ਸਵੈ-ਸਿੱਖਿਆ ਦੇ ਖਰਚੇ
ਤੁਸੀਂ ਟੈਕਸ ਦੇ ਸਮੇਂ ਕੀ ਕਲੇਮ ਕਰ ਸਕਦੇ ਹੋ ਬਾਰੇ ਸਿੱਖਣਾ ਫਾਇਦਾ ਦਿੰਦਾ ਹੈ
ਤੁਸੀਂ ਕਦੋਂ ਕਲੇਮ ਕਰ ਸਕਦੇ ਹੋ?
ਸਵੈ-ਸਿੱਖਿਆ ਦੇ ਖਰਚੇ ਕਟੌਤੀਯੋਗ ਹਨ ਜਦੋਂ ਜਿਹੜਾ ਕੋਰਸ ਤੁਸੀਂ ਕਰ ਰਹੇ ਹੋ ਦਾ ਕਾਫੀ ਸਬੰਧ ਹੈ:
- ਤੁਹਾਡੀ ਚਲੰਤ ਨੌਕਰੀ ਨਾਲ ਅਤੇ ਇਹ ਚਲੰਤ ਨੌਕਰੀ ਵਿੱਚ ਤੁਹਾਡੇ ਦੁਆਰਾ ਲੋੜੀਂਦੇ ਖਾਸ ਹੁਨਰ ਜਾਂ ਗਿਆਨ ਨੂੰ ਬਣਾਈ ਰੱਖਦਾ ਹੈ ਜਾਂ ਸੁਧਾਰਦਾ ਹੈ, ਜਾਂ
- ਨਤੀਜੇ ਵਜੋਂ – ਜਾਂ ਸੰਭਵ ਤੌਰ ਤੇ ਨਤੀਜੇ ਵਜੋਂ – ਤੁਹਾਡੀ ਚਲੰਤ ਨੌਕਰੀ ਵਿੱਚੋਂ ਆਮਦਨੀ ਵਿੱਚ ਵਾਧਾ ਕਰਦਾ ਹੈ।
ਤੁਸੀਂ ਕਦੋਂ ਕਲੇਮ ਨਹੀਂ ਕਰ ਸਕਦੇ ਹੋ?
ਤੁਸੀਂ ਖੁਦ ਦੀ ਪੜ੍ਹਾਈ ਦੇ ਖਰਚੇ ਦੀ ਕਟੌਤੀ ਨੂੰ ਕਲੇਮ ਨਹੀਂ ਕਰ ਸਕਦੇ, ਉਸ ਕੋਰਸ ਵਾਸਤੇ ਜਿਹੜਾ:
- ਤੁਹਾਡੀ ਚਲੰਤ ਨੌਕਰੀ ਜਾਂ ਪੇਸ਼ੇ ਨਾਲ ਸਿਰਫ ਸਾਧਾਰਣ ਤੌਰ ਤੇ ਸਬੰਧਿਤ ਹੈ, ਜਾਂ
- ਤੁਹਾਨੂੰ ਨਵੀਂ ਨੌਕਰੀ ਲੈਣ ਦੇ ਯੋਗ ਬਣਾਉਂਦਾ ਹੈ – ਜਿਵੇਂ ਕਿ ਨਰਸ ਵਜੋਂ ਨੌਕਰੀ ਤੋਂ ਡਾਕਟਰ ਵਜੋਂ ਨੌਕਰੀ ਵੱਲ ਜਾਣਾ।
ਕੋਰਸ ਦੇ ਖਰਚੇ
ਜੇ ਤੁਹਾਡੀ ਸਵੈ-ਸਿੱਖਿਆ ਯੋਗ ਹੈ, ਤੁਸੀਂ ਕੋਰਸ ਕਰਨ ਦੇ ਨਾਲ ਸਿੱਧੇ ਤੌਰ ਤੇ ਸਬੰਧਿਤ ਆਪਣੇ ਖਰਚਿਆਂ ਦੀ ਕਟੌਤੀ ਕਲੇਮ ਕਰਨ ਦੇ ਯੋਗ ਹੋ ਸਕਦੇ ਹੋ।
ਸਾਧਾਰਣ ਖਰਚੇ
ਕੁਝ ਸਾਧਾਰਣ ਖਰਚੇ ਜੋ ਤੁਸੀਂ ਕਲੇਮ ਕਰਨ ਦੇ ਯੋਗ ਹੋ ਸਕਦੇ ਹੋ, ਵਿੱਚ ਸ਼ਾਮਲ ਹਨ:
- ਟਿਊਸ਼ਨ ਫੀਸ, ਜੇ ਸਿੱਧੀ ਤੁਹਾਡੇ ਵੱਲੋਂ ਦਿੱਤੀ ਗਈ ਹੈ
- ਕੰਪਿਊਟਰ ਦੀਆਂ ਖਪਤ ਹੋਣ ਵਾਲੀਆਂ ਚੀਜ਼ਾਂ (ਉਦਾਹਰਣ ਪਰਿੰਟਰ ਦੇ ਕੈਟਰਿਜ਼)
- ਪੜ੍ਹਾਈ ਦੀਆਂ ਕਿਤਾਬਾਂ
- ਕਾਰੀਗਰ, ਪੇਸ਼ੇਵਰ ਜਾਂ ਸਿੱਖਿਆ ਦੇ ਰਸਾਲੇ
- ਸਟੇਸ਼ਨਰੀ
- ਘਰੇਲੂ ਦਫਤਰ ਨੂੰ ਚਲਾਉਣ ਦੀ ਲਾਗਤ
- ਇੰਟਰਨੈਟ ਦੀ ਵਰਤੋਂ (ਕੁਨੈਕਸ਼ਨ ਫੀਸ ਤੋਂ ਬਿਨਾਂ)
- ਫੋਨ ਕਾਲਾਂ
- ਡਾਕ ਦਾ ਖਰਚਾ
- ਵਿਦਿਆਰਥੀ ਸੇਵਾਵਾਂ ਤੇ ਸੁਵਿਧਾਵਾਂ ਦੀ ਫੀਸ
- ਯਾਤਰਾ ਦੀ ਲਾਗਤ, ਕਾਰ ਦੇ ਖਰਚਿਆਂ ਸਮੇਤ, ਘਰ ਤੇ ਪੜ੍ਹਨ ਵਾਲੀ ਜਗ੍ਹਾ ਦੇ ਵਿਚਕਾਰ ਅਤੇ ਤੁਹਾਡੇ ਕੰਮ ਦੀ ਜਗ੍ਹਾ ਤੇ ਪੜ੍ਹਨ ਵਾਲੀ ਜਗ੍ਹਾ ਦੇ ਵਿਚਕਾਰ
- ਕੁਝ ਉਚ ਵਿਦਿਆ ਕਰਜ਼ਾ ਪ੍ਰੋਗਰਾਮਾਂ (ਐਚ ਈ ਐਲ ਪੀ) ਵਾਸਤੇ ਲੱਗਦੀ ਫੀਸ, ਪਰ ਖੁਦ ਕਰਜ਼ਾ ਨਹੀਂ।
- ਤੁਸੀਂ ਇਹਨਾਂ ਖਰਚਿਆਂ ਵਿੱਚੋਂ ਸਿਰਫ ਖੁਦ ਦੀ ਪੜ੍ਹਾਈ ਦੇ ਨਾਲ ਸਿੱਧੇ ਤੌਰ ਤੇ ਸਬੰਧਿਤ ਹਿੱਸੇ ਦੀ ਕਟੌਤੀ ਹੀ ਕਲੇਮ ਕਰ ਸਕਦੇ ਹੋ।
ਸੰਪਤੀ ਵਿੱਚ ਘਟਾਅ
ਤੁਸੀਂ ਸੰਪਤੀ ਵਿੱਚ ਹੋ ਰਹੇ ਘਟਾਅ ਵਾਸਤੇ ਕਟੌਤੀ ਕਲੇਮ ਕਰਨ ਦੇ ਯੋਗ ਹੋ ਸਕਦੇ ਹੋ – ਸੰਪਤੀਆਂ ਜਿੰਨ੍ਹਾਂ ਦੀ ਕੀਮਤ ਸਮੇਂ ਨਾਲ ਘੱਟਦੀ ਜਾਂਦੀ ਹੈ, ਜਿਵੇਂ ਕੰਪਿਊਟਰ ਅਤੇ ਪਰਿੰਟਰ – ਜੋ ਤੁਸੀਂ ਪੜ੍ਹਾਈ ਵਿੱਚ ਵਰਤਣ ਲਈ ਖਰੀਦਿਆ ਹੈ।
ਸੰਪਤੀ ਜਿਸ ਦੀ ਕੀਮਤ 300 ਡਾਲਰ ਤੋਂ ਜ਼ਿਆਦਾ ਹੈ ਦੇ ਘਟਾਅ ਨੂੰ ਸੰਪਤੀ (ਕੀਮਤ ਵਿੱਚ ਗਿਰਾਵਟ) ਦੀ ਉਮਰ ਦੇ ਸਮੇਂ ਦੌਰਾਨ ਕਲੇਮ ਕੀਤਾ ਜਾਂਦਾ ਹੈ। ਫਿਰ ਵੀ, ਜੇਕਰ ਤੁਹਾਡੀ ਘਟਾਉਣ ਵਾਲੀ ਸੰਪਤੀ ਦੀ ਕੀਮਤ 300 ਡਾਲਰ ਜਾਂ ਘੱਟ ਹੈ – ਤੁਸੀਂ ਸੰਪਤੀ ਦੀ ਪੂਰੀ ਕੀਮਤ ਦੀ ਕਟੌਤੀ ਇਸ ਹੱਦ ਤੱਕ ਕਲੇਮ ਕਰ ਸਕਦੇ ਹੋ ਕਿ ਤੁਸੀਂ ਇਸ ਨੂੰ ਉਸ ਆਮਦਨ ਸਾਲ ਵਿੱਚ ਪੜ੍ਹਾਈ ਲਈ ਵਰਤਿਆ ਸੀ ਜਦੋਂ ਤੁਸੀਂ ਖਰੀਦਿਆ ਸੀ। (ਵੇਖੋ ਖਰਚਿਆਂ ਦੀ ਵੰਡ)
ਕਾਰ ਦੇ ਖਰਚੇ
ਜੇ ਤੁਸੀਂ ਕੋਰਸ ਕਰ ਰਹੇ ਹੋ ਜੋ ਕਿ ਤੁਹਾਡੀ ਚਲੰਤ ਨੌਕਰੀ ਨਾਲ ਸਿੱਧਾ ਸਬੰਧਿਤ ਹੈ, ਤੁਸੀਂ ਆਪਣੀ ਰੋਜ਼ਾਨਾ ਦੀ ਯਾਤਰਾ ਦੀ ਲਾਗਤ ਵੀ ਕਲੇਮ ਕਰ ਸਕਦੇ ਹੋ, ਇਸ ਥਾਂ ਤੋਂ:
- ਘਰ ਤੋਂ ਪੜ੍ਹਨ ਵਾਲੀ ਜਗ੍ਹਾ ਤੱਕ ਅਤੇ ਵਾਪਸ
- ਕੰਮ ਤੋਂ ਪੜ੍ਹਨ ਵਾਲੀ ਜਗ੍ਹਾ ਤੱਕ ਅਤੇ ਵਾਪਸ।
ਫਿਰ ਵੀ, ਤੁਸੀਂ ਆਪਣੀ ਯਾਤਰਾ ਦੀ ਅਖੀਰਲੇ ਚਰਣ ਦੀ ਲਾਗਤ ਕਲੇਮ ਨਹੀਂ ਕਰ ਸਕਦੇ ਹੋ:
- ਘਰ ਤੋਂ ਪੜ੍ਹਨ ਵਾਲੀ ਜਗ੍ਹਾ ਤੱਕ, ਅਤੇ ਫਿਰ ਕੰਮ ਵੱਲ ਨੂੰ
- ਕੰਮ ਤੋਂ ਪੜ੍ਹਨ ਵਾਲੀ ਜਗ੍ਹਾ ਤੱਕ, ਅਤੇ ਫਿਰ ਘਰ ਵੱਲ ਨੂੰ।
ਤੁਸੀਂ ਆਪਣੀ ਸਵੈ-ਸਿੱਖਿਆ ਨਾਲ ਸਬੰਧਿਤ ਹੇਠ ਲਿਖੇ ਖਰਚਿਆਂ ਨੂੰ ਕਲੇਮ ਨਹੀਂ ਕਰ ਸਕਦੇ:
- ਟਿਊਸ਼ਨ ਫੀਸ ਦਾ ਭੁਗਤਾਨ ਕਿਸੇ ਹੋਰ ਨੇ ਕੀਤਾ ਹੈ, ਇਸ ਵਿਚ ਤੁਹਾਡਾ ਰੋਜ਼ਗਾਰਦਾਤਾ ਸ਼ਾਮਲ ਹੈ, ਜਾਂ ਫਿਰ ਜਿਸ ਵਾਸਤੇ ਤੁਹਾਨੂੰ ਵਾਪਸ ਅਦਾਇਗੀ ਹੋਈ ਸੀ
- ਉਚਵਿਦਿਆ ਕਰਜ਼ਾ ਪ੍ਰੋਗਰਾਮ (ਐਚ ਈ ਐਲ ਪੀ) ਕਰਜ਼ੇ, ਵਿਦਿਆਰਥੀ ਵਿੱਤੀ ਪੂਰਕ ਸਕੀਮ (ਐਸ ਐਫ ਐਸ ਐਸ), ਵਿਦਿਆਰਥੀ ਸ਼ੁਰੂਆਤੀ ਕਰਜ਼ਾ (ਐਸ ਐਸ ਐਲ), ਵੇਟ ਸਟੂਡੈਂਟ ਲੋਨ ਜਾਂ ਆਸਟ੍ਰੇਲੀਅਨ ਅੱਪਰੇਨਤੀਸਸ਼ਿਪ ਸਪੋਰਟ ਲੋਨਸ (ਐਸ ਐਸ ਐਸ ਐਲ) ਦੇ ਅਧੀਨ ਲਏ ਕਰਜ਼ਿਆਂ ਦਾ ਵਾਪਸੀ ਭੁਗਤਾਨ
- ਘਰੇਲੂ ਦਫਤਰ ਵਰਤਣ ਦੇ ਖਰਚੇ – ਜਿਵੇਂ ਕਿ ਕਿਰਾਇਆ, ਮੌਰਗੇਜ਼ ਦਾ ਵਿਆਜ, ਰੇਟਸ
- ਰਿਹਾਇਸ਼ ਅਤੇ ਖਾਣੇ – ਬਿਨਾਂ ਇਸ ਤੋਂ ਜੇਕਰ ਤੁਸੀਂ ਥੋੜ੍ਹੇ ਸਮੇਂ ਦੀ ਪੜ੍ਹਾਈ ਲਈ ਘਰੋਂ ਦੂਰ ਯਾਤਰਾ ਕਰਦੇ ਹੋ, ਜਿਵੇਂ ਕਿ ਰਿਹਾਇਸ਼ੀ ਸਕੂਲ ਵਿੱਚ ਪੜ੍ਹਨਾ।
ਖਰਚਿਆਂ ਦੀ ਵੰਡ
ਕੁਝ ਖਰਚਿਆਂ ਨੂੰ ਨਿੱਜੀ ਕੰਮਾਂ ਅਤੇ ਖੁਦ ਦੀ ਪੜ੍ਹਾਈ ਵਿਚਕਾਰ ਵੰਡਣਾ ਪੈਂਦਾ ਹੈ। ਯਾਤਰਾ ਦੀ ਲਾਗਤ ਅਤੇ ਸੰਪਤੀ ਵਿੱਚ ਘਟਾਅ ਉਹਨਾਂ ਖਰਚਿਆਂ ਦੀ ਵਧੀਆ ਉਦਾਹਰਣਾਂ ਹਨ ਜਿਹਨਾਂ ਨੂੰ ਵੰਡਣਾ ਪੈਂਦਾ ਹੈ।
ਉਪਕਰਣ ਦੀ ਵਰਤੋਂ
ਜੇਕਰ ਤੁਸੀਂ ਕੰਪਿਊਟਰ ਤੇ ਪਰਿੰਟਰ ਵਰਗੇ ਉਪਕਰਣਾਂ ਨੂੰ ਨਿੱਜੀ ਤੇ ਪੜ੍ਹਾਈ ਦੋਵਾਂ ਕੰਮਾਂ ਲਈ ਵਰਤਦੇ ਹੋ, ਤੁਸੀਂ ਪੜ੍ਹਾਈ ਵਾਸਤੇ ਉਪਕਰਣ ਦੀ ਵਰਤੋਂ ਦੇ ਪ੍ਰਤੀਸ਼ਤ ਦੇ ਹਿਸਾਬ ਨਾਲ ਖਰਚੇ ਨੂੰ ਜ਼ਰੂਰ ਵੰਡੋ।
ਉਦਾਹਰਣ ਵਜੋਂ, ਜੇ ਕੰਪਿਊਟਰ 50% ਸਮੇਂ ਲਈ ਪੜ੍ਹਾਈ ਲਈ ਅਤੇ 50% ਨਿੱਜੀ ਕੰਮਾਂ ਲਈ ਵਰਤਿਆ ਜਾਂਦਾ ਹੈ, ਤੁਸੀਂ ਕੰਪਿਊਟਰ ਦੀ ਲਾਗਤ ਦਾ ਅੱਧਾ ਹਿੱਸਾ ਹੀ ਕਟੌਤੀ ਵਜੋਂ ਕਲੇਮ ਕਰ ਸਕਦੇ ਹੋ। (ਸੰਪਤੀ ਦੇ ਖਰਚਿਆਂ ਬਾਰੇ ਹੋਰ ਜਾਣਕਾਰੀ ਲਈ, ਪਿਛਲੇ ਸਫੇ ਉਪਰਲਾ ਸੰਪਤੀ ਵਿੱਚ ਘਟਾਅ ਸੈਕਸ਼ਨ ਵੇਖੋ)।
ਆਪਣੇ ਖਰਚਿਆਂ ਦਾ ਰਿਕਾਰਡ ਰੱਖਣਾ
ਆਪਣੀ ਸਵੈ-ਸਿੱਖਿਆ ਦੀ ਕਟੌਤੀ ਦਾ ਅਨੁਮਾਨ ਲਾਉਣ ਵਾਸਤੇ ਸਾਡਾ ਸਵੈ-ਸਿੱਖਿਆ ਦੇ ਖਰਚਿਆਂ ਦਾ ਕਲਕੂਲੇਟਰ (ato.gov.au/selfeducationcalc) ਵਰਤੋ। ਇਹ ਤੁਹਾਡੀ ਕਲੇਮ ਕਰਨ ਦੀ ਯੋਗਤਾ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ।
ਜਿਹੜੇ ਰਿਕਾਰਡ ਤੁਸੀਂ ਰੱਖਣੇ ਹਨ ਉਹਨਾਂ ਵਿੱਚ ਰਸੀਦਾਂ ਜਾਂ ਖਰਚਿਆਂ ਨੂੰ ਵਿਖਾਉਂਦੇ ਹੋਰ ਦਸਤਾਵੇਜ਼ ਸ਼ਾਮਲ ਹੋ ਸਕਦੇ ਹਨ ਜਿਵੇਂ:
- ਕੋਰਸ ਦੀ ਫੀਸ
- ਪੜ੍ਹਾਈ ਦੀਆਂ ਕਿਤਾਬਾਂ
- ਸਟੇਸ਼ਨਰੀ
- ਘਟਾਅ ਵਾਲੀ ਸੰਪਤੀ ਦੀ ਕੀਮਤ ਵਿੱਚ ਗਿਰਾਵਟ, ਅਤੇ ਠੀਕ ਕਰਵਾਉਣ ਦਾ ਖਰਚਾ।
ਯਾਤਰਾ ਦੇ ਖਰਚਿਆਂ ਲਈ ਤੁਸੀਂ ਰਸੀਦਾਂ, ਦਸਤਾਵੇਜ਼ ਜਾਂ ਡਾਇਰੀ ਦੇ ਇੰਦਰਾਜ਼ ਵੀ ਜ਼ਰੂਰ ਰੱਖੋ।
ਏ ਟੀ ਓ ਦੀ ਐਪ ਦਾ myDeductions ਟੂਲ (ato.gov.au/myDeductions) ਵੀ ਖੁਦ ਦੀ ਪੜ੍ਹਾਈ ਦੇ ਖਰਚਿਆਂ ਦਾ ਰਿਕਾਰਡ ਰੱਖਣ ਵਾਸਤੇ ਵਰਤਿਆ ਜਾ ਸਕਦਾ ਹੈ।
ਆਪਣੇ ਖਰਚਿਆਂ ਦਾ ਹਿਸਾਬ ਲਗਾਉਣਾ
ਏ ਟੀ ਓ ਵੈਬਸਾਈਟ ਉਪਰਲਾ ਸਵੈ-ਸਿੱਖਿਆ ਦੇ ਖਰਚਿਆਂ ਦਾ ਕਲਕੂਲੇਟਰ (ato.gov.au/selfeducationcalc) ਤੁਹਾਡੇ ਲਈ ਇਹ ਕਰ ਸਕਦਾ ਹੈ।
ਇਹ ਸਿਰਫ ਸੰਖੇਪ ਸਾਰ ਹੈ। ਜ਼ਿਆਦਾ ਜਾਣਕਾਰੀ ਲਈ ਆਪਣੇ ਟੈਕਸ ਦਲਾਲ ਨਾਲ ਗੱਲ ਕਰੋ ਜਾਂ ato.gov.au/selfeducation ਉਪਰ ਜਾਓ