਦਾ ਜੂਸ, ਸਮੂਦੀ ਅਤੇ ਬੋਤਲਬੰਦ ਪਾਣੀ ਨੂੰ ਵੇਚਦੀ ਹੈ, ਇਹ ਸਾਰੇ ਟੈਕਸਯੋਗ ਹੁੰਦੇ ਹਨ ਕਿਉਂਕਿ ਇਹ ਸਭ ਫੂਡ ਕੋਰਟ ਵਿਚ ਹੀ ਪੀਤੇ ਜਾਣਦੇ ਇਰਾਦਤਨ ਹੁੰਦੇ ਹਨ

ਹਾਰੁਕਾ ਆਪਣੇ ਗਾਹਕਾਂ ਤੋਂ ਜੀਐਸਟੀ ਵਸੂਲਦੀ ਹੈ ਅਤੇ ਉਹ ਇਸ ਜੀਐਸਟੀ ਦਾ ਭੁਗਤਾਨ ਸਾਨੂੰ ਕਰੇਗੀ

End of example

ਵਧੇਰੀ ਜਾਣਕਾਰੀ

ਵਧੇਰੀ ਜਾਣਕਾਰੀ

 • ਸਾਡੀ ਵੈਬਸਾਈਟ ‘ਤੇ ਜਾਓ  
 • ਫ਼ੋਨ
  • ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ 'ਚ ਸਾਡੇ ਨਾਲ ਗੱਲ ਕਰਨ ਲਈ, 13 14 50 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ ਫ਼ੋਨ ਕਰੋ।
  • ATO ਸ਼ਾਪਫ੍ਰੰਟ - ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.00 ਵਜੇ ਅਤੇ ਸ਼ਾਮ 6.00 ਵਜੇ ਦੇ ਦਰਮਿਆਨ 13 28 66 'ਤੇ ਫ਼ੋਨ ਕਰੋ।
   
 • ਸਾਡੇ ਨਾਲ ਗੱਲ ਕਰੋ
 • ਆਪਣੇ ਟੈਕਸ ਜਾਂ BAS ਏਜੰਟ ਨਾਲ ਗੱਲ ਕਰੋ।

QC59619