ato logo
Search Suggestion:

ਆਸਟ੍ਰੇਲੀਆ ਵਿਚ ਟੈਕਸ: ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ

Last updated 27 September 2021

ਜੇ ਤੁਸੀਂ ਆਸਟਰੇਲੀਆ ਵਿਚ ਨਵੇਂ ਆਏ ਹੋ ਜਾਂ ਅੰਗਰੇਜ਼ੀ ਤੁਹਾਡੀ ਦੂਜੀ ਭਾਸ਼ਾ ਹੈ, ਤਾਂ ਇਹ ਸੰਖੇਪ ਜਾਣਕਾਰੀ ਆਸਟਰੇਲੀਆ ਵਿਚ ਟੈਕਸ ਬਾਰੇ ਕੁਝ ਪ੍ਰਸ਼ਨਾਂ ਦੇ ਜਵਾਬ ਦੇਣ ਵਿਚ ਸਹਾਇਤਾ ਕਰੇਗੀ ꓲ ਇਹ ਪ੍ਰਕਾਸ਼ਨ ਤੁਹਾਡੀ ਤਰਜੀਹੀ ਭਾਸ਼ਾ ਵਿੱਚ ਵੀ ਉਪਲਬਧ ਹੋ ਸਕਦਾ ਹੈ ꓲ

ਤੁਸੀਂ ਇਸ ਜਾਣਕਾਰੀ ਦੀ ਇੱਕ ਕਾਪੀ ਪੋਰਟੇਬਲ ਡਾਕੂਮੈਂਟ ਫਾਰਮੈਟ ਵਿੱਚ ਡਾਊਨਲੋਡ ਕਰ ਸਕਦੇ ਹੋ - ਆਸਟਰੇਲੀਆ ਵਿੱਚ ਟੈਕਸ: ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ (PDF, 367KB) ꓲThis link will download a file

ਇਸ ਗਾਈਡ ਵਿਚ:

ਅਸੀਂ ਟੈਕਸ ਕਿਉਂ ਅਦਾ ਕਰਦੇ ਹਾਂ

ਆਸਟ੍ਰੇਲੀਆਈ ਹੋਣ ਦੇ ਨਾਤੇ ਅਸੀਂ ਚੰਗੀ ਸਿਹਤ ਪ੍ਰਣਾਲੀ, ਗੁਣਵੱਤਾ ਭਰਪੂਰ ਸਿੱਖਿਆ ਅਤੇ ਕਈ ਤਰ੍ਹਾਂ ਦੀਆਂ ਕਮਿਊਨਿਟੀ ਸਹੂਲਤਾਂ (ਉਦਾਹਰਣ ਲਈ, ਪਾਰਕ ਅਤੇ ਖੇਡ ਮੈਦਾਨ) ਤਕ ਪਹੁੰਚ ਦਾ ਅਨੰਦ ਮਾਣਦੇ ਹਾਂ ਜਿਸਨੂੰ ਟੈਕਸ ਵਸੂਲੀ ਦੁਆਰਾ ਸਹਾਇਤਾ ਦਿਤੀ ਜਾਂਦੀ ਹੈ ꓲ

ਆਸਟ੍ਰੇਲੀਅਨ ਟੈਕਸੇਸ਼ਨ ਦਫਤਰ (ATO) ਵੱਖ -ਵੱਖ ਸੇਵਾਵਾਂ ਪ੍ਰਦਾਨ ਕਰਨ ਲਈ ਆਸਟ੍ਰੇਲੀਆਈ ਸਰਕਾਰ ਲਈ ਇਹ ਟੈਕਸ ਇਕੱਠਾ ਕਰਦਾ ਹੈ, ਸਮੇਤ:

  • ਸਿਹਤ ਸੰਭਾਲ
  • ਸਿੱਖਿਆ
  • ਸੁਰੱਖਿਆ ਪ੍ਰਣਾਲੀ
  • ਸੜਕਾਂ ਅਤੇ ਰੇਲਵੇ
  • ਭਲਾਈ, ਤਬਾਹੀ ਤੋਂ ਰਾਹਤ ਅਤੇ ਪੈਨਸ਼ਨਾਂ ਲਈ ਭੁਗਤਾਨ ꓲ

ਤੁਹਾਡੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ

ਇਸ ਭਾਗ ਵਿੱਚ:

ਆਸਟਰੇਲੀਆ ਵਿਚ ਕੰਮ ਕਰਨ ਦੀ ਆਗਿਆ

ਜੇ ਤੁਸੀਂ ਵਿਦੇਸ਼ੀ ਨਿਵਾਸੀ ਹੋ ਤਾਂ ਆਸਟਰੇਲੀਆ ਵਿਚ ਕੰਮ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ Department of Home Affairs ਤੋਂ ਆਗਿਆ ਲੈਣੀ ਪਵੇਗੀ ꓲ Home Affairs ਵਿਭਾਗ ਤੁਹਾਨੂੰ ਲਾਭਦਾਇਕ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਜਿਸ ਵਿੱਚ, ਕਿਹੜਾ ਵੀਜ਼ਾ ਤੁਹਾਨੂੰ ਆਸਟਰੇਲੀਆ ਵਿੱਚ ਕੰਮ ਕਰਨ ਦੀ ਆਗਿਆ ਦਿੰਦਾ ਹੈ, ਦੀ ਜਾਣਕਾਰੀ ਸ਼ਾਮਲ ਹੈ ꓲ

ਅਗਲਾ ਕਦਮ:

  • HomeExternal Link Affairs (ਬਾਹਰੀ ਵੈਬਸਾਈਟ ਦਾ ਲਿੰਕ)

Tax file number (ਟੈਕਸ ਫਾਈਲ ਨੰਬਰ) ਪ੍ਰਾਪਤ ਕਰੋ

ਤੁਹਾਡਾ tax file number (TFN) ਤੁਹਾਡਾ ਨਿੱਜੀ ਹਵਾਲਾ ਨੰਬਰ ਹੈ ꓲ TFN ਪ੍ਰਾਪਤ ਕਰਨਾ ਮੁਫ਼ਤ ਹੈ ꓲ

ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਜਾਂ ਕੰਮ ਸ਼ੁਰੂ ਕਰਨ ਤੋਂ ਤੁਰੰਤ ਬਾਅਦ ਤੁਹਾਨੂੰ TFN ਲੈ ਲੈਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਵਧੇਰੇ ਟੈਕਸ ਦਾ ਭੁਗਤਾਨ ਕਰੋਗੇ ꓲ ਅਸੀਂ ਪਹਿਚਾਣ ਅਤੇ ਰਿਕਾਰਡ ਰੱਖਣ ਦੇ ਉਦੇਸ਼ਾਂ ਲਈ ਵਿਅਕਤੀਆਂ, ਕਾਰੋਬਾਰਾਂ ਅਤੇ ਹੋਰ ਸੰਸਥਾਵਾਂ ਨੂੰ TFNs ਜਾਰੀ ਕਰਦੇ ਹਾਂ ꓲ

ਤੁਸੀਂ ਆਪਣੇ TFN ਲਈ ਕਿਵੇਂ ਅਰਜ਼ੀ ਦਿੰਦੇ ਹੋ ਇਹ ਤੁਹਾਡੇ ਹਾਲਤਾਂ 'ਤੇ ਨਿਰਭਰ ਕਰੇਗਾ ꓲ

ਆਪਣੀ ਅਰਜ਼ੀ ਨੂੰ ਭਰਦੇ ਸਮੇਂ, ਤੁਹਾਨੂੰ ਆਪਣੀ ਪਹਿਚਾਣ ਸਾਬਤ ਕਰਨ ਵਾਲੇ ਦਸਤਾਵੇਜ਼ਾਂ ਦੀ ਜ਼ਰੂਰਤ ਹੋਏਗੀ ꓲ

ਤੁਹਾਡੀ TFN ਅਰਜ਼ੀ 'ਤੇ ਕਾਰਵਾਈ ਕਰਨ ਅਤੇ ਤੁਹਾਡੇ ਪਤੇ 'ਤੇ ਤੁਹਾਡਾ TFN ਨੰਬਰ ਭੇਜਣ ਲਈ 28 ਦਿਨ ਲੱਗ ਸਕਦੇ ਹਨ ꓲ

ਜਦੋਂ ਤੁਸੀਂ ਆਪਣਾ TFN ਪ੍ਰਾਪਤ ਕਰਦੇ ਹੋ ਤਾਂ ਇਸ ਨੂੰ ਸੁਰੱਖਿਅਤ ਰੱਖਣਾ ਮਹੱਤਵਪੂਰਣ ਹੈ ਅਤੇ ਕਿਸੇ ਹੋਰ ਨੂੰ ਇਸ ਦੀ ਵਰਤੋਂ ਨਾ ਕਰਨ ਦਿਓ ꓲ

ਅਗਲਾ ਕਦਮ:

Australian business number (ABN) (ਆਸਟ੍ਰੇਲੀਆਈ ਵਪਾਰ ਨੰਬਰ) ਕਾਰੋਬਾਰ ਲਈ ਹਨ

ਆਸਟਰੇਲੀਆ ਵਿਚ ਕੰਮ ਕਰਨ ਲਈ ਹਰ ਕੋਈ ਆਸਟਰੇਲੀਆਈ ਕਾਰੋਬਾਰੀ ਨੰਬਰ (ABN) ਦਾ ਹੱਕਦਾਰ ਜਾਂ ਜ਼ਰੂਰਤਮੰਦ ਨਹੀਂ ਹੁੰਦਾ ꓲ ABN ਹੋਣ ਦਾ ਅਰਥ ਹੈ ਤੁਸੀਂ:

  • ਆਪਣਾ ਕਾਰੋਬਾਰ ਚਲਾ ਰਹੇ ਹੋ
  • ਸਾਨੂੰ ਆਪਣਾ ਖੁਦ ਦਾ ਟੈਕਸ ਅਦਾ ਕਰੋਗੇ
  • ਤੁਹਾਨੂੰ ਆਪਣੇ ਸੁਪਰ ਲਈ ਭੁਗਤਾਨ ਆਪ ਕਰਨ ਦੀ ਲੋੜ ਹੈ
  • ਜੇ ਤੁਹਾਨੂੰ ਸੱਟ ਲੱਗ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਬੀਮਾ-ਸੁਰੱਖਿਆ ਨਾ ਮਿਲੇ ꓲ

ਇਹ ਵੀ ਵੇਖੋ:

ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ

ਇਸ ਭਾਗ ਵਿੱਚ:

Tax file number ਘੋਸ਼ਣਾ ਨੂੰ ਭਰੋ

ਜਦੋਂ ਤੁਸੀਂ ਕੰਮ ਕਰਨਾ ਅਰੰਭ ਕਰਦੇ ਹੋ, ਤਾਂ ਤੁਹਾਡਾ ਮਾਲਕ ਤੁਹਾਨੂੰ ਆਪਣਾ TFN ਅਤੇ ਨਿੱਜੀ ਜਾਣਕਾਰੀ ਦੱਸਣ ਲਈ ਇੱਕ Tax file number declaration (ਟੈਕਸ ਫਾਈਲ ਨੰਬਰ ਘੋਸ਼ਣਾ ਫਾਰਮ) ਭਰਨ ਲਈ ਕਹੇਗਾ ꓲ

ਉਹ ਇਸ ਘੋਸ਼ਣਾ ਦੀ ਵਰਤੋਂ ਇਹ ਪਤਾ ਕਰਨ ਲਈ ਕਰਦੇ ਹਨ ਕਿ ਤੁਹਾਨੂੰ ਕਿੰਨਾ ਟੈਕਸ ਅਦਾ ਕਰਨ ਦੀ ਜ਼ਰੂਰਤ ਹੈ ꓲ ਇਸ ਘੋਸ਼ਣਾ ਨੂੰ ਪੂਰਾ ਕਰਨ ਅਤੇ ਤੁਹਾਡੇ ਮਾਲਕ ਨੂੰ ਦੇਣ ਲਈ ਤੁਹਾਡੇ ਕੋਲ 28 ਦਿਨ ਹੁੰਦੇ ਹਨ ꓲ ਜੇ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਤੁਹਾਡੀ ਤਨਖ਼ਾਹ ਵਿੱਚੋਂ ਉੱਚੇ ਦਰ 'ਤੇ ਟੈਕਸ ਕੱਟਣਾ ਲਾਜ਼ਮੀ ਹੈ ꓲ

ਜੇ ਤੁਸੀਂ ਟੈਕਸ ਦੇ ਉਦੇਸ਼ਾਂ ਲਈ ਆਸਟਰੇਲੀਆ ਦੇ ਵਸਨੀਕ ਹੋ, ਤਾਂ ਜਦੋਂ ਤੁਸੀਂ ਆਪਣਾ ਘੋਸ਼ਣਾ ਫਾਰਮ ਭਰਦੇ ਹੋ ਤਾਂ ਤੁਸੀਂ ਟੈਕਸ-ਮੁਕਤ ਨਿਊਨਤਮ ਰਕਮ (ਥ੍ਰੈਸ਼ੋਲਡ) ਲਈ ਦਾਅਵਾ ਕਰ ਸਕਦੇ ਹੋ ꓲ ਇਸਦਾ ਅਰਥ ਹੈ ਕਿ ਤੁਹਾਡੀ ਸਾਲਾਨਾ ਆਮਦਨੀ ਦੇ ਪਹਿਲੇ 18,200 ਡਾਲਰ 'ਤੇ ਟੈਕਸ ਨਹੀਂ ਲਗਾਇਆ ਜਾਂਦਾ ਹੈ ꓲ

ਤੁਸੀਂ ਆਮ ਤੌਰ 'ਤੇ ਸਿਰਫ ਇੱਕ ਰੁਜ਼ਗਾਰਦਾਤਾ ਤੋਂ ਹੀ ਟੈਕਸ ਮੁਕਤ ਥ੍ਰੈਸ਼ੋਲਡ ਦਾ ਦਾਅਵਾ ਕਰ ਸਕਦੇ ਹੋꓲ ਜੇ ਤੁਹਾਡੇ ਰੁਜ਼ਗਾਰਦਾਤਾ ਇਕ ਤੋਂ ਵੱਧ ਹਨ ਤਾਂ ਤੁਹਾਨੂੰ ਉਸ ਰੁਜ਼ਗਾਰਦਾਤਾ ਤੋਂ ਟੈਕਸ-ਮੁਕਤ ਨਿਊਨਤਮ ਰਕਮ (ਥ੍ਰੈਸ਼ੋਲਡ) ਦਾ ਦਾਅਵਾ ਕਰਨਾ ਚਾਹੀਦਾ ਹੈ ਜੋ ਵੱਧ ਤਨਖਾਹ ਜਾਂ ਮਜ਼ਦੂਰੀ ਅਦਾ ਕਰਦਾ ਹੈ ꓲ

ਇਹ ਵੀ ਵੇਖੋ:

ਟੈਕਸ ਦੇਣਾ

ਜਦੋਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਤਨਖ਼ਾਹ ਜਾਂ ਵੇਤਨ ਅਦਾ ਕਰਦਾ ਹੈ ਤਾਂ ਉਹ ਟੈਕਸ ਕੱਟ ਲੈਂਦੇ ਹਨ ਅਤੇ ਸਾਨੂੰ ਭੇਜ ਦਿੰਦੇ ਹਨ ꓲ ਤੁਹਾਡੀ ਤਨਖ਼ਾਹ-ਪਰਚੀ ਇਹ ਦਰਸਾਏਗੀ ਕਿ ਤੁਸੀਂ ਕਿੰਨਾ ਟੈਕਸ ਅਦਾ ਕੀਤਾ ਹੈ ꓲ ਵਿੱਤੀ ਸਾਲ ਦੇ ਅੰਤ 'ਤੇ ਤੁਹਾਡੀ ਆਮਦਨੀ ਸਟੇਟਮੈਂਟ ਜਾਂ ਭੁਗਤਾਨ ਦਾ ਸੰਖੇਪ-ਸਾਰ ਦਰਸਾਵੇਗਾ ਕਿ ਤੁਹਾਡੇ ਰੁਜ਼ਗਾਰਦਾਤਾ ਤੋਂ ਤੁਹਾਡੀ ਕੁੱਲ ਆਮਦਨੀ ਕਿੰਨੀ ਹੋਈ ਹੈ ਅਤੇ ਉਨ੍ਹਾਂ ਨੇ ਕਿੰਨਾ ਟੈਕਸ ਕੱਟ ਲਿਆ ਹੈ ꓲ ਤੁਹਾਡਾ ਆਮਦਨੀ ਸਟੇਟਮੈਂਟ myGov ਦੁਆਰਾ ATO online services ਵਿੱਚ ਉਪਲਬਧ ਹੈꓲ

ਟੈਕਸ ਦੀ ਰਕਮ ਜੋ ਤੁਸੀਂ ਅਦਾ ਕਰਦੇ ਹੋ, ਨਿਰਭਰ ਕਰਦੀ ਹੈ:

  • ਤੁਹਾਡੀ ਟੈਕਸ ਰੈਜੀਡੈਂਸੀ 'ਤੇ
  • ਤੁਸੀਂ ਕਿੰਨੀ ਕਮਾਈ ਕਰਦੇ ਹੋ
  • ਤੁਹਾਡੇ ਕੋਲ ਇੱਕ ਤੋਂ ਵੱਧ ਨੌਕਰੀ ਹੈ ਜਾਂ ਨਹੀਂ
  • ਤੁਹਾਡੇ ਕੋਲ tax file number (TFN) ਹੈ ਜਾਂ ਨਹੀਂ - ਇਹ ਨਿੱਜੀ ਹਵਾਲਾ ਨੰਬਰ ਹੈ, ਜਿਸ ਨੂੰ ਤੁਹਾਨੂੰ ਆਪਣੇ ਰੁਜ਼ਗਾਰਦਾਤਾ ਲਈ ਕੰਮ ਕਰਨਾ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸ ਦੇਣਾ ਚਾਹੀਦਾ ਹੈ ꓲ

ਕੁਝ ਮਾਲਕ ਬੈਂਕ ਖਾਤੇ ਦੀ ਬਜਾਏ ਨਕਦ ਵਿੱਚ ਭੁਗਤਾਨ ਕਰਨ ਨੂੰ ਤਰਜੀਹ ਦਿੰਦੇ ਹਨ ꓲ ਇਹ ਠੀਕ ਹੈ, ਬਸ਼ਰਤੇ ਉਹ ਅਜੇ ਵੀ:

  • ਉਹਨਾਂ ਵਲੋਂ ਤੁਹਾਨੂੰ ਅਦਾ ਕੀਤੇ ਗਏ ਪੈਸੇ ਵਿੱਚੋਂ ਟੈਕਸ ਕੱਟਦੇ ਹਨ
  • ਤੁਹਾਨੂੰ ਤਨਖ਼ਾਹ-ਪਰਚੀ ਦਿੰਦੇ ਹਨ ਜੋ ਇਹ ਦਰਸਾਉਂਦੀ ਹੈ ਕਿ ਕਿੰਨਾ ਟੈਕਸ ਕੱਟਿਆ ਗਿਆ ਹੈ
  • ਤੁਹਾਡੇ ਲਈ ਸੁਪਰ ਯੋਗਦਾਨ ਦਾ ਭੁਗਤਾਨ ਕਰਦੇ ਹਨ (ਜੇ ਤੁਸੀਂ ਸੁਪਰ ਦੇ ਹੱਕਦਾਰ ਹੋ ਤਾਂ) ꓲ

ਜੇ ਤੁਸੀਂ TFN ਲੈਣ ਤੋਂ ਪਹਿਲਾਂ ਹੀ ਕੰਮ ਕਰਨਾ ਅਰੰਭ ਕਰ ਦਿੰਦੇ ਹੋ, ਤਾਂ ਤੁਹਾਡੇ ਕੋਲ ਇਸਨੂੰ ਲੈਣ ਲਈ ਅਤੇ ਆਪਣੇ ਰੁਜ਼ਗਾਰਦਾਤਾ ਨੂੰ ਦੇਣ ਲਈ 28 ਦਿਨ ਹਨ ꓲ ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੀ ਤਨਖ਼ਾਹ ਵਿੱਚੋਂ ਉੱਚੇ ਦਰ 'ਤੇ ਟੈਕਸ ਕੱਟਣਾ ਲਾਜ਼ਮੀ ਹੈ ꓲ

ਇਹ ਵੀ ਵੇਖੋ:

ਸੁਪਰਐਨੁਏਸ਼ਨ

ਸੁਪਰਐਨੁਏਸ਼ਨ (ਸੁਪਰ) ਤੁਹਾਡੇ ਕੰਮਕਾਜ਼ੀ ਜੀਵਨ ਦੌਰਾਨ ਤੁਹਾਡੀ ਰਿਟਾਇਰਮੈਂਟ ਲਈ ਅਲੱਗ ਰੱਖੀ ਜਾਂਦੀ ਧਨ-ਰਾਸ਼ੀ ਹੈ ꓲ ਨਵੀਂ ਨੌਕਰੀ ਸ਼ੁਰੂ ਕਰਦੇ ਸਮੇਂ, ਤੁਹਾਡੇ ਲਈ ਇਹ ਸਮਝਣਾ ਮਹੱਤਵਪੂਰਣ ਹੈ ਕਿ ਸੁਪਰ ਕਿਵੇਂ ਕੰਮ ਕਰਦਾ ਹੈ ਅਤੇ ਆਪਣੇ ਅਧਿਕਾਰਾਂ ਅਤੇ ਹੱਕਾਂ ਬਾਰੇ ਜਾਣਨਾ ꓲ

ਤੁਹਾਡੀ ਤਨਖ਼ਾਹ ਤੋਂ ਇਲਾਵਾ ਸੁਪਰ ਦੇ ਪੈਸੇ ਦੀ ਅਦਾਇਗੀ ਕੀਤੀ ਜਾਂਦੀ ਹੈ. ਜੇ ਤੁਸੀਂ ਸੁਪਰ ਲਈ ਯੋਗ ਹੋ, ਤਾਂ ਤੁਹਾਡੇ ਰੁਜ਼ਗਾਰਦਾਤਾ ਨੂੰ ਲਾਜ਼ਮੀ ਤੌਰ 'ਤੇ ਤੁਹਾਡੇ ਸੁਪਰ ਫੰਡ ਖਾਤੇ ਵਿੱਚ ਯੋਗਦਾਨ ਦੇਣਾ ਪਵੇਗਾ ꓲ ਬਹੁਤੇ ਲੋਕ ਸੁਪਰ ਫੰਡ ਖ਼ਾਤੇ ਦੀ ਚੋਣ ਕਰ ਸਕਦੇ ਹਨ ਜਿਸ ਵਿਚ ਉਹਨਾਂ ਯੋਗਦਾਨਾਂ ਦਾ ਭੁਗਤਾਨ ਕੀਤਾ ਜਾ ਸਕੇ ꓲ

ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਸੁਪਰ ਖ਼ਾਤੇ ਵਿੱਚ ਦੀ ਨਿਯਮਤ ਤੌਰ 'ਤੇ ਜਾਂਚ ਕਰੋ ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਸੁਪਰ ਖ਼ਾਤੇ ਵਿਚ ਸਹੀ ਸੁਪਰ ਅਦਾਇਗੀਆਂ ਕੀਤੀਆਂ ਜਾਂ ਰਹੀਆਂ ਹਨ ꓲ

ਇਹ ਵੀ ਵੇਖੋ:

ਤੁਹਾਡੀ ਟੈਕਸ ਰਿਟਰਨ

ਇਸ ਭਾਗ ਵਿੱਚ:

ਕਿਸ ਨੂੰ ਟੈਕਸ ਰਿਟਰਨ ਤਿਆਰ ਕਰਨ ਦੀ ਜ਼ਰੂਰਤ ਹੈ?

ਇੱਕ ਵਿਅਕਤੀ ਦੇ ਤੌਰ 'ਤੇ ਤੁਹਾਨੂੰ ਟੈਕਸ ਰਿਟਰਨ ਜਮ੍ਹਾ ਕਰਾਉਣੀ ਪਵੇਗੀ ਜੇ:

  • ਟੈਕਸ ਸਾਲ ਦੇ ਦੌਰਾਨ ਤੁਹਾਡੀ ਆਪਣੀ ਤਨਖਾਹ ਵਿੱਚੋਂ ਟੈਕਸ ਕੱਟਿਆ ਗਿਆ ਸੀ (1 ਜੁਲਾਈ ਤੋਂ 30 ਜੂਨ)
  • ਤੁਹਾਡੀ ਟੈਕਸਯੋਗ ਆਮਦਨ (ਆਸਟਰੇਲੀਆਈ ਸਰਕਾਰ ਦੀਆਂ ਕੁਝ ਅਦਾਇਗੀਆਂ ਸਮੇਤ) ਨਿਵਾਸੀਆਂ ਲਈ ਮਿਥੀਆਂ ਕੁਝ ਨਿਊਨਤਮ ਹੱਦਾਂ ਤੋਂ ਵੱਧ ਸੀ
  • ਤੁਸੀਂ ਵਿਦੇਸ਼ੀ ਨਿਵਾਸੀ ਹੋ ਅਤੇ ਟੈਕਸ ਸਾਲ ਦੇ ਦੌਰਾਨ ਆਸਟਰੇਲੀਆ ਵਿੱਚ 1 ਡਾਲਰ ਜਾਂ ਇਸ ਤੋਂ ਵੱਧ ਦੀ ਕਮਾਈ ਕੀਤੀ ਸੀ (ਉਸ ਆਮਦਨੀ ਨੂੰ ਛੱਡ ਕੇ ਜਿਸ ਵਿੱਚ ਗੈਰ-ਵਸਨੀਕ ਦੇ ਤੌਰ 'ਤੇ ਟੈਕਸ ਨੂੰ ਕੱਟਿਆ ਹੋਇਆ ਹੈ)
  • ਤੁਸੀਂ ਸਥਾਈ ਤੌਰ 'ਤੇ ਜਾਂ ਇੱਕ ਤੋਂ ਵੱਧ ਟੈਕਸ ਸਾਲ ਲਈ ਆਸਟਰੇਲੀਆ ਛੱਡ ਰਹੇ ਹੋ ꓲ

ਅਸੀਂ ਤੁਹਾਡੀ ਟੈਕਸ ਰਿਟਰਨ ਵਿੱਚੋਂ ਜਾਣਕਾਰੀ ਦੀ ਵਰਤੋਂ ਕਰਦੇ ਹਾਂ, ਜਿਵੇਂ ਤੁਹਾਡੀ ਆਮਦਨੀ ਅਤੇ ਟੈਕਸ ਦੀ ਰਕਮ ਜੋ ਤੁਸੀਂ ਅਦਾ ਕਰ ਚੁਕੇ ਹੋ, ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਹੋਰ ਟੈਕਸ ਦੇਣ ਦੀ ਜ਼ਰੂਰਤ ਹੈ ਜਾਂ ਕੀ ਤੁਹਾਨੂੰ ਪੈਸੇ ਵਾਪਸ ਕੀਤੇ ਜਾਣਗੇ (ਟੈਕਸ ਰਿਫੰਡ) ꓲ

ਇਹ ਵੀ ਵੇਖੋ:

ਜਾਣਕਾਰੀ ਜੋ ਤੁਹਾਨੂੰ ਭਰਨ ਦੀ ਜ਼ਰੂਰਤ ਹੈ

ਟੈਕਸ ਰਿਟਰਨ ਜਮ੍ਹਾ ਕਰਾਉਣ ਲਈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ:

  • ਤੁਸੀਂ ਕੰਮ ਕਰਨ ਤੋਂ (ਨਕਦ ਭੁਗਤਾਨ ਸਮੇਤ), ਬੈਂਕ ਖਾਤਿਆਂ 'ਤੇ ਮਿਲੇ ਵਿਆਜ਼ ਜਾਂ ਨਿਵੇਸ਼ਾਂ ਤੋਂ, ਕਿੰਨੀ ਕਮਾਈ ਕੀਤੀ ਹੈ
  • ਤੁਹਾਡੀ ਆਮਦਨੀ ਤੋਂ ਕਿੰਨਾ ਟੈਕਸ ਕੱਟਿਆ ਗਿਆ ਹੈ (ਤੁਹਾਡੇ ਰੁਜ਼ਗਾਰਦਾਤਾ ਦੁਆਰਾ ਤੁਹਾਡੀ ਤਨਖ਼ਾਹ ਵਿਚੋਂ ਕਿੰਨਾ ਪੈਸਾ ਲਿਆ ਜਾਂਦਾ ਹੈ ਅਤੇ ਸਾਨੂੰ ਭੇਜਿਆ ਜਾਂਦਾ ਹੈ)
  • ਕਿਸੇ ਵੀ ਕਟੌਤੀ ਅਤੇ ਟੈਕਸ ਆਫਸੈਟ ਬਾਰੇ ਜਿਸਦਾ ਤੁਸੀਂ ਦਾਅਵਾ ਕਰ ਰਹੇ ਹੋ ꓲ

ਕਟੌਤੀਆਂ ਉਹ ਖ਼ਰਚ ਹਨ ਜਿੰਨ੍ਹਾਂ ਦਾ ਤੁਸੀਂ ਆਪਣਾ ਟੈਕਸ ਘਟਾਉਣ ਲਈ ਦਾਅਵਾ ਕਰ ਸਕਦੇ ਹੋ ꓲ ਬਹੁਤੀਆਂ ਕਟੌਤੀਆਂ ਕੰਮ-ਸੰਬੰਧੀ ਖ਼ਰਚੇ ਹਨ ꓲ ਇਹ ਉਹ ਪੈਸਾ ਹੈ ਜੋ ਤੁਸੀਂ ਆਪਣੀ ਆਮਦਨੀ ਕਮਾਉਣ ਵਿਚ ਸਹਾਇਤਾ ਲਈ ਕਿਸੇ ਚੀਜ਼ 'ਤੇ ਖ਼ਰਚ ਕੀਤਾ ਹੈ ꓲ ਤੁਹਾਨੂੰ ਇਹ ਦਿਖਾਉਣ ਯੋਗ ਹੋਣਾ ਚਾਹੀਦਾ ਹੈ:

  • ਖ਼ਰਚੇ ਸਿੱਧੇ ਤੌਰ 'ਤੇ ਕਮਾਈ ਗਈ ਆਮਦਨੀ ਨਾਲ ਸਬੰਧਿਤ ਹਨ
  • ਇਹ ਖ਼ਰਚੇ ਨਿੱਜੀ ਨਹੀਂ ਹਨ
  • ਤੁਹਾਡੇ ਕੋਲ ਆਪਣੇ ਖ਼ਰਚਿਆਂ ਨੂੰ ਸਾਬਤ ਕਰਨ ਲਈ ਰਿਕਾਰਡ ਰੱਖਿਆ ਹੋਇਆ ਹੈ (ਜਿਵੇਂ ਕਿ ਰਸੀਦ) ꓲ

ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਨੂੰ ਆਮਦਨੀ ਸਟੇਟਮੈਂਟ ਜਾਂ ਭੁਗਤਾਨ ਦਾ ਸੰਖੇਪ-ਸਾਰ ਦੇਣ ਦੀ ਜ਼ਰੂਰਤ ਹੁੰਦੀ ਹੈ ꓲ ਇਹ ਦਰਸਾਉਂਦਾ ਹੈ ਕਿ ਤੁਸੀਂ ਕਿੰਨੀ ਆਮਦਨ ਦੀ ਕਮਾਈ ਕੀਤੀ ਹੈ ਅਤੇ ਤੁਸੀਂ ਕਿੰਨਾ ਟੈਕਸ ਅਦਾ ਕੀਤਾ ਹੈ ꓲ

ਅਗਲੇ ਕਦਮ:

ਰਿਕਾਰਡ ਰੱਖਣਾ

ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਜਮ੍ਹਾ ਕਰਦੇ ਹੋ, ਤਾਂ ਅਸੀਂ ਇਸ 'ਤੇ ਕਾਰਵਾਈ ਕਰਾਂਗੇ ਅਤੇ ਪਤਾ ਕਰਾਂਗੇ ਕਿ ਕੀ ਤੁਸੀਂ ਟੈਕਸ ਦੀ ਸਹੀ ਰਕਮ ਦਾ ਭੁਗਤਾਨ ਕੀਤਾ ਹੈ ꓲ ਅਸੀਂ ਤੁਹਾਨੂੰ ਮੁਲਾਂਕਣ ਦਾ ਨੋਟਿਸ ਭੇਜ ਕੇ ਇਸਦੇ ਨਤੀਜੇ ਬਾਰੇ ਦੱਸਦੇ ਹਾਂ ꓲ

ਤੁਹਾਡੇ ਦੁਆਰਾ ਦਾਅਵਾ ਕੀਤੀਆਂ ਗਈਆਂ ਕਟੌਤੀਆਂ ਲਈ ਤੁਹਾਨੂੰ ਰਿਕਾਰਡ ਰੱਖਣਾ ਚਾਹੀਦਾ ਹੈ, ਜਿਵੇਂ ਕਿ ਰਸੀਦਾਂ ꓲ ਆਪਣੀ ਰਿਟਰਨ ਜਮ੍ਹਾ ਕਰਾਉਣ ਦੀ ਮਿਤੀ ਤੋਂ ਬਾਅਦ ਤੁਹਾਨੂੰ ਘੱਟੋ-ਘੱਟ ਪੰਜ ਸਾਲਾਂ ਲਈ ਇਹ ਰਿਕਾਰਡ ਰੱਖਣ ਦੀ ਜ਼ਰੂਰਤ ਹੈ ꓲ ਅਸੀਂ ਤੁਹਾਨੂੰ ਇਹ ਰਿਕਾਰਡ ਦਿਖਾਉਣ ਲਈ ਕਹਿ ਸਕਦੇ ਹਾਂ ꓲ

myDeductions ਤੁਹਾਡੇ ਖਰਚਿਆਂ ਅਤੇ ਆਮਦਨੀ ਰਿਕਾਰਡਾਂ ਨੂੰ ਇੱਕ ਜਗ੍ਹਾ 'ਤੇ ਰੱਖਣ ਦਾ ਇੱਕ ਸੌਖਾ ਤਰੀਕਾ ਹੈ ꓲ ATO app ਨੂੰ ਆਪਣੇ ਸਮਾਰਟ ਡਿਵਾਈਸ 'ਤੇ ਡਾਊਨਲੋਡ ਕਰੋ ਅਤੇ myDeductions ਆਈਕਾਨ ਨੂੰ ਚੁਣੋ ꓲ

ਇਹ ਵੀ ਵੇਖੋ:

ਆਪਣੀ ਟੈਕਸ ਰਿਟਰਨ ਭਰੋ ਅਤੇ ਦਰਜ ਕਰਵਾਓ

ਇਸ ਭਾਗ ਵਿੱਚ:

ਕਦੋਂ ਦਰਜ਼ ਕਰਵਾਉਣੀ ਹੈ

ਤੁਸੀਂ myTax ਦੀ ਵਰਤੋਂ ਕਰਕੇ, ਰਜਿਸਟਰਡ ਟੈਕਸ ਏਜੰਟ ਦੁਆਰਾ ਔਨਲਾਈਨ ਦਰਜ਼ ਕਰ ਸਕਦੇ ਹੋ ਜਾਂ ਕਾਗਜ਼ੀ ਟੈਕਸ ਰਿਟਰਨ ਨੂੰ ਭਰ ਸਕਦੇ ਹੋ ꓲ ਤੁਹਾਡੀ ਟੈਕਸ ਰਿਟਰਨ ਵਿੱਚ 1 ਜੁਲਾਈ ਤੋਂ 30 ਜੂਨ ਤੱਕ ਦਾ ਆਮਦਨੀ ਸਾਲ ਸ਼ਾਮਲ ਹੁੰਦਾ ਹੈ ꓲ 31 ਅਕਤੂਬਰ ਤੱਕ ਲਾਜ਼ਮੀ ਤੌਰ 'ਤੇ ਤੁਹਾਡੀ ਟੈਕਸ ਰਿਟਰਨ ਜਮ੍ਹਾ ਹੋਣੀ ਚਾਹੀਦੀ ਹੈ ਜਾਂ ਤੁਹਾਨੂੰ ਕਿਸੇ ਟੈਕਸ ਏਜੰਟ ਨੂੰ ਸ਼ਾਮਲ ਕਰਨਾ ਚਾਹੀਦਾ ਹੈ ꓲ

ਜਦੋਂ ਤੁਸੀਂ myTax ਨਾਲ ਜਾਂ ਟੈਕਸ ਏਜੰਟ ਦੀ ਵਰਤੋਂ ਕਰਕੇ ਔਨਲਾਈਨ ਟੈਕਸ ਰਿਟਰਨ ਜਮ੍ਹਾ ਕਰਦੇ ਹੋ, ਤਾਂ ਅਸੀਂ ਤੁਹਾਡੇ ਟੈਕਸ ਰਿਟਰਨ ਨੂੰ ਪਹਿਲਾਂ ਤੋਂ ਹੀ ਸਾਡੇ ਕੋਲ ਮੌਜ਼ੂਦ ਜਾਣਕਾਰੀ ਨਾਲ ਭਰ ਦਿੰਦੇ ਹਾਂ ꓲ ਉਦਾਹਰਣ ਵਜੋਂ, ਰੁਜ਼ਗਾਰ ਆਮਦਨੀ ਅਤੇ ਬੈਂਕ ਵਿਆਜ ꓲ ਬਹੁਤੇ ਲੋਕਾਂ ਲਈ, ਇਹ ਜੁਲਾਈ ਦੇ ਅੰਤ ਤੱਕ ਤਿਆਰ ਹੋ ਜਾਵੇਗਾ ꓲ ਸਾਡੇ ਵਲੋਂ ਜਾਣਕਾਰੀ ਨੂੰ ਭਰਨ ਲਈ ਉਡੀਕ ਕਰਨਾ ਤੁਹਾਡੇ ਟੈਕਸ ਰਿਟਰਨ ਨੂੰ ਸੌਖਾ ਅਤੇ ਵਧੇਰੇ ਸਹੀ ਬਣਾ ਸਕਦਾ ਹੈ ꓲ

ਜਿਵੇ ਹੀ ਅਸੀਂ ਇਸ ਜਾਣਕਾਰੀ ਨੂੰ ਪ੍ਰਾਪਤ ਕਰਦੇ ਹਾਂ, ਉਦੋਂ ਹੀ ਅਸੀਂ ਇਸ ਨੂੰ ਪਹਿਲਾਂ ਤੋਂ ਭਰ ਦੇਵਾਂਗੇ, ਇਸ ਕਰਕੇ ਤੁਹਾਨੂੰ ਜਾਂਚ ਕਰਨ ਦੀ ਲੋੜ ਹੈ ਕਿ ਵੇਰਵੇ ਸਹੀ ਹਨ ਅਤੇ ਜੋ ਵੀ ਗੁੰਮ ਹੈ ਉਸ ਵਿਚ ਭਰ ਦਿਓ ꓲ

ਇਹ ਵੀ ਵੇਖੋ:

myTax ਦੀ ਵਰਤੋਂ ਕਰਦੇ ਹੋਏ ਟੈਕਸ ਰਿਟਰਨ ਔਨਲਾਈਨ ਲੌਜ਼ ਕਰੋ

ਤੁਸੀਂ myTax ਦੀ ਵਰਤੋਂ ਕਰਦੇ ਹੋਏ ਆਪਣੀ ਟੈਕਸ ਰਿਟਰਨ ਔਨਲਾਈਨ ਦਰਜ ਕਰਵਾ ਸਕਦੇ ਹੋ ꓲ ਇਹ ਔਨਲਾਈਨ ਦਰਜ ਕਰਨ ਦਾ ਤੇਜ਼, ਸੌਖਾ ਅਤੇ ਸੁਰੱਖਿਅਤ ਤਰੀਕਾ ਹੈ ꓲ

myTax (ਮਾਈਟੈਕਸ) ਦੀ ਵਰਤੋਂ ਕਰਨ ਲਈ, ਤੁਹਾਨੂੰ ਪਹਿਲਾਂ myGov ਖਾਤਾ ਬਣਾਉਣ ਦੀ ਜ਼ਰੂਰਤ ਹੈ, ਅਤੇ ਆਪਣੇ ਖਾਤੇ ਨੂੰ ATO online services ਨਾਲ ਜੋੜਨਾ ਹੈ ꓲ ਅਸੀਂ ਤੁਹਾਨੂੰ ਇਹ ਟੈਕਸ ਦੇ ਸਮੇਂ (1 ਜੁਲਾਈ) ਤੋਂ ਪਹਿਲਾਂ ਲਿੰਕ ਕਰਨ ਦੀ ਸਿਫਾਰਸ਼ ਕਰਦੇ ਹਾਂ ਕਿ ਯਕੀਨੀ ਹੋ ਸਕੇ ਕਿ ਤੁਸੀਂ ਸਾਰੇ ਸੰਚਾਰ ਪ੍ਰਾਪਤ ਕਰਦੇ ਹੋ ਅਤੇ ਤੁਹਾਡੀ ਟੈਕਸ ਰਿਟਰਨ ਜਮ੍ਹਾ ਕਰਨ ਵਿੱਚ ਕੋਈ ਦੇਰੀ ਨਹੀਂ ਹੁੰਦੀ ꓲ

ਇਕ ਵਾਰ ਜਦੋਂ ਤੁਸੀਂ ATO online services ਨਾਲ ਲਿੰਕ ਹੋ ਜਾਂਦੇ ਹੋ, ਤਾਂ ਤੁਸੀਂ ਆਪਣੀ ਟੈਕਸ ਰਿਟਰਨ ਦਰਜ ਕਰਨ ਲਈ myTax ਤੱਕ ਪਹੁੰਚ ਸਕਦੇ ਹੋ ꓲ

ਅਗਲਾ ਕਦਮ:

ਰਜਿਸਟਰਡ ਟੈਕਸ ਏਜੰਟ ਦੀ ਵਰਤੋਂ ਕਰਕੇ ਲੌਜ਼ ਕਰੋ

ਤੁਸੀਂ ਆਪਣੀ ਟੈਕਸ ਰਿਟਰਨ ਤਿਆਰ ਕਰਨ ਅਤੇ ਦਰਜ਼ ਕਰਨ ਲਈ ਰਜਿਸਟਰਡ ਟੈਕਸ ਏਜੰਟ ਦੀ ਵਰਤੋਂ ਕਰ ਸਕਦੇ ਹੋ ꓲ ਤੁਹਾਨੂੰ ਉਨ੍ਹਾਂ ਨੂੰ 31 ਅਕਤੂਬਰ ਤੋਂ ਪਹਿਲਾਂ ਸੰਪਰਕ ਕਰਨ ਦੀ ਜ਼ਰੂਰਤ ਹੈ ꓲ

ਅਗਲਾ ਕਦਮ:

ਦਰਜ਼ ਕਰਨ ਲਈ ਮਦਦ ਅਤੇ ਸਹਾਇਤਾ

ਟੈਕਸ ਸਮੇਂ ਦੌਰਾਨ ਤੁਸੀਂ ਆਪਣੇ ਟੈਕਸ ਨੂੰ ਭਰਨ ਲਈ ਮੁਫਤ ਸਹਾਇਤਾ ਪ੍ਰਾਪਤ ਕਰ ਸਕਦੇ ਹੋ. ਸਾਡੀ Tax Help (ਟੈਕਸ ਸਹਾਇਤਾ) ਸੇਵਾ ਘੱਟ ਆਮਦਨੀ ਵਾਲੇ ਸਾਲ ਵਿਚ ਲਗਭਗ 60,000 ਡਾਲਰ ਜਾਂ ਇਸਤੋਂ ਘੱਟ ਆਮਦਨੀ ਵਾਲੇ ਲੋਕਾਂ ਲਈ ਹੈ ꓲ ਜੇ ਤੁਹਾਨੂੰ ਆਪਣੀ ਟੈਕਸ ਰਿਟਰਨ ਨੂੰ ਪੂਰਾ ਕਰਨ ਵਿਚ ਸਹਾਇਤਾ ਦੀ ਜ਼ਰੂਰਤ ਹੈ, ਤਾਂ ਸਾਡੇ ਸਿਖਿਅਤ ਵਲੰਟੀਅਰ ਤੁਹਾਡੀ ਮਦਦ ਕਰਨ ਦੇ ਯੋਗ ਹੋ ਸਕਦੇ ਹਨ ꓲ ਉਹ myTax ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਆਪਣੀਆਂ ਟੈਕਸ ਰਿਟਰਨਾਂ ਨੂੰ ਔਨਲਾਈਨ ਭਰਨ ਵਿੱਚ ਸਹਾਇਤਾ ਕਰਨ ਲਈ ਮੁਫ਼ਤ ਅਤੇ ਗੁਪਤ ਸੇਵਾ ਪ੍ਰਦਾਨ ਕਰਦੇ ਹਨ ꓲ

Tax Help ਹਰ ਸਾਲ ਜੁਲਾਈ ਤੋਂ ਅਕਤੂਬਰ ਤੱਕ ਆਸਟਰੇਲੀਆ ਵਿੱਚ ਸਾਰੇ ਰਾਜਧਾਨੀ ਸ਼ਹਿਰਾਂ ਅਤੇ ਬਹੁਤ ਸਾਰੀਆਂ ਹੋਰ ਥਾਵਾਂ 'ਤੇ ਹੁੰਦਾ ਹੈ ꓲ

ਅਗਲਾ ਕਦਮ:

ਆਪਣੀ ਜਾਣਕਾਰੀ ਦੀ ਸੁਰੱਖਿਆ ਕਰੋ

ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨਾ ਮਹੱਤਵਪੂਰਨ ਹੈ.

ਤੁਹਾਡਾ TFN ਜ਼ਿੰਦਗੀ ਭਰ ਲਈ ਤੁਹਾਡੇ ਨਾਲ ਹੈ, ਇਸ ਲਈ ਇਸਨੂੰ ਸੁਰੱਖਿਅਤ ਰੱਖੋ ꓲ ਤੁਹਾਡਾ TFN ਉਹੀ ਰਹਿੰਦਾ ਹੈ ਭਾਵੇਂ ਤੁਸੀਂ ਆਪਣਾ ਨਾਮ ਜਾਂ ਪਤਾ ਬਦਲ ਲੈਂਦੇ ਹੋ, ਨੌਕਰੀਆਂ ਬਦਲ ਲੈਂਦੇ ਹੋ, ਅੰਤਰ-ਰਾਜੀ ਸਥਾਨ-ਅੰਤਰਣ ਕਰਦੇ ਹੋ, ਜਾਂ ਵਿਦੇਸ਼ ਚਲੇ ਜਾਂਦੇ ਹੋ ꓲ

ਕਿਸੇ ਨੂੰ ਵੀ ਆਪਣੇ TFN ਦੀ ਵਰਤੋਂ ਨਾ ਕਰਨ ਦਿਓ, ਇੱਥੋਂ ਤੱਕ ਕਿ ਦੋਸਤ ਜਾਂ ਰਿਸ਼ਤੇਦਾਰ ਵੀ ਨਹੀਂ ꓲ ਕਿਸੇ ਹੋਰ ਨੂੰ ਇਸ ਦੀ ਵਰਤੋਂ ਕਰਨ ਦੇਣਾ, ਇਸ ਨੂੰ ਦੇਣਾ ਜਾਂ ਵੇਚਣਾ ਇੱਕ ਜੁਰਮ ਹੈ ꓲ

ਆਪਣੇ TFN ਨੂੰ ਸਿਰਫ ਇਹਨਾਂ ਨੂੰ ਦਿਓ:

  • ਸਾਨੂੰ, ਆਪਣੇ ਟੈਕਸ ਰਿਕਾਰਡਾਂ ਬਾਰੇ ਚਰਚਾ ਕਰਦੇ ਸਮੇਂ
  • ਤੁਹਾਡੇ ਨੌਕਰੀ ਸ਼ੁਰੂ ਕਰਨ ਤੋਂ ਬਾਅਦ ਆਪਣੇ ਰੁਜ਼ਗਾਰਦਾਤਾ ਨੂੰ, ਪਰ ਇਸ ਨੂੰ ਨੌਕਰੀ ਦੀਆਂ ਅਰਜ਼ੀਆਂ 'ਤੇ ਮੁਹੱਈਆ ਨਾ ਕਰੋ
  • ਤੁਹਾਡਾ ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਨੂੰ
  • Services Australia ਨੂੰ
  • ਤੁਹਾਡੇ ਰਜਿਸਟਰਡ ਟੈਕਸ ਏਜੰਟ ਨੂੰ
  • ਤੁਹਾਡਾ ਸੁਪਰਐਨੁਏਸ਼ਨ (ਸੁਪਰ) ਫੰਡ ਨੂੰ
  • ਵਿਦਿਆਰਥੀ ਕਰਜ਼ ਜਿਵੇਂ ਕਿ Higher Education Loan Program (HELP) ਲੈਣ ਲਈ ਤੁਹਾਡਾ ਉੱਚ ਸਿੱਖਿਆ ਪ੍ਰਦਾਤਾ ਜਾਂ ਯੂਨੀਵਰਸਿਟੀ ਨੂੰ ꓲ

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡਾ TFN ਗੁੰਮ ਗਿਆ ਹੈ, ਚੋਰੀ ਹੋ ਗਿਆ ਹੈ ਜਾਂ ਇਸਦੀ ਦੁਰਵਰਤੋਂ ਹੋਈ ਹੈ, ਤਾਂ ਸਾਨੂੰ ਤੁਰੰਤ ਇਸ ਦੀ ਰਿਪੋਰਟ ਕਰੋ ꓲ

ਇਹ ਯਕੀਨੀ ਬਣਾਓ ਕਿ ਤੁਸੀਂ ਪਹਿਚਾਣ ਚੋਰੀ ਦੇ ਜੁਰਮ ਨੂੰ ਰੋਕਣ ਵਿੱਚ ਸਹਾਇਤਾ ਲਈ ਨਿੱਜੀ ਪਛਾਣ ਦੇ ਵੇਰਵੇ ਸੁਰੱਖਿਅਤ ਰੱਖਦੇ ਹੋ ꓲ ਪਹਿਚਾਣ ਚੋਰੀ ਦਾ ਜ਼ੁਰਮ ਉਦੋਂ ਹੁੰਦਾ ਹੈ ਜਦੋਂ ਲੋਕਾਂ ਦੇ ਪਹਿਚਾਣ ਦੇ ਵੇਰਵਿਆਂ ਨੂੰ ਅਪਰਾਧ ਕਰਨ ਲਈ ਵਰਤਿਆ ਜਾਂਦਾ ਹੈ ꓲ ਯਾਦ ਰੱਖੋ:

  • ਆਪਣੇ myGov ਜਾਂ ਹੋਰ ਔਨਲਾਈਨ ਪਾਸਵਰਡਾਂ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰੋ - ਤੁਹਾਡੇ ਟੈਕਸ ਏਜੰਟ ਨੂੰ ਵੀ (ਜੇ ਤੁਸੀਂ ਕਿਸੇ ਨੂੰ ਵਰਤਦੇ ਹੋ ਤਾਂ) ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ
  • ਈਮੇਲਾਂ ਵਿਚ ਆਪਣੇ TFN, ਪਾਸਵਰਡ ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਨਾ ਕਰੋ ꓲ

ਧੋਖਾ-ਧੜੀ ਵਾਲੀਆਂ ਈਮੇਲ, ਫੈਕਸ, SMS ਅਤੇ ਫ਼ੋਨ ਕਾਲ ਬਹੁਤ ਦ੍ਰਿੜਤਾ ਭਰੇ ਲੱਗ ਸਕਦੇ ਹਨ ꓲ ਸੁਚੇਤ ਰਹੋ ਅਤੇ ਜੇ ਤੁਹਾਨੂੰ ਪਤਾ ਨਹੀਂ ਹੈ ਕਿ ਇਹ ਸੰਚਾਰ ਕਿਸ ਵਲੋਂ ਹੈ, ਸਾਡੇ ਨਾਲ ਸੰਪਰਕ ਕਰੋ ਜਾਂ ਪੜਤਾਲ ਕਰੋ ਜਾਂ ਕਿਸੇ ਘੁਟਾਲੇ ਦੀ ਰਿਪੋਰਟ ਕਰੋ 'ਤੇ ਜਾਓ ꓲ

ਇਹ ਵੀ ਵੇਖੋ:

QC57427