ato logo
Search Suggestion:

ਕਾਰ ਦੇ ਖਰਚੇ

Last updated 12 December 2022

ਜੇ ਤੁਸੀਂ ਆਪਣੀ ਕਾਰ ਕੰਮ ਲਈ ਵਰਤਦੇ ਹੋ (ਇਹ ਤੁਹਾਡੀ ਆਪਣੀ ਮਾਲਕੀ ਵਾਲੀ ਕਾਰ, ਲੀਜ਼ ਤੇ ਲਈ ਹੋਈ ਜਾਂ ਖਰੀਦ-ਵੇਚ ਇਕਰਾਰਨਾਮੇ ਦੇ ਅਧੀਨ ਹੋ ਸਕਦੀ ਹੈ), ਸੈਂਟਸ ਪ੍ਰਤੀ ਕਿਲੋਮੀਟਰ ਦਾ ਤਰੀਕਾ ਜਾਂ ਲੌਗ-ਬੁੱਕ ਤਰੀਕਾ ਵਰਤ ਕੇ ਤੁਸੀਂ ਕਟੌਤੀ ਦਾ ਦਾਅਵਾ ਕਰ ਸਕਦੇ ਹੋ।

ਤੁਸੀਂ ਕਾਰ ਦੇ ਖਰਚਿਆਂ ਦੀ ਕਟੌਤੀ ਦਾ ਦਾਅਵਾ ਕਰ ਸਕਦੇ ਹੋ ਜੇ ਤੁਸੀਂ ਇਸ ਵਾਸਤੇ ਆਪਣੀ ਕਾਰ ਵਰਤੀ ਹੈ:

 • ਆਪਣੇ ਕੰਮ ਦੇ ਫਰਜ਼ਾਂ ਨੂੰ ਪੂਰਾ ਕਰਨ ਲਈ
 • ਆਪਣੀ ਆਮ ਕੰਮ ਦੀ ਜਗ੍ਹਾ ਤੋਂ ਦੂਰ ਕੰਮ ਨਾਲ ਸਬੰਧਿਤ ਕਾਨਫਰੰਸਾਂ ਜਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ
 • ਰੁਜ਼ਗਾਰ ਦੀਆਂ ਦੋ ਵੱਖਰੀਆਂ ਜਗ੍ਹਾਵਾਂ ਦੇ ਵਿੱਚਕਾਰ ਸਿੱਧਾ ਸਫਰ ਕਰਨਾ ਜੇ ਇਹਨਾਂ ਵਿੱਚੋਂ ਕੋਈ ਵੀ ਜਗ੍ਹਾ ਤੁਹਾਡਾ ਘਰ ਨਹੀਂ ਹੈ
 • ਆਪਣੀ ਆਮ ਕੰਮ ਦੀ ਜਗ੍ਹਾ ਤੋਂ ਦੂਸਰੀ ਵਿਕਲਪਤ ਕੰਮ ਦੀ ਜਗ੍ਹਾ ਨੂੰ ਅਤੇ ਵਾਪਸ ਆਪਣੀ ਆਮ ਕੰਮ ਦੀ ਜਗ੍ਹਾ ਨੂੰ ਸਫਰ ਕਰਨਾ
 • ਆਪਣੇ ਘਰ ਤੋਂ ਦੂਸਰੀ ਵਿਕਲਪਤ ਕੰਮ ਦੀ ਜਗ੍ਹਾ ਨੂੰ ਅਤੇ ਫਿਰ ਵਾਪਸ ਆਪਣੀ ਆਮ ਕੰਮ ਦੀ ਜਗ੍ਹਾ ਨੂੰ ਸਫਰ ਕਰਨਾ
 • ਚੱਲਦਾ ਫਿਰਦਾ ਕੰਮ ਕਰਨਾ - ਅਰਥਾਤ ਤੁਹਾਡੀ ਨੌਕਰੀ ਦੀ ਜਗ੍ਹਾ ਬਦਲਦੀ ਰਹਿੰਦੀ ਸੀ (ਉਦਾਹਰਣ ਵਜੋਂ, ਤੁਸੀਂ ਰੋਜ਼ਾਨਾ ਘਰ ਆਉਣ ਤੋਂ ਪਹਿਲਾਂ ਬਾਕਾਇਦਾ ਇਕ ਤੋਂ ਜ਼ਿਆਦਾ ਜਗ੍ਹਾਵਾਂ ਉੱਤੇ ਕੰਮ ਕਰਦੇ ਸੀ)।

ਯਾਦ ਰੱਖੋ

 • ਤੁਸੀਂ ਆਪਣੇ ਘਰ ਅਤੇ ਕੰਮ ਦੇ ਵਿੱਚਕਾਰ ਕਿਸੇ ਵੀ ਤਰੀਕਿਆਂ ਦੇ ਅਧੀਨ ਫੇਰੀਆਂ ਦੀ ਲਾਗਤ ਵਾਸਤੇ ਕਟੌਤੀ ਦਾ ਦਾਅਵਾ ਨਹੀਂ ਕਰ ਸਕਦੇ, ਭਾਂਵੇਂ ਕਿ ਤੁਸੀਂ ਆਮ ਕੰਮ ਵਾਲੀ ਜਗ੍ਹਾ ਤੋਂ ਬਹੁਤ ਦੂਰ ਰਹਿੰਦੇ ਹੋ ਜਾਂ ਆਮ ਘੰਟਿਆਂ ਤੋਂ ਬਾਹਰ ਕੰਮ ਕਰਦੇ ਹੋ।
 • ਕੁਝ ਸੀਮਤ ਸਥਿੱਤੀਆਂ ਵਿੱਚ ਤੁਸੀਂ ਘਰ ਅਤੇ ਕੰਮ ਦੇ ਵਿੱਚਕਾਰ ਫੇਰੀਆਂ ਲਈ ਦਾਅਵਾ ਕਰ ਸਕਦੇ ਹੋ, ਜਿੱਥੇ  
  • ਤੁਹਾਡਾ ਘਰ ਰੁਜ਼ਗਾਰ ਦਾ ਆਧਾਰ ਸੀ (ਅਰਥਾਤ, ਤੁਹਾਨੂੰ ਘਰ ਤੋਂ ਕੰਮ ਸ਼ੁਰੂ ਕਰਨ ਦੀ ਲੋੜ ਪੈਂਦੀ ਸੀ ਅਤੇ ਕੰਮ ਨੂੰ ਜਾਰੀ ਰੱਖਣ ਲਈ ਉਸੇ ਰੁਜ਼ਗਾਰਦਾਤੇ ਦੀ ਕੰਮ ਵਾਲੀ ਜਗ੍ਹਾ ਨੂੰ ਸਫਰ ਕਰਨਾ ਪੈਂਦਾ ਸੀ)
  • ਤੁਹਾਡੀ ਨੌਕਰੀ ਦੀ ਜਗ੍ਹਾ ਬਦਲਦੀ ਰਹਿੰਦੀ ਸੀ (ਅਰਥਾਤ, ਤੁਸੀਂ ਰੋਜ਼ਾਨਾ ਘਰ ਆਉਣ ਤੋਂ ਪਹਿਲਾਂ ਬਾਕਾਇਦਾ ਇਕ ਤੋਂ ਜ਼ਿਆਦਾ ਜਗ੍ਹਾਵਾਂ ਉੱਤੇ ਕੰਮ ਕਰਦੇ ਸੀ)
  • ਤੁਹਾਨੂੰ ਕੰਮ ਵਾਸਤੇ ਭਾਰੇ ਸੰਦਾਂ ਜਾਂ ਉਪਕਰਣਾਂ ਨੂੰ ਲਿਜਾਣ ਦੀ ਲੋੜ ਪੈਂਦੀ ਸੀ ਅਤੇ ਹੇਠ ਲਿਖੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਸਨ  
   • ਤੁਹਾਡੀ ਨੌਕਰੀ ਦੇ ਫਰਜ਼ਾਂ ਨੂੰ ਪੂਰਾ ਕਰਨ ਲਈ ਸੰਦ ਜਾਂ ਉਪਕਰਣ ਲਾਜ਼ਮੀ ਸਨ ਅਤੇ ਤੁਸੀਂ ਇਹਨਾਂ ਨੂੰ ਸਿਰਫ ਆਪਣੀ ਮਰਜ਼ੀ ਨਾਲ ਨਹੀਂ ਲਿਜਾਂਦੇ ਸੀ।
   • ਸੰਦ ਜਾਂ ਉਪਕਰਣ ਭਾਰੇ ਸਨ - ਅਰਥਾਤ ਉਹਨਾਂ ਦੇ ਆਕਾਰ ਅਤੇ ਭਾਰ ਦੇ ਕਾਰਣ ਉਹਨਾਂ ਨੂੰ ਇਕ ਤੋਂ ਦੂਸਰੇ ਥਾਂ ਲਿਜਾਣਾ ਔਖਾ ਸੀ ਅਤੇ ਇਹਨਾਂ ਨੂੰ ਸਿਰਫ ਗੱਡੀ ਰਾਹੀਂ ਹੀ ਸੌਖੇ ਤਰੀਕੇ ਨਾਲ ਇਕ ਤੋਂ ਦੂਸਰੇ ਥਾਂ ਲਿਜਾਇਆ ਜਾ ਸਕਦਾ ਸੀ।
   • ਚੀਜ਼ਾਂ ਨੂੰ ਕੰਮ ਦੀ ਜਗ੍ਹਾ ਵਿੱਚ ਸੁਰੱਖਿਅਤ ਤੌਰ ਤੇ ਸੰਭਾਲ ਕੇ ਰੱਖਣ ਵਾਸਤੇ ਕੋਈ ਜਗ੍ਹਾ ਨਹੀਂ ਸੀ।
 • ਜੇ ਤੁਹਾਡੇ ਸਫਰ ਦਾ ਕੁਝ ਹਿੱਸਾ ਨਿੱਜੀ ਹੈ, ਤੁਸੀਂ ਸਿਰਫ ਕੰਮ ਨਾਲ ਸਬੰਧਿਤ ਹਿੱਸੇ ਦਾ ਦਾਅਵਾ ਕਰ ਸਕਦੇ ਹੋ।
 • ਤੁਸੀਂ ਕਟੌਤੀ ਦਾ ਦਾਅਵਾ ਨਹੀਂ ਕਰ ਸਕਦੇ ਜੇ ਤੁਹਾਡੇ ਖਰਚਿਆਂ ਨੂੰ ਵਾਪਸ ਮੋੜ ਦਿੱਤਾ ਗਿਆ ਸੀ।
 • ਤੁਸੀਂ ਕਾਰ ਦੇ ਖਰਚਿਆਂ ਦੀ ਕਟੌਤੀ ਦੇ ਦਾਅਵੇ ਦਾ ਹਿਸਾਬ ਲਾਉਣ ਵਾਸਤੇ ਤਰੀਕਿਆਂ ਵਿੱਚੋਂ ਸਿਰਫ ਇਕ ਹੀ ਵਰਤ ਸਕਦੇ ਹੋ।
 • ਜੇ ਤੁਸੀਂ ਇਕ ਤੋਂ ਜ਼ਿਆਦਾ ਕਾਰ ਲਈ ਖਰਚਿਆਂ ਦਾ ਦਾਅਵਾ ਕਰ ਰਹੇ ਹੋ, ਤੁਸੀਂ ਹਰੇਕ ਕਾਰ ਵਾਸਤੇ ਆਪਣੇ ਖਰਚਿਆਂ ਦਾ ਹਿਸਾਬ ਲਗਾਉਣ ਵਾਸਤੇ ਇਕ ਵੱਖਰੇ ਤਰੀਕੇ ਦੀ ਚੋਣ ਕਰ ਸਕਦੇ ਹੋ।
 • ਜੇ ਤੁਸੀਂ ਕੰਮ ਨਾਲ ਸਬੰਧਿਤ ਕਾਰ ਦੇ ਖਰਚੇ ਦਾ ਦਾਅਵਾ ਸੈਂਟਸ ਪ੍ਰਤੀ ਕਿਲੋਮੀਟਰ ਜਾਂ ਲੌਗਬੁੱਕ ਤਰੀਕੇ ਨਾਲ ਕਰਦੇ ਹੋ, ਤੁਸੀਂ ਉਸੇ ਕਾਰ ਵਾਸਤੇ ਉਸੇ ਟੈਕਸ ਰਿਟਰਨ ਵਿੱਚ ਹੋਰ ਕਟੌਤੀਆਂ ਦਾ ਦਾਅਵਾ ਨਹੀਂ ਕਰ ਸਕਦੇ ਹੋ।
 • ਜੇ ਕੰਮ ਨਾਲ ਸਬੰਧਿਤ ਕੰਮਾਂ ਲਈ ਤੁਸੀਂ ਕਿਸੇ ਹੋਰ ਦੀ ਕਾਰ ਵਰਤਦੇ ਹੋ, ਤੁਸੀਂ ਸਿਰਫ ਅਸਲੀ ਖਰਚਿਆਂ ਲਈ ਹੀ ਦਾਅਵਾ ਕਰ ਸਕਦੇ ਹੋ, ਤੁਹਾਡੀ ਟੈਕਸ ਰਿਟਰਨ ਦੇਕੰਮ ਨਾਲ ਸਬੰਧਿਤ ਸਫਰ ਦੇ ਖਰਚੇ ਵਾਲੇ ਹਿੱਸੇ ਵਿੱਚ, ਜਿਵੇਂ ਕਿ ਪੈਟਰੋਲ। ਕਿਸੇ ਦੂਸਰੇ ਦੁਆਰਾ ਮਾਲਕੀ ਜਾਂ ਲੀਜ਼ ਉੱਤੇ ਦਿੱਤੀਆਂ ਕਾਰਾਂ ਵਿੱਚ ਜੀਵਨਸਾਥੀ, ਪਰਿਵਾਰ ਦਾ ਜੀਅ ਜਾਂ ਰੁਜ਼ਗਾਰਦਾਤਾ ਸ਼ਾਮਲ ਹੋ ਸਕਦਾ ਹੈ। ਪਰੰਤੂ, ਜੇ ਤੁਸੀਂ ਵਿਖਾ ਸਕਦੇ ਹੋ ਕਿ ਕੋਈ ਪਰਿਵਾਰਕ ਜਾਂ ਨਿੱਜੀ ਪ੍ਰਬੰਧ ਹਨ ਜੋ ਤੁਹਾਨੂੰ ਮਾਲਕ ਜਾਂ ਲੀਜ਼ ਦੇਣ ਵਾਲਾ ਬਣਾਉਂਦਾ ਹੈ (ਭਾਂਵੇਂ ਕਿ ਤੁਸੀਂ ਇਸ ਦੇ ਪੰਜੀਕਰਤ ਮਾਲਕ ਨਹੀਂ ਹੋ) ਤੁਸੀਂ ਆਪਣੀ ਕਾਰ ਦੇ ਖਰਚਿਆਂ ਦਾ ਹਿਸਾਬ ਲੌਗਬੁੱਕ ਜਾਂ ਸੈਂਟਸ ਪ੍ਰਤੀ ਕਿਲੋਮੀਟਰ ਤਰੀਕਿਆਂ ਵਿੱਚੋਂ ਕੋਈ ਵੀ ਤਰੀਕਾ ਵਰਤ ਸਕਦੇ ਹੋ।
 • ਇਕ ਗੱਡੀ ਨੂੰ ਕਾਰ ਨਹੀਂ ਮੰਨਿਆ ਜਾਂਦਾ ਜੇ ਇਹ ਇਹ ਮੋਟਰਸਾਈਕਲ ਹੈ ਜਾਂ ਉਹ ਗੱਡੀ:  
  • ਜਿਸ ਦੀ ਸਮਾਨ ਲਿਜਾਣ ਦੀ ਸਮਰੱਥਾ ਇਕ ਟਨ ਜਾਂ ਜ਼ਿਆਦਾ ਹੈ, ਜਿਵੇਂ ਕਿ ਯੂਟ, ਟਰੱਕ ਜਾਂ ਵੈਨ
  • ਨੌਂ ਜਾਂ ਜ਼ਿਆਦਾ ਯਾਤਰੀਆਂ ਨੂੰ ਲਿਜਾ ਸਕਦੀ ਹੈ, ਜਿਵੇਂ ਕਿ ਮਿਨੀਵੈਨ।

ਇਹਨਾਂ ਗੱਡੀਆਂ ਵਾਸਤੇ, ਤੁਸੀਂ ਸਿਰਫ ਅਸਲੀ ਖਰਚਿਆਂ ਲਈ ਹੀ ਦਾਅਵਾ ਕਰ ਸਕਦੇ ਹੋ ਜਿਹੜੇ ਤੁਸੀਂ ਕੰਮ ਵਾਸਤੇ ਸਫਰ ਕਰਦੇ ਸਮੇਂ ਉਠਾਉਂਦੇ ਹੋ (ਜਿਵੇਂ ਕਿ ਪੈਟਰੋਲ)। ਆਪਣੀ ਟੈਕਸ ਰਿਟਰਨ ਦੇ ਵਿੱਚਕੰਮ ਸਬੰਧਿਤ ਸਫਰ ਦੇ ਖਰਚੇ ਵਜੋਂ ਆਪਣੀ ਕਟੌਤੀ ਦਾ ਦਾਅਵਾ ਕਰੋ ਸੌਖੀ ਤਰ੍ਹਾਂ ਇਹ ਵਿਖਾਉਣ ਲਈ ਕਿ ਗੱਡੀ ਦੀ ਕੰਮ ਨਾਲ ਸਬੰਧਿਤ ਵਰਤੋਂ ਦਾ ਹਿਸਾਬ ਤੁਸੀਂ ਕਿਵੇਂ ਲਗਾਇਆ ਹੈ, ਅਸੀਂ ਤੁਹਾਨੂੰ ਇਹਨਾਂ ਗੱਡੀਆਂ ਦੀ ਲੌਗਬੁੱਕ ਰੱਖਣ ਦੀ ਸਿਫਾਰਸ਼ ਕਰਦੇ ਹਾਂ। ਤੁਸੀਂ ਆਪਣੇ ਸਾਰੇ ਅਸਲੀ ਖਰਚਿਆਂ ਦਾ ਰਿਕਾਰਡ ਵੀ ਲਾਜ਼ਮੀ ਰੱਖੋ।

ਵਧੇਰੇ ਜਾਣਕਾਰੀ ਲਈ, ਸਫਰ ਦੇ ਦੂਸਰੇ ਖਰਚੇ ਉੱਤੇ ਜਾਓ

ਆਪਣੀ ਕਾਰ ਦੇ ਖਰਚਿਆਂ ਦਾ ਹਿਸਾਬ ਲਗਾਉਣਾ

ਤੁਸੀਂ ਆਪਣੇ ਕਾਰ ਦੇ ਖਰਚਿਆਂ ਦਾ ਹਿਸਾਬ ਦੋ ਤਰੀਕਿਆਂ ਨਾਲ ਲਗਾ ਸਕਦੇ ਹੋ:

ਸੈਂਟਸ ਪ੍ਰਤੀ ਕਿਲੋਮੀਟਰ ਤਰੀਕਾ

ਇਸ ਤਰੀਕੇ ਨੂੰ ਵਰਤ ਕੇ ਤੁਸੀਂ ਕੰਮ ਨਾਲ ਸਬੰਧਿਤ ਵੱਧ ਤੋਂ ਵੱਧ 5,000 ਕਿਲੋਮੀਟਰ ਪ੍ਰਤੀ ਕਾਰ ਦਾ ਦਾਅਵਾ ਕਰ ਸਕਦੇ ਹੋ।

 • ਇੱਕ ਦਰ ਦੀ ਵਰਤੋਂ ਕੀਤੀ ਜਾਂਦੀ ਹੈ, ਦਰ ਹੈ
  • 1 ਜੁਲਾਈ 2022 ਤੋਂ, ਆਮਦਨੀ ਸਾਲ 2022-23 ਲਈ - 78 ਸੈਂਟ ਪ੍ਰਤੀ ਕਿਲੋਮੀਟਰ
  • 1 ਜੁਲਾਈ 2020 ਤੋਂ, ਆਮਦਨੀ ਸਾਲ 2020-21 ਅਤੇ 2021–22 ਲਈ - 72 ਸੈਂਟ ਪ੍ਰਤੀ ਕਿਲੋਮੀਟਰ
  • 2018-19 ਅਤੇ 2019-20 ਲਈ - 68 ਸੈਂਟ ਪ੍ਰਤੀ ਕਿਲੋਮੀਟਰ

ਸੈਂਟਸ ਪ੍ਰਤੀ ਕਿਲੋਮੀਟਰ ਤਰੀਕੇ ਦੇ ਵਿੱਚ ਕੀਮਤ ਵਿੱਚ ਕਮੀ, ਪੰਜੀਕਰਨ ਅਤੇ ਬੀਮੇ ਦੇ ਨਾਲ ਦੇਖਭਾਲ, ਮੁਰੰਮਤ ਅਤੇ ਤੇਲ ਦੇ ਖਰਚੇ ਸ਼ਾਮਲ ਹੁੰਦੇ ਹਨ। ਆਪਣੀ ਕਟੌਤੀ ਦਾ ਹਿਸਾਬ ਲਗਾਉਂਦੇ ਸਮੇਂ ਤੁਸੀਂ ਇਹਨਾਂ ਖਰਚਿਆਂ ਨੂੰ ਦਰ ਦੇ ਉਪਰੋਂ ਦੀ ਨਹੀਂ ਜੋੜ ਸਕਦੇ।

ਤੁਹਾਨੂੰ ਇਹ ਵਿਖਾਉਣ ਦੇ ਯੋਗ ਹੋਣਾ ਪਵੇਗਾ ਕਿ ਤੁਸੀਂ ਆਪਣੇ ਕੰਮ ਨਾਲ ਸਬੰਧਿਤ ਕਿਲੋਮੀਟਰਾਂ ਦਾ ਹਿਸਾਬ ਕਿਵੇਂ ਲਗਾਇਆ ਹੈ (ਉਦਾਹਰਣ ਵਜੋਂ, ਕੰਮ ਨਾਲ ਸਬੰਧਿਤ ਫੇਰੀਆਂ ਦੀ ਡਾਇਰੀ ਦੇ ਰਿਕਾਰਡ ਵਿਖਾ ਕੇ ਜਾਂ ਆਪਣੇ ਕੰਮ ਦੀਆਂ ਫੇਰੀਆਂ ਦਾ ਰਿਕਾਰਡ ਰੱਖਣ ਲਈ ATO app ਵਿੱਚ myDeductions ਸੰਦਾਂ ਨੂੰ ਵਰਤ ਕੇ)।

ਤੁਹਾਡੇ ਕੋਲ ਇਹ ਸਬੂਤ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਕਾਰ ਦੇ ਮਾਲਕ ਹੋ।

ਲੌਗਬੁੱਕ ਤਰੀਕਾ

ਤੁਹਾਡਾ ਦਾਅਵਾ ਕਾਰ ਦੇ ਖਰਚਿਆਂ ਦਾ ਕੰਮ ਨਾਲ ਸਬੰਧਿਤ ਪ੍ਰਤੀਸ਼ਤ ਖਰਚੇ ਦੇ ਆਧਾਰ ਤੇ ਹੁੰਦਾ ਹੈ।

ਖਰਚੇ ਜਿਹੜੇ ਤੁਸੀਂ ਦਾਅਵਾ ਕਰ ਸਕਦੇ ਹੋ ਉਹਨਾਂ ਵਿੱਚ ਚਲਾਉਣ ਦੀ ਲਾਗਤ ਅਤੇ ਕੀਮਤ ਵਿੱਚ ਕਮੀ ਸ਼ਾਮਲ ਹਨ।

ਤੁਸੀਂ ਮੂਲ ਖਰਚਿਆਂ ਦਾ ਦਾਅਵਾ ਨਹੀਂ ਕਰ ਸਕਦੇ, ਜਿਵੇਂ ਕਿ ਕਾਰ ਨੂੰ ਖਰੀਦਣ ਦੀ ਲਾਗਤ, ਮੂਲ ਜਾਂ ਕੋਈ ਹੋਰ ਧਨ ਜੋ ਇਸ ਨੂੰ ਖਰੀਦਣ ਜਾਂ ਸੁਧਾਰ ਕਰਨ ਦੀਆਂ ਲਾਗਤਾਂ ਲਈ ਉਧਾਰ ਲਿਆ ਹੈ (ਉਦਾਹਰਣ ਵਜੋਂ, ਰੰਗ ਦੀ ਸੁਰੱਖਿਆ ਕਰਨ ਅਤੇ ਸ਼ੀਸ਼ੇ ਕਾਲੇ ਕਰਨ ਲਈ)।

ਆਪਣੀ ਕੰਮ ਨਾਲ ਸਬੰਧਿਤ ਪ੍ਰਤੀਸ਼ਤ ਦਾ ਹਿਸਾਬ ਲਗਾਉਣ ਲਈ, ਤੁਹਾਨੂੰ ਲੌਗਬੁੱਕ ਅਤੇ ਲੌਗਬੁੱਕ ਦੀ ਮਿਆਦ ਦੌਰਾਨ ਓਡੋਮੀਟਰ ਉੱਤੇ ਕਿਲੋਮੀਟਰਾਂ ਦੇ ਸ਼ੁਰੂ ਤੇ ਅਖੀਰ ਦੀ ਗਿਣਤੀ ਦੀ ਲੋੜ ਹੁੰਦੀ ਹੈ। ਤੁਹਾਡੀ ਲੌਗਬੁੱਕ ਦੀ ਮਿਆਦ ਨੂੰ ਲਗਾਤਾਰ, ਨੁਮਾਇੰਦਗੀ ਕਰਦੀ 12-ਹਫਤਿਆਂ ਦੀ ਮਿਆਦ ਵਿਖਾਉਣ ਦੀ ਲੋੜ ਹੁੰਦੀ ਹੈ।

ਤੁਸੀਂ ਆਪਣੀਆਂ ਰਸੀਦਾਂ ਵਰਤ ਕੇ ਪੈਟਰੋਲ ਅਤੇ ਤੇਲ ਦੀਆਂ ਲਾਗਤਾਂ ਉਪਰ ਤੁਹਾਡੇ ਦੁਆਰਾ ਕੀਤੇ ਅਸਲ ਖਰਚਿਆਂ ਦਾ ਦਾਅਵਾ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਖਰਚਿਆਂ ਦਾ ਹਿਸਾਬ ਓਡੋਮੀਟਰ ਉੱਤੇ ਕਿਲੋਮੀਟਰਾਂ ਦੀ ਗਿਣਤੀ ਦੇ ਆਧਾਰ ਤੇ ਕਰ ਸਕਦੇ ਹੋ ਜੋ ਉਸ ਮਿਆਦ ਦੇ ਸ਼ੁਰੂ ਤੇ ਖਤਮ ਕਰਨ ਦੇ ਹਨ, ਜਦੋਂ ਤੁਸੀਂ ਸਾਲ ਦੇ ਦੌਰਾਨ ਕਾਰ ਦੀ ਵਰਤੋਂ ਕੀਤੀ ਸੀ।

ਕਾਰ ਦੇ ਦੂਸਰੇ ਸਾਰੇ ਖਰਚਿਆਂ ਲਈ ਤੁਹਾਨੂੰ ਲਿਖਤੀ ਸਬੂਤ ਦੀ ਲੋੜ ਹੈ, ਇਸ ਵਿੱਚ ਸ਼ਾਮਲ ਹਨ ਕਿ ਤੁਸੀਂ ਕਾਰ ਦੇ ਮਾਲਕ ਹੋ ਅਤੇ ਮਿਆਦ ਦੇ ਸ਼ੁਰੂ ਅਤੇ ਖਤਮ ਹੋਣ ਤੇ ਓਡੋਮੀਟਰ ਉੱਤੇ ਕਿਲੋਮੀਟਰਾਂ ਦੀ ਗਿਣਤੀ, ਜਦੋਂ ਤੁਸੀਂ ਸਾਲ ਦੇ ਦੌਰਾਨ ਕਾਰ ਦੀ ਵਰਤੋਂ ਕੀਤੀ ਸੀ।

ਲੌਗਬੁੱਕ ਰੱਖਣਾ

ਤੁਹਾਡੀ ਲੌਗਬੁੱਕ ਨੂੰ ਘੱਟੋ ਘੱਟ 12 ਹਫਤੇ ਲਗਾਤਾਰ ਲਾਜ਼ਮੀ ਵਿਖਾਉਣੇ ਚਾਹੀਦੇ ਹਨ। ਜੇ ਤੁਸੀਂ ਆਪਣੀ ਕਾਰ ਨੂੰ ਕੰਮ ਨਾਲ ਸਬੰਧਿਤ ਉਦੇਸ਼ਾਂ ਲਈ ਸਾਲ ਖਤਮ ਹੋਣ ਤੋਂ ਪਹਿਲਾਂ 12 ਹਫਤਿਆਂ ਤੋਂ ਘੱਟ ਵਰਤਿਆ ਹੈ, ਤੁਸੀਂ ਇਹਨਾਂ 12 ਹਫਤਿਆਂ ਦੇ ਸਮੇਂ ਨੂੰ ਵਧਾ ਕੇ ਅਗਲੇ ਵਿੱਤੀ ਸਾਲ ਵਿੱਚ ਲਿਜਾ ਸਕਦੇ ਹੋ।

ਤੁਹਾਡੀ 12 ਹਫਤਿਆਂ ਵਾਲੀ ਲੌਗਬੁੱਕ 5 ਸਾਲ ਤੱਕ ਵੈਧ ਹੈ। ਫਿਰ ਵੀ, ਜੇ ਤੁਹਾਡੇ ਹਾਲਾਤ ਬਦਲ ਜਾਂਦੇ ਹਨ (ਉਦਾਹਰਣ ਵਜੋਂ, ਤੁਸੀਂ ਨੌਕਰੀ ਬਦਲ ਲੈਂਦੇ ਹੋ ਜਾਂ ਨਵੇਂ ਘਰ ਵਿੱਚ ਚਲੇ ਜਾਂਦੇ ਹੋ) ਅਤੇ ਲੌਗਬੁੱਕ ਹੋਰ ਜ਼ਿਆਦਾ ਠੀਕ ਨਹੀਂ ਦਰਸਾਉਂਦੀ, ਤੁਹਾਨੂੰ ਇਕ ਨਵੀਂ 12 ਹਫਤਿਆਂ ਦੀ ਲੌਗਬੁੱਕ ਪੂਰੀ ਕਰਨੀ ਪਵੇਗੀ।

ਜੇਕਰ ਤੁਸੀਂ ਲੌਗਬੁੱਕ ਵਾਲਾ ਤਰੀਕਾ ਦੋ ਜਾਂ ਜ਼ਿਆਦਾ ਕਾਰਾਂ ਲਈ ਵਰਤ ਰਹੇ ਹੋ, ਹਰੇਕ ਕਾਰ ਲਈ ਲੌਗਬੁੱਕ ਰੱਖੋ ਅਤੇ ਯਕੀਨੀ ਬਣਾਓ ਕਿ ਇਹਨਾਂ ਨੇ ਇਕੋ ਹੀ ਸਮੇਂ ਲਈ ਭਰਿਆ ਗਿਆ ਹੈ।

ATO app ਵਿੱਚ myDeductions ਸੰਦਾਂ ਨੂੰ ਵਰਤ ਕੇ ਤੁਸੀਂ ਇਲੈਕਟ੍ਰੋਨਿਕ ਲੌਗਬੁੱਕ ਰੱਖ ਸਕਦੇ ਹੋ ਜਾਂ ਕਾਗਜ਼ ਵਾਲੀ ਲੌਗਬੁੱਕ ਰੱਖ ਸਕਦੇ ਹੋ।

ਇਹ ਉਹ ਵੇਰਵੇ ਹਨ ਜੋ ਤੁਹਾਨੂੰ ਆਪਣੀ ਕਾਰ ਦੇ ਲਈ ਰੱਖਣ ਦੀ ਲੋੜ ਹੈ:

 • ਨਿਰਮਾਤਾ
 • ਮਾਡਲ
 • ਇੰਜਣ ਦੀ ਸਮਰੱਥਾ
 • ਰਜਿਸਟ੍ਰੇਸ਼ਨ ਨੰਬਰ
 • ਲੌਗਬੁੱਕ ਦੀ ਮਿਆਦ ਦੇ ਆਰੰਭ ਕਰਨ ਸਮੇਂ ਓਡੋਮੀਟਰ ਉੱਤੇ ਕਿਲੋਮੀਟਰਾਂ ਦੀ ਗਿਣਤੀ
 • ਲੌਗਬੁੱਕ ਦੀ ਮਿਆਦ ਦੇ ਅਖੀਰ ਤੇ ਓਡੋਮੀਟਰ ਉੱਤੇ ਕਿਲੋਮੀਟਰਾਂ ਦੀ ਗਿਣਤੀ
 • ਵਿਖਾਏ ਗਏ ਹਰੇਕ ਸਫਰ ਵਾਸਤੇ, ਸਫਰ ਦੇ ਆਰੰਭ ਤੇ ਖਤਮ ਕਰਨ ਦੀ ਤਰੀਕ, ਸਫਰ ਆਰੰਭ ਤੇ ਖਤਮ ਕਰਨ ਦੀ ਤਰੀਕ ਸਮੇਂ ਓਡੋਮੀਟਰ ਉੱਤੇ ਕਿਲੋਮੀਟਰਾਂ ਦੀ ਗਿਣਤੀ, ਸਫਰ ਦਾ ਕਾਰਣ, ਯਾਤਰਾ ਦੇ ਕੁੱਲ ਕਿਲੋਮੀਟਰ ਸ਼ਾਮਲ ਹਨ।

ਕੰਮ ਨਾਲ ਸਬੰਧਿਤ ਆਪਣੀ ਕਾਰ ਦੀ ਵਰਤੋਂ ਦਾ ਹਿਸਾਬ ਲਗਾਉਣਾ

ਇਸ ਸੈਕਸ਼ਨ ਨੂੰ ਲੌਗਬੁੱਕ ਨੂੰ ਲਗਾਤਾਰ 12 ਹਫਤੇ ਵਰਤਣ ਤੋਂ ਬਾਅਦ ਪੂਰਾ ਕਰੋ।

ਲੌਗਬੁੱਕ ਦਾ ਸਮਾਂ (ਤਰੀਕ/ਮਹੀਨਾ/ਸਾਲ ਤੋਂ ਤਰੀਕ/ਮਹੀਨਾ/ਸਾਲ)

 1. ਲੌਗਬੁੱਕ ਦੀ ਮਿਆਦ ਦੌਰਾਨ ਯਾਤਰਾ ਕੀਤੇ ਕੁੱਲ ਕਿਲੋਮੀਟਰਾਂ ਦਾ ਹਿਸਾਬ ਲਗਾਓ:
 2. ਲੌਗਬੁੱਕ ਦੀ ਮਿਆਦ ਦੇ ਦੌਰਾਨ ਯਾਤਰਾ ਕੀਤੇ ਕਿਲੋਮੀਟਰਾਂ ਦਾ ਹਿਸਾਬ ਲਗਾਓ ਜੋ ਤੁਸੀਂ ਕੰਮ ਨਾਲ ਸਬੰਧਿਤ ਮਨਜ਼ੂਰਸ਼ੁਦਾ ਫੇਰੀਆਂ ਲਈ ਕੀਤੇ ਸਨ:
 3. (b) ਦੀ ਮਾਤਰਾ ਨੂੰ (a) ਦੀ ਮਾਤਰਾ ਨਾਲ ਭਾਗ ਦੇ ਕੇ ਕੰਮ ਨਾਲ ਸਬੰਧਿਤ ਵਰਤੋਂ ਦਾ ਹਿਸਾਬ ਲਗਾਓ। ਇਸ ਸੰਖਿਆ ਨੂੰ 100 ਨਾਲ ਗੁਣਾ ਕਰੋ।

ਤੁਹਾਡੀ ਕੰਮ ਨਾਲ ਸਬੰਧਿਤ ਪ੍ਰਤੀਸ਼ਤ ਵਰਤੋਂ ਹੈ:

ਇਕ ਵਾਰ ਤੁਸੀਂ ਕੰਮ ਨਾਲ ਸਬੰਧਿਤ ਵਰਤੋਂ ਦੀ ਪ੍ਰਤੀਸ਼ਤ ਕੱਢ ਲਈ ਹੈ, ਇਸ ਨੂੰ ਆਪਣੀ ਕਾਰ ਦੇ ਖਰਚਿਆਂ ਨਾਲ ਗੁਣਾ ਕਰਕੇ ਆਪਣੇ ਦਾਅਵੇ ਦਾ ਹਿਸਾਬ ਲਗਾਓ।

ATO app ਵਿੱਚ myDeductions ਸੰਦਾਂ ਨੂੰ ਵਰਤ ਕੇ ਤੁਸੀਂ ਕੰਮ ਨਾਲ ਸਬੰਧਿਤ ਕਾਰ ਦੀਆਂ ਫੇਰੀਆਂ ਦੇ ਨਾਲ ਕਾਰ ਦੇ ਕਿਸੇ ਖਰਚੇ ਦਾ ਹਿਸਾਬ ਰੱਖ ਸਕਦੇ ਹੋ।ਤੁਸੀਂ ਟੈਕਸ ਦੇ ਸਮੇਂ ਆਪਣੇ myDeductions ਰਿਕਾਰਡਾਂ ਨੂੰ ਸਿੱਧਾ ਆਪਣੇ ਟੈਕਸ ਦਲਾਲ ਨਾਲ ਸਾਂਝਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ, mydeductions ਉੱਤੇ ਜਾਓ

ਇਹ ਸਿਰਫ ਆਮ ਸੰਖੇਪ ਹੈ।

ਜ਼ਿਆਦਾ ਜਾਣਕਾਰੀ ਲਈ, ਆਪਣੇ ਪੰਜੀਕਰਤ ਟੈਕਸ ਦਲਾਲ ਨਾਲ ਗੱਲ ਕਰੋ ਜਾਂ ਕਾਰ ਦੇ ਖਰਚੇ ਵੇਖੋ

QC58725