ATO logo

ਰੁਜ਼ਗਾਰਦਾਤਿਆਂ ਲਈ ਸਟੈਪਲਡ ਸੁਪਰ ਫੰਡ (stapled super funds)

How to request stapled super fund details for new employees who don't choose a super fund - Punjabi translation.

Last updated 8 October 2026

ਇਸ ਪੰਨੇ 'ਤੇ

ਇੱਕ ਕਰਮਚਾਰੀ ਦਾ ਸਟੈਪਲਡ ਸੁਪਰ ਫੰਡ (stapled super fund) ਕੀ ਹੁੰਦਾ ਹੈ?

ਸਟੈਪਲਡ ਸੁਪਰ ਫੰਡ (stapled super fund) ਇੱਕ ਮੌਜੂਦਾ ਸੁਪਰਐਨੂਏਸ਼ਨ (ਸੁਪਰ) ਖਾਤਾ ਹੁੰਦਾ ਹੈ, ਜੋ ਇੱਕ ਕਰਮਚਾਰੀ ਨਾਲ ਵਿਅਕਤੀਗਤ ਤੌਰ 'ਤੇ ਜੁੜਿਆ ਹੁੰਦਾ ਹੈ, ਜਾਂ 'ਸਟੈਪਲਡ' ਹੁੰਦਾ ਹੈ, ਇਸ ਲਈ ਜਦੋਂ ਉਹ ਨੌਕਰੀਆਂ ਬਦਲਦੇ ਹਨ, ਤਾਂ ਇਹ ਉਨ੍ਹਾਂ ਦੇ ਨਾਲ-ਨਾਲ ਜਾਂਦਾ ਹੈ।

ਇਸ ਦਾ ਉਦੇਸ਼ ਖਾਤਿਆਂ ਦੀਆਂ ਫ਼ੀਸਾਂ ਨੂੰ ਘਟਾਉਣਾ, ਅਤੇ ਹਰ ਵਾਰ ਜਦੋਂ ਕੋਈ ਕਰਮਚਾਰੀ ਨਵੀਂ ਨੌਕਰੀ ਸ਼ੁਰੂ ਕਰਦਾ ਹੈ, ਤਾਂ ਨਵੇਂ ਸੁਪਰ ਖਾਤੇ ਖੋਲ੍ਹਣ ਤੋਂ ਬਚਣਾ ਹੈ। ਜੇਕਰ ਤੁਸੀਂ ਆਪਣੀ ਪਸੰਦ ਦੇ ਸੁਪਰ ਫੰਡ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੇ ਹੋ, ਤਾਂ ਸੁਪਰ ਗਾਰੰਟੀ ਫ਼ੀਸ (ਅੰਗਰੇਜ਼ੀ ਵਿੱਚ) ਲਾਗੂ ਹੋ ਸਕਦੀ ਹੈ।

ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵੇ ਕਦੋਂ ਮੰਗਣੇ ਹਨ

ਕੀ ਤੁਹਾਨੂੰ ਸਟੈਪਲਡ ਸੁਪਰ ਫੰਡ (stapled super fund) ਦੇ ਵੇਰਵਿਆਂ ਦੀ ਬੇਨਤੀ ਕਰਨ ਦੀ ਲੋੜ ਹੈ, ਇਹ ਤੁਹਾਡੇ ਕਰਮਚਾਰੀ ਦੁਆਰਾ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕਰਨ ਦੀ ਤਾਰੀਖ਼ 'ਤੇ ਨਿਰਭਰ ਕਰਦਾ ਹੈ:

ਜੇਕਰ ਤੁਹਾਡੇ ਕਰਮਚਾਰੀ ਨੇ 1 ਨਵੰਬਰ 2021 ਤੋਂ ਬਾਅਦ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ

ਤਾਂ ਤੁਹਾਨੂੰ ਸਾਡੇ ਕੋਲੋਂ ਆਪਣੇ ਕਰਮਚਾਰੀ ਦੇ ਸਟੈਪਲਡ ਸੁਪਰ ਫੰਡ (stapled super fund) ਦੇ ਵੇਰਵਿਆਂ ਲਈ ਬੇਨਤੀ ਕਰਨੀ ਚਾਹੀਦੀ ਹੈ ਜੇਕਰ:

  • ਉਹ ਸੁਪਰ ਫੰਡ (ਅੰਗਰੇਜ਼ੀ ਵਿੱਚ) ਚੁਣਨ ਦੇ ਯੋਗ ਹਨ, ਪਰ ਨਹੀਂ ਚੁਣਦੇ ਹਨ (ਇਸ ਵਿੱਚ ਸੁਤੰਤਰ ਠੇਕੇਦਾਰ ਸ਼ਾਮਲ ਹਨ, ਜੋ ਸੁਪਰ ਗਾਰੰਟੀ ਦੇ ਉਦੇਸ਼ਾਂ ਲਈ ਕਰਮਚਾਰੀ ਗਿਣੇ ਜਾਂਦੇ ਹਨ)
  • ਉਹ ਸੁਪਰ ਫੰਡ ਚੁਣਨ ਦੇ ਯੋਗ ਨਹੀਂ ਹਨ।

ਤੁਸੀਂ ATO online services ਰਾਹੀਂ ਸਾਡੇ ਤੋਂ ਸਟੈਪਲਡ ਸੁਪਰ ਫੰਡ (stapled super fund) ਦੇ ਵੇਰਵਿਆਂ ਲਈ ਬੇਨਤੀ ਕਰ ਸਕਦੇ ਹੋ। ਨਵੇਂ ਕਰਮਚਾਰੀਆਂ ਲਈ, ਤੁਸੀਂ ਰੁਜ਼ਗਾਰ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਬਾਅਦ, ਅਤੇ ਜਦੋਂ ਤੱਕ ਉਹ ਕੋਈ ਫੰਡ ਨਹੀਂ ਚੁਣਦੇ, ਇਹ ਬੇਨਤੀ ਕਰ ਸਕਦੇ ਹੋ।

ਜੇਕਰ ਤੁਹਾਡੇ ਕਰਮਚਾਰੀ ਨੇ 1 ਨਵੰਬਰ 2021 ਤੋਂ ਪਹਿਲਾਂ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ

ਜੇਕਰ ਤੁਹਾਡੇ ਕਰਮਚਾਰੀ ਨੇ 1 ਨਵੰਬਰ 2021 ਤੋਂ ਪਹਿਲਾਂ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ, ਤਾਂ ਤੁਹਾਨੂੰ ਸਟੈਪਲਡ ਸੁਪਰ ਫੰਡ (stapled super fund) ਲਈ ਬੇਨਤੀ ਕਰਨ ਦੀ ਲੋੜ ਨਹੀਂ ਹੈ। ਤੁਸੀਂ ਉਨ੍ਹਾਂ ਦੇ ਚੁਣੇ ਹੋਏ ਫੰਡ ਵਿੱਚ ਸੁਪਰ ਦਾ ਭੁਗਤਾਨ ਕਰ ਸਕਦੇ ਹੋ, ਜਾਂ ਜੇਕਰ ਕੋਈ ਵੈਧ ਚੁਣਿਆ ਹੋਇਆ ਫੰਡ ਨਹੀਂ ਹੈ, ਤਾਂ ਆਪਣੇ ਰੁਜ਼ਗਾਰਦਾਤਾ ਡਿਫਾਲਟ ਸੁਪਰ ਫੰਡ ਵਿੱਚ ਸੁਪਰ ਦਾ ਭੁਗਤਾਨ ਕਰ ਸਕਦੇ ਹੋ।

ਸਟੈਪਲਡ ਸੁਪਰ ਫੰਡ (stapled super fund) ਵੇਰਵਿਆਂ ਲਈ ਬੇਨਤੀ ਕਰਨ ਤੋਂ ਪਹਿਲਾਂ

ਤੁਹਾਨੂੰ ਇਹ ਕਰਨ ਦੀ ਲੋੜ ਹੈ:

ਆਪਣੇ ਕਰਮਚਾਰੀਆਂ ਨੂੰ ਸੁਪਰ ਫੰਡ ਲਈ ਚੋਣ ਦੀ ਪੇਸ਼ਕਸ਼ ਕਰੋ

ਤੁਹਾਨੂੰ ਆਪਣੇ ਯੋਗ ਕਰਮਚਾਰੀਆਂ ਨੂੰ ਸੁਪਰ ਫੰਡ ਲਈ ਚੋਣ (ਅੰਗਰੇਜ਼ੀ ਵਿੱਚ) ਦੀ ਪੇਸ਼ਕਸ਼ ਕਰਨ ਦੀ ਲੋੜ ਹੈ। ਤੁਸੀਂ ਇਹ ਉਨ੍ਹਾਂ ਦੇ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਤੋਂ ਪਹਿਲਾਂ, ਜਾਂ ਉਸੇ ਸਮੇਂ ਕਰ ਸਕਦੇ ਹੋ।

ਜ਼ਿਆਦਾਤਰ ਕਰਮਚਾਰੀ ਇਹ ਚੁਣਨ ਦੇ ਯੋਗ ਹੁੰਦੇ ਹਨ, ਕਿ ਉਨ੍ਹਾਂ ਦਾ ਸੁਪਰ ਕਿਸ ਫੰਡ ਵਿੱਚ ਜਾਂਦਾ ਹੈ। ਜੇਕਰ ਤੁਹਾਡਾ ਕਰਮਚਾਰੀ ਸੁਪਰ ਫੰਡ ਨਹੀਂ ਚੁਣਦਾ ਹੈ, ਤਾਂ ਤੁਹਾਨੂੰ ਸਾਡੇ ਤੋਂ ਉਨ੍ਹਾਂ ਦੇ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਦੀ ਲੋੜ ਹੈ।

ATO online services ਲਈ ਪਹੁੰਚ ਦੀਆਂ ਪ੍ਰਵਾਨਗੀਆਂ ਦੀ ਜਾਂਚ ਕਰੋ

ਤੁਸੀਂ ਜਾਂ ਤੁਹਾਡੇ ਅਧਿਕਾਰਤ ਨੁਮਾਇੰਦੇ ATO online services ਦੀ ਵਰਤੋਂ ਕਰਕੇ ਸਟੈਪਲਡ ਸੁਪਰ ਫੰਡ ਦੇ ਵੇਰਵਿਆਂ ਲਈ ਬੇਨਤੀ ਕਰ ਸਕਦੇ ਹਨ।

ਅਕਸੈੱਸ ਮੈਨੇਜਰ (ਅੰਗਰੇਜ਼ੀ ਵਿੱਚ) ਵਿੱਚ ਆਪਣੇ ਅਧਿਕਾਰਤ ਨੁਮਾਇੰਦਿਆਂ ਦੇ ਪਹੁੰਚ ਪੱਧਰਾਂ ਨੂੰ ਜਾਂਚੋ, ਅਤੇ ਨਵਿਆਓ, ਤਾਂ ਜੋ ਉਨ੍ਹਾਂ ਕੋਲ ਇਨ੍ਹਾਂ ਵਿੱਚੋਂ ਇੱਕ ਹੋਵੇ:

  • ATO online services ਵਿੱਚ ਪੂਰੀ ਪਹੁੰਚ
  • ਖ਼ਾਸ ਤਰੀਕੇ ਵਾਲੀ ਪਹੁੰਚ ਜਿਸ ਵਿੱਚ Employee commencement form ਦੀ ਇਜਾਜ਼ਤ ਸ਼ਾਮਲ ਹੈ (ਆਪਣੇ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਲਈ, ਜਦੋਂ ਲੋੜ ਨਾ ਹੋਵੇ ਤਾਂ ਇਸ ਇਜਾਜ਼ਤ ਨੂੰ ਹਟਾਉਣਾ ਯਕੀਨੀ ਬਣਾਓ)।

ਟੈਕਸ ਪੇਸ਼ੇਵਰ, ਏਜੰਟਾਂ ਲਈ Online services (ਅੰਗਰੇਜ਼ੀ ਵਿੱਚ) ਵਿੱਚ ਤੁਹਾਡੇ ਲਈ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰ ਸਕਦੇ ਹਨ।

ਜੇਕਰ ਤੁਸੀਂ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਲਈ ਪੇਅ-ਰੋਲ ਸੌਫ਼ਟਵੇਅਰ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਉਹੀ ਜ਼ਰੂਰਤਾਂ ਪੂਰੀਆਂ ਕਰਨ ਦੀ ਲੋੜ ਹੁੰਦੀ ਹੈ।

ਇੱਕ ਰੁਜ਼ਗਾਰ ਸੰਬੰਧ ਸਥਾਪਤ ਕਰੋ

ਤੁਹਾਨੂੰ ਆਪਣੇ ਕਰਮਚਾਰੀ ਦੇ ਸਟੈਪਲਡ ਫੰਡ ਲਈ ਵੇਰਵਿਆਂ ਦੀ ਬੇਨਤੀ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਇੱਕ 'ਲਿੰਕ' ਸਥਾਪਤ ਕਰਨ ਦੀ ਲੋੜ ਹੈ। ਇਸ ਨੂੰ ਰੁਜ਼ਗਾਰ ਸੰਬੰਧ ਬਣਾਉਣਾ ਕਿਹਾ ਜਾਂਦਾ ਹੈ।

ਤੁਸੀਂ ਇਹਨਾਂ ਵਿੱਚੋਂ ਇੱਕ ਚੀਜ਼ ਜਮ੍ਹਾਂ ਕਰਕੇ ਇੱਕ ਰੁਜ਼ਗਾਰ ਸੰਬੰਧ ਸਥਾਪਤ ਕਰ ਸਕਦੇ ਹੋ:

ਇਹ ਯਕੀਨੀ ਬਣਾਓ ਕਿ ਲਿੰਕ ਤੁਹਾਡੇ ਸੁਪਰ ਯੋਗਦਾਨ ਦੇਣ ਤੋਂ ਪਹਿਲਾਂ ਬੇਨਤੀ ਕਰਨ ਲਈ ਸਮੇਂ ਸਿਰ ਸਥਾਪਤ ਹੋ ਗਿਆ ਹੈ।

ਇੱਕ ਵਾਰ ਜਦੋਂ ਤੁਹਾਡਾ ਆਪਣੇ ਕਰਮਚਾਰੀ ਨਾਲ ਰੁਜ਼ਗਾਰ ਸੰਬੰਧ ਸਥਾਪਤ ਹੋ ਜਾਂਦਾ ਹੈ, ਤਾਂ ਤੁਸੀਂ ਉਨ੍ਹਾਂ ਦੇ ਸਟੈਪਲਡ ਸੁਪਰ ਲਈ ਵੇਰਵਿਆਂ ਦੀ ਬੇਨਤੀ ਕਰ ਸਕਦੇ ਹੋ।

ਰੁਜ਼ਗਾਰ ਸੰਬੰਧ ਸਥਾਪਤ ਕਰਨ ਲਈ ਸਮੱਸਿਆਵਾਂ ਦਾ ਨਿਪਟਾਰਾ

ਕੁਝ ਹਾਲਤਾਂ ਵਿੱਚ ਤੁਸੀਂ ਆਪਣੇ ਕਰਮਚਾਰੀ ਨਾਲ ਰੁਜ਼ਗਾਰ ਸੰਬੰਧ ਸਥਾਪਤ ਕਰਨ ਦੇ ਯੋਗ ਨਹੀਂ ਹੋਵੋਗੇ, ਇਸ ਤੋਂ ਪਹਿਲਾਂ ਕਿ ਤੁਹਾਨੂੰ ਸਾਡੇ ਤੋਂ ਉਨ੍ਹਾਂ ਦੇ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਦੀ ਲੋੜ ਪਵੇ।

ਆਮ ਹਾਲਾਤਾਂ ਲਈ ਹੇਠ ਲਿਖੀ ਸੇਧ ਵੇਖੋ:

ਸੁਪਰ ਗਾਰੰਟੀ ਯੋਗਦਾਨਾਂ ਦੇ ਹੱਕਦਾਰ ਸੁਤੰਤਰ ਠੇਕੇਦਾਰ

ਤੁਹਾਡੇ ਸੁਤੰਤਰ ਠੇਕੇਦਾਰ ਤੁਹਾਡੇ STP ਪੇਅ ਈਵੈਂਟਸ ਵਿੱਚ ਸ਼ਾਮਲ ਨਹੀਂ ਹੋ ਸਕਦੇ, ਜਿਸ ਦਾ ਮਤਲਬ ਹੈ ਕਿ ਸਾਡੀਆਂ ਪ੍ਰਣਾਲੀਆਂ ਵਿੱਚ ਤੁਹਾਡਾ ਉਨ੍ਹਾਂ ਨਾਲ ਰੁਜ਼ਗਾਰ ਸੰਬੰਧ ਸਥਾਪਤ ਨਹੀਂ ਹੋਵੇਗਾ।

ਤੁਹਾਨੂੰ ATO online services ਵਿੱਚ ਸੁਰੱਖਿਅਤ ਮੇਲ ਫੰਕਸ਼ਨ ਦੀ ਵਰਤੋਂ ਕਰਕੇ, ਇੱਕ ਸੁਤੰਤਰ ਠੇਕੇਦਾਰ ਦੇ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਦੀ ਲੋੜ ਹੈ।

ਜਦੋਂ ਤੁਸੀਂ ਇਹ ਬੇਨਤੀ ਜਮ੍ਹਾਂ ਕਰਦੇ ਹੋ, ਤਾਂ ਇਹ ਸ਼ਾਮਲ ਕਰੋ:

  • ਵਿਸ਼ਾ: ਨਾਲ-ਨਾਲ ਭੁਗਤਾਨ ਕਰੋ (Pay as you go)
  • ਵਿਸ਼ਾ: ਰੋਕ ਕੇ ਰੱਖਣਾ - ਫਾਰਮ – ਸੁਪਰਐਨੂਏਸ਼ਨ (Withholding – forms – superannuation)
  • ਵੇਰਵਾ: 'ਸਟੈਪਲਡ ਸੁਪਰ ਫੰਡ (stapled super fund) ਸੁਤੰਤਰ ਠੇਕੇਦਾਰ ਲਈ ਬੇਨਤੀ' ਦਾ ਹਵਾਲਾ ਸ਼ਾਮਲ ਕਰੋ
  • ਅਟੈਚਮੈਂਟਾਂ (ਨਾਲ ਨੱਥੀ ਦਸਤਾਵੇਜ਼) 

ਯਕੀਨੀ ਬਣਾਓ ਕਿ ਤੁਸੀਂ ਸਾਰੀ ਲੋੜੀਂਦੀ ਜਾਣਕਾਰੀ ਜਮ੍ਹਾਂ ਕਰਦੇ ਹੋ, ਕਿਉਂਕਿ ਨਾ ਦਿੱਤੀ ਗਈ ਜਾਣਕਾਰੀ ਤੁਹਾਡੀ ਬੇਨਤੀ ਵਿੱਚ ਦੇਰੀ ਕਰੇਗੀ।

ਤਨਖਾਹ ਵਾਲੀਆਂ ਪਰਚੀਆਂ ਉਪਰ ਅਧੂਰੀ ਕਰਮਚਾਰੀ ਜਾਣਕਾਰੀ

ਕਈ ਵਾਰ ਤੁਹਾਡੇ ਕੋਲ STP ਪੇਅ ਈਵੈਂਟ ਨੂੰ ਪੂਰਾ ਕਰਨ ਲਈ, ਤੁਹਾਨੂੰ ਆਪਣੇ ਕਰਮਚਾਰੀ ਕੋਲੋਂ ਲੋੜੀਂਦੀ ਜਾਣਕਾਰੀ ਹਾਸਲ ਨਹੀਂ ਹੁੰਦੀ, ਕਿਉਂਕਿ:

  • ਤੁਹਾਡੇ ਕੋਲ ਕੋਈ TFN ਘੋਸ਼ਣਾ ਨਹੀਂ ਹੈ
  • ਤੁਹਾਡਾ ਪੇਅ-ਰੋਲ ਸੌਫ਼ਟਵੇਅਰ ਤੁਹਾਨੂੰ ਸੁਪਰ ਵੇਰਵਿਆਂ ਤੋਂ ਬਿਨਾਂ ਪੇਅ ਈਵੈਂਟ ਨੂੰ ਦਰਜ ਕਰਨ ਦੀ ਆਗਿਆ ਨਹੀਂ ਦੇਵੇਗਾ।

ਅਸੀਂ Fair Work Ombudsman ਨਾਲ ਕੰਮ ਕੀਤਾ ਹੈ, ਤਾਂ ਜੋ ਇਸ ਸਥਿਤੀ ਵਿੱਚ ਰੁਜ਼ਗਾਰਦਾਤਿਆਂ ਨੂੰ ਫੰਡ ਦੀ ਚੋਣ ਦੇ ਨਿਯਮਾਂ ਅਤੇ ਤਨਖਾਹ ਵਾਲੀ ਪਰਚੀ ਦੀਆਂ ਜ਼ਰੂਰਤਾਂ ਦੋਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਹੇਠ ਲਿਖਿਆ ਮਾਰਗਦਰਸ਼ਨ ਪ੍ਰਦਾਨ ਕੀਤਾ ਜਾ ਸਕੇ।

ਤੁਹਾਨੂੰ ਨਵੇਂ ਕਰਮਚਾਰੀ ਦੇ ਸੁਪਰ ਫੰਡ ਦਾ ਨਾਮ ਜਾਂ ਨੰਬਰ ਉਨ੍ਹਾਂ ਦੀ ਤਨਖਾਹ ਵਾਲੀ ਪਰਚੀ 'ਤੇ ਲਿਖਣ ਤੋਂ ਛੋਟ ਹੈ ਜੇਕਰ:

  • ਤਨਖਾਹ ਵਾਲੀ ਪਰਚੀ ਕਰਮਚਾਰੀ ਨੂੰ 14 ਦਿਨਾਂ ਦੇ ਅੰਦਰ ਦਿੱਤੀ ਜਾਣੀ ਚਾਹੀਦੀ ਹੈ, ਜਿਸ ਦਿਨ ਮਾਲਕ ਕਰਮਚਾਰੀ ਨੂੰ ਕੰਮ ਕਰਨ ਲਈ ਭੁਗਤਾਨ ਕਰਦਾ ਹੈ, ਅਤੇ
  • ਜਿਸ ਸਮੇਂ ਤੱਕ ਕਰਮਚਾਰੀ ਨੂੰ ਤਨਖਾਹ ਵਾਲੀ ਪਰਚੀ ਦਿੱਤੀ ਜਾਂਦੀ ਹੈ
    • ਕਰਮਚਾਰੀ ਨੇ ਤੁਹਾਨੂੰ ਇੱਕ ਪੂਰਾ ਕੀਤਾ ਸੁਪਰਐਨੂਏਸ਼ਨ ਸਟੈਂਡਰਡ ਚੌਇਸ ਫਾਰਮ ਨਹੀਂ ਦਿੱਤਾ ਹੈ, ਅਤੇ
    • ਅਸੀਂ ਤੁਹਾਨੂੰ ਜਾਂ ਤੁਹਾਡੇ ਏਜੰਟ ਨੂੰ ਸੂਚਿਤ ਨਹੀਂ ਕੀਤਾ ਹੈ, ਕਿ ਕੀ ਅਸੀਂ ਸੰਤੁਸ਼ਟ ਹਾਂ ਕਿ ਕਰਮਚਾਰੀ ਲਈ ਇੱਕ ਸਟੈਪਲਡ ਫੰਡ ਹੈ ਅਤੇ, ਜੇਕਰ ਹੈ, ਤਾਂ ਉਸ ਫੰਡ ਦੇ ਵੇਰਵੇ।

ਵਧੇਰੇ ਜਾਣਕਾਰੀ ਲਈ, ਤਨਖਾਹ ਵਾਲੀਆਂ ਪਰਚੀਆਂExternal Link (ਅੰਗਰੇਜ਼ੀ ਵਿੱਚ) ਵੇਖੋ।

ਪੇਅ-ਰੋਲ ਸੌਫ਼ਟਵੇਅਰ ਦੀ ਵਰਤੋਂ

ਜੇਕਰ ਤੁਹਾਡਾ ਪੇਅ-ਰੋਲ ਸੌਫ਼ਟਵੇਅਰ:

  • ਤੁਹਾਨੂੰ ਪਹਿਲੀ ਤਨਖਾਹ ਵਾਲੀ ਪਰਚੀ ਵਿੱਚ ਸੁਪਰ ਫੰਡ ਦੀ ਜਾਣਕਾਰੀ ਖਾਲੀ ਛੱਡਣ ਦੀ ਆਗਿਆ ਦਿੰਦਾ ਹੈ, ਤਾਂ ਤੁਸੀਂ ਇਹ ਕਰ ਸਕਦੇ ਹੋ ਅਤੇ ਆਪਣਾ ਪੇਅ ਈਵੈਂਟ ਜਮ੍ਹਾਂ ਕਰ ਸਕਦੇ ਹੋ
  • ਤੁਹਾਨੂੰ ਇਸ ਵਿੱਚ ਸੁਪਰ ਫੰਡ ਦੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ, ਤੁਹਾਨੂੰ ਫੰਡ ਦੇ ਨਾਮ ਵਾਲੇ ਡੱਬੇ ਵਿੱਚ ਉਹ ਵੇਰਵੇ ਸ਼ਾਮਲ ਕਰਨੇ ਚਾਹੀਦੇ ਹਨ ਜੋ ਦਰਸਾਉਂਦੇ ਹਨ ਕਿ ਇਹ ਇੱਕ ਸਟੈਪਲਡ ਸੁਪਰ ਫੰਡ (stapled super fund) ਲਈ ਬੇਨਤੀ ਦੇ ਅਧੀਨ ਹੈ (ਉਦਾਹਰਣ ਵਜੋਂ, 'ਸਟੈਪਲਡ ਸੁਪਰ ਫੰਡ (stapled super fund) ਬੇਨਤੀ ਦੇ ਅਧੀਨ ਹੈ')।

ਤੁਹਾਨੂੰ ਅਜੇ ਵੀ ਉਸ ਮਿਆਦ ਲਈ ਆਪਣੀ ਸੁਪਰ ਦੇਣਦਾਰੀ ਅਤੇ ਕਿਸੇ ਵੀ ਯੋਗਤਾ ਪ੍ਰਾਪਤ ਕਮਾਈ (qualifying earnings) ਦੀ ਰਕਮ ਸ਼ਾਮਲ ਕਰਨੀ ਚਾਹੀਦੀ ਹੈ।

ਇਹ ਰੁਜ਼ਗਾਰ ਸੰਬੰਧ ਲਿੰਕ ਸਥਾਪਤ ਕਰੇਗਾ, ਤਾਂ ਜੋ ਤੁਸੀਂ ਇੱਕ ਸਟੈਪਲਡ ਸੁਪਰ ਫੰਡ (stapled super fund) ਲਈ ਬੇਨਤੀ ਕਰ ਸਕੋ, ਅਤੇ ਕਰਮਚਾਰੀ ਦੇ ਸੰਬੰਧਿਤ ਸੁਪਰ ਫੰਡ ਦੇ ਵੇਰਵਿਆਂ ਦਾ ਪਤਾ ਲਗਾ ਸਕੋ।

ਰੁਜ਼ਗਾਰ ਸੰਬੰਧ ਸਥਾਪਤ ਨਹੀਂ ਹੋਏ ਹਨ

ਜ਼ਿਆਦਾਤਰ ਮਾਮਲਿਆਂ ਵਿੱਚ, ਇਹ ਇੱਕ TFN ਘੋਸ਼ਣਾ ਜਾਂ STP ਪੇਅ ਈਵੈਂਟ ਜਮ੍ਹਾਂ ਕਰਵਾਉਣ ਨਾਲ ਸਥਾਪਤ ਹੁੰਦਾ ਹੈ, ਕਿ ਤੁਹਾਡਾ ਆਪਣੇ ਕਰਮਚਾਰੀ ਨਾਲ ਇੱਕ ਰੁਜ਼ਗਾਰ ਸੰਬੰਧ ਜਾਂ ਲਿੰਕ ਹੈ। ਇੱਕ ਵਾਰ ਇਹ ਲਿੰਕ ਸਥਾਪਤ ਹੋ ਜਾਣ ਤੋਂ ਬਾਅਦ, ਤੁਸੀਂ ਉਸ ਕਰਮਚਾਰੀ ਲਈ ਇੱਕ ਸਟੈਪਲਡ ਫੰਡ ਵਾਲੀ ਬੇਨਤੀ ਜਮ੍ਹਾਂ ਕਰ ਸਕਦੇ ਹੋ।

ਜੇਕਰ ਤੁਸੀਂ ਇਸ ਕਾਰਵਾਈ ਦੀ ਪਾਲਣਾ ਕਰਦੇ ਹੋ, ਅਤੇ ਸਟੈਪਲਿੰਗ ਲਈ ਕੀਤੀ ਬੇਨਤੀ ਲਈ ਹੇਠ ਲਿਖੇ ਨਤੀਜੇ ਪ੍ਰਾਪਤ ਕਰਦੇ ਹੋ, 'ਅਸੀਂ ਰੁਜ਼ਗਾਰ ਸੰਬੰਧ ਦੀ ਪੁਸ਼ਟੀ ਨਹੀਂ ਕਰ ਸਕਦੇ' - ਤਾਂ ਇਸ ਵਿੱਚ TFN ਘੋਸ਼ਣਾ ਜਾਂ STP ਪੇਅ ਈਵੈਂਟ ਦੀ ਕਾਰਵਾਈ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨੂੰ ਠੀਕ ਕਰਨ ਦੇ ਕਦਮ ਇਸ ਗੱਲ 'ਤੇ ਨਿਰਭਰ ਕਰਦੇ ਹਨ, ਕਿ ਤੁਸੀਂ ਆਪਣਾ ਅਗਲਾ STP ਪੇਅ ਈਵੈਂਟ ਕਦੋਂ ਦਰਜ ਕਰੋਗੇ।

  • ਜੇਕਰ ਤੁਸੀਂ ਸੁਪਰ ਗਰੰਟੀ ਦੀ ਨਿਯਤ ਤਾਰੀਖ਼ ਤੋਂ ਪਹਿਲਾਂ ਇੱਕ ਹੋਰ STP ਪੇਅ ਈਵੈਂਟ ਦਰਜ ਕਰੋਗੇ - ਤਾਂ ਦੁਬਾਰਾ ਦਰਜ ਹੋਣ ਤੱਕ ਉਡੀਕ ਕਰੋ। ਅਗਲੇ ਦਿਨ, ਕਰਮਚਾਰੀ ਲਈ ਇੱਕ ਹੋਰ ਸਟੈਪਲਡ ਸੁਪਰ ਫੰਡ (stapled super fund) ਬੇਨਤੀ ਜਮ੍ਹਾਂ ਕਰੋ।
    • ਜੇਕਰ ਨਤੀਜਾ ਅਜੇ ਵੀ 'ਅਸੀਂ ਰੁਜ਼ਗਾਰ ਸੰਬੰਧ ਦੀ ਪੁਸ਼ਟੀ ਨਹੀਂ ਕਰ ਸਕਦੇ' ਹੈ - ਤਾਂ ਸਹਾਇਤਾ ਲਈ ਸਾਨੂੰ
      13 10 20 'ਤੇ ਫ਼ੋਨ ਕਰੋ।
  • ਜੇਕਰ ਤੁਸੀਂ ਸੁਪਰ ਗਰੰਟੀ ਦੀ ਨਿਯਤ ਤਾਰੀਖ਼ ਤੋਂ ਪਹਿਲਾਂ ਇੱਕ ਹੋਰ STP ਪੇਅ ਈਵੈਂਟ ਦਰਜ ਨਹੀਂ ਕਰੋਗੇ - ਤਾਂ ਸਹਾਇਤਾ ਲਈ ਸਾਨੂੰ 13 10 20 'ਤੇ ਫ਼ੋਨ ਕਰੋ।

ਸਟੈਪਲਡ ਸੁਪਰ ਫੰਡ (stapled super fund) ਦੇ ਵੇਰਵਿਆਂ ਲਈ ਬੇਨਤੀ ਕਰੋ

ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵਿੱਚ ਸਟੈਪਲਡ ਸੁਪਰ ਫੰਡ (stapled super fund) ਵੇਰਵਿਆਂ ਦੀ ਬੇਨਤੀ ਕਰ ਸਕਦੇ ਹੋ:

ਜੇਕਰ ਤੁਹਾਨੂੰ 100 ਤੋਂ ਵੱਧ ਕਰਮਚਾਰੀਆਂ ਲਈ ਸਟੈਪਲਡ ਸੁਪਰ ਫੰਡ (stapled super fund) ਵੇਰਵਿਆਂ ਦੀ ਲੋੜ ਹੈ ਤਾਂ ਤੁਸੀਂ ਇੱਕੋ ਵਾਰੀ ਥੋਕ ਵਿੱਚ ਬੇਨਤੀ ਕਰ ਸਕਦੇ ਹੋ।

ATO online services

ATO online services ਵਿੱਚ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਲਈ, ਤੁਹਾਨੂੰ, ਜਾਂ ਇੱਕ ਅਧਿਕਾਰਤ ਨੁਮਾਇੰਦੇ ਨੂੰ, ਇਹ ਕਰਨ ਦੀ ਲੋੜ ਹੈ:

  1. ਕਾਰੋਬਾਰ ਲਈ ATO online servicesExternal Link (ਅੰਗਰੇਜ਼ੀ ਵਿੱਚ) ਵਿੱਚ ਲੌਗ ਇਨ ਕਰੋ।
  2. ਕਰਮਚਾਰੀ (Employees) ਵਾਲੇ ਮੀਨੂ 'ਤੇ ਜਾਓ।
  3. ਕਰਮਚਾਰੀ ਸੁਪਰ ਖਾਤਾ (Employee super account) ਚੁਣੋ।
  4. ਫਾਰਮ ਖੋਲ੍ਹਣ ਲਈ ਬੇਨਤੀ (Request) ਚੁਣੋ।
  5. ਜੇਕਰ ਇਹ ਕਰਮਚਾਰੀ ਦੇ ਸਟੈਪਲਡ ਫੰਡ ਦੇ ਵੇਰਵਿਆਂ ਲਈ ਤੁਹਾਡੀ ਪਹਿਲੀ ਬੇਨਤੀ ਹੈ, ਤਾਂ “ਦੂਸਰੇ ਸੁਪਰ ਖਾਤੇ ਦੀ ਬੇਨਤੀ ਕਰਨ ਵਾਲੇ (Requesting an alternative super account)” ਸਿਰਲੇਖ ਦੇ ਹੇਠਾਂ “ਨਹੀਂ (No)” ਵਿਕਲਪ ਦੀ ਚੋਣ ਕਰੋ।
  6. ਜੇਕਰ ਤੁਸੀਂ ਪਹਿਲਾਂ ਕਰਮਚਾਰੀ ਲਈ ਇੱਕ ਸਟੈਪਲਡ ਸੁਪਰ ਫੰਡ (stapled super fund) ਖਾਤੇ ਦੀ ਬੇਨਤੀ ਕੀਤੀ ਹੈ, ਅਤੇ ਖਾਤਾ ਸੁਪਰ ਯੋਗਦਾਨ ਪ੍ਰਾਪਤ ਕਰਨ ਵਿੱਚ ਅਸਮਰੱਥ ਸੀ, ਤਾਂ “ਇੱਕ ਦੂਸਰੇ ਸੁਪਰ ਖਾਤੇ ਦੀ ਬੇਨਤੀ ਕਰਨਾ (Requesting an alternative super account)” ਸਿਰਲੇਖ ਦੇ ਅਧੀਨ “ਹਾਂ (Yes)” ਵਿਕਲਪ ਦੀ ਚੋਣ ਕਰੋ।
    • ਇਸ ਬੇਨਤੀ ਦੇ ਨਤੀਜਿਆਂ ਵਿੱਚ ਸੁਪਰ ਫੰਡ ਖਾਤੇ ਦੇ ਵੇਰਵਿਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਹੈ, ਜੋ 6 ਮਹੀਨੇ ਪਹਿਲਾਂ ਜਮ੍ਹਾਂ ਕੀਤੇ ਗਏ ਪਿਛਲੇ ਨਤੀਜਿਆਂ ਵਿੱਚ ਸੂਚਿਤ ਕੀਤੇ ਗਏ ਸਨ।
  7. ਆਪਣੇ ਕਰਮਚਾਰੀ ਦੇ ਵੇਰਵੇ ਦਰਜ ਕਰੋ, ਜਿਸ ਵਿੱਚ ਉਨ੍ਹਾਂ ਦੇ ਹੇਠ ਲਿਖੇ ਵੇਰਵੇ ਸ਼ਾਮਲ ਹਨ:
    • TFN (ਤੁਸੀਂ ਇੱਕ ਛੋਟ ਕੋਡ (ਅੰਗਰੇਜ਼ੀ ਵਿੱਚ) ਦਰਜ ਕਰ ਸਕਦੇ ਹੋ, ਜਿੱਥੇ ਇੱਕ ਕਰਮਚਾਰੀ ਆਪਣਾ TFN ਪ੍ਰਦਾਨ ਨਹੀਂ ਕਰ ਸਕਦਾ, ਪਰ ਇਸ ਦੇ ਨਤੀਜੇ ਵਜੋਂ ਕਾਰਵਾਈ ਕਰਨ ਵਿੱਚ ਦੇਰੀ ਹੋ ਸਕਦੀ ਹੈ)
    • ਪੂਰਾ ਨਾਮ, ਜੇਕਰ TFN ਨਹੀਂ ਦਿੱਤਾ ਗਿਆ ਹੈ ਤਾਂ ਸਮੇਤ 'ਹੋਰ ਦਿੱਤਾ ਗਿਆ ਨਾਮ' ਦੇ, ਜੇਕਰ ਪਤਾ ਹੋਵੇ
    • ਜਨਮ ਦੀ ਤਾਰੀਖ਼
    • ਪਤਾ (ਰਿਹਾਇਸ਼ੀ ਜਾਂ ਡਾਕ) TFN ਨਹੀਂ ਦਿੱਤਾ ਗਿਆ ਹੈ।
  8. ਘੋਸ਼ਣਾ ਨੂੰ ਪੜ੍ਹੋ, ਅਤੇ ਇਸ 'ਤੇ ਦਸਤਖ਼ਤ ਕਰਨ ਲਈ ਕਲਿੱਕ ਕਰੋ (ਜਾਂ ਵਾਧੂ ਕਰਮਚਾਰੀਆਂ ਲਈ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਲਈ, ਹੋਰ ਕਰਮਚਾਰੀਆਂ ਲਈ ਬੇਨਤੀ ਕਰਨ ਲਈ? (More employees to request) ਦੇ ਅਧੀਨ ਡੱਬੇ ਵਿੱਚ ਸਹੀ ਦਾ ਨਿਸ਼ਾਨ ਲਗਾਓ)।
  9. ਆਪਣੀ ਬੇਨਤੀ ਜਮ੍ਹਾਂ ਕਰੋ।

ਰਜਿਸਟਰਡ ਟੈਕਸ ਜਾਂ BAS ਏਜੰਟ, ਏਜੰਟਾਂ ਲਈ Online services ਵਿੱਚ ਤੁਹਾਡੇ ਲਈ ਇਸ ਨੂੰ ਪੂਰਾ ਕਰ ਸਕਦੇ ਹਨ।

ਤੁਹਾਨੂੰ ਸਟੈਪਲਡ ਸੁਪਰ ਫੰਡ (stapled super fund) ਲਈ ਬੇਨਤੀ ਦੇ ਨਤੀਜੇ (ਔਨ-ਸਕ੍ਰੀਨ) ਬਾਰੇ ਮਿੰਟਾਂ ਦੇ ਅੰਦਰ ਸੂਚਿਤ ਕਰ ਦਿੱਤਾ ਜਾਣਾ ਚਾਹੀਦਾ ਹੈ, ਪਰ ਕੁਝ ਮਾਮਲਿਆਂ ਵਿੱਚ ਇਸ ਵਿੱਚ ਜ਼ਿਆਦਾ ਸਮਾਂ (24 ਘੰਟੇ ਤੱਕ) ਲੱਗ ਸਕਦਾ ਹੈ।

ਸਾਡੀ ਔਨਲਾਈਨ ਪ੍ਰਣਾਲੀ ਨਿਯਮਾਂ ਦੇ ਆਧਾਰ 'ਤੇ ਇਨ੍ਹਾਂ ਨਿਯਮਾਂ ਦੀ ਵਰਤੋਂ ਕਰਦੀ ਹੈ, ਤਾਂ ਜੋ ਬੇਨਤੀ ਦੇ ਜਵਾਬ ਵਿੱਚ ਸਟੈਪਲਡ ਸੁਪਰ ਫੰਡ (stapled super fund) ਦਾ ਕੰਮ ਪੂਰਾ ਕੀਤਾ ਜਾ ਸਕੇ ਅਤੇ ਵਾਪਸ ਭੇਜਿਆ ਜਾ ਸਕੇ।

  • ਅਸੀਂ ਤੁਹਾਡੇ ਕਰਮਚਾਰੀ ਨੂੰ ਤੁਹਾਡੀ ਬੇਨਤੀ ਅਤੇ ਸਾਡੇ ਦੁਆਰਾ ਪ੍ਰਦਾਨ ਕੀਤੇ ਗਏ ਫੰਡ ਦੇ ਵੇਰਵਿਆਂ ਬਾਰੇ ਸੂਚਿਤ ਕਰਦੇ ਹਾਂ। ਜੇਕਰ ਕਿਸੇ ਅਧਿਕਾਰਤ ਨੁਮਾਇੰਦੇ ਨੇ ਤੁਹਾਡੀ ਤਰਫ਼ੋਂ ਬੇਨਤੀ ਕੀਤੀ ਹੈ, ਤਾਂ ਅਸੀਂ ਤੁਹਾਨੂੰ ਉਸ ਬੇਨਤੀ ਦੇ ਨਤੀਜੇ ਬਾਰੇ ਸੂਚਿਤ ਕਰਦੇ ਹਾਂ।
  • ਅਸੀਂ ਇਹ ਯਕੀਨੀ ਬਣਾਉਣ ਲਈ ਸੇਵਾ ਦੀ ਨਿਗਰਾਨੀ ਕਰਦੇ ਹਾਂ, ਕਿ ਰੁਜ਼ਗਾਰਦਾਤੇ ਇਸ ਦੀ ਸਹੀ ਵਰਤੋਂ ਕਰ ਰਹੇ ਹਨ, ਅਤੇ ਸਟੈਪਲਡ ਸੁਪਰ ਫੰਡ (stapled super fund) ਵੇਰਵਿਆਂ ਲਈ ਸੱਚੀਆਂ ਬੇਨਤੀਆਂ ਕਰ ਰਹੇ ਹਨ। ਜੇਕਰ ਤੁਸੀਂ ਸੇਵਾ ਦੀ ਗ਼ਲਤ ਵਰਤੋਂ ਕਰ ਰਹੇ ਹੋ, ਜਿਵੇਂ ਕਿ ਉਨ੍ਹਾਂ ਵਿਅਕਤੀਆਂ ਲਈ ਜਾਣਕਾਰੀ ਦੀ ਬੇਨਤੀ ਕਰਨਾ ਜੋ ਵਰਤਮਾਨ ਵਿੱਚ ਤੁਹਾਡੇ ਕੋਲ ਨੌਕਰੀ ਨਹੀਂ ਕਰ ਰਹੇ ਹਨ, ਤਾਂ ਅਸੀਂ ਤੁਹਾਡੀ ਪਹੁੰਚ ਨੂੰ ਹਟਾ ਸਕਦੇ ਹਾਂ।

ਸੁਪਰ ਗਾਰੰਟੀ ਦੀ ਫ਼ੀਸ ਤੋਂ ਬਚਣ ਲਈ, ਤੁਹਾਨੂੰ ਸੁਪਰ ਗਾਰੰਟੀ ਯੋਗਦਾਨ (ਅੰਗਰੇਜ਼ੀ ਵਿੱਚ) ਦਾ ਭੁਗਤਾਨ ਇਨ੍ਹਾਂ ਵਿੱਚ ਕਰਨਾ ਪਵੇਗਾ:

  • ਕਰਮਚਾਰੀ ਦਾ ਚੁਣਿਆ ਹੋਇਆ ਫੰਡ
  • ਸਟੈਪਲਡ ਸੁਪਰ ਫੰਡ (stapled super fund) ਜੋ ਅਸੀਂ ਤੁਹਾਡੀ ਬੇਨਤੀ ਦੇ ਜਵਾਬ ਵਿੱਚ ਪ੍ਰਦਾਨ ਕਰਦੇ ਹਾਂ, ਜੇਕਰ ਉਨ੍ਹਾਂ ਨੇ ਫੰਡ ਨਹੀਂ ਚੁਣਿਆ ਹੈ
  • ਰੁਜ਼ਗਾਰਦਾਤਾ ਡਿਫਾਲਟ ਫੰਡ, ਜੇਕਰ ਕਰਮਚਾਰੀ ਨੇ ਫੰਡ ਨਹੀਂ ਚੁਣਿਆ ਹੈ, ਅਤੇ ਕੋਈ ਸਟੈਪਲਡ ਫੰਡ ਨਹੀਂ ਹੈ।

ਔਨਲਾਈਨ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ

ਜੇਕਰ ਤੁਸੀਂ ਔਨਲਾਈਨ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹੋ, ਤਾਂ ਸਟੈਪਲਡ ਸੁਪਰ ਫੰਡ (stapled
super fund) ਲਈ ਵੇਰਵਿਆਂ ਦੀ ਬੇਨਤੀ ਕਰਨ ਲਈ ਸਾਨੂੰ 13 10 20 (ਜਾਂ ਵਿਦੇਸ਼ ਤੋਂ ਫ਼ੋਨ ਕਰਨ ਲਈ
+61 2 6216 1111) 'ਤੇ ਫ਼ੋਨ ਕਰੋ।

ਫ਼ੋਨ 'ਤੇ ਜਾਣਕਾਰੀ ਪ੍ਰਦਾਨ ਕਰਨ ਤੋਂ ਪਹਿਲਾਂ, ਸਾਨੂੰ ਬੇਨਤੀ ਕਰਨ ਵਾਲੇ ਵਿਅਕਤੀ ਦੀ ਪਛਾਣ ਸਥਾਪਤ ਕਰਨੀ ਲਾਜ਼ਮੀ ਹੁੰਦੀ ਹੈ। ਜੇਕਰ ਤੁਹਾਡੇ ਕੋਲ ਕਾਰੋਬਾਰ ਲਈ ਔਨਲਾਈਨ ਸੇਵਾਵਾਂ ਤੱਕ ਪਹੁੰਚ ਨਹੀਂ ਹੈ, ਤਾਂ ਤੁਹਾਡੇ ਕਾਰੋਬਾਰ ਲਈ ਮੁੱਢਲੇ ਸੰਪਰਕ (ਅੰਗਰੇਜ਼ੀ ਵਿੱਚ) ਨੂੰ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ, ਤਾਂ ਜੋ ਤੁਹਾਨੂੰ ਉਨ੍ਹਾਂ ਵੱਲੋਂ ਸਟੈਪਲਡ ਸੁਪਰ ਫੰਡ (stapled super fund) ਦੇ ਵੇਰਵਿਆਂ ਲਈ ਬੇਨਤੀ ਕਰਨ ਦਾ ਅਧਿਕਾਰ ਦਿੱਤਾ ਜਾ ਸਕੇ।

ਪੇਅ-ਰੋਲ ਸੌਫ਼ਟਵੇਅਰ

ਤੁਹਾਡਾ ਪੇਅ-ਰੋਲ ਸੌਫ਼ਟਵੇਅਰ ਤੁਹਾਨੂੰ ਪ੍ਰੋਗਰਾਮ ਵਿੱਚ ਸਿੱਧੇ ਬੇਨਤੀਆਂ ਕਰਨ ਦੀ ਆਗਿਆ ਦੇ ਸਕਦਾ ਹੈ। ਆਪਣੇ ਸੌਫ਼ਟਵੇਅਰ ਪ੍ਰਦਾਤਾ ਨਾਲ ਸੰਪਰਕ ਕਰੋ:

  • ਇਹ ਪਤਾ ਲਗਾਉਣ ਲਈ ਕਿ ਕੀ ਇਹ ਤੁਹਾਡੇ ਲਈ ਉਪਲਬਧ ਹੈ
  • ਤੁਹਾਡੇ ਪੇਅ-ਰੋਲ ਸੌਫ਼ਟਵੇਅਰ ਵਿੱਚ ਸੇਵਾ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਨਿਰਦੇਸ਼ਾਂ ਲਈ।

ਤੁਹਾਨੂੰ ਆਪਣੇ ਪੇਅ-ਰੋਲ ਸੌਫ਼ਟਵੇਅਰ ਪ੍ਰਦਾਤਾ ਨੂੰ ਆਪਣੀ ਤਰਫ਼ੋਂ ਸਟੈਪਲਡ ਸੁਪਰ ਫੰਡ (stapled super fund) ਵੇਰਵਿਆਂ ਦੀ ਬੇਨਤੀ ਕਰਨ ਦੀ ਇਜਾਜ਼ਤ ਦੇਣ ਦੀ ਲੋੜ ਹੈ।

ਥੋਕ ਵਿੱਚ ਬੇਨਤੀ ਕਰੋ

ਤੁਸੀਂ ਇੱਕ ਥੋਕ ਬੇਨਤੀ ਫਾਰਮ ਭਰ ਸਕਦੇ ਹੋ ਜੇਕਰ ਤੁਸੀਂ:

  • ਇੱਕੋ ਸਮੇਂ 100 ਤੋਂ ਵੱਧ ਨਵੇਂ ਕਰਮਚਾਰੀਆਂ ਲਈ ਸਟੈਪਲਡ ਸੁਪਰ ਫੰਡ (stapled super fund) ਵੇਰਵੇ ਮੰਗਣ ਦੀ ਲੋੜ ਹੈ।
  • ਹਰੇਕ ਨਵੇਂ ਕਰਮਚਾਰੀ ਨਾਲ ਰੁਜ਼ਗਾਰ ਸੰਬੰਧਾਂ ਦਾ ਲਿੰਕ ਹੋਵੇ।

ਥੋਕ ਬੇਨਤੀਆਂ ਲਈ ਸੇਵਾ ਦਾ ਮਿਆਰ 14 ਕਾਰੋਬਾਰੀ ਦਿਨਾਂ ਤੱਕ ਹੁੰਦਾ ਹੈ। ਪੇਅ-ਡੇਅ ਸੁਪਰ ਦੇ ਅਧੀਨ, ਇੱਕ ਨਵੇਂ ਕਰਮਚਾਰੀ ਲਈ ਤੁਹਾਡਾ ਪਹਿਲਾ ਸੁਪਰ ਯੋਗਦਾਨ ਉਨ੍ਹਾਂ ਦੇ ਤਨਖਾਹ ਵਾਲੇ ਪਹਿਲੇ ਦਿਨ (ਅੰਗਰੇਜ਼ੀ ਵਿੱਚ) ਤੋਂ 20 ਕਾਰੋਬਾਰੀ ਦਿਨਾਂ ਦੇ ਅੰਦਰ ਉਨ੍ਹਾਂ ਦੇ ਸੁਪਰ ਫੰਡ ਵਿੱਚ ਪਹੁੰਚ ਜਾਣਾ ਚਾਹੀਦਾ ਹੈ।

ਤੁਸੀਂ ਸਟੈਪਲਡ ਸੁਪਰ ਫੰਡ ਬਲਕ ਬੇਨਤੀ ਦੀ ਟੈਂਪਲੇਟ (n75759.01-2026) (XLSX, 469KB)This link will download a file (ਅੰਗਰੇਜ਼ੀ ਵਿੱਚ) ਨੂੰ ਡਾਊਨਲੋਡ ਅਤੇ ਪੂਰਾ ਕਰ ਸਕਦੇ ਹੋ।

ਤੁਸੀਂ, ਜਾਂ ਇੱਕ ਅਧਿਕਾਰਤ ਨੁਮਾਇੰਦਾ, ATO online services ਵਿੱਚ ਸੁਰੱਖਿਅਤ ਮੇਲ ਫੰਕਸ਼ਨ ਰਾਹੀਂ ਥੋਕ ਵਿੱਚ ਬੇਨਤੀ ਫਾਰਮ ਜਮ੍ਹਾਂ ਕਰ ਸਕਦੇ ਹੋ, ਇਹ ਚੇਤੇ ਰੱਖਦੇ ਹੋਏ ਕਿ:

  • ਤੁਹਾਨੂੰ ਪ੍ਰਤੀ ਬੇਨਤੀ ਸਿਰਫ਼ ਇੱਕ ਫਾਰਮ ਜਮ੍ਹਾਂ ਕਰਨਾ ਚਾਹੀਦਾ ਹੈ।
  • ਜੇਕਰ ਤੁਸੀਂ ਕੰਪਨੀਆਂ ਦੇ ਸੰਯੁਕਤ ਸਮੂਹ ਦੇ ਮੈਂਬਰ ਹੋ, ਤਾਂ ਹਰੇਕ ਇਕਾਈ ਨੂੰ ਆਪਣੇ ਫਾਰਮ ਵੱਖਰੇ ਤੌਰ 'ਤੇ ਜਮ੍ਹਾਂ ਕਰਨੇ ਚਾਹੀਦੇ ਹਨ।
  • ਸਿਰਫ਼ ਅਧਿਕਾਰਤ ਵਿਅਕਤੀ ਹੀ ਬੇਨਤੀ ਦਰਜ ਕਰ ਸਕਦਾ ਹੈ।

ਜਦੋਂ ਤੁਸੀਂ ਬੇਨਤੀ ਜਮ੍ਹਾਂ ਕਰਦੇ ਹੋ, ਤਾਂ ਤੁਹਾਨੂੰ ਇਹ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ:

  • ਵਿਸ਼ਾ: ਨਾਲ-ਨਾਲ ਭੁਗਤਾਨ ਕਰੋ (Pay as you go)
  • ਵਿਸ਼ਾ: ਰੋਕ ਕੇ ਰੱਖਣਾ - ਫਾਰਮ – ਸੁਪਰਐਨੂਏਸ਼ਨ (Withholding – forms – superannuation)
  • ਵੇਰਵਾ: 'ਸਟੈਪਲਡ ਸੁਪਰ ਫੰਡ (stapled super fund) ਥੋਕ ਵਿੱਚ ਬੇਨਤੀ' ਦਾ ਹਵਾਲਾ ਸ਼ਾਮਲ ਕਰੋ।

ਇੱਕ ਵਾਰ ਤੁਹਾਡੀ ਫਾਈਲ ਉਪਰ ਕਾਰਵਾਈ ਪੂਰੀ ਹੋ ਜਾਣ ਤੋਂ ਬਾਅਦ, ਤੁਹਾਨੂੰ ਔਨਲਾਈਨ ਸੇਵਾਵਾਂ ਦੇ ਅੰਦਰ ਸੁਰੱਖਿਅਤ ਮੇਲ ਫੰਕਸ਼ਨ ਰਾਹੀਂ ਇੱਕ ਜਵਾਬ ਪ੍ਰਾਪਤ ਹੋਵੇਗਾ। ਜਵਾਬ ਵਿੱਚ ਹਰੇਕ ਕਰਮਚਾਰੀ ਲਈ ਸਟੈਪਲਡ ਸੁਪਰ ਫੰਡ ਬੇਨਤੀ ਦੇ ਨਤੀਜਿਆਂ ਦੇ ਨਾਲ, ਸਾਨੂੰ ਜਮ੍ਹਾਂ ਕਰਵਾਈ ਗਈ ਫਾਈਲ ਸ਼ਾਮਲ ਹੁੰਦੀ ਹੈ।

ਅਸੀਂ ਥੋਕ ਵਿੱਚ ਸਟੈਪਲਡ ਫੰਡ ਦੀਆਂ ਬੇਨਤੀਆਂ ਲਈ ਇੱਕ ਨਵਾਂ ਸੁਰੱਖਿਅਤ ਮੇਲ ਵਿਕਲਪ ਲਾਗੂ ਕਰ ਰਹੇ ਹਾਂ। ਨਵਾਂ ਪ੍ਰਸੰਗ ਅਤੇ ਵਿਸ਼ਾ ਉਪਲਬਧ ਹੋਣ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਭਵਿੱਖ ਦੀਆਂ ਬੇਨਤੀਆਂ ਜਮ੍ਹਾਂ ਕਰਨ ਤੋਂ ਪਹਿਲਾਂ ਕਿਸੇ ਵੀ ਨਵੀਂ ਜਾਣਕਾਰੀ ਲਈ ਸਟੈਪਲਡ ਸੁਪਰ ਫੰਡ ਬਲਕ ਬੇਨਤੀ ਟੈਂਪਲੇਟ (n75759.01-2026) (XLSX, 469KB)This link will download a file (ਅੰਗਰੇਜ਼ੀ ਵਿੱਚ) ਉਪਰ ਨਿਰਦੇਸ਼ਾਂ ਦੀ ਜਾਂਚ ਕਰੋ।

ਤੁਸੀਂ ਥੋਕ ਵਿੱਚ ਬੇਨਤੀ ਰਾਹੀਂ ਦੂਸਰੇ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਦੇ ਯੋਗ ਨਹੀਂ ਹੋਵੋਗੇ। ਇਨ੍ਹਾਂ ਨੂੰ ATO online services ਰਾਹੀਂ ਦਰਜ ਕਰਨ ਦੀ ਜ਼ਰੂਰਤ ਹੋਏਗੀ।

ਥੋਕ ਵਿੱਚ ਬੇਨਤੀ ਉਪਰ ਕਾਰਵਾਈ ਕਰਨ ਦੀ ਸਥਿਤੀ

ਥੋਕ ਵਿੱਚ ਬੇਨਤੀ ਕਰਨ ਵਾਲੀ ਕਾਰਵਾਈ ਇੱਕ ਆਰਜੀ ਸੇਵਾ ਹੈ, ਜੋ ਭਵਿੱਖ ਵਿੱਚ ਬੰਦ ਕੀਤੀ ਜਾ ਸਕਦੀ ਹੈ।

ਅਸੀਂ ਤੁਹਾਨੂੰ ਆਪਣੇ ਪੇਅ-ਰੋਲ ਸੌਫ਼ਟਵੇਅਰ ਪ੍ਰਦਾਤਾ ਨਾਲ ਆਪਣੇ ਵਿਕਲਪਾਂ ਬਾਰੇ ਚਰਚਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਪੇਅ-ਰੋਲ ਸੌਫ਼ਟਵੇਅਰ ਦਾ ਹੱਲ, ਸੌਫ਼ਟਵੇਅਰ ਪ੍ਰਦਾਤਿਆਂ ਲਈ ਉਨ੍ਹਾਂ ਦੇ ਸੌਫ਼ਟਵੇਅਰ ਵਿੱਚ ਸ਼ਾਮਲ ਕਰਨ ਲਈ ਉਪਲਬਧ ਹੈ। ਇਹ ਤੁਹਾਨੂੰ ATO online services ਰਾਹੀਂ ਵੱਖਰੀਆਂ ਬੇਨਤੀਆਂ ਕਰਨ ਦੀ ਬਜਾਏ, ਪੇਅ-ਰੋਲ ਸੌਫ਼ਟਵੇਅਰ ਦੇ ਅੰਦਰੋਂ ਸਟੈਪਲਡ ਸੁਪਰ ਫੰਡ (stapled super fund) ਲਈ ਵੇਰਵਿਆਂ ਦੀ ਬੇਨਤੀ ਕਰਨ ਦੀ ਆਗਿਆ ਦਿੰਦਾ ਹੈ।

ਸੁਪਰ ਦਾ ਭੁਗਤਾਨ ਕਦੋਂ ਕਰਨਾ ਹੈ

1 ਜੁਲਾਈ 2026 ਤੋਂ ਤੁਹਾਡੇ ਸੁਪਰ ਗਾਰੰਟੀ ਯੋਗਦਾਨਾਂ ਨੂੰ ਪੇਅ-ਡੇਅ ਤੋਂ ਬਾਅਦ 7 ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਡੇ ਕਰਮਚਾਰੀ ਦੇ ਸੁਪਰ ਫੰਡ ਤੱਕ ਪਹੁੰਚ ਜਾਣ ਦੀ ਲੋੜ ਹੈ। ਇਹ ਸਮਾਂ-ਸੀਮਾ ਤੁਹਾਡੇ ਦੁਆਰਾ ਕੀਤੇ ਗਏ ਪਹਿਲੇ ਯੋਗ ਯੋਗਦਾਨ ਲਈ 20 ਕਾਰੋਬਾਰੀ ਦਿਨਾਂ ਤੱਕ ਵਧਾ ਦਿੱਤੀ ਗਈ ਹੈ:

  • ਇੱਕ ਨਵੇਂ ਕਰਮਚਾਰੀ ਲਈ
  • ਇੱਕ ਮੌਜੂਦਾ ਕਰਮਚਾਰੀ ਲਈ ਨਵੇਂ ਪਾਲਣਾ ਕਰਨ ਵਾਲੇ ਸੁਪਰ ਫੰਡ ਵਿੱਚ (ਜਦੋਂ ਤੁਸੀਂ ਉਨ੍ਹਾਂ ਲਈ ਕਿਸੇ ਹੋਰ ਸੁਪਰ ਫੰਡ ਵਿੱਚ ਯੋਗਦਾਨ ਪਾਉਣਾ ਬੰਦ ਕਰ ਦਿੱਤਾ ਹੈ)।

ਜੇਕਰ ਤੁਸੀਂ ਬੇਨਤੀ ਨਹੀਂ ਕੀਤੀ ਹੈ ਕਿ ਤੁਹਾਨੂੰ ਇਹ ਕਦੋਂ ਕਰਨਾ ਚਾਹੀਦਾ ਹੈ

ਜੇਕਰ ਤੁਸੀਂ ਕਿਸੇ ਸੁਪਰ ਫੰਡ ਵਿੱਚ ਯੋਗਦਾਨ ਪਾ ਦਿੱਤਾ ਹੈ, ਜੋ ਤੁਹਾਡੇ ਕਰਮਚਾਰੀ ਨੇ ਨਹੀਂ ਚੁਣਿਆ ਸੀ, ਅਤੇ ਤੁਸੀਂ ਸਟੈਪਲਡ ਸੁਪਰ ਫੰਡ (stapled super fund) ਦੀ ਬੇਨਤੀ ਨਹੀਂ ਕੀਤੀ ਹੈ, ਤਾਂ ਤੁਸੀਂ ਸੁਪਰ ਗਰੰਟੀ ਫ਼ੀਸ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋ, ਜਿਸ ਵਿੱਚ ਇੱਕ ਚੋਣ ਕਰਨ ਵਾਲੀ ਲੋਡਿੰਗ ਸ਼ਾਮਲ ਹੈ।

ਤੁਹਾਨੂੰ ਤੁਰੰਤ ਆਪਣੇ ਕਰਮਚਾਰੀ ਲਈ ਸਟੈਪਲਡ ਸੁਪਰ ਫੰਡ (stapled super fund) ਦੀ ਬੇਨਤੀ ਕਰਨੀ ਚਾਹੀਦੀ ਹੈ। ਤੁਹਾਡੀ ਬੇਨਤੀ ਦੇ ਜਵਾਬ ਵਿੱਚ ਭੇਜੇ ਗਏ ਫੰਡ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰੋ।

ਜੇਕਰ ਫੰਡ ਤੁਹਾਡੀ ਸੁਪਰ ਗਰੰਟੀ ਦੇ ਭੁਗਤਾਨ ਨੂੰ ਸਵੀਕਾਰ ਨਹੀਂ ਕਰਦਾ ਹੈ

ਪਹਿਲੀ ਵਾਰ ਕਿਸੇ ਕਰਮਚਾਰੀ ਲਈ ਨਵੇਂ ਫੰਡ ਵਿੱਚ ਯੋਗਦਾਨ ਪਾਉਣ ਤੋਂ ਪਹਿਲਾਂ, ਤੁਹਾਨੂੰ ਫੰਡ ਨੂੰ ਇੱਕ ਸੁਨੇਹਾ ਭੇਜਣਾ ਚਾਹੀਦਾ ਹੈ, ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਮੈਂਬਰ ਦਾ ਖਾਤਾ ਯੋਗਦਾਨ ਨੂੰ ਸਵੀਕਾਰ ਕਰ ਸਕਦਾ ਹੈ। ਇਸ ਨੂੰ ਮੈਂਬਰ ਦੀ ਤਸਦੀਕ ਕਰਨ ਵਾਲੀ ਬੇਨਤੀ ਕਿਹਾ ਜਾਂਦਾ ਹੈ।

ਤੁਸੀਂ ਆਪਣੇ ਪੇਅ-ਰੋਲ ਸੌਫ਼ਟਵੇਅਰ ਜਾਂ ਕਲੀਅਰਿੰਗ ਹਾਊਸ ਰਾਹੀਂ ਮੈਂਬਰ ਦੀ ਤਸਦੀਕ ਕਰਨ ਵਾਲੀ ਬੇਨਤੀ ਤਿਆਰ ਕਰ ਸਕਦੇ ਹੋ, ਜਿਸ ਦੀ ਵਰਤੋਂ ਤੁਸੀਂ ਆਪਣੇ ਭੁਗਤਾਨਾਂ ਨੂੰ ਕਰਨ ਲਈ ਕਰਦੇ ਹੋ।

ਜੇਕਰ ਸਟੈਪਲਡ ਸੁਪਰ ਫੰਡ (stapled super fund) ਸਾਡੇ ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਤਾਂ ਤੁਹਾਨੂੰ ਸੁਪਰ ਗਰੰਟੀ ਭੁਗਤਾਨ ਕਰਨ ਲਈ ਇੱਕ ਦੂਸਰੇ ਸੁਪਰ ਫੰਡ ਦੀ ਮੰਗ ਕਰਨ ਦੀ ਲੋੜ ਹੈ:

  • ਇਹ ਜਵਾਬ ਦਿੰਦਾ ਹੈ ਕਿ ਉਹ ਤੁਹਾਡੀ ਮੈਂਬਰ ਦੀ ਤਸਦੀਕ ਕਰਨ ਵਾਲੀ ਬੇਨਤੀ ਦੇ ਜਵਾਬ ਵਿੱਚ ਯੋਗਦਾਨਾਂ ਨੂੰ ਸਵੀਕਾਰ ਨਹੀਂ ਕਰ ਸਕਦੇ ਹਨ
  • ਜੋ ਤੁਹਾਡੀ ਸੁਪਰ ਗਰੰਟੀ ਦੇ ਭੁਗਤਾਨ ਨੂੰ ਰੱਦ ਕਰ ਦਿੰਦਾ ਹੈ।

ਤੁਸੀਂ ਇਹ ਇਸ ਤਰ੍ਹਾਂ ਕਰ ਸਕਦੇ ਹੋ:

  • ਆਪਣੇ ਕਰਮਚਾਰੀ ਨੂੰ ਇੱਕ ਦੂਸਰਾ ਸੁਪਰ ਫੰਡ ਚੁਣਨ ਲਈ ਕਹਿਣਾ
  • ATO online services ਦੀ ਵਰਤੋਂ ਕਰਕੇ ਦੁਸਰੇ ਸਟੈਪਲਡ ਸੁਪਰ ਫੰਡ ਲਈ ਬੇਨਤੀ ਜਮ੍ਹਾਂ ਕਰਵਾਉਣਾ ਅਤੇ ਹਾਂ ਵਾਲੇ ਵਿਕਲਪ ਦੀ ਚੋਣ ਕਰਨਾ, ਇਹ ਦਰਸਾਉਣ ਲਈ ਕਿ ਤੁਸੀਂ ਪਹਿਲਾਂ ਸੂਚਿਤ ਫੰਡ ਵਿੱਚ ਯੋਗਦਾਨ ਪਾਉਣ ਵਿੱਚ ਅਸਮਰੱਥ ਸੀ।

ਜੇਕਰ ਤੁਸੀਂ ਦੂਸਰੇ ਫੰਡ ਦੀ ਬੇਨਤੀ ਕੀਤੀ ਹੈ, ਅਤੇ ਔਨਲਾਈਨ ਬੇਨਤੀ ਤੁਹਾਨੂੰ ਉਹੀ ਸਟੈਪਲਡ ਸੁਪਰ ਫੰਡ (stapled super fund) ਵੇਰਵੇ ਦਿੰਦੀ ਹੈ, ਤਾਂ ਤੁਹਾਨੂੰ ਦੂਸਰੇ ਫੰਡ ਦੀ ਬੇਨਤੀ ਕਰਨ ਲਈ ਸਾਨੂੰ 13 10 20 'ਤੇ ਫ਼ੋਨ ਕਰਨ ਦੀ ਲੋੜ ਹੋਵੇਗੀ।

 

QC67589