ato logo
Search Suggestion:

ਭੁਗਤਾਨ ਕਰਨ ਵਿੱਚ ਸਹਾਇਤਾ

Last updated 25 April 2021

ਜੇ ਤੁਸੀਂ ਸਮੇਂ ਸਿਰ ਅਦਾਇਗੀ ਕਰਨ ਦੇ ਅਯੋਗ ਹੋ, ਤਾਂ ਤੁਸੀਂ ਕਿਸ਼ਤਾਂ ਦੁਆਰਾ ਭੁਗਤਾਨ ਕਰਨ ਲਈ ਭੁਗਤਾਨ ਯੋਜਨਾ ਦਾ ਪ੍ਰਬੰਧ ਕਰਨ ਯੋਗ ਹੋ ਸਕਦੇ ਹੋ।

ਤੁਹਾਨੂੰ ਸਮੇਂ ਸਿਰ ਆਪਣੀ ਕਾਰੋਬਾਰੀ ਸਰਗਰਮੀ ਦੀ ਸਟੇਟਮੈਂਟ ਅਤੇ ਟੈਕਸ ਰਿਟਰਨ ਦਰਜ ਕਰਨ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਤੁਸੀਂ ਨੀਯਤ ਮਿਤੀ ਤਕ ਭੁਗਤਾਨ ਨਹੀਂ ਕਰ ਸਕਦੇ। ਇਹ ਸਾਨੂੰ ਦਿਖਾਏਗਾ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਹੋ।

ਇਸ ਬਾਰੇ ਪਤਾ ਕਰੋ:

ਇਹ ਵੀ ਵੇਖੋ:

ਭੁਗਤਾਨ ਯੋਜਨਾਵਾਂ

ਭੁਗਤਾਨ ਯੋਜਨਾ ਦਾ ਪ੍ਰਬੰਧ ਕਰਦੇ ਸਮੇਂ, ਤੁਹਾਨੂੰ ਵਿਚਾਰਨ ਦੀ ਲੋੜ ਹੈ:

  • ਤੁਸੀਂ ਕਿੰਨੀ ਅਦਾਇਗੀ ਕਰ ਸਕਦੇ ਹੋ ਤਾਂ ਕਿ ਤੁਸੀਂ ਹਰੇਕ ਨਿਰਧਾਰਤ ਕਿਸ਼ਤ ਨੂੰ ਭਰ ਸਕੋ (ਵਿਆਜ ਸਮੇਤ ਜੋ ਕਿਸੇ ਵੀ ਬਕਾਇਆ ਰਕਮ 'ਤੇ ਲੱਗ ਸਕਦਾ ਹੈ)
  • ਤੁਹਾਡੀਆਂ ਭਵਿੱਖ ਦੀਆਂ ਜ਼ਿੰਮੇਵਾਰੀਆਂ

ਕੁਝ ਮਾਮਲਿਆਂ ਵਿੱਚ, ਸਾਨੂੰ ਤੁਹਾਡੀ ਵਿੱਤੀ ਸਥਿਤੀ ਅਤੇ ਹਾਲਤਾਂ ਬਾਰੇ ਵਧੇਰੇ ਜਾਣਨ ਦੀ ਲੋੜ ਹੋ ਸਕਦੀ ਹੈ। ਇਹ ਇਸ ਲਈ ਹੈ ਤਾਂ ਅਸੀਂ ਕੋਈ ਪ੍ਰਬੰਧਨਯੋਗ ਭੁਗਤਾਨ ਯੋਜਨਾ ਨੂੰ ਸਥਾਪਤ ਕਰਨ ਲਈ ਤੁਹਾਡੇ ਨਾਲ ਕੰਮ ਕਰ ਸਕਦੇ ਹਾਂ ਜੋ ਸਾਡੇ ਦੋਵਾਂ ਨੂੰ ਅਨੁਕੂਲ ਹੈ।

ਨਹੀਂ ਤਾਂ ਇਸਦੇ ਲਈ ਭੁਗਤਾਨ ਯੋਜਨਾਵਾਂ ਬਾਰੇ ਹੇਠਾਂ ਦਿੱਤੀ ਜਾਣਕਾਰੀ ਵੇਖੋ:

ਵਿਅਕਤੀਗਤ ਅਤੇ ਇਕੱਲੇ ਵਪਾਰੀ

ਜੇ ਤੁਹਾਡੇ ਕੋਲ $200,000 ਜਾਂ ਇਸ ਤੋਂ ਘੱਟ ਦਾ ਬਕਾਇਆ ਹੈ ਤਾਂ ਭੁਗਤਾਨ ਯੋਜਨਾ ਨੂੰ ਸਥਾਪਤ ਕਰਨ ਦਾ ਸਭ ਤੋਂ ਸੌਖਾ ਢੰਗ ਸਾਡੀ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਕਰਨਾ ਹੈ

ਸਾਡੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਲਈ, ਤੁਹਾਨੂੰ ATO ਨਾਲ ਜੁੜੇ ਇੱਕ myGov ਖਾਤੇ ਦੀ ਜ਼ਰੂਰਤ ਹੋਵੇਗੀ। ਤੁਸੀਂ ਮੌਜੂਦਾ ਭੁਗਤਾਨ ਯੋਜਨਾ ਨੂੰ ਸਥਾਪਤ ਕਰਨ, ਪ੍ਰਬੰਧ ਕਰਨ ਜਾਂ ਰੱਦ ਕਰਨ ਦੇ ਯੋਗ ਹੋ ਸਕਦੇ ਹੋ।

ਸਾਡਾ ਉਦੇਸ਼ ਤੁਹਾਨੂੰ ਤੁਹਾਡੇ ਘੱਟ ਤੋਂ ਘੱਟ ਸਮੇਂ ਵਿਚ ਬਕਾਇਆ ਰਕਮ ਦਾ ਭੁਗਤਾਨ ਕਰਨ ਅਤੇ ਤੁਹਾਨੂੰ ਵਿਆਜ਼ ਬਚਾਉਣ ਵਿਚ ਸਹਾਇਤਾ ਕਰਨਾ ਹੈ।

ਜਦੋਂ ਤੁਸੀਂ ਕੋਈ ਭੁਗਤਾਨ ਯੋਜਨਾ ਸੈਟ ਅਪ ਕਰਦੇ ਹੋ ਤਾਂ ਤੁਹਾਨੂੰ ਪ੍ਰਦਾਨ ਕੀਤਾ ਜਾਏਗਾ:

  • ਉਸੇ ਵਕਤ ਤਾਰੀ ਜਾਣ ਵਾਲੀ ਰਕਮ ਨਾਲ ਜਿਸਦੀ ਤੁਹਾਨੂੰ ਅਦਾਇਗੀ ਕਰਨ ਦੀ ਜ਼ਰੂਰਤ ਹੈ
  • ਕਿਸ਼ਤਾਂ ਦੀ ਰਕਮ ਦੀਆਂ ਉਦਾਹਰਣਾਂ ਜੋ ਤੁਹਾਡੇ ਵਰਗੇ ਸਮਾਨ ਹਾਲਾਤਾਂ ਵਾਲੇ ਗਾਹਕਾਂ ਲਈ ਪ੍ਰਬੰਧਨਯੋਗ ਹਨ।

ਤੁਸੀਂ ਦੱਸੀ ਗਈ ਰਕਮ ਤੋਂ ਵੱਧ ਜਾਂ ਘੱਟ ਤੁਰੰਤ ਅਦਾਇਗੀ ਅਤੇ ਕਿਸ਼ਤ ਦੀ ਰਕਮ ਨੂੰ ਬਦਲ ਸਕਦੇ ਹੋ - ਕੁਝ ਹੱਦ ਤੱਕ।

ਜੇ ਤੁਸੀਂ ਕਿਸੇ ਔਨਲਾਈਨ ਪੇਸ਼ ਕੀਤੀ ਗਈ ਭੁਗਤਾਨ ਯੋਜਨਾ ਦੀ ਅਦਾਇਗੀ ਨਹੀਂ ਕਰ ਸਕਦੇ, ਜਾਂ ਤੁਹਾਡੇ ਕੋਲ $200,000 ਤੋਂ ਵੱਧ ਦਾ ਬਕਾਇਆ ਹੈ, ਤਾਂ ਆਪਣੇ ਵਿਕਲਪਾਂ ਬਾਰੇ ਗੱਲਬਾਤ ਕਰਨ ਲਈ ਸਾਡੇ ਕੰਮਕਾਜੀ ਸਮੇਂ ਦੌਰਾਨ 13 11 42 'ਤੇ ਸਾਨੂੰ ਫ਼ੋਨ ਕਰੋ।

ਤੁਹਾਡੇ ਫ਼ੋਨ ਕਰਨ ਤੋਂ ਪਹਿਲਾਂ, ਅਸੀਂ ਸਾਡੀ ਭੁਗਤਾਨ ਯੋਜਨਾ ਅਨੁਮਾਨਕਰਤਾ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ ਉਸ ਯੋਜਨਾ ਨੂੰ ਪੂਰਾ ਕਰਨ ਲਈ ਜੋ ਤੁਸੀਂ ਭਰ ਸਕਦੇ ਹੋ।

ਅਗਲੇ ਪੜਾਅ:

  • myGov 'ਤੇ ਲੌਗ ਇਨ ਕਰੋ, ਜਾਂ ਇੱਕ myGov ਖਾਤਾ ਬਣਾਓ ਅਤੇ ਇਸਨੂੰ ATO ਨਾਲ ਲਿੰਕ ਕਰੋ।
  • ਜਿਸ ਭੁਗਤਾਨ ਯੋਜਨਾ ਦਾ ਤੁਸੀਂ ਖਰਚ ਭਰ ਸਕਦੇ ਹੋ ਉਸਦਾ ਦਾ ਪਤਾ ਲਗਾਉਣ ਲਈ ਭੁਗਤਾਨ ਯੋਜਨਾ ਅਨੁਮਾਨਕਰਤਾ ਦੀ ਵਰਤੋਂ ਕਰੋ।

ਸਵੈਚਾਲਤ ਫ਼ੋਨ ਸੇਵਾ

ਤੁਸੀਂ ਸਾਡੀ ਸਵੈਚਾਲਤ ਫ਼ੋਨ ਸੇਵਾ ਦੀ ਦੇਰ ਨਾਲ ਭੁਗਤਾਨ ਕਰਨ ਦਾ ਪ੍ਰਬੰਧ ਕਰਨ ਲਈ ਜਾਂ ਕਿਸ਼ਤਾਂ ਦੁਆਰਾ ਅਦਾਇਗੀ ਕਰਨ ਲਈ ਵਰਤੋਂ ਕਰਨ ਦੇ ਯੋਗ ਹੋ ਸਕਦੇ ਹੋ। ਤੁਹਾਨੂੰ ਆਪਣੇ ਆਸਟਰੇਲੀਆਈ ਵਪਾਰ ਨੰਬਰ ( ABN ) ਜਾਂ ਟੈਕਸ ਫਾਈਲ ਨੰਬਰ ( TFN ) ਅਤੇ ਤੁਹਾਡੀ ਬਕਾਇਆ ਰਕਮ ਦੇ ਪੂਰੇ ਵੇਰਵਿਆਂ ਦੀ ਜ਼ਰੂਰਤ ਹੋਏਗੀ।

ਜੇ ਤੁਸੀਂ ਸਾਡੀ ਸਵੈਚਾਲਤ ਫੋਨ ਸੇਵਾ ਦੁਆਰਾ ਭੁਗਤਾਨ ਯੋਜਨਾ ਵਿੱਚ ਦਾਖਲ ਨਹੀਂ ਹੋ ਸਕਦੇ, ਤਾਂ ਸਾਡੇ ਕੰਮਕਾਜੀ ਸਮੇਂ ਦੌਰਾਨ, ਤੁਸੀਂ ਉਸ ਵਿਅਕਤੀ ਨਾਲ ਸੰਪਰਕ ਵਿਚ ਹੋਵੋਗੇ ਜੋ ਤੁਹਾਡੀ ਸਹਾਇਤਾ ਕਰੇਗਾ।

ਅਗਲਾ ਕਦਮ:

ਕਾਰੋਬਾਰ

ਜੇ ਤੁਹਾਡੇ ਕਾਰੋਬਾਰ ਵੱਲ $200,000 ਜਾਂ ਇਸ ਤੋਂ ਘੱਟ ਦਾ ਬਕਾਇਆ ਹੈ, ਤਾਂ ਤੁਸੀਂ ਭੁਗਤਾਨ ਯੋਜਨਾ ਦਾ ਪ੍ਰਸਤਾਵ ਦੇ ਸਕਦੇ ਹੋ:

  • Online services for business ਅਤੇ ਖਾਤੇ ਅਤੇ ਭੁਗਤਾਨ ਫਿਰ ਭੁਗਤਾਨ ਯੋਜਨਾਵਾਂ ਦੀ ਚੋਣ ਕਰਕੇ
  • ਸਾਡੀ ਸਵੈਚਾਲਤ ਫ਼ੋਨ ਸੇਵਾ ਨੂੰ 13 72 26 'ਤੇ ਫੋਨ ਕਰਕੇ
  • ਤੁਹਾਡੇ ਰਜਿਸਟਰਡ ਟੈਕਸ ਏਜੰਟ ਜਾਂ BAS ਏਜੰਟ ਦੁਆਰਾ ਜੋ ਤੁਹਾਡੇ ਵੱਲੋਂ ਭੁਗਤਾਨ ਯੋਜਨਾ ਦਾਖਲ ਕਰਨ ਲਈ ਔਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ

ਜੇ ਤੁਸੀਂ ਸਾਡੀ ਸਵੈਚਾਲਤ ਫ਼ੋਨ ਸੇਵਾ ਦੀ ਵਰਤੋਂ ਕਰਕੇ ਭੁਗਤਾਨ ਯੋਜਨਾ ਵਿੱਚ ਦਾਖਲ ਨਹੀਂ ਹੋ ਸਕਦੇ ਹੋ, ਤਾਂ ਤੁਹਾਡਾ ਸੰਪਰਕ ਇੱਕ ਵਿਅਕਤੀ ਨਾਲ ਹੋਵੇਗਾ (ਸਾਡੇ ਕੰਮਕਾਜੀ ਸਮੇਂ ਦੌਰਾਨ]) ਜੋ ਤੁਹਾਡੀ ਮਦਦ ਕਰੇਗਾ।

ਭੁਗਤਾਨ ਯੋਜਨਾ ਤੈਅ ਕਰਨ ਲਈ ਤੁਹਾਨੂੰ ਆਪਣੇ ABN ਜਾਂ TFN, ਅਤੇ ਤੁਹਾਡੀ ਬਕਾਇਆ ਰਕਮ ਦੇ ਪੂਰੇ ਵੇਰਵਿਆਂ ਦੀ ਜ਼ਰੂਰਤ ਹੋਏਗੀ।

ਜੇ ਤੁਹਾਡੇ ਕਾਰੋਬਾਰ ਦੀ ਸਰਗਰਮੀ ਸਟੇਟਮੈਂਟ ਵਿੱਚੋ ਰਕਮ ਬਕਾਇਆ ਹੈ, ਤਾਂ ਤੁਸੀਂ ਵਿਆਜ ਰਹਿਤ ਭੁਗਤਾਨ ਯੋਜਨਾ ਲਈ ਯੋਗ ਹੋ ਸਕਦੇ ਹੋ

ਜੇ ਤੁਹਾਡੇ ਕਾਰੋਬਾਰ 'ਤੇ $200,000 ਤੋਂ ਵੱਧ ਦੀ ਰਕਮ ਦਾ ਬਕਾਇਆ ਹੈ, ਤਾਂ ਆਪਣੇ ਵਿਕਲਪਾਂ' ਤੇ ਵਿਚਾਰ ਕਰਨ ਲਈ ਸਾਡੇ ਕੰਮਕਾਜੀ ਸਮੇਂ ਦੌਰਾਨ 13 11 42 'ਤੇ ਫੋਨ ਕਰੋ।

ਤੁਹਾਡੇ ਵਲੋਂ ਫ਼ੋਨ ਕਰਨ ਤੋਂ ਪਹਿਲਾਂ, ਅਸੀਂ ਉਸ ਭੁਗਤਾਨ ਯੋਜਨਾ ਦਾ ਪਤਾ ਲਗਾਉਣ ਲਈ ਸਾਡੇ ਭੁਗਤਾਨ ਯੋਜਨਾ ਅਨੁਮਾਨਕਰਤਾ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ ਜਿਸਦਾ ਖਰਚ ਤੁਸੀਂ ਸਹਿ ਸਕਦੇ ਹੋ।

ਅਗਲੇ ਪੜਾਅ:

ਇਹ ਵੀ ਵੇਖੋ:

ਕਿਸੇ ਪੰਜੀਕ੍ਰਿਤ ਟੈਕਸ ਏਜੰਟ ਕੋਲ

ਜੇ ਤੁਸੀਂ ਰਜਿਸਟਰਡ ਟੈਕਸ ਜਾਂ BAS ਏਜੰਟ ਹੋ, ਤਾਂ ਤੁਸੀਂ ਸਾਡੀਆਂ Online services for agents ਨੂੰ ਆਪਣੇ ਗਾਹਕ ਲਈ ਅਦਾਇਗੀ ਯੋਜਨਾ ਨੂੰ ਵੇਖਣ, ਤੈਅ ਕਰਨ, ਫੇਰ-ਬਦਲ ਜਾਂ ਰੱਦ ਕਰਨ ਲਈ ਵਰਤ ਸਕਦੇ ਹੋ।

ਤੁਸੀਂ ਭੁਗਤਾਨ ਯੋਜਨਾ ਤੈਅ ਕਰ ਸਕਦੇ ਹੋ ਜੇ ਤੁਹਾਡੇ ਗਾਹਕ:

  • ਦੀ ਮੌਜੂਦਾ ਕਰਜ਼ਾ ਰਕਮ $200,000 ਤੋਂ ਘੱਟ ਹੈ (ਕੁੱਲ ਬਕਾਇਆ ਜਾਂ ਬਕਾਇਆ ਰਾਸ਼ੀ)
  • ਕੋਲ ਉਸਦੀ ਬਕਾਇਆ ਕਰਜ਼ਾ ਰਾਸ਼ੀ ਲਈ ਪਹਿਲਾਂ ਤੋਂ ਕੋਈ ਭੁਗਤਾਨ ਯੋਜਨਾ ਨਹੀਂ ਹੈ
  • ਨੇ ਪਿਛਲੇ ਦੋ ਸਾਲਾਂ ਵਿੱਚ ਦੋ ਵਾਰ ਤੋਂ ਵੱਧ ਵਾਰ ਸਬੰਧਤ ਖਾਤੇ ਲਈ ਭੁਗਤਾਨ ਯੋਜਨਾ ਨੂੰ ਡਿਫੌਲਟ (ਬਕਾਇਆਦਾਰ) ਨਹੀਂ ਕੀਤਾ ਹੈ।

ਅਗਲੇ ਪੜਾਅ:

  • Online services for agents ਦੀ ਵਰਤੋਂ ਕਰਦੇ ਹੋਏ ਆਪਣੇ ਗਾਹਕ ਦੀ ਤਰਫੋਂ ਇੱਕ ਭੁਗਤਾਨ ਯੋਜਨਾ ਤੈਅ ਕਰੋ।
  • ਆਪਣੇ ਗਾਹਕ ਦੀ ਸਥਿਤੀ ਬਾਰੇ ਵਿਚਾਰ ਕਰਨ ਲਈ ਫੋਨ 13 72 86 ਕਰੋ- ਸਹੀ ਖੇਤਰ ਦੇ ਸੰਪਰਕ ਵਿੱਚ ਆਉਣ ਲਈ ਸਾਡੀ ਤੇਜ਼ ਕੁੰਜੀ ਕੋਡ ਗਾਈਡ ਦੀ ਵਰਤੋਂ ਕਰੋ।

ਬਕਾਇਆ ਕਾਰੋਬਾਰ ਸਰਗਰਮੀ ਸਟੇਟਮੈਂਟ ਦੀ ਰਕਮ ਲਈ ਵਿਆਜ ਮੁਕਤ ਭੁਗਤਾਨ ਯੋਜਨਾਵਾਂ

ਛੋਟੇ ਕਾਰੋਬਾਰ ਜਿੰਨਾ ਦੀ ਕਾਰੋਬਾਰ ਸਰਗਰਮੀ ਸਟੇਟਮੈਂਟ ਦੀ ਰਕਮ ਬਕਾਇਆ ਹੈ ਅਗਲੇ12 ਮਹੀਨਿਆਂ ਵਿੱਚ ਇਸ ਬਕਾਏ ਨੂੰ ਵਿਆਜ ਮੁਕਤ ਭੁਗਤਾਨ ਕਰਨ ਯੋਗ ਹੋ ਸਕਦੇ ਹਨ।

ਯੋਗਤਾ

ਤੁਸੀਂ ਵਿਆਜ-ਮੁਕਤ ਭੁਗਤਾਨ ਯੋਜਨਾ ਲਈ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ:

  • ਜਿਸਦਾ ਸਾਲਾਨਾ ਕਾਰੋਬਾਰ 2 ਬਿਲੀਅਨ ਤੋਂ ਘੱਟ ਹੈ
  • ਦੀ ਹਾਲ ਹੀ ਵਿੱਚ ਕਾਰੋਬਾਰ ਸਰਗਰਮੀ ਸਟੇਟਮੈਂਟ ਵਿੱਚੋ $50,000 ਜਾਂ ਇਸ ਤੋਂ ਘੱਟ ਦੀ ਰਕਮ ਬਕਾਇਆ ਹੈ ਜੋ ਕਿ 12 ਮਹੀਨਿਆਂ ਤੋਂ ਵੱਧ ਸਮੇਂ ਲਈ ਬਕਾਇਆ ਨਾ ਹੋਣ
  • ਵਧੀਆ ਭੁਗਤਾਨ ਅਤੇ ਭਰਨ ਦੇ ਇਤਿਹਾਸ ਸਮੇਤ
    • ਪਿਛਲੇ 12 ਮਹੀਨਿਆਂ ਵਿੱਚ ਇਕ ਤੋਂ ਵੱਧ ਭੁਗਤਾਨ ਯੋਜਨਾ ਚੂਕ ਨਾ ਹੋਵੇ
    • ਕੋਈ ਬਕਾਇਆ ਸਰਗਰਮੀ ਸਟੇਟਮੈਂਟ ਨਾ ਹੋਵੇ
     
  • ਆਮ ਕਾਰੋਬਾਰੀ ਮਾਧਿਅਮਾਂ ਰਾਹੀਂ ਵਿੱਤ (ਜਿਵੇਂ ਕਿ ਕਰਜ਼ਾ) ਪ੍ਰਾਪਤ ਕਰਨ ਵਿੱਚ ਅਸਮਰਥ ਹੈ।
  • ਲਗਾਤਾਰ ਵਿਹਾਰਕਤਾ ਵਿਖਾਉਣ ਦੇ ਯੋਗ ਹੈ।

ਇਹ ਕਿਸ ਤਰ੍ਹਾਂ ਕੰਮ ਕਰਦਾ ਹੈ

ਤੁਹਾਨੂੰ ਕਿਸੇ ਭੁਗਤਾਨ ਯੋਜਨਾ ਨਾਲ ਸਹਿਮਤ ਹੋਣਾ ਚਾਹੀਦਾ ਹੈ ਜੋ 12 ਮਹੀਨਿਆਂ ਦੇ ਅੰਦਰ ਸਿੱਧੇ ਬੈਂਕ ਖਾਤੇ ਵਿਚ ਰਕਮ ਅਦਾ ਕਰਨ ਦੀ ਆਗਿਆ ਦਿੰਦੀ ਹੈ। ਭਾਵੇ ਤੁਸੀਂ ਇੱਕ ਚਿੱਠੀ ਮਿਲਦੀ ਹੈ ਜੋ ਦੱਸਦੀ ਹੈ ਕਿ ਵਿਆਜ ਲਾਗੂ ਹੋਵੇਗਾ, ਇਸਨੂੰ ਮਾਫ਼ ਕਰ ਦਿੱਤਾ ਜਾਵੇਗਾ ਜਦੋਂ ਤੱਕ ਤੁਸੀਂ ਆਪਣੀ ਭੁਗਤਾਨ ਯੋਜਨਾ ਨੂੰ ਕਾਇਮ ਰੱਖਦੇ ਹੋ।

ਜਦੋਂ ਤੁਸੀਂ ਆਪਣੀ ਬਕਾਇਆ ਰਕਮ ਅਦਾ ਕਰਦੇ ਹੋ:

  • ਤੁਸੀਂ Online services for businessExternal Link ਵਿੱਚ ਲੌਗ ਇਨ ਕਰਕੇ ਜਾਂ ਸਾਨੂੰ 13 28 66 (ਸਵੇਰ 8.00 ਵਜੇ ਤੋਂ ਸ਼ਾਮ 6.00 ਵਜੇ ਤਕ, ਸੋਮਵਾਰ ਤੋਂ ਸ਼ੁੱਕਰਵਾਰ ਤੱਕ) ਫ਼ੋਨ ਕਰਕੇ ਆਪਣੇ ਚੱਲ ਰਹੇ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹੋ
  • ਤੁਹਾਨੂੰ ਆਪਣੀਆਂ ਸਾਰੀਆਂ ਅਦਾਇਗੀਆਂ ਅਤੇ ਇਸਨੂੰ ਭਰਨ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਲਾਜ਼ਮੀ ਹੈ।

ਰਜਿਸਟਰਡ ਟੈਕਸ ਜਾਂ BAS ਏਜੰਟ ਏਜੰਟਾਂ ਲਈ ਔਨਲਾਈਨ ਸੇਵਾਵਾਂ, ਜਾਂ 13 72 86 'ਤੇ ਫ਼ੋਨ ਕਰਕੇ (ਫਾਸਟ ਕੁੰਜੀ ਕੋਡ 1 2 5 1) ਵਰਤ ਕੇ ਚੱਲ ਰਹੇ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹਨ।

ਜੇ ਤੁਸੀਂ ਪਹਿਲਾਂ ਹੀ ਭੁਗਤਾਨ ਯੋਜਨਾ ਵਿੱਚ ਹੋ

ਜੇ ਤੁਸੀਂ ਪਾਤਰਤਾ ਦੇ ਮਾਪਦੰਡ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਆਪਣੀ ਮੌਜੂਦਾ ਭੁਗਤਾਨ ਯੋਜਨਾ ਨੂੰ ਵਿਆਜ-ਮੁਕਤ ਭੁਗਤਾਨ ਯੋਜਨਾ ਵਿਚ ਬਦਲਣ ਲਈ ਕਹਿ ਸਕਦੇ ਹੋ।

ਜੇਕਰ ਤੁਹਾਡੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ ਗਈ, ਤਾਂ ਅਸੀਂ ਤੁਹਾਡੀ ਪਿਛਲੀ ਯੋਜਨਾ ਰੱਦ ਕਰ ਦੇਵਾਂਗੇ। ਵਿਆਜ-ਮੁਕਤ ਸਮਾਂ ਤੁਹਾਡੇ ਦੁਆਰਾ ਨਵੀਂ ਯੋਜਨਾ ਵਿੱਚ ਦਾਖਲ ਹੋਣ ਦੀ ਮਿਤੀ ਤੋਂ ਸ਼ੁਰੂ ਹੋ ਜਾਵੇਗਾ।

ਅਗਲਾ ਕਦਮ:

  • ਵਿਆਜ਼-ਮੁਕਤ ਭੁਗਤਾਨ ਯੋਜਨਾ ਨੂੰ ਬਦਲਣ ਲਈ ਸਾਡੇ ਕੰਮਕਾਜੀ ਸਮੇਂ ਦੌਰਾਨ 13 28 66 'ਤੇ ਸਾਨੂੰ ਫ਼ੋਨ ਕਰੋ।

ਸੁਰੱਖਿਅਤ ਭੁਗਤਾਨ ਯੋਜਨਾਵਾਂ

ਜੇ ਅਸੀਂ ਤੁਹਾਡੇ ਨਾਲ ਤੁਹਾਡੀ ਬਕਾਇਆ ਰਕਮ ਦਾ ਭੁਗਤਾਨ ਕਰਨ ਬਾਰੇ ਸਮਝੌਤੇ 'ਤੇ ਨਹੀਂ ਪਹੁੰਚ ਸਕਦੇ, ਤਾਂ ਅਸੀਂ ਜਮਾਨਤ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ' ਤੇ ਵਿਚਾਰ ਕਰ ਸਕਦੇ ਹਾਂ ਜਿੱਥੇ ਤੁਸੀਂ ਜਾਂ ਤਾਂ:

  • ਬੇਨਤੀ ਕਰਦੇ ਹੋ ਕਿ ਅਸੀਂ ਕਰਜ਼ੇ ਦੀ ਅਦਾਇਗੀ ਦੇ ਸਮੇਂ ਨੂੰ ਮੁਲਤਵੀ ਕਰ ਦਿਓ
  • ਕਿਸ਼ਤਾਂ ਦੁਆਰਾ ਕਰਜ਼ਾ ਅਦਾ ਕਰਨ ਦੀ ਕੋਸ਼ਿਸ਼ ਕਰੋਗੇ।

ਸਾਡੀ ਤਰਜੀਹੀ ਸੁਰੱਖਿਆਵਾਂ ਹਨ:

  • ਫ੍ਰੀਹੋਲਡ ਪ੍ਰਾਪਰਟੀ ਉੱਤੇ ਰਜਿਸਟਰਡ ਮੌਰਟਗੇਜ
  • ਕਿਸੇ ਆਸਟਰੇਲਿਆਈ ਬੈਂਕ ਤੋਂ ਬਿਨਾਂ ਸ਼ਰਤ ਬੈਂਕ ਗਾਰੰਟੀ

ਸੁਰੱਖਿਅਤ ਭੁਗਤਾਨ ਬਾਰੇ ਵਧੇਰੇ ਜਾਣਕਾਰੀ ਲਈ ਸਾਨੂੰ ਸਾਡੇ ਕੰਮਕਾਜੀ ਸਮੇਂ ਦੌਰਾਨ 13 11 42 'ਤੇ ਫੋਨ ਕਰੋ।

ਇਹ ਵੀ ਵੇਖੋ:

  • ਪੀ.ਐਸ.ਏ. 2011/14 ਸਧਾਰਨ ਕਰਜ਼ੇ ਦੀ ਵਸੂਲੀ ਸ਼ਕਤੀਆਂ ਅਤੇ ਸਿਧਾਂਤ

HELP ਅਤੇ SFSS

ਜੇ ਤੁਹਾਡੇ ਮੁਲਾਂਕਣ ਦੇ ਟੈਕਸ ਨੋਟਿਸ ਵਿਚ ਕੋਈ ਲਾਜ਼ਮੀ ਉੱਚ ਸਿੱਖਿਆ ਕਰਜ਼ਾ ਪ੍ਰੋਗਰਾਮ (HELP) ਜਾਂ ਵਿਦਿਆਰਥੀ ਵਿੱਤੀ ਪੂਰਕ ਯੋਜਨਾ (SFSS) ਮੁੜ ਅਦਾਇਗੀ ਸ਼ਾਮਲ ਹੈ ਜੋ ਗੰਭੀਰ ਮੁਸ਼ਕਲ ਦਾ ਕਾਰਨ ਬਣ ਸਕਦੀ ਹੈ, ਤਾਂ ਤੁਸੀਂ ਇਸਨੂੰ ਮੁਲਤਵੀ ਕਰਨ ਲਈ ਅਰਜ਼ੀ ਦੇ ਸਕਦੇ ਹੋ।

ਜੇ ਕੁਝ ਹੋਰ ਕਾਰਨ ਹਨ ਜਿਸ ਕਾਰਨ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਲਾਜ਼ਮੀ ਮੁੜ ਅਦਾਇਗੀ ਨਹੀਂ ਕਰਨੀ ਚਾਹੀਦੀ, ਤਾਂ ਤੁਸੀਂ ਇਸ ਨੂੰ ਮੁਲਤਵੀ ਕਰਨ ਲਈ ਅਰਜ਼ੀ ਵੀ ਦੇ ਸਕਦੇ ਹੋ।

ਅਗਲਾ ਕਦਮ:


QC59646